ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ
ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਟੀਜ਼ਰ ਵਿੱਚ ਅਸੀਂ ਤੁਹਾਨੂੰ ਮੰਗਲ ਦੇ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਇਸ ਦੇ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ‘ਤੇ ਪੈਣ ਵਾਲ਼ੇ ਪ੍ਰਭਾਵਾਂ ਬਾਰੇ ਦੱਸਾਂਗੇ।ਐਸਟ੍ਰੋਸੇਜ ਏ ਆਈ ਦੀ ਹਮੇਸ਼ਾ ਤੋਂ ਇਹੀ ਤਰਜੀਹ ਰਹੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਕਿਸੇ ਵੀ ਮਹੱਤਵਪੂਰਣ ਜੋਤਿਸ਼ ਸਬੰਧੀ ਘਟਨਾ ਦੀ ਨਵੀਨਤਮ ਅਪਡੇਟ ਸਮੇਂ ਤੋਂ ਪਹਿਲਾਂ ਪ੍ਰਦਾਨ ਕਰ ਸਕੀਏ ਅਤੇ ਇਸੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਮੰਗਲ ਦੇ ਵੱਕਰੀ ਹੋਣ ਨਾਲ਼ ਸਬੰਧਤ ਇਹ ਖ਼ਾਸ ਲੇਖ਼ ਲੈ ਕੇ ਆਏ ਹਾਂ।ਮੰਗਲ ਕੰਮ ਕਰਨ ਅਤੇ ਉਤਸ਼ਾਹ ਦਾ ਕਾਰਕ ਹੈ ਅਤੇ ਇਸ ਗ੍ਰਹਿ ਦਾ ਸਬੰਧ ਹਿੰਮਤ ਅਤੇ ਦ੍ਰਿੜਤਾ ਨਾਲ਼ ਵੀ ਹੈ।
ਗੂੜ੍ਹੇ ਲਾਲ ਰੰਗ ਦਾ ਹੋਣ ਦੇ ਕਾਰਨ, ਮੰਗਲ ਨੂੰ 'ਲਾਲ ਗ੍ਰਹਿ' ਵੀ ਕਿਹਾ ਜਾਂਦਾ ਹੈ। ਜਦੋਂ ਮੰਗਲ ਮਿਥੁਨ ਰਾਸ਼ੀ 'ਚ ਗੋਚਰ ਕਰੇਗਾ, ਤਾਂ ਦੁਨੀਆ ਦੇ ਵੱਡੇ-ਵੱਡੇ ਨੇਤਾ ਠੋਸ ਜਾਂ ਵੱਡੇ ਕਦਮ ਚੁੱਕਦੇ ਨਜ਼ਰ ਆਉਣਗੇ, ਜੋ ਕਿ ਜਨਤਾ ਅਤੇ ਲੋਕਾਂ ਦੀ ਭਲਾਈ ਲਈ ਹੋਣਗੇ। ਹਾਲਾਂਕਿ, ਮੰਗਲ ਦੀ ਵੱਕਰੀ ਚਾਲ ਕਈ ਵਾਰ ਅਨਿਸ਼ਚਿਤ ਨਤੀਜੇ ਵੀ ਦੇ ਸਕਦੀ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਮਿਥੁਨ ਰਾਸ਼ੀ ਵਿੱਚ ਮੰਗਲ ਵੱਕਰੀ: ਸਮਾਂ
ਮੰਗਲ ਲਗਭਗ 40 ਤੋਂ 45 ਦਿਨਾਂ ਵਿੱਚ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪਰਿਵਰਤਨ ਕਰਦਾ ਹੈ। ਕੁਝ ਮਾਮਲਿਆਂ ਵਿੱਚ, ਮੰਗਲ ਪੰਜ ਮਹੀਨਿਆਂ ਤੱਕ ਇੱਕੋ ਰਾਸ਼ੀ ਵਿੱਚ ਹੀ ਰਹਿ ਸਕਦਾ ਹੈ। ਇਸ ਵਾਰ ਮੰਗਲ 21 ਜਨਵਰੀ, 2025 ਨੂੰ ਸਵੇਰੇ 08:04 ਵਜੇ ਬੁੱਧ ਦੀ ਰਾਸ਼ੀ ਮਿਥੁਨ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਇਸ ਲੇਖ਼ 'ਚ ਅੱਗੇ ਦੱਸਿਆ ਗਿਆ ਹੈ ਕਿਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਦਾ ਦੇਸ਼-ਦੁਨੀਆ ਅਤੇ ਸ਼ੇਅਰ ਬਜ਼ਾਰ 'ਤੇ ਕੀ ਪ੍ਰਭਾਵ ਪਵੇਗਾ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮਿਥੁਨ ਰਾਸ਼ੀ ਵਿੱਚ ਮੰਗਲ: ਵਿਸ਼ੇਸ਼ਤਾਵਾਂ
ਜਦੋਂ ਮੰਗਲ ਮਿਥੁਨ ਵਿੱਚ ਹੁੰਦਾ ਹੈ, ਤਾਂ ਊਰਜਾ, ਬੁੱਧੀ ਅਤੇ ਸੰਚਾਰ ਦਾ ਇੱਕ ਵਿਲੱਖਣ ਮਿਸ਼ਰਣ ਦੇਖਿਆ ਜਾਂਦਾ ਹੈ। ਮੰਗਲ ਗਤੀਵਿਧੀ ਅਤੇ ਲਗਨ ਦਾ ਕਾਰਕ ਹੈ ਅਤੇ ਮਿਥੁਨ ਉਤਸੁਕਤਾ, ਤਬਦੀਲੀ ਨੂੰ ਸਵੀਕਾਰ ਕਰਨ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਦੀ ਪ੍ਰਤੀਨਿਧਤਾ ਕਰਦਾ ਹੈ। ਮਿਥੁਨ ਰਾਸ਼ੀ ਵਿੱਚ ਮੰਗਲ ਦੀ ਮੌਜੂਦਗੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਕੋਈ ਵਿਅਕਤੀ ਆਪਣੀ ਊਰਜਾ ਦਾ ਕਿਸ ਤਰ੍ਹਾਂ ਪ੍ਰਯੋਗ ਕਰਦਾ ਹੈ ਅਤੇ ਦ੍ਰਿੜਤਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਪ੍ਰਤੀ ਉਸ ਦਾ ਕੀ ਦ੍ਰਿਸ਼ਟੀਕੋਣ ਹੈ।
- ਤੇਜ਼ ਗਤੀ ਨਾਲ਼ ਅੱਗੇ ਵਧਦੇ ਹਨ
ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਮੰਗਲ ਗ੍ਰਹਿ ਹੁੰਦਾ ਹੈ, ਉਹ ਤੇਜ਼ ਬੁੱਧੀ ਵਾਲੇ ਹੁੰਦੇ ਹਨ ਅਤੇ ਜਲਦੀ ਅੱਗੇ ਵਧਦੇ ਹਨ। ਉਨ੍ਹਾਂ ਦੇ ਕਾਰਜਾਂ ਅਤੇ ਫੈਸਲਿਆਂ ਵਿੱਚ ਜਨੂੰਨ ਦਿਖ ਸਕਦਾ ਹੈ। ਉਹ ਬਿਨਾਂ ਕਿਸੇ ਝਿਜਕ ਦੇ ਇੱਕ ਕੰਮ ਤੋਂ ਦੂਜੇ ਕੰਮ ਵਿੱਚ ਚਲੇ ਜਾਂਦੇ ਹਨ।
ਉਹ ਹੁਸ਼ਿਆਰ ਹੁੰਦੇ ਹਨ ਅਤੇ ਇੱਕੋ ਵਾਰ ਵਿੱਚ ਕਈ ਕੰਮ ਕਰਨ ਵਿੱਚ ਨਿਪੁੰਨ ਹੁੰਦੇ ਹਨ, ਪਰ ਉਹਨਾਂ ਨੂੰ ਲੰਬੇ ਸਮੇਂ ਤੱਕ ਇੱਕੋ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਉਹ ਸਰੀਰਿਕ ਕੰਮ ਦੀ ਬਜਾਏ ਮਾਨਸਿਕ ਕੰਮ ਵਿੱਚ ਆਪਣੀ ਊਰਜਾ ਲਗਾਉਣ ਨੂੰ ਤਰਜੀਹ ਦੇ ਸਕਦੇ ਹਨ।
- ਗੱਲਾਂ ਕਰਨ ਵਿੱਚ ਮਾਹਰ
ਇਹ ਜਾਤਕ ਆਪਣੇ ਵਿਚਾਰਾਂ ਨੂੰ ਆਪਣੀ ਬੋਲੀ ਜਾਂ ਸ਼ਬਦਾਂ ਰਾਹੀਂ ਦੂਜਿਆਂ ਸਾਹਮਣੇ ਪ੍ਰਗਟ ਕਰਨਾ ਚਾਹੁੰਦੇ ਹਨ। ਮਿਥੁਨ ਰਾਸ਼ੀ ਵਿੱਚ ਮੰਗਲ ਦੇ ਮੌਜੂਦ ਹੋਣ ਨਾਲ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਸੰਭਾਵਨਾ ਰੱਖਦਾ ਹੈ ਅਤੇ ਆਪਣੇ ਸ਼ਬਦਾਂ ਦਾ ਇਸਤੇਮਾਲ ਆਪਣੀ ਸ਼ਕਤੀ ਦੇ ਰੂਪ ਵਿੱਚ ਕਰਦਾ ਹੈ।
ਇਨ੍ਹਾਂ ਨੂੰ ਬਹਿਸ ਕਰਨ ਅਤੇ ਬੌਧਿਕ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਬਹੁਤ ਮਜ਼ਾ ਆਓਂਦਾ ਹੈ। ਉਹ ਆਪਣੇ ਵਿਚਾਰਾਂ ਦਾ ਬਚਾਅ ਕਰਨ ਜਾਂ ਬਹਿਸ ਕਰਨ ਵਿੱਚ ਦੇਰੀ ਨਹੀਂ ਕਰਦੇ। ਇਹ ਲੋਕ ਬਹਿਸ ਕਰਨ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਵਿੱਚ ਚੰਗੇ ਹੋ ਸਕਦੇ ਹਨ, ਪਰ ਉਹ ਗੱਲਬਾਤ ਵਿੱਚ ਬਹਿਸ ਕਰਨ ਵਾਲੇ ਜਾਂ ਬੇਚੈਨ ਵੀ ਹੋ ਸਕਦੇ ਹਨ।
- ਉਤਸੁਕ ਅਤੇ ਬੇਚੈਨ
ਮੰਗਲ ਦਾ ਮਿਥੁਨ ਰਾਸ਼ੀ ਵਿੱਚ ਹੋਣਾ ਵੀ ਬੇਚੈਨੀ ਦਾ ਕਾਰਨ ਬਣਦਾ ਹੈ। ਇਨ੍ਹਾਂ ਜਾਤਕਾਂ ਨੂੰ ਜੀਵਨ ਦੇ ਹਰ ਖੇਤਰ ਜਾਂ ਪਹਿਲੂ ਵਿੱਚ ਵਿਭਿੰਨਤਾ, ਤਬਦੀਲੀ ਅਤੇ ਉਤਸ਼ਾਹ ਦੀ ਲੋੜ ਹੁੰਦੀ ਹੈ। ਉਹਨਾਂ ਦਾ ਜਿਗਿਆਸੂ ਸੁਭਾਅ ਉਹਨਾਂ ਨੂੰ ਵੱਖੋ-ਵੱਖਰੇ ਵਿਚਾਰਾਂ, ਸ਼ੌਕਾਂ ਅਤੇ ਅਨੁਭਵਾਂ ਬਾਰੇ ਜਾਣਨ ਲਈ ਪ੍ਰੇਰਿਤ ਕਰਦਾ ਹੈ।
ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਦਿਲਚਸਪੀ ਹੋ ਸਕਦੀ ਹੈ, ਪਰ ਉਹ ਆਵਰਤੀ ਜਾਂ ਸਥਿਰ ਸਥਿਤੀਆਂ ਵਿੱਚ ਬਹੁਤ ਜਲਦੀ ਦਿਲਚਸਪੀ ਗੁਆ ਦਿੰਦੇ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਅਕਸਰ ਇੱਕ ਚੀਜ਼ 'ਤੇ ਲੰਬੇ ਸਮੇਂ ਤੱਕ ਬਣੇ ਰਹਿਣ ਵਿੱਚ ਮੁਸ਼ਕਲ ਆਉਂਦੀ ਹੈ।
- ਪਰਿਵਰਤਨ ਨੂੰ ਸਵੀਕਾਰ ਕਰਨ ਵਾਲੇ ਅਤੇ ਪ੍ਰਤਿਭਾਸ਼ਾਲੀ
ਕਿਉਂਕਿ ਮਿਥੁਨ ਦਾ ਗੁਣ ਪਰਿਵਰਤਨ ਨੂੰ ਆਸਾਨੀ ਨਾਲ ਸਵੀਕਾਰ ਕਰਨਾ ਹੈ, ਇਸ ਲਈ ਜਦੋਂਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੁੰਦਾ ਹੈ, ਤਾਂ ਵਿਅਕਤੀ ਪਰਿਵਰਤਨਾਂ ਦੇ ਪ੍ਰਤੀ ਵਧੇਰੇ ਸਕਾਰਾਤਮਕ ਨਜ਼ਰੀਆ ਰੱਖ ਸਕਦਾ ਹੈ। ਲੋੜ ਪੈਣ 'ਤੇ ਇਹ ਲੋਕ ਆਪਣਾ ਰਸਤਾ ਬਹੁਤ ਜਲਦੀ ਬਦਲ ਸਕਦੇ ਹਨ ਅਤੇ ਅਣਕਿਆਸੀਆਂ ਤਬਦੀਲੀਆਂ ਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ।
ਉਹ ਅਜਿਹੇ ਵਾਤਾਵਰਣ ਵਿੱਚ ਕੰਮ ਕਰ ਸਕਦੇ ਹਨ, ਜਿੱਥੇ ਨਿਮਰਤਾ, ਨਿਰੰਤਰ ਸਿੱਖਣ, ਜਾਂ ਦੂਜਿਆਂ ਨਾਲ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ। ਹਾਲਾਂਕਿ, ਉਹ ਇੱਕ ਮੁਸ਼ਕਲ, ਬੋਰਿੰਗ ਰੁਟੀਨ ਤੋਂ ਜਲਦੀ ਨਿਰਾਸ਼ ਜਾਂ ਦੂਰ ਹੋ ਸਕਦੇ ਹਨ।
- ਸ਼ਬਦਾਂ ਦੁਆਰਾ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨਾ
ਭਾਵੇਂ ਮੰਗਲ ਸਰੀਰਿਕ ਕਾਰਜਾਂ ਨਾਲ ਸਬੰਧਤ ਹੈ, ਪਰ ਜਦੋਂ ਇਹ ਮਿਥੁਨ ਰਾਸ਼ੀ ਵਿੱਚ ਹੁੰਦਾ ਹੈ ਤਾਂ ਇਹ ਮਾਨਸਿਕ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸੰਚਾਰ ਕੁਸ਼ਲਤਾ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਨਾਲ ਹੀ, ਸਰੀਰਿਕ ਗਤੀਵਿਧੀ ਦੀ ਕਮੀ ਕਾਰਨ, ਜਾਤਕ ਬੇਚੈਨ ਮਹਿਸੂਸ ਕਰ ਸਕਦੇ ਹਨ
ਇਹ ਜਾਤਕ ਲਿਖਣ, ਬੋਲਣ, ਜਾਂ ਅਜਿਹੇ ਸਰੀਰਿਕ ਕੰਮ ਕਰਨ ਵਿੱਚ ਅਨੰਦ ਲੈਂਦੇ ਹਨ, ਜਿਸ ਵਿੱਚ ਦਿਮਾਗ ਦੀ ਵਰਤੋਂ ਹੁੰਦੀ ਹੈ, ਜਿਵੇਂ ਕਿ ਕੋਈ ਅਜਿਹੀ ਖੇਡ, ਜਿਸ ਦੇ ਲਈ ਰਣਨੀਤੀ ਜਾਂ ਆਪਸੀ ਤਾਲਮੇਲ ਦੀ ਲੋੜ ਹੁੰਦੀ ਹੈ।
- ਦਿਲ-ਖਿੱਚਵੇਂ ਹੁੰਦੇ ਹਨ
ਜੇਕਰ ਮੰਗਲ ਮਿਥੁਨ ਰਾਸ਼ੀ 'ਚ ਹੈ, ਤਾਂ ਵਿਅਕਤੀ ਦਾ ਸੁਭਾਅ ਚੰਚਲ ਅਤੇ ਹਾਸੇ-ਮਜ਼ਾਕ ਦਾ ਹੋ ਸਕਦਾ ਹੈ। ਇਹ ਜਾਤਕ ਆਪਣੀ ਬੁੱਧੀ ਦੇ ਆਧਾਰ 'ਤੇ ਲੋਕਾਂ ਨਾਲ ਆਸਾਨੀ ਨਾਲ ਜੁੜ ਸਕਦੇ ਹਨ।
ਹੋ ਸਕਦਾ ਹੈ ਕਿ ਉਹ ਰਿਸ਼ਤਿਆਂ ਵਿੱਚ ਬਹੁਤ ਜਜ਼ਬਾਤੀ ਤੌਰ 'ਤੇ ਸ਼ਾਮਲ ਨਾ ਹੋਣ, ਪਰ ਉਹ ਮਨਮੋਹਕ ਹੁੰਦੇ ਹਨ ਅਤੇ ਹਾਸਾ-ਮਜ਼ਾਕ ਕਰਨ ਅਤੇ ਚੀਜ਼ਾਂ ਨੂੰ ਬਹੁਤ ਗੰਭੀਰ ਹੋਣ ਤੋਂ ਰੋਕਣ ਦੀ ਖਮਤਾ ਰੱਖਦੇ ਹਨ।
- ਫੋਕਸ ਨੂੰ ਲੈ ਕੇ ਚੁਣੌਤੀਆਂ
ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਨਾਲ਼ ਵਿਅਕਤੀ ਨੂੰ ਫੋਕਸ ਬਣਾ ਕੇ ਰੱਖਣ ਅਤੇ ਲਗਾਤਾਰ ਇੱਕ ਹੀ ਕੰਮ ਨੂੰ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਉਹ ਕਿਸੇ ਪ੍ਰੋਜੈਕਟ 'ਤੇ ਬਹੁਤ ਉਤਸ਼ਾਹ ਨਾਲ ਕੰਮ ਕਰਨਾ ਸ਼ੁਰੂ ਕਰ ਦੇਣ, ਪਰ ਜੇਕਰ ਉਹ ਇਸ ਤੋਂ ਬੋਰ ਹੋ ਜਾਂਦੇ ਹਨ ਜਾਂ ਉਹ ਕੰਮ ਉਨ੍ਹਾਂ ਨੂੰ ਬੌਧਿਕ ਤੌਰ 'ਤੇ ਉਤਸਾਹਿਤ ਨਹੀਂ ਕਰਦਾ, ਤਾਂ ਉਹ ਛੇਤੀ ਹੀ ਇਸ ਵਿਚ ਦਿਲਚਸਪੀ ਗੁਆ ਸਕਦੇ ਹਨ।
ਊਰਜਾ ਦੀ ਕਮੀ ਕਈ ਵਾਰ ਇਨ੍ਹਾਂ ਜਾਤਕਾਂ ਨੂੰ ਕੁਰਾਹੇ ਪਾ ਸਕਦੀ ਹੈ। ਇਨ੍ਹਾਂ ਨੂੰ ਦੀਰਘਕਾਲੀ ਟੀਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨੀ ਪੈ ਸਕਦੀ ਹੈ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਜੋਤਿਸ਼ ਵਿੱਚ ਵੱਕਰੀ ਮੰਗਲ
ਵੈਦਿਕ ਜੋਤਿਸ਼ ਵਿੱਚ ਮੰਗਲ ਦਾ ਵੱਕਰੀ ਹੋਣਾ ਇੱਕ ਮਹੱਤਵਪੂਰਣ ਘਟਨਾ ਹੈ, ਕਿਉਂਕਿ ਇਹ ਘਟਨਾ ਹਰ 26 ਮਹੀਨਿਆਂ ਵਿੱਚ ਇੱਕ ਵਾਰ ਵਾਪਰਦੀ ਹੈ ਅਤੇ ਲਗਭਗ ਦੋ ਤੋਂ ਢਾਈ ਮਹੀਨਿਆਂ ਤੱਕ ਰਹਿੰਦੀ ਹੈ। ਇਸ ਸਮੇਂ ਦੇ ਦੌਰਾਨ, ਕਿਰਿਆਸ਼ੀਲਤਾ, ਊਰਜਾ ਅਤੇ ਦ੍ਰਿੜਤਾ ਦਾ ਕਾਰਕ ਮੰਗਲ ਅਸਮਾਨ ਵਿੱਚ ਉਲਟ ਦਿਸ਼ਾ ਵਿੱਚ ਜਾਂਦਾ ਹੋਇਆ ਦਿਖਦਾ ਹੈ, ਜਦੋਂ ਕਿ ਅਸਲ ਵਿੱਚ ਅਜਿਹਾ ਨਹੀਂ ਹੈ। ਮੰਗਲ ਦੇ ਵੱਕਰੀ ਹੋਣ ਦੀ ਅਵਧੀ ਖ਼ਾਸ ਤੌਰ 'ਤੇ ਕੰਮ, ਊਰਜਾ, ਅਤੇ ਦ੍ਰਿੜਤਾ ਦੇ ਮਾਮਲਿਆਂ ਵਿੱਚ ਚਿੰਤਨ ਕਰਨ, ਮੁੜ ਕੰਮ ਜਾਂ ਕੋਸ਼ਿਸ਼ ਕਰਨ ਅਤੇ ਮੱਤਭੇਦਾਂ ਨੂੰ ਸੁਲਝਾਉਣ ਦੇ ਲਈ ਹੁੰਦੀ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਵਿੱਚ ਮੰਗਲ ਵੱਕਰੀ: ਦੁਨੀਆਂ ‘ਤੇ ਅਸਰ
ਮੀਡੀਆ, ਨੇਤਾ ਅਤੇ ਸਲਾਹਕਾਰ
- ਮਿਥੁਨ ਰਾਸ਼ੀ ਵਿੱਚ ਮੰਗਲ ਇੱਕ ਵਿਅਕਤੀ ਨੂੰ ਆਲੋਚਨਾਤਮਕ ਅਤੇ ਤੇਜ਼ ਦਿਮਾਗ ਵਾਲਾ ਵਿਅਕਤੀ ਬਣਾਉਂਦਾ ਹੈ। ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣਾ ਦੁਨੀਆ ਭਰ ਦੇ ਲੇਖਕਾਂ, ਪੱਤਰਕਾਰਾਂ, ਅਧਿਆਪਕਾਂ ਅਤੇ ਆਲੋਚਕਾਂ ਲਈ ਲਾਭਦਾਇਕ ਸਾਬਤ ਹੋਵੇਗਾ।
- ਇਸ ਸਮੇਂ ਦੇ ਦੌਰਾਨ ਦੁਨੀਆ ਭਰ ਦੇ ਨੇਤਾਵਾਂ ਦੇ ਬੁੱਧੀਮਾਨੀ ਨਾਲ ਗੱਲ ਕਰਨ ਅਤੇ ਅਗਵਾਈ ਕਰਨ ਦੇ ਗੁਣਾਂ ਵਿੱਚ ਵਾਧਾ ਹੋਵੇਗਾ, ਜਿਸ ਵਿੱਚ ਕੁਝ ਜਾਣੇ-ਪਛਾਣੇ ਨੇਤਾ ਵਧੀਆ ਉਦਾਹਰਣਾਂ ਕਾਇਮ ਕਰਨਗੇ।
- ਇਸ ਸਮੇਂ ਦੇ ਦੌਰਾਨ, ਸਰਕਾਰ ਭਵਿੱਖ ਦੇ ਪ੍ਰੋਜੈਕਟਾਂ ਲਈ ਸਕਾਰਾਤਮਕ ਰਣਨੀਤੀਆਂ ਅਤੇ ਯੋਜਨਾਵਾਂ ਬਣਾ ਸਕਦੀ ਹੈ।
ਵਿਗਿਆਨ, ਚਿਕਿਤਸਾ ਅਤੇ ਪ੍ਰਕਾਸ਼ਨ
- ਇਸ ਸਮੇਂ ਦੇ ਦੌਰਾਨ, ਚਿਕਿਤਸਾ ਜਾਂ ਕਿਸੇ ਹੋਰ ਖੇਤਰ ਵਿੱਚ ਵਿਗਿਆਨ ਅਧਾਰਤ ਅਧਿਐਨਾਂ ਅਤੇ ਪ੍ਰਯੋਗਾਂ ਵਿੱਚ ਵਾਧਾ ਹੋ ਸਕਦਾ ਹੈ।
- ਮਿਥੁਨ ਰਾਸ਼ੀ ਵਿੱਚ ਮੰਗਲ ਦੇ ਵੱਕਰੀ ਹੋਣ ਨਾਲ, ਸਾਫਟਵੇਅਰ ਉਦਯੋਗ ਵਿੱਚ ਤਕਨੀਕੀ ਤਰੱਕੀ ਦੇ ਸੰਕੇਤ ਹਨ।
- ਇਹ ਸਮਾਂ ਅਧਿਐਨ ਕਾਰਜਾਂ, ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜਾਂ ਕਰਨ ਵਾਲੇ ਲੋਕਾਂ ਜਾਂ ਸ਼ੋਧ ਪੱਤਰ ਜਾਂ ਥੀਸਿਸ ਪ੍ਰਕਾਸ਼ਤ ਕਰਨ ਵਾਲੇ ਲੋਕਾਂ ਅਤੇ ਕੰਪਨੀਆਂ ਦੇ ਲਈ ਬਹੁਤ ਮਹੱਤਵਪੂਰਣ ਸਿੱਧ ਹੋਵੇਗਾ।
- ਇਸ ਤੋਂ ਇਲਾਵਾ, ਇਸ ਸਮੇਂ ਦੇ ਦੌਰਾਨ ਟ੍ਰੈਵਲ ਬਲੌਗਰ, ਆਨਲਾਈਨ ਟ੍ਰੈਵਲ ਕੰਪਨੀਆਂ ਅਤੇ ਟ੍ਰੈਵਲ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕ ਭਾਰੀ ਮੁਨਾਫ਼ਾ ਕਮਾ ਸਕਦੇ ਹਨ। ਹਾਲਾਂਕਿ, ਇਸ ਸਮੇਂ ਦੇ ਦੌਰਾਨ ਕੁਝ ਰੁਕਾਵਟਾਂ ਆਓਣ ਦੇ ਵੀ ਸੰਕੇਤ ਹਨ।
ਖੇਡਾਂ, ਕਾਰੋਬਾਰ ਅਤੇ ਮਾਰਕੀਟਿੰਗ
- ਦੁਨੀਆ ਭਰ ਦੇ ਐਥਲੀਟਾਂ ਜਾਂ ਖਿਡਾਰੀਆਂ ਜਾਂ ਖੇਡਾਂ ਨਾਲ ਸਬੰਧਤ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਲਾਭ ਹੋਵੇਗਾ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਆਪਣੀ ਕੁੰਡਲੀ ਅਤੇ ਗ੍ਰਹਾਂ ਦੀ ਸਥਿਤੀ ਦੇ ਆਧਾਰ 'ਤੇ ਵੱਡੀਆਂ ਪ੍ਰਾਪਤੀਆਂ ਅਤੇ ਇਨਾਮ ਮਿਲ ਸਕਦੇ ਹਨ।
- ਇਸ ਸਮੇਂ ਬਹੁਤ ਸਾਰੇ ਲੋਕ ਕਾਰੋਬਾਰ ਦੇ ਖੇਤਰ ਵਿੱਚ ਪ੍ਰਵੇਸ਼ ਕਰ ਸਕਦੇ ਹਨ ਅਤੇ ਭਾਰੀ ਮੁਨਾਫ਼ਾ ਕਮਾਉਣ ਵਿੱਚ ਸਫਲ ਹੋ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੂੰ ਸ਼ੁਰੂਆਤ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਮਾਰਕੀਟਿੰਗ ਏਜੰਸੀਆਂ, ਫਰਮਾਂ ਅਤੇ ਇਸ਼ਤਿਹਾਰ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਨਾਲ਼ ਲਾਭ ਹੋਵੇਗਾ, ਪਰ ਮੰਗਲ ਦੇ ਵੱਕਰੀ ਹੋਣ ਦੇ ਕਾਰਨ, ਉਨ੍ਹਾਂ ਨੂੰ ਆਪਣੇ ਕੰਮ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਮਿਥੁਨ ਰਾਸ਼ੀ ਵਿੱਚ ਮੰਗਲ ਵੱਕਰੀ: ਸ਼ੇਅਰ ਬਜ਼ਾਰ ‘ਤੇ ਅਸਰ
ਹੁਣ ਮੰਗਲ ਗ੍ਰਹਿ ਬੁੱਧ ਦੀ ਰਾਸ਼ੀ ਮਿਥੁਨ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਅੱਗੇ ਜਾਣੋ ਕਿ ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਦਾ ਸ਼ੇਅਰ ਬਜ਼ਾਰ 'ਤੇ ਕੀ ਪ੍ਰਭਾਵ ਪਵੇਗਾ।
- ਜਦੋਂ ਮਿਥੁਨ ਰਾਸ਼ੀ ਵਿੱਚ ਮੰਗਲ ਵੱਕਰੀ ਹੋਵੇਗਾ, ਤਾਂ ਰਸਾਇਣਕ ਖਾਦ ਉਦਯੋਗ, ਚਾਹ ਅਤੇ ਕੌਫੀ ਉਦਯੋਗ, ਸਟੀਲ ਉਦਯੋਗ, ਹਿੰਡਾਲਕੋ ਅਤੇ ਉੱਨ ਮਿੱਲਾਂ ਵਧਣ-ਫੁੱਲਣਗੀਆਂ।
- ਇਸ ਸਮਾਂ-ਅਵਧੀ ਦੇ ਦੌਰਾਨ ਫਾਰਮਾਸਿਊਟੀਕਲ ਉਦਯੋਗ ਵਧੀਆ ਪ੍ਰਦਰਸ਼ਨ ਕਰੇਗਾ, ਪਰ ਮੰਗਲ ਦੇ ਵੱਕਰੀ ਹੋਣ ਦੇ ਕਾਰਨ ਕੁਝ ਰੁਕਾਵਟਾਂ ਆ ਸਕਦੀਆਂ ਹਨ।
- ਸਰਜੀਕਲ ਉਪਕਰਣਾਂ ਦੇ ਨਿਰਮਾਣ ਅਤੇ ਵਪਾਰ ਕਰਨ ਵਾਲੇ ਉਦਯੋਗ ਵੀ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
- ਰਿਲਾਇੰਸ ਇੰਡਸਟਰੀਜ਼, ਵਿਗਿਆਪਨ ਏਜੰਸੀਆਂ, ਕੰਪਿਊਟਰ ਸਾਫਟਵੇਅਰ ਤਕਨਾਲੋਜੀ, ਸੂਚਨਾ ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਮਹੀਨੇ ਦੇ ਅੰਤ ਤੱਕ ਮੰਦੀ ਜਾਰੀ ਰਹਿ ਸਕਦੀ ਹੈ।
- ਮੀਡੀਆ ਕੰਪਨੀਆਂ, ਵਿੱਦਿਅਕ ਸੰਸਥਾਵਾਂ ਅਤੇ ਪੀ ਆਰ ਕੰਪਨੀਆਂ ਨੂੰ ਫਾਇਦਾ ਹੋਵੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਮੰਗਲ ਦੀ ਕਿਹੜੇ ਗ੍ਰਹਾਂ ਨਾਲ ਮਿੱਤਰਤਾ ਹੈ?
ਸੂਰਜ, ਬ੍ਰਹਸਪਤੀ ਅਤੇ ਚੰਦਰਮਾ।
2. ਮੰਗਲ ਦੇ ਲਈ ਕਿਹੜੀਆਂ ਰਾਸ਼ੀਆਂ ਸਭ ਤੋਂ ਵਧੀਆ ਹਨ?
ਮੇਖ਼, ਬ੍ਰਿਸ਼ਚਕ ਅਤੇ ਮਕਰ ਰਾਸ਼ੀ।
3. ਮੰਗਲ ਗ੍ਰਹਿ ਦੇ ਲਈ ਕਿਹੜਾ ਰਤਨ ਪਹਿਨਿਆ ਜਾ ਸਕਦਾ ਹੈ?
ਮੂੰਗਾ ਮੰਗਲ ਗ੍ਰਹਿ ਦਾ ਰਤਨ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






