ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (14-20 ਅਪ੍ਰੈਲ, 2024)
ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 14-20 ਅਪ੍ਰੈਲ 2024: ਮਾਰਚ ਦਾ ਇਹ ਹਫਤਾ ਵੱਖ-ਵੱਖ ਮੂਲਾਂਕ ਦੇ ਜਾਤਕਾਂ ਦੇ ਲਈ ਕਈ ਬਿਹਤਰੀਨ ਮੌਕੇ ਲੈ ਕੇ ਆਵੇਗਾ। ਜੇਕਰ ਤੁਸੀਂ ਆਪਣੇ ਮੂਲਾਂਕ ਦੇ ਆਧਾਰ ‘ਤੇ ਆਪਣੇ ਪ੍ਰੇਮ ਜੀਵਨ, ਕਰੀਅਰ, ਸਿਹਤ ਜਾਂ ਆਰਥਿਕ ਸਥਿਤੀ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਤਾਂ ਇਸ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ। ਇਸ ਲੇਖ ਵਿੱਚ ਸਾਡੇ ਅਨੁਭਵੀ ਅੰਕ-ਜੋਤਸ਼ੀ ਅਤੇ ਜੋਤਿਸ਼ ਆਚਾਰਿਆ ਹਰਿਹਰਣ ਜੀ ਨੇ ਮੂਲਾਂਕ ਦੇ ਆਧਾਰ ‘ਤੇ ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 14-20 ਅਪ੍ਰੈਲ ਦੇ ਲਈ ਸਟੀਕ ਭਵਿੱਖਬਾਣੀ ਪ੍ਰਦਾਨ ਕੀਤੀ ਹੈ।
ਦੁਨੀਆ ਭਰ ਦੇਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਤੁਹਾਡੀ ਰਾਸ਼ੀ ਲਈ ਆਉਣ ਵਾਲ਼ਾ ਸਾਲ ਕਿਹੋ-ਜਿਹਾ ਰਹੇਗਾ
ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (14-20 ਅਪ੍ਰੈਲ, 2024)
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਆਰਟੀਕਲ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ 14-20 ਅਪ੍ਰੈਲ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਮੂਲਾਂਕ 1
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਵਾਲੇ ਜਾਤਕ ਆਪਣੇ ਕੰਮਾਂ ਵਿੱਚ ਬਹੁਤ ਪੇਸ਼ੇਵਰ ਹੁੰਦੇ ਹਨ ਅਤੇ ਵੱਡੇ ਜਾਂ ਮਹੱਤਵਪੂਰਣ ਫੈਸਲੇ ਲੈਂਦੇ ਸਮੇਂ ਆਪਣੇ ਉੱਚ-ਮੁੱਲਾਂ ਦਾ ਉਪਯੋਗ ਕਰ ਸਕਦੇ ਹਨ। ਇਹਨਾਂ ਜਾਤਕਾਂ ਵਿੱਚ ਗਜ਼ਬ ਦੀ ਪ੍ਰਸ਼ਾਸਨਿਕ ਕੁਸ਼ਲਤਾ ਦੇਖੀ ਜਾਂਦੀ ਹੈ ਅਤੇ ਆਪਣੇ ਇਸ ਗੁਣ ਦੇ ਕਾਰਨ ਇਹ ਤੇਜ਼ੀ ਨਾਲ ਅੱਗੇ ਵਧਦੇ ਹਨ। ਇਸ ਮੂਲਾਂਕ ਦੇ ਜਾਤਕ ਰਾਜਾ ਜਿਹਾ ਵਿਅਕਤਿੱਤਵ ਰੱਖਦੇ ਹਨ ਅਤੇ ਉਹਨਾਂ ਦੇ ਜੀਵਨ ਵਿੱਚ ਸਭ ਕੁਝ ਹੁੰਦਾ ਵੀ ਉਸੇ ਤਰ੍ਹਾਂ ਹੀ ਹੈ। ਇਹ ਮੂਲਾਂਕ 1 ਦੇ ਜਾਤਕਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਇਹਨਾਂ ਜਾਤਕਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਇਹ ਵੱਡੇ ਅਤੇ ਮੁਸ਼ਕਿਲ ਕੰਮਾਂ ਨੂੰ ਕਰਨ ਵਿੱਚ ਮਾਹਰ ਹੁੰਦੇ ਹਨ। ਇਹ ਬਿਨਾਂ ਸੋਚੇ-ਸਮਝੇ ਕੰਮ ਕਰਦੇ ਹਨ, ਜਿਸ ਕਾਰਨ ਇਹਨਾਂ ਦੇ ਸਾਹਮਣੇ ਮੁਸ਼ਕਿਲਾਂ ਵੀ ਖੜੀਆਂ ਹੋ ਸਕਦੀਆਂ ਹਨ। ਇਹਨਾਂ ਜਾਤਕਾਂ ਨੂੰ ਘੁੰਮਣਾ-ਫਿਰਨਾ ਬਹੁਤ ਪਸੰਦ ਹੁੰਦਾ ਹੈ ਅਤੇ ਇਹਨਾਂ ਦੇ ਮਨ ਵਿੱਚ ਇਹੀ ਚਲਦਾ ਰਹਿੰਦਾ ਹੈ।
ਪ੍ਰੇਮ ਜੀਵਨ: ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਮਨਚਾਹੇ ਨਤੀਜੇ ਨਾ ਮਿਲ ਸਕਣ ਦੀ ਸੰਭਾਵਨਾ ਹੈ ਅਤੇ ਇਸ ਸਮੇਂ ਤੁਹਾਡਾ ਰਿਸ਼ਤਾ ਜ਼ਿਆਦਾ ਪ੍ਰਭਾਵੀ ਨਹੀਂ ਰਹੇਗਾ। ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਸਮਝ ਘੱਟ ਹੋਣ ਦੇ ਕਾਰਨ ਵਿਚਾਰਾਂ ਵਿੱਚ ਮਤਭੇਦ ਆ ਸਕਦੇ ਹਨ ਅਤੇ ਇਸੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।
ਪੜ੍ਹਾਈ: ਜੇਕਰ ਤੁਸੀਂ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਾਂ ਫਾਈਨੈਂਸ਼ੀਅਲ ਅਕਾਊਂਟਿੰਗ ਵਰਗੇ ਕਿਸੇ ਪ੍ਰੋਫੈਸ਼ਨਲ ਕੋਰਸ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਸ ਸਮੇਂ ਸਫਲਤਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਹੋਰ ਜ਼ਿਆਦਾ ਧਿਆਨ ਲਗਾਉਣ ਅਤੇ ਜ਼ਿਆਦਾ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਪੜ੍ਹਾਈ ਦੇ ਮਾਮਲੇ ਵਿੱਚ ਪ੍ਰੋਫੈਸ਼ਨਲ ਕੋਚਿੰਗ ਵੀ ਲੈਣੀ ਪੈ ਸਕਦੀ ਹੈ। ਇਸ ਦੀ ਮਦਦ ਨਾਲ ਤੁਸੀਂ ਪੜ੍ਹਾਈ ਵਿੱਚ ਪਿੱਛੇ ਰਹਿਣ ਤੋਂ ਬਚ ਸਕਦੇ ਹੋ ਅਤੇ ਇਹ ਕੋਚਿੰਗ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗੀ।
ਪੇਸ਼ੇਵਰ ਜੀਵਨ: ਜੇਕਰ ਗੱਲ ਕਰੀਏ ਨੌਕਰੀਪੇਸ਼ਾ ਜਾਤਕਾਂ ਦੀ, ਤਾਂ ਇਸ ਹਫਤੇ ਤੁਹਾਨੂੰ ਕਾਰਜ ਖੇਤਰ ਵਿੱਚ ਥੋੜੀ ਥਕਾਵਟ ਮਹਿਸੂਸ ਹੋ ਸਕਦੀ ਹੈ। ਤੁਹਾਡੇ ਉੱਤੇ ਕੰਮ ਦਾ ਬੋਝ ਵਧਣ ਦੀ ਵੀ ਸੰਭਾਵਨਾ ਹੈ ਅਤੇ ਇਸ ਕਾਰਨ ਤੁਸੀਂ ਤਣਾਅ ਵਿੱਚ ਆ ਸਕਦੇ ਹੋ। ਤੁਹਾਨੂੰ ਆਪਣੇ ਕੰਮ ਨੂੰ ਲੈ ਕੇ ਜ਼ਿਆਦਾ ਪੇਸ਼ੇਵਰ ਤਰੀਕੇ ਨਾਲ ਯੋਜਨਾ ਬਣਾ ਕੇ ਚੱਲਣ ਦੀ ਜ਼ਰੂਰਤ ਹੈ। ਕਾਰਜ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਦਾ ਇਹ ਇੱਕਮਾਤਰ ਤਰੀਕਾ ਹੈ। ਇਸ ਹਫਤੇ ਤੁਹਾਡੇ ਹੱਥ ਤੋਂ ਨਵੇਂ ਪ੍ਰੋਜੈਕਟ ਦੇ ਚੰਗੇ ਮੌਕੇ ਛੁੱਟ ਸਕਦੇ ਹਨ। ਕਾਰੋਬਾਰੀਆਂ ਨੂੰ ਇਸ ਸਮੇਂ ਚੰਗਾ ਮੁਨਾਫਾ ਨਾ ਹੋਣ ਦੀ ਸੰਭਾਵਨਾ ਹੈ ਅਤੇ ਕਦੇ-ਕਦੇ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।
ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫਤਾ ਤੁਹਾਡੇ ਲਈ ਜ਼ਿਆਦਾ ਸ਼ਾਨਦਾਰ ਨਹੀਂ ਰਹੇਗਾ। ਤੁਹਾਡੇ ਅੰਦਰ ਇਮਿਊਨਿਟੀ ਦੀ ਕਮੀ ਹੋ ਸਕਦੀ ਹੈ। ਇਸ ਕਾਰਨ ਤੁਹਾਡੀ ਊਰਜਾ ਵਿੱਚ ਕਮੀ ਆ ਸਕਦੀ ਹੈ, ਜਿਸ ਦੀ ਤੁਹਾਨੂੰ ਇਸ ਸਮੇਂ ਸਖਤ ਜ਼ਰੂਰਤ ਹੈ। ਤੁਹਾਨੂੰ ਤੇਜ਼ ਜ਼ੁਕਾਮ ਅਤੇ ਪੈਰਾਂ ਅਤੇ ਜੋੜਾਂ ਵਿੱਚ ਦਰਦ ਵੀ ਹੋ ਸਕਦਾ ਹੈ। ਸਿਹਤਮੰਦ ਰਹਿਣ ਲਈ ਤੁਹਾਨੂੰ ਯੋਗ ਅਤੇ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 19 ਵਾਰ ‘ॐ ਸੂਰਯਾਯ ਨਮਹ:' ਮੰਤਰ ਦਾ ਜਾਪ ਕਰੋ।
ਸਭ 12 ਰਾਸ਼ੀਆਂ ਦਾ ਸਭ ਤੋਂ ਵਿਸਤ੍ਰਿਤ 2024 ਫਲਾਦੇਸ਼: ਰਾਸ਼ੀਫਲ 2024
ਮੂਲਾਂਕ 2
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, ਜਾਂ 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਵਾਲੇ ਜਾਤਕ ਆਪਣੇ ਨਜ਼ਦੀਕੀ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਬਹਿਸ ਕਰਕੇ ਆਪਣੇ ਲਈ ਹੀ ਪਰੇਸ਼ਾਨੀਆਂ ਖੜੀਆਂ ਕਰ ਲੈਂਦੇ ਹਨ। ਆਪਣੇ ਇਸ ਵਿਵਹਾਰ ਦੇ ਕਾਰਨ ਇਹ ਜਾਤਕ ਇਸ ਅਵਧੀ ਦੇ ਦੌਰਾਨ ਇਕੱਲੇ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਨ। ਕਦੇ-ਕਦੇ ਇਹਨਾਂ ਦਾ ਦਿਮਾਗ ਅਸਥਿਰ ਹੋ ਸਕਦਾ ਹੈ ਅਤੇ ਇਹ ਇਹਨਾਂ ਦੇ ਲਈ ਕੁਝ ਵੱਡੀ ਉਪਲਬਧੀ ਪ੍ਰਾਪਤ ਕਰਨ ਵਿੱਚ ਰੁਕਾਵਟ ਬਣ ਸਕਦਾ ਹੈ। ਕਦੇ-ਕਦੇ ਇਹਨਾਂ ਜਾਤਕਾਂ ਦੀ ਸੋਚ ਬਹੁਤ ਸੀਮਿਤ ਹੋ ਸਕਦੀ ਹੈ ਅਤੇ ਇਹ ਜ਼ਿਆਦਾ ਖੁੱਲੇ ਵਿਚਾਰਾਂ ਵਾਲੇ ਨਹੀਂ ਰਹਿੰਦੇ ਹੁੰਦੇ। ਇਸ ਨਾਲ ਇਹਨਾਂ ਦੀ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਆ ਸਕਦੀ ਹੈ।
ਪ੍ਰੇਮ ਜੀਵਨ: ਇਸ ਸਮੇਂ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਹੋਣ ਦੇ ਸੰਕੇਤ ਹਨ। ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਅਜਿਹਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਧੀਰਜ ਰੱਖਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਚੱਲ ਰਹੇ ਮੁੱਦਿਆਂ ਦੇ ਫਾਇਦੇ ਅਤੇ ਨੁਕਸਾਨ ਦੇ ਬਾਰੇ ਵਿੱਚ ਸੋਚ ਕੇ ਉਹਨਾਂ ਦਾ ਸਹੀ ਹੱਲ ਕੱਢਣ ਬਾਰੇ ਸੋਚਣਾ ਚਾਹੀਦਾ ਹੈ।
ਪੜ੍ਹਾਈ: ਪੜ੍ਹਾਈ ਦੇ ਸਬੰਧ ਵਿੱਚ ਇਸ ਦੌਰਾਨ ਤੁਹਾਨੂੰ ਇਕਾਗਰਤਾ ਦੀ ਕਮੀ ਹੋ ਸਕਦੀ ਹੈ। ਪੜ੍ਹਾਈ ਦੇ ਪੱਧਰ ਵਿੱਚ ਸੁਧਾਰ ਲਿਆਉਣ ਲਈ ਤੁਹਾਨੂੰ ਬਿਹਤਰ ਕੋਚਿੰਗ ਲੈਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਸਫਲ ਹੋ ਸਕਦੇ ਹੋ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਦੇ ਲਈ ਇਸ ਹਫਤੇ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਯਾਤਰਾ ਕਰਨ ਦੀ ਸੰਭਾਵਨਾ ਬਣ ਰਹੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਇਹਨਾਂ ਯਾਤਰਾਵਾਂ ਤੋਂ ਜ਼ਿਆਦਾ ਲਾਭ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਸਮੇਂ ਤੁਹਾਡੇ ਉੱਤੇ ਕੰਮ ਦਾ ਬੋਝ ਵੱਧ ਸਕਦਾ ਹੈ, ਇਸ ਲਈ ਤੁਸੀਂ ਆਪਣੇ ਕੰਮ ਨੂੰ ਲੈ ਕੇ ਯੋਜਨਾ ਬਣਾ ਕੇ ਚਲੋ। ਇਸ ਨਾਲ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ। ਤੁਹਾਨੂੰ ਆਪਣੇ ਸਹਿਕਰਮੀਆਂ ਵੱਲੋਂ ਵੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਾਰਨ ਬਿਹਤਰ ਸੰਭਾਵਨਾਵਾਂ ਦੀ ਤਲਾਸ਼ ਵਿੱਚ ਤੁਸੀਂ ਨੌਕਰੀ ਬਦਲਣ ਬਾਰੇ ਵੀ ਸੋਚ ਸਕਦੇ ਹੋ।
ਸਿਹਤ: ਇਸ ਹਫਤੇ ਦੇ ਦੌਰਾਨ ਤੁਹਾਨੂੰ ਗੰਭੀਰ ਸਰਦੀ ਅਤੇ ਸਿਰ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ ਅਤੇ ਇਮਿਊਨਿਟੀ ਘੱਟ ਹੋਣ ਕਾਰਨ ਅਜਿਹਾ ਹੋ ਸਕਦਾ ਹੈ। ਸਿਹਤ ਨੂੰ ਠੀਕ ਰੱਖਣ ਲਈ ਤੁਸੀਂ ਯੋਗ ਅਤੇ ਮੈਡੀਟੇਸ਼ਨ ਦੀ ਮਦਦ ਲੈ ਸਕਦੇ ਹੋ।
ਉਪਾਅ: ਹਰ ਰੋਜ਼ 108 ਵਾਰ ‘ॐ ਚੰਦਰਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਮੂਲਾਂਕ 3
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ 3 ਵਾਲੇ ਜਾਤਕ ਖੁੱਲੇ ਵਿਚਾਰਾਂ ਵਾਲੇ ਹੁੰਦੇ ਹਨ। ਇਹ ਧਾਰਮਿਕ ਪ੍ਰਵਿਰਤੀ ਦੇ ਹੁੰਦੇ ਹਨ ਅਤੇ ਧਾਰਮਿਕ ਨੀਤੀਆਂ ਉੱਤੇ ਚੱਲਣਾ ਪਸੰਦ ਕਰਦੇ ਹਨ। ਇਹਨਾਂ ਨੂੰ ਕਰੀਅਰ ਨਾਲ ਸਬੰਧਤ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ। ਆਪਣੇ ਨਿੱਜੀ ਜੀਵਨ ਵਿੱਚ ਕਦੇ-ਕਦੇ ਇਹਨਾਂ ਜਾਤਕਾਂ ਨੂੰ ਆਪਣੇ ਹੰਕਾਰ ਦੇ ਕਾਰਨ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਇਹ ਜ਼ਿਆਦਾ ਸਹਿਯੋਗੀ ਵਿਵਹਾਰ ਵਾਲੇ ਨਹੀਂ ਹੁੰਦੇ। ਇਹ ਜਾਤਕ ਮਹੱਤਵਪੂਰਣ ਫੈਸਲੇ ਲੈਣ ਵਿੱਚ ਬਹੁਤ ਸਮਝਦਾਰੀ ਦਿਖਾਉਂਦੇ ਹਨ ਅਤੇ ਇਸ ਨਾਲ ਇਹਨਾਂ ਦੇ ਹਿੱਤਾਂ ਨੂੰ ਪ੍ਰੋਤਸਾਹਨ ਮਿਲਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਜੇਕਰ ਮੂਲਾਂਕ 3 ਦੇ ਜਾਤਕ ਕਿਸੇ ਫੈਸਲੇ ਉੱਤੇ ਅੱਗੇ ਵੱਧਦੇ ਹਨ, ਤਾਂ ਇਹ ਉਹਨਾਂ ਦੇ ਕਰੀਅਰ ਨਾਲ ਸਬੰਧਤ ਹੋ ਸਕਦਾ ਹੈ। ਇਸ ਹਫਤੇ ਤੁਸੀਂ ਆਪਣੀ ਕਿਸੇ ਛੁਪੀ ਹੋਈ ਯੋਗਤਾ ਨੂੰ ਪਹਿਚਾਣ ਸਕਦੇ ਹੋ, ਜੋ ਤੁਹਾਡੀ ਖਮਤਾ ਨੂੰ ਵਧਾਉਣ ਅਤੇ ਮੁਸ਼ਕਿਲ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਤੁਹਾਡਾ ਮਾਰਗਦਰਸ਼ਨ ਕਰੇਗੀ।
ਪ੍ਰੇਮ ਜੀਵਨ: ਤੁਸੀਂ ਇਸ ਸਮੇਂ ਆਪਣੇ ਪ੍ਰੇਮ ਜੀਵਨ ਵਿੱਚ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੇ ਹੋ। ਹਾਲਾਂਕਿ ਤੁਹਾਨੂੰ ਇਸ ਸਮੇਂ ਆਪਣੇ ਰਿਸ਼ਤੇ ਵਿੱਚ ਭਾਵਨਾਵਾਂ ਵਿੱਚ ਵਹਿਣ ਦੀ ਬਜਾਏ ਦਿਮਾਗ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਡੇ ਮਨ ਵਿੱਚ ਆਪਣੇ ਜੀਵਨਸਾਥੀ ਦੇ ਲਈ ਪ੍ਰੇਮ ਭਰੀਆਂ ਭਾਵਨਾਵਾਂ ਪੈਦਾ ਹੋਣਗੀਆਂ ਅਤੇ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਮਜ਼ਬੂਤ ਬਣੇਗਾ।
ਪੜ੍ਹਾਈ: ਜੇਕਰ ਤੁਸੀਂ ਮਾਸਟਰ ਡਿਗਰੀ ਜਾਂ ਪੀ ਐਚ ਡੀ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਡੇ ਲਈ ਇਹ ਹਫਤਾ ਬਹੁਤ ਸ਼ਾਨਦਾਰ ਰਹੇਗਾ। ਤੁਹਾਨੂੰ ਅੱਗੇ ਵਧਣ ਦੀ ਦਿਸ਼ਾ ਮਿਲੇਗੀ ਅਤੇ ਸਾਰੀ ਕਨਫਿਊਜ਼ਨ ਦੂਰ ਹੋ ਜਾਵੇਗੀ। ਤੁਸੀਂ ਆਪਣੇ ਟੀਚਿਆਂ ਨੂੰ ਲੈ ਕੇ ਲੈ ਕੇ ਜ਼ਿਆਦਾ ਸਪਸ਼ਟ ਮਹਿਸੂਸ ਕਰੋਗੇ।
ਪੇਸ਼ੇਵਰ ਜੀਵਨ: ਅਧਿਆਪਕਾਂ, ਮੈਂਟਰ, ਧਰਮ ਗੁਰੂ, ਮੋਟੀਵੇਸ਼ਨਲ ਸਪੀਕਰ, ਇਨਵੈਸਟਮੈਂਟ ਬੈਂਕਰ ਆਦਿ ਦੇ ਲਈ ਇਹ ਹਫਤਾ ਬਹੁਤ ਚੰਗਾ ਸਾਬਤ ਹੋਵੇਗਾ। ਤੁਹਾਨੂੰ ਆਰਥਿਕ ਖੇਤਰ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਦੇ ਲਈ ਮਲਟੀ ਲੈਵਲ ਨੈਟਵਰਕਿੰਗ ਬਿਜ਼ਨਸ ਚੰਗਾ ਰਹੇਗਾ ਅਤੇ ਤੁਸੀਂ ਜ਼ਿਆਦਾ ਮੁਨਾਫਾ ਕਮਾਓਗੇ। ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਆਪਣੇ ਪਾਰਟਨਰ ਤੋਂ ਪੂਰਾ ਸਹਿਯੋਗ ਮਿਲੇਗਾ।
ਸਿਹਤ: ਇਸ ਹਫਤੇ ਤੁਸੀਂ ਅਧਿਆਤਮਕ ਅਤੇ ਸਰੀਰਕ ਕਿਰਿਆਵਾਂ ਜਿਵੇਂ ਕਿ ਯੋਗ ਅਤੇ ਮੈਡੀਟੇਸ਼ਨ ਕਰਨ ਵਿੱਚ ਸਮਾਂ ਬਿਤਾਓਗੇ। ਇਸ ਨਾਲ ਤੁਹਾਡੇ ਸਰੀਰ ਅਤੇ ਮਨ ਦੋਵਾਂ ਨੂੰ ਹੀ ਲਾਭ ਮਿਲੇਗਾ।
ਉਪਾਅ: ਹਰ ਰੋਜ਼ ਸਵੇਰੇ ਸੂਰਜ ਦੇਵਤਾ ਨੂੰ ਜਲ ਦਿਓ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮੂਲਾਂਕ 4
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਇਸ ਸਮੇਂ ਮੂਲਾਂਕ 4 ਵਾਲੇ ਜਾਤਕ ਜਨੂੰਨ ਨਾਲ ਭਰੇ ਰਹਿਣਗੇ ਅਤੇ ਇਸ ਕਾਰਨ ਇਹ ਕਿਸੇ ਮੁਸ਼ਕਿਲ ਵਿੱਚ ਵੀ ਫਸ ਸਕਦੇ ਹਨ, ਜਿਸ ਦਾ ਇਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਵੇਗਾ। ਤੁਸੀਂ ਮੁਸ਼ਕਿਲ ਕੰਮ ਕਰਨ ਅਤੇ ਬਹੁਤ ਕੀਮਤੀ ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਪ੍ਰਾਪਤ ਕਰਨ ਦੇ ਚੱਕਰ ਵਿੱਚ ਤੁਸੀਂ ਆਪਣਾ ਹੀ ਨੁਕਸਾਨ ਕਰ ਲਓ। ਇਸ ਸਮੇਂ ਮੂਲਾਂਕ 4 ਵਾਲੇ ਜਾਤਕਾਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਹਨ ਅਤੇ ਇਸ ਦੇ ਕਾਰਨ ਇਹ ਕਿਸੇ ਪਰੇਸ਼ਾਨੀ ਵਿੱਚ ਫਸ ਸਕਦੇ ਹਨ।
ਪ੍ਰੇਮ ਜੀਵਨ: ਤੁਹਾਡੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਤਾਂ ਰਹੇਗੀ, ਪਰ ਇਸ ਦੇ ਬਾਵਜੂਦ ਤੁਸੀਂ ਆਪਣੇ ਪ੍ਰੇਮ ਜੀਵਨ ਨੂੰ ਲੈ ਕੇ ਸੰਤੁਸ਼ਟ ਮਹਿਸੂਸ ਨਹੀਂ ਕਰ ਸਕੋਗੇ। ਹੋ ਸਕਦਾ ਹੈ ਕਿ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤਾ ਖਤਮ ਹੋਣ ਦੀ ਕਗਾਰ ਤੱਕ ਪਹੁੰਚ ਜਾਵੇ ਅਤੇ ਤੁਹਾਨੂੰ ਅਜਿਹਾ ਮਹਿਸੂਸ ਹੋਵੇ ਜਿਵੇਂ ਤੁਹਾਡੇ ਹੱਥੋਂ ਸਭ ਕੁਝ ਛੁੱਟ ਰਿਹਾ ਹੈ। ਇਹ ਕੇਵਲ ਤੁਹਾਡੀ ਕਲਪਨਾ ਹੋ ਸਕਦੀ ਹੈ, ਜਦ ਕਿ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੋਵੇਗਾ ਅਤੇ ਤੁਹਾਡੇ ਮਨ ਵਿੱਚ ਕੋਈ ਅਜਿਹੀ ਭਾਵਨਾ ਆ ਸਕਦੀ ਹੈ ਜਿਵੇਂ ਕੁਝ ਮਾੜਾ ਹੋਣ ਵਾਲਾ ਹੈ। ਤੁਹਾਨੂੰ ਆਪਣੇ ਰਿਸ਼ਤੇ ਅਤੇ ਜੀਵਨ ਵਿੱਚ ਸੁੱਖ-ਸ਼ਾਂਤੀ ਦੇ ਲਈ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਣਾ ਕੇ ਚੱਲਣ ਦੀ ਜ਼ਰੂਰਤ ਹੈ।
ਪੜ੍ਹਾਈ: ਇਸ ਹਫਤੇ ਕੁਸ਼ਲਤਾ ਹੋਣ ਦੇ ਬਾਵਜੂਦ ਤੁਸੀਂ ਪੜ੍ਹਾਈ ਵੱਲ ਧਿਆਨ ਦੇਣ ਜਾਂ ਇਕਾਗਰਤਾ ਨਾਲ ਪੜ੍ਹਾਈ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ। ਅਜਿਹਾ ਮਨ ਵਿੱਚ ਚੱਲ ਰਹੇ ਕਨਫਿਊਜ਼ਨ ਅਤੇ ਪੜ੍ਹਾਈ ਵਿੱਚ ਸ਼ਿਖਰ ਤੱਕ ਪਹੁੰਚਣ ਦੀ ਉਤਸੁਕਤਾ ਕਾਰਨ ਹੋ ਸਕਦਾ ਹੈ। ਪੜ੍ਹਾਈ ਦੇ ਖੇਤਰ ਵਿੱਚ ਸਫਲਤਾ ਦੀ ਸ਼ਿਖਰ ਤੱਕ ਪਹੁੰਚਣ ਦੇ ਲਈ ਤੁਹਾਨੂੰ ਬਹੁਤ ਸੰਘਰਸ਼ ਕਰਨਾ ਪੈ ਸਕਦਾ ਹੈ। ਤੁਸੀਂ ਸਾਫਟਵੇਅਰ ਐਪਲੀਕੇਸ਼ਨ ਜਾਂ ਵਿਜ਼ੂਅਲ ਕਮਿਊਨੀਕੇਸ਼ਨ ਵਰਗੇ ਵਿਸ਼ਿਆਂ ਨੂੰ ਚੁਣ ਸਕਦੇ ਹੋ। ਪਰ ਇਹਨਾਂ ਵਿੱਚ ਤੁਹਾਡੇ ਲਈ ਉੱਚ ਅੰਕ ਪ੍ਰਾਪਤ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। ਤੁਹਾਨੂੰ ਇਹ ਵਿਸ਼ੇ ਮੁਸ਼ਕਿਲ ਲੱਗ ਸਕਦੇ ਹਨ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਇਸ ਹਫਤੇ ਆਪਣੀ ਸਥਿਤੀ ਥੋੜੀ ਮੁਸ਼ਕਿਲ ਲੱਗ ਸਕਦੀ ਹੈ। ਕਾਰਜ ਖੇਤਰ ਵਿੱਚ ਤੁਹਾਡੇ ਉੱਤੇ ਕੰਮ ਦਾ ਬੋਝ ਵੱਧ ਸਕਦਾ ਹੈ ਅਤੇ ਤੁਸੀਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸੰਭਾਲਣ ਵਿੱਚ ਅਸਫਲ ਹੋ ਸਕਦੇ ਹੋ। ਕਿਉਂਕਿ ਕੰਮ ਦਾ ਬੋਝ ਜ਼ਿਆਦਾ ਹੈ, ਇਸ ਲਈ ਇਸ ਨੂੰ ਸੰਭਾਲਣ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਅਤੇ ਕੰਮ ਵਿੱਚ ਸਫਲ ਹੋਣ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।
ਸਿਹਤ: ਇਸ ਸਮੇਂ ਤੁਹਾਨੂੰ ਚਮੜੀ ਨਾਲ ਸਬੰਧਤ ਐਲਰਜੀ ਹੋ ਸਕਦੀ ਹੈ। ਤੁਸੀਂ ਮੋਟਾਪੇ ਦੀ ਚਪੇਟ ਵਿੱਚ ਵੀ ਆ ਸਕਦੇ ਹੋ ਅਤੇ ਇਹ ਚੀਜ਼ ਸਿਹਤਮੰਦ ਰਹਿਣ ਵਿੱਚ ਰੁਕਾਵਟ ਦਾ ਕੰਮ ਕਰ ਸਕਦੀ ਹੈ। ਇਸ ਸਮੇਂ ਤੁਹਾਨੂੰ ਚਰਬੀ ਵਾਲਾ ਭੋਜਨ ਖਾਣ ਤੋਂ ਅਤੇ ਰਾਤ ਨੂੰ ਦੇਰ ਨਾਲ ਭੋਜਨ ਖਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਹਰ ਰੋਜ਼ 22 ਵਾਰ ‘ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮੂਲਾਂਕ 5
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਬਹੁਤ ਬੁੱਧੀਮਾਨ ਹੁੰਦੇ ਹਨ ਅਤੇ ਜੀਵਨ ਵਿੱਚ ਬਹੁਤ ਅੱਗੇ ਵਧਦੇ ਹਨ। ਇਹਨਾਂ ਵਿੱਚ ਜੀਵਨ ਵਿੱਚ ਸਫਲਤਾ ਦੇ ਸ਼ਿਖਰ ਤੱਕ ਪਹੁੰਚਣ ਦੀ ਯੋਗਤਾ ਹੁੰਦੀ ਹੈ ਅਤੇ ਇਹ ਸਫਲ ਹੋਣ ਦੇ ਲਈ ਸਖਤ ਮਿਹਨਤ ਕਰਦੇ ਹਨ। ਇਹ ਜਾਤਕ ਬਹੁਤ ਹਸਮੁਖ ਸੁਭਾਅ ਦੇ ਹੁੰਦੇ ਹਨ ਅਤੇ ਇਸ ਦੀ ਮਦਦ ਨਾਲ ਜੀਵਨ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ। ਇਹਨਾਂ ਦੀ ਰਚਨਾਤਮਕ ਚੀਜ਼ਾਂ ਵਿੱਚ ਦਿਲਚਸਪੀ ਹੁੰਦੀ ਹੈ ਅਤੇ ਇਸ ਦੀ ਮਦਦ ਨਾਲ ਇਹ ਆਪਣੇ ਅੰਦਰ ਕੁਝ ਸੁਧਾਰ ਲਿਆ ਸਕਦੇ ਹਨ।
ਪ੍ਰੇਮ ਜੀਵਨ: ਇਸ ਸਮੇਂ ਤੁਹਾਡਾ ਮੂਡ ਕਾਫੀ ਹਸਮੁਖ ਰਹੇਗਾ ਅਤੇ ਇਸ ਦੀ ਮਦਦ ਨਾਲ ਤੁਸੀਂ ਰੋਮਾਂਸ ਨਾਲ ਭਰਪੂਰ ਮਹਿਸੂਸ ਕਰੋਗੇ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਕਿਤੇ ਬਾਹਰ ਘੁੰਮਣ ਜਾ ਸਕਦੇ ਹੋ ਅਤੇ ਇਸ ਟ੍ਰਿਪ ਨਾਲ ਤੁਹਾਡੀ ਜੀਵਨ ਸ਼ੈਲੀ ਵਿੱਚ ਸੁਧਾਰ ਆਉਣ ਦੀ ਸੰਭਾਵਨਾ ਹੈ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਤਾਲਮੇਲ ਵਧੇਗਾ ਅਤੇ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਇਸ ਹਫਤੇ ਵਿਦਿਆਰਥੀ ਪੜ੍ਹਾਈ ਵਿੱਚ ਉੱਚ ਅੰਕ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ ਅਤੇ ਪੇਸ਼ੇਵਰ ਤਰੀਕੇ ਨਾਲ ਪੜ੍ਹਾਈ ਕਰਣਗੇ। ਇਹ ਕੌਸਟਿੰਗ, ਫਾਇਨੈਂਸ਼ੀਅਲ ਅਕਾਊਂਟਿੰਗ ਅਤੇ ਕਮਿਊਨੀਕੇਸ਼ਨ ਇੰਜੀਨਿਅਰਿੰਗ ਵਰਗੇ ਵਿਸ਼ਿਆਂ ਵਿੱਚ ਤਰੱਕੀ ਕਰਣਗੇ। ਇਹ ਸਭ ਤੁਹਾਡੇ ਆਸ-ਪਾਸ ਖੁਸ਼ਹਾਲ ਮਾਹੌਲ ਦੇ ਕਾਰਨ ਸੰਭਵ ਹੋ ਸਕੇਗਾ।
ਪੇਸ਼ੇਵਰ ਜੀਵਨ: ਕੰਮ ਦੇ ਮਾਮਲੇ ਵਿੱਚ ਇਹ ਹਫਤਾ ਤੁਹਾਡੇ ਪੱਖ ਵਿੱਚ ਰਹੇਗਾ। ਨੌਕਰੀਪੇਸ਼ਾ ਜਾਤਕਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਨੌਕਰੀ ਦੇ ਖੇਤਰ ਵਿੱਚ ਮਿਲ ਰਹੇ ਚੰਗੇ ਮੌਕਿਆਂ ਨਾਲ ਤੁਹਾਡੀ ਕਰੈਡੀਬਿਲਿਟੀ ਵਧੇਗੀ ਅਤੇ ਇਸ ਨਾਲ ਤੁਸੀਂ ਚੰਗਾ ਪ੍ਰਦਰਸ਼ਨ ਕਰ ਸਕੋਗੇ। ਇਸ ਸਮੇਂ ਕਾਰਬਾਰੀ ਆਪਣੇ ਵਿਰੋਧੀਆਂ ਉੱਤੇ ਹਾਵੀ ਰਹਿਣਗੇ। ਇਸ ਦੌਰਾਨ ਤੁਸੀਂ ਰਣਨੀਤੀਆਂ ਵਿਕਸਿਤ ਕਰਨ ਅਤੇ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਲਾਗੂ ਕਰਨ ਦੀ ਸਥਿਤੀ ਵਿੱਚ ਨਜ਼ਰ ਆਓਗੇ।
ਸਿਹਤ: ਇਸ ਹਫਤੇ ਤੁਹਾਡੀ ਸਿਹਤ ਬਹੁਤ ਚੰਗੀ ਰਹੇਗੀ। ਤੁਹਾਡੇ ਅੰਦਰ ਜੋਸ਼ ਅਤੇ ਉਤਸਾਹ ਵਧਣ ਦੇ ਕਾਰਨ ਅਜਿਹਾ ਹੋ ਸਕਦਾ ਹੈ। ਇਸ ਸਮੇਂ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਹੋਣ ਦੇ ਸੰਕੇਤ ਨਹੀਂ ਹਨ।
ਉਪਾਅ: ਹਰ ਰੋਜ਼ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਮੂਲਾਂਕ 6
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕਾਂ ਨੂੰ ਇਸ ਹਫਤੇ ਔਸਤ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਡੀ ਰਚਨਾਤਮਕ ਕਾਰਜਾਂ ਵਿੱਚ ਦਿਲਚਸਪੀ ਵਧੇਗੀ ਅਤੇ ਤੁਸੀਂ ਇਸ ਦਿਸ਼ਾ ਵਿੱਚ ਕੰਮ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਇਸ ਹਫਤੇ ਲੰਬੀ ਦੂਰੀ ਦੀ ਯਾਤਰਾ ਲਈ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਅਤੇ ਇਹ ਯਾਤਰਾਵਾਂ ਤੁਹਾਡੇ ਲਈ ਲਾਭਕਾਰੀ ਸਿੱਧ ਹੋਣਗੀਆਂ। ਇਸ ਸਮੇਂ ਤੁਹਾਡੇ ਅੰਦਰ ਕੋਈ ਖਾਸ ਕੁਸ਼ਲਤਾ ਵਿਕਸਿਤ ਹੋਵੇਗੀ ਅਤੇ ਤੁਸੀਂ ਚੰਗੀ ਤਰ੍ਹਾਂ ਕੰਮ ਕਰ ਸਕੋਗੇ।
ਪ੍ਰੇਮ ਜੀਵਨ: ਇਸ ਸਮੇਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਦੂਰੀ ਆਉਣ ਦੀ ਸੰਭਾਵਨਾ ਹੈ। ਤੁਹਾਡੇ ਦੋਹਾਂ ਦੇ ਵਿਚਕਾਰ ਈਗੋ ਸਬੰਧੀ ਸਮੱਸਿਆਵਾਂ ਹੋਣ ਨਾਲ ਅਜਿਹਾ ਹੋ ਸਕਦਾ ਹੈ। ਆਪਣੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਬਣਾ ਕੇ ਰੱਖਣ ਲਈ ਤੁਹਾਨੂੰ ਆਪਣੇ ਵੱਲੋਂ ਤਾਲਮੇਲ ਬਿਠਾ ਕੇ ਚੱਲਣ ਦੀ ਜ਼ਰੂਰਤ ਹੈ। ਪਰਿਵਾਰਕ ਸਮੱਸਿਆਵਾਂ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਜ਼ਿਆਦਾ ਬਹਿਸ ਹੋ ਸਕਦੀ ਹੈ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਕੁਝ ਬਿਹਤਰ ਕਰਨ ਦੇ ਲਈ ਤੁਹਾਨੂੰ ਆਪਣੇ ਵੱਲੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਨਹੀਂ ਤਾਂ ਉੱਚ ਅੰਕ ਪ੍ਰਾਪਤ ਕਰਨ ਤੋਂ ਪਿੱਛੇ ਰਹਿ ਸਕਦੇ ਹੋ। ਉੱਚ ਵਿਦਿਆ ਪ੍ਰਾਪਤ ਕਰਨ ਨੂੰ ਲੈ ਕੇ ਵੀ ਤੁਹਾਡੇ ਹੱਥੋਂ ਕੁਝ ਚੰਗੇ ਮੌਕੇ ਛੁੱਟ ਸਕਦੇ ਹਨ।
ਪੇਸ਼ੇਵਰ ਜੀਵਨ: ਇਸ ਸਮੇਂ ਨੌਕਰੀਪੇਸ਼ਾ ਜਾਤਕਾਂ ਦੇ ਲਈ ਆਪਣੇ ਕਾਰਜ ਖੇਤਰ ਵਿੱਚ ਔਸਤ ਸਫਲਤਾ ਪ੍ਰਾਪਤ ਕਰਨ ਦੀ ਸੰਭਾਵਨਾ ਬਣ ਰਹੀ ਹੈ। ਤੁਹਾਡੇ ਆਤਮਵਿਸ਼ਵਾਸ ਵਿੱਚ ਵੀ ਕਮੀ ਹੋਣ ਦੇ ਸੰਕੇਤ ਹਨ। ਇਸ ਕਾਰਨ ਤੁਹਾਡੀ ਪਰਫਾਰਮੈਂਸ ਵਿੱਚ ਵੀ ਗਿਰਾਵਟ ਆ ਸਕਦੀ ਹੈ ਅਤੇ ਤੁਹਾਡੇ ਤੋਂ ਗਲਤੀਆਂ ਹੋ ਸਕਦੀਆਂ ਹਨ। ਤੁਹਾਡੇ ਸਹਿਕਰਮੀ ਤੁਹਾਡਾ ਫਾਇਦਾ ਉਠਾ ਸਕਦੇ ਹਨ। ਕਾਰੋਬਾਰੀਆਂ ਨੂੰ ਬਿਹਤਰ ਯੋਜਨਾ ਬਣਾਉਣ ਅਤੇ ਆਪਣੇ ਕਾਰੋਬਾਰ ਉੱਤੇ ਕੰਟਰੋਲ ਰੱਖਣ ਦੀ ਜ਼ਰੂਰਤ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਹਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਹਫਤੇ ਜ਼ਿਆਦਾ ਮੁਨਾਫਾ ਕਮਾਉਣ ਦੇ ਲਈ ਤੁਹਾਨੂੰ ਆਪਣੀ ਰਣਨੀਤੀ ਵਿੱਚ ਪਰਿਵਰਤਨ ਕਰਨ ਦੀ ਜ਼ਰੂਰਤ ਹੈ।
ਸਿਹਤ: ਇਸ ਹਫਤੇ ਤੁਹਾਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਅਤੇ ਹੋਰ ਐਲਰਜੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਤੁਹਾਨੂੰ ਅੱਖਾਂ ਵਿੱਚ ਇਨਫੈਕਸ਼ਨ ਵੀ ਹੋ ਸਕਦਾ ਹੈ।
ਉਪਾਅ: ਹਰ ਰੋਜ਼ 33 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 7
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਦੇ ਜਾਤਕਾਂ ਦੀ ਕੁਸ਼ਲਤਾ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਤੁਹਾਡੇ ਅੰਦਰ ਚੰਗੇ ਅਤੇ ਬੁਰੇ ਦੀ ਪਹਿਚਾਣ ਕਰਨ ਅਤੇ ਦੁਨੀਆ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਅਨੁਮਾਨ ਲਗਾਉਣ ਦੀ ਯੋਗਤਾ ਵੀ ਵਿਕਸਿਤ ਹੋ ਸਕਦੀ ਹੈ। ਇਸ ਸਮੇਂ ਤੁਹਾਡੀ ਅਧਿਆਤਮ ਦੇ ਵੱਲ ਰੂਚੀ ਵਧੇਗੀ ਅਤੇ ਤੁਸੀਂ ਅਧਿਆਤਮਕ ਕਾਰਜਾਂ ਵਿੱਚ ਬਿਜ਼ੀ ਰਹੋਗੇ। ਤੁਸੀਂ ਆਪਣੇ ਲਈ ਕੋਈ ਵੱਡਾ ਮਹੱਤਵਪੂਰਣ ਫੈਸਲਾ ਲੈ ਸਕਦੇ ਹੋ। ਤੁਹਾਨੂੰ ਧਾਰਮਿਕ ਕਾਰਜਾਂ ਨੂੰ ਲੈ ਕੇ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਹਨਾਂ ਯਾਤਰਾਵਾਂ ਨਾਲ ਤੁਹਾਡੇ ਉਦੇਸ਼ ਦੀ ਪੂਰਤੀ ਹੋਣ ਦੀ ਵੀ ਸੰਭਾਵਨਾ ਹੈ।
ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਰਿਸ਼ਤੇ ਵਿੱਚ ਖਟਾਸ ਆਉਣ ਦੇ ਸੰਕੇਤ ਹਨ। ਅਜਿਹਾ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਅਤੇ ਸਕਾਰਾਤਮਕ ਵਿਚਾਰਾਂ ਜਾਂ ਭਾਵਨਾਵਾਂ ਦੀ ਕਮੀ ਦੇ ਕਾਰਨ ਹੋ ਸਕਦਾ ਹੈ। ਤੁਸੀਂ ਆਪਣੇ ਰਿਸ਼ਤੇ ਵਿੱਚ ਇਹਨਾਂ ਦੋਵਾਂ ਚੀਜ਼ਾਂ ਨੂੰ ਵਧਾਉਣ ਵੱਲ ਧਿਆਨ ਦਿਓ। ਤੁਸੀਂ ਆਪਣੇ ਰਿਸ਼ਤੇ ਵਿੱਚ ਪ੍ਰੇਮ ਅਤੇ ਖੁਸ਼ੀ ਨੂੰ ਬਰਕਰਾਰ ਰੱਖਣ ਦੇ ਲਈ ਕੋਸ਼ਿਸ਼ ਕਰਦੇ ਰਹੋ। ਅਜਿਹਾ ਕਰਨ ਨਾਲ ਤੁਹਾਡਾ ਰਿਸ਼ਤਾ ਬਿਹਤਰ ਹੋ ਸਕਦਾ ਹੈ।
ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਇਹ ਹਫਤਾ ਤੁਹਾਡੇ ਲਈ ਔਸਤ ਰਹੇਗਾ। ਤੁਸੀਂ ਇਸ ਸਮੇਂ ਬਹੁਤ ਜ਼ਿਆਦਾ ਤਣਾਅ ਵਿੱਚ ਰਹਿ ਸਕਦੇ ਹੋ ਅਤੇ ਇਸ ਕਾਰਨ ਸਫਲਤਾ ਪ੍ਰਾਪਤ ਕਰਨ ਅਤੇ ਆਪਣੇ ਲਈ ਖਾਸ ਜਗ੍ਹਾ ਬਣਾਉਣ ਵਿੱਚ ਅਸਫਲ ਹੋ ਸਕਦੇ ਹੋ। ਇਸ ਹਫਤੇ ਕਾਨੂੰਨ ਦੇ ਵਿਸ਼ੇ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਦੀ ਸੰਭਾਵਨਾ ਹੋ ਸਕਦੀ ਹੈ। ਤੁਹਾਨੂੰ ਆਪਣੇ ਵੱਲੋਂ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਤਾਂ ਕਿ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਸਫਲਤਾ ਦਾ ਬਿਹਤਰ ਉਦਾਹਰਣ ਪੇਸ਼ ਕਰ ਸਕੋ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਆਪਣੀ ਇੱਛਾ ਦੇ ਵਿਰੁੱਧ ਯਾਤਰਾ ਕਰਨੀ ਪੈ ਸਕਦੀ ਹੈ। ਇਸ ਕਾਰਨ ਤੁਸੀਂ ਆਪਣੀ ਮੌਜੂਦਾ ਨੌਕਰੀ ਨੂੰ ਲੈ ਕੇ ਥੋੜਾ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ। ਕਾਰੋਬਾਰੀਆਂ ਤੋਂ ਇਸ ਸਮੇਂ ਆਪਣੇ ਬਿਜ਼ਨਸ ਵਿੱਚ ਕੁਝ ਗਲਤੀਆਂ ਹੋਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਉਹਨਾਂ ਨੂੰ ਬਹੁਤ ਨੁਕਸਾਨ ਵੀ ਹੋ ਸਕਦਾ ਹੈ।
ਸਿਹਤ: ਇਸ ਹਫਤੇ ਤੁਹਾਨੂੰ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਤੁਹਾਨੂੰ ਸਨ-ਬਰਨ ਦੀ ਸਮੱਸਿਆ ਹੋ ਸਕਦੀ ਹੈ ਅਤੇ ਗਰਮੀ ਤੋਂ ਹੋਰ ਕੋਈ ਪਰੇਸ਼ਾਨੀ ਜਾਂ ਟਿਊਮਰ ਹੋਣ ਦੀ ਵੀ ਸੰਭਾਵਨਾ ਹੋ ਸਕਦੀ ਹੈ। ਇਹ ਚੀਜ਼ਾਂ ਤੁਹਾਡੀ ਚੰਗੀ ਸਿਹਤ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਹਨ।
ਉਪਾਅ: ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਨੂੰ ਖੁਸ਼ ਕਰਨ ਦੇ ਲਈ ਹਵਨ ਕਰਵਾਓ।
ਮੂਲਾਂਕ 8
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਇਸ ਮੂਲਾਂਕ ਵਾਲੇ ਜਾਤਕ ਸਿਧਾਂਤਾਂ ਉੱਤੇ ਚੱਲਣਾ ਪਸੰਦ ਕਰਦੇ ਹਨ ਅਤੇ ਆਪਣੇ ਕਾਰਜਾਂ ਦੇ ਪ੍ਰਤੀ ਸਮਰਪਿਤ ਹੁੰਦੇ ਹਨ। ਇਹਨਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ। ਮੂਲਾਂਕ 8 ਵਾਲੇ ਜਾਤਕ ਆਪਣੇ ਪਰਿਵਾਰ ਦੇ ਨਾਲ ਘੱਟ ਸਮਾਂ ਬਿਤਾਉਂਦੇ ਹਨ ਅਤੇ ਇਹਨਾਂ ਦਾ ਸਾਰਾ ਧਿਆਨ ਆਪਣੇ ਕੰਮ ਉੱਤੇ ਹੀ ਰਹਿੰਦਾ ਹੈ।
ਪ੍ਰੇਮ ਜੀਵਨ: ਪਿਆਰ ਦੇ ਮਾਮਲੇ ਵਿੱਚ ਤੁਸੀਂ ਬੁੱਧੀਮਾਨੀ ਨਾਲ ਕੰਮ ਕਰੋਗੇ। ਤੁਸੀਂ ਆਪਣੀ ਬੁੱਧੀਮਾਨੀ ਅਤੇ ਸਮਝਦਾਰੀ ਨਾਲ ਆਪਣੇ ਜੀਵਨਸਾਥੀ ਦੇ ਨਾਲ ਆਪਸੀ ਤਾਲਮੇਲ ਬਣਾਉਣ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਸਫਲ ਹੋਵੋਗੇ। ਤੁਹਾਡੀ ਸਮਝ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਪਿਆਰ ਵਧੇਗਾ।
ਪੜ੍ਹਾਈ: ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਚੰਗੇ ਨਤੀਜੇ ਪ੍ਰਾਪਤ ਕਰੋਗੇ ਅਤੇ ਤੁਹਾਡੇ ਅੰਦਰ ਸਕਾਰਾਤਮਕਤਾ ਵਧੇਗੀ। ਇਸ ਕਾਰਨ ਤੁਸੀਂ ਪੜ੍ਹਾਈ ਵਿੱਚ ਉੱਚ ਅੰਕ ਅਤੇ ਚੰਗੇ ਗ੍ਰੇਡ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਪ੍ਰੋਫੈਸ਼ਨਲ ਸਟਡੀਜ਼ ਜਿਵੇਂ ਕਿ ਮਕੈਨਿਕਲ ਇੰਜੀਨਿਅਰਿੰਗ ਅਤੇ ਆਟੋਮੋਬਾਈਲ ਇੰਜੀਨਿਅਰਿੰਗ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਪੇਸ਼ੇਵਰ ਜੀਵਨ: ਇਸ ਹਫਤੇ ਨੌਕਰੀਪੇਸ਼ਾ ਜਾਤਕ ਆਪਣੇ ਕੰਮ ਦੇ ਲਈ ਪ੍ਰਤੀਬੱਧਤਾ ਦਿਖਾਓਣਗੇ ਅਤੇ ਕਾਰਜ ਖੇਤਰ ਵਿੱਚ ਤੁਹਾਡਾ ਮਾਣ ਵਧੇਗਾ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੀ ਪ੍ਰਸ਼ੰਸਾ ਕਰਨਗੇ ਅਤੇ ਉਹ ਕੰਮ ਵਿੱਚ ਤੁਹਾਡੀ ਯੋਗਤਾ ਨੂੰ ਪਹਿਚਾਣ ਸਕਦੇ ਹਨ। ਕਾਰੋਬਾਰੀਆਂ ਨੂੰ ਇਸ ਹਫਤੇ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਹੈ।
ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫਤਾ ਅਨੁਕੂਲ ਰਹੇਗਾ। ਤੁਹਾਡੇ ਅੰਦਰ ਊਰਜਾ ਅਤੇ ਉਤਸਾਹ ਦੋਵਾਂ ਵਿੱਚ ਹੀ ਵਾਧਾ ਹੋਵੇਗਾ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ। ਤੁਹਾਨੂੰ ਇਸ ਸਮੇਂ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਹਾਲਾਂਕਿ ਤੁਹਾਨੂੰ ਮਾਮੂਲੀ ਪਰੇਸ਼ਾਨੀ ਜਿਵੇਂ ਸਿਰ ਦਰਦ ਜਾਂ ਪੈਰਾਂ ਵਿੱਚ ਦਰਦ ਆਦਿ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਨੂੰ ਸ਼ਨੀਦੇਵ ਨੂੰ ਖੁਸ਼ ਕਰਨ ਦੇ ਲਈ ਹਵਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮੂਲਾਂਕ 9
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਵਾਲੇ ਜਾਤਕ ਤੇਜ਼ੀ ਨਾਲ ਆਪਣਾ ਕੰਮ ਕਰਦੇ ਹਨ ਅਤੇ ਸਮੇਂ ਸਿਰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਧਿਆਨ ਦਿੰਦੇ ਹਨ। ਕਦੇ-ਕਦੇ ਆਪਣੀ ਤੇਜ਼ੀ ਜਾਂ ਜਲਦਬਾਜ਼ੀ ਦੇ ਕਾਰਨ ਇਹ ਮੁਸ਼ਕਿਲ ਵਿੱਚ ਫਸ ਜਾਂਦੇ ਹਨ। ਇਹਨਾਂ ਦੇ ਜੋਸ਼ ਵਿੱਚ ਆ ਕੇ ਕੰਮ ਕਰਨ ਨਾਲ਼ ਵੀ ਅਜਿਹਾ ਹੋ ਸਕਦਾ ਹੈ। ਆਪਣੇ ਆਵੇਗਪੂਰਣ ਵਿਵਹਾਰ ਦੇ ਕਾਰਨ ਇਹਨਾਂ ਜਾਤਕਾਂ ਦੇ ਹੱਥੋਂ ਕਈ ਚੰਗੇ ਮੌਕੇ ਛੁੱਟ ਸਕਦੇ ਹਨ।
ਪ੍ਰੇਮ ਜੀਵਨ: ਤੁਹਾਡੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਹਫਤੇ ਤੁਹਾਡੇ ਅੰਦਰ ਹੰਕਾਰ ਦੀ ਭਾਵਨਾ ਪੈਦਾ ਹੋ ਸਕਦੀ ਹੈ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਆਪਣੇ ਵਿਵਹਾਰ ਵਿੱਚ ਪਾਰਦਰਸ਼ਿਤਾ ਦਿਖਾਉਣ ਅਤੇ ਆਪਣੇ ਜੀਵਨਸਾਥੀ ਨਾਲ ਖੁੱਲ ਕੇ ਗੱਲ ਕਰਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਆਪਣੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦੇ ਹੋ, ਤਾਂ ਹੰਕਾਰ ਤੋਂ ਦੂਰ ਰਹੋ।
ਪੜ੍ਹਾਈ: ਇਸ ਸਮੇਂ ਪੜ੍ਹਾਈ ਦੇ ਮਾਮਲੇ ਵਿੱਚ ਵਿਦਿਆਰਥੀ ਜ਼ਿਆਦਾ ਕੋਸ਼ਿਸ਼ ਕਰਨ ਦੇ ਨਾਮ ‘ਤੇ ਧੀਰਜ ਖੋ ਸਕਦੇ ਹਨ। ਤੁਹਾਡੇ ਧੀਰਜ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਤੁਸੀਂ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਤੋਂ ਖੁੰਝ ਸਕਦੇ ਹੋ। ਪੜ੍ਹਾਈ ਨੂੰ ਲੈ ਕੇ ਤੁਹਾਨੂੰ ਆਪਣੇ ਤਰੀਕਿਆਂ ਅਤੇ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਲੋੜ ਹੈ।
ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕੰਮ ਵੱਲ ਜ਼ਿਆਦਾ ਧਿਆਨ ਦੇਣ ਅਤੇ ਇਕਾਗਰਤਾ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡੇ ਤੋਂ ਕੰਮ ਵਿੱਚ ਜ਼ਿਆਦਾ ਗਲਤੀਆਂ ਹੋ ਸਕਦੀਆਂ ਹਨ ਅਤੇ ਇਸ ਕਾਰਨ ਤੁਹਾਡੇ ਹੱਥ ਤੋਂ ਅਹੁਦੇ ਵਿੱਚ ਤਰੱਕੀ ਅਤੇ ਇਨਸੈਂਟਿਵ ਜਿਹੇ ਕੀਮਤੀ ਮੌਕੇ ਛੁੱਟ ਸਕਦੇ ਹਨ। ਕਾਰੋਬਾਰੀ ਜਾਤਕ ਜੋਸ਼ ਵਿੱਚ ਆ ਕੇ ਬਿਜ਼ਨਸ ਨਾਲ ਸਬੰਧਤ ਕੋਈ ਗਲਤ ਫੈਸਲਾ ਲੈ ਸਕਦੇ ਹਨ ਅਤੇ ਇਸ ਕਾਰਨ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਆਪਣੇ ਬਿਜ਼ਨਸ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਦੇ ਲਈ ਤੁਹਾਨੂੰ ਮਹੱਤਵਪੂਰਣ ਤੱਥਾਂ ਨੂੰ ਜਾਣਨ ਦੀ ਜ਼ਰੂਰਤ ਹੈ।
ਸਿਹਤ: ਇਸ ਹਫਤੇ ਤੁਹਾਨੂੰ ਤੇਜ਼ ਸਿਰ ਦਰਦ ਅਤੇ ਥਕਾਵਟ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਇਮਿਊਨਿਟੀ ਕਮਜ਼ੋਰ ਹੋਣ ਦੇ ਕਾਰਨ ਅਜਿਹਾ ਹੋ ਸਕਦਾ ਹੈ ਅਤੇ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਸਿਹਤ ਵਿੱਚ ਸੁਧਾਰ ਲਿਆਉਣ ਦੇ ਲਈ ਤੁਹਾਨੂੰ ਯੋਗ ਅਤੇ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਮੰਗਲਵਾਰ ਨੂੰ ਮੰਗਲ ਗ੍ਰਹਿ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
Astrological services for accurate answers and better feature
Astrological remedies to get rid of your problems
AstroSage on MobileAll Mobile Apps
- Rashifal 2025
- Horoscope 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025