ਸ਼ੁੱਕਰ-ਬੁੱਧ ਦਾ ਸੰਯੋਜਨ
ਸ਼ੁੱਕਰ-ਬੁੱਧ ਦਾ ਸੰਯੋਜਨ ਲੇਖ ਵਿੱਚ ਅਸੀਂ ਤੁਹਾਨੂੰ ਸ਼ੁੱਕਰ ਅਤੇ ਬੁੱਧ ਦਾ ਸੰਯੋਜਨ ਹੋਣ ਨਾਲ ਵੱਖ-ਵੱਖ ਰਾਸ਼ੀਆਂ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ।ਸ਼ੁੱਕਰ ਗ੍ਰਹਿ, ਜੋ ਕਿ ਵਿਲਾਸਤਾ, ਸੁੰਦਰਤਾ, ਪਿਆਰ ਅਤੇ ਵਿਆਹ ਦਾ ਕਾਰਕ ਹੈ, 28 ਜਨਵਰੀ, 2025 ਨੂੰ ਆਪਣੀ ਉੱਚ ਰਾਸ਼ੀ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਹ 31 ਮਈ 2025 ਤੱਕ ਇਸੇ ਸਥਿਤੀ ਵਿੱਚ ਯਾਨੀ ਕਿ ਮੀਨ ਰਾਸ਼ੀ ਵਿੱਚ ਰਹੇਗਾ। ਸ਼ੁੱਕਰ ਗ੍ਰਹਿ ਦਾ ਉੱਚ ਦਾ ਹੋਣਾ ਆਮ ਤੌਰ 'ਤੇ ਉਨ੍ਹਾਂ ਖੇਤਰਾਂ ਲਈ ਇੱਕ ਚੰਗੀ ਸਥਿਤੀ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਇਹ ਕੰਟਰੋਲ ਕਰਦਾ ਹੈ। ਪਰ, ਕੀ ਮੀਨ ਰਾਸ਼ੀ ਵਿੱਚ ਬੁੱਧ ਦੀ ਮੌਜੂਦਗੀ ਮਜ਼ੇ ਨੂੰ ਵਿਗਾੜ ਦੇਵੇਗੀ? ਐਸਟ੍ਰੋਸੇਜ ਏ ਆਈ ਦਾ ਇਹ ਲੇਖ ਤੁਹਾਨੂੰ ਮੀਨ ਰਾਸ਼ੀ ਵਿੱਚ ਸ਼ੁੱਕਰ ਅਤੇ ਬੁੱਧ ਦੀ ਸਥਿਤੀ ਦੁਆਰਾ ਬਣਨ ਵਾਲੇ ਯੋਗ ਬਾਰੇ ਦੱਸੇਗਾ। ਨਾਲ ਹੀ, ਆਓ ਜਾਣੀਏ ਕਿ ਮੀਨ ਰਾਸ਼ੀ ਵਿੱਚ ਬੁੱਧ ਅਤੇ ਸ਼ੁੱਕਰ ਤੁਹਾਡੀ ਰਾਸ਼ੀ ਨੂੰ ਕਿਵੇਂ ਪ੍ਰਭਾਵਿਤ ਕਰਨਗੇ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਮੀਨ ਰਾਸ਼ੀ ਵਿੱਚ ਬੁੱਧ ਅਤੇ ਸ਼ੁੱਕਰ
ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਸ਼ੁੱਕਰ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰ ਗਿਆ ਹੈ। ਹੁਣ 27 ਫਰਵਰੀ 2025 ਨੂੰ, ਬੁੱਧ ਗ੍ਰਹਿ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਅਤੇ 7 ਮਈ 2025 ਤੱਕ ਇਸ ਰਾਸ਼ੀ ਵਿੱਚ ਰਹੇਗਾ।ਸ਼ੁੱਕਰ-ਬੁੱਧ ਦਾ ਸੰਯੋਜਨ 27 ਫਰਵਰੀ 2025 ਤੋਂ 7 ਮਈ 2025 ਤੱਕ ਹੋਵੇਗਾ। ਹੁਣ, ਮੀਨ ਰਾਸ਼ੀ ਵਿੱਚ ਬੁੱਧ ਦਾ ਗੋਚਰ ਬੁੱਧ ਦੀ ਦਸ਼ਾ ਨੂੰ ਨੀਚ ਬਣਾਓਣ ਵਾਲ਼ਾ ਹੋਵੇਗਾ, ਕਿਉਂਕਿ ਮੀਨ ਨੂੰ ਬੁੱਧ ਗ੍ਰਹਿ ਦੇ ਲਈ ਨੀਚ ਦਸ਼ਾ ਮੰਨਿਆ ਜਾਂਦਾ ਹੈ। ਇੱਕ ਪਾਸੇ, ਜਿੱਥੇ ਸ਼ੁੱਕਰ ਉੱਚ ਸਥਿਤੀ ਵਿੱਚ ਹੋਵੇਗਾ, ਉੱਥੇ ਹੀ ਬੁੱਧ ਨੀਚ ਸਥਿਤੀ ਵਿੱਚ ਹੋਵੇਗਾ।
ਨੀਚ ਭੰਗ ਰਾਜ ਯੋਗ ਦਾ ਨਿਰਮਾਣ
ਜੋਤਿਸ਼ ਵਿੱਚ, ਗ੍ਰਹਾਂ ਦੀ ਖ਼ਾਸ ਸਥਿਤੀ ਨੂੰ ਨੀਚ ਭੰਗ ਕਿਹਾ ਜਾਂਦਾ ਹੈ। ਕਈ ਵਾਰ "ਨੀਚ ਭੰਗ" ਰਾਜ ਯੋਗ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਇਸ ਦੇ ਨਾਲ ਹੀ, ਕਈ ਵਾਰ "ਨੀਚ ਭੰਗ" ਕਿਸੇ ਵਿਸ਼ੇਸ਼ ਗ੍ਰਹਿ ਦੀ ਨੀਚਤਾ ਕਾਰਨ ਪੈਦਾ ਹੋਣ ਵਾਲੀ ਨਕਾਰਾਤਮਕਤਾ ਨੂੰ ਸ਼ਾਂਤ ਕਰਨ ਵਿੱਚ ਵੀ ਮੱਦਦ ਕਰਦਾ ਹੈ। ਬੁੱਧ ਅਤੇ ਸ਼ੁੱਕਰ ਦੇ ਸੰਯੋਜਨ ਨੂੰ ਬਹੁਤ ਸਾਰੇ ਜੋਤਸ਼ੀ "ਲਕਸ਼ਮੀ ਨਾਰਾਇਣ ਰਾਜ ਯੋਗ" ਵੱਜੋਂ ਜਾਣਦੇ ਹਨ। ਇਹ ਯੋਗ ਬਹੁਤ ਹੀ ਸ਼ੁਭ ਹੁੰਦਾ ਹੈ, ਜੋ ਧਨ, ਖੁਸ਼ਹਾਲੀ, ਪਦਾਰਥ ਅਤੇ ਖੁਸ਼ੀ ਪ੍ਰਦਾਨ ਕਰਦਾ ਹੈ, ਕਿਉਂਕਿ ਬੁੱਧ ਗ੍ਰਹਿ ਨੂੰ ਕਾਰੋਬਾਰ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਸ਼ੁੱਕਰ ਨੂੰ ਵਿਲਾਸਤਾ ਅਤੇ ਸ਼ਿੰਗਾਰ ਵਸਤੂਆਂ ਆਦਿ ਦਾ ਕਾਰਕ ਮੰਨਿਆ ਜਾਂਦਾ ਹੈ।
ਅਜਿਹੀ ਸਥਿਤੀ ਵਿੱਚ ਸੁੰਦਰਤਾ, ਫਿਲਮ ਉਦਯੋਗ, ਮਨੋਰੰਜਨ ਅਤੇ ਮੀਡੀਆ ਆਦਿ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸ਼ੁੱਕਰ ਅਤੇ ਬੁੱਧ ਦੇ ਇਸ ਸੰਯੋਜਨ ਕਾਰਨ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ। ਬੌਧਿਕ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੋਵੇਗੀ, ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਰਾਸ਼ੀ ਦੇ ਲੋਕਾਂ ਨੂੰ ਅਨੁਕੂਲ ਨਤੀਜੇ ਮਿਲਣ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਬੁੱਧ ਦੀ ਨੀਚ ਸਥਿਤੀ ਸਾਰੇ ਲੋਕਾਂ ਨੂੰ ਕਮਜ਼ੋਰ ਨਤੀਜੇ ਦੇਵੇਗੀ। ਸੁਆਮਿੱਤਵ ਅਤੇ ਸਥਿਤੀ ਦੇ ਅਨੁਸਾਰ ਲੋਕਾਂ ਨੂੰ ਇਸ ਸੰਯੋਜਨ ਤੋਂ ਵੱਖ-ਵੱਖ ਨਤੀਜੇ ਮਿਲ ਸਕਦੇ ਹਨ। ਆਓ ਜਾਣੀਏ ਕਿ ਸ਼ੁੱਕਰ ਦੀ ਉੱਚ ਸਥਿਤੀ ਅਤੇ ਬੁੱਧ ਦੀ ਨੀਚ ਸਥਿਤੀ ਹੋਣ ਨਾਲ਼ ਅਰਥਾਤ ਨੀਚ ਭੰਗ ਨਿਰਮਿਤ ਹੋਣ ਦਾ ਤੁਹਾਡੀ ਰਾਸ਼ੀ 'ਤੇ ਕੀ ਪ੍ਰਭਾਵ ਪਵੇਗਾ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਬੁੱਧ ਅਤੇ ਸ਼ੁੱਕਰ ਦੇ ਸੰਯੋਜਨ ਦਾ ਸਭ 12 ਰਾਸ਼ੀਆਂ ‘ਤੇ ਪ੍ਰਭਾਵ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਜਦੋਂ ਕਿ, ਸ਼ੁੱਕਰ ਗ੍ਰਹਿ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਇਸ ਵੇਲੇ, ਦੋਵੇਂ ਗ੍ਰਹਿ ਤੁਹਾਡੇ ਬਾਰ੍ਹਵੇਂ ਘਰ ਵਿੱਚ ਮਿਲ ਰਹੇ ਹਨ ਅਤੇ "ਨੀਚ ਭੰਗ" ਜਾਂ ਲਕਸ਼ਮੀ ਨਰਾਇਣ ਯੋਗ ਦਾ ਨਿਰਮਾਣ ਕਰ ਰਹੇ ਹਨ। ਨਤੀਜੇ ਵੱਜੋਂ, ਤੁਹਾਨੂੰ ਇਸ ਦੌਰਾਨ ਕਾਫੀ ਭੱਜ-ਦੌੜ ਜਾਂ ਯਾਤਰਾ ਕਰਨੀ ਪੈ ਸਕਦੀ ਹੈ। ਨੌਕਰੀ ਵਿੱਚ ਥੋੜ੍ਹਾ ਜ਼ਿਆਦਾ ਦਬਾਅ ਹੋ ਸਕਦਾ ਹੈ। ਹਾਲਾਂਕਿ,ਸ਼ੁੱਕਰ-ਬੁੱਧ ਦਾ ਸੰਯੋਜਨ ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ। ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਕੁਝ ਮੁਸ਼ਕਲਾਂ ਤੋਂ ਬਾਅਦ ਲਾਭ ਵੀ ਮਿਲ ਸਕਦਾ ਹੈ।
ਉਪਾਅ: ਮੱਥੇ 'ਤੇ ਨਿਯਮਿਤ ਤੌਰ 'ਤੇ ਕੇਸਰ ਦਾ ਟਿੱਕਾ ਲਗਾਉਣਾ ਸ਼ੁਭ ਰਹੇਗਾ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ੁੱਕਰ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਪਹਿਲਾ/ਲਗਨ ਘਰ ਹੈ ਅਤੇ ਇਹ ਰਾਸ਼ੀ ਦਾ ਸੁਆਮੀ ਵੀ ਹੈ। ਇਸ ਤੋਂ ਇਲਾਵਾ, ਸ਼ੁੱਕਰ ਤੁਹਾਡੇ ਛੇਵੇਂ ਘਰ ਦਾ ਵੀ ਸੁਆਮੀ ਹੈ ਅਤੇ ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਇਸ ਵੇਲੇ, ਦੋਵੇਂ ਗ੍ਰਹਿ ਤੁਹਾਡੇ ਲਾਭ ਘਰ ਵਿੱਚ ਇਕੱਠੇ ਹੋ ਰਹੇ ਹਨ ਅਤੇ "ਨੀਚ ਭੰਗ" ਜਾਂ ਲਕਸ਼ਮੀ ਨਰਾਇਣ ਯੋਗ ਦਾ ਨਿਰਮਾਣ ਕਰ ਰਹੇ ਹਨ। ਆਮ ਤੌਰ 'ਤੇ ਇਸ ਸਥਿਤੀ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਨ ਵਾਲੀ ਕਿਹਾ ਜਾਵੇਗਾ। ਇਹ ਸਥਿਤੀ ਸਿਹਤ ਅਤੇ ਨੌਕਰੀ ਨਾਲ ਸਬੰਧਤ ਮਾਮਲਿਆਂ ਲਈ ਬਹੁਤ ਚੰਗੀ ਰਹੇਗੀ। ਹਾਲਾਂਕਿ, ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਛੋਟੀਆਂ-ਮੋਟੀਆਂ ਮੁਸ਼ਕਲਾਂ ਆ ਸਕਦੀਆਂ ਹਨ, ਪਰ ਮੁਸ਼ਕਲਾਂ ਤੋਂ ਬਾਅਦ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਜਾਪਦੀ ਹੈ। ਇਸ ਨੂੰ ਪੜ੍ਹਾਈ ਅਤੇ ਪਿਆਰ ਦੇ ਲਈ ਵੀ ਇੱਕ ਅਨੁਕੂਲ ਸਥਿਤੀ ਮੰਨਿਆ ਜਾਵੇਗਾ।
ਉਪਾਅ: ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰਨਾ ਸ਼ੁਭ ਰਹੇਗਾ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੇ ਲਗਨ ਘਰ ਜਾਂ ਰਾਸ਼ੀ ਦੇ ਸੁਆਮੀ ਹੋਣ ਦੇ ਨਾਲ-ਨਾਲ ਤੁਹਾਡੇ ਛੇਵੇਂ ਘਰ ਦਾ ਵੀ ਸੁਆਮੀ ਹੈ। ਇਸ ਦੇ ਨਾਲ ਹੀ, ਸ਼ੁੱਕਰ ਗ੍ਰਹਿ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਨ੍ਹਾਂ ਘਰਾਂ ਦੇ ਸੁਆਮਿੱਤਵ ਵਾਲ਼ੇ ਗ੍ਰਹਾਂਸ਼ੁੱਕਰ-ਬੁੱਧ ਦਾ ਸੰਯੋਜਨ ਤੁਹਾਡੇ ਕਰਮ ਸਥਾਨ ਅਰਥਾਤ ਕਰੀਅਰ ਦੇ ਘਰ ਵਿੱਚ ਹੋ ਰਿਹਾ ਹੈ। ਆਮ ਤੌਰ 'ਤੇ, ਦਸਵੇਂ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਨਤੀਜਾ ਦੇਣ ਵਾਲਾ ਮੰਨਿਆ ਜਾਂਦਾ ਹੈ, ਪਰ ਇਸ ਦੇ ਨੀਚ ਹੋਣ ਦੇ ਕਾਰਨ, ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਥੋੜ੍ਹਾ ਹੋਰ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਇਸ ਦੇ ਨਾਲ ਹੀ, ਘਰ-ਗ੍ਰਹਿਸਥੀ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਨਤੀਜੇ ਆਮ ਤੌਰ 'ਤੇ ਅਨੁਕੂਲ ਹੋਣਗੇ। ਸ਼ੁੱਕਰ ਗ੍ਰਹਿ ਦੀ ਗੱਲ ਕਰੀਏ ਤਾਂ ਦਸਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ, ਪਰ ਉੱਚ ਸਥਿਤੀ ਵਿੱਚ ਹੋਣ ਕਾਰਨ ਤੁਹਾਨੂੰ ਚੰਗੇ ਨਤੀਜੇ ਵੀ ਮਿਲਣੇ ਚਾਹੀਦੇ ਹਨ। ਅਜਿਹੀ ਸਥਿਤੀ ਵਿੱਚ, ਕੁਝ ਮੁਸ਼ਕਲ ਤੋਂ ਬਾਅਦ, ਵਿਦੇਸ਼ਾਂ ਨਾਲ ਸਬੰਧਤ ਮਾਮਲਿਆਂ ਵਿੱਚ ਬਹੁਤ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਬੱਚਿਆਂ, ਪੜ੍ਹਾਈ ਅਤੇ ਪ੍ਰੇਮ ਜੀਵਨ ਵਿੱਚ ਵੀ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ, ਪਰ ਇਨ੍ਹਾਂ ਮਾਮਲਿਆਂ ਵਿੱਚ ਲਾਪਰਵਾਹੀ ਨਾ ਵਰਤੋ।
ਉਪਾਅ: ਆਪਣੇ-ਆਪ ਨੂੰ ਸ਼ੁੱਧ ਅਤੇ ਸਾਤਵਿਕ ਬਣਾ ਕੇ ਰੱਖੋ। ਇਸ ਤੋਂ ਇਲਾਵਾ, ਦੇਵੀ ਦੁਰਗਾ ਦੀ ਪੂਜਾ ਕਰਨਾ ਸ਼ੁਭ ਹੋਵੇਗਾ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਕਰਕ ਰਾਸ਼ੀ
ਕਰਕ ਰਾਸ਼ੀ ਵਾਲਿਆਂ ਲਈ, ਸ਼ੁੱਕਰ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਲਾਭ-ਘਰ ਅਤੇ ਚੌਥੇ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਕਿਸਮਤ ਘਰ ਵਿੱਚ ਹੋਵੇਗਾ। ਆਮ ਤੌਰ 'ਤੇ ਇਸ ਨੂੰ ਇੱਕ ਅਨੁਕੂਲ ਸਥਿਤੀ ਕਿਹਾ ਜਾਵੇਗਾ। ਇਸ ਦੇ ਨਾਲ ਹੀ, ਬੁੱਧ ਗ੍ਰਹਿ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਮਾਲਕ ਹੈ ਅਤੇ ਇਹ ਤੁਹਾਡੇ ਕਿਸਮਤ ਦੇ ਘਰ ਵਿੱਚ ਨੀਚ ਸਥਿਤੀ ਵਿੱਚ ਹੋਵੇਗਾ। ਇਸ ਨੂੰ ਚੰਗੀ ਸਥਿਤੀ ਨਹੀਂ ਕਿਹਾ ਜਾ ਸਕਦਾ। ਪਰ ਨੀਚ ਭੰਗ ਰਾਜ ਯੋਗ ਅਤੇ ਲਕਸ਼ਮੀ ਨਰਾਇਣ ਰਾਜ ਯੋਗ ਦੇ ਗਠਨ ਦੇ ਕਾਰਨ, ਤੁਹਾਨੂੰ ਆਮ ਤੌਰ 'ਤੇ ਚੰਗੇ ਨਤੀਜੇ ਮਿਲ ਸਕਦੇ ਹਨ। ਤੁਹਾਡਾ ਮਨ ਧਾਰਮਿਕ ਗਤੀਵਿਧੀਆਂ ਵੱਲ ਵਧੇਰੇ ਕੇਂਦ੍ਰਿਤ ਹੋ ਸਕਦਾ ਹੈ। ਭਾਵੇਂ ਯਾਤਰਾ ਕਰਨਾ ਥੋੜ੍ਹਾ ਔਖਾ ਹੋ ਸਕਦਾ ਹੈ, ਪਰ ਇਸ ਤੋਂ ਚੰਗੇ ਲਾਭ ਪ੍ਰਾਪਤ ਹੋ ਸਕਦੇ ਹਨ। ਭਾਈ-ਬੰਧੂਆਂ ਅਤੇ ਗੁਆਂਢੀਆਂ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖਣ ਦੀ ਸਥਿਤੀ ਵਿੱਚ ਅਤੇ ਉਨ੍ਹਾਂ ਦੇ ਸਹਿਯੋਗ ਨਾਲ, ਕੁਝ ਮਹੱਤਵਪੂਰਣ ਕੰਮ ਪੂਰੇ ਕੀਤੇ ਜਾ ਸਕਦੇ ਹਨ। ਘਰੇਲੂ ਮਾਮਲਿਆਂ ਵਿੱਚ ਚੰਗੀ ਅਨੁਕੂਲ ਸਥਿਤੀ ਦੇਖੀ ਜਾ ਸਕਦੀ ਹੈ। ਮੁਨਾਫ਼ੇ ਦੇ ਰਸਤੇ ਵੀ ਮਜ਼ਬੂਤ ਹੋ ਸਕਦੇ ਹਨ।
ਉਪਾਅ: ਗਊ ਨੂੰ ਹਰਾ ਚਾਰਾ ਖਿਲਾਓ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ, ਤੁਹਾਡੀ ਕੁੰਡਲੀ ਵਿੱਚ ਬੁੱਧ ਧਨ ਅਤੇ ਲਾਭ ਘਰ ਦਾ ਸੁਆਮੀ ਹੈ। ਭਾਵੇਂ ਇਹ ਨੀਚ ਸਥਿਤੀ ਵਿੱਚ ਹੋਵੇਗਾ, ਪਰ ਅੱਠਵੇਂ ਘਰ ਵਿੱਚ ਹੋਣ ਕਰਕੇ, ਬੁੱਧ ਚੰਗੇ ਨਤੀਜੇ ਦੇਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ, ਨੀਚ ਭੰਗ ਅਤੇ ਲਕਸ਼ਮੀ ਨਰਾਇਣ ਯੋਗ ਦੇ ਪ੍ਰਭਾਵ ਕਾਰਨ, ਬੁੱਧ ਗ੍ਰਹਿ ਦੀ ਅਨੁਕੂਲਤਾ ਬਿਹਤਰ ਨਤੀਜੇ ਦੇ ਸਕਦੀ ਹੈ। ਇਸ ਦੇ ਨਾਲ ਹੀ, ਸ਼ੁੱਕਰ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਇਸ ਵੇਲੇ, ਦੋਵੇਂ ਗ੍ਰਹਿ ਤੁਹਾਡੇ ਅੱਠਵੇਂ ਘਰ ਵਿੱਚ ਸੰਯੋਜਨ ਕਰ ਰਹੇ ਹਨ ਅਤੇ "ਨੀਚ ਭੰਗ" ਯੋਗ ਬਣਾ ਰਹੇ ਹਨ। ਅੱਠਵੇਂ ਘਰ ਵਿੱਚਸ਼ੁੱਕਰ-ਬੁੱਧ ਦਾ ਸੰਯੋਜਨ ਤੁਹਾਨੂੰ ਅਣਕਿਆਸਿਆ ਲਾਭ ਪਹੁੰਚਾ ਸਕਦਾ ਹੈ। ਕੁਝ ਰੁਕੇ ਹੋਏ ਕੰਮ ਅਚਾਨਕ ਪੂਰੇ ਹੋ ਸਕਦੇ ਹਨ, ਜੋ ਤੁਹਾਨੂੰ ਚੰਗੇ ਲਾਭ ਦੇ ਸਕਦੇ ਹਨ। ਯਾਤਰਾਵਾਂ ਲਾਭਦਾਇਕ ਹੋ ਸਕਦੀਆਂ ਹਨ।
ਆਪਣੇ ਪਿਆਰਿਆਂ ਦੇ ਨਾਲ ਬਾਹਰ ਜਾਣਾ ਅਤੇ ਮਸਤੀ ਕਰਨਾ ਵੀ ਸੰਭਵ ਹੋ ਸਕਦਾ ਹੈ। ਹਾਲਾਂਕਿ, ਸਮਾਜਿਕ ਮਰਿਆਦਾ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਸ਼ੁੱਕਰ-ਬੁੱਧ ਦਾ ਇਹ ਸੰਯੋਜਨ ਤੁਹਾਨੂੰ ਚੰਗਾ ਮੁਨਾਫ਼ਾ ਦੇ ਸਕਦਾ ਹੈ ਅਤੇ ਚੰਗੀ ਬੱਚਤ ਕਰਨ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਭਾਵੇਂ ਇਹ ਵਿੱਤੀ ਮਾਮਲੇ ਹੋਣ ਜਾਂ ਪਰਿਵਾਰਕ ਮਾਮਲੇ, ਤੁਹਾਨੂੰ ਇਨ੍ਹਾਂ ਮਾਮਲਿਆਂ ਵਿੱਚ ਤੁਲਨਾਤਮਕ ਤੌਰ 'ਤੇ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਪੁਰਾਣੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ।
ਉਪਾਅ: ਕੰਨਿਆ ਦੇਵੀਆਂ ਦੀਪੂਜਾ ਕਰਨਾ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਸ਼ੁਭ ਰਹੇਗਾ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲੇ ਜਾਤਕਾਂ ਦੇ ਲਈ, ਬੁੱਧ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਲਗਨ ਘਰ ਅਤੇ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਤੁਹਾਡੇ ਕਰਮ ਘਰ ਦਾ ਵੀ ਸੁਆਮੀ ਹੈ। ਇਸ ਦੇ ਨਾਲ ਹੀ, ਸ਼ੁੱਕਰ ਗ੍ਰਹਿ ਤੁਹਾਡੇ ਧਨ ਘਰ ਅਤੇ ਕਿਸਮਤ ਘਰ ਦਾ ਸੁਆਮੀ ਹੈ। ਇਸ ਵੇਲੇ, ਦੋਵੇਂ ਗ੍ਰਹਿ ਤੁਹਾਡੇ ਸੱਤਵੇਂ ਘਰ ਵਿੱਚ ਸੰਯੋਜਨ ਕਰ ਰਹੇ ਹਨ ਅਤੇ "ਨੀਚ ਭੰਗ" ਯੋਗ ਪੈਦਾ ਕਰ ਰਹੇ ਹਨ। ਭਾਵੇਂ ਸੱਤਵੇਂ ਘਰ ਵਿੱਚ ਗੋਚਰ ਹੋਣ ਵੇਲੇ ਬੁੱਧ ਅਤੇ ਸ਼ੁੱਕਰ ਦੋਵਾਂ ਨੂੰ ਚੰਗਾ ਨਹੀਂ ਮੰਨਿਆ ਜਾਂਦਾ, ਪਰ ਨੀਚ ਭੰਗ ਅਤੇ ਲਕਸ਼ਮੀ ਨਰਾਇਣ ਯੋਗ ਹੋਣ ਦੇ ਕਾਰਨ, ਸਾਵਧਾਨੀ ਨਾਲ਼ ਚੱਲਣ ਦੀ ਸਥਿਤੀ ਵਿੱਚ ਕੁਝ ਚੰਗੇ ਨਤੀਜੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਖਾਸ ਕਰਕੇ ਕਾਰੋਬਾਰ ਨਾਲ ਜੁੜੇ ਲੋਕ ਸਾਵਧਾਨ ਰਹਿਣ 'ਤੇ ਸ਼ੁਭ ਨਤੀਜੇ ਪ੍ਰਾਪਤ ਕਰ ਸਕਦੇ ਹਨ। ਨਾਲ ਹੀ, ਕਾਰਜ ਸਥਾਨ ਵਿੱਚ ਤਰੱਕੀ ਹੋ ਸਕਦੀ ਹੈ। ਵਿੱਤੀ ਮਾਮਲਿਆਂ ਲਈ ਵੀ ਸਮਾਂ ਸ਼ੁਭ ਰਹੇਗਾ, ਪਰ ਪਿਤਾ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਪਵੇਗਾ। ਭਾਵੇਂਸ਼ੁੱਕਰ-ਬੁੱਧ ਦਾ ਸੰਯੋਜਨ ਅਨੁਕੂਲ ਨਤੀਜਿਆਂ ਦਾ ਸੰਕੇਤ ਦੇ ਰਿਹਾ ਹੈ, ਪਰ ਇਹ ਸੰਯੋਜਨ ਰਾਹੂ-ਕੇਤੂ ਅਤੇ ਸ਼ਨੀ ਵਰਗੇ ਗ੍ਰਹਾਂ ਤੋਂ ਵੀ ਪ੍ਰਭਾਵਿਤ ਹੋਵੇਗਾ। ਇਸ ਲਈ, ਸਿਹਤ ਆਦਿ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
ਉਪਾਅ: ਲਾਲ ਰੰਗ ਦੀ ਗਊ ਦੀ ਸੇਵਾ ਕਰਨਾ ਸ਼ੁਭ ਰਹੇਗਾ।
ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਕਿਸਮਤ ਦੇ ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਦੇ ਨਾਲ ਹੀ, ਤੁਹਾਡੇ ਲਗਨ ਘਰ ਅਤੇ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਸ਼ੁੱਕਰ ਗ੍ਰਹਿ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਵੀ ਹੈ। ਇਸ ਵੇਲੇ, ਦੋਵੇਂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਸੰਯੋਜਨ ਕਰ ਰਹੇ ਹਨ ਅਤੇ "ਨੀਚ ਭੰਗ" ਯੋਗ ਦਾ ਨਿਰਮਾਣ ਕਰ ਰਹੇ ਹਨ। ਹਾਲਾਂਕਿ, ਛੇਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਆਮ ਸਥਿਤੀ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ ਹੈ, ਪਰ ਉੱਚ ਸਥਿਤੀ ਵਿੱਚ ਹੋਣ ਕਰਕੇ, ਸ਼ੁੱਕਰ ਕੋਈ ਵੱਡਾ ਨਕਾਰਾਤਮਕ ਨਤੀਜਾ ਨਹੀਂ ਦੇਵੇਗਾ।
ਇਸ ਦੇ ਨਾਲ ਹੀ, ਛੇਵੇਂ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਮੰਨਿਆ ਜਾਂਦਾ ਹੈ, ਪਰ ਇਸ ਦੇ ਨੀਚ ਸਥਿਤੀ ਵਿੱਚ ਹੋਣ ਕਾਰਨ, ਕੁਝ ਮਾਮਲਿਆਂ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਹਾਲਾਂਕਿ, ਨੀਚ ਭੰਗ ਅਤੇ ਲਕਸ਼ਮੀ ਨਰਾਇਣ ਯੋਗ ਦੇ ਬਣਨ ਕਾਰਨ, ਕੁਝ ਸਮੱਸਿਆਵਾਂ ਤੋਂ ਬਾਅਦ, ਬਹੁਤ ਵਧੀਆ ਨਤੀਜੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਕਿਸਮਤ ਦੇ ਸਹਿਯੋਗ ਨਾਲ, ਤੁਹਾਨੂੰ ਆਪਣੇ ਕੰਮ ਵਿੱਚ ਚੰਗੇ ਨਤੀਜੇ ਮਿਲ ਸਕਦੇ ਹਨ। ਕੁਝ ਮਾਮਲਿਆਂ ਵਿੱਚ, ਤੁਹਾਨੂੰ ਅਚਾਨਕ ਲਾਭ ਮਿਲ ਸਕਦੇ ਹਨ, ਫਿਰ ਵੀ ਤੁਹਾਨੂੰ ਵਿਵਾਦਾਂ ਆਦਿ ਤੋਂ ਬਚਣਾ ਪਵੇਗਾ। ਸਿਹਤ ਦਾ ਵੀ ਧਿਆਨ ਰੱਖਣਾ ਪਵੇਗਾ। ਜੇਕਰ ਤੁਸੀਂ ਕੁਝ ਸਾਵਧਾਨੀਆਂ ਵਰਤਦੇ ਹੋ ਤਾਂਸ਼ੁੱਕਰ-ਬੁੱਧ ਦਾ ਸੰਯੋਜਨ ਤੁਹਾਨੂੰ ਬਹੁਤ ਵਧੀਆ ਨਤੀਜੇ ਦੇ ਸਕਦਾ ਹੈ।
ਉਪਾਅ: ਦੁਰਗਾ ਮਾਤਾ ਦੇ ਮੰਦਰ ਵਿੱਚ ਸ਼ਿੰਗਾਰ ਦੀ ਸਮੱਗਰੀ ਚੜ੍ਹਾਉਣਾ ਸ਼ੁਭ ਹੋਵੇਗਾ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲੇ ਜਾਤਕਾਂ ਦੇ ਲਈ, ਬੁੱਧ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਅੱਠਵੇਂ ਅਤੇ ਲਾਭ ਘਰ ਦਾ ਸੁਆਮੀ ਹੈ। ਜਦੋਂ ਕਿ, ਸ਼ੁੱਕਰ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਨ੍ਹਾਂ ਦੋਵਾਂ ਗ੍ਰਹਾਂ ਦਾ ਸੰਯੋਜਨ ਤੁਹਾਡੇ ਪੰਜਵੇਂ ਘਰ ਵਿੱਚ ਹੋ ਰਿਹਾ ਹੈ। ਭਾਵੇਂ, ਪੰਜਵੇਂ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ, ਪਰ ਨੀਚ ਭੰਗ ਅਤੇ ਲਕਸ਼ਮੀ ਨਰਾਇਣ ਯੋਗ ਦੇ ਬਣਨ ਕਾਰਨ, ਬੁੱਧ ਤੁਹਾਨੂੰ ਕੁਝ ਮੁਸ਼ਕਲਾਂ ਤੋਂ ਬਾਅਦ ਚੰਗੇ ਨਤੀਜੇ ਦੇ ਸਕਦਾ ਹੈ।
ਬੱਚਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਆ ਰਹੀਆਂ ਰੁਕਾਵਟਾਂ ਅਚਾਨਕ ਦੂਰ ਹੋ ਸਕਦੀਆਂ ਹਨ। ਇਸ ਦੇ ਬਾਵਜੂਦ, ਪਿਆਰ, ਮੰਗਣੀ, ਬੱਚਿਆਂ ਅਤੇ ਪੜ੍ਹਾਈ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਦਿਖਾਓ। ਜੇਕਰ ਤੁਸੀਂ ਗੰਭੀਰਤਾ ਅਤੇ ਲਗਨ ਨਾਲ ਕੰਮ ਕਰਦੇ ਹੋ ਤਾਂ ਚੰਗੇ ਨਤੀਜੇ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਕਾਰੋਬਾਰ ਅਤੇ ਵਿਦੇਸ਼ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਹਾਲਾਂਕਿ, ਜੇਕਰ ਬੇਲੋੜੇ ਖਰਚਿਆਂ ਤੋਂ ਬਚਿਆ ਜਾਵੇ ਤਾਂ ਨਤੀਜੇ ਚੰਗੇ ਹੋ ਸਕਦੇ ਹਨ।
ਉਪਾਅ: ਗਊ ਨੂੰ ਨਿਯਮਿਤ ਤੌਰ ‘ਤੇ ਹਰਾ ਚਾਰਾ ਖਿਲਾਓਣਾ ਸ਼ੁਭ ਰਹੇਗਾ।
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਛੇਵੇਂ ਅਤੇ ਲਾਭ ਘਰ ਦਾ ਸੁਆਮੀ ਹੈ। ਜਦੋਂ ਕਿ, ਬੁੱਧ ਗ੍ਰਹਿ ਤੁਹਾਡੀ ਕੁੰਡਲੀ ਦੇ ਸੱਤਵੇਂ ਅਤੇ ਦਸਵੇਂ ਘਰ ਦਾ ਮਾਲਕ ਹੈ। ਇਹ ਦੋਵੇਂ ਗ੍ਰਹਿ, ਤੁਹਾਡੇ ਚੌਥੇ ਘਰ ਵਿੱਚ ਮਿਲ ਕੇ, ਨੀਚ ਭੰਗ ਅਤੇ ਲਕਸ਼ਮੀ ਨਰਾਇਣ ਯੋਗ ਬਣਾ ਰਹੇ ਹਨ। ਆਮ ਤੌਰ 'ਤੇ, ਇਹ ਸੰਯੋਜਨ ਤੁਹਾਨੂੰ ਬਹੁਤ ਵਧੀਆ ਨਤੀਜੇ ਦੇ ਸਕਦਾ ਹੈ, ਖਾਸ ਕਰਕੇ ਘਰੇਲੂ ਮਾਮਲਿਆਂ ਵਿੱਚ। ਤੁਸੀਂ ਆਪਣੇ ਘਰ ਨੂੰ ਸਜਾਉਣ ਦਾ ਕੰਮ ਕਰ ਸਕਦੇ ਹੋ। ਇਹ ਸੰਯੋਜਨ ਤੁਹਾਡੇ ਲਈ ਸੁਵਿਧਾਵਾਂ ਦੀਆਂ ਚੀਜ਼ਾਂ ਖਰੀਦਣ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ।
ਸ਼ੁੱਕਰ-ਬੁੱਧ ਦਾ ਸੰਯੋਜਨ ਜ਼ਮੀਨ ਅਤੇ ਮਕਾਨ ਦੀ ਖੁਸ਼ੀ ਵਧਾਉਣ ਵਿੱਚ ਵੀ ਮੱਦਦਗਾਰ ਸਿੱਧ ਹੋਵੇਗਾ। ਹਾਲਾਂਕਿ, ਰਾਹੂ, ਕੇਤੂ ਅਤੇ ਸ਼ਨੀ ਦੇ ਪ੍ਰਭਾਵ ਦੇ ਕਾਰਨ, ਮੌਜੂਦਾ ਸਮੱਸਿਆਵਾਂ ਘੱਟ ਹੋ ਜਾਣਗੀਆਂ, ਪਰ ਸਮੱਸਿਆਵਾਂ ਦੇ ਪ੍ਰਤੀ ਲਾਪਰਵਾਹ ਨਹੀਂ ਰਹਿਣਾ ਚਾਹੀਦਾ, ਸਗੋਂ ਸਕਾਰਾਤਮਕ ਵਿਚਾਰਾਂ ਨਾਲ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਆਪਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਪ੍ਰਾਪਤ ਕਰ ਸਕੋਗੇ।
ਉਪਾਅ: ਅਸਥਮਾ ਦੇ ਮਰੀਜ਼ਾਂ ਦੀ ਦਵਾਈਆਂ ਖਰੀਦਣ ਵਿੱਚ ਮੱਦਦ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ੁੱਕਰ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਇਸ ਦੇ ਨਾਲ ਹੀ, ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਛੇਵੇਂ ਘਰ ਅਤੇ ਕਿਸਮਤ ਘਰ ਦਾ ਮਾਲਕ ਹੈ। ਇਨ੍ਹਾਂ ਦੋਵਾਂ ਗ੍ਰਹਾਂ ਦਾ ਸੰਯੋਜਨ ਤੁਹਾਡੇ ਤੀਜੇ ਘਰ ਵਿੱਚ ਹੋ ਰਿਹਾ ਹੈ। ਸ਼ੁੱਕਰ ਗ੍ਰਹਿ ਦਾ ਗੋਚਰ ਤੀਜੇ ਘਰ ਵਿੱਚ ਬਹੁਤ ਵਧੀਆ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ, ਪਰ ਬੁੱਧ ਦਾ ਗੋਚਰ ਤੀਜੇ ਘਰ ਵਿੱਚ ਚੰਗੇ ਨਤੀਜੇ ਦੇਣ ਵਾਲਾ ਨਹੀਂ ਕਿਹਾ ਜਾਂਦਾ।
ਇਸ ਲਈ, ਨੌਕਰੀ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਨਾਲ ਕੰਮ ਕਰਨਾ ਜ਼ਰੂਰੀ ਹੋਵੇਗਾ। ਜਲਦਬਾਜ਼ੀ ਵਿੱਚ ਕੋਈ ਵੀ ਬਦਲਾਅ ਕਰਨ ਤੋਂ ਬਚੋ। ਇਸ ਤੋਂ ਇਲਾਵਾ, ਆਪਣੀ ਗੱਲਬਾਤ ਦਾ ਤਰੀਕਾ ਸ਼ੁੱਧ, ਸਪਸ਼ਟ ਅਤੇ ਮਧੁਰ ਰੱਖੋ। ਪਿਤਾ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਕੁਝ ਜ਼ਿਆਦਾ ਧਿਆਨ ਰੱਖਣਾ ਪਵੇਗਾ। ਅਜਿਹਾ ਕਰਨ ਨਾਲ, ਲਗਭਗ ਸਾਰੇ ਮਾਮਲਿਆਂ ਵਿੱਚ ਅਨੁਕੂਲਤਾ ਬਣੀ ਰਹੇਗੀ, ਖਾਸ ਕਰਕੇ ਪਿਆਰ, ਮੰਗਣੀ, ਪੜ੍ਹਾਈ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ। ਤੁਹਾਡਾ ਸਮਾਜਿਕ ਮਾਣ-ਸਨਮਾਣ ਵਧੇਗਾ ਅਤੇ ਤੁਹਾਡੇ ਸੀਨੀਅਰ ਅਧਿਕਾਰੀ ਵੀ ਤੁਹਾਡੇ ਤੋਂ ਖੁਸ਼ ਹੋ ਸਕਦੇ ਹਨ।
ਉਪਾਅ: ਗਣੇਸ਼ ਜੀ ਦੇ ਕਿਸੇ ਵੀ ਮੰਤਰ ਦਾ ਜਾਪ ਕਰਨਾ ਸ਼ੁਭ ਰਹੇਗਾ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੀ ਕੁੰਡਲੀ ਦੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਜਦੋਂ ਕਿ, ਸ਼ੁੱਕਰ ਗ੍ਰਹਿ ਚੌਥੇ ਅਤੇ ਕਿਸਮਤ ਦੇ ਘਰ ਦਾ ਸੁਆਮੀ ਹੈ। ਇਸ ਵੇਲੇ, ਦੋਵੇਂ ਗ੍ਰਹਿ ਤੁਹਾਡੇ ਦੂਜੇ ਘਰ ਵਿੱਚ ਸੰਯੋਜਨ ਕਰ ਰਹੇ ਹਨ ਅਤੇ "ਨੀਚ ਭੰਗ" ਯੋਗ ਦਾ ਨਿਰਮਾਣ ਕਰ ਰਹੇ ਹਨ। ਉਂਝ ਵੀ, ਇਨ੍ਹਾਂ ਦੋਵਾਂ ਗ੍ਰਹਾਂ ਦਾ ਗੋਚਰ ਦੂਜੇ ਘਰ ਵਿੱਚ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਲਕਸ਼ਮੀ ਨਰਾਇਣ ਯੋਗ ਅਤੇ ਨੀਚ ਭੰਗ ਯੋਗ ਦੇ ਬਣਨ ਨਾਲ, ਨਕਾਰਾਤਮਕਤਾ ਦੂਰ ਹੋ ਜਾਵੇਗੀ ਅਤੇ ਸਕਾਰਾਤਮਕਤਾ ਦਾ ਪੱਧਰ ਵਧੇਗਾ। ਇਸ ਦੇ ਬਾਵਜੂਦ, ਸ਼ਨੀ, ਰਾਹੂ ਅਤੇ ਕੇਤੂ ਦੇ ਪ੍ਰਭਾਵ ਨੂੰ ਦੇਖਦੇ ਹੋਏ, ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਸਗੋਂ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਅਜਿਹਾ ਕਰਨ ਨਾਲ ਤੁਸੀਂ ਵਿੱਤੀ, ਪਰਿਵਾਰਕ ਅਤੇ ਘਰੇਲੂ ਮਾਮਲਿਆਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਸਕੋਗੇ। ਤੁਹਾਡੇ ਪਿਤਾ ਅਤੇ ਪਿਤਾ ਬਰਾਬਰ ਵਿਅਕਤੀਆਂ ਦਾ ਸਹਿਯੋਗ ਮਿਲਣ ਦੇ ਕਾਰਨ ਤੁਹਾਡੀ ਜ਼ਿੰਦਗੀ ਆਸਾਨ ਹੋ ਜਾਵੇਗੀ। ਤੁਹਾਨੂੰ ਕੁਝ ਅਣਕਿਆਸੇ ਲਾਭ ਵੀ ਮਿਲ ਸਕਦੇ ਹਨ। ਬੱਚਿਆਂ ਅਤੇ ਪੜ੍ਹਾਈ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।ਸ਼ੁੱਕਰ-ਬੁੱਧ ਦਾ ਸੰਯੋਜਨ ਪ੍ਰੇਮ ਜੀਵਨ ਲਈ ਵੀ ਅਨੁਕੂਲ ਨਤੀਜੇ ਦੇ ਸਕਦਾ ਹੈ।
ਉਪਾਅ: ਆਪਣੇ-ਆਪ ਨੂੰ ਸ਼ੁੱਧ ਅਤੇ ਸਾਤਵਿਕ ਬਣਾ ਕੇ ਰੱਖੋ ਅਤੇ ਮਾਂ ਦੁਰਗਾ ਦੇ ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜਦੋਂ ਕਿ ਬੁੱਧ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਇਨ੍ਹਾਂ ਦੋਵਾਂ ਗ੍ਰਹਾਂ ਦਾ ਸੰਯੋਜਨ ਤੁਹਾਡੇ ਪਹਿਲੇ ਘਰ ਅਰਥਾਤ ਲਗਨ ਘਰ ਵਿੱਚ ਹੋ ਰਿਹਾ ਹੈ। ਹਾਲਾਂਕਿ, ਪਹਿਲੇ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ, ਇਸ ਤੋਂ ਇਲਾਵਾ ਬੁੱਧ ਗ੍ਰਹਿ ਨੀਚ ਸਥਿਤੀ ਵਿੱਚ ਹੋਵੇਗਾ। ਇਹ ਦੋਵੇਂ ਸਥਿਤੀਆਂ ਚੰਗੀਆਂ ਨਹੀਂ ਮੰਨੀਆਂ ਜਾਣਗੀਆਂ, ਪਰ ਸ਼ੁੱਕਰ ਦੇ ਪ੍ਰਭਾਵ ਅਤੇ ਨੀਚ ਭੰਗ ਯੋਗ ਅਤੇ ਲਕਸ਼ਮੀ ਨਰਾਇਣ ਯੋਗ ਦੇ ਕਾਰਨ, ਬੁੱਧ ਦੀ ਨਕਾਰਾਤਮਕਤਾ ਸ਼ਾਂਤ ਹੋ ਜਾਵੇਗੀ।
ਹਾਲਾਂਕਿ, ਜੇਕਰ ਕਾਰੋਬਾਰ ਵਿੱਚ ਸਾਵਧਾਨੀ ਨਾਲ ਫੈਸਲੇ ਲਏ ਜਾਣ, ਤਾਂ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਘਰੇਲੂ ਮਾਮਲਿਆਂ ਵਿੱਚ ਕੁਝ ਮੁਸ਼ਕਲਾਂ ਤੋਂ ਬਾਅਦ, ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ, ਯਾਤਰਾ ਲਈ ਸਮਾਂ ਕਾਫ਼ੀ ਵਧੀਆ ਹੋ ਸਕਦਾ ਹੈ। ਤੁਹਾਨੂੰ ਕੁਝ ਅਣਕਿਆਸੇ ਲਾਭ ਵੀ ਮਿਲ ਸਕਦੇ ਹਨ ਅਤੇ ਤੁਸੀਂ ਮੌਜ-ਮਸਤੀ ਅਤੇ ਮਨੋਰੰਜਨ ਦਾ ਆਨੰਦ ਮਾਣ ਸਕੋਗੇ। ਇਸ ਸਭ ਦੇ ਬਾਵਜੂਦ,ਸ਼ੁੱਕਰ-ਬੁੱਧ ਦਾ ਸੰਯੋਜਨ ਹੋਣ ਦੇ ਦੌਰਾਨਸਿਹਤ ਆਦਿ ਪ੍ਰਤੀ ਸਾਵਧਾਨ ਰਹਿਣਾ ਸਮਝਦਾਰੀ ਹੋਵੇਗੀ।
ਉਪਾਅ: ਮਾਸ ਅਤੇ ਸ਼ਰਾਬ ਤੋਂ ਦੂਰ ਰਹੋ ਅਤੇ ਆਪਣੇ ਚਰਿੱਤਰ ਨੂੰ ਸਾਫ਼ ਰੱਖੋ। ਇਸ ਤੋਂ ਇਲਾਵਾ, ਕੰਨਿਆ-ਪੂਜਨ ਕਰਨਾ ਵੀ ਸ਼ੁਭ ਹੋਵੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸ਼ੁੱਕਰ-ਬੁੱਧ ਦਾ ਸੰਯੋਜਨ ਕਦੋਂ ਹੋਵੇਗਾ?
ਸਾਲ 2025 ਵਿੱਚ 27 ਫਰਵਰੀ ਨੂੰ ਸ਼ੁੱਕਰ ਅਤੇ ਬੁੱਧ ਮੀਨ ਰਾਸ਼ੀ ਵਿੱਚ ਸੰਯੋਜਨ ਕਰਨਗੇ।
2. ਸ਼ੁੱਕਰ ਕਿਸ ਦਾ ਕਾਰਕ ਹੈ?
ਜੋਤਿਸ਼ ਵਿੱਚ ਸ਼ੁੱਕਰ ਦੇਵ ਨੂੰ ਪ੍ਰੇਮ, ਸੁੱਖ ਅਤੇ ਖੁਸ਼ਹਾਲੀ ਦਾ ਕਾਰਕ ਮੰਨਿਆ ਜਾਂਦਾ ਹੈ।
3. ਬੁੱਧ ਕਿਹੜੀ ਰਾਸ਼ੀ ਦਾ ਸੁਆਮੀ ਹੈ?
ਰਾਸ਼ੀ ਚੱਕਰ ਵਿੱਚ, ਬੁੱਧ ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮੀ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






