ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ (13 ਅਪ੍ਰੈਲ, 2025)
ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ 13 ਅਪ੍ਰੈਲ, 2025 ਨੂੰ ਸਵੇਰੇ 05:45 ਵਜੇ ਹੋਵੇਗਾ।ਸੁੱਖ-ਸਹੂਲਤਾਂ ਦੇ ਕਾਰਕ ਗ੍ਰਹਿ ਸ਼ੁੱਕਰ ਨੇ 28 ਜਨਵਰੀ 2025 ਨੂੰ ਮੀਨ ਰਾਸ਼ੀ, ਯਾਨੀ ਕਿ ਆਪਣੀ ਉੱਚ ਰਾਸ਼ੀ ਵਿੱਚ ਪ੍ਰਵੇਸ਼ ਕੀਤਾ ਸੀ। ਸ਼ੁੱਕਰ 31 ਮਈ 2025 ਤੱਕ ਇੱਥੇ ਰਹੇਗਾ, ਪਰ ਇਸ ਦੌਰਾਨ ਸ਼ੁੱਕਰ ਆਪਣੀ ਸਥਿਤੀ ਬਦਲ ਕੇ 02 ਮਾਰਚ 2025 ਨੂੰ ਵੱਕਰੀ ਹੋ ਗਿਆ ਸੀ। ਕੁੱਲ 43 ਦਿਨ ਤੱਕ ਵੱਕਰੀ ਰਹਿਣ ਤੋਂ ਬਾਅਦ, ਹੁਣ ਮੀਨ ਰਾਸ਼ੀ ਵਿੱਚ ਸ਼ੁੱਕਰ ਮਾਰਗੀ ਹੋ ਜਾਵੇਗਾ, ਯਾਨੀ ਕਿ ਇਹ ਸਿੱਧਾ ਚੱਲਣਾ ਸ਼ੁਰੂ ਕਰ ਦੇਵੇਗਾ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਮਾਰਗੀ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜਿਹੜੇ ਲੋਕ ਜੋਤਿਸ਼ ਵਿੱਚ ਦਿਲਚਸਪੀ ਰੱਖਦੇ ਹਨ, ਉਹ ਜਾਣਦੇ ਹਨ ਕਿ ਸ਼ੁੱਕਰ ਗ੍ਰਹਿ ਸੁੱਖ-ਸਹੂਲਤਾਂ ਦਾ ਕਾਰਕ ਹੈ। ਇਹ ਭੌਤਿਕ ਚੀਜ਼ਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਓਂਦਾ ਹੈ। ਸ਼ੁੱਕਰ ਗ੍ਰਹਿ ਨੂੰ ਦੌਲਤ, ਸ਼ਾਨ, ਖੁਸ਼ਹਾਲੀ ਅਤੇ ਵਿਲਾਸਤਾ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਸੁੰਦਰਤਾ ਦਾ ਕਾਰਕ ਵੀ ਹੈ। ਅਜਿਹੀ ਸਥਿਤੀ ਵਿੱਚ, ਸ਼ੁੱਕਰ ਦਾ ਮਾਰਗੀ ਹੋਣਾ, ਖਾਸ ਕਰਕੇ ਆਪਣੀ ਉੱਚ ਰਾਸ਼ੀ ਵਿੱਚ ਮਾਰਗੀ ਹੋਣਾ, ਇਨ੍ਹਾਂ ਸਾਰੇ ਖੇਤਰਾਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਅਨੁਕੂਲ ਨਤੀਜੇ ਦੇ ਸਕਦਾ ਹੈ। ਪਰ, ਜਿਨ੍ਹਾਂ ਦੀ ਕੁੰਡਲੀ ਵਿੱਚ ਸ਼ੁੱਕਰ ਸ਼ੁਭ ਘਰਾਂ ਦਾ ਸੁਆਮੀ ਨਹੀਂ ਹੈ ਜਾਂ ਅਸ਼ੁਭ ਘਰਾਂ ਵਿੱਚ ਸਥਿਤ ਹੈ, ਇਹ ਉਨ੍ਹਾਂ ਨੂੰ ਕੁਝ ਕਮਜ਼ੋਰ ਨਤੀਜੇ ਦੇ ਸਕਦਾ ਹੈ। ਆਓ ਜਾਣੀਏ ਕਿਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਸਾਰੀਆਂ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਦੇਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Venus Direct in Pisces
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੀਨ ਰਾਸ਼ੀ ਵਿੱਚ ਸ਼ੁੱਕਰ ਮਾਰਗੀ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸ਼ੁੱਕਰ ਤੁਹਾਨੂੰ ਕਿਸੇ ਦੂਰ ਦੇ ਸਥਾਨ ਨਾਲ ਜੋੜਨ ਦਾ ਕੰਮ ਕਰ ਸਕਦਾ ਹੈ। ਹਾਲਾਂਕਿ, ਘਰੇਲੂ ਪੱਧਰ 'ਤੇ ਵੀ ਕੁਝ ਖਰਚੇ ਹੋ ਸਕਦੇ ਹਨ, ਪਰ ਜੇਕਰ ਤੁਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵਿਦੇਸ਼ੀ ਦੇਸ਼ ਜਾਂ ਦੂਰ ਦੀ ਜਗ੍ਹਾ ਨਾਲ ਜੁੜੇ ਹੋਏ ਹੋ, ਤਾਂ ਸ਼ੁੱਕਰ ਵੀ ਤੁਹਾਨੂੰ ਧਨ ਇਕੱਠਾ ਕਰਨ ਵਿੱਚ ਮੱਦਦ ਕਰ ਸਕਦਾ ਹੈ। ਕਾਰੋਬਾਰ ਅਤੇ ਰੁਜ਼ਗਾਰ ਦੇ ਮਾਮਲਿਆਂ ਵਿੱਚ ਵੀ, ਜੇਕਰ ਤੁਹਾਡੇ ਦੂਰ-ਦੁਰਾਡੇ ਸਥਾਨਾਂ ਨਾਲ ਸਬੰਧ ਹਨ, ਤਾਂ ਚੰਗੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਸਮਾਂ ਮਨੋਰੰਜਨ ਦੇ ਦ੍ਰਿਸ਼ਟੀਕੋਣ ਤੋਂ ਚੰਗਾ ਮੰਨਿਆ ਜਾਵੇਗਾ।
ਉਪਾਅ: ਕਿਸੇ ਭਾਗਾਂ ਵਾਲੀ ਔਰਤ ਨੂੰ ਸ਼ਿੰਗਾਰ ਦੀ ਸਮੱਗਰੀ ਭੇਂਟ ਕਰੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: शुक्र मीन राशि में मार्गी
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਲਗਨ ਜਾਂ ਰਾਸ਼ੀ ਦਾ ਸੁਆਮੀ ਹੈ ਅਤੇ ਨਾਲ ਹੀ ਤੁਹਾਡੇ ਛੇਵੇਂ ਘਰ ਦਾ ਵੀ ਸੁਆਮੀ ਹੈ। ਵਰਤਮਾਨ ਵਿੱਚ, ਇਹ ਤੁਹਾਡੇ ਲਾਭ ਘਰ ਵਿੱਚ ਉੱਚ ਰਾਸ਼ੀ ਵਿੱਚ ਰਹਿੰਦੇ ਹੋਏ ਮਾਰਗੀ ਹੋਣ ਜਾ ਰਿਹਾ ਹੈ। ਆਮ ਤੌਰ 'ਤੇ,ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋਣ ‘ਤੇ ਤੁਹਾਨੂੰ ਅਨੁਕੂਲ ਨਤੀਜੇ ਦੇਵੇਗਾ ਅਤੇ ਨਤੀਜੇ ਵੱਜੋਂ, ਤੁਸੀਂ ਵਿੱਤੀ ਮਾਮਲਿਆਂ ਵਿੱਚ ਬਹੁਤ ਵਧੀਆ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਸ਼ੁੱਕਰ ਦੀ ਇਹ ਸਥਿਤੀ ਧਨ ਅਤੇ ਖੁਸ਼ਹਾਲੀ ਵਧਾਉਣ ਵਾਲੀ ਮੰਨੀ ਜਾਂਦੀ ਹੈ। ਨਾਲ ਹੀ, ਤੁਹਾਨੂੰ ਆਪਣੇ ਕੰਮ ਵਿੱਚ ਚੰਗੀ ਸਫਲਤਾ ਮਿਲ ਸਕਦੀ ਹੈ।
ਉਪਾਅ: ਨਿਯਮਿਤ ਤੌਰ 'ਤੇ ਲਕਸ਼ਮੀ ਚਾਲੀਸਾ ਦਾ ਪਾਠ ਕਰਨਾ ਸ਼ੁਭ ਰਹੇਗਾ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਹ ਤੁਹਾਡੇ ਕਰਮ ਸਥਾਨ ਵਿੱਚ ਰਹਿੰਦੇ ਹੋਏ ਮਾਰਗੀ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਦੂਰ-ਦੁਰਾਡੇ ਦੇ ਸਥਾਨ ਨਾਲ ਜੁੜੇ ਹੋਏ ਹੋ, ਖਾਸ ਕਰਕੇ ਆਪਣੇ ਕਰੀਅਰ ਨਾਲ ਸਬੰਧਤ, ਤਾਂ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਗਲੈਮਰ ਅਤੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਜੇਕਰ ਤੁਹਾਡਾ ਕੰਮ ਕਾਸਮੈਟਿਕਸ, ਕੱਪੜਿਆਂ ਜਾਂ ਕਿਸੇ ਵੀ ਤਰ੍ਹਾਂ ਦੇ ਸੁੰਦਰਤਾ ਵਧਾਉਣ ਵਾਲ਼ੇ ਉਤਪਾਦਾਂ ਨਾਲ ਸਬੰਧਤ ਹੈ, ਤਾਂ ਤੁਹਾਨੂੰ ਆਮ ਤੌਰ 'ਤੇ ਅਨੁਕੂਲ ਨਤੀਜੇ ਮਿਲਣਗੇ। ਪ੍ਰੇਮ ਸਬੰਧਾਂ ਵਿੱਚ ਔਸਤ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਪਾਅ: ਸ਼ਿਵ ਜੀ ਦੇ ਮੰਦਰ ਜਾ ਕੇ ਉੱਥੋਂ ਦੀ ਸਾਫ਼-ਸਫਾਈ ਕਰਨਾ ਲਾਭਦਾਇਕ ਸਿੱਧ ਹੋਵੇਗਾ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਚੌਥੇ ਘਰ ਅਤੇ ਲਾਭ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਕਿਸਮਤ ਦੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਮਾਰਗੀ ਹੋਣਾ ਤੁਹਾਨੂੰ ਸਰਕਾਰ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ। ਜ਼ਮੀਨ, ਇਮਾਰਤ ਅਤੇ ਵਾਹਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਤੁਹਾਨੂੰ ਤੁਹਾਡੇ ਪਿਤਾ ਅਤੇ ਹੋਰ ਬਜ਼ੁਰਗਾਂ ਦਾ ਸਹਿਯੋਗ ਮਿਲ ਸਕਦਾ ਹੈ। ਧਰਮ ਅਤੇ ਅਧਿਆਤਮਿਕਤਾ ਦੀ ਦ੍ਰਿਸ਼ਟੀ ਤੋਂ ਵੀ,ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਨੂੰ ਚੰਗੇ ਨਤੀਜੇ ਦੇ ਸਕਦਾ ਹੈ। ਤੁਹਾਨੂੰ ਧਾਰਮਿਕ ਯਾਤਰਾਵਾਂ 'ਤੇ ਜਾਣ ਦੇ ਮੌਕੇ ਮਿਲ ਸਕਦੇ ਹਨ।
ਉਪਾਅ: ਇਤਰ ਮਿਲਾਏ ਹੋਏ ਜਲ ਨਾਲ਼ ਭਗਵਾਨ ਸ਼ਿਵ ਦਾ ਅਭਿਸ਼ੇਕ ਕਰੋ।
ਕਰਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਤੀਜੇ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਇਹ ਸਿੱਧਾ ਤੁਹਾਡੇ ਅੱਠਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਕਾਰੋਬਾਰ ਜਾਂ ਕੰਮ ਲਈ ਕੀਤੀਆਂ ਗਈਆਂ ਯਾਤਰਾਵਾਂ ਸਫਲ ਹੋ ਸਕਦੀਆਂ ਹਨ। ਤੁਹਾਨੂੰ ਕੋਈ ਚੰਗੀ ਖ਼ਬਰ ਵੀ ਮਿਲ ਸਕਦੀ ਹੈ। ਅਚਾਨਕ ਵਿੱਤੀ ਲਾਭ ਹੋ ਸਕਦਾ ਹੈ। ਜੇਕਰ ਪਿਛਲੇ ਕੁਝ ਦਿਨਾਂ ਵਿੱਚ ਕੋਈ ਸਮੱਸਿਆ ਆਈ ਹੈ, ਤਾਂ ਉਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ। ਵਿੱਤੀ ਲਾਭਾਂ ਤੋਂ ਇਲਾਵਾ, ਸ਼ੁੱਕਰ ਖੁਸ਼ੀ ਅਤੇ ਖੁਸ਼ਹਾਲੀ ਵਧਾਉਣ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ।
ਉਪਾਅ: ਗਾਂ ਨੂੰ ਦੁੱਧ ਅਤੇ ਚੌਲ਼ ਖੁਆਉਣਾ ਸ਼ੁਭ ਰਹੇਗਾ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਕਿਸਮਤ ਦੇ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਸ਼ੁੱਕਰ ਦੀ ਇਸ ਸਥਿਤੀ ਨੂੰ ਪ੍ਰਜਣਨ ਅੰਗਾਂ ਨਾਲ ਸਬੰਧਤ ਕੁਝ ਰੋਗਾਂ ਦਾ ਕਾਰਨ ਮੰਨਿਆ ਜਾਂਦਾ ਹੈ, ਜੋ ਕਿ ਸਫਾਈ ਨਾਲ ਸਬੰਧਤ ਹਨ। ਜੇਕਰ ਤੁਸੀਂ ਸਫਾਈ ਪ੍ਰੇਮੀ ਹੋ, ਤਾਂ ਤੁਹਾਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ, ਤੁਹਾਨੂੰ ਯਾਤਰਾ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਆਪਣੇ ਜੀਵਨ ਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ। ਰੋਜ਼ਾਨਾ ਦੇ ਕੰਮਾਂ ਵਿੱਚ ਵੀ ਛੋਟੀਆਂ-ਮੋਟੀਆਂ ਸਮੱਸਿਆਵਾਂ ਵੇਖੀਆਂ ਜਾ ਸਕਦੀਆਂ ਹਨ। ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਆਪਣੇ ਪਿਤਾ ਦੀ ਸਲਾਹ ਦੀ ਪਾਲਣਾ ਕਰਨਾ ਬੁੱਧੀਮਾਨੀ ਹੋਵੇਗੀ।
ਉਪਾਅ: ਲਾਲ ਰੰਗ ਦੀ ਗਊ ਦੀ ਸੇਵਾ ਕਰੋ।
ਕੰਨਿਆ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ, ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਤੁਹਾਡੇ ਅੱਠਵੇਂ ਘਰ ਦਾ ਵੀ ਸੁਆਮੀ ਹੈ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਰਹਿੰਦੇ ਹੋਏ ਮਾਰਗੀ ਹੋਣ ਜਾ ਰਿਹਾ ਹੈ। ਸ਼ੁੱਕਰ ਦੀ ਇਹ ਸਥਿਤੀ ਦੁਸ਼ਮਣਾਂ ਨੂੰ ਵਧਾਉਣ ਵਾਲੀ ਮੰਨੀ ਜਾਂਦੀ ਹੈ। ਇਸ ਲਈ, ਤੁਹਾਡੇ ਲਈ ਜਿੰਨਾ ਸੰਭਵ ਹੋ ਸਕੇ, ਵਿਵਾਦਾਂ ਤੋਂ ਬਚਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ, ਤੁਹਾਡੇ ਲਗਨ ਦੇ ਸੁਆਮੀ ਦਾ ਛੇਵੇਂ ਘਰ ਵਿੱਚ ਆਉਣਾ ਸਿਹਤ ਦੇ ਮਾਮਲੇ ਵਿੱਚ ਥੋੜ੍ਹਾ ਕਮਜ਼ੋਰ ਮੰਨਿਆ ਜਾਵੇਗਾ। ਹਾਲਾਂਕਿ, ਉੱਚ ਦਾ ਹੋਣਾ ਸਿਹਤ ਵਿੱਚ ਸੁਧਾਰ ਦੀ ਗਤੀ ਨੂੰ ਘੱਟ ਕਰ ਸਕਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋ, ਤਾਂ ਤੁਸੀਂ ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਬਿਮਾਰ ਹੋਣ ਤੋਂ ਬਚ ਸਕੋਗੇ। ਪਰ, ਜੇਕਰ ਤੁਸੀਂ ਬਿਮਾਰ ਹੋ ਜਾਂਦੇ ਹੋ, ਤਾਂ ਤੁਹਾਡੀ ਸਿਹਤ ਜਲਦੀ ਹੀ ਆਮ ਵਾਂਗ ਹੋ ਜਾਵੇਗੀ। ਅਸੀਂ ਤੁਹਾਨੂੰ ਵਾਹਨ ਆਦਿ ਧਿਆਨ ਨਾਲ ਚਲਾਉਣ ਦੀ ਸਲਾਹ ਵੀ ਦੇਣਾ ਚਾਹੁੰਦੇ ਹਾਂ। ਇਸ ਦੌਰਾਨ ਔਰਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਾ ਕਰੋ।
ਉਪਾਅ: ਦੇਵੀ ਦੁਰਗਾ ਨੂੰ ਲਾਲ ਰੰਗ ਦੇ ਫੁੱਲਾਂ ਦੀ ਮਾਲ਼ਾ ਪਹਿਨਾਉਣਾ ਸ਼ੁਭ ਰਹੇਗਾ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਪੰਜਵੇਂ ਘਰ ਵਿੱਚ ਸ਼ੁੱਕਰ ਚੰਗੇ ਨਤੀਜੇ ਦਿੰਦਾ ਹੈ। ਸ਼ੁੱਕਰ, ਮੀਨ ਰਾਸ਼ੀ ਵਿੱਚ ਸਿੱਧਾ ਹੋਣ ਕਰਕੇ, ਕਾਰੋਬਾਰ ਜਾਂ ਰੁਜ਼ਗਾਰ ਦੇ ਮਾਮਲਿਆਂ ਵਿੱਚ ਤੁਹਾਡਾ ਸਹਿਯੋਗੀ ਬਣ ਸਕਦਾ ਹੈ। ਤੁਹਾਨੂੰ ਕਿਸੇ ਦੂਰ ਦੀ ਜਗ੍ਹਾ ਤੋਂ ਵੀ ਚੰਗੇ ਲਾਭ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਪ੍ਰੇਮ ਸਬੰਧਾਂ ਵਿੱਚ ਚੱਲ ਰਹੀ ਨਕਾਰਾਤਮਕਤਾ ਹੁਣ ਸ਼ਾਂਤ ਹੋਣ ਲੱਗੇਗੀ। ਸੰਤਾਨ ਪੱਖ ਤੋਂ ਵੀ,ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਚਾਲ ਰਾਹੀਂ ਤੁਹਾਨੂੰ ਰਾਹਤ ਪ੍ਰਦਾਨ ਕਰੇਗਾ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਤੁਸੀਂ ਬਿਹਤਰ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਸ਼ੁੱਕਰ ਦੀ ਮਾਰਗੀ ਚਾਲ ਆਨੰਦ ਅਤੇ ਮਨੋਰੰਜਨ ਲਈ ਚੰਗੀ ਮੰਨੀ ਜਾਵੇਗੀ।
ਉਪਾਅ: ਮਾਂ ਦੁਰਗਾ ਨੂੰ ਮਖਾਣਿਆਂ ਦੀ ਖੀਰ ਦਾ ਭੋਗ ਲਗਾਓ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਛੇਵੇਂ ਘਰ ਅਤੇ ਲਾਭ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਨੌਕਰੀਪੇਸ਼ਾ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗਾ। ਨੌਕਰੀ ਵਿੱਚ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਹੁਣ ਤਾਂ ਬੇਲੋੜੀ ਆਲੋਚਨਾ ਕਰਨ ਵਾਲ਼ੇ ਵੀ ਚੁੱਪ ਰਹਿਣ ਲੱਗ ਪੈਣਗੇ। ਘਰੇਲੂ ਮਾਮਲਿਆਂ ਨੂੰ ਲੈ ਕੇ ਚੱਲ ਰਿਹਾ ਤਣਾਅ ਵੀ ਹੁਣ ਘੱਟ ਹੋ ਜਾਵੇਗਾ। ਸ਼ੁੱਕਰ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਮੱਦਦਗਾਰ ਹੋ ਸਕਦਾ ਹੈ। ਜ਼ਮੀਨ, ਇਮਾਰਤ, ਵਾਹਨ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸ਼ੁੱਕਰ ਦੀ ਮਾਰਗੀ ਚਾਲ ਵਿੱਤੀ ਪਹਿਲੂ ਨੂੰ ਮਜ਼ਬੂਤ ਕਰਨ ਵਿੱਚ ਵੀ ਮੱਦਦਗਾਰ ਹੋਵੇਗੀ।
ਉਪਾਅ: ਮਾਂ ਅਤੇ ਮਾਂ ਬਰਾਬਰ ਔਰਤਾਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਦਾ ਅਸ਼ੀਰਵਾਦ ਲਓ।
ਮਕਰ ਰਾਸ਼ੀ
ਮਕਰ ਰਾਸ਼ੀ ਵਾਲ਼ਿਆਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਤੀਜੇ ਘਰ ਵਿੱਚ ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਮਾਰਗੀ ਹੋਣਾ ਆਮ ਤੌਰ 'ਤੇ ਅਨੁਕੂਲ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਸ਼ੁੱਕਰ ਦਾ ਮਾਰਗੀ ਹੋਣਾ ਤੁਹਾਡੀ ਅਨੁਕੂਲਤਾ ਦੇ ਗ੍ਰਾਫ ਨੂੰ ਵਧਾ ਸਕਦਾ ਹੈ। ਨਤੀਜੇ ਵੱਜੋਂ, ਤੁਸੀਂ ਆਪਣੇ ਕਾਰਜ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੇ ਯੋਗ ਹੋਵੋਗੇ। ਜਿਹੜੇ ਲੋਕਾਂ ਦਾ ਕੰਮ ਯਾਤਰਾ ਨਾਲ ਸਬੰਧਤ ਹੈ, ਉਨ੍ਹਾਂ ਨੂੰ ਤੁਲਨਾਤਮਕ ਤੌਰ 'ਤੇ ਬਿਹਤਰ ਨਤੀਜੇ ਮਿਲ ਸਕਦੇ ਹਨ। ਪ੍ਰੇਮ ਸਬੰਧਾਂ ਦੇ ਦ੍ਰਿਸ਼ਟੀਕੋਣ ਤੋਂ ਵੀ,ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਤੁਹਾਨੂੰ ਬਿਹਤਰ ਨਤੀਜੇ ਦੇਵੇਗਾ। ਤੁਹਾਨੂੰ ਦੋਸਤਾਂ ਤੋਂ ਵੀ ਬਿਹਤਰ ਸਹਿਯੋਗ ਮਿਲ ਸਕਦਾ ਹੈ। ਤੁਹਾਨੂੰ ਕੋਈ ਚੰਗੀ ਖ਼ਬਰ ਵੀ ਮਿਲ ਸਕਦੀ ਹੈ।
ਉਪਾਅ: ਵਗਦੇ ਹੋਏ ਸ਼ੁੱਧ ਪਾਣੀ ਵਿੱਚ ਸਾਬਤ ਚੌਲ਼ ਪ੍ਰਵਾਹ ਕਰੋ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਚੌਥੇ ਅਤੇ ਕਿਸਮਤ ਦੇ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਸ ਘਰ ਵਿੱਚ ਸ਼ੁੱਕਰ ਦੀ ਮਾਰਗੀ ਚਾਲ ਅਨੁਕੂਲ ਨਤੀਜੇ ਦਿੰਦੀ ਹੈ। ਅਜਿਹੀ ਸਥਿਤੀ ਵਿੱਚ, ਸ਼ੁੱਕਰ ਦੀ ਉੱਚ ਰਾਸ਼ੀ ਵਿੱਚ ਮਾਰਗੀ ਚਾਲ ਤੁਹਾਨੂੰ ਅਨੁਕੂਲ ਨਤੀਜੇ ਪ੍ਰਦਾਨ ਕਰੇਗੀ। ਸ਼ੁੱਕਰ ਦੀ ਇਹ ਸਥਿਤੀ ਤੁਹਾਡੀ ਕਿਸਮਤ ਵਧਾਉਣ ਦਾ ਕੰਮ ਕਰ ਸਕਦੀ ਹੈ। ਮੀਨ ਰਾਸ਼ੀ ਵਿੱਚ ਸ਼ੁੱਕਰ ਦੀ ਮਾਰਗੀ ਚਾਲ ਦੇ ਦੌਰਾਨ, ਤੁਹਾਨੂੰ ਆਪਣੇ ਉੱਚ ਅਧਿਕਾਰੀਆਂ ਤੋਂ ਚੰਗਾ ਸਹਿਯੋਗ ਮਿਲ ਸਕਦਾ ਹੈ। ਸ਼ੁੱਕਰ ਜ਼ਮੀਨ, ਇਮਾਰਤ, ਵਾਹਨ ਅਤੇ ਘਰ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਕਾਰਾਤਮਕ ਨਤੀਜੇ ਦੇਣਾ ਚਾਹੇਗਾ।ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇਵਿੱਤੀ ਅਤੇ ਪਰਿਵਾਰਕ ਜੀਵਨ ਵਿੱਚ ਵੀ ਲਾਭਦਾਇਕ ਹੋਵੇਗਾ।
ਉਪਾਅ: ਮਾਂ ਦੁਰਗਾ ਦੇ ਮੰਦਰ ਵਿੱਚ ਦੇਸੀ ਗਊ ਦੇ ਘਿਓ ਤੋਂ ਬਣੀਆਂ ਮਠਿਆਈਆਂ ਚੜ੍ਹਾਓ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪਹਿਲੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਪਹਿਲੇ ਘਰ ਵਿੱਚ ਸ਼ੁੱਕਰ ਨੂੰ ਚੰਗੇ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਸ਼ੁੱਕਰ ਹੁਣ ਤੁਹਾਨੂੰ ਤੁਲਨਾਤਮਕ ਤੌਰ 'ਤੇ ਚੰਗੇ ਨਤੀਜੇ ਦੇ ਸਕੇਗਾ। ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਮਾਰਗੀ ਹੋਣ ਦੇ ਸਮੇਂ ਦੇ ਦੌਰਾਨ, ਤੁਹਾਡੇ ਆਤਮਵਿਸ਼ਵਾਸ ਵਿੱਚ ਸੁਧਾਰ ਹੋਵੇਗਾ ਅਤੇ ਤੁਹਾਡੇ ਕੰਮ ਵਿੱਚ ਰੁਕਾਵਟਾਂ ਦੂਰ ਹੋ ਜਾਣਗੀਆਂ। ਤੁਹਾਨੂੰ ਅਚਾਨਕ ਕੁਝ ਲਾਭ ਵੀ ਮਿਲ ਸਕਦੇ ਹਨ। ਵਿੱਤੀ ਮਾਮਲਿਆਂ ਵਿੱਚ ਵੀ ਅਨੁਕੂਲਤਾ ਦੇਖੀ ਜਾ ਸਕਦੀ ਹੈ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਹੋਣਾ ਤੁਹਾਡੇ ਲਈ ਲਾਭਦਾਇਕ ਰਹੇਗਾ। ਖਾਸ ਕਰਕੇ ਕਲਾ ਅਤੇ ਸਾਹਿਤ ਦੇ ਵਿਦਿਆਰਥੀ ਬਹੁਤ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਹਨ। ਭਾਵੇਂ ਤੁਸੀਂ ਪ੍ਰੇਮ ਸਬੰਧਾਂ ਦੀ ਗੱਲ ਕਰੋ ਜਾਂ ਮਨੋਰੰਜਨ ਦੀ, ਸ਼ੁੱਕਰ ਤੁਹਾਨੂੰ ਚੰਗੇ ਨਤੀਜੇ ਦੇਣਾ ਚਾਹੇਗਾ। ਸ਼ੁੱਕਰ ਕਾਰੋਬਾਰ ਵਿੱਚ ਵੀ ਅਨੁਕੂਲ ਹਾਲਾਤ ਪ੍ਰਦਾਨ ਕਰ ਸਕਦਾ ਹੈ।
ਉਪਾਅ: ਕਾਲ਼ੇ ਰੰਗ ਦੀ ਗਊ ਦੀ ਸੇਵਾ ਕਰਨਾ ਚੰਗਾ ਹੋਵੇਗਾ।
ਮੀਨ ਰਾਸ਼ੀ ਦਾ ਅਗਲੇ ਹਫਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਮੀਨ ਰਾਸ਼ੀ ਦਾ ਸੁਆਮੀ ਕੌਣ ਹੈ?
ਰਾਸ਼ੀ ਚੱਕਰ ਦੀ ਆਖਰੀ ਰਾਸ਼ੀ ਮੀਨ ਦਾ ਸੁਆਮੀ ਬ੍ਰਹਸਪਤੀ ਗ੍ਰਹਿ ਹੈ।
2. ਸਾਲ 2025 ਵਿੱਚ ਸ਼ੁੱਕਰ ਮੀਨ ਰਾਸ਼ੀ ਵਿੱਚ ਮਾਰਗੀ ਕਦੋਂ ਹੋਵੇਗਾ?
ਸ਼ੁੱਕਰ 13 ਅਪ੍ਰੈਲ 2025 ਨੂੰ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ।
3. ਸ਼ੁੱਕਰ ਕੌਣ ਹੈ?
ਜੋਤਿਸ਼ ਵਿੱਚ, ਸ਼ੁੱਕਰ ਦੇਵ ਨੂੰ ਪਿਆਰ, ਖੁਸ਼ਹਾਲੀ ਅਤੇ ਵਿਲਾਸ ਦਾ ਕਾਰਕ ਮੰਨਿਆ ਜਾਂਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






