ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ
ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਟੀਜ਼ਰ ਵਿੱਚ ਅਸੀਂ ਤੁਹਾਨੂੰਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਐਸਟ੍ਰੋਸੇਜ ਏ ਆਈ ਦੀ ਹਮੇਸ਼ਾ ਤੋਂ ਇਹੀ ਤਰਜੀਹ ਰਹੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਕਿਸੇ ਵੀ ਮਹੱਤਵਪੂਰਣ ਜੋਤਿਸ਼ ਸਬੰਧੀ ਘਟਨਾ ਦੀ ਨਵੀਨਤਮ ਅਪਡੇਟ ਸਮੇਂ ਤੋਂ ਪਹਿਲਾਂ ਪ੍ਰਦਾਨ ਕਰ ਸਕੀਏ ਅਤੇ ਇਸੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ ਹੋਣ ਨਾਲ਼ ਸਬੰਧਤ ਇਹ ਖ਼ਾਸ ਲੇਖ਼ ਲੈ ਕੇ ਆਏ ਹਾਂ।12 ਫਰਵਰੀ, 2025 ਦੀ ਰਾਤ ਨੂੰ 09:40 ਵਜੇ ਸੂਰਜ ਦੇਵਤਾ ਕੁੰਭ ਰਾਸ਼ੀ ਵਿੱਚ ਗੋਚਰ ਕਰਨਗੇ।ਅਜਿਹੇ ਵਿੱਚ, ਸਾਡਾ ਇਹ ਲੇਖ ਤੁਹਾਨੂੰ ਕੁੰਭ ਰਾਸ਼ੀ ਵਿੱਚ ਸੂਰਜ ਦੇ ਗੋਚਰ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਸ ਬਾਰੇ ਵੀ ਵਿਸਥਾਰ ਵਿੱਚ ਦੱਸਾਂਗੇ ਕਿ ਸੂਰਜ ਦਾ ਇਹ ਗੋਚਰ ਸਭ 12 ਰਾਸ਼ੀਆਂ ਅਤੇ ਦੇਸ਼-ਦੁਨੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ।
ਜੇਕਰ ਤੁਹਾਡੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਕੀ ਨਤੀਜੇ ਦੇਵੇਗਾ, ਤਾਂ ਆਓ ਇਸ ਬਾਰੇ ਜਾਣੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਜੋਤਿਸ਼ ਵਿੱਚ, ਸੂਰਜ ਦੇਵਤਾ ਵਿਅਕਤੀ ਦੀ ਪਛਾਣ, ਇੱਛਾ ਸ਼ਕਤੀ ਅਤੇ ਸਵੈ ਨੂੰ ਦਰਸਾਉਂਦਾ ਹੈ। ਇਹਨਾਂ ਨੂੰ ਵਿਅਕਤੀ ਦੀ ਕੁੰਡਲੀ ਵਿੱਚ ਮਹੱਤਵਪੂਰਣ ਗ੍ਰਹਿ ਮੰਨਿਆ ਜਾਂਦਾ ਹੈ, ਜੋ ਦਰਸਾਉਂਦੇ ਹਨ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਆਪਣੇ-ਆਪ ਨੂੰ ਕਿਵੇਂ ਪ੍ਰਗਟ ਕਰਦੇ ਹੋ, ਤੁਸੀਂ ਜ਼ਿੰਦਗੀ ਵਿੱਚ ਕਿਵੇਂ ਆਪਣੀ ਚਮਕ ਬਿਖੇਰਦੇ ਹੋ ਅਤੇ ਤੁਹਾਨੂੰ ਜ਼ਿੰਦਗੀ ਵਿੱਚ ਕੀ ਪ੍ਰੇਰਿਤ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਰਜ ਦੇਵਤਾ ਦਿਮਾਗ, ਇੱਛਾ ਸ਼ਕਤੀ, ਜੀਵਨ ਦੇ ਉਦੇਸ਼ ਅਤੇ ਘਮੰਡ ਨੂੰ ਕੰਟਰੋਲ ਕਰਦੇ ਹਨ। ਹਰ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਗ੍ਰਹਿ ਵੀ ਸ਼ਖਸੀਅਤ ਦਾ ਇੱਕ ਕਾਰਕ ਹੁੰਦਾ ਹੈ। ਪਰ, ਸੂਰਜ ਦੇਵਤਾ ਤੁਹਾਨੂੰ ਤੁਹਾਡੀ ਜਨਮ ਕੁੰਡਲੀ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਦੇਵੇਗਾ, ਇਹ ਤੁਹਾਡੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਤੋਂ ਹੀ ਜਾਣਿਆ ਜਾ ਸਕਦਾ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ: ਵਿਸ਼ੇਸ਼ਤਾਵਾਂ
ਜਦੋਂ ਸੂਰਜ ਦੇਵਤਾ ਕੁੰਭ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ, ਤਾਂ ਅਜਿਹੇ ਲੋਕਾਂ ਵਿੱਚ ਕੁਝ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਦੀਆਂ ਹਨ। ਕੁੰਭ ਰਾਸ਼ੀ ਦਾ ਸੁਆਮੀ ਸ਼ਨੀ ਦੇਵ ਹੈ, ਜੋ ਖੋਜ, ਵਿਲੱਖਣਤਾ ਅਤੇ ਭਵਿੱਖ ਦੀ ਸੋਚ ਰੱਖਣ ਵਾਲ਼ੇ ਹੁੰਦੇ ਹਨ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਆਮ ਵਿਸ਼ੇਸ਼ਤਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕੁੰਭ ਰਾਸ਼ੀ ਵਿੱਚ ਸੂਰਜ ਦੇ ਤਹਿਤ ਜੰਮੇ ਜਾਤਕਾਂ ਵਿੱਚ ਦੇਖੀਆਂ ਜਾਂਦੀਆਂ ਹਨ।
ਅਜ਼ਾਦੀ
ਕੁੰਭ ਰਾਸ਼ੀ ਦੇ ਜਾਤਕ ਆਪਣੀ ਜ਼ਿੰਦਗੀ ਵਿੱਚ ਅਜ਼ਾਦੀ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਅਕਸਰ ਉਨ੍ਹਾਂ ਚੀਜ਼ਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ, ਜਿਹੜੀਆਂ ਉਨ੍ਹਾਂ ਦੀ ਆਜ਼ਾਦੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਲੇਖ ਕਹਿੰਦਾ ਹੈ ਕਿਉਹ ਜ਼ਿੰਦਗੀ ਵਿੱਚ ਆਪਣਾ ਰਸਤਾ ਆਪ ਬਣਾਉਂਦੇ ਹਨ ਅਤੇ ਖੁੱਲ੍ਹੇ ਵਿਚਾਰਾਂ ਵਾਲ਼ੇ ਹੁੰਦੇ ਹਨ।
ਬੁੱਧੀ ਅਤੇ ਵਿਸ਼ਲੇਸ਼ਣ
ਕੁੰਭ ਰਾਸ਼ੀ ਦੇ ਜਾਤਕ ਬਹੁਤ ਬੁੱਧੀਮਾਨ ਹੁੰਦੇ ਹਨ ਅਤੇ ਆਮ ਤੌਰ 'ਤੇ ਨਵੇਂ ਵਿਚਾਰ, ਸਿਧਾਂਤ ਅਤੇ ਵੱਖਰੀ ਸੋਚ ਰੱਖਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਾਤਕ ਸਮਾਜ ਦੀਆਂ ਪੁਰਾਣੀਆਂ ਧਾਰਣਾਵਾਂ ਅਤੇ ਪਰੰਪਰਾਵਾਂ 'ਤੇ ਸਵਾਲ ਉਠਾਉਂਦੇ ਦੇਖੇ ਜਾਂਦੇ ਹਨ। ਹਾਲਾਂਕਿ, ਉਹ ਸਮੱਸਿਆਵਾਂ ਦੇ ਹੱਲ ਲੱਭਣ ਵਿੱਚ ਮਾਹਰ ਹੁੰਦੇ ਹਨ।
ਮਨੁੱਖਤਾ ਅਤੇ ਆਸ਼ਾਵਾਦੀ
ਕੁੰਭ ਰਾਸ਼ੀ ਵਿੱਚ ਸੂਰਜ ਦੇ ਤਹਿਤ ਜੰਮੇ ਜਾਤਕ ਨਿਆਂ ਪਸੰਦ ਲੋਕ ਹੁੰਦੇ ਹਨ ਅਤੇ ਇਸ ਲਈ ਜੀਵਨ ਵਿੱਚ ਹਮੇਸ਼ਾ ਸਮਾਜਿਕ ਨਿਆਂ 'ਤੇ ਜ਼ੋਰ ਦਿੰਦੇ ਹਨ। ਇਸ ਤੋਂ ਇਲਾਵਾ, ਉਹ ਆਪਣੇ ਆਲ਼ੇ-ਦੁਆਲ਼ੇ ਦੀ ਦੁਨੀਆ ਨੂੰ ਬਿਹਤਰ ਬਣਾਉਣ ਅਤੇ ਸਮਾਨਤਾ, ਅਜ਼ਾਦੀ, ਸਮਾਜਿਕ ਭਲਾਈ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਰਚਨਾਤਮਕ
ਕੁੰਭ ਰਾਸ਼ੀ ਵਿੱਚ ਸੂਰਜ ਦੇ ਤਹਿਤ ਪੈਦਾ ਹੋਏ ਲੋਕ ਦੂਰਦਰਸ਼ੀ ਹੁੰਦੇ ਹਨ ਅਤੇ ਭਵਿੱਖ ਬਾਰੇ ਲਗਾਤਾਰ ਸੋਚਦੇ-ਵਿਚਾਰਦੇ ਨਜ਼ਰ ਆਓਂਦੇ ਹਨ। ਉਨ੍ਹਾਂ ਦੀ ਰਚਨਾਤਮਕਤਾ ਦੂਜਿਆਂ ਤੋਂ ਵੱਖਰੀ ਹੁੰਦੀ ਹੈ, ਜਿਸ ਦੀ ਝਲਕ ਉਨ੍ਹਾਂ ਦੇ ਵਿਚਾਰਾਂ ਵਿੱਚ ਦੇਖੀ ਜਾ ਸਕਦੀ ਹੈ। ਇਨ੍ਹਾਂ ਲੋਕਾਂ ਨੂੰ ਤਕਨੀਕ ਅਤੇ ਵਿਗਿਆਨ ਵਿੱਚ ਖ਼ਾਸ ਦਿਲਚਸਪੀ ਹੁੰਦੀ ਹੈ।
ਨਿਰਲੇਪਤਾ
ਕੁੰਭ ਰਾਸ਼ੀ ਵਿੱਚ ਸੂਰਜ ਦੇ ਤਹਿਤ ਜੰਮੇ ਜਾਤਕ ਕਈ ਵਾਰ ਭਾਵੁਕ ਹੋਣ 'ਤੇ ਆਪਣੇ-ਆਪ ਨੂੰ ਸਭ ਤੋਂ ਦੂਰ ਕਰ ਸਕਦੇ ਹਨ ਜਾਂ ਫੇਰ ਅਲੱਗ-ਥਲੱਗ ਨਜ਼ਰ ਆ ਸਕਦੇ ਹਨ। ਉਹ ਜ਼ਿੰਦਗੀ ਵਿੱਚ ਸਭ ਤੋਂ ਹੱਟ ਕੇ ਸੋਚ ਨੂੰ ਮਹੱਤਵ ਦਿੰਦੇ ਹਨ ਅਤੇ ਕਈ ਵਾਰ ਇਨ੍ਹਾਂ ਨੂੰ ਲੋਕਾਂ ਨਾਲ ਜੁੜਨ ਜਾਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਲੇਖ ਦੇ ਅਨੁਸਾਰ,ਉਹ ਹਰ ਸਥਿਤੀ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਕੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਬਾਗ਼ੀ ਸੁਭਾਅ
ਕੁੰਭ ਰਾਸ਼ੀ ਹਵਾ ਤੱਤ ਦੀ ਇੱਕ ਸਥਿਰ ਰਾਸ਼ੀ ਹੈ ਅਤੇ ਇਸ ਰਾਸ਼ੀ ਦੇ ਲੋਕਾਂ ਦਾ ਸੁਭਾਅ ਬਾਗ਼ੀ ਹੁੰਦਾ ਹੈ। ਇਹ ਲੋਕ ਭੀੜ ਦਾ ਹਿੱਸਾ ਬਣਨਾ ਪਸੰਦ ਨਹੀਂ ਕਰਦੇ; ਇਸ ਦੀ ਬਜਾਏ, ਇਹ ਭੀੜ ਤੋਂ ਵੱਖ ਹੋ ਜਾਂਦੇ ਹਨ ਅਤੇ ਆਪਣਾ ਰਸਤਾ ਆਪ ਬਣਾਉਂਦੇ ਹਨ। ਨਾਲ ਹੀ, ਇਹ ਆਪਣੀ ਸ਼ਖਸੀਅਤ, ਵਿਚਾਰਾਂ ਜਾਂ ਜ਼ਿੰਦਗੀ ਨੂੰ ਆਪਣੀ ਇੱਛਾ ਅਨੁਸਾਰ ਜੀਊਣਾ ਪਸੰਦ ਕਰਦੇ ਹਨ।
ਸਮਾਜਿਕ ਅਤੇ ਮਿਲਣਸਾਰ
ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਉਹ ਸੁਤੰਤਰ ਸੁਭਾਅ ਦੇ ਹਨ ਅਤੇ ਲੋਕਾਂ ਤੋਂ ਦੂਰ ਰਹਿੰਦੇ ਹਨ। ਪਰ, ਉਹ ਮਿਲਣਸਾਰ ਹੁੰਦੇ ਹਨ ਅਤੇ ਲੋਕਾਂ ਨਾਲ ਮਿਲਣਾ-ਜੁਲਣਾ ਪਸੰਦ ਕਰਦੇ ਹਨ। ਉਹ ਦੋਸਤੀ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਲੋਕਾਂ ਨਾਲ ਜੁੜਨ ਦੇ ਯੋਗ ਹੁੰਦੇ ਹਨ।
ਅਚਾਨਕ ਤੋਂ ਕਦਮ ਚੁੱਕਣ ਵਾਲ਼ੇ
ਕੁੰਭ ਰਾਸ਼ੀ ਵਿੱਚ ਸੂਰਜ ਵਾਲ਼ੇ ਜਾਤਕ ਅਚਾਨਕ ਤੋਂ ਕੰਮ ਕਰਨ ਵਾਲ਼ੇ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਕੰਮ ਲੋਕਾਂ ਨੂੰ ਹੈਰਾਨ ਕਰ ਸਕਦੇ ਹਨ। ਉਨ੍ਹਾਂ ਦਾ ਇਹ ਗੁਣ ਉਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦਾ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਪ੍ਰਗਤੀਸ਼ੀਲ
ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਸੂਰਜ ਕੁੰਭ ਰਾਸ਼ੀ ਵਿੱਚ ਹੁੰਦਾ ਹੈ, ਉਨ੍ਹਾਂ ਦੀ ਸੋਚ ਅਕਸਰ ਸਮੇਂ ਤੋਂ ਬਹੁਤ ਅੱਗੇ ਹੁੰਦੀ ਹੈ ਅਤੇ ਉਹ ਹਮੇਸ਼ਾ ਭਵਿੱਖ ਬਾਰੇ ਸੋਚਦੇ ਰਹਿੰਦੇ ਹਨ। ਨਵੀਂ ਤਕਨੀਕ, ਨਵੇਂ ਵਿਚਾਰ ਅਤੇ ਸਮਾਜਿਕ ਗਤੀਵਿਧੀਆਂ ਉਨ੍ਹਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ, ਜੋ ਉਨ੍ਹਾਂ ਨੂੰ ਇੱਕ ਨਵਾਂ ਬਦਲਾਅ ਲਿਆਉਣ ਲਈ ਪ੍ਰੇਰਿਤ ਕਰਦੀਆਂ ਹਨ।
ਮਜ਼ਬੂਤ ਵਿਅਕਤਿੱਤਵ ਵਾਲ਼ੇ
ਕੁੰਭ ਰਾਸ਼ੀ ਵਾਲ਼ੇ ਲੋਕਾਂ ਦਾ ਵਿਅਕਤਿੱਤਵ ਬਹੁਤ ਮਜ਼ਬੂਤ ਹੁੰਦਾ ਹੈ, ਇਸ ਲਈ ਉਹ ਆਪਣੇ-ਆਪ 'ਤੇ ਮਾਣ ਮਹਿਸੂਸ ਕਰਦੇ ਹਨ। ਉਹ ਆਪਣੇ-ਆਪ ਨੂੰ ਇਸ ਤਰੀਕੇ ਨਾਲ ਪ੍ਰਗਟ ਕਰਦੇ ਹਨ, ਜੋ ਉਹਨਾਂ ਨੂੰ ਦੂਜੇ ਲੋਕਾਂ ਦੀਆਂ ਨਜ਼ਰਾਂ ਵਿੱਚ ਵੱਖਰਾ ਬਣਾਉਂਦਾ ਹੈ।
ਸਰਲ ਸ਼ਬਦਾਂ ਵਿੱਚ ਕਹੀਏ ਤਾਂ, ਕੁੰਭ ਰਾਸ਼ੀ ਵਿੱਚ ਸੂਰਜ ਵਾਲ਼ੇ ਜਾਤਕ ਭਵਿੱਖ ਬਾਰੇ ਸੋਚਣ ਵਾਲ਼ੇ, ਬੁੱਧੀਮਾਨ ਅਤੇ ਸੁਭਾਅ ਤੋਂ ਸੁਤੰਤਰ ਹੁੰਦੇ ਹਨ।ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਲੇਖ ਕਹਿੰਦਾ ਹੈ ਕਿਉਨ੍ਹਾਂ ਦੇ ਅੰਦਰ ਦੁਨੀਆਂ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਦੀ ਇੱਛਾ ਹੁੰਦੀ ਹੈ। ਉਹ ਨਵੀਆਂ ਚੀਜ਼ਾਂ ਵੱਲ ਖਿੱਚੇ ਜਾਂਦੇ ਹਨ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਕਾਰਾਤਮਕ ਹੁੰਦਾ ਹੈ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ: ਦੇਸ਼-ਦੁਨੀਆਂ ‘ਤੇ ਪ੍ਰਭਾਵ
ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਕੁੰਭ ਰਾਸ਼ੀ ਦੇ ਸੁਆਮੀ ਸ਼ਨੀ ਮਹਾਰਾਜ ਪਹਿਲਾਂ ਹੀ ਆਪਣੀ ਰਾਸ਼ੀ ਵਿੱਚ ਮੌਜੂਦ ਹਨ। ਜਦੋਂ ਸੂਰਜ ਦੇਵਤਾ 12 ਫਰਵਰੀ 2025 ਨੂੰ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਣਗੇ, ਤਾਂ ਇਹ ਪਿਤਾ-ਪੁੱਤਰ ਦੀ ਜੋੜੀ ਯਾਨੀ ਸੂਰਜ ਦੇਵਤਾ ਅਤੇ ਸ਼ਨੀ ਮਹਾਰਾਜ ਸੰਯੋਜਨ ਕਰਣਗੇ, ਇਸ ਲਈ ਸਾਡੇ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀਆਂ ਇਸ ਸੰਯੋਜਨ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸੂਰਜ ਅਤੇ ਸ਼ਨੀ ਤੋਂ ਇਲਾਵਾ, ਬੁੱਧ ਗ੍ਰਹਿ ਵੀ ਕੁੰਭ ਰਾਸ਼ੀ ਵਿੱਚ ਮੌਜੂਦ ਹੋਵੇਗਾ ਅਤੇ ਅਜਿਹੀ ਸਥਿਤੀ ਵਿੱਚ ਇਨ੍ਹਾਂ ਤਿੰਨਾਂ ਗ੍ਰਹਾਂ ਦੇ ਇੱਕੋ ਰਾਸ਼ੀ ਵਿੱਚ ਇਕੱਠੇ ਸਥਿਤ ਹੋਣ ਦੇ ਕਾਰਨ ਤ੍ਰਿਗ੍ਰਹੀ ਯੋਗ ਵੀ ਬਣੇਗਾ।
ਸਰਕਾਰ ਅਤੇ ਮੈਡੀਕਲ ਖੇਤਰ
- ਕੁੰਭ ਰਾਸ਼ੀ ਵਿੱਚ ਸੂਰਜ ਅਤੇ ਸ਼ਨੀ ਦਾ ਸੰਯੋਜਨ ਦਰਸਾਉਂਦਾ ਹੈ ਕਿਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਸਾਡੇ ਦੇਸ਼ ਦਾ ਸਿਹਤ ਖੇਤਰ ਅਤੇ ਸੇਵਾਵਾਂ ਤਰੱਕੀ ਦੇ ਰਾਹ 'ਤੇ ਅੱਗੇ ਵਧਣਗੇ।
- ਸਰਕਾਰ ਵੱਲੋਂ ਆਯੋਜਿਤ ਕੀਤੇ ਜਾਣ ਵਾਲ਼ੇ ਪ੍ਰੋਗਰਾਮਾਂ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ ਜਾਂ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਸਕਦੇ ਹਨ, ਜੋ ਸਮਾਜ ਦੇ ਬੇਸਹਾਰਾ ਅਤੇ ਗਰੀਬ ਲੋਕਾਂ ਨੂੰ ਘੱਟ ਕੀਮਤ 'ਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨਗੇ।
- ਮੈਡੀਕਲ ਦੇ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਨਵੀਂ ਤਕਨੀਕ ਸਾਹਮਣੇ ਆ ਸਕਦੀ ਹੈ, ਜੋ ਬਹੁਤ ਸਾਰੇ ਲੋਕਾਂ ਲਈ ਉਮੀਦ ਦੀ ਕਿਰਨ ਬਣ ਜਾਵੇਗੀ। ਪੂਰੀ ਦੁਨੀਆਂ ਵਿੱਚ ਖੋਜ ਦਾ ਕਾਰਜ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ।
- ਸੂਰਜ ਗੋਚਰ ਦੇ ਦੌਰਾਨ ਡਾਕਟਰੀ ਉਪਕਰਣਾਂ ਦੇ ਵਪਾਰ ਤੋਂ ਸ਼ੁਲਕ ਹਟਾਏ ਜਾ ਸਕਦੇ ਹਨ।
- ਦੁਨੀਆ ਭਰ ਦੇ ਲੋਕਾਂ ਨੂੰ ਨਵੇਂ ਵਾਇਰਸ, ਰੋਗ ਅਤੇ ਬਿਮਾਰੀਆਂ ਪਰੇਸ਼ਾਨ ਕਰ ਸਕਦੀਆਂ ਹਨ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਵਪਾਰ ਅਤੇ ਟ੍ਰੇਡ
- ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਲੱਕੜ ਦਾ ਸਾਮਾਨ ਜਿਵੇਂ ਕਿ ਫਰਨੀਚਰ, ਕੱਚੀ ਲੱਕੜ ਆਦਿ ਦਾ ਕਾਰੋਬਾਰ ਕਰਨ ਵਾਲ਼ੇ ਜਾਤਕ ਚੰਗਾ ਮੁਨਾਫ਼ਾ ਕਮਾ ਸਕਣਗੇ।
- ਸੋਨੇ ਦੀਆਂ ਕੀਮਤਾਂ ਵਿੱਚ ਕੁਝ ਗਿਰਾਵਟ ਆਓਣ ਦੀ ਸੰਭਾਵਨਾ ਹੈ।
- ਇਹ ਸਮਾਂ ਉਨ੍ਹਾਂ ਲੋਕਾਂ ਲਈ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ, ਜਿਹੜੇ ਵਾਤਾਵਰਣ ਇੰਜੀਨੀਅਰ, ਵਿਗਿਆਨੀ, ਕਲਾਕਾਰ ਜਾਂ ਸਮਾਜ ਸੇਵਕ ਦੇ ਰੂਪ ਵਿੱਚ ਕੰਮ ਕਰ ਰਹੇ ਹਨ।
- ਉੱਨ, ਉੱਨ ਦੇ ਸਮਾਨ ਅਤੇ ਬੁਣੇ ਹੋਏ ਕੱਪੜਿਆਂ ਨਾਲ ਸਬੰਧਤ ਵਪਾਰ ਤੇਜ਼ੀ ਨਾਲ ਅੱਗੇ ਵਧੇਗਾ। ਇਸ ਤੋਂ ਇਲਾਵਾ, ਉਨ੍ਹਾਂ ਦਾ ਆਯਾਤ ਅਤੇ ਨਿਰਯਾਤ ਵੀ ਵਧੇਗਾ।
- ਖੇਤੀਬਾੜੀ ਨਾਲ ਸਬੰਧਤ ਖੇਤਰਾਂ ਦੀ ਪ੍ਰਸਿੱਧੀ ਵਧੇਗੀ।
ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ: ਸ਼ੇਅਰ ਬਜ਼ਾਰ ਦੀ ਭਵਿੱਖਬਾਣੀ
ਆਓ ਹੁਣ ਇੱਕ ਨਜ਼ਰ ਮਾਰੀਏ ਕਿ ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਭਾਰਤੀ ਸ਼ੇਅਰ ਬਜ਼ਾਰ ਨੂੰ ਕਿਵੇਂ ਪ੍ਰਭਾਵਿਤ ਕਰੇਗਾ।
- ਇਸ ਮਹੀਨੇ ਦਾ ਦੂਜਾ ਹਫ਼ਤਾ ਸ਼ੇਅਰ ਬਜ਼ਾਰ ਵਿੱਚ ਤੇਜ਼ੀ ਲਿਆਵੇਗਾ, ਜਿਸ ਕਾਰਨ ਬਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ।
- ਸੂਰਜ ਗੋਚਰ ਦੇ ਦੌਰਾਨ, ਐਮ ਆਰ ਐਫ ਟਾਯਰਸ, ਆਯਸ਼ਰ ਮਸ਼ੀਨਰੀ, ਅਡਾਨੀ ਗਰੁੱਪ, ਕੋਲ ਇੰਡੀਆ, ਸਮਿੰਟ, ਕੌਫੀ, ਰਸਾਇਣ ਅਤੇ ਬੈਂਕਿੰਗ ਇੰਡਸਟਰੀ ਆਦਿ ਦੇ ਸ਼ੇਅਰਾਂ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ।
- ਹਾਲਾਂਕਿ, ਇਸ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਸ਼ਨੀ ਦੇਵ ਦੇ ਪ੍ਰਭਾਵ ਦੇ ਕਾਰਨ ਬਜ਼ਾਰ ਦੀ ਗਤੀ ਹੌਲ਼ੀ ਹੋ ਸਕਦੀ ਹੈ, ਜਿਸ ਦਾ ਬਜ਼ਾਰ 'ਤੇ ਨਕਾਰਾਤਮਕ ਪ੍ਰਭਾਵ ਪਵੇਗਾ, ਇਸ ਲਈ ਇਨ੍ਹਾਂ ਜਾਤਕਾਂ ਨੂੰ ਬਹੁਤ ਸਾਵਧਾਨੀ ਨਾਲ ਅੱਗੇ ਵਧਣਾ ਹੋਵੇਗਾ।
- ਖੇਤੀਬਾੜੀ ਨਾਲ਼ ਜੁੜੇ ਉਪਕਰਣਾਂ ਦਾ ਕਾਰੋਬਾਰ ਕਰਨ ਵਾਲ਼ੀਆਂ ਕੰਪਨੀਆਂ, ਜ਼ੋਮੈਟੋ, ਐਕਸਾਈਡ, ਗੋਲਡਨ ਟੋਬੈਕੋ, ਕਿਰਲੋਸਕਰ, ਡਾਬਰ, ਐਗਰੋਟੈਕ, ਅਡਾਨੀ ਪਾਵਰ ਆਦਿ ਦੇ ਸ਼ੇਅਰ ਡਿੱਗਣ ਦੀ ਸੰਭਾਵਨਾ ਹੈ।
- ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਹਾਲਾਂਕਿ, ਚਾਹ, ਸਟੇਸ਼ਨਰੀ, ਟੈਕਸਟਾਈਲ ਅਤੇ ਫਾਰਮਾਸਿਊਟੀਕਲ ਵਰਗੇ ਖੇਤਰਾਂ ਦੇ ਸ਼ੇਅਰਾਂ ਵਿੱਚ ਥੋੜ੍ਹਾ ਵਾਧਾ ਹੋਣ ਦੀ ਉਮੀਦ ਹੈ।
ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ: ਇਨ੍ਹਾਂ ਰਾਸ਼ੀਆਂ ਨੂੰ ਮਿਲੇਗੀ ਹਰ ਖੇਤਰ ਵਿੱਚ ਸਫ਼ਲਤਾ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਮਹਾਰਾਜ ਤੁਹਾਡੇ ਪੰਜਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਮੇਖ਼ ਰਾਸ਼ੀ ਦੇ ਤਹਿਤ ਜੰਮੇ ਜਾਤਕਾਂ ਦੇ ਲਈ, ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਬਹੁਤ ਸ਼ੁਭ ਸਿੱਧ ਹੋਵੇਗਾ। ਆਮ ਤੌਰ 'ਤੇ, ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਯੋਗ ਹੋਵੋਗੇ ਅਤੇ ਆਪਣੀਆਂ ਕੋਸ਼ਿਸ਼ਾਂ ਦੀ ਮੱਦਦ ਨਾਲ਼ ਸਫਲਤਾ ਪ੍ਰਾਪਤ ਕਰੋਗੇ। ਨਾਲ ਹੀ, ਤੁਸੀਂ ਆਪਣੇ ਬੱਚਿਆਂ ਦੀ ਤਰੱਕੀ ਵੀ ਦੇਖ ਸਕੋਗੇ ਅਤੇ ਤੁਹਾਨੂੰ ਹਰ ਕਦਮ 'ਤੇ ਉਨ੍ਹਾਂ ਦਾ ਸਾਥ ਮਿਲੇਗਾ।
ਤੁਸੀਂ ਆਪਣੇ ਪੇਸ਼ੇਵਰ ਜੀਵਨ ਵਿੱਚ ਕੁਝ ਵੱਡੀਆਂ ਉਪਲਬਧੀਆਂ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਇਸ ਤੋਂ ਇਲਾਵਾ, ਤੁਹਾਨੂੰ ਪ੍ਰਸ਼ੰਸਾ ਦੇ ਨਾਲ-ਨਾਲ ਪੁਰਸਕਾਰ ਅਤੇ ਤਰੱਕੀ ਮਿਲਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਜਿਹੜੇ ਲੋਕ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ। ਇਸ ਦੌਰਾਨ, ਤੁਸੀਂ ਆਪਣੇ ਪੇਸ਼ੇਵਰ ਜੀਵਨ ਦਾ ਵਿਸਥਾਰ ਕਰਨ ਦੇ ਨਾਲ-ਨਾਲ ਨੌਕਰੀ ਦੇ ਨਵੇਂ ਮੌਕੇ ਵੀ ਪ੍ਰਾਪਤ ਕਰ ਸਕੋਗੇ। ਤੁਹਾਨੂੰ ਵਿਦੇਸ਼ ਯਾਤਰਾ ਦੇ ਮੌਕੇ ਮਿਲ ਸਕਦੇ ਹਨ, ਜੋ ਤੁਹਾਡੇ ਕਰੀਅਰ ਵਿੱਚ ਤਰੱਕੀ ਕਰਨ ਵਿੱਚ ਸਹਾਇਤਾ ਕਰਨਗੇ। ਜੇਕਰ ਤੁਸੀਂ ਤਰੱਕੀ ਜਾਂ ਹੋਰ ਲਾਭਾਂ ਦੀ ਉਮੀਦ ਕਰ ਰਹੇ ਹੋ, ਤਾਂ ਇਹ ਸਮਾਂ ਅਨੁਕੂਲ ਰਹੇਗਾ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸੂਰਜ ਦੇਵਤਾ ਤੁਹਾਡੇ ਚੌਥੇ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕਰੀਅਰ ਦੀ ਗੱਲ ਕਰੀਏ ਤਾਂ, ਸੂਰਜ ਦਾ ਗੋਚਰ ਤੁਹਾਡੇ ਲਈ ਭਾਗਾਂ ਭਰਿਆ ਹੋਵੇਗਾ, ਕਿਉਂਕਿ ਇਹ ਤੁਹਾਡੇ ਲਈ ਆਨਸਾਈਟ ਨੌਕਰੀ ਦੇ ਮੌਕੇ ਲੈ ਕੇ ਆਵੇਗਾ। ਇਨ੍ਹਾਂ ਜਾਤਕਾਂ ਨੂੰ ਵਿਦੇਸ਼ਾਂ ਤੋਂ ਨੌਕਰੀ ਦੇ ਕੁਝ ਵਧੀਆ ਮੌਕੇ ਵੀ ਮਿਲ ਸਕਦੇ ਹਨ ਅਤੇ ਇਹ ਮੌਕੇ ਤੁਹਾਡੇ ਲਈ ਬਹੁਤ ਫਲਦਾਇਕ ਸਿੱਧ ਹੋਣਗੇ, ਕਿਉਂਕਿ ਇਹ ਮੌਕੇ ਤੁਹਾਨੂੰ ਤਰੱਕੀ ਦੇ ਰਸਤੇ 'ਤੇ ਲੈ ਕੇ ਜਾ ਸਕਦੇ ਹਨ।
ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਸੀਂ ਕਾਰਜ ਸਥਾਨ 'ਤੇ ਮੌਜੂਦਾ ਹਾਲਾਤਾਂ ਨੂੰ ਸਵੀਕਾਰ ਕਰਕੇ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਸ ਦੌਰਾਨ, ਤੁਸੀਂ ਨੌਕਰੀ ਵਿੱਚ ਟੀਮ ਲੀਡਰ ਜਾਂ ਮੈਨੇਜਰ ਆਦਿ ਵਰਗਾ ਉੱਚਾ ਅਹੁਦਾ ਪ੍ਰਾਪਤ ਕਰਨ ਵਿੱਚ ਸਫਲ ਹੋ ਸਕਦੇ ਹੋ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਿਦੇਸ਼ਾਂ ਤੋਂ ਮਿਲਣ ਵਾਲ਼ੇ ਮੌਕੇ ਸਫਲ ਹੋਣ ਵਿੱਚ ਮੱਦਦ ਕਰਨਗੇ, ਕਿਉਂਕਿ ਇਨ੍ਹਾਂ ਰਾਹੀਂ ਤੁਸੀਂ ਬਹੁਤ ਸਾਰਾ ਪੈਸਾ ਕਮਾ ਸਕੋਗੇ। ਕੁਝ ਖਾਸ ਕਾਰੋਬਾਰੀ ਸੰਕਲਪਾਂ ਦੀ ਪਾਲਣਾ ਕਰਕੇ, ਤੁਸੀਂ ਇੱਕ ਮਜ਼ਬੂਤ ਪ੍ਰਤੀਯੋਗੀ ਵੱਜੋਂ ਉੱਭਰੋਗੇ ਅਤੇ ਇਸ ਤਰ੍ਹਾਂ, ਤੁਸੀਂ ਦੂਜਿਆਂ ਨਾਲ ਮੁਕਾਬਲਾ ਕਰਨ ਵਿੱਚ ਸਫਲ ਹੋਵੋਗੇ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਦੇਵਤਾ ਤੁਹਾਡੇ ਨੌਵੇਂ ਘਰ ਵਿੱਚ ਬੈਠਾ ਹੈ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਨਤੀਜੇ ਵੱਜੋਂ, ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਸੀਂ ਆਪਣੀ ਕਿਸਮਤ ਦੇ ਨਾਲ-ਨਾਲ ਪੇਸ਼ੇਵਰ ਜੀਵਨ ਵਿੱਚ ਵੀ ਵਾਧਾ ਹੁੰਦਾ ਦੇਖੋਗੇ। ਇਸ ਤੋਂ ਇਲਾਵਾ, ਇਸ ਦੌਰਾਨ ਤੁਹਾਡੀਆਂ ਯਾਤਰਾਵਾਂ ਫਲਦਾਇਕ ਸਿੱਧ ਹੋਣਗੀਆਂ। ਜੇਕਰ ਤੁਸੀਂ ਇਸ ਦੌਰਾਨ ਵਿਦੇਸ਼ ਯਾਤਰਾ ਕਰਨ ਜਾ ਰਹੇ ਹੋ, ਤਾਂ ਇਹ ਯਾਤਰਾ ਤੁਹਾਡੇ ਲਈ ਬਹੁਤ ਵਧੀਆ ਨਤੀਜੇ ਦੇ ਸਕਦੀ ਹੈ।
ਇਸ ਰਾਸ਼ੀ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਸੂਰਜ ਗੋਚਰ ਦੇ ਦੌਰਾਨ ਆਪਣੇ ਕਰੀਅਰ ਵਿੱਚ ਚੰਗੀ ਤਰੱਕੀ ਮਿਲੇਗੀ। ਇਹ ਸੰਭਵ ਹੈ ਕਿ ਇਹ ਸਮਾਂ ਤੁਹਾਡੇ ਕਰੀਅਰ ਵਿੱਚ ਬਹੁਤ ਸਫਲਤਾ ਲਿਆਵੇਗਾ। ਜਿਹੜੇ ਲੋਕ ਕਾਰੋਬਾਰ ਵਿੱਚ ਸ਼ਾਮਲ ਹਨ, ਉਹ ਬਹੁਤ ਸਾਰਾ ਪੈਸਾ ਕਮਾ ਸਕਣਗੇ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਕੁਝ ਸੁਨਹਿਰੀ ਮੌਕੇ ਵੀ ਮਿਲ ਸਕਦੇ ਹਨ, ਜੋ ਉਨ੍ਹਾਂ ਨੂੰ ਤਰੱਕੀ ਕਰਨ ਵਿੱਚ ਮੱਦਦ ਕਰਨਗੇ। ਤੁਹਾਨੂੰ ਇਹ ਮਹਿਸੂਸ ਹੋ ਸਕਦਾ ਹੈ ਕਿ ਤੁਸੀਂ ਹੌਲ਼ੀ-ਹੌਲ਼ੀ ਕਾਰੋਬਾਰ ਵਿੱਚ ਮਹਾਰਤ ਹਾਸਲ ਕਰ ਰਹੇ ਹੋ ਅਤੇ ਆਪਣੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਲਈ ਇੱਕ ਮਜ਼ਬੂਤ ਪ੍ਰਤੀਯੋਗੀ ਬਣ ਰਹੇ ਹੋ। ਵਿਦੇਸ਼ਾਂ ਤੋਂ ਮਿਲਣ ਵਾਲ਼ੇ ਮੌਕਿਆਂ ਦੇ ਕਾਰਨ ਤੁਹਾਡਾ ਮੁਨਾਫ਼ਾ ਵੀ ਵਧੇਗਾ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲ਼ਿਆਂ ਲਈ, ਸੂਰਜ ਤੁਹਾਡੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਨਤੀਜੇ ਵੱਜੋਂ, ਸੂਰਜ ਦਾ ਇਹ ਗੋਚਰ ਤੁਹਾਨੂੰ ਜੱਦੀ ਜਾਇਦਾਦ ਜਾਂ ਅਣਜਾਣ ਸਰੋਤਾਂ ਰਾਹੀਂ ਅਣਕਿਆਸੇ ਲਾਭ ਕਰਵਾ ਸਕਦਾ ਹੈ। ਹਾਲਾਂਕਿ, ਇਸ ਦੌਰਾਨ ਤੁਹਾਡੀ ਆਮਦਨ ਵਿੱਚ ਅਚਾਨਕ ਵਾਧਾ ਹੋਵੇਗਾ, ਇਸ ਲਈ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਸਾਨੀ ਨਾਲ ਪੂਰਾ ਕਰ ਸਕੋਗੇ।
ਇਨ੍ਹਾਂ ਜਾਤਕਾਂ ਦਾ ਕਰੀਅਰ ਸਥਿਰ ਰਹੇਗਾ ਅਤੇ ਇਸ ਸਮੇਂ ਦੇ ਦੌਰਾਨ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਇਸ ਦੌਰਾਨ ਤੁਹਾਨੂੰ ਤਰੱਕੀ ਮਿਲ ਸਕਦੀ ਹੈ ਅਤੇ ਤੁਸੀਂ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦੇ ਯੋਗ ਵੀ ਹੋਵੋਗੇ। ਇਨ੍ਹਾਂ ਲੋਕਾਂ ਨੂੰ ਮਿਲਣ ਵਾਲ਼ੇ ਮੌਕੇ ਫਲਦਾਇਕ ਸਿੱਧ ਹੋਣਗੇ ਅਤੇ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਦੇ ਮੌਕੇ ਮਿਲ ਸਕਦੇ ਹਨ। ਆਪਣੇ ਕਰੀਅਰ ਵਿੱਚ ਸਮਰਪਿਤ ਅਤੇ ਦ੍ਰਿੜ ਰਹਿਣ ਨਾਲ, ਤੁਸੀਂ ਚੰਗਾ ਪੈਸਾ ਕਮਾਉਣ ਵਿੱਚ ਸਫਲ ਹੋਵੋਗੇ। ਮਜ਼ਬੂਤ ਇਕਾਗਰਤਾ ਦੇ ਦਮ ‘ਤੇ ਤੁਸੀਂ ਭਵਿੱਖ ਦੇ ਨੁਕਸਾਨਾਂ ਦਾ ਅੰਦਾਜ਼ਾ ਲਗਾਉਣ ਅਤੇ ਉਨ੍ਹਾਂ ਨੂੰ ਘਟਾਉਣ ਦੇ ਯੋਗ ਹੋਵੋਗੇ। ਇਸ ਤੋਂ ਇਲਾਵਾ, ਸੂਰਜ ਦੇ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਵਿਰੋਧੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਯੋਗ ਹੋਵੋਗੇ।
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਤੁਹਾਡੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਸੱਟੇਬਾਜ਼ੀ ਅਤੇ ਅਣਕਿਆਸੇ ਸਰੋਤਾਂ ਤੋਂ ਧਨ-ਲਾਭ ਕਰਵਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੇ ਬੱਚੇ ਦਾ ਵਿਸ਼ਵਾਸ ਜਿੱਤਣ ਦੇ ਯੋਗ ਹੋਵੋਗੇ ਅਤੇ ਉਨ੍ਹਾਂ ਨੂੰ ਸਮੇਂ ਦੇ ਨਾਲ ਹਰ ਰੋਜ਼ ਵਧਦੇ ਹੋਏ ਦੇਖ ਸਕੋਗੇ।
ਕਰੀਅਰ ਦੀ ਗੱਲ ਕਰੀਏ ਤਾਂ, ਇਹ ਜਾਤਕ ਸੂਰਜ ਗੋਚਰ ਦੇ ਦੌਰਾਨ ਆਪਣੀ ਸਥਿਤੀ ਤੋਂ ਨਾਖੁਸ਼ ਹੋ ਸਕਦੇ ਹਨ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਅਸਫਲ ਹੋ ਸਕਦੇ ਹਨ, ਜਿਸ ਕਾਰਨ ਇਹ ਅਸੰਤੁਸ਼ਟ ਦਿਖਣਗੇ। ਹਾਲਾਂਕਿ, ਜੇਕਰ ਤੁਸੀਂ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਵਿੱਚ ਵਸਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਤਰੱਕੀ ਕਰਦੇ ਹੋਏ ਸੰਤੁਸ਼ਟ ਦਿੱਖ ਸਕਦੇ ਹੋ। ਪਰ,ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਲੇਖ ਕਹਿੰਦਾ ਹੈ ਕਿਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਹ ਇਸ ਦੌਰਾਨ ਔਸਤ ਮੁਨਾਫ਼ਾ ਕਮਾ ਸਕਣਗੇ। ਜੇਕਰ ਤੁਸੀਂ ਆਪਣੀ ਕੰਪਨੀ ਨੂੰ ਵਿਦੇਸ਼ ਲਿਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਨਵੇਂ ਸੰਪਰਕ ਬਣਾਉਣ ਅਤੇ ਮੁਨਾਫ਼ਾ ਕਮਾਉਣ ਦਾ ਰਾਹ ਖੋਲ੍ਹ ਦੇਵੇਗਾ।
ਨਵੇਂ ਸਾਲ ਵਿੱਚ ਕਰੀਅਰ ਸਬੰਧੀ ਕੋਈ ਵੀ ਪਰੇਸ਼ਾਨੀ ਕਾਗਨੀਐਸਟ੍ਰੋ ਰਿਪੋਰਟ ਨਾਲ਼ ਕਰੋ ਦੂਰ
ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ: ਇਨ੍ਹਾਂ ਰਾਸ਼ੀਆਂ ਨੂੰ ਰਹਿਣਾ ਪਵੇਗਾ ਸਾਵਧਾਨ
ਕਰਕ ਰਾਸ਼ੀ
ਕਰਕ ਰਾਸ਼ੀ ਦੇ ਲੋਕਾਂ ਲਈ, ਸੂਰਜ ਮਹਾਰਾਜ ਤੁਹਾਡੀ ਕੁੰਡਲੀ ਦੇ ਦੂਜੇ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਨਤੀਜੇ ਵੱਜੋਂ, ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਨੂੰ ਤਣਾਅ ਅਤੇ ਚਿੰਤਾ ਦੇਣ ਦਾ ਕਾਰਨ ਬਣ ਸਕਦਾ ਹੈ, ਜੋ ਇਸ ਮਹੀਨੇ ਤੁਹਾਡੀ ਤਰੱਕੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੌਰਾਨ, ਤੁਹਾਨੂੰ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਜਲਣ ਆਦਿ ਵੱਲ ਧਿਆਨ ਦੇਣਾ ਹੋਵੇਗਾ, ਤਾਂ ਜੋ ਤੁਸੀਂ ਉਨ੍ਹਾਂ ਕਾਰਨ ਹੋਣ ਵਾਲ਼ੀਆਂ ਹੋਰ ਸਮੱਸਿਆਵਾਂ ਨੂੰ ਰੋਕ ਸਕੋ। ਇਸ ਤੋਂ ਇਲਾਵਾ, ਤੁਹਾਡੀ ਲਾਪਰਵਾਹੀ ਅਤੇ ਧਿਆਨ ਦੀ ਘਾਟ ਦੇ ਕਾਰਨ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਨੌਕਰੀ ਵਿੱਚ ਸੰਤੁਸ਼ਟੀ ਦੀ ਘਾਟ ਹੋ ਸਕਦੀ ਹੈ ਅਤੇ ਨਤੀਜੇ ਵੱਜੋਂ, ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਡੇ ਕੰਮ ਦਾ ਬੋਝ ਵੱਧ ਸਕਦਾ ਹੈ, ਜਿਸ ਨੂੰ ਸੰਭਾਲਣਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਸਹਿਕਰਮੀਆਂ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ ਵਿੱਚ ਮੁਸ਼ਕਲ ਆਵੇਗੀ, ਜਿਸ ਨਾਲ਼ ਤੁਹਾਡੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਮਹਾਰਾਜ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਨ੍ਹਾਂ ਜਾਤਕਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ ਅਤੇ ਇਹ ਇਨ੍ਹਾਂ ਦੀ ਤਰੱਕੀ ਦੇ ਰਸਤੇ ਵਿੱਚ ਇੱਕ ਸਮੱਸਿਆ ਬਣ ਸਕਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਜੱਦੀ ਜਾਇਦਾਦ ਅਤੇ ਸੱਟੇਬਾਜ਼ੀ ਵਰਗੇ ਅਣਕਿਆਸੇ ਸਰੋਤਾਂ ਰਾਹੀਂ ਅਚਾਨਕ ਲਾਭ ਮਿਲ ਸਕਦਾ ਹੈ। ਜੇਕਰ ਤੁਹਾਡੀ ਅੰਤਰ-ਦ੍ਰਿਸ਼ਟੀ ਕਾਫ਼ੀ ਚੰਗੀ ਹੈ, ਤਾਂ ਤੁਸੀਂ ਇਸ ਦੌਰਾਨ ਆਪਣੇ-ਆਪ ਨੂੰ ਜਾਣ ਅਤੇ ਸਮਝ ਸਕੋਗੇ। ਨਾਲ ਹੀ, ਤੁਸੀਂ ਆਪਣੀ ਸ਼ਖਸੀਅਤ ਦੇ ਸਕਾਰਾਤਮਕ ਪਹਿਲੂਆਂ ਨੂੰ ਜਾਣ ਸਕੋਗੇ।
ਕਰੀਅਰ ਦੀ ਗੱਲ ਕਰੀਏ ਤਾਂ, ਤੁਹਾਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿੱਥੇ ਤੁਹਾਨੂੰ ਆਪਣੀ ਨੌਕਰੀ ਜਾਂ ਕੰਮ ਕਰਨ ਦਾ ਤਰੀਕਾ ਬਦਲਣਾ ਪੈ ਸਕਦਾ ਹੈ। ਨਾਲ ਹੀ, ਤੁਹਾਨੂੰ ਅਚਾਨਕ ਵਿਦੇਸ਼ ਯਾਤਰਾ ਕਰਨੀ ਪੈ ਸਕਦੀ ਹੈ।ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਕਹਿੰਦਾ ਹੈ ਕਿਇਹ ਸੰਭਵ ਹੈ ਕਿ ਕਾਰੋਬਾਰ ਵਿੱਚ ਤੁਹਾਡਾ ਪ੍ਰਦਰਸ਼ਨ ਚੰਗਾ ਹੋਣ ਦੇ ਬਾਵਜੂਦ, ਤੁਸੀਂ ਅਜੇ ਵੀ ਆਪਣੇ ਕਰੀਅਰ ਵਿੱਚ ਬਦਲਾਅ ਕਰ ਸਕਦੇ ਹੋ।
ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ ਹੋਣ ਦੇ ਦੌਰਾਨ ਕਰੋ ਇਹ ਉਪਾਅ
- ਹਰ ਰੋਜ਼ ਸਵੇਰੇ ਤਾਂਬੇ ਦੇ ਭਾਂਡੇ ਵਿੱਚ ਸੂਰਜ ਦੇਵਤਾ ਨੂੰ ਜਲ ਚੜ੍ਹਾਓ।
- ਹਰ ਐਤਵਾਰ ਨੂੰ ਆਦਿੱਤਿਆ ਸਤੋਤਰ ਦਾ ਪਾਠ ਕਰੋ।
- ਗ਼ਰੀਬਾਂ ਜਾਂ ਲੋੜਵੰਦਾਂ ਨੂੰ ਲਾਲ ਰੰਗ ਦੇ ਕੱਪੜੇ ਦਾਨ ਕਰੋ।
- ਗਰੀਬਾਂ ਨੂੰ ਮਾਂਹ ਦੀ ਦਾਲ਼ ਦਾਨ ਕਰੋ।
- ਆਪਣੀ ਸਮਰੱਥਾ ਅਨੁਸਾਰ ਬੇਸਹਾਰਾ ਲੋਕਾਂ ਦੀ ਸੇਵਾ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਏ ਆਈ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸੂਰਜ ਦੇਵਤਾ ਕਿਹੜੀ ਰਾਸ਼ੀ ਦੇ ਸੁਆਮੀ ਹਨ?
ਸੂਰਜ ਮਹਾਰਾਜ ਰਾਸ਼ੀ ਚੱਕਰ ਦੀ ਪੰਜਵੀਂ ਰਾਸ਼ੀ ਸਿੰਘ ਦੇ ਅਧਿਪਤੀ ਹਨ।
2. ਕ੍ਰਿਤਿਕਾ ਨਕਸ਼ੱਤਰ ਦਾ ਸੁਆਮੀ ਕੌਣ ਹੈ?
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਕ੍ਰਿਤਿਕਾ ਨਕਸ਼ੱਤਰ ਦਾ ਸੁਆਮੀ ਸੂਰਜ ਦੇਵਤਾ ਹੈ।
3. ਸ਼ਨੀ ਦੀ ਰਾਸ਼ੀ ਕੀ ਹੈ?
ਸ਼ਨੀ ਦੇਵ ਨੂੰ ਮਕਰ ਅਤੇ ਕੁੰਭ ਰਾਸ਼ੀ ਉੱਤੇ ਸੁਆਮਿੱਤਵ ਪ੍ਰਾਪਤ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






