ਮਾਰਚ 2024 ਓਵਰਵਿਊ
ਮਾਰਚ ਦਾ ਮਹੀਨਾ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ, ਜੋ ਕਿ ਅੰਗਰੇਜ਼ੀ ਕੈਲੰਡਰ ਦਾ ਤੀਜਾ ਮਹੀਨਾ ਹੈ।ਮਾਰਚ 2024 ਓਵਰਵਿਊ ਦੇ ਅਨੁਸਾਰ,ਇਹ ਮਹੀਨਾ ਵਰਤਾਂ ਅਤੇ ਤਿਉਹਾਰਾਂ ਦੇ ਲਿਹਾਜ਼ ਨਾਲ ਬਹੁਤ ਖਾਸ ਹੈ। ਇਸ ਮਹੀਨੇ ਵਿੱਚ ਹਰ ਮਹੀਨੇ ਆਉਣ ਵਾਲੇ ਚੌਥ, ਇਕਾਦਸ਼ੀ, ਪ੍ਰਦੋਸ਼ ਵਰਗੇ ਵਰਤਾਂ ਤੋਂ ਇਲਾਵਾ ਮਹਾਸ਼ਿਵਰਾਤਰੀ, ਫੁਲੇਰਾ, ਦੂਜ ਅਤੇ ਹੋਲੀ ਵਰਗੇ ਵੱਡੇ ਤਿਉਹਾਰ ਵੀ ਆਉਣਗੇ। ਮਾਰਚ ਦੇ ਮਹੀਨੇ ਵਿੱਚ ਫੱਗਣ ਮਹੀਨਾ ਖਤਮ ਹੋਵੇਗਾ ਅਤੇ ਚੇਤ ਮਹੀਨੇ ਦੀ ਸ਼ੁਰੂਆਤ ਹੋਵੇਗੀ। ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤੋਂ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਮਾਰਚ ਦਾ ਮਹੀਨਾ ਸਾਲ ਦਾ ਤੀਜਾ ਹੁੰਦਾ ਹੈ ਅਤੇ ਇਸ ਮਹੀਨੇ ਤੋਂ ਅਸੀਂ ਹੌਲ਼ੀ-ਹੌਲ਼ੀ ਸਰਦੀ ਨੂੰ ਅਲਵਿਦਾ ਕਹਿੰਦੇ ਹਾਂ।
ਹਰ ਮਹੀਨੇ ਦੀ ਤਰ੍ਹਾਂ ਹੀ ਇਸ ਮਹੀਨੇ ਨੂੰ ਲੈ ਕੇ ਵੀ ਸਾਡੇ ਸਭ ਦੇ ਅੰਦਰ ਉਤਸੁਕਤਾ ਹੁੰਦੀ ਹੈ ਅਤੇ ਅਸੀਂ ਸਾਰੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਵਾਂ ਮਹੀਨਾ ਸਾਡੇ ਲਈ ਕੀ ਖਾਸ ਲੈ ਕੇ ਆਵੇਗਾ। ਕੀ ਇਸ ਮਹੀਨੇ ਕਰੀਅਰ ਵਿੱਚ ਤਰੱਕੀ ਮਿਲੇਗੀ, ਕਾਰੋਬਾਰ ਵਿੱਚ ਕਿਸ ਤਰ੍ਹਾਂ ਦੀ ਸਮੱਸਿਆ ਝੱਲਣੀ ਪਵੇਗੀ, ਪਰਿਵਾਰਕ ਜੀਵਨ ਵਿੱਚ ਮਿਠਾਸ ਰਹੇਗੀ ਜਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਇਸ ਤਰ੍ਹਾਂ ਦੇ ਕਈ ਸਵਾਲ ਸਾਡੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ। ਹੁਣ ਸਾਨੂੰ ਇਹਨਾਂ ਸਭ ਸਵਾਲਾਂ ਦਾ ਜਵਾਬ ਐਸਟ੍ਰੋਸੇਜ ਦੇ ਇਸ ਖਾਸ ਬਲਾੱਗ ਮਾਰਚ 2024 ਵਿੱਚ ਮਿਲਣ ਜਾ ਰਿਹਾ ਹੈ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰਕੇ
ਇਹੀ ਨਹੀਂ, ਮਾਰਚ ਮਹੀਨੇ ਦੀ ਸ਼ੁਰੂਆਤ ਹੁੰਦੇ ਹੀ ਕਈ ਵਰਤ ਅਤੇ ਤਿਉਹਾਰ ਵੀ ਆਉਣ ਲੱਗਦੇ ਹਨ। ਅਜਿਹੇ ਵਿੱਚ ਇਸ ਖਾਸ ਬਲਾੱਗ ਮਾਰਚ 2024 ਓਵਰਵਿਊ ਵਿੱਚ ਅਸੀਂ ਤੁਹਾਨੂੰ ਮਾਰਚ ਵਿੱਚ ਆਉਣ ਵਾਲੇ ਮਹੱਤਵਪੂਰਣ ਵਰਤਾਂ-ਤਿਉਹਾਰਾਂ, ਤਿਥੀਆਂ ਆਦਿ ਨਾਲ ਵੀ ਜਾਣੂ ਕਰਾਵਾਂਗੇ। ਸਿਰਫ ਏਨਾ ਹੀ ਨਹੀਂ, ਅਸੀਂ ਤੁਹਾਨੂੰ ਉਹਨਾਂ ਲੋਕਾਂ ਦੇ ਬਾਰੇ ਵਿੱਚ ਰੋਚਕ ਤੱਤ ਵੀ ਦੱਸਾਂਗੇ, ਜਿਨ੍ਹਾਂ ਦਾ ਜਨਮ ਮਾਰਚ ਦੇ ਮਹੀਨੇ ਵਿੱਚ ਹੋਇਆ ਹੈ। ਨਾਲ ਹੀ ਇਸ ਮਹੀਨੇ ਵਿੱਚ ਆਉਣ ਵਾਲੇ ਗ੍ਰਹਿਣ/ਗੋਚਰਾਂ ਦੇ ਨਾਲ਼-ਨਾਲ਼ ਬੈਂਕ ਦੀਆਂ ਛੁੱਟੀਆਂ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਦੇਵਾਂਗੇ। ਤਾਂ ਆਓ ਬਿਨਾਂ ਦੇਰ ਕੀਤੇ ਇਸ ਬਲਾੱਗ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਮਾਰਚ ਦਾ ਮਹੀਨਾ ਏਨਾ ਖਾਸ ਕਿਉਂ ਹੈ।
ਮਾਰਚ 2024 ਨੂੰ ਕਿਹੜੀਆਂ ਗੱਲਾਂ ਸਭ ਤੋਂ ਖਾਸ ਬਣਾਉਂਦੀਆਂ ਹਨ
ਐਸਟ੍ਰੋਸੇਜ ਦੇ ਇਸ ਖਾਸ ਬਲਾੱਗ ਮਾਰਚ 2024 ਓਵਰਵਿਊ ਵਿੱਚ ਅਸੀਂ ਤੁਹਾਨੂੰ ਮਾਰਚ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਦੇਵਾਂਗੇ ਅਤੇ ਇੱਥੇ ਤੁਹਾਨੂੰ ਛੋਟੀ ਤੋਂ ਛੋਟੀ ਜਾਣਕਾਰੀ ਵੀ ਵਿਸਥਾਰਪੂਰਵਕ ਦੱਸੀ ਜਾਵੇਗੀ।
- ਜਿਨ੍ਹਾਂ ਲੋਕਾਂ ਦਾ ਜਨਮ ਮਾਰਚ ਵਿੱਚ ਹੋਇਆ ਹੈ, ਉਨ੍ਹਾਂ ਦੇ ਵਿਅਕਤਿੱਤਵ ਵਿੱਚ ਕਿਹੜੇ ਵਿਸ਼ੇਸ਼ ਗੁਣ ਪਾਏ ਜਾਂਦੇ ਹਨ।
- ਇਸ ਮਹੀਨੇ ਵਿੱਚ ਬੈਂਕ ਹੋਲੀ-ਡੇ ਕਦੋਂ ਕਦੋਂ ਹੈ?
- ਮਾਰਚ 2024 ਵਿੱਚ ਕਦੋਂ ਅਤੇ ਕਿਹੜੇ ਗ੍ਰਹਿ ਆਪਣੀ ਚਾਲ ਅਤੇ ਰਾਸ਼ੀ ਵਿੱਚ ਪਰਿਵਰਤਨ ਕਰਣਗੇ? ਇਸ ਮਹੀਨੇ ਵਿੱਚ ਕਿਹੜਾ ਗ੍ਰਹਿਣ ਲੱਗੇਗਾ? ਇਸ ਦੀ ਜਾਣਕਾਰੀ ਵੀ ਤੁਹਾਨੂੰ ਮਿਲੇਗੀ।
- ਨਾਲ ਹੀ, ਮਾਰਚ 2024 ਰਾਸ਼ੀ ਚੱਕਰ ਦੀਆਂ ਸਭ 12 ਰਾਸ਼ੀਆਂ ਦੇ ਲਈ ਕਿਸ ਤਰ੍ਹਾਂ ਦੇ ਨਤੀਜੇ ਲੈ ਕੇ ਆਵੇਗਾ, ਇਹਨਾਂ ਜਾਤਕਾਂ ਦੇ ਪੜ੍ਹਾਈ ਤੋਂ ਲੈ ਕੇ ਪ੍ਰੇਮ ਜੀਵਨ ਤੱਕ ਦਾ ਹਾਲ ਜਾਣਨ ਦੇ ਲਈ ਇਸ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ।
ਆਓ ਹੁਣ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਮਾਰਚ 2024 ਦੇ ਪੰਚਾਂਗ ਦੇ ਬਾਰੇ ਵਿੱਚ:
ਇਸ ਸਾਲ ਦੇ ਤੀਜੇ ਮਹੀਨੇ ਯਾਨੀ ਕਿ ਮਾਰਚ ਦੀ ਸ਼ੁਰੂਆਤ ਸਵਾਤੀ ਨਛੱਤਰ ਦੇ ਤਹਿਤ ਕ੍ਰਿਸ਼ਣ ਪੱਖ ਦੀ ਪੰਚਮੀ ਤਿਥੀ ਯਾਨੀ ਕਿ 01 ਮਾਰਚ 2024 ਨੂੰ ਹੋਵੇਗੀ, ਜਦ ਕਿ ਇਸ ਦਾ ਅੰਤ ਮੂਲ ਨਛੱਤਰ ਦੇ ਤਹਿਤ ਕ੍ਰਿਸ਼ਣ ਪੱਖ ਦੀ ਸੱਤਿਓਂ ਤਿਥੀ ਯਾਨੀ ਕਿ 31 ਮਾਰਚ 2024 ਨੂੰ ਹੋਵੇਗਾ।
ਇਹ ਵੀ ਪੜ੍ਹੋ:ਰਾਸ਼ੀਫਲ 2024
ਬ੍ਰਿਹਤ ਕੁੰਡਲੀ: ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮਾਰਚ 2024 ਦੇ ਵਰਤਾਂ ਅਤੇ ਤਿਓਹਾਰਾਂ ਦੀਆਂ ਤਿਥੀਆਂ
ਹਿੰਦੂ ਧਰਮ ਵਿੱਚ ਹਰ ਮਹੀਨੇ ਬਹੁਤ ਸਾਰੇ ਵਰਤ ਅਤੇ ਤਿਓਹਾਰ ਮਨਾਏ ਜਾਂਦੇ ਹਨ ਅਤੇ ਇਸੇ ਕ੍ਰਮ ਵਿੱਚ ਮਾਰਚ 2024 ਵੀ ਵਰਤਾਂ ਅਤੇ ਤਿਓਹਾਰਾਂ ਨਾਲ ਭਰਿਆ ਰਹੇਗਾ। ਇਸ ਮਹੀਨੇ ਹੋਲੀ, ਮਹਾਂਸ਼ਿਵਰਾਤ੍ਰੀ ਵਰਗੇ ਕਈ ਮਹੱਤਵਪੂਰਣ ਤਿਓਹਾਰਾਂ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਆਓ ਇਸ ਬਲਾੱਗ ਮਾਰਚ 2024 ਓਵਰਵਿਊ ਵਿੱਚ ਜਾਣਦੇ ਹਾਂ ਕਿ ਇਹ ਵਰਤ ਅਤੇ ਤਿਉਹਾਰ ਕਦੋਂ-ਕਦੋਂ ਮਨਾਏ ਜਾਣਗੇ।
ਤਰੀਕ | ਦਿਨ | ਤਿਓਹਾਰ |
06 ਮਾਰਚ 2024 | ਬੁੱਧਵਾਰ | ਵਿਜੇ ਇਕਾਦਸ਼ੀ |
08 ਮਾਰਚ 2024 | ਸ਼ੁੱਕਰਵਾਰ | ਮਹਾਂਸ਼ਿਵਰਾਤ੍ਰੀ, ਪ੍ਰਦੋਸ਼ ਵਰਤ (ਕ੍ਰਿਸ਼ਣ), ਮਾਸਿਕ ਮਹਾਂਸ਼ਿਵਰਾਤ੍ਰੀ |
10 ਮਾਰਚ 2024 | ਐਤਵਾਰ | ਫੱਗਣ ਮੱਸਿਆ |
14 ਮਾਰਚ 2024 | ਵੀਰਵਾਰ | ਮੀਨ ਸੰਗਰਾਂਦ |
20 ਮਾਰਚ 2024 | ਬੁੱਧਵਾਰ | ਆਂਵਲਾ ਇਕਾਦਸ਼ੀ |
22 ਮਾਰਚ 2024 | ਸ਼ੁੱਕਰਵਾਰ | ਪ੍ਰਦੋਸ਼ ਵਰਤ (ਸ਼ੁਕਲ) |
24 ਮਾਰਚ 2024 | ਐਤਵਾਰ | ਹੋਲਿਕਾ ਦਹਨ |
25 ਮਾਰਚ 2024 | ਸੋਮਵਾਰ | ਹੋਲੀ, ਫੱਗਣ ਪੂਰਣਮਾਸੀ ਵਰਤ |
28 ਮਾਰਚ 2024 | ਵੀਰਵਾਰ | ਸੰਘੜ ਚੌਥ |
ਮਾਰਚ 2024 ਵਿੱਚ ਆਉਣ ਵਾਲ਼ੇ ਮਹੱਤਵਪੂਰਣ ਵਰਤ ਅਤੇ ਤਿਓਹਾਰ
ਵਿਜੇ ਇਕਾਦਸ਼ੀ (06 ਮਾਰਚ 2024, ਬੁੱਧਵਾਰ):ਵਿਜੇ ਇਕਾਦਸ਼ੀ ਦਾ ਖਾਸ ਧਾਰਮਿਕ ਮਹੱਤਵ ਹੈ। ਇਹ ਇਕਾਦਸ਼ੀ ਫੱਗਣ ਮਹੀਨੇ ਦੀ ਕ੍ਰਿਸ਼ਣ ਪੱਖ ਦੀ ਤਿਥੀ ਨੂੰ ਆਉਂਦੀ ਹੈ। ਸਕੰਦ ਪੁਰਾਣ ਦੇ ਮੁਤਾਬਕ, ਭਗਵਾਨ ਸ਼੍ਰੀ ਰਾਮ ਨੇ ਆਪ ਲੰਕਾ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਇਸੇ ਇਕਾਦਸ਼ੀ ਦਾ ਵਰਤ ਰੱਖਿਆ ਸੀ। ਮੰਨਿਆ ਜਾਂਦਾ ਹੈ ਕਿ ਵਿਜੇ ਇਕਾਦਸ਼ੀ ਦਾ ਵਰਤ ਰੱਖਣ ਅਤੇ ਵਿਧੀ-ਵਿਧਾਨ ਨਾਲ ਇਸ ਦਿਨ ਪੂਜਾ ਕਰਨ ਨਾਲ ਵਿਅਕਤੀ ਨੂੰ ਆਪਣੇ ਦੁਸ਼ਮਣਾਂ ਅਤੇ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਹੁੰਦੀ ਹੈ। ਨਾਲ ਹੀ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ ਨੂੰ ਵੀ ਵਿਅਕਤੀ ਆਸਾਨੀ ਨਾਲ ਪਾਰ ਕਰਨ ਦੇ ਕਾਬਲ ਬਣ ਜਾਂਦਾ ਹੈ।
ਮਹਾਂਸ਼ਿਵਰਾਤ੍ਰੀ(08 ਮਾਰਚ 2024, ਸ਼ੁੱਕਰਵਾਰ): ਮਹਾਂਸ਼ਿਵਰਾਤ੍ਰੀ ਦਾ ਪਵਿੱਤਰ ਤਿਓਹਾਰ ਫੱਗਣ ਮਹੀਨੇ ਦੀ ਕ੍ਰਿਸ਼ਣ ਚੌਥ ਤਿਥੀ ਨੂੰ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਫੱਗਣ ਮਹੀਨੇ ਵਿੱਚ ਕ੍ਰਿਸ਼ਣ ਪੱਖ ਦੀ ਚੌਥ ਨੂੰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਸ ਲਈ ਇਸ ਮਹੀਨੇ ਦੀ ਮਹਾਂਸ਼ਿਵਰਾਤ੍ਰੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਦਿਨ ਭਗਵਾਨ ਭੋਲੇਨਾਥ ਦੇ ਭਗਤ ਵਰਤ ਰੱਖ ਕੇ ਵਿਧੀ-ਵਿਧਾਨ ਨਾਲ ਉਹਨਾਂ ਦੀ ਪੂਜਾ ਕਰਦੇ ਹਨ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਬੇਲ-ਪੱਤਰ ਆਦਿ ਚੜ੍ਹਾ ਕੇ ਕਰਨੀ ਚਾਹੀਦੀ ਹੈ।
ਪ੍ਰਦੋਸ਼ ਵਰਤ (ਕ੍ਰਿਸ਼ਣ)(08 ਮਾਰਚ 2024, ਸ਼ੁੱਕਰਵਾਰ):ਭਗਵਾਨ ਸ਼ਿਵ ਨੂੰ ਖੁਸ਼ ਕਰਨ ਦੇ ਲਈ ਪ੍ਰਦੋਸ਼ ਵਰਤ ਖਾਸ ਮੰਨਿਆ ਗਿਆ ਹੈ। ਹਰ ਮਹੀਨੇ ਕ੍ਰਿਸ਼ਣ ਅਤੇ ਸ਼ੁਕਲ ਪੱਖ ਦੀ ਤੇਰਸ ਤਿਥੀ ਨੂੰ ਪ੍ਰਦੋਸ਼ ਵਰਤ ਹੁੰਦਾ ਹੈ। ਧਾਰਮਿਕ ਮਾਨਤਾ ਹੈ ਕਿ ਪ੍ਰਦੋਸ਼ ਵਰਤ ਦੇ ਦਿਨ ਵਿਧੀ-ਵਿਧਾਨ ਨਾਲ ਪੂਜਾ-ਵਰਤ ਕਰਨ ਨਾਲ ਭਗਤਾਂ ਨੂੰ ਰੋਗ-ਮੁਕਤ ਜੀਵਨ ਪ੍ਰਾਪਤ ਹੁੰਦਾ ਹੈ। ਨਾਲ ਹੀ ਮਹਾਂਦੇਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਧਾਰਮਿਕ ਮਾਨਤਾ ਦੇ ਅਨੁਸਾਰ ਪ੍ਰਦੋਸ਼ ਵਰਤ ਦੀ ਪੂਜਾ ਦੇ ਦੌਰਾਨ ਭਗਵਾਨ ਸ਼ਿਵ ਦੇ ਖਾਸ ਮੰਤਰਾਂ ਦਾ ਜਾਪ ਕਰਨ ਨਾਲ ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਮਾਸਿਕ ਸ਼ਿਵਰਾਤ੍ਰੀ (08 ਮਾਰਚ 2024, ਸ਼ੁੱਕਰਵਾਰ): ਹਰ ਮਹੀਨੇ ਵਿੱਚ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ ਨੂੰ ਮਾਸਿਕ ਸ਼ਿਵਰਾਤ੍ਰੀ ਦਾ ਵਰਤ ਰੱਖਿਆ ਜਾਂਦਾ ਹੈ। ਸਾਲ ਵਿੱਚ ਮਾਸਿਕ ਸ਼ਿਵਰਾਤ੍ਰੀ ਦੇ ਕੁੱਲ 12 ਵਰਤ ਪੈਂਦੇ ਹਨ। ਮਾਸਿਕ ਸ਼ਿਵਰਾਤ੍ਰੀ ਦੇ ਦਿਨ ਵਰਤ ਪੂਜਾ ਦੇ ਨਾਲ ਹੀ ਸ਼ਿਵ ਜੀ ਦਾ ਅਭਿਸ਼ੇਕ ਕਰਨਾ ਬਹੁਤ ਹੀ ਸ਼ੁਭ ਹੁੰਦਾ ਹੈ। ਧਾਰਮਿਕ ਮਾਨਤਾ ਹੈ ਕਿ ਮਾਸਿਕ ਸ਼ਿਵਰਾਤ੍ਰੀ ਦਾ ਵਰਤ ਕਰਨ ਨਾਲ ਸ਼ਿਵ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਭਗਵਾਨ ਭੋਲ਼ੇਨਾਥ ਦੀ ਕਿਰਪਾ ਨਾਲ ਮੁਸ਼ਕਿਲ ਤੋਂ ਮੁਸ਼ਕਿਲ ਕੰਮਾਂ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਮਾਸਿਕ ਸ਼ਿਵਰਾਤ੍ਰੀ ਭੋਲ਼ੇਨਾਥ ਅਤੇ ਮਾਤਾ ਪਾਰਵਤੀ ਨੂੰ ਸਮਰਪਿਤ ਹੁੰਦੀ ਹੈ। ਇਸ ਲਈ ਇਸ ਦਿਨ ਭਗਵਾਨ ਸ਼ਿਵ ਦੇ ਨਾਲ-ਨਾਲ ਮਾਤਾ ਪਾਰਵਤੀ ਦੀ ਪੂਜਾ ਕਰਨ ਨਾਲ ਹਰ ਇੱਛਾ ਪੂਰੀ ਹੁੰਦੀ ਹੈ।
ਫੱਗਣ ਮੱਸਿਆ (10 ਮਾਰਚ 2024, ਐਤਵਾਰ):ਫੱਗਣ ਮੱਸਿਆ ਫੱਗਣ ਮਹੀਨੇ ਦੀ ਮੱਸਿਆ ਤਿਥੀ ਨੂੰ ਮਨਾਈ ਜਾਂਦੀ ਹੈ। ਇਸ ਦਿਨ ਗੰਗਾ ਨਦੀ ਅਤੇ ਹੋਰ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦਿਨ ਤਰਪਣ ਅਤੇ ਦਾਨ ਦਾ ਵੀ ਮਹੱਤਵ ਹੈ। ਜਿਹੜੇ ਲੋਕ ਇਸ ਦਿਨ ਵਰਤ ਰੱਖਣਾ ਚਾਹੁੰਦੇ ਹਨ, ਉਹ ਵਰਤ ਵੀ ਰੱਖ ਸਕਦੇ ਹਨ। ਅਜਿਹਾ ਕਰਨ ਨਾਲ ਵਿਅਕਤੀ ਦੇ ਚੰਗੇ ਕਰਮਾਂ ਵਿੱਚ ਵਾਧਾ ਹੋਵੇਗਾ, ਜਿਸ ਨਾਲ ਜੀਵਨ ਵਿੱਚ ਸ਼ੁਭਤਾ ਵਿੱਚ ਵਾਧਾ ਹੋਵੇਗਾ। ਫੱਗਣ ਮੱਸਿਆ ਦੇ ਦਿਨ ਭਗਵਾਨ ਸ਼ਿਵ ਦੇ ਨਾਲ-ਨਾਲ ਭਗਵਾਨ ਵਿਸ਼ਣੂੰ ਦੀ ਵੀ ਪੂਜਾ ਕਰਨੀ ਚਾਹੀਦੀ ਹੈ।
ਆਂਵਲਾ ਏਕਾਦਸ਼ੀ (20 ਮਾਰਚ 2024, ਬੁੱਧਵਾਰ) :ਆਂਵਲਾ ਇਕਾਦਸ਼ੀ ਦੇ ਦਿਨ ਆਂਵਲੇ ਦੇ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ, ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਰੁੱਖ ਵਿੱਚ ਦੇਵੀ-ਦੇਵਤਾਵਾਂ ਦਾ ਵਾਸ ਹੁੰਦਾ ਹੈ। ਮਾਨਤਾ ਹੈ ਕਿ ਜਿਹੜੇ ਭਗਤ ਆਂਵਲੇ ਦੇ ਰੁੱਖ ਦੀ ਪੂਜਾ ਕਰਕੇ ਇਸ ਵਰਤ ਨੂੰ ਰੱਖਦੇ ਹਨ, ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਇਕਾਦਸ਼ੀ ਨੂੰ ਆਮਲਕੀ ਇਕਾਦਸ਼ੀ ਜਾਂ ਰੰਗਭਰੀ ਇਕਾਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਹੋਲਿਕਾ ਦਹਨ (24 ਮਾਰਚ 2024, ਐਤਵਾਰ):ਹੋਲੀ ਦੇ ਤਿਓਹਾਰ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਸਨਾਤਨ ਧਰਮ ਵਿੱਚ ਹੋਲਿਕਾ ਦਹਨ ਦਾ ਆਯੋਜਨ ਬਹੁਤ ਖੁਸ਼ੀ ਨਾਲ ਕੀਤਾ ਜਾਂਦਾ ਹੈ। ਇਸ ਤਿਓਹਾਰ ਨੂੰ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਮਾਸੀ ਤਿਥੀ ਦੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਸੇ ਕਾਰਣ ਹਰ ਸਾਲ ਹੋਲਿਕਾ ਦਹਨ ਕੀਤਾ ਜਾਂਦਾ ਹੈ।
ਹੋਲੀ (25 ਮਾਰਚ 2024, ਸੋਮਵਾਰ):ਹਿੰਦੂ ਧਰਮ ਵਿੱਚ ਹੋਲੀ ਦੇ ਤਿਓਹਾਰ ਦਾ ਖਾਸ ਮਹੱਤਵ ਹੈ ਅਤੇ ਇਹ ਮੁੱਖ ਰੂਪ ਤੋਂ ਰੰਗਾਂ ਦਾ ਤਿਓਹਾਰ ਹੈ। ਇਸ ਤਿਓਹਾਰ ਨੂੰ ਬਸੰਤ ਰੁੱਤ ਦੇ ਆਗਮਨ ਦਾ ਸਵਾਗਤ ਕਰਨ ਲਈ ਵੀ ਮਨਾਉਂਦੇ ਹਨ। ਇਹ ਤਿਓਹਾਰ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਨੂੰ ਰੰਗ ਅਤੇ ਗੁਲਾਲ ਲਗਾਉਂਦੇ ਹਨ।
ਫੱਗਣ ਪੂਰਣਮਾਸੀ ਵਰਤ(25 ਮਾਰਚ 2024, ਸੋਮਵਾਰ): ਸਨਾਤਨ ਧਰਮ ਦੇ ਅਨੁਸਾਰ ਫੱਗਣ ਮਹੀਨੇ ਵਿੱਚ ਆਉਣ ਵਾਲੀ ਪੂਰਣਮਾਸੀ ਤਿਥੀ ਨੂੰ ਫੱਗਣ ਪੂਰਣਮਾਸੀ ਕਹਿੰਦੇ ਹਨ। ਭਗਵਾਨ ਵਿਸ਼ਣੂੰ, ਚੰਦਰ ਦੇਵ ਦੇ ਨਾਲ-ਨਾਲ ਮਾਤਾ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਨਾਲ ਹੀ ਇਸ ਦਿਨ ਸੱਤਿਆਨਰਾਇਣ ਦੀ ਕਥਾ ਦਾ ਪਾਠ ਕਰਨ ਨਾਲ ਭਗਤਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ। ਇਸ ਦਿਨ ਦਾਨ-ਪੁੰਨ ਦਾ ਖਾਸ ਮਹੱਤਵ ਹੈ ਅਤੇ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਵੀ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਦੇ ਅਨੁਸਾਰ ਫੱਗਣ ਪੂਰਣਮਾਸ਼ੀ ਦਾ ਵਰਤ ਰੱਖਣ ਨਾਲ ਵਿਅਕਤੀ ਦੇ ਦੁੱਖਾਂ ਦਾ ਨਾਸ਼ ਹੁੰਦਾ ਹੈ ਅਤੇ ਭਗਵਾਨ ਵਿਸ਼ਣੂੰ ਦੀ ਖਾਸ ਕਿਰਪਾ ਪ੍ਰਾਪਤ ਹੁੰਦੀ ਹੈ।
ਸੰਘੜ ਚੌਥ(28 ਮਾਰਚ 2024, ਵੀਰਵਾਰ):ਜੋਤਿਸ਼ ਸ਼ਾਸਤਰ ਵਿੱਚ ਚੌਥ ਦਾ ਦਿਨ ਬੇਹੱਦ ਸ਼ੁਭ ਅਤੇ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਹ ਭਗਵਾਨ ਗਣੇਸ਼ ਨੂੰ ਸਮਰਪਿਤ ਹੈ। ਚੌਥ ਮਹੀਨੇ ਵਿੱਚ ਦੋ ਵਾਰ ਆਓਂਦੀ ਹੈ। ਇਸ ਦਿਨ ਜਿਹੜੇ ਭਗਤ ਭਗਵਾਨ ਸ੍ਰੀ ਗਣੇਸ਼ ਦੀ ਪੂਜਾ-ਅਰਚਨਾ ਸੱਚੀ ਸ਼ਰਧਾ ਨਾਲ ਕਰਦੇ ਹਨ, ਉਹਨਾਂ ਦਾ ਜੀਵਨ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ ਅਤੇ ਉਹਨਾਂ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਨਾਲ ਹੀ ਉਹਨਾਂ ਨੂੰ ਆਪਣੇ ਕੰਮਾਂ ਵਿੱਚ ਸਫਲਤਾ ਮਿਲਦੀ ਹੈ। ਸਨਾਤਨ ਧਰਮ ਵਿੱਚ ਦੇਵੀ-ਦੇਵਤਾਵਾਂ ਨੂੰ ਖੁਸ਼ ਕਰਨ ਦੇ ਲਈ ਸਾਰੇ ਵਰਤ ਅਤੇ ਉਪਵਾਸ ਕੀਤੇ ਜਾਂਦੇ ਹਨ, ਪਰ ਭਗਵਾਨ ਗਣੇਸ਼ ਦੇ ਲਈ ਕੀਤਾ ਜਾਣ ਵਾਲਾ ਸੰਘੜ ਚੌਥ ਦਾ ਵਰਤ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ।
ਸਾਲ 2024 ਵਿੱਚ ਹਿੰਦੂ ਧਰਮ ਦੇ ਸਾਰੇ ਤਿਓਹਾਰਾਂ ਦੀਆਂ ਸਹੀ ਤਿਥੀਆਂ ਜਾਣਨ ਦੇ ਲਈ ਕਲਿੱਕ ਕਰੋ:ਹਿੰਦੂ ਕੈਲੰਡਰ 2024
ਮਾਰਚ 2024 ਵਿੱਚ ਆਉਣ ਵਾਲ਼ੀਆਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ
ਤਰੀਕ | ਦਿਨ | ਛੁੱਟੀਆਂ | ਪ੍ਰਦੇਸ਼/ ਕੇਂਦਰ ਸ਼ਾਸਿਤ ਪ੍ਰਦੇਸ਼ |
05 ਮਾਰਚ 2024 | ਮੰਗਲਵਾਰ | ਪੰਚਾਇਤੀ ਰਾਜ ਦਿਵਸ | ਉੜੀਸਾ |
08 ਮਾਰਚ 2024 | ਸ਼ੁੱਕਰਵਾਰ | ਮਹਾਂਸ਼ਿਵਰਾਤ੍ਰੀ | ਆਂਧਰਾ ਪ੍ਰਦੇਸ਼, ਆਸਾਮ, ਬਿਹਾਰ, ਦਿੱਲੀ, ਗੋਆ, ਲਕਸ਼ਦੀਪ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਪਾਂਡੀਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਨੂੰ ਛੱਡ ਕੇ ਬਾਕੀ ਸਭ ਥਾਂ ‘ਤੇ ਰਾਸ਼ਟਰੀ ਛੁੱਟੀ |
22 ਮਾਰਚ 2024 | ਸ਼ੁੱਕਰਵਾਰ | ਬਿਹਾਰ ਦਿਵਸ | ਬਿਹਾਰ |
23 ਮਾਰਚ 2024 | ਸ਼ਨੀਵਾਰ | ਸ਼ਹੀਦ ਭਗਤ ਸਿੰਘ ਦੀ ਬਰਸੀ | ਹਰਿਆਣਾ |
25 ਮਾਰਚ 2024 | ਸੋਮਵਾਰ | ਹੋਲੀ | ਕਰਨਾਟਕ, ਕੇਰਲਾ, ਲਕਸ਼ਦੀਪ, ਮਨੀਪੁਰ, ਪੁਡੂਚੇਰੀ, ਤਮਿਲਨਾਡੂ ਅਤੇ ਪੱਛਮੀ ਬੰਗਾਲ ਨੂੰ ਛੱਡ ਕੇ ਬਾਕੀ ਸਾਰੇ ਪ੍ਰਦੇਸ਼ |
25 ਮਾਰਚ 2024 | ਸੋਮਵਾਰ | ਡੋਲ ਪੂਰਣਿਮਾ | ਪੱਛਮੀ ਬੰਗਾਲ |
25 ਮਾਰਚ 2024 | ਸੋਮਵਾਰ | ਮਨੀਪੁਰ ਦਾ ਬਸੰਤ ਮਹਾਂਉਤਸਵ | ਮਨੀਪੁਰ |
26 ਮਾਰਚ 2024 | ਮੰਗਲਵਾਰ | ਮਨੀਪੁਰ ਦਾ ਬਸੰਤ ਮਹਾਂਉਤਸਵ | ਮਨੀਪੁਰ |
29 ਮਾਰਚ 2024 | ਸ਼ੁੱਕਰਵਾਰ | ਗੁੱਡ ਫ੍ਰਾਈਡੇ | ਹਰਿਆਣਾ ਅਤੇ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਸਾਰੇ ਪ੍ਰਦੇਸ਼ |
30 ਮਾਰਚ 2024 | ਸ਼ਨੀਵਾਰ | ਪਵਿੱਤਰ ਸ਼ਨੀਵਾਰ | ਨਾਗਾਲੈਂਡ |
31 ਮਾਰਚ 2024 | ਐਤਵਾਰ | ਈਸਟਰ ਐਤਵਾਰ | ਕੇਰਲਾ ਅਤੇ ਨਾਗਾਲੈਂਡ |
ਮਾਰਚ ਵਿੱਚ ਜੰਮੇ ਹੋਏ ਲੋਕਾਂ ਵਿੱਚ ਪਾਏ ਜਾਂਦੇ ਹਨ ਇਹ ਗੁਣ:
ਕਿਸੇ ਵੀ ਵਿਅਕਤੀ ਦਾ ਜਨਮ ਕਿਸ ਮਹੀਨੇ ਵਿੱਚ ਹੋਇਆ ਹੈ, ਇਸ ਦੇ ਅਧਾਰ ‘ਤੇ ਉਸ ਦੀਆਂ ਖੂਬੀਆਂ ਅਤੇ ਵਿਅਕਤਿੱਤਵ ਦਾ ਪਤਾ ਲਗਾਇਆ ਜਾ ਸਕਦਾ ਹੈ। ਸਾਲ ਦਾ ਤੀਜਾ ਮਹੀਨਾ ਯਾਨੀ ਕਿ ਮਾਰਚ ਬੇਹੱਦ ਖਾਸ ਹੁੰਦਾ ਹੈ। ਇਸ ਮਹੀਨੇ ਕਈ ਲੋਕ ਆਪਣਾ ਜਨਮ ਦਿਨ ਮਨਾਉਂਦੇ ਹਨ। ਜਿਸ ਤਰ੍ਹਾਂ ਵੈਦਿਕ ਜੋਤਿਸ਼ ਵਿੱਚ ਨੌ ਗ੍ਰਹਾਂ ਅਤੇ ਨਛੱਤਰਾਂ ਆਦਿ ਨਾਲ ਕਿਸੇ ਵੀ ਵਿਅਕਤੀ ਦੇ ਭਵਿੱਖ ਦਾ ਪਤਾ ਲਗਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਸਾਡੇ ਜਨਮ ਦਾ ਮਹੀਨਾ ਸਾਡੇ ਜੀਵਨ ਨਾਲ ਜੁੜੇ ਕਈ ਭੇਦਾਂ ਬਾਰੇ ਦੱਸਦਾ ਹੈ। ਤਾਂ ਚਲੋ ਗੱਲ ਕਰਦੇ ਹਾਂ ਮਾਰਚ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਦੇ ਗੁਣਾਂ ਦੇ ਬਾਰੇ ਵਿੱਚ।
ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਦਾ ਦਿਲ ਬਹੁਤ ਕੋਮਲ ਅਤੇ ਨਾਜ਼ੁਕ ਹੁੰਦਾ ਹੈ। ਇਹ ਲੋਕ ਪਰਉਪਕਾਰੀ ਅਤੇ ਅਧਿਆਤਮਕ ਰਸਤੇ ਉੱਤੇ ਚੱਲਣ ਵਾਲੇ ਹੁੰਦੇ ਹਨ। ਇਹ ਸਮਾਜ ਦੇ ਕਲਿਆਣ ਦੇ ਲਈ ਹਮੇਸ਼ਾ ਅੱਗੇ ਰਹਿੰਦੇ ਹਨ ਅਤੇ ਚੰਗੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹੀ ਨਹੀਂ ਇਹ ਮਿਲਣਸਾਰ ਵੀ ਹੁੰਦੇ ਹਨ ਅਤੇ ਹਰ ਕਿਸੇ ਦੀ ਮਦਦ ਦੇ ਲਈ ਤਿਆਰ ਰਹਿੰਦੇ ਹਨ। ਇਹਨਾਂ ਨੂੰ ਕਿਸੇ ਦਾ ਦਿਲ ਦੁਖਾਓਣਾ ਪਸੰਦ ਨਹੀਂ ਹੁੰਦਾ। ਇਹਨਾਂ ਦੀ ਮਿੱਤਰਤਾ ਵੀ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਇਹ ਲੰਬੇ ਸਮੇਂ ਤੱਕ ਦੋਸਤੀਆਂ ਨਿਭਾਉਂਦੇ ਹਨ। ਮਾਰਚ 2024 ਓਵਰਵਿਊ ਦੇ ਅਨੁਸਾਰ ਇਹ ਦਿਮਾਗ ਦੇ ਬੜੇ ਤੇਜ਼ ਹੁੰਦੇ ਹਨ ਅਤੇ ਆਪਣੇ ਸਾਰੇ ਫੈਸਲੇ ਸੋਚ-ਸਮਝ ਕੇ ਲੈਂਦੇ ਹਨ। ਇਹ ਲੋਕ ਦਿਮਾਗ ਦੇ ਐਨੇ ਸ਼ਾਤਿਰ ਹੁੰਦੇ ਹਨ ਕਿ ਇਹਨਾਂ ਨੂੰ ਧੋਖਾ ਦੇਣਾ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੁੰਦਾ। ਇਹ ਨਾ ਹੀ ਜਲਦੀ ਧੋਖਾ ਖਾਂਦੇ ਹਨ ਅਤੇ ਨਾ ਹੀ ਕਿਸੇ ਨੂੰ ਧੋਖਾ ਦੇਣ ਵਿੱਚ ਵਿਸ਼ਵਾਸ ਕਰਦੇ ਹਨ। ਲੋਕ ਇਹਨਾਂ ਦੇ ਖਿਲਾਫ ਖੂਬ ਸਾਜਿਸ਼ਾਂ ਰਚਦੇ ਹਨ, ਪਰ ਇਹ ਉਹਨਾਂ ਸਾਜਿਸ਼ਾਂ ਨੂੰ ਅਸਫਲ ਕਰਕੇ ਅੱਗੇ ਵਧਦੇ ਹਨ। ਇਹ ‘ਲੋਕ ਕੀ ਕਹਿਣਗੇ’ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਮੌਜ ਵਿੱਚ ਰਹਿੰਦੇ ਹਨ। ਇਹਨਾਂ ਲੋਕਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਇੱਕ ਵਾਰ ਇਹਨਾਂ ਦਾ ਭਰੋਸਾ ਕਿਸੇ ਤੋਂ ਉੱਠ ਜਾਵੇ ਤਾਂ ਦੁਬਾਰਾ ਉਸ ਭਰੋਸੇ ਨੂੰ ਜਿੱਤਣਾ ਮੁਸ਼ਕਿਲ ਹੁੰਦਾ ਹੈ।
ਇਹ ਲੋਕ ਰਿਸ਼ਤਾ ਨਿਭਾਉਣ ਵਿੱਚ ਮਾਹਿਰ ਹੁੰਦੇ ਹਨ ਅਤੇ ਦਿਲ ਤੋਂ ਨਿਭਾਉਂਦੇ ਹਨ। ਆਪਣੇ ਦੋਸਤ ਜਾਂ ਜੀਵਨਸਾਥੀ ਦਾ ਹਰ ਮੁਸ਼ਕਿਲ ਘੜੀ ਵਿੱਚ ਸਾਥ ਦਿੰਦੇ ਹਨ। ਇਹਨਾਂ ਦਾ ਰਿਸ਼ਤਾ ਬਹੁਤ ਟਿਕਾਊ ਹੁੰਦਾ ਹੈ। ਇਹ ਆਪਣੀਆਂ ਗੱਲਾਂ ਨੂੰ ਸਪਸ਼ਟ ਰੱਖਦੇ ਹਨ ਅਤੇ ਇਸੇ ਕਾਰਣ ਇਹਨਾਂ ਦੇ ਜੀਵਨਸਾਥੀ ਦੀ ਇਹਨਾਂ ਨਾਲ ਚੰਗੀ ਬਣਦੀ ਹੈ। ਇਹ ਵਿਪਰੀਤ ਹਾਲਾਤਾਂ ਵਿੱਚ ਵੀ ਜੀਵਨਸਾਥੀ ਦਾ ਸਾਥ ਨਹੀਂ ਛੱਡਦੇ ਅਤੇ ਉਸ ਨੂੰ ਹਰ ਸਮੱਸਿਆ ਤੋਂ ਬਾਹਰ ਨਿੱਕਲਣ ਵਿੱਚ ਮਦਦ ਕਰਦੇ ਹਨ। ਇਹ ਆਪਣੇ ਸਾਥੀ ਨਾਲ ਰਿਸ਼ਤਾ ਨਿਭਾਉਣ ਵਿੱਚ ਇਮਾਨਦਾਰ ਹੁੰਦੇ ਹਨ। ਇਹ ਆਪਣੇ ਪਾਰਟਨਰ ਨੂੰ ਪਿਆਰ ਅਤੇ ਖਾਸ ਮਹਿਸੂਸ ਕਰਵਾਉਣ ਦੇ ਲਈ ਸਖਤ ਮਿਹਨਤ ਕਰਦੇ ਹਨ ਅਤੇ ਪਾਰਟਨਰ ਦਾ ਵੀ ਇਹਨਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਸਹਿਯੋਗ ਪ੍ਰਾਪਤ ਹੁੰਦਾ ਹੈ।
ਮਾਰਚ ਵਿੱਚ ਜਨਮ ਲੈਣ ਵਾਲ਼ਿਆਂ ਦੇ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਲੋਕ ਕਾਫੀ ਖੁਸ਼ ਮਿਜਾਜ਼ ਅਤੇ ਸਕਾਰਾਤਮਕ ਸੋਚ ਵਾਲੇ ਹੁੰਦੇ ਹਨ। ਇਹੀ ਕਾਰਣ ਹੈ ਕਿ ਇਹਨਾਂ ਦੇ ਆਲ਼ੇ-ਦੁਆਲ਼ੇ ਰਹਿਣ ਵਾਲੇ ਲੋਕਾਂ ਦੀ ਸੋਚ ਵੀ ਕਾਫੀ ਸਕਾਰਾਤਮਕ ਹੁੰਦੀ ਹੈ। ਇਹ ਲੋਕ ਦੇਖਣ ਵਿੱਚ ਵੀ ਸੋਹਣੇ ਹੁੰਦੇ ਹਨ ਅਤੇ ਨਾਲ ਹੀ ਇਹਨਾਂ ਜਾਤਕਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ ਕਿ ਇਹ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਹਿਲਾਂ ਹੀ ਸਮਝ ਲੈਂਦੇ ਹਨ ਅਤੇ ਡਟ ਕੇ ਉਹਨਾਂ ਦਾ ਸਾਹਮਣਾ ਕਰਦੇ ਹਨ। ਇਹ ਸੱਚ ਬੋਲਣਾ ਪਸੰਦ ਕਰਦੇ ਹਨ, ਭਾਵੇਂ ਕੁਝ ਦੇਰ ਲਈ ਲੋਕਾਂ ਨੂੰ ਬੁਰਾ ਕਿਉਂ ਨਾ ਲੱਗੇ। ਇਹ ਲੋਕ ਸ਼ਾਇਦ ਹੀ ਕਦੇ ਬੁਰੀਆਂ ਘਟਨਾਵਾਂ ਬਾਰੇ ਸੋਚ ਕੇ ਪਰੇਸ਼ਾਨ ਹੁੰਦੇ ਹਨ, ਕਿਉਂਕਿ ਇਹ ਅਨਿਸ਼ਚਿਤਤਾਵਾਂ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਜਾਣਦੇ ਹਨ। ਇਹਨਾਂ ਨੂੰ ਪਹਾੜ, ਨਦੀਆਂ ਅਤੇ ਪ੍ਰਾਕ੍ਰਿਤਿਕ ਸੁੰਦਰਤਾ ਆਪਣੇ ਵੱਲ ਖਿੱਚਦੀ ਹੈ ਅਤੇ ਇਹ ਅਜਿਹੇ ਸਥਾਨਾਂ ‘ਤੇ ਘੁੰਮਣਾ ਪਸੰਦ ਕਰਦੇ ਹਨ।
ਮਾਰਚ ਵਿੱਚ ਜੰਮੇ ਲੋਕਾਂ ਦਾ ਭਾਗਸ਼ਾਲੀ ਅੰਕ: 3, 7
ਮਾਰਚ ਵਿੱਚ ਜੰਮੇ ਲੋਕਾਂ ਦਾ ਭਾਗਸ਼ਾਲੀ ਰੰਗ: ਸਮੁੰਦਰੀ ਹਰਾ, ਐਕੁਆ
ਮਾਰਚ ਵਿੱਚ ਜੰਮੇ ਲੋਕਾਂ ਦੇ ਲਈ ਭਾਗਸ਼ਾਲੀ ਦਿਨ:ਵੀਰਵਾਰ, ਮੰਗਲਵਾਰ, ਐਤਵਾਰ
ਮਾਰਚ ਵਿੱਚ ਜੰਮੇ ਲੋਕਾਂ ਦੇ ਲਈ ਭਾਗਸ਼ਾਲੀ ਰਤਨ:ਪੀਲ਼ਾ ਨੀਲਮ (ਪੁਖਰਾਜ), ਲਾਲ ਮੂੰਗਾ।
ਮਾਰਚ ਦਾ ਧਾਰਮਿਕ ਮਹੱਤਵ
ਸਨਾਤਨ ਧਰਮ ਵਿੱਚ ਵਰਤਾਂ ਅਤੇ ਤਿਓਹਾਰਾਂ ਦੇ ਨਾਲ-ਨਾਲ ਦਿਨ, ਤਿਥੀਆਂ ਅਤੇ ਮਹੀਨੇ ਦਾ ਵੀ ਖਾਸ ਮਹੱਤਵ ਹੁੰਦਾ ਹੈ। ਹਰ ਸ਼ੁਭ ਕੰਮ ਨੂੰ ਕਰਨ ਲਈ ਤਿਥੀ ਅਤੇ ਮਹੀਨੇ ਦੀ ਜਾਣਕਾਰੀ ਵੀ ਜ਼ਰੂਰ ਲਈ ਜਾਂਦੀ ਹੈ। ਤਾਂ ਆਓ ਇਸੇ ਕ੍ਰਮ ਵਿੱਚ ਜਾਣਦੇ ਹਾਂ ਕਿ ਸਾਲ ਦੇ ਤੀਜੇ ਮਹੀਨੇ ਯਾਨੀ ਕਿ ਮਾਰਚ ਮਹੀਨੇ ਦੇ ਮਹੱਤਵ ਬਾਰੇ ਮਾਰਚ 2024 ਓਵਰਵਿਊ ਕੀ ਕਹਿੰਦਾ ਹੈ।
ਹਰ ਮਹੀਨੇ ਦੀ ਤਰ੍ਹਾਂ ਮਾਰਚ ਦਾ ਮਹੀਨਾ ਵੀ ਤਿੱਥ-ਤਿਓਹਾਰਾਂ ਨਾਲ ਭਰਿਆ ਹੋਇਆ ਹੈ। ਧਾਰਮਿਕ ਦ੍ਰਿਸ਼ਟੀ ਤੋਂ ਮਾਰਚ 2024 ਦੀ ਸ਼ੁਰੂਆਤ ਫੱਗਣ ਮਹੀਨੇ ਦੇ ਅੰਤਰਗਤ ਹੋਵੇਗੀ ਅਤੇ ਇਸ ਦਾ ਅੰਤ ਚੇਤ ਮਹੀਨੇ ਦੇ ਤਹਿਤ ਹੋਵੇਗਾ। ਹਿੰਦੂ ਕੈਲੰਡਰ ਦੇ ਅਨੁਸਾਰ ਫੱਗਣ ਮਹੀਨੇ ਨੂੰ ਸਾਲ ਦਾ ਅੰਤਿਮ ਮਹੀਨਾ ਮੰਨਿਆ ਗਿਆ ਹੈ। ਫੱਗਣ ਮਹੀਨੇ ਦੀ ਸ਼ੁਰੂਆਤ 25 ਫਰਵਰੀ ਨੂੰ ਹੋਵੇਗੀ ਅਤੇ ਇਹ 25 ਮਾਰਚ ਨੂੰ ਖਤਮ ਹੋਵੇਗਾ। ਇਸ ਤੋਂ ਬਾਅਦ ਯਾਨੀ ਕਿ 26 ਮਾਰਚ ਤੋਂ ਚੇਤ ਮਹੀਨੇ ਦੀ ਸ਼ੁਰੂਆਤ ਹੋਵੇਗੀ।
ਜੇਕਰ ਪਹਿਲਾਂ ਗੱਲ ਕਰੀਏ ਫੱਗਣ ਮਹੀਨੇ ਦੀ ਤਾਂ ਦੱਸ ਦੇਈਏ ਕਿ ਹਿੰਦੂ ਧਰਮ ਵਿੱਚ ਫੱਗਣ ਮਹੀਨੇ ਦਾ ਖਾਸ ਮਹੱਤਵ ਹੈ। ਇਸ ਮਹੀਨੇ ਭਗਵਾਨ ਸ਼ਿਵ ਅਤੇ ਸ਼੍ਰੀ ਕ੍ਰਿਸ਼ਣ ਦੀ ਪੂਜਾ ਦਾ ਖਾਸ ਵਿਧਾਨ ਹੈ। ਫੱਗਣ ਮਹੀਨੇ ਵਿੱਚ ਪੂਜਾ-ਪਾਠ ਅਤੇ ਦਾਨ-ਪੁੰਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਮਹੀਨੇ ਭਗਵਾਨ ਸ਼ਿਵ ਦਾ ਜਲ-ਅਭਿਸ਼ੇਕ ਕਰਨ ਨਾਲ ਵਿਅਕਤੀ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਜੇਕਰ ਸ਼ਾਦੀ ਵਿਆਹ ਵਿੱਚ ਕੋਈ ਸਮੱਸਿਆ ਆ ਰਹੀ ਹੋਵੇ ਜਾਂ ਕਿਸੇ ਕਾਰਣ ਤੋਂ ਵਿਆਹ ਨਾ ਹੋ ਰਿਹਾ ਹੋਵੇ, ਤਾਂ ਉਹ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੌਰਾਨ ਸ੍ਰੀ ਕ੍ਰਿਸ਼ਣ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਨ ਨਾਲ ਭਗਤਾਂ ਨੂੰ ਅਨੰਤ ਸੁੱਖਾਂ ਦਾ ਆਸ਼ੀਰਵਾਦ ਮਿਲਦਾ ਹੈ। ਫੱਗਣ ਮਹੀਨੇ ਚੰਦਰ ਦੇਵ ਦੀ ਪੂਜਾ ਦੇ ਲਈ ਸਭ ਤੋਂ ਉਪਯੁਕਤ ਸਮਾਂ ਹੁੰਦਾ ਹੈ, ਕਿਉਂਕਿ ਸ਼ਾਸਤਰਾਂ ਦੇ ਅਨੁਸਾਰ ਇਸੇ ਮਹੀਨੇ ਹੀ ਚੰਦਰਮਾ ਦਾ ਜਨਮ ਹੋਇਆ ਸੀ। ਅਜਿਹੇ ਵਿੱਚ ਇਸ ਮਹੀਨੇ ਵਿੱਚ ਚੰਦਰ ਦੇਵ ਦੀ ਪੂਜਾ ਕਰਨਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਫੱਗਣ ਮਹੀਨਾ ਇਸ ਲਈ ਵੀ ਖਾਸ ਹੈ, ਕਿਉਂਕਿ ਇਸ ਮਹੀਨੇ ਕਈ ਤਿਉਹਾਰ ਜਿਵੇਂ ਸੰਘੜ ਚੌਥ, ਮੀਨ ਸੰਕ੍ਰਾਂਤੀ, ਆਂਵਲਾ ਇਕਾਦਸ਼ੀ, ਮਹਾਂਸ਼ਿਵਰਾਤ੍ਰੀ ਅਤੇ ਹੋਲੀ ਦੇ ਨਾਲ-ਨਾਲ ਕਈ ਹੋਰ ਵਰਤ ਅਤੇ ਤਿਉਹਾਰ ਵੀ ਆਉਂਦੇ ਹਨ। ਮਾਰਚ 2024 ਓਵਰਵਿਊ ਦੇ ਅਨੁਸਾਰ, ਇਸ ਮਹੀਨੇ ਵਿੱਚ ਦੇਵੀ-ਦੇਵਤਾਵਾਂ ਨੂੰ ਅਭੀਰ ਅਤੇ ਗੁਲਾਲ ਚੜਾਉਣਾ ਚਾਹੀਦਾ ਹੈ।
ਫੱਗਣ ਮਹੀਨੇ ਵਿੱਚ ਜੰਮੇ ਜਾਤਕ ਦਾ ਵਿਅਕਤਿੱਤਵ
ਫੱਗਣ ਮਹੀਨੇ ਵਿੱਚ ਜਨਮ ਲੈਣ ਵਾਲੇ ਜਾਤਕਾਂ ਦੇ ਵਿਅਕਤਿੱਤਵ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਦਾ ਰੰਗ ਗੋਰਾ ਹੁੰਦਾ ਹੈ ਅਤੇ ਇਹ ਦੇਖਣ ਵਿੱਚ ਦਿਲ-ਖਿੱਚਵੇ ਹੁੰਦੇ ਹਨ। ਇਹਨਾਂ ਦੀ ਬੋਲਬਾਣੀ ਕਾਫੀ ਮਧੁਰ ਹੁੰਦੀ ਹੈ ਅਤੇ ਬੋਲਚਾਲ ਵਿੱਚ ਕਾਫੀ ਕੁਸ਼ਲ ਹੁੰਦੇ ਹਨ। ਇਹਨਾਂ ਜਾਤਕਾਂ ਦਾ ਮਨ ਚੰਚਲ ਹੋ ਸਕਦਾ ਹੈ। ਇਹਨਾਂ ਨੂੰ ਘੁੰਮਣਾ-ਫਿਰਨਾ ਅਤੇ ਯਾਤਰਾ ਕਰਨਾ ਪਸੰਦ ਹੁੰਦਾ ਹੈ ਅਤੇ ਇਹਨਾਂ ਨੂੰ ਵਿਦੇਸ਼ ਯਾਤਰਾ ਦੇ ਵੀ ਕਈ ਮੌਕੇ ਮਿਲਦੇ ਹਨ। ਫੱਗਣ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕ ਵਿਸ਼ਵਾਸਯੋਗ, ਉਦਾਰ ਅਤੇ ਪ੍ਰੇਮੀ ਹੁੰਦੇ ਹਨ। ਇਹ ਪਰਉਪਕਾਰੀ ਹੁੰਦੇ ਹਨ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਇਹਨਾਂ ਨੂੰ ਧਨ ਦੀ ਕਦੇ ਕੋਈ ਕਮੀ ਨਹੀਂ ਹੁੰਦੀ। ਇਹ ਆਪਣੇ ਟੀਚਿਆਂ ਦੇ ਪ੍ਰਤੀ ਬਹੁਤ ਸਮਰਪਿਤ ਹੁੰਦੇ ਹਨ। ਇਹ ਜਾਤਕ ਜੀਵਨ ਵਿੱਚ ਸਭ ਭੌਤਿਕ ਸੁੱਖ-ਸੁਵਿਧਾਵਾਂ ਪ੍ਰਾਪਤ ਕਰਨ ਵਿੱਚ ਸਫਲ ਰਹਿੰਦੇ ਹਨ।
ਚੇਤ ਮਹੀਨੇ ਦਾ ਮਹੱਤਵ
ਹੁਣ ਗੱਲ ਕਰਦੇ ਹਾਂ ਚੇਤ ਮਹੀਨੇ ਦੀ, ਤਾਂ ਹਿੰਦੂ ਕੈਲੰਡਰ ਦਾ ਸਭ ਤੋਂ ਪਹਿਲਾਂ ਮਹੀਨਾ ਚੇਤ ਮਹੀਨਾ ਹੁੰਦਾ ਹੈ ਅਤੇ ਇਸੇ ਮਹੀਨੇ ਤੋਂ ਹਿੰਦੂ ਨਵਾਂ ਸਾਲ ਸ਼ੁਰੂ ਹੁੰਦਾ ਹੈ। ਇਸ ਲਈ ਇਸ ਮਹੀਨੇ ਦਾ ਖਾਸ ਮਹੱਤਵ ਹੈ। ਇਸ ਦਾ ਨਾਂ ਚੇਤ ਇਸ ਲਈ ਪਿਆ, ਕਿਉਂਕਿ ਇਸ ਦਾ ਸਿੱਧਾ ਸਬੰਧ ਨਛੱਤਰ ਨਾਲ ਹੈ। ਚੇਤ ਮਹੀਨਾ ਆਉਣ ਨਾਲ਼ ਬਸੰਤ ਰੁੱਤ ਦਾ ਅੰਤ ਹੁੰਦਾ ਹੈ ਅਤੇ ਗਰਮੀ ਦੀ ਰੁੱਤ ਸ਼ੁਰੂ ਹੋਣ ਲੱਗਦੀ ਹੈ। ਕਿਹਾ ਜਾਂਦਾ ਹੈ ਕਿ ਚੇਤ ਦੇ ਇਸ ਪਵਿੱਤਰ ਮਹੀਨੇ ਦਾ ਸਬੰਧ ਜੋਤਿਸ਼ ਸ਼ਾਸਤਰ ਨਾਲ਼ ਵੀ ਬਹੁਤ ਗਹਿਰਾ ਹੈ, ਕਿਉਂਕਿ ਗ੍ਰਹਿ, ਰੁੱਤ, ਮਹੀਨੇ, ਤਿਥੀ ਅਤੇ ਪੱਖ ਆਦਿ ਦੀ ਗਣਨਾ ਵੀ ਚੇਤ ਪ੍ਰਤਿਪਦਾ ਤੋਂ ਹੀ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਮਾਰਚ ਦੇ ਮਹੀਨੇ ਤੋਂ ਹੀ ਯਾਨੀ ਕਿ 26 ਮਾਰਚ 2024 ਤੋਂ ਚੇਤ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ। ਪੁਰਾਣਿਕ ਮਾਨਤਾਵਾਂ ਦੇ ਅਨੁਸਾਰ ਬ੍ਰਹਮਾ ਜੀ ਨੇ ਚੇਤ ਮਹੀਨੇ ਦੀ ਸ਼ੁਕਲ ਪ੍ਰਤੀਪਦਾ ਤੋਂ ਹੀ ਸੰਸਾਰ ਦੀ ਰਚਨਾ ਸ਼ੁਰੂ ਕੀਤੀ ਸੀ। ਪੂਜਾ-ਪਾਠ ਅਤੇ ਵਰਤ ਦੇ ਹਿਸਾਬ ਨਾਲ ਚੇਤ ਦਾ ਖਾਸ ਮਹੱਤਵ ਹੈ। ਚੇਤ ਮਹੀਨੇ ਦੀ ਪੂਰਣਮਾਸੀ ਚਿੱਤਰਾ ਨਛੱਤਰ ਵਿੱਚ ਹੁੰਦੀ ਹੈ। ਇਸੇ ਕਾਰਣ ਇਸ ਮਹੀਨੇ ਦਾ ਨਾਮ ਚੇਤ ਪਿਆ ਹੈ। ਹੋਲੀ ਤੋਂ ਬਾਅਦ ਚੇਤ ਦੇ ਮਹੀਨੇ ਦੀ ਸ਼ੁਰੂਆਤ ਹੋ ਜਾਂਦੀ ਹੈ।
ਮਾਰਚ ਵਿੱਚ ਲੱਗਣ ਵਾਲ਼ੇ ਗ੍ਰਹਿਣ ਅਤੇ ਗੋਚਰ
ਮਾਰਚ 2024 ਵਿੱਚ ਕੁੱਲ 6 ਵੱਡੇ ਗ੍ਰਹਿ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਣਗੇ, ਜਦ ਕਿ ਦੋ ਗ੍ਰਹਿ ਅਜਿਹੇ ਵੀ ਹੋਣਗੇ, ਜਿਨ੍ਹਾਂ ਦੀ ਚਾਲ ਅਤੇ ਸਥਿਤੀ ਵਿੱਚ ਪਰਿਵਰਤਨ ਦੇਖਣ ਨੂੰ ਮਿਲੇਗਾ। ਮਾਰਚ 2024 ਓਵਰਵਿਊ ਦੇ ਅਨੁਸਾਰ, ਮਾਰਚ ਮਹੀਨੇ ਵਿੱਚ ਹੇਠਾਂ ਦਿੱਤੇ ਗ੍ਰਹਿ ਆਪਣੀ ਸਥਿਤੀ ਅਤੇ ਰਾਸ਼ੀ ਵਿੱਚ ਪਰਿਵਰਤਨ ਕਰਨ ਜਾ ਰਹੇ ਹਨ:
ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ (07 ਮਾਰਚ 2024) :ਵੈਦਿਕ ਜੋਤਿਸ਼ ਵਿੱਚ ਬੁੱਧੀ ਅਤੇ ਬੋਲਬਾਣੀ ਦਾ ਕਾਰਕ ਬੁੱਧ ਮਾਰਚ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਦੀ ਰਾਸ਼ੀ ਮੀਨ ਵਿੱਚ ਗੋਚਰ ਕਰ ਜਾਵੇਗਾ। ਬੁੱਧ 07 ਮਾਰਚ 2024 ਦੀ ਸਵੇਰ 09:21 ਵਜੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।
ਸ਼ੁੱਕਰ ਦਾ ਕੁੰਭ ਰਾਸ਼ੀ ਵਿੱਚ ਗੋਚਰ (07 ਮਾਰਚ 2024) : ਪ੍ਰੇਮ ਅਤੇ ਭੌਤਿਕ ਸੁੱਖਾਂ ਦਾ ਕਾਰਕ ਗ੍ਰਹਿ ਮੰਨਿਆ ਜਾਣ ਵਾਲ਼ਾ ਸ਼ੁੱਕਰ ਗ੍ਰਹਿ ਸ਼ਨੀ ਦੇਵ ਦੀ ਰਾਸ਼ੀ ਕੁੰਭ ਵਿੱਚ 07 ਮਾਰਚ 2024 ਦੀ ਸਵੇਰ 10:33 ਵਜੇ ਗੋਚਰ ਕਰੇਗਾ।
ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ (14 ਮਾਰਚ 2024) :ਜੋਤਿਸ਼ ਸ਼ਾਸਤਰ ਵਿੱਚ ਗ੍ਰਹਾਂ ਦਾ ਰਾਜਾ ਸੂਰਜ ਦੇਵਤਾ ਗੁਰੂ ਬ੍ਰਹਸਪਤੀ ਦੇ ਸੁਆਮਿੱਤਵ ਵਾਲ਼ੀ ਰਾਸ਼ੀ ਮੀਨ ਵਿੱਚ 14 ਮਾਰਚ 2024 ਦੀ ਦੁਪਹਿਰ 12:23 ਵਜੇ ਗੋਚਰ ਕਰੇਗਾ।
ਮੰਗਲ ਦਾ ਕੁੰਭ ਰਾਸ਼ੀ ਵਿੱਚ ਗੋਚਰ (15 ਮਾਰਚ 2024) :ਊਰਜਾ, ਭਰਾ, ਭੂਮੀ, ਸ਼ਕਤੀ, ਸਾਹਸ, ਬਹਾਦਰੀ ਦਾ ਕਾਰਕ ਗ੍ਰਹਿ ਮੰਗਲ 15 ਮਾਰਚ 2024 ਨੂੰ ਸ਼ਨੀ ਮਹਾਰਾਜ ਦੇ ਸੁਆਮਿੱਤਵ ਵਾਲ਼ੀ ਰਾਸ਼ੀ ਕੁੰਭ ਵਿੱਚ ਸ਼ਾਮ 05:42 ਵਜੇ ਗੋਚਰ ਕਰੇਗਾ।
ਬੁੱਧ ਮੀਨ ਰਾਸ਼ੀ ਵਿੱਚ ਉਦੇ (15 ਮਾਰਚ 2024) :ਧਨ, ਵਪਾਰ, ਸੰਵਾਦ, ਬੋਲਬਾਣੀ, ਕਰੀਅਰ ਆਦਿ ਦਾ ਕਾਰਕ ਗ੍ਰਹਿ ਬੁੱਧ ਜਲ ਤੱਤ ਦੀ ਰਾਸ਼ੀ ਮੀਨ ਵਿੱਚ 15 ਮਾਰਚ 2024 ਦੀ ਦੁਪਹਿਰ 01:07 ਵਜੇ ਉਦੇ ਹੋਵੇਗਾ।
ਸ਼ਨੀ ਕੁੰਭ ਰਾਸ਼ੀ ਵਿੱਚ ਉਦੇ (18 ਮਾਰਚ 2024) :ਨਿਆਂ ਅਤੇ ਕਰਮਫਲ਼ ਦਾਤਾ ਸ਼ਨੀ ਦੇਵ ਮਾਰਚ ਦੇ ਮਹੀਨੇ ਵਿੱਚ 18 ਮਾਰਚ 2024 ਦੀ ਸਵੇਰ 07:49 ਵਜੇ ਆਪਣੀ ਹੀ ਰਾਸ਼ੀ ਕੁੰਭ ਵਿੱਚ ਉਦੇ ਹੋਵੇਗਾ। ਇਸ ਦੇ ਉਦੇ ਹੋਣ ਦਾ ਪ੍ਰਭਾਵ ਸਭ 12 ਰਾਸ਼ੀਆਂ ‘ਤੇ ਸਕਾਰਾਤਮਕ ਅਤੇ ਨਕਾਰਾਤਮਕ ਰੂਪ ਤੋਂ ਦਿਖਾਈ ਦੇਵੇਗਾ।
ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ (26 ਮਾਰਚ 2024) :ਬੁੱਧੀ, ਤਰਕ ਅਤੇ ਮਿੱਤਰ ਦਾ ਕਾਰਕ ਗ੍ਰਹਿ ਬੁੱਧ ਮੰਗਲ ਦੇ ਸੁਆਮਿੱਤਵ ਵਾਲ਼ੀ ਰਾਸ਼ੀ ਮੇਖ਼ ਵਿੱਚ 26 ਮਾਰਚ 2024 ਦੀ ਦੁਪਹਿਰ 02:39 ਵਜੇ ਗੋਚਰ ਕਰੇਗਾ।
ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ (31 ਮਾਰਚ 2024) :ਪ੍ਰੇਮ ਅਤੇ ਭੌਤਿਕ ਸੁੱਖਾਂ ਦਾ ਕਾਰਕ ਗ੍ਰਹਿ ਸ਼ੁੱਕਰ ਦੇਵ ਗੁਰੂ ਬ੍ਰਹਸਪਤੀ ਦੀ ਰਾਸ਼ੀ ਮੀਨ ਵਿੱਚ 31 ਮਾਰਚ 2024 ਦੀ ਸ਼ਾਮ 04:31 ਵਜੇ ਗੋਚਰ ਕਰੇਗਾ।
ਮਾਰਚ 2024 ਵਿੱਚ ਗ੍ਰਹਿਣ
ਮਾਰਚ ਦੇ ਮਹੀਨੇ ਵਿੱਚ ਇੱਕ ਗ੍ਰਹਿਣ ਲੱਗ ਰਿਹਾ ਹੈ, ਉਹ ਹੈ ਚੰਦਰ ਗ੍ਰਹਿਣ।
ਤਿਥੀ | ਦਿਨ ਅਤੇ ਦਿਨਾਂਕ | ਚੰਦਰ ਗ੍ਰਹਿਣ ਆਰੰਭ ਹੋਣ ਦਾ ਸਮਾਂ | ਚੰਦਰ ਗ੍ਰਹਿਣ ਖਤਮ ਹੋਣ ਦਾ ਸਮਾਂ | ਉਹ ਖੇਤਰ ਜਿੱਥੇ ਗ੍ਰਹਿਣ ਦਿਖੇਗਾ |
ਫੱਗਣ ਮਹੀਨਾ ਸ਼ੁਕਲ ਪੱਖ ਪੂਰਣਮਾਸੀ | ਸੋਮਵਾਰ, 25 ਮਾਰਚ, 2024 | ਸਵੇਰੇ 10:23 ਵਜੇ ਤੋਂ | ਦੁਪਹਿਰ 03:02 ਵਜੇ ਤੱਕ | ਆਇਰਲੈਂਡ, ਇੰਗਲੈਂਡ, ਸਪੇਨ, ਪੁਰਤਗਾਲ, ਇਟਲੀ, ਜਰਮਨੀ, ਫਰਾਂਸ, ਹਾਲੈਂਡ, ਬੈਲਜੀਅਮ, ਦੱਖਣੀ ਨਾਰਵੇ, ਸਵਿਟਜ਼ਰਲੈਂਡ, ਉੱਤਰੀ ਅਤੇ ਦੱਖਣੀ ਅਮਰੀਕਾ, ਜਪਾਨ, ਰੂਸ ਦਾ ਪੂਰਬੀ ਭਾਗ, ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਬਾਕੀ ਆਸਟ੍ਰੇਲੀਆ-ਨਿਊ ਅਤੇ ਜ਼ਿਆਦਾਤਰ ਅਫ੍ਰੀਕਾ (ਭਾਰਤ ਵਿੱਚ ਦ੍ਰਿਸ਼ਮਾਨ ਨਹੀਂ) |
ਆਨਲਾਈਨ ਸਾਫਟਵੇਅਰ ਤੋਂ ਮੁਫ਼ਤਜਨਮ ਕੁੰਡਲੀ ਪ੍ਰਾਪਤ ਕਰੋ
ਸਭ 12 ਰਾਸ਼ੀਆਂ ਦੇ ਲਈ ਮਾਰਚ 2024 ਦਾ ਰਾਸ਼ੀਫਲ
ਮੇਖ਼ ਰਾਸ਼ੀ
- ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਮਹੀਨੇ ਦੀ ਸ਼ੁਰੂਆਤ ਅਨੁਕੂਲ ਰਹੇਗੀ। ਤੁਸੀਂ ਆਪਣੀ ਨੌਕਰੀ ਵਿੱਚ ਤਨ-ਮਨ ਨਾਲ ਮਿਹਨਤ ਕਰੋਗੇ ਅਤੇ ਇਸ ਕਾਰਣ ਤੁਹਾਨੂੰ ਚੰਗੇ ਅਹੁਦੇ ਦੀ ਪ੍ਰਾਪਤੀ ਹੋਵੇਗੀ।
- ਇਹ ਮਹੀਨਾ ਪਰਿਵਾਰਿਕ ਜੀਵਨ ਦੇ ਲਿਹਾਜ਼ ਨਾਲ ਔਸਤ ਰਹਿਣ ਵਾਲਾ ਹੈ। ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਤਾਲਮੇਲ ਵਧੇਗਾ ਅਤੇ ਪ੍ਰੇਮ ਦੀ ਭਾਵਨਾ ਵਿਕਸਿਤ ਹੋਵੇਗੀ।
- ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਇੱਕ-ਦੂਜੇ ਨਾਲ ਕਹਾਸੁਣੀ ਹੋਣ ਦੀ ਅਤੇ ਲੜਾਈ-ਝਗੜੇ ਦੀ ਸਥਿਤੀ ਪੈਦਾ ਹੋ ਸਕਦੀ ਹੈ। ਬਾਹਰ ਦੇ ਲੋਕਾਂ ਦਾ ਤੁਹਾਡੇ ਰਿਸ਼ਤੇ ਵਿੱਚ ਦਖਲਅੰਦਾਜ਼ੀ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।
- ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਬਹੁਤ ਅਨੁਕੂਲ ਰਹੇਗਾ। ਮਾਰਚ 2024 ਓਵਰਵਿਊ ਕਹਿੰਦਾ ਹੈ ਕਿ ਨੌਕਰੀ ਅਤੇ ਬਿਜ਼ਨਸ ਦੋਵਾਂ ਵਿੱਚ ਹੀ ਤੁਹਾਨੂੰ ਧਨ-ਲਾਭ ਹੋਵੇਗਾ।
- ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਤੁਹਾਡੇ ਲਈ ਔਸਤ ਦਿਖ ਰਿਹਾ ਹੈ। ਨੀਂਦ ਨਾਲ ਜੁੜੀ ਕੋਈ ਸਮੱਸਿਆ, ਅੱਖਾਂ ਵਿੱਚ ਸਮੱਸਿਆ, ਪੇਟ ਦੇ ਰੋਗ ਆਦਿ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
ਉਪਾਅ: ਮੱਸਿਆ ਦੇ ਦਿਨ ਪਿਤਰਾਂ ਦੇ ਨਾਮ ਦੇ ਆਟਾ, ਦਾਲ਼, ਚੌਲ਼, ਚੀਨੀ ਆਦਿ ਦਾਨ ਕਰੋ।
ਬ੍ਰਿਸ਼ਭ ਰਾਸ਼ੀ
- ਕਰੀਅਰ ਵਿੱਚ ਤੁਹਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਅਜਿਹੀ ਸਥਿਤੀ ਬਣ ਸਕਦੀ ਹੈ, ਜਿਸ ਨਾਲ ਤੁਹਾਨੂੰ ਲੱਗੇਗਾ ਕਿ ਤੁਹਾਡੇ ਆਤਮਸਨਮਾਣ ਨੂੰ ਠੇਸ ਪਹੁੰਚੀ ਹੈ।
- ਇਹ ਮਹੀਨਾ ਪਰਿਵਾਰਿਕ ਜੀਵਨ ਵਿੱਚ ਤਣਾਅ ਦਾ ਕਾਰਣ ਬਣ ਸਕਦਾ ਹੈ। ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਤੁਹਾਡੇ ਨਾਲ ਰਹੇਗਾ, ਪਰ ਪਰਿਵਾਰਿਕ ਜੀਵਨ ਵਿੱਚ ਸੰਤੁਸ਼ਟੀ ਅਤੇ ਤਣਾਓ ਦਾ ਮਾਹੌਲ ਬਣ ਸਕਦਾ ਹੈ।
- ਇਸ ਮਹੀਨੇ ਪ੍ਰੇਮ ਸਬੰਧਾਂ ਵਿੱਚ ਕੁਝ ਗਲਤਫਹਿਮੀ ਪੈਦਾ ਹੋ ਸਕਦੀ ਹੈ। ਪਰ ਤੁਹਾਨੂੰ ਆਪਣਾ ਰਿਸ਼ਤਾ ਬਚਾਉਣ ਵੱਲ ਧਿਆਨ ਦੇਣਾ ਪਵੇਗਾ। ਸ਼ਾਦੀਸ਼ੁਦਾ ਜਾਤਕਾਂ ਲਈ ਮਹੀਨੇ ਦੀ ਸ਼ੁਰੂਆਤ ਅਨੁਕੂਲ ਰਹੇਗੀ।
- ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਘਰ ਵਿੱਚ ਸ਼ੁਭ ਕਾਰਜਾਂ ਅਤੇ ਧਰਮ ਸਬੰਧੀ ਕਾਰਜਾਂ ਉੱਤੇ ਖਰਚੇ ਹੋਣ ਦੀ ਸੰਭਾਵਨਾ ਬਣੇਗੀ। ਇਸ ਤੋਂ ਇਲਾਵਾ ਅਚਾਨਕ ਤੋਂ ਵੀ ਕੁਝ ਖਰਚੇ ਹੋ ਸਕਦੇ ਹਨ, ਜੋ ਤੁਹਾਨੂੰ ਕਰਨੇ ਪੈਣਗੇ।
- ਇਹ ਮਹੀਨਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਵਾਲਾ ਹੈ। ਜੇਕਰ ਤੁਸੀਂ ਸਿਹਤ ਦੇ ਪ੍ਰਤੀ ਲਾਪਰਵਾਹੀ ਵਰਤਦੇ ਹੋ, ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਵੀਰਵਾਰ ਦੇ ਦਿਨ ਛੋਲਿਆਂ ਦੀ ਦਾਲ਼ ਦਾ ਦਾਨ ਕਰਨ ਨਾਲ਼ ਲਾਭ ਹੋਵੇਗਾ।
ਮਿਥੁਨ ਰਾਸ਼ੀ
- ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਤੁਹਾਡੇ ਲਈ ਮਾਰਚ ਦਾ ਮਹੀਨਾ ਚੰਗਾ ਰਹੇਗਾ। ਤੁਹਾਡਾ ਆਪਣੇ ਉੱਪਰ ਵਿਸ਼ਵਾਸ ਹੋਰ ਵਧੇਗਾ ਅਤੇ ਨੌਕਰੀ ਵਿੱਚ ਤੁਹਾਡੀ ਸਥਿਤੀ ਅਨੁਕੂਲ ਰਹੇਗੀ।
- ਇਹ ਮਹੀਨਾ ਪਰਿਵਾਰਿਕ ਜੀਵਨ ਦੇ ਲਈ ਕੁਝ ਤਣਾਅ ਭਰਿਆ ਰਹਿ ਸਕਦਾ ਹੈ। ਹਾਲਾਂਕਿ ਭੈਣਾਂ-ਭਰਾਵਾਂ ਦੇ ਨਾਲ ਤੁਹਾਡਾ ਚੰਗਾ ਤਾਲਮੇਲ ਰਹੇਗਾ ਅਤੇ ਤੁਹਾਨੂੰ ਜੀਵਨਸਾਥੀ ਦਾ ਸਹਿਯੋਗ ਮਿਲੇਗਾ।
- ਤੁਸੀਂ ਆਪਣੇ ਪ੍ਰੇਮ ਜੀਵਨ ਦਾ ਪੂਰਾ ਆਨੰਦ ਮਾਣੋਗੇ। ਤੁਸੀਂ ਆਪਣੇ ਪ੍ਰੇਮੀ ਨੂੰ ਵਿਆਹ ਦਾ ਪ੍ਰਸਤਾਵ ਵੀ ਦੇ ਸਕਦੇ ਹੋ। ਤੁਹਾਡੇ ਪ੍ਰੇਮ-ਵਿਆਹ ਦੀ ਸੰਭਾਵਨਾ ਬਣ ਸਕਦੀ ਹੈ ਅਤੇ ਇਸ ਦੇ ਲਈ ਪਰਿਵਾਰ ਦੇ ਮੈਂਬਰਾਂ ਦੀ ਸਹਿਮਤੀ ਵੀ ਪ੍ਰਾਪਤ ਹੋ ਸਕਦੀ ਹੈ।
- ਇਹ ਮਹੀਨਾ ਸ਼ੁਰੂਆਤ ਵਿੱਚ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ। ਇਸ ਮਹੀਨੇ ਤੁਸੀਂ ਕੁਝ ਅਜਿਹੇ ਖਰਚੇ ਕਰੋਗੇ, ਜਿਨਾਂ ਦੇ ਬਾਰੇ ਵਿੱਚ ਜ਼ਿਆਦਾ ਸੋਚ-ਵਿਚਾਰ ਨਹੀਂ ਕੀਤਾ ਹੋਵੇਗਾ। ਇਹ ਖਰਚੇ ਆਪਸੀ ਸੁੱਖ ਦੇ ਲਈ ਵੀ ਹੋ ਸਕਦੇ ਹਨ।
- ਇਹ ਮਹੀਨਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਥੋੜਾ ਧਿਆਨ ਦੇਣ ਵਾਲਾ ਹੋਵੇਗਾ। ਕੋਈ ਗੁਪਤ ਸਮੱਸਿਆ ਤੁਹਾਡੀ ਰੁਟੀਨ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।
ਉਪਾਅ: ਤੁਹਾਨੂੰ ਬੁੱਧਵਾਰ ਦੇ ਦਿਨ ਸ਼੍ਰੀ ਵਿਸ਼ਣੂੰ ਸਹਸਤਰਨਾਮ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ।
ਕਰਕ ਰਾਸ਼ੀ
- ਮਾਰਚ ਦਾ ਮਹੀਨਾ ਤੁਹਾਡੇ ਕਰੀਅਰ ਦੇ ਖੇਤਰ ਵਿੱਚ ਬਹੁਤ ਮਹੱਤਵਪੂਰਣ ਰਹਿਣ ਵਾਲਾ ਹੈ। ਤੁਹਾਨੂੰ ਆਪਣੇ ਕਰੀਅਰ ਵਿੱਚ ਚੰਗੀ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਸੀਂ ਨਵੀਆਂ ਨੀਤੀਆਂ ਬਣਾਉਣ ਵਿੱਚ ਸਫਲ ਹੋਵੋਗੇ।
- ਇਹ ਮਹੀਨਾ ਪਰਿਵਾਰਿਕ ਜੀਵਨ ਦੇ ਦ੍ਰਿਸ਼ਟੀਕੋਣ ਤੋਂ ਅਨੁਕੂਲ ਰਹੇਗਾ। ਪਰਿਵਾਰਿਕ ਜੀਵਨ ਵਿੱਚ ਤਾਲਮੇਲ ਬਣਿਆ ਰਹੇਗਾ, ਆਪਸ ਵਿੱਚ ਪ੍ਰੇਮ ਭਾਵ ਰਹੇਗਾ ਅਤੇ ਮਾਤਾ-ਪਿਤਾ ਦੀ ਸਿਹਤ ਵੀ ਅਨੁਕੂਲ ਰਹੇਗੀ।
- ਪ੍ਰੇਮ ਸਬੰਧਾਂ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਮਹੀਨੇ ਦੀ ਸ਼ੁਰੂਆਤ ਚੰਗੀ ਰਹੇਗੀ। ਤੁਹਾਡੇ ਪ੍ਰੇਮ ਸਬੰਧਾਂ ਵਿੱਚ ਨਵੀਂ ਊਰਜਾ ਆਵੇਗੀ। ਮਾਰਚ 2024 ਓਵਰਵਿਊ ਦੇ ਅਨੁਸਾਰ, ਤੁਸੀਂ ਜਿਸ ਨਾਲ ਪਿਆਰ ਕਰਦੇ ਹੋ, ਉਸ ਨਾਲ ਵਿਆਹ ਕਰਨਾ ਚਾਹੋਗੇ ਅਤੇ ਇਸ ਦੇ ਲਈ ਕੋਸ਼ਿਸ਼ ਵੀ ਕਰੋਗੇ।
- ਇਸ ਮਹੀਨੇ ਦੀ ਸ਼ੁਰੂਆਤ ਕਮਜ਼ੋਰ ਰਹੇਗੀ। ਤੁਹਾਨੂੰ ਕੁਝ ਅਣਕਿਆਸੇ ਖਰਚੇ ਕਰਨੇ ਪੈ ਸਕਦੇ ਹਨ। ਆਰਥਿਕ ਤੌਰ ‘ਤੇ ਵੱਡੇ ਫੈਸਲੇ ਲੈਣ ਦੇ ਲਈ ਇਹ ਸਮਾਂ ਉਚਿਤ ਨਹੀਂ ਹੈ।
- ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੀ ਰੁਟੀਨ, ਆਪਣੇ ਖਾਣਪੀਣ ਅਤੇ ਆਪਣੇ ਰਹਿਣ-ਸਹਿਣ ਵੱਲ ਧਿਆਨ ਦੇਣਾ ਪਵੇਗਾ, ਨਹੀਂ ਤਾਂ ਤੁਹਾਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦੇ ਮੰਦਿਰ ਜਾ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰੋ ਅਤੇ ਹਨੂੰਮਾਨ ਜੀ ਨੂੰ ਚਾਰ ਕੇਲੇ ਚੜ੍ਹਾਓ।
ਸਿੰਘ ਰਾਸ਼ੀ
- ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਔਸਤ ਰਹਿਣ ਦੀ ਸੰਭਾਵਨਾ ਹੈ। ਮੰਗਲ ਦੇਵ ਤੁਹਾਨੂੰ ਕਾਰਜ ਖੇਤਰ ਵਿੱਚ ਖੂਬ ਮਿਹਨਤ ਕਰਨ ਦਾ ਜਜ਼ਬਾ ਪ੍ਰਦਾਨ ਕਰਣਗੇ। ਇਸ ਨਾਲ ਤੁਸੀਂ ਨੌਕਰੀ ਵਿੱਚ ਖੂਬ ਮਿਹਨਤ ਕਰੋਗੇ।
- ਇਹ ਮਹੀਨਾ ਪਰਿਵਾਰਿਕ ਜੀਵਨ ਦੇ ਦ੍ਰਿਸ਼ਟੀਕੋਣ ਤੋਂ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਆਪਸੀ ਤਾਲਮੇਲ ਕਮਜ਼ੋਰ ਹੋਣ ਦੇ ਕਾਰਣ ਤੁਹਾਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਨਾਲ ਪਰਿਵਾਰ ਵਿੱਚ ਟਕਰਾਅ ਦੀ ਸਥਿਤੀ ਬਣ ਸਕਦੀ ਹੈ।
- ਜੇਕਰ ਤੁਹਾਡੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕਰੀਏ ਤਾਂ ਪ੍ਰੇਮ ਜੀਵਨ ਅਨੁਕੂਲ ਰਹੇਗਾ। ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਪ੍ਰੇਮ ਦੀ ਭਾਵਨਾ ਵਧੇਗੀ। ਇੱਕ-ਦੂਜੇ ‘ਤੇ ਵਿਸ਼ਵਾਸ ਵੀ ਵਧੇਗਾ।
- ਆਰਥਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਹ ਮਹੀਨਾ ਤੁਹਾਡੇ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਮਹੀਨੇ ਦੀ ਸ਼ੁਰੂਆਤ ਵਿੱਚ ਤੁਹਾਡੇ ਖਰਚੇ ਵਧਣਗੇ। ਇਨ੍ਹਾਂ ਖਰਚਿਆਂ ਦੀ ਗਤੀ ਏਨੀ ਜ਼ਿਆਦਾ ਹੋਵੇਗੀ ਕਿ ਤੁਹਾਡੇ ਲਈ ਇਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋਵੇਗਾ ਅਤੇ ਇਸ ਦਾ ਸਿੱਧਾ-ਸਿੱਧਾ ਅਸਰ ਤੁਹਾਡੀ ਆਰਥਿਕ ਸਥਿਤੀ ਉੱਤੇ ਪਵੇਗਾ।
- ਇਹ ਮਹੀਨਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਹਾਡੀ ਸਿਹਤ ਵਿੱਚ ਗਿਰਾਵਟ ਆ ਸਕਦੀ ਹੈ। ਕੁਝ ਨਵੀਂ ਰੁਟੀਨ ਬਣਾਉਣ ਦੇ ਲਈ ਚੰਗਾ ਸਮਾਂ ਹੈ। ਆਪਣੇ ਸਰੀਰ ਦਾ ਧਿਆਨ ਰੱਖੋ।
ਉਪਾਅ: ਸ਼ਨੀਵਾਰ ਦੇ ਦਿਨ ਪਿੱਪਲ ਦੇ ਰੁੱਖ ਦੇ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਸ਼੍ਰੀ ਬਜਰੰਗ ਬਾਣ ਦਾ ਪਾਠ ਕਰੋ।
ਕੰਨਿਆ ਰਾਸ਼ੀ
- ਤੁਸੀਂ ਜਿੰਨੀ ਮਿਹਨਤ ਕਰੋਗੇ, ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਓਨੀ ਹੀ ਸਫਲਤਾ ਮਿਲੇਗੀ। ਪਰ ਇੱਕ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਕਿਸੇ ਨੂੰ ਵੀ ਕੁਝ ਉਲਟਾ-ਸਿੱਧਾ ਨਾ ਕਹੋ, ਕਿਉਂਕਿ ਇਸ ਨਾਲ ਤੁਹਾਡੇ ਕਰੀਅਰ ‘ਤੇ ਬੁਰਾ ਅਸਰ ਪੈ ਸਕਦਾ ਹੈ।
- ਇਹ ਮਹੀਨਾ ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਲੈ ਕੇ ਆ ਸਕਦਾ ਹੈ। ਸਹੁਰੇ ਪੱਖ ਨਾਲ ਵੀ ਸਬੰਧ ਚੰਗੇ ਰਹਿਣਗੇ ਅਤੇ ਉਹਨਾਂ ਦਾ ਤੁਹਾਡੇ ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਤਾਲਮੇਲ ਦਿਖੇਗਾ, ਜਿਸ ਨਾਲ ਤੁਹਾਡੇ ਪਰਿਵਾਰ ਵਿੱਚ ਵੀ ਖੁਸ਼ੀ ਰਹੇਗੀ।
- ਇਹ ਸਮਾਂ ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਲਈ ਸਭ ਤੋਂ ਜ਼ਿਆਦਾ ਰੋਮਾਂਟਿਕ ਸਮਾਂ ਹੋਵੇਗਾ। ਆਪਣੇ ਰਿਸ਼ਤੇ ਨੂੰ ਪਿਆਰ ਨਾਲ ਸੰਭਾਲਣਾ ਤੁਹਾਡੇ ਲਈ ਚੰਗਾ ਰਹੇਗਾ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਮਹੀਨੇ ਦੀ ਸ਼ੁਰੂਆਤ ਚੰਗੀ ਰਹੇਗੀ।
- ਆਰਥਿਕ ਜੀਵਨ ਚੰਗਾ ਚੱਲੇਗਾ। ਮਾਰਚ 2024 ਓਵਰਵਿਊ ਦੇ ਅਨੁਸਾਰ, ਤੁਹਾਨੂੰ ਕਾਰੋਬਾਰ ਵਿੱਚ ਵੀ ਚੰਗਾ ਲਾਭ ਹੋਵੇਗਾ। ਨੌਕਰੀਪੇਸ਼ਾ ਜਾਤਕਾਂ ਨੂੰ ਕੁਝ ਇੰਤਜ਼ਾਰ ਕਰਨਾ ਪੈ ਸਕਦਾ ਹੈ। ਪਰ ਬੱਚਤ ਯੋਜਨਾਵਾਂ ਤੋਂ ਲਾਭ ਮਿਲੇਗਾ।
- ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ। ਇਸ ਮਹੀਨੇ ਤੁਹਾਡੀ ਪਾਚਣ ਖਮਤਾ ਥੋੜੀ ਕਮਜ਼ੋਰ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਖੂਨ ਸਬੰਧੀ ਕੁਝ ਸਮੱਸਿਆਵਾਂ ਜਿਵੇਂ ਅਨਿਯਮਿਤ ਬਲੱਡ ਪ੍ਰੈਸ਼ਰ ਜਾਂ ਖੂਨ ਦੀ ਅਸ਼ੁੱਧੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਦੱਖਣ ਦਿਸ਼ਾ ਵੱਲ ਮੂੰਹ ਕਰ ਕੇ ਆਪਣੇ ਪੂਰਵਜਾਂ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ।
ਸਾਲ 2024 ਵਿੱਚ ਤੁਹਾਡੀ ਸਿਹਤ ਕਿਹੋ-ਜਿਹੀ ਰਹੇਗੀ?ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਤੁਲਾ ਰਾਸ਼ੀ
- ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਅਨੁਕੂਲ ਰਹੇਗਾ। ਨੌਕਰੀਪੇਸ਼ਾ ਜਾਤਕਾਂ ਨੂੰ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਸਭ ਤੋਂ ਅਲੱਗ ਪ੍ਰਤਿਭਾ ਦੇ ਲਈ ਜਾਣੇ ਜਾਓਗੇ।
- ਇਹ ਮਹੀਨਾ ਪਰਿਵਾਰਿਕ ਦ੍ਰਿਸ਼ਟੀਕੋਣ ਤੋਂ ਚੰਗਾ ਰਹੇਗਾ। ਤੁਸੀਂ ਕੋਈ ਨਵੀਂ ਕਾਰ ਖਰੀਦ ਸਕਦੇ ਹੋ ਜਾਂ ਨਵੀਂ ਪ੍ਰਾਪਰਟੀ ਖਰੀਦ ਸਕਦੇ ਹੋ। ਘਰ ਵਿੱਚ ਕੋਈ ਫੰਕਸ਼ਨ ਵੀ ਹੋ ਸਕਦਾ ਹੈ, ਜਿਸ ਵਿੱਚ ਲੋਕਾਂ ਦਾ ਆਉਣਾ-ਜਾਣਾ ਹੋਵੇਗਾ ਅਤੇ ਪਰਿਵਾਰ ਵਿੱਚ ਖੁਸ਼ੀਆਂ ਆਉਣਗੀਆਂ।
- ਪ੍ਰੇਮ ਸਬੰਧਾਂ ਬਾਰੇ ਗੱਲ ਕਰੀਏ, ਤਾਂ ਮਹੀਨੇ ਦੀ ਸ਼ੁਰੂਆਤ ਕੁਝ ਕਮਜ਼ੋਰ ਰਹੇਗੀ। ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਤਾਲਮੇਲ ਵਧੀਆ ਰਹੇਗਾ, ਪ੍ਰੇਮ ਵਧੇਗਾ ਅਤੇ ਰੋਮਾਂਸ ਵੀ ਹੋਵੇਗਾ। ਤੁਸੀਂ ਦੋਵੇਂ ਕਿਤੇ ਘੁੰਮਣ ਵੀ ਜਾ ਸਕਦੇ ਹੋ।
- ਆਰਥਿਕ ਦ੍ਰਿਸ਼ਟੀਕੋਣ ਤੋਂ ਮਹੀਨੇ ਦੀ ਸ਼ੁਰੂਆਤ ਬਹੁਤ ਵਧੀਆ ਰਹੇਗੀ। ਇੱਕ ਤੋਂ ਜ਼ਿਆਦਾ ਸਰੋਤਾਂ ਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੁਆਰਾ ਵੀ ਤੁਸੀਂ ਚੰਗਾ ਧਨ-ਲਾਭ ਪ੍ਰਾਪਤ ਕਰ ਸਕਦੇ ਹੋ।
- ਇਹ ਮਹੀਨਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕੁਝ ਕਮਜ਼ੋਰ ਰਹਿ ਸਕਦਾ ਹੈ। ਤੁਹਾਨੂੰ ਗੈਸ, ਐਸੀਡਿਟੀ ਆਦਿ ਪਾਚਣ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਕੁਝ ਲੋਕਾਂ ਨੂੰ ਅੱਖਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ।
ਉਪਾਅ: ਤੁਹਾਨੂੰ ਸ਼ੁੱਕਰਵਾਰ ਦੇ ਦਿਨ ਛੋਟੀਆਂ ਕੰਨਿਆ ਦੇਵੀਆਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।
ਬ੍ਰਿਸ਼ਚਕ ਰਾਸ਼ੀ
- ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ, ਤਾਂ ਕੁਝ ਚੁਣੌਤੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਕਾਰਜ ਖੇਤਰ ਵਿੱਚ ਤੁਹਾਨੂੰ ਆਪਣਾ ਦਬਦਬਾ ਬਣਾਉਣ ਦੇ ਲਈ ਕੰਮ ਦੀ ਗਤੀ ਨੂੰ ਵਧਾਉਣਾ ਪਵੇਗਾ।
- ਇਹ ਮਹੀਨਾ ਪਰਿਵਾਰਿਕ ਜੀਵਨ ਵਿੱਚ ਕਹਾਸੁਣੀ ਨੂੰ ਦਿਖਾ ਰਿਹਾ ਹੈ। ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਤਣਾਅ ਵਧ ਸਕਦਾ ਹੈ। ਮਾਤਾ ਜੀ ਦੀ ਸਿਹਤ ਖਰਾਬ ਹੋ ਸਕਦੀ ਹੈ।
- ਜੇਕਰ ਤੁਹਾਡੇ ਪ੍ਰੇਮ ਸਬੰਧਾਂ ਬਾਰੇ ਗੱਲ ਕਰੀਏ ਤਾਂ ਪ੍ਰੇਮ ਸਬੰਧਾਂ ਵਿੱਚ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰੋਗੇ। ਤੁਸੀਂ ਆਪਣੇ ਪ੍ਰੇਮੀ ਨੂੰ ਖੁਸ਼ ਕਰਨ ਲਈ ਹਰ ਕੰਮ ਕਰੋਗੇ।
- ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤੁਹਾਡੀ ਆਰਥਿਕ ਸਥਿਤੀ ਵਧੀਆ ਰਹੇਗੀ। ਤੁਹਾਨੂੰ ਇੱਕ ਤੋਂ ਜ਼ਿਆਦਾ ਸਰੋਤਾਂ ਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਮਾਰਚ 2024 ਓਵਰਵਿਊ ਕਹਿੰਦਾ ਹੈ ਕਿ ਤੁਸੀਂ ਜਿੰਨੇ ਦੀ ਉਮੀਦ ਨਹੀਂ ਕੀਤੀ ਸੀ, ਉਸ ਤੋਂ ਜ਼ਿਆਦਾ ਧਨ ਤੁਹਾਨੂੰ ਇਸ ਸਮੇਂ ਵਿੱਚ ਪ੍ਰਾਪਤ ਹੋ ਸਕਦਾ ਹੈ।
- ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕਾਫੀ ਹੱਦ ਤੱਕ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਹਾਡੀ ਜੀਵਨ ਊਰਜਾ ਵਧੇਗੀ। ਤੁਹਾਡੀ ਇਮਿਊਨਿਟੀ ਵੀ ਵਧੀਆ ਰਹੇਗੀ, ਜਿਸ ਨਾਲ ਤੁਸੀਂ ਹਲਕੀ ਬਿਮਾਰੀਆਂ ਦੇ ਚਪੇਟ ਤੋਂ ਬਾਹਰ ਆ ਜਾਓਗੇ।
ਉਪਾਅ: ਇਕ ਚੰਗੀ ਗੁਣਵੱਤਾ ਵਾਲ਼ਾ ਮੂੰਗਾ ਰਤਨ ਤਾਂਬੇ ਦੀ ਅੰਗੂਠੀ ਵਿੱਚ ਜੜਵਾ ਕੇ ਅਨਾਮਿਕਾ ਉਂਗਲ਼ ਵਿੱਚ ਮੰਗਲਵਾਰ ਦੇ ਦਿਨ ਧਾਰਣ ਕਰੋ।
ਧਨੂੰ ਰਾਸ਼ੀ
- ਕਰੀਅਰ ਦੇ ਪੱਖ ਤੋਂ ਦੇਖੀਏ, ਤਾਂ ਤੁਹਾਡੇ ਨਾਲ ਕੰਮ ਕਰਨ ਵਾਲੇ ਸਹਿਕਰਮਿਆਂ ਦੇ ਨਾਲ ਤੁਹਾਡਾ ਵਿਵਹਾਰ ਬਹੁਤ ਮਹੱਤਵਪੂਰਣ ਰਹੇਗਾ, ਕਿਉਂਕਿ ਜੇਕਰ ਉਹਨਾਂ ਨਾਲ ਤੁਹਾਡੀ ਕਹਾਸੁਣੀ ਹੁੰਦੀ ਹੈ, ਤਾਂ ਉਹ ਤੁਹਾਡੇ ਵਿਰੁੱਧ ਕੰਮ ਕਰ ਸਕਦੇ ਹਨ ਅਤੇ ਕਾਰਜ ਖੇਤਰ ਵਿੱਚ ਤੁਹਾਡੇ ਲਈ ਮੁਸੀਬਤ ਬਣ ਸਕਦੇ ਹਨ।
- ਇਹ ਮਹੀਨਾ ਪਰਿਵਾਰਿਕ ਰੂਪ ਤੋਂ ਕੁਝ ਚੁਣੌਤੀਪੂਰਣ ਹੋ ਸਕਦਾ ਹੈ। ਤੁਸੀਂ ਆਪਣੇ ਕੰਮ ਵਿੱਚ ਬਹੁਤ ਜ਼ਿਆਦਾ ਰੁੱਝੇ ਰਹੋਗੇ। ਇਸ ਲਈ ਪਰਿਵਾਰ ਨੂੰ ਘੱਟ ਸਮਾਂ ਦਿਓਗੇ। ਤੁਹਾਡੀ ਇਹ ਬੇਰੁਖੀ ਪਰਿਵਾਰ ਦੇ ਮੈਂਬਰਾਂ ਨੂੰ ਪਰੇਸ਼ਾਨ ਕਰ ਸਕਦੀ ਹੈ।
- ਇਸ ਮਹੀਨੇ ਤੁਹਾਨੂੰ ਆਪਣੇ ਪ੍ਰੇਮ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਦਾ ਮੌਕਾ ਮਿਲੇਗਾ। ਪਰ ਤੁਹਾਨੂੰ ਆਪਣੀਆਂ ਭਾਵਨਾਵਾਂ ਉੱਤੇ ਕੰਟਰੋਲ ਰੱਖਣਾ ਚਾਹੀਦਾ ਹੈ।
- ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਚੰਗਾ ਸਾਬਿਤ ਹੋਵੇਗਾ। ਤੁਸੀਂ ਕਿਸੇ ਪ੍ਰਾਪਰਟੀ ਵਿੱਚ ਨਿਵੇਸ਼ ਕਰ ਸਕਦੇ ਹੋ। ਮਾਰਚ 2024 ਓਵਰਵਿਊ ਕਹਿੰਦਾ ਹੈ ਕਿ ਇਹ ਤੁਹਾਡੇ ਲਈ ਫਾਇਦੇ ਦਾ ਸੌਦਾ ਸਾਬਿਤ ਹੋ ਸਕਦਾ ਹੈ। ਪਰ ਨਿਵੇਸ਼ ਕਰਨ ਤੋਂ ਪਹਿਲਾਂ ਕਾਨੂੰਨੀ ਪੱਖ ਬਾਰੇ ਸੋਚ-ਵਿਚਾਰ ਜ਼ਰੂਰ ਕਰੋ।
- ਇਹ ਮਹੀਨਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਠੀਕ-ਠਾਕ ਰਹੇਗਾ। ਤੁਹਾਡੀ ਜੀਵਨ ਊਰਜਾ ਵਧੇਗੀ। ਤੁਸੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੋਗੇ। ਤੁਸੀਂ ਮਾਨਸਿਕ ਅਤੇ ਸਰੀਰਕ ਰੂਪ ਤੋਂ ਤੰਦਰੁਸਤ ਰਹੋਗੇ।
ਉਪਾਅ: ਤੁਹਾਨੂੰ ਐਤਵਾਰ ਦੇ ਦਿਨ ਗਊ ਮਾਤਾ ਨੂੰ ਕਣਕ ਦਾ ਸੁੱਕਾ ਆਟਾ ਖਿਲਾਉਣਾ ਚਾਹੀਦਾ ਹੈ।
ਮਕਰ ਰਾਸ਼ੀ
- ਕਰੀਅਰ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਕਾਰਜ ਖੇਤਰ ਵਿੱਚ ਤੁਹਾਡਾ ਦਬਦਬਾ ਬਣਿਆ ਰਹੇਗਾ। ਤੁਸੀਂ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਕਰੋਗੇ। ਇਸ ਨਾਲ ਕਾਰਜ ਖੇਤਰ ਵਿੱਚ ਤੁਹਾਨੂੰ ਪ੍ਰਸ਼ੰਸਾ ਮਿਲੇਗੀ।
- ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਤਾਲਮੇਲ ਬਿਹਤਰ ਬਣੇਗਾ। ਪਰ ਤੁਹਾਡੇ ਦੂਜੇ ਘਰ ਵਿੱਚ ਸੂਰਜ, ਸ਼ਨੀ ਅਤੇ ਬੁੱਧ ਦੇ ਹੋਣ ਨਾਲ ਆਪਸੀ ਵਾਦ-ਵਿਵਾਦ ਹੋ ਸਕਦਾ ਹੈ।
- ਮਹੀਨੇ ਦੀ ਸ਼ੁਰੂਆਤ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਹੋਵੇਗੀ। ਤੁਸੀਂ ਆਪਣੇ ਮਨ ਦੀਆਂ ਗਹਿਰਾਈਆਂ ਤੋਂ ਆਪਣੇ ਪ੍ਰੇਮੀ ਨੂੰ ਪਿਆਰ ਕਰੋਗੇ। ਤੁਹਾਡੇ ਦੋਹਾਂ ਵਿਚਕਾਰ ਤਾਲਮੇਲ ਬਹੁਤ ਵਧੀਆ ਰਹੇਗਾ।
- ਮਹੀਨੇ ਦੀ ਸ਼ੁਰੂਆਤ ਵਿੱਚ ਤੁਹਾਡੇ ਲਈ ਆਰਥਿਕ ਲਾਭ ਦੀ ਸੰਭਾਵਨਾ ਬਣੇਗੀ। ਤੁਹਾਨੂੰ ਧਨ ਦੀ ਬੱਚਤ ਕਰਨ ਵਿੱਚ ਸਫਲਤਾ ਮਿਲੇਗੀ। ਤੁਹਾਡਾ ਬੈਂਕ ਬੈਲੇਂਸ ਵਧੇਗਾ।
- ਇਹ ਮਹੀਨਾ ਸਿਹਤ ਦੇ ਮੋਰਚੇ ਉੱਤੇ ਔਸਤ ਰਹੇਗਾ। ਤੁਹਾਨੂੰ ਅੱਖ, ਦੰਦ ਜਾਂ ਵਾਲਾਂ ਨਾਲ ਸਬੰਧਤ ਕੋਈ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਆਪਣਾ ਧਿਆਨ ਰੱਖੋ ਅਤੇ ਜ਼ਿਆਦਾ ਧੁੱਪ ਵਿੱਚ ਬਾਹਰ ਨਾ ਜਾਓ। ਇਸ ਨਾਲ ਤੁਹਾਡੇ ਚਿਹਰੇ ਉੱਤੇ ਸਨਬਰਨ ਵੀ ਹੋ ਸਕਦਾ ਹੈ।
ਉਪਾਅ: ਮੰਗਲਵਾਰ ਦੇ ਦਿਨ ਕਿਸੇ ਮੰਦਿਰ ਵਿੱਚ ਤ੍ਰਿਕੋਣਾ ਝੰਡਾ ਲਗਾਓ।
ਕੀ ਸਾਲ 2024 ਵਿੱਚ ਤੁਹਾਡੇ ਜੀਵਨ ਵਿੱਚ ਹੋਵੇਗੀ ਪ੍ਰੇਮ ਦੀ ਦਸਤਕ?ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ
ਕੁੰਭ ਰਾਸ਼ੀ
- ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਮਹੀਨੇ ਦੀ ਸ਼ੁਰੂਆਤ ਵਿੱਚ ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਕੰਮ ਦੇ ਸਿਲਸਿਲੇ ਵਿੱਚ ਲੰਬੀਆਂ ਯਾਤਰਾਵਾਂ ਕਰਨ ਨਾਲ ਤੁਹਾਨੂੰ ਲਾਭ ਹੋਵੇਗਾ। ਤੁਸੀਂ ਕਾਫੀ ਰੁੱਝੇ ਵੀ ਰਹੋਗੇ।
- ਇਹ ਮਹੀਨਾ ਪਰਿਵਾਰਿਕ ਰੂਪ ਤੋਂ ਔਸਤ ਰਹੇਗਾ। ਤੁਸੀਂ ਆਪਣੀਆਂ ਗੱਲਾਂ ਨਾਲ਼ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੋਗੇ। ਹਾਲਾਂਕਿ ਇਸ ਨਾਲ ਕਈ ਵਾਰ ਸਮੱਸਿਆ ਹੱਲ ਹੋ ਵੀ ਜਾਵੇਗੀ, ਪਰ ਬਾਅਦ ਵਿੱਚ ਵਿਗੜ ਵੀ ਸਕਦੀ ਹੈ।
- ਤੁਸੀਂ ਆਪਣੇ ਪ੍ਰੇਮ ਸਬੰਧਾਂ ਨੂੰ ਖੁੱਲ ਕੇ ਸਵੀਕਾਰ ਕਰੋਗੇ ਅਤੇ ਇਸ ਬਾਰੇ ਬੇਬਾਕੀ ਨਾਲ ਗੱਲਬਾਤ ਕਰੋਗੇ। ਤੁਸੀਂ ਨਿਡਰ ਹੋਵੋਗੇ ਅਤੇ ਆਪਣੇ ਪ੍ਰੇਮ ਜੀਵਨ ਨੂੰ ਲੈ ਕੇ ਬਹੁਤ ਜ਼ਿਆਦਾ ਮਜ਼ਬੂਤ ਮਹਿਸੂਸ ਕਰੋਗੇ।
- ਤੁਹਾਡੇ ਖਰਚੇ ਬਹੁਤ ਜ਼ਿਆਦਾ ਹੋ ਸਕਦੇ ਹਨ। ਤੁਸੀਂ ਦਿਲ ਖੋਲ ਕੇ ਆਪਣੀ ਖੁਸ਼ੀ ਨਾਲ ਖਰਚ ਕਰੋਗੇ ਅਤੇ ਦੋਵੇਂ ਹੱਥਾਂ ਨਾਲ ਧਨ ਲੁਟਾਓਗੇ। ਇਸ ਨਾਲ ਤੁਹਾਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਵਿਦੇਸ਼ ਜਾਣ ਵਿੱਚ ਵੀ ਸਫਲਤਾ ਮਿਲ ਸਕਦੀ ਹੈ। ਵਿਦੇਸ਼ ਯਾਤਰਾ ਉੱਤੇ ਖਰਚਾ ਵੀ ਬਹੁਤ ਜ਼ਿਆਦਾ ਹੋ ਸਕਦਾ ਹੈ।
- ਇਹ ਮਹੀਨਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਸ਼ੁਰੂਆਤ ਵਿੱਚ ਕੁਝ ਕਮਜ਼ੋਰ ਰਹੇਗਾ। ਮਾਰਚ 2024 ਓਵਰਵਿਊ ਦੇ ਅਨੁਸਾਰ, ਤੁਹਾਡੀ ਸਿਹਤ ਵਿੱਚ ਕੁਝ ਗਿਰਾਵਟ ਆ ਸਕਦੀ ਹੈ। ਤੁਹਾਨੂੰ ਤੇਜ਼ ਬੁਖਾਰ, ਸਿਰ ਦਰਦ ਜਾਂ ਸਰੀਰ ਵਿੱਚ ਦਰਦ ਅਤੇ ਜੋੜਾਂ ਵਿੱਚ ਦਰਦ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ।
ਉਪਾਅ: ਰਾਤ ਨੂੰ ਸੋਂਦੇ ਸਮੇਂ ਆਪਣੇ ਸਿਰ ਦੇ ਕੋਲ਼ ਤਾਂਬੇ ਦੀ ਗੜਵੀ ਵਿੱਚ ਥੋੜਾ ਜਿਹਾ ਪਾਣੀ ਰੱਖੋ ਅਤੇ ਸਵੇਰੇ ਉੱਠ ਕੇ ਇਸ ਨੂੰ ਕਿਸੇ ਲਾਲ ਫੁੱਲਾਂ ਵਾਲ਼ੇ ਬੂਟੇ ਵਿੱਚ ਪਾ ਦਿਓ।
ਮੀਨ ਰਾਸ਼ੀ
- ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਕਰੀਅਰ ਵਿੱਚ ਜ਼ਿਆਦਾ ਪਰੇਸ਼ਾਨੀਆਂ ਦੇਖਣ ਨੂੰ ਨਹੀਂ ਮਿਲਣਗੀਆਂ। ਕਾਰਜ ਖੇਤਰ ਵਿੱਚ ਤੁਹਾਡਾ ਮਹੱਤਵ ਬਣਿਆ ਰਹੇਗਾ ਅਤੇ ਤੁਸੀਂ ਆਪਣੇ ਅਨੁਭਵ ਅਤੇ ਆਪਣੀ ਮਿਹਨਤ ਉੱਤੇ ਭਰੋਸਾ ਰੱਖਦੇ ਹੋਏ ਆਪਣਾ ਕੰਮ ਕਰੋਗੇ।
- ਇਹ ਮਹੀਨਾ ਪਰਿਵਾਰਕ ਜੀਵਨ ਦੇ ਲਈ ਔਸਤ ਰਹੇਗਾ। ਮਹੀਨੇ ਦੀ ਸ਼ੁਰੂਆਤ ਵਿੱਚ ਕੁਝ ਸਮੱਸਿਆਵਾਂ ਸਾਹਮਣੇ ਆਉਣਗੀਆਂ। ਇਹਨਾਂ ਦੇ ਕਾਰਣ ਪਰਿਵਾਰ ਵਿੱਚ ਝਗੜੇ ਦੀ ਨੌਬਤ ਵੀ ਆ ਸਕਦੀ ਹੈ।
- ਤੁਸੀਂ ਰਿਸ਼ਤੇ ਵਿੱਚ ਪ੍ਰੇਮ ਦੇ ਪ੍ਰਤੀ ਗੰਭੀਰ ਰਹੋਗੇ। ਤੁਹਾਡੇ ਦੋਹਾਂ ਵਿਚਕਾਰ ਭਰਪੂਰ ਰੋਮਾਂਸ ਦੀ ਸੰਭਾਵਨਾ ਬਣੇਗੀ। ਤੁਸੀਂ ਇੱਕ-ਦੂਜੇ ਨਾਲ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਕਰੋਗੇ।
- ਆਰਥਿਕ ਲਿਹਾਜ਼ ਤੋਂ ਇਹ ਮਹੀਨਾ ਤੁਹਾਡੇ ਲਈ ਸ਼ਾਨਦਾਰ ਰਹੇਗਾ। ਤੁਸੀਂ ਜਿੰਨੀ ਵੀ ਮਿਹਨਤ ਕਰੋਗੇ, ਉਸ ਤੋਂ ਤੁਹਾਨੂੰ ਚੰਗੀ ਆਮਦਨ ਪ੍ਰਾਪਤ ਹੋਵੇਗੀ। ਨੌਕਰੀ ਵਿੱਚ ਵੀ ਤਰੱਕੀ ਦੀ ਸੰਭਾਵਨਾ ਬਣੇਗੀ।
- ਇਹ ਮਹੀਨਾ ਸਿਹਤ ਦੀ ਦ੍ਰਿਸ਼ਟੀ ਤੋਂ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਤੁਹਾਨੂੰ ਆਪਣੇ ਇਲਾਜ ਉੱਤੇ ਖਰਚਾ ਵੀ ਕਰਨਾ ਪੈ ਸਕਦਾ ਹੈ।
ਉਪਾਅ: ਹਰ ਰੋਜ਼ ਸ਼੍ਰੀ ਬਜਰੰਗ ਬਾਣ ਜੀ ਦਾ ਪਾਠ ਕਰਨਾ ਤੁਹਾਡੇ ਲਈ ਲਾਭਦਾਇਕ ਰਹੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ:ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !