ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ (17 ਅਗਸਤ, 2025)
ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ 17 ਅਗਸਤ, 2025 ਨੂੰ ਸਵੇਰੇ 1:41 ਵਜੇ ਹੋਵੇਗਾ। ਧਿਆਨ ਦਿਓ ਕਿ ਇਹ 16 ਅਤੇ 17 ਅਗਸਤ ਦੇ ਵਿਚਕਾਰ ਦੀ ਰਾਤ ਹੋਵੇਗੀ, ਜਿਸ ਨੂੰ ਅਸੀਂ ਅੰਗਰੇਜ਼ੀ ਤਰੀਕ ਦੇ ਅਨੁਸਾਰ 17 ਅਗਸਤ ਕਹਾਂਗੇ। ਯਾਨੀ ਕਿ 17 ਅਗਸਤ, 2025 ਨੂੰ ਸਵੇਰੇ 1:41 ਵਜੇ ਸੂਰਜ ਆਪਣੀ ਰਾਸ਼ੀ ਸਿੰਘ ਵਿੱਚ ਪ੍ਰਵੇਸ਼ ਕਰੇਗਾ। ਸੂਰਜ ਇੱਥੇ ਯਾਨੀ ਕਿ 17 ਸਤੰਬਰ 2025 ਤੱਕ ਸਿੰਘ ਰਾਸ਼ੀ ਵਿੱਚ ਹੀ ਰਹੇਗਾ। ਆਮ ਤੌਰ 'ਤੇ ਇਸ ਸਥਿਤੀ ਨੂੰ ਸੂਰਜ ਨੂੰ ਮਜ਼ਬੂਤ ਕਰਨ ਵਾਲ਼ੀ ਸਥਿਤੀ ਮੰਨਿਆ ਜਾਵੇਗਾ। ਸੂਰਜ ਨੂੰ ਸਨਮਾਣ, ਅਗਵਾਈ ਦੀ ਯੋਗਤਾ ਅਤੇ ਉੱਚ ਅਹੁਦੇ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਇਸ ਦਾ ਪਿਤਾ ਅਤੇ ਸ਼ਾਸਨ ਨਾਲ ਸਬੰਧਤ ਮਾਮਲਿਆਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਕਰਕੇ, ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸੂਰਜ ਦੀ ਸ਼ਕਤੀ ਦਾ ਸਕਾਰਾਤਮਕ ਪ੍ਰਭਾਵ ਦੇਖਿਆ ਜਾ ਸਕਦਾ ਹੈ। ਤੁਹਾਡੇ ਲਗਨ ਜਾਂ ਰਾਸ਼ੀ ਦੇ ਅਨੁਸਾਰ ਸਿੰਘ ਰਾਸ਼ੀ ਵਿੱਚ ਸੂਰਜ ਦੇ ਗੋਚਰ ਦਾ ਕੀ ਪ੍ਰਭਾਵ ਪਵੇਗਾ, ਇਹ ਦੱਸਣ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਸੂਰਜ ਦੇ ਇਸ ਗੋਚਰ ਦਾ ਭਾਰਤ 'ਤੇ ਕੀ ਪ੍ਰਭਾਵ ਪਵੇਗਾ?
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਸਿੰਘ ਰਾਸ਼ੀ ਵਿੱਚ ਸੂਰਜ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਸਿੰਘ ਰਾਸ਼ੀ ਵਿੱਚ ਸੂਰਜ ਦੇ ਗੋਚਰ ਦਾ ਭਾਰਤ ‘ਤੇ ਪ੍ਰਭਾਵ
ਭਾਰਤ ਵਿੱਚ ਕੁਝ ਹੱਦ ਤੱਕ ਅੰਦਰੂਨੀ ਅਸੰਤੁਲਨ ਦੇਖਿਆ ਜਾ ਸਕਦਾ ਹੈ। ਆਗੂਆਂ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਕੋਈ ਵੀ ਭ੍ਰਿਸ਼ਟਾਚਾਰ ਸਾਹਮਣੇ ਆ ਸਕਦਾ ਹੈ। ਜਨਤਾ ਵਿੱਚ ਇੱਕ ਅਜੀਬ ਕਿਸਮ ਦਾ ਗੁੱਸਾ ਵੀ ਦੇਖਿਆ ਜਾ ਸਕਦਾ ਹੈ। ਭਾਵੇਂ ਸੂਰਜ ਆਪਣੀ ਰਾਸ਼ੀ ਵਿੱਚ ਹੋਣ ਕਰਕੇ ਜਲਦੀ ਹੀ ਸਥਿਤੀਆਂ ਉੱਤੇ ਕਾਬੂ ਪਾਉਣ ਵਿੱਚ ਮੱਦਦ ਕਰੇਗਾ, ਪਰ ਇਨ੍ਹਾਂ ਮਾਮਲਿਆਂ ਵਿੱਚ ਸਮੱਸਿਆਵਾਂ ਜਾਂ ਅਸੰਤੁਲਨ ਦੇਖਣ ਨੂੰ ਮਿਲ ਸਕਦਾ ਹੈ।
ਹੁਣ ਆਓ ਜਾਣਦੇ ਹਾਂ ਕਿ ਤੁਹਾਡੀ ਰਾਸ਼ੀ ਦੇ ਅਨੁਸਾਰ ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਕਿਹੋ-ਜਿਹੇ ਨਤੀਜੇ ਦੇਵੇਗਾ? ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਇਸ ਕੁੰਡਲੀ ਨੂੰ ਆਪਣੀ ਲਗਨ ਰਾਸ਼ੀ ਦੇ ਅਨੁਸਾਰ ਦੇਖੋਗੇ, ਤਾਂ ਨਤੀਜੇ ਵਧੇਰੇ ਸਟੀਕ ਹੋਣਗੇ। ਜੇਕਰ ਤੁਹਾਨੂੰ ਆਪਣੀ ਲਗਨ ਰਾਸ਼ੀ ਨਹੀਂ ਪਤਾ, ਤਾਂ ਤੁਸੀਂ ਸਾਡੀ ਵੈੱਬਸਾਈਟ www.astrosage.com 'ਤੇ ਜਾ ਕੇ ਆਪਣੀ ਕੁੰਡਲੀ ਮੁਫ਼ਤ ਵਿੱਚ ਬਣਾ ਕੇ ਆਪਣੀ ਲਗਨ ਰਾਸ਼ੀ ਜਾਣ ਸਕਦੇ ਹੋ ਜਾਂ ਤੁਸੀਂ ਆਪਣੇ ਮੋਬਾਈਲ 'ਤੇ Astrosage AI ਨਾਮਕ ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਇਸ ਰਾਹੀਂ ਆਪਣੀ ਕੁੰਡਲੀ ਮੁਫ਼ਤ ਬਣਾ ਕੇ ਵੀ ਆਪਣੀ ਲਗਨ ਰਾਸ਼ੀ ਜਾਣ ਸਕਦੇ ਹੋ। ਫਿਰ ਵੀ, ਜੇਕਰ ਕਿਸੇ ਕਾਰਨ ਕਰਕੇ ਤੁਸੀਂ ਅਜਿਹਾ ਕਰਨ ਵਿੱਚ ਅਸਮਰੱਥ ਹੋ, ਤਾਂ ਤੁਸੀਂ ਆਪਣੀ ਚੰਦਰ ਰਾਸ਼ੀ ਜਾਂ ਨਾਮ ਰਾਸ਼ੀ ਦੇ ਅਨੁਸਾਰ ਵੀ ਦੇਖ ਸਕਦੇ ਹੋ। ਹਾਲਾਂਕਿ, ਜ਼ਿਆਦਾ ਪ੍ਰਭਾਵ ਲਗਨ ਰਾਸ਼ੀ ਦਾ ਹੀ ਮੰਨਿਆ ਜਾਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Sun Transit in Leo
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : सूर्य का सिंह राशि में गोचर
ਸਿੰਘ ਰਾਸ਼ੀ ਵਿੱਚ ਸੂਰਜ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਤੁਹਾਡੀ ਕੁੰਡਲੀ ਵਿੱਚ ਸੂਰਜ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਣ ਵਾਲ਼ਾ ਹੈ। ਤੁਹਾਨੂੰ ਆਪਣੇ ਬੱਚਿਆਂ ਨਾਲ ਤਾਲਮੇਲ ਬਿਹਤਰ ਬਣਾਉਣ ਲਈ ਥੋੜ੍ਹੀ ਜਿਹੀ ਵਾਧੂ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਵਿਦਿਆਰਥੀ ਵੀ ਜੇਕਰ ਸਖ਼ਤ ਮਿਹਨਤ ਕਰਨਗੇ ਤਾਂ ਹੀ ਚੰਗੇ ਨਤੀਜੇ ਪ੍ਰਾਪਤ ਕਰ ਸਕਣਗੇ। ਖਾਣ-ਪੀਣ ਵਿੱਚ ਸੰਜਮ ਰੱਖਣਾ ਜ਼ਰੂਰੀ ਹੋਵੇਗਾ, ਕਿਉਂਕਿ ਪੇਟ ਨਾਲ ਸਬੰਧਤ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਖਾਸ ਕਰਕੇ ਜੇਕਰ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਹੈ ਤਾਂ ਖਾਣ-ਪੀਣ ਵਿੱਚ ਅਨੁਸ਼ਾਸਨ ਰੱਖਣਾ ਜ਼ਰੂਰੀ ਹੋਵੇਗਾ, ਨਾਲ ਹੀ ਹੋਰ ਯਾਤਰਾ ਅਤੇ ਸੈਰ-ਸਪਾਟਾ ਵੀ ਜ਼ਰੂਰੀ ਹੋਵੇਗਾ।
ਉਪਾਅ: ਹਰ ਰੋਜ਼ ਸਰ੍ਹੋਂ ਦੇ ਤੇਲ ਦੀਆਂ ਅੱਠ ਬੂੰਦਾਂ ਕੱਚੀ ਮਿੱਟੀ ਵਿੱਚ ਟਪਕਾਓ।
ਬ੍ਰਿਸ਼ਭ ਰਾਸ਼ੀ
ਤੁਹਾਡੀ ਕੁੰਡਲੀ ਵਿੱਚ ਸੂਰਜ ਚੌਥੇ ਘਰ ਦਾ ਸੁਆਮੀ ਹੈ ਅਤੇ ਸਿੰਘ ਰਾਸ਼ੀ ਵਿੱਚ ਸੂਰਜ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਣ ਵਾਲ਼ਾ ਹੈ। ਮਾਂ ਦੀ ਸਿਹਤ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ, ਪਰ ਇੱਕ-ਦੂਜੇ ਨੂੰ ਸਮਝਣ ਵਿੱਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ। ਬਿਹਤਰ ਹੋਵੇਗਾ ਕਿ ਤੁਸੀਂ ਇੱਕ-ਦੂਜੇ ਦਾ ਸਤਿਕਾਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਰਹੋ। ਘਰੇਲੂ ਝਗੜਿਆਂ ਤੋਂ ਬਚਣ ਦੇ ਯਤਨ ਸਫਲ ਹੋਣਗੇ। ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਜਾਇਦਾਦ ਨਾਲ ਸਬੰਧਤ ਮਾਮਲੇ ਵੀ ਬਿਹਤਰ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ। ਜੇਕਰ ਤੁਸੀਂ ਪਹਿਲਾਂ ਹੀ ਛਾਤੀ ਨਾਲ ਸਬੰਧਤ ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਇਸ ਗੋਚਰ ਅਵਧੀ ਦੇ ਦੌਰਾਨ ਸਾਵਧਾਨ ਰਹਿਣਾ ਪਵੇਗਾ।
ਉਪਾਅ: ਆਪਣੀ ਸਮਰੱਥਾ ਅਨੁਸਾਰ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਭੋਜਨ ਖਿਲਾਓ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਸੂਰਜ ਤੁਹਾਡੀ ਕੁੰਡਲੀ ਵਿੱਚ ਤੀਜੇ ਘਰ ਦਾ ਸੁਆਮੀ ਹੈ ਅਤੇ ਗੋਚਰ ਦੇ ਕਾਰਨ ਇਹ ਤੁਹਾਡੇ ਤੀਜੇ ਘਰ ਵਿੱਚ ਹੀ ਜਾ ਰਿਹਾ ਹੈ। ਜੇਕਰ ਤੁਸੀਂ ਕਿਤੇ ਯਾਤਰਾ 'ਤੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਧਿਆਨ ਨਾਲ ਯਾਤਰਾ ਕਰਕੇ ਉਸ ਯਾਤਰਾ ਤੋਂ ਲਾਭ ਪ੍ਰਾਪਤ ਕਰ ਸਕੋਗੇ। ਆਪਣੀ ਜਗ੍ਹਾ ਬਦਲਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਵੀ ਸਫਲਤਾ ਮਿਲ ਸਕਦੀ ਹੈ। ਸਿਹਤ ਆਮ ਤੌਰ 'ਤੇ ਚੰਗੀ ਰਹੇਗੀ। ਸਰਕਾਰ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲ ਹਾਲਾਤ ਦੇਖੇ ਜਾ ਸਕਦੇ ਹਨ। ਤੁਹਾਡਾ ਆਤਮਵਿਸ਼ਵਾਸ ਬਹੁਤ ਵਧੀਆ ਰਹੇਗਾ। ਨਤੀਜੇ ਵੱਜੋਂ, ਤੁਸੀਂ ਕਈ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਤੁਸੀਂ ਆਪਣੇ ਵਿਰੋਧੀਆਂ ਤੋਂ ਅੱਗੇ ਨਿੱਕਲਣ ਦੇ ਯੋਗ ਹੋਵੋਗੇ। ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਗੋਚਰ ਅਹੁਦੇ ਅਤੇ ਸਨਮਾਣ ਦੀ ਪ੍ਰਾਪਤੀ ਲਈ ਵੀ ਚੰਗੇ ਨਤੀਜੇ ਦੇਣ ਵਾਲ਼ਾ ਮੰਨਿਆ ਜਾਵੇਗਾ।
ਉਪਾਅ: ਆਪਣੇ ਪਿਤਾ ਦੀ ਸੇਵਾ ਕਰੋ ਅਤੇ ਉਨ੍ਹਾਂ ਨੂੰ ਦੁੱਧ ਅਤੇ ਚੌਲ਼ ਖੁਆ ਕੇ ਉਨ੍ਹਾਂ ਦਾ ਅਸ਼ੀਰਵਾਦ ਲਓ।
ਕਰਕ ਰਾਸ਼ੀ
ਸੂਰਜ ਤੁਹਾਡੀ ਕੁੰਡਲੀ ਵਿੱਚ ਧਨ-ਘਰ ਅਰਥਾਤ ਦੂਜੇ ਘਰ ਦਾ ਸੁਆਮੀ ਹੋਣ ਕਰਕੇ, ਤੁਹਾਡੇ ਦੂਜੇ ਘਰ ਵਿੱਚ ਗੋਚਰ ਹੋਣ ਜਾ ਰਿਹਾ ਹੈ। ਅੱਖਾਂ ਵਿੱਚ ਕੁਝ ਜਲਣ ਜਾਂ ਚੁਭਣ ਹੋ ਸਕਦੀ ਹੈ, ਪਰ ਸੂਰਜ ਆਪਣੀ ਰਾਸ਼ੀ ਵਿੱਚ ਹੋਣ ਕਰਕੇ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ। ਪਰਿਵਾਰ ਦੇ ਕੁਝ ਮੈਂਬਰਾਂ ਵਿੱਚ ਹੰਕਾਰ ਦੇ ਕਾਰਨ ਕੁਝ ਮੱਤਭੇਦ ਹੋ ਸਕਦੇ ਹਨ, ਪਰ ਕੋਈ ਵੱਡੀ ਨਕਾਰਾਤਮਕਤਾ ਪੈਦਾ ਨਹੀਂ ਹੋਵੇਗੀ। ਆਪਸੀ ਸਤਿਕਾਰ ਰਹੇਗਾ ਅਤੇ ਕੋਈ ਵਿਵਾਦ ਨਹੀਂ ਹੋਵੇਗਾ, ਪਰ ਫਿਰ ਵੀ ਆਪਣੇ-ਆਪ ਨੂੰ ਹੰਕਾਰ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਆਪਣੇ ਫਰਜ਼ਾਂ ਨੂੰ ਧਿਆਨ ਨਾਲ ਨਿਭਾਉਂਦੇ ਹੋ, ਤਾਂ ਕੋਈ ਵਿੱਤੀ ਨੁਕਸਾਨ ਨਹੀਂ ਹੋਣਾ ਚਾਹੀਦਾ।
ਉਪਾਅ: ਕਿਸੇ ਵੀ ਮੰਦਰ ਵਿੱਚ ਨਾਰੀਅਲ ਅਤੇ ਬਦਾਮ ਚੜ੍ਹਾਓ।
ਕਰਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸੂਰਜ ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੈ ਅਤੇ ਹੁਣ ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਣ ਜਾ ਰਿਹਾ ਹੈ। ਸੂਰਜ ਨੂੰ ਪਿੱਤ ਪ੍ਰਕਿਰਤੀ ਦਾ ਗ੍ਰਹਿ ਮੰਨਿਆ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਪਹਿਲੇ ਘਰ ਵਿੱਚ ਸੂਰਜ ਦਾ ਗੋਚਰ ਪਿੱਤ ਨਾਲ ਸਬੰਧਤ ਕੁਝ ਸਮੱਸਿਆਵਾਂ ਦੇ ਸਕਦਾ ਹੈ। ਖਾਣੇ ਦੇ ਸਮੇਂ ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੋਵੇਗਾ। ਇਸ ਨਾਲ ਤੁਸੀਂ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਬਚ ਸਕੋਗੇ। ਜੇਕਰ ਤੁਸੀਂ ਆਪਣੇ-ਆਪ ਨੂੰ ਸ਼ਾਂਤ ਅਤੇ ਹੰਕਾਰ ਤੋਂ ਮੁਕਤ ਰੱਖੋਗੇ, ਤਾਂ ਰਿਸ਼ਤੇਦਾਰਾਂ ਨਾਲ ਤੁਹਾਡੇ ਰਿਸ਼ਤੇ ਵੀ ਵਿਗੜਨ ਤੋਂ ਬਚ ਜਾਣਗੇ।
ਉਪਾਅ: ਇਸ ਮਹੀਨੇ ਗੁੜ ਨਾ ਖਾਓ।
ਕੰਨਿਆ ਰਾਸ਼ੀ
ਸੂਰਜ ਤੁਹਾਡੀ ਕੁੰਡਲੀ ਵਿੱਚ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੋਣ ਕਰਕੇ, ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੀ ਗੋਚਰ ਕਰੇਗਾ। ਸੂਰਜ ਦੇ ਇਸ ਗੋਚਰ ਕਾਰਨ ਬੇਲੋੜੀਆਂ ਯਾਤਰਾਵਾਂ ਹੋ ਸਕਦੀਆਂ ਹਨ। ਵਿਦੇਸ਼ਾਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਕਾਰਾਤਮਕ ਨਤੀਜੇ ਪ੍ਰਾਪਤ ਹੋ ਸਕਦੇ ਹਨ। ਜੇਕਰ ਤੁਸੀਂ ਆਪਣਾ ਜ਼ਰੂਰੀ ਕੰਮ ਛੱਡ ਕੇ ਬੇਲੋੜੀ ਭੱਜ-ਦੌੜ ਤੋਂ ਬਚਦੇ ਹੋ, ਤਾਂ ਤੁਹਾਡਾ ਕੰਮ ਵੀ ਪੂਰਾ ਹੋ ਸਕਦਾ ਹੈ। ਸੂਰਜ ਦੇ ਇਸ ਗੋਚਰ ਦੇ ਦੌਰਾਨ ਖਰਚੇ ਜ਼ਿਆਦਾ ਰਹਿ ਸਕਦੇ ਹਨ। ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਆਪਣੀ ਇਮਾਨਦਾਰੀ ਦਾ ਸਬੂਤ ਰੱਖਣਾ ਸਿਆਣਪ ਹੋਵੇਗੀ। ਇਸ ਅਵਧੀ ਦੇ ਦੌਰਾਨ ਅੱਖਾਂ ਅਤੇ ਪੈਰਾਂ ਨਾਲ ਸਬੰਧਤ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ।
ਉਪਾਅ: ਹਰ ਰੋਜ਼ ਮੰਦਰ ਜਾਓ ਅਤੇ ਆਪਣੇ ਦੇਵਤੇ ਨੂੰ ਮੱਥਾ ਟੇਕੋ।
ਕੰਨਿਆ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਸੂਰਜ ਤੁਹਾਡੇ ਲਾਭ-ਘਰ ਦਾ ਸੁਆਮੀ ਹੋਣ ਕਰਕੇ ਕੇਵਲ ਲਾਭ-ਘਰ ਵਿੱਚ ਹੀ ਗੋਚਰ ਕਰੇਗਾ। ਲਾਭ-ਘਰ ਵਿੱਚ ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਬਹੁਤ ਵਧੀਆ ਨਤੀਜੇ ਦੇਣ ਵਾਲ਼ਾ ਮੰਨਿਆ ਜਾਂਦਾ ਹੈ। ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ, ਕਾਰੋਬਾਰ ਨਾਲ ਜੁੜੇ ਲੋਕ ਇੱਕ ਤੋਂ ਵੱਧ ਮਾਧਿਅਮਾਂ ਰਾਹੀਂ ਲਾਭ ਪ੍ਰਾਪਤ ਕਰ ਸਕਦੇ ਹਨ। ਇਹ ਗੋਚਰ ਸਥਿਤੀ ਅਤੇ ਮਾਣ-ਸਨਮਾਨ ਵਧਾਉਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ। ਅਜਿਹੇ ਵਿੱਚ, ਤੁਹਾਡੀ ਕੰਪਨੀ ਦੀ ਨੀਤੀ ਦੇ ਅਨੁਸਾਰ ਤੁਹਾਡੀ ਤਰੱਕੀ ਵੀ ਸੰਭਵ ਹੋਵੇਗੀ। ਤੁਹਾਨੂੰ ਆਪਣੇ ਪਿਤਾ ਰਾਹੀਂ ਵੀ ਚੰਗੇ ਲਾਭ ਮਿਲ ਸਕਦੇ ਹਨ, ਜਾਂ ਪਿਤਾ ਵਰਗੇ ਵਿਅਕਤੀਆਂ ਦਾ ਸਹਿਯੋਗ ਤੁਹਾਡੇ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਤੁਹਾਡੀ ਸਿਹਤ ਆਮ ਤੌਰ 'ਤੇ ਚੰਗੀ ਰਹੇਗੀ।
ਉਪਾਅ: ਮਾਸ, ਸ਼ਰਾਬ ਅਤੇ ਅੰਡੇ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ ਅਤੇ ਆਪਣੇ-ਆਪ ਨੂੰ ਸ਼ੁੱਧ ਅਤੇ ਸਾਤਵਿਕ ਰੱਖੋ।
ਬ੍ਰਿਸ਼ਚਕ ਰਾਸ਼ੀ
ਦਸਵੇਂ ਘਰ ਦਾ ਸੁਆਮੀ ਹੋਣ ਕਰਕੇ, ਸੂਰਜ ਤੁਹਾਡੇ ਦਸਵੇਂ ਘਰ ਵਿੱਚ ਹੀ ਗੋਚਰ ਕਰ ਰਿਹਾ ਹੈ। ਤੁਹਾਨੂੰ ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ। ਇਹ ਗੋਚਰ ਅਹੁਦੇ ਅਤੇ ਸਨਮਾਣ ਦੀ ਪ੍ਰਾਪਤੀ ਵਿੱਚ ਵੀ ਬਹੁਤ ਸਕਾਰਾਤਮਕ ਨਤੀਜੇ ਦੇ ਸਕਦਾ ਹੈ। ਪਿਤਾ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਸਫਲਤਾ ਅਤੇ ਸਤਿਕਾਰ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ, ਰਾਹੂ-ਕੇਤੂ ਦੇ ਪ੍ਰਭਾਵ ਨੂੰ ਦੇਖਦੇ ਹੋਏ, ਕਿਸੇ ਨੂੰ ਆਪਣੇ ਸਤਿਕਾਰ ਦੇ ਸਬੰਧ ਵਿੱਚ ਕਿਸੇ ਵੀ ਕਿਸਮ ਦਾ ਜੋਖਮ ਨਹੀਂ ਲੈਣਾ ਚਾਹੀਦਾ। ਇਸ ਦੇ ਨਾਲ ਹੀ, ਘਰ-ਗ੍ਰਹਿਸਥੀ ਦਾ ਵੀ ਧਿਆਨ ਰੱਖਣਾ ਪੈਂਦਾ ਹੈ
ਉਪਾਅ: ਸ਼ਨੀਵਾਰ ਨੂੰ ਕਿਸੇ ਗਰੀਬ ਵਿਅਕਤੀ ਨੂੰ ਕਾਲ਼ੇ ਕੱਪੜੇ ਭੇਂਟ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਭਾਗ-ਘਰ ਦਾ ਸੁਆਮੀ ਹੋਣ ਕਰਕੇ, ਸੂਰਜ ਤੁਹਾਡੇ ਭਾਗ-ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਜੇਕਰ ਤੁਸੀਂ ਕਰਮ ਦਾ ਗ੍ਰਾਫ ਵਧਾਉਂਦੇ ਹੋ, ਤਾਂ ਨਤੀਜੇ ਹੋਰ ਵੀ ਵਧੀਆ ਹੋਣਗੇ। ਭਾਵੇਂ ਕੰਮ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਹਨ, ਪਰ ਮੁਸ਼ਕਲਾਂ ਤੋਂ ਬਾਅਦ ਹੀ ਸਹੀ ਕੰਮ ਵਿੱਚ ਸਫਲਤਾ ਮਿਲਣ ਦੀ ਉਮੀਦ ਹੋਵੇਗੀ। ਕਿਉਂਕਿ ਅਸੀਂ ਰਾਹੂ-ਕੇਤੂ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਇਸ ਲਈ ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਭਰਾਵਾਂ ਅਤੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਇਤਰਾਜ਼ਯੋਗ ਸੰਕੇਤ ਦੇਖੇ ਜਾ ਸਕਦੇ ਹਨ, ਪਰ ਪ੍ਰਸ਼ਾਸਨਿਕ ਲੋਕਾਂ ਦਾ ਧਿਆਨ ਨਾਲ ਪ੍ਰਦਰਸ਼ਨ ਅਤੇ ਸਤਿਕਾਰ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮੱਦਦ ਕਰੇਗਾ।
ਉਪਾਅ: ਇਸ ਗੋਚਰ ਦੇ ਦੌਰਾਨ ਲੂਣ ਘੱਟ ਖਾਓ, ਖਾਸ ਕਰਕੇ ਐਤਵਾਰ ਨੂੰ ਲੂਣ ਦਾ ਸੇਵਨ ਬਿਲਕੁਲ ਨਾ ਕਰੋ।
ਮਕਰ ਰਾਸ਼ੀ
ਸੂਰਜ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਵਰਤਮਾਨ ਵਿੱਚ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰੇਗਾ। ਇਸ ਗੋਚਰ ਅਵਧੀ ਦੇ ਦੌਰਾਨ ਸਿਹਤ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਖਾਸ ਕਰਕੇ ਜੇਕਰ ਅੱਖਾਂ ਜਾਂ ਮੂੰਹ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਹੁਣ ਉਸ ਸਥਿਤੀ ਵਿੱਚ ਖ਼ਾਸ ਜਾਗਰੁਕਤਾ ਦੀ ਲੋੜ ਹੋਵੇਗੀ। ਇਸ ਦੇ ਨਾਲ, ਸਹੀ ਇਲਾਜ ਅਤੇ ਦਵਾਈਆਂ ਦਾ ਸੇਵਨ ਵੀ ਜ਼ਰੂਰੀ ਹੋਵੇਗਾ। ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਪਰ ਸਰਕਾਰੀ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਨੂੰ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਭਾਵੇਂ ਤੁਹਾਡੇ ਉਨ੍ਹਾਂ ਵਿੱਚੋਂ ਕੁਝ ਨਾਲ ਦੋਸਤਾਨਾ ਸਬੰਧ ਹਨ, ਪਰ ਇਸ ਗੋਚਰ ਦੇ ਸਮੇਂ ਦੇ ਦੌਰਾਨ ਉਨ੍ਹਾਂ ਨੂੰ ਵੀ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਵਿੱਤੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੀਦਾ। ਇਸ ਦੇ ਨਾਲ ਹੀ ਸਹੀ ਖੁਰਾਕ ਅਪਣਾਉਣਾ ਵੀ ਜ਼ਰੂਰੀ ਹੋਵੇਗਾ, ਤਾਂ ਜੋ ਤੁਹਾਡੀ ਸਿਹਤ ਅਨੁਕੂਲ ਰਹੇ।
ਕੁੰਭ ਰਾਸ਼ੀ
ਸੱਤਵੇਂ ਘਰ ਦਾ ਸੁਆਮੀ ਸੂਰਜ ਤੁਹਾਡੇ ਸੱਤਵੇਂ ਘਰ ਵਿੱਚ ਹੀ ਗੋਚਰ ਕਰੇਗਾ। ਸੱਤਵੇਂ ਘਰ ਵਿੱਚ ਸੂਰਜ ਦਾ ਗੋਚਰ ਪਤੀ-ਪਤਨੀ ਵਿਚਕਾਰ ਝਗੜਾ ਪੈਦਾ ਕਰਦਾ ਹੈ। ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ, ਦੰਪਤੀ ਜੀਵਨ ਨੂੰ ਬਿਲਕੁਲ ਵੀ ਹਲਕੇ ਵਿੱਚ ਨਾ ਲਓ, ਪਰ ਹਮੇਸ਼ਾ ਸ਼ਾਂਤੀ ਨਾਲ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹੋ। ਜਿੰਨਾ ਹੋ ਸਕੇ ਯਾਤਰਾਵਾਂ ਨੂੰ ਮੁਲਤਵੀ ਕਰਨਾ ਵੀ ਸਮਝਦਾਰੀ ਹੋਵੇਗੀ। ਕਾਰੋਬਾਰ ਸਬੰਧੀ ਕਿਸੇ ਵੀ ਕਿਸਮ ਦਾ ਜੋਖਮ ਨਾ ਲਓ। ਕਿਸੇ ਨਾਲ ਹੰਕਾਰੀ ਭਾਸ਼ਾ ਵਿੱਚ ਗੱਲ ਨਾ ਕਰੋ। ਇਸ ਦੇ ਨਾਲ ਹੀ, ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
ਉਪਾਅ: ਗੁੱਸਾ ਕਰਨ ਤੋਂ ਬਚੋ ਅਤੇ ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਵਿੱਚ ਨਾ ਫਸੋ।
ਮੀਨ ਰਾਸ਼ੀ
ਸੂਰਜ ਤੁਹਾਡੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਸਿੰਘ ਰਾਸ਼ੀ ਵਿੱਚ ਸੂਰਜ ਦਾ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ। ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਬਿਮਾਰੀਆਂ ਨੂੰ ਖਤਮ ਕਰਨ ਵਾਲ਼ਾ ਮੰਨਿਆ ਜਾਂਦਾ ਹੈ। ਇਸ ਲਈ, ਸਿਹਤ ਆਮ ਤੌਰ 'ਤੇ ਚੰਗੀ ਰਹੇਗੀ, ਜੇਕਰ ਤੁਸੀਂ ਸਿਹਤ ਦੇ ਪ੍ਰਤੀ ਸੁਚੇਤ ਰਹੋਗੇ, ਤਾਂ ਸਿਹਤ ਨਾ ਕੇਵਲ ਆਮ ਤੌਰ 'ਤੇ ਚੰਗੀ ਰਹੇਗੀ, ਸਗੋਂ ਜੇਕਰ ਸਿਹਤ ਵਿੱਚ ਕੋਈ ਕਮੀ ਹੈ, ਤਾਂ ਹੁਣ ਤੇਜ਼ੀ ਨਾਲ ਸੁਧਾਰ ਦੇਖਿਆ ਜਾ ਸਕਦਾ ਹੈ। ਤੁਸੀਂ ਆਪਣੇ ਵਿਰੋਧੀਆਂ ਨਾਲੋਂ ਬਿਹਤਰ ਕੰਮ ਕਰਦੇ ਨਜ਼ਰ ਆਓਗੇ। ਕੰਮ ਵਿੱਚ ਚੰਗੀ ਸਫਲਤਾ ਮਿਲਣ ਦੀਆਂ ਉਮੀਦਾਂ ਮਜ਼ਬੂਤ ਹੋਣਗੀਆਂ। ਤੁਹਾਨੂੰ ਸਰਕਾਰੀ ਪ੍ਰਸ਼ਾਸਨ ਤੋਂ ਵੀ ਚੰਗਾ ਸਹਿਯੋਗ ਮਿਲੇਗਾ।
ਉਪਾਅ: ਬਾਂਦਰਾਂ ਨੂੰ ਗੁੜ ਅਤੇ ਕਣਕ ਖਿਲਾਓ।
ਮੀਨ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਸੂਰਜ ਦਾ ਸਿੰਘ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸਿੰਘ ਰਾਸ਼ੀ ਵਿੱਚ ਸੂਰਜ ਦਾ ਗੋਚਰ 17 ਅਗਸਤ 2025 ਨੂੰ ਹੋਵੇਗਾ।
2. ਸੂਰਜ ਦਾ ਗੋਚਰ ਕਿੰਨੇ ਦਿਨ ਦਾ ਹੁੰਦਾ ਹੈ?
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਸੂਰਜ ਦਾ ਗੋਚਰ ਲੱਗਭੱਗ 30 ਦਿਨਾਂ ਦਾ ਹੁੰਦਾ ਹੈ। ਯਾਨੀ ਕਿ ਸੂਰਜ ਹਰ ਮਹੀਨੇ ਆਪਣੀ ਰਾਸ਼ੀ ਬਦਲਦਾ ਹੈ। ਸੂਰਜ ਨੂੰ ਗ੍ਰਹਾਂ ਦਾ ਰਾਜਾ ਮੰਨਿਆ ਜਾਂਦਾ ਹੈ।
3. ਸਿੰਘ ਰਾਸ਼ੀ ਦਾ ਸੁਆਮੀ ਕੌਣ ਹੈ?
ਸਿੰਘ ਰਾਸ਼ੀ ਦਾ ਸੁਆਮੀ ਸੂਰਜ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






