ਸ਼ਨੀ ਕੁੰਭ ਰਾਸ਼ੀ ਵਿੱਚ ਅਸਤ
ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਟੀਜ਼ਰ ਵਿੱਚ ਅਸੀਂ ਤੁਹਾਨੂੰ ਸ਼ਨੀ ਦੇ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ‘ਤੇ ਪੈਣ ਵਾਲ਼ੇ ਪ੍ਰਭਾਵਾਂ ਬਾਰੇ ਦੱਸਾਂਗੇ।ਐਸਟ੍ਰੋਸੇਜ ਏ ਆਈ ਦੀ ਹਮੇਸ਼ਾ ਤੋਂ ਇਹੀ ਤਰਜੀਹ ਰਹੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਕਿਸੇ ਵੀ ਮਹੱਤਵਪੂਰਣ ਜੋਤਿਸ਼ ਸਬੰਧੀ ਘਟਨਾ ਦੀ ਨਵੀਨਤਮ ਅਪਡੇਟ ਸਮੇਂ ਤੋਂ ਪਹਿਲਾਂ ਪ੍ਰਦਾਨ ਕਰ ਸਕੀਏ ਅਤੇ ਇਸੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਸ਼ਨੀ ਦੇ ਅਸਤ ਹੋਣ ਨਾਲ਼ ਸਬੰਧਤ ਇਹ ਖ਼ਾਸ ਲੇਖ਼ ਲੈ ਕੇ ਆਏ ਹਾਂ।ਜੋਤਿਸ਼ ਵਿੱਚ, ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ ਜੋ ਹੁਣ 22 ਫਰਵਰੀ 2025 ਨੂੰ ਕੁੰਭ ਰਾਸ਼ੀ ਵਿੱਚ ਅਸਤ ਹੋਣ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਸਾਡਾ ਇਹ ਲੇਖ ਤੁਹਾਨੂੰ ਕੁੰਭ ਰਾਸ਼ੀ ਵਿੱਚ ਸ਼ਨੀ ਦੇ ਅਸਤ ਹੋਣ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਸ਼ਨੀ ਦੀ ਗਤੀ ਵਿੱਚ ਇਹ ਬਦਲਾਅ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ, ਪਰ ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੁੰਭ ਰਾਸ਼ੀ ਵਿੱਚ ਸ਼ਨੀ ਦਾ ਅਸਤ ਹੋਣਾ ਦੇਸ਼ ਅਤੇ ਦੁਨੀਆ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਇਸ ਲੇਖ ਨੂੰ ਸ਼ੁਰੂ ਕਰੀਏ ਅਤੇਸ਼ਨੀ ਦੇ ਕੁੰਭ ਵਿੱਚ ਅਸਤ ਹੋਣ ਬਾਰੇ ਜਾਣੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਵੈਦਿਕ ਜੋਤਿਸ਼ ਵਿੱਚ, ਸ਼ਨੀ ਦੇਵ ਨੂੰ ਕਰਮਫਲ ਦਾਤਾ ਵੱਜੋਂ ਜਾਣਿਆ ਜਾਂਦਾ ਹੈ, ਜੋ ਸਾਰੀਆਂ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਵਿੱਚ ਅਨੁਸ਼ਾਸਨ, ਸੰਰਚਨਾ, ਜ਼ਿੰਮੇਵਾਰੀ ਅਤੇ ਸੀਮਾਵਾਂ ਨੂੰ ਦਰਸਾਉਂਦਾ ਹੈ। ਸ਼ਨੀ ਇੱਕ ਅਜਿਹਾ ਗ੍ਰਹਿ ਹੈ ਜੋ ਸਖ਼ਤ ਮਿਹਨਤ, ਪ੍ਰਤੀਬੱਧਤਾ ਅਤੇ ਜੀਵਨ ਵਿੱਚ ਤਰੱਕੀ ਪ੍ਰਾਪਤ ਕਰਨ ਅਤੇ ਪਰਿਪੱਕ ਹੋਣ ਲਈ ਸਾਨੂੰ ਸਿੱਖਣ ਲਈ ਲੋੜੀਂਦੇ ਸਬਕਾਂ ਨੂੰ ਕੰਟਰੋਲ ਕਰਦਾ ਹੈ। ਮਨੁੱਖੀ ਜੀਵਨ ਵਿੱਚ ਸ਼ਨੀ ਦੇਵ ਦਾ ਪ੍ਰਭਾਵ ਤੁਹਾਨੂੰ ਹਰ ਕਦਮ 'ਤੇ ਚੁਣੌਤੀਆਂ ਦੇ ਸਕਦਾ ਹੈ। ਪਰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨ, ਉਨ੍ਹਾਂ ਤੋਂ ਸਬਕ ਸਿੱਖਣ ਅਤੇ ਇੱਕ ਮਜ਼ਬੂਤ ਨੀਂਹ ਬਣਾਉਣ ਨਾਲ਼ ਸਬੰਧਤ ਹੈ। ਸ਼ਨੀ ਇੱਕ ਕਠੋਰ ਗ੍ਰਹਿ ਹੈ, ਇਸ ਲਈ ਇਸ ਦੀ ਊਰਜਾ ਜੀਵਨ ਵਿੱਚ ਕਠੋਰਤਾ ਲਿਆਉਂਦੀ ਹੈ, ਪਰ ਇਹ ਜਾਤਕ ਨੂੰ ਜੀਵਨ ਵਿੱਚ ਸਬਰ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਵਰਗੇ ਕੀਮਤੀ ਗੁਣਾਂ ਦੀ ਅਸੀਸ ਦਿੰਦਾ ਹੈ। ਇਹ ਸਾਨੂੰ ਆਪਣੇ ਭਵਿੱਖ ਦੀ ਨੀਂਹ ਰੱਖਣ ਵਿੱਚ ਮੱਦਦ ਕਰਦਾ ਹੈ।
ਨਵੇਂ ਸਾਲ ਵਿੱਚ ਕਰੀਅਰ ਸਬੰਧੀ ਕੋਈ ਵੀ ਪਰੇਸ਼ਾਨੀ ਕਾਗਨੀਐਸਟ੍ਰੋ ਰਿਪੋਰਟ ਨਾਲ਼ ਕਰੋ ਦੂਰ
ਕੁੰਭ ਰਾਸ਼ੀ ਵਿੱਚ ਸ਼ਨੀ ਅਸਤ: ਸਮਾਂ
ਇਸ ਸਮੇਂ, ਸ਼ਨੀ ਮਹਾਰਾਜ ਆਪਣੀ ਰਾਸ਼ੀ ਕੁੰਭ ਵਿੱਚ ਗੋਚਰ ਕਰ ਰਹੇ ਹਨ। ਇਸ ਰਾਸ਼ੀ ਵਿੱਚ ਸੂਰਜ ਦੇਵਤਾ ਦੀ ਮੌਜੂਦਗੀ ਦੇ ਕਾਰਨ, ਸ਼ਨੀ ਦੇਵ 22 ਫਰਵਰੀ 2025 ਨੂੰ ਸਵੇਰੇ 11:23 ਵਜੇ ਕੁੰਭ ਰਾਸ਼ੀ ਵਿੱਚ ਅਸਤ ਹੋ ਜਾਣਗੇ। ਅਜਿਹੀ ਸਥਿਤੀ ਵਿੱਚ,ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਨਾਲ਼ ਦੁਨੀਆ ਦੇ ਕੁਝ ਮਹੱਤਵਪੂਰਣ ਖੇਤਰਾਂ 'ਤੇ ਪ੍ਰਭਾਵ ਪੈਣਾ ਯਕੀਨੀ ਹੈ।
ਜੋਤਿਸ਼ ਦੀਆਂ ਨਜ਼ਰਾਂ ਵਿੱਚ ਸ਼ਨੀ ਦੀ ਅਸਤ ਸਥਿਤੀ
ਜੋਤਿਸ਼ ਸ਼ਾਸਤਰ ਵਿੱਚ, ਗ੍ਰਹਿ ਦਾ ਅਸਤ ਹੋਣਾ ਉਹ ਸਥਿਤੀ ਹੁੰਦੀ ਹੈ, ਜਦੋਂ ਕੋਈ ਗ੍ਰਹਿ ਸੂਰਜ ਦੇ ਬਹੁਤ ਨੇੜੇ ਜਾਂਦਾ ਹੈ। ਸਧਾਰਣ ਸ਼ਬਦਾਂ ਵਿੱਚ, ਇਹ ਸੂਰਜ ਤੋਂ 8 ਡਿਗਰੀ ਦੇ ਅੰਦਰ ਦਾਖਲ ਹੁੰਦੇ ਹਨ। ਜਦੋਂ ਕੋਈ ਗ੍ਰਹਿ ਅਸਤ ਹੁੰਦਾ ਹੈ, ਤਾਂ ਸੂਰਜ ਦੀ ਤੀਬਰ ਊਰਜਾ ਦੇ ਕਾਰਨ ਇਹ ਆਪਣੀਆਂ ਸ਼ਕਤੀਆਂ ਗੁਆ ਦਿੰਦਾ ਹੈ। ਇਹ ਵਿਅਕਤੀ ਦੀ ਕੁੰਡਲੀ ਵਿੱਚ ਗ੍ਰਹਿ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਅਸ਼ੁਭ ਨਤੀਜੇ ਦੇਣਾ ਸ਼ੁਰੂ ਕਰ ਦਿੰਦਾ ਹੈ।
ਜੇਕਰ ਅਸੀਂ ਸ਼ਨੀ ਦੇਵ ਦੀ ਗੱਲ ਕਰੀਏ ਤਾਂ ਜਦੋਂ ਉਹ ਅਸਤ ਹੁੰਦੇ ਹਨ ਤਾਂ ਉਨ੍ਹਾਂ ਦੇ ਅਨੁਸ਼ਾਸਨ, ਸੰਰਚਨਾ, ਜ਼ਿੰਮੇਵਾਰੀ ਅਤੇ ਅਧਿਕਾਰ ਵਰਗੇ ਗੁਣ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਕਾਰਨ ਵਿਅਕਤੀ ਵਿੱਚ ਇਨ੍ਹਾਂ ਗੁਣਾਂ ਦਾ ਪ੍ਰਭਾਵ ਘੱਟਣਾ ਸ਼ੁਰੂ ਹੋ ਜਾਂਦਾ ਹੈ ਜਾਂ ਉਹ ਇਨ੍ਹਾਂ ਦੀ ਸਹੀ ਵਰਤੋਂ ਨਹੀਂ ਕਰ ਸਕਦਾ। ਜੋਤਸ਼ੀਆਂ ਦੇ ਅਨੁਸਾਰ, ਸ਼ਨੀ ਦੀ ਅਸਤ ਸਥਿਤੀ ਦਾ ਪ੍ਰਭਾਵ ਹੇਠਾਂ ਦਿੱਤੇ ਤੱਥਾਂ ਤੋਂ ਜਾਣਿਆ ਜਾ ਸਕਦਾ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹਨ:
ਅਧਿਕਾਰ ਅਤੇ ਪ੍ਰਤੀਬੱਧਤਾ ਨਾਲ ਸਬੰਧਤ ਸਮੱਸਿਆਵਾਂ: ਜਿਹੜੇ ਜਾਤਕਾਂ ਕੋਲ ਕੁਝ ਖ਼ਾਸ ਅਧਿਕਾਰ ਹੁੰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਦੀ ਵਰਤੋਂ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ ਜਾਂ ਤੁਸੀਂ ਜ਼ਿੰਮੇਵਾਰੀਆਂ ਦਾ ਬੋਝ ਮਹਿਸੂਸ ਕਰ ਸਕਦੇ ਹੋ। ਸ਼ਨੀ ਦੇਵ ਦੇ ਅਨੁਸ਼ਾਸਨ ਅਤੇ ਪਰਿਪੱਕਤਾ ਵਰਗੇ ਗੁਣ ਖਾਸ ਤੌਰ 'ਤੇ ਪ੍ਰਭਾਵਿਤ ਹੋ ਸਕਦੇ ਹਨ ਅਤੇ ਇਸ ਤਰ੍ਹਾਂ, ਤੁਹਾਨੂੰ ਦੀਰਘਕਾਲੀ ਯੋਜਨਾਵਾਂ ਜਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਬੰਨ੍ਹਿਆ ਹੋਇਆ ਜਾਂ ਸੀਮਤ ਮਹਿਸੂਸ ਕਰਨਾ: ਸ਼ਨੀ ਦੇਵ ਜੀਵਨ ਵਿੱਚ ਪਾਬੰਦੀਆਂ, ਸੀਮਾਵਾਂ ਅਤੇ ਸਬਕਾਂ ਨੂੰ ਵੀ ਦਰਸਾਉਂਦੇ ਹਨ। ਪਰ, ਜਦੋਂ ਸ਼ਨੀ ਅਸਤ ਹੁੰਦਾ ਹੈ, ਤਾਂ ਜਾਤਕ ਫਸਿਆ ਹੋਇਆ ਜਾਂ ਦਿਸ਼ਾਹੀਣ ਮਹਿਸੂਸ ਕਰਦਾ ਹੈ।
ਅੰਦਰੂਨੀ ਸੰਘਰਸ਼: ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਨਾਲ਼ਜਾਤਕ ਨੂੰ ਜ਼ਿੰਦਗੀ ਵਿੱਚ ਅੰਦਰੂਨੀ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਆਪਣੇ ਆਪ 'ਤੇ ਸ਼ੱਕ ਕਰਨਾ, ਨਕਾਰਾਤਮਕ ਮਹਿਸੂਸ ਕਰਨਾ ਜਾਂ ਸਖ਼ਤ ਮਿਹਨਤ ਦੁਆਰਾ ਆਪਣੀਆਂ ਯੋਗਤਾਵਾਂ ਦੀ ਸਹੀ ਵਰਤੋਂ ਨਾ ਕਰ ਸਕਣਾ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਸਫਲਤਾ ਵਿੱਚ ਦੇਰ: ਸ਼ਨੀ ਦੇ ਅਸਤ ਹੋਣ ਨਾਲ ਜੀਵਨ ਵਿੱਚ ਸਫਲਤਾ ਜਾਂ ਕਾਰਜਾਂ ਵਿੱਚ ਪਹਿਚਾਣ ਮਿਲਣ ਵਿੱਚ ਦੇਰੀ ਹੋ ਸਕਦੀ ਹੈ, ਕਿਉਂਕਿ ਸ਼ਨੀ ਦੇਵ ਦੀ ਧੀਮੀ ਗਤੀ ਨਾਲ਼ ਨਤੀਜਾ ਦੇਣ ਵਾਲੀ ਊਰਜਾ ਸ਼ਨੀ ਦੇ ਅਸਤ ਹੋਣ ਨਾਲ ਵਧੇਰੇ ਦੇਰੀ ਨਾਲ ਨਤੀਜੇ ਦੇ ਸਕਦੀ ਹੈ।
ਦਬਾਅ ਵਧਣਾ: ਸ਼ਨੀ ਦੀ ਅਸਤ ਸਥਿਤੀ ਦੇ ਦੌਰਾਨ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਦਬਾਅ ਵਧਿਆ ਹੋਇਆ ਮਹਿਸੂਸ ਹੋ ਸਕਦਾ ਹੈ ਜਾਂ ਆਰਾਮ ਕਰਨ ਜਾਂ ਜ਼ਿੰਮੇਵਾਰੀਆਂ ਛੱਡਣ ਵਿੱਚ ਤੁਸੀਂ ਸਮੱਸਿਆਵਾਂ ਦਾ ਅਨੁਭਵ ਕਰ ਸਕਦੇ ਹਨ।
ਹਾਲਾਂਕਿ, ਸ਼ਨੀ ਦੀ ਅਸਤ ਸਥਿਤੀ ਦੇ ਪ੍ਰਭਾਵ ਕੁੰਡਲੀ ਦੇ ਕੁਝ ਖਾਸ ਪਹਿਲੂਆਂ 'ਤੇ ਨਿਰਭਰ ਕਰਦੇ ਹਨ, ਜਿਵੇਂ ਕਿ ਘਰ ਵਿੱਚ ਸੂਰਜ ਅਤੇ ਸ਼ਨੀ ਦੀ ਸਥਿਤੀ, ਦੂਜੇ ਗ੍ਰਹਾਂ 'ਤੇ ਉਨ੍ਹਾਂ ਦੀ ਦ੍ਰਿਸ਼ਟੀ ਅਤੇ ਵਿਅਕਤੀ ਦੀ ਕੁੰਡਲੀ ਵਿੱਚ ਹੋਰ ਗ੍ਰਹਾਂ ਦੀ ਸਥਿਤੀ ਆਦਿ। ਕੁਝ ਖਾਸ ਮਾਮਲਿਆਂ ਵਿੱਚ,ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ, ਵਿਅਕਤੀ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਸਿੱਖਦਾ ਹੈ ਅਤੇ ਆਪਣੇ ਜੀਵਨ ਵਿੱਚ ਸ਼ਨੀ ਦੇਵ ਦੇ ਗੁਣਾਂ ਜਿਵੇਂ ਕਿ ਅਨੁਸ਼ਾਸਨ, ਪਰਿਪੱਕਤਾ ਅਤੇ ਦ੍ਰਿੜਤਾ ਆਦਿ ਨੂੰ ਅਪਣਾਉਣ ਦੇ ਯੋਗ ਹੁੰਦਾ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਕੁੰਭ ਰਾਸ਼ੀ ਵਿੱਚ ਸ਼ਨੀ ਅਸਤ: ਵੈਸ਼ਵਿਕ ਪੱਧਰ ‘ਤੇ ਪ੍ਰਭਾਵ
ਆਟੋਮੋਬਾਈਲਜ਼ ਅਤੇ ਆਵਾਜਾਈ
- ਸ਼ਨੀ ਦੇ ਅਸਤ ਹੋਣ ਦੀ ਸਥਿਤੀ ਦੇ ਦੌਰਾਨ, ਆਟੋਮੋਬਾਈਲਜ਼ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਸ ਕਾਰਨ ਆਟੋਮੋਬਾਈਲਜ਼ ਦੀ ਮੰਗ ਵਿੱਚ ਥੋੜ੍ਹੀ ਜਿਹੀ ਕਮੀ ਆਉਣ ਦੀ ਸੰਭਾਵਨਾ ਹੈ।
- ਵੱਡੀਆਂ ਆਟੋਮੋਬਾਈਲ ਕੰਪਨੀਆਂ ਨੂੰ ਆਪਣੀ ਰਿਸਰਚ ਵਿੱਚ ਕੁਝ ਕਮੀਆਂ ਮਿਲ ਸਕਦੀਆਂ ਹਨ, ਜਿਨ੍ਹਾਂ ਦਾ ਹੱਲ ਲੱਭਣ ਦੀ ਉਹ ਕੋਸ਼ਿਸ਼ ਕਰਨਗੇ।
- ਭਾਰਤ ਸਰਕਾਰ ਡੀਜ਼ਲ ਦੇ ਵਾਹਨਾਂ ਦੀ ਵਰਤੋਂ 'ਤੇ ਕੁਝ ਪਾਬੰਦੀਆਂ ਲਗਾਉਣ ਲਈ ਨੀਤੀਆਂ ਲੈ ਕੇ ਆ ਸਕਦੀ ਹੈ।
ਕਾਨੂੰਨ ਵਿਵਸਥਾ, ਵਪਾਰ ਅਤੇ ਵਿਦੇਸ਼ ਨਾਲ਼ ਸਬੰਧ
- ਕੁੰਭ ਰਾਸ਼ੀ ਵਿੱਚ ਸ਼ਨੀ ਦੇ ਅਸਤ ਹੋਣ ਦੇ ਸਮੇਂ ਦੇ ਦੌਰਾਨ ਕੁਝ ਘਟਨਾਵਾਂ ਦੇ ਕਾਰਨ ਭਾਰਤੀ ਕਾਨੂੰਨ ਵਿਵਸਥਾ ਦੀਆਂ ਕਮੀਆਂ ਉੱਭਰ ਕੇ ਸਾਹਮਣੇ ਆ ਸਕਦੀਆਂ ਹਨ।
- ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਵਿਸ਼ੇਸ਼ ਨਿਯਮ ਅਤੇ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਜਾ ਸਕਦੇ ਹਨ।
- ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ, ਦੱਖਣ-ਪੂਰਬੀ ਦਿਸ਼ਾ ਜਾਂ ਦੱਖਣ-ਪੂਰਬੀ ਦੇਸ਼ਾਂ ਤੋਂ ਨਵੇਂ ਵਪਾਰਕ ਮੌਕੇ ਪ੍ਰਾਪਤ ਹੋ ਸਕਦੇ ਹਨ।
ਨਵੇਂ ਸਾਲ ਵਿੱਚ ਕਰੀਅਰ ਸਬੰਧੀ ਕੋਈ ਵੀ ਪਰੇਸ਼ਾਨੀ ਕਾਗਨੀਐਸਟ੍ਰੋ ਰਿਪੋਰਟ ਨਾਲ਼ ਕਰੋ ਦੂਰ
ਕੁੰਭ ਰਾਸ਼ੀ ਵਿੱਚ ਸ਼ਨੀ ਅਸਤ: ਸ਼ੇਅਰ ਬਜ਼ਾਰ ‘ਤੇ ਅਸਰ
ਆਓ ਹੁਣ ਜਾਣੀਏ ਕਿ ਕੁੰਭ ਰਾਸ਼ੀ ਵਿੱਚ ਸ਼ਨੀ ਦੇ ਅਸਤ ਹੋਣ ਦਾ ਭਾਰਤੀ ਸ਼ੇਅਰ ਬਜ਼ਾਰ ‘ਤੇ 'ਤੇ ਕੀ ਪ੍ਰਭਾਵ ਪਵੇਗਾ।
- ਮਹੀਨੇ ਦੇ ਦੂਜੇ ਹਫ਼ਤੇ ਸ਼ੇਅਰ ਬਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ ਅਤੇ ਇਸ ਦੇ ਨਤੀਜੇ ਵੱਜੋਂ, ਬਾਜ਼ਾਰ ਵਿੱਚ ਤੇਜ਼ੀ ਦਾ ਰੁਝਾਨ ਜਾਰੀ ਰਹੇਗਾ।
- ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ, ਐਮ ਆਰ ਐਫ ਟਾਇਰਸ, ਆਇਸ਼ਰ ਮਸ਼ੀਨਰੀ, ਅਡਾਨੀ ਗਰੁੱਪ, ਕੋਲ ਇੰਡੀਆ, ਸਮਿੰਟ, ਕੌਫੀ, ਕੈਮੀਕਲਜ਼ ਅਤੇ ਬੈਂਕਿੰਗ ਇੰਡਸਟਰੀ ਆਦਿ ਦੇ ਸ਼ੇਅਰਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।
- ਹਾਲਾਂਕਿ, ਇਸ ਮਹੀਨੇ ਦੇ ਤੀਜੇ ਹਫ਼ਤੇ ਸ਼ਨੀ ਦੇਵ ਦੇ ਪ੍ਰਭਾਵ ਦੇ ਕਾਰਨ, ਬਜ਼ਾਰ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ, ਜੋ ਬਾਜ਼ਾਰ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ, ਇਸ ਲਈ ਇਨ੍ਹਾਂ ਲੋਕਾਂ ਨੂੰ ਬਹੁਤ ਸਾਵਧਾਨੀ ਨਾਲ ਅੱਗੇ ਵਧਣਾ ਹੋਵੇਗਾ।
- ਖੇਤੀਬਾੜੀ ਨਾਲ਼ ਸਬੰਧਤ ਉਪਕਰਣ, ਐਕਸਾਈਡ, ਜ਼ੋਮੈਟੋ, ਕਿਰਲੋਸਕਰ, ਗੋਲਡਨ ਟੋਬਾਕੋ, ਐਗਰੋ ਟੈੱਕ, ਡਾਬਰ, ਅਡਾਨੀ ਪਾਵਰ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਆ ਸਕਦੀ ਹੈ।
- ਹਾਲਾਂਕਿ,ਸ਼ਨੀ ਕੁੰਭ ਰਾਸ਼ੀ ਵਿੱਚ ਅਸਤ ਹੋਣ ਦੀ ਅਵਧੀ ਦੇ ਦੌਰਾਨ, ਚਾਹ, ਸਟੇਸ਼ਨਰੀ, ਟੈਕਸਟਾਈਲ ਅਤੇ ਫਾਰਮਾਸਿਊਟੀਕਲ ਆਦਿ ਖੇਤਰਾਂ ਦੇ ਸ਼ੇਅਰਾਂ ਵਿੱਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਰਹੇਗੀ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਏ ਆਈ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਕੀ ਸ਼ਨੀ ਕੁੰਭ ਰਾਸ਼ੀ ਵਿੱਚ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ?
ਹਾਂ, ਸ਼ਨੀ ਦੇਵ ਦੀ ਰਾਸ਼ੀ ਕੁੰਭ ਹੈ, ਇਸ ਲਈ ਇਸ ਰਾਸ਼ੀ ਵਿੱਚ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ।
2. ਸ਼ਨੀ ਦੀ ਦੂਜੀ ਰਾਸ਼ੀ ਕਿਹੜੀ ਹੈ?
ਰਾਸ਼ੀ ਚੱਕਰ ਵਿੱਚ ਕੁੰਭ ਰਾਸ਼ੀ ਤੋਂ ਇਲਾਵਾ, ਸ਼ਨੀ ਮਕਰ ਰਾਸ਼ੀ ਦਾ ਵੀ ਸੁਆਮੀ ਹੈ।
3. ਸ਼ਨੀ ਨੂੰ ਕਿਹੜੇ ਘਰ ਵਿੱਚ ਦਿਗਬਲ ਪ੍ਰਾਪਤ ਹੁੰਦਾ ਹੈ?
ਕੁੰਡਲੀ ਦੇ ਸੱਤਵੇਂ ਘਰ ਵਿੱਚ ਸ਼ਨੀ ਦੇਵ ਨੂੰ ਦਿਸ਼ਾਵਾਂ ਦੀ ਸ਼ਕਤੀ ਯਾਨੀ ਦਿਗਬਲ ਪ੍ਰਾਪਤ ਹੁੰਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






