ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (20-26) ਅਕਤੂਬਰ, 2024

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (20-26) ਅਕਤੂਬਰ, 2024

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(20-26) ਅਕਤੂਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਦੇ ਜਾਤਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਨਿਪਟਾਉਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਇਸ ਸਮੇਂ ਤੁਹਾਡੀ ਅਧਿਆਤਮਿਕ ਕਾਰਜਾਂ ਵਿੱਚ ਦਿਲਚਸਪੀ ਵਧੇਗੀ, ਜੋ ਕਿ ਤੁਹਾਡੇ ਲਈ ਸਕਾਰਾਤਮਕ ਸਾਬਤ ਹੋਵੇਗਾ

ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਦੇ ਕਾਰਨ ਮਤਭੇਦ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ। ਇਸ ਨਾਲ ਤੁਹਾਡੇ ਰਿਸ਼ਤੇ ਦੀ ਸੁੱਖ ਸ਼ਾਂਤੀ ਵੀ ਭੰਗ ਹੋਣ ਦੀ ਸੰਭਾਵਨਾ ਹੈ।

ਪੜ੍ਹਾਈ: ਇਸ ਹਫਤੇ ਵਿਦਿਆਰਥੀਆਂ ਦੇ ਲਈ ਕਿਸੇ ਵੀ ਕੰਮ ਵਿੱਚ ਧਿਆਨ ਲਗਾਓਣਾ ਮੁਸ਼ਕਿਲ ਹੋ ਸਕਦਾ ਹੈ। ਇਸ ਕਾਰਨ ਉਹ ਪੜ੍ਹਾਈ ਵਿੱਚ ਪਿੱਛੇ ਰਹਿ ਸਕਦੇ ਹਨ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਦੇ ਲਈ ਸਮਾਂ ਅਨੁਕੂਲ ਨਹੀਂ ਹੈ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਆਪਣੇ ਸਹਿਕਰਮੀਆਂ ਅਤੇ ਅਧਿਕਾਰੀਆਂ ਦੇ ਨਾਲ ਚੰਗੇ ਸਬੰਧ ਸਥਾਪਿਤ ਕਰਨ ਵਿੱਚ ਅਸਫਲ ਹੋ ਸਕਦੇ ਹੋ। ਨਾਲ ਹੀ ਕਾਰੋਬਾਰੀਆਂ ਨੂੰ ਘੱਟ ਮੁਨਾਫੇ ਨਾਲ ਹੀ ਸੰਤੁਸ਼ਟ ਰਹਿਣਾ ਪਵੇਗਾ।

ਸਿਹਤ: ਇਸ ਹਫਤੇ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜੋਸ਼ ਅਤੇ ਉਤਸ਼ਾਹ ਵਿੱਚ ਕਮੀ ਆਉਣ ਦੇ ਕਾਰਨ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਉਪਾਅ:ਹਰ ਰੋਜ਼ 108 ਵਾਰ 'ॐ ਗਣਪਤਯੇ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਤੁਸੀਂ ਉਤਸ਼ਾਹ ਨਾਲ ਭਰਪੂਰ ਰਹੋਗੇ ਅਤੇ ਇਸ ਕਾਰਨ ਤੁਹਾਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣ ਦੀ ਉਮੀਦ ਹੈ। ਤੁਸੀਂ ਇਸ ਸਮੇਂ ਆਪਣੇ ਹਿੱਤ ਦੇ ਲਈ ਕੁਝ ਫੈਸਲੇ ਕਰ ਸਕਦੇ ਹੋ।

ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੇ ਪ੍ਰੇਮ ਜੀਵਨ ਉੱਤੇ ਵੀ ਦੇਖਣ ਨੂੰ ਮਿਲੇਗਾ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਰਿਸ਼ਤਾ ਬਹੁਤ ਚੰਗਾ ਹੋਵੇਗਾ ਅਤੇ ਤੁਸੀਂ ਦੋਵੇਂ ਇੱਕ-ਦੂਜੇ ਨਾਲ ਖੁੱਲ ਕੇ ਗੱਲ ਕਰ ਸਕੋਗੇ।

ਪੜ੍ਹਾਈ: ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਕੁਸ਼ਲਤਾ ਨੂੰ ਪ੍ਰਦਰਸ਼ਿਤ ਕਰਨ ਅਤੇ ਲੋਕਾਂ ਦੇ ਵਿਚਕਾਰ ਆਪਣੀ ਖਾਸ ਜਗ੍ਹਾ ਬਣਾਉਣ ਵਿੱਚ ਸਫਲ ਹੋਵੋਗੇ। ਇਸ ਸਮੇਂ ਤੁਹਾਡੇ ਲਈ ਵਿੱਦਿਆ ਦੇ ਖੇਤਰ ਵਿੱਚ ਚੰਗੇ ਅੰਕ ਪ੍ਰਾਪਤ ਕਰਨਾ ਸੌਖਾ ਹੋਵੇਗਾ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਇਸ ਹਫਤੇ ਉੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਨੂੰ ਆਪਣੀ ਉਮੀਦ ਤੋਂ ਜ਼ਿਆਦਾ ਮੁਨਾਫਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੁਸੀਂ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਵੀ ਦੇ ਸਕੋਗੇ।

ਸਿਹਤ: ਇਸ ਸਮੇਂ ਤੁਸੀਂ ਜੋਸ਼ ਅਤੇ ਊਰਜਾ ਨਾਲ ਭਰੇ ਰਹੋਗੇ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ। ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਹਾਲਾਂਕਿ ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਉਪਾਅ:ਹਰ ਰੋਜ਼ 20 ਵਾਰ 'ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਆਪਣੀਆਂ ਕੋਸ਼ਿਸ਼ਾਂ ਵਿੱਚ ਵਿਸ਼ੇਸ਼ ਮਹਾਰਤ ਹਾਸਲ ਕਰਨ ਦੇ ਯੋਗ ਹੋਣਗੇ। ਅਧਿਆਤਮਕ ਕਾਰਜਾਂ ਵਿੱਚ ਹਿੱਸਾ ਲੈਣ ਨਾਲ ਤੁਹਾਨੂੰ ਸਹੀ ਮਾਰਗਦਰਸ਼ਨ ਮਿਲ ਸਕਦਾ ਹੈ।

ਪ੍ਰੇਮ ਜੀਵਨ: ਸ਼ਾਦੀਸ਼ੁਦਾ ਜੀਵਨ ਦੇ ਲਈ ਇਹ ਹਫਤਾ ਅਨੁਕੂਲ ਰਹੇਗਾ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਖੁਸ਼ੀਆਂ ਬਣੀਆਂ ਰਹਿਣਗੀਆਂ। ਤੁਸੀਂ ਦੋਵੇਂ ਕਿਸੇ ਤੀਰਥ ਸਥਾਨ ਦੀ ਯਾਤਰਾ ਲਈ ਵੀ ਜਾ ਸਕਦੇ ਹੋ ਅਤੇ ਇਹ ਯਾਤਰਾ ਤੁਹਾਡੇ ਰਿਸ਼ਤੇ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਦਾ ਕੰਮ ਕਰੇਗੀ।

ਪੜ੍ਹਾਈ: ਇਸ ਹਫਤੇ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰੋਗੇ। ਫਾਈਨੈਂਸ਼ੀਅਲ ਅਕਾਊਂਟਿੰਗ ਅਤੇ ਬਿਜ਼ਨਸ ਮੈਨੇਜਮੈਂਟ ਵਰਗੇ ਕੋਰਸ ਤੁਹਾਡੇ ਲਈ ਜ਼ਿਆਦਾ ਚੰਗੇ ਸਾਬਤ ਹੋਣਗੇ।

ਪੇਸ਼ੇਵਰ ਜੀਵਨ: ਇਸ ਹਫਤੇ ਤੁਸੀਂ ਆਪਣੇ ਕੰਮ ਵਿੱਚ ਜ਼ਿਆਦਾ ਮਹਾਰਤ ਪ੍ਰਾਪਤ ਕਰੋਗੇ। ਦੂਜੇ ਪਾਸੇ ਕਾਰੋਬਾਰੀਆਂ ਦੇ ਲਈ ਵੀ ਅਨੁਕੂਲ ਸਮਾਂ ਹੈ। ਉਹਨਾਂ ਨੂੰ ਆਪਣੀ ਉਮੀਦ ਤੋਂ ਜ਼ਿਆਦਾ ਮੁਨਾਫਾ ਹੋਣ ਦੀ ਸੰਭਾਵਨਾ ਹੈ।

ਸਿਹਤ: ਇਸ ਹਫਤੇ ਤੁਹਾਡੇ ਅੰਦਰ ਉੱਚ ਪੱਧਰ ਦੀ ਊਰਜਾ ਰਹੇਗੀ। ਤੁਸੀਂ ਜ਼ਿਆਦਾ ਸਕਾਰਾਤਮਕ ਮਹਿਸੂਸ ਕਰੋਗੇ ਅਤੇ ਇਸ ਦੇ ਕਾਰਨ ਤੁਹਾਡਾ ਉਤਸ਼ਾਹ ਹੋਰ ਜ਼ਿਆਦਾ ਵੱਧ ਜਾਵੇਗਾ।

ਉਪਾਅ:ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ ਚਾਰ ਵਾਲੇ ਜਾਤਕਾਂ ਨੂੰ ਤਣਾਅ ਘੇਰ ਸਕਦਾ ਹੈ। ਇਸ ਤੋਂ ਬਚਣ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਤੁਸੀਂ ਬਹੁਤ ਜ਼ਿਆਦਾ ਜਨੂੰਨ ਵਿੱਚ ਦਿੱਖ ਸਕਦੇ ਹੋ।

ਪ੍ਰੇਮ ਜੀਵਨ: ਇਹ ਹਫਤਾ ਤੁਹਾਡੇ ਪ੍ਰੇਮ ਜੀਵਨ ਦੇ ਲਈ ਅਨੁਕੂਲ ਨਹੀਂ ਹੈ। ਤੁਹਾਨੂੰ ਆਪਣੇ ਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਦਿੱਕਤ ਆ ਸਕਦੀ ਹੈ।

ਪੜ੍ਹਾਈ: ਸੰਭਵ ਹੈ ਕਿ ਪੜ੍ਹਾਈ ਦੇ ਮਾਮਲੇ ਵਿੱਚ ਇਹ ਹਫਤਾ ਥੋੜਾ ਮੁਸ਼ਕਿਲ ਸਾਬਿਤ ਹੋਵੇ। ਵਿਦਿਆਰਥੀਆਂ ਨੂੰ ਇਸ ਸਮੇਂ ਪੜ੍ਹਾਈ ਦੇ ਖੇਤਰ ਵਿੱਚ ਜ਼ਿਆਦਾ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।

ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਡੇ ਉੱਤੇ ਕੰਮ ਦਾ ਦਬਾਅ ਵਧਣ ਦੇ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ। ਕਾਰੋਬਾਰੀਆਂ ਨੂੰ ਆਪਣੇ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲਣ ਦੀ ਸੰਭਾਵਨਾ ਹੈ।

ਸਿਹਤ: ਇਸ ਸਮੇਂ ਸਿਹਤਮੰਦ ਰਹਿਣ ਦੇ ਲਈ ਤੁਹਾਨੂੰ ਸਮੇਂ ਸਿਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਤੁਹਾਨੂੰ ਪਾਚਣ ਸਬੰਧੀ ਪਰੇਸ਼ਾਨੀਆਂ ਹੋਣ ਦਾ ਡਰ ਹੈ।

ਉਪਾਅ:ਹਰ ਰੋਜ਼ 22 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ ਪੰਜ ਵਾਲੇ ਜਾਤਕਾਂ ਨੂੰ ਸਫਲਤਾ ਮਿਲੇਗੀ। ਇਸ ਦੇ ਨਾਲ ਹੀ ਤੁਸੀਂ ਜੋ ਵੀ ਨਵੀਂ ਟੀਚੇ ਤੈਅ ਕੀਤੇ ਹਨ, ਉਹਨਾਂ ਨੂੰ ਪ੍ਰਾਪਤ ਕਰਨ ਵਿੱਚ ਵੀ ਤੁਹਾਨੂੰ ਕਾਮਯਾਬੀ ਮਿਲਣ ਦੀ ਸੰਭਾਵਨਾ ਹੈ।

ਪ੍ਰੇਮ ਜੀਵਨ: ਇਸ ਸਮੇਂ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਆਪਸੀ ਸਮਝ ਬਹੁਤ ਚੰਗੀ ਹੋ ਸਕਦੀ ਹੈ। ਤੁਸੀਂ ਆਪਣੇ ਸਾਥੀ ਨੂੰ ਸਮਝਣ ਵਿੱਚ ਜ਼ਿਆਦਾ ਪਰਿਪੱਕਤਾ ਦਿਖਾਓਗੇ।

ਪੜ੍ਹਾਈ: ਇਸ ਹਫਤੇ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਕੁਸ਼ਲਤਾ ਨੂੰ ਸਾਬਿਤ ਕਰਨ ਦੇ ਯੋਗ ਹੋਣਗੇ ਅਤੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਣਗੇ।

ਪੇਸ਼ੇਵਰ ਜੀਵਨ: ਇਸ ਹਫਤੇ ਮੂਲਾਂਕ ਪੰਜ ਵਾਲੇ ਜਾਤਕ ਆਪਣੇ ਕਾਰਜ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਆਪਣੇ ਆਪ ਨੂੰ ਸਾਬਤ ਕਰਨ ਦੇ ਕਾਬਲ ਹੋਣਗੇ। ਕਾਰੋਬਾਰੀਆਂ ਨੂੰ ਆਪਣੇ ਅੰਦਰ ਸਕਾਰਾਤਮਕ ਪਰਿਵਰਤਨ ਦੇਖਣ ਨੂੰ ਮਿਲਣਗੇ।

ਸਿਹਤ: ਇਸ ਸਮੇਂ ਤੁਸੀਂ ਖੁਸ਼ ਰਹੋਗੇ ਅਤੇ ਤੁਹਾਡੇ ਅੰਦਰ ਜੋਸ਼ ਅਤੇ ਉਤਸ਼ਾਹ ਵੀ ਵੱਧ ਜਾਵੇਗਾ। ਇਸ ਦਾ ਸਕਾਰਾਤਮਕ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ।

ਉਪਾਅ:ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਮੂਲਾਂਕ ਛੇ ਵਾਲੇ ਜਾਤਕਾਂ ਨੂੰ ਯਾਤਰਾ ਦੇ ਸੰਦਰਭ ਵਿੱਚ ਲਾਭਕਾਰੀ ਨਤੀਜੇ ਪ੍ਰਾਪਤ ਹੋਣਗੇ। ਇਸ ਹਫਤੇ ਤੁਸੀਂ ਖੂਬ ਪੈਸਾ ਕਮਾਓਗੇ ਅਤੇ ਪੈਸੇ ਦੀ ਬੱਚਤ ਵੀ ਕਰ ਸਕੋਗੇ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਸੰਤੁਸ਼ਟ ਨਜ਼ਰ ਆਓਗੇ।

ਪੜ੍ਹਾਈ: ਤੁਸੀਂ ਕਮਿਊਨੀਕੇਸ਼ਨ ਇੰਜੀਨੀਅਰਿੰਗ, ਸੋਫਟਵੇਅਰ ਅਤੇ ਅਕਾਊਂਟਿੰਗ ਵਰਗੇ ਕੁਝ ਵਿਸ਼ਿਆਂ ਵਿੱਚ ਮਹਾਰਤ ਹਾਸਲ ਕਰ ਸਕਦੇ ਹੋ।

ਪੇਸ਼ੇਵਰ ਜੀਵਨ: ਤੁਹਾਨੂੰ ਆਪਣੀ ਦਿਲਚਸਪੀ ਦੇ ਅਨੁਸਾਰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣ ਦੀ ਉਮੀਦ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਅਤੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਬਾਰੇ ਸੋਚ ਰਹੇ ਹੋ, ਤਾਂ ਇਸ ਕੰਮ ਦੇ ਲਈ ਇਹ ਸਮਾਂ ਬਿਲਕੁਲ ਅਨੁਕੂਲ ਹੈ।

ਸਿਹਤ: ਸਿਹਤ ਦੇ ਮਾਮਲੇ ਵਿੱਚ ਇਹ ਹਫਤਾ ਸ਼ਾਨਦਾਰ ਰਹਿ ਸਕਦਾ ਹੈ। ਤੁਸੀਂ ਫਿੱਟ ਮਹਿਸੂਸ ਕਰੋਗੇ ਅਤੇ ਇਸ ਸਮੇਂ ਤੁਹਾਨੂੰ ਸਿਹਤ ਸਬੰਧੀ ਕੋਈ ਮਾਮੂਲੀ ਸਮੱਸਿਆ ਵੀ ਪਰੇਸ਼ਾਨ ਨਹੀਂ ਕਰੇਗੀ।

ਉਪਾਅ:ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਤੁਹਾਡੇ ਵਿਅਕਤਿੱਤਵ ਵਿੱਚ ਕਮੀ ਆਓਣ ਦੇ ਸੰਕੇਤ ਹਨ। ਇਸ ਦੇ ਨਾਲ ਹੀ ਤੁਸੀਂ ਅਸੁਰੱਖਿਅਤ ਵੀ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਛੋਟੇ-ਛੋਟੇ ਕੰਮ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ, ਯੋਜਨਾ ਬਣਾਉਣ ਅਤੇ ਫੇਰ ਉਸ ਦੇ ਅਨੁਸਾਰ ਅੱਗੇ ਵਧਣ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰੇਮ ਜੀਵਨ: ਇਹ ਹਫਤਾ ਪ੍ਰੇਮ ਜੀਵਨ ਦੇ ਲਈ ਜ਼ਿਆਦਾ ਚੰਗਾ ਨਹੀਂ ਰਹੇਗਾ। ਕੁਝ ਪਰਿਵਾਰਕ ਸਮੱਸਿਆਵਾਂ ਦੇ ਕਾਰਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਪ੍ਰੇਮ ਦਾ ਆਨੰਦ ਲੈ ਨਹੀਂ ਲੈ ਸਕੋਗੇ।

ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਇਸ ਸਮੇਂ ਵਿਦਿਆਰਥੀਆਂ ਦੀ ਸਿੱਖਣ ਦੀ ਸ਼ਕਤੀ ਔਸਤ ਹੀ ਰਹੇਗੀ ਅਤੇ ਇਸ ਕਾਰਨ ਉਹ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ। ਇਸ ਹਫਤੇ ਤੁਸੀਂ ਕੋਈ ਨਵੀਂ ਕੁਸ਼ਲਤਾ ਸਿੱਖ ਸਕਦੇ ਹੋ।

ਪੇਸ਼ੇਵਰ ਜੀਵਨ: ਕਾਰਜ ਖੇਤਰ ਵਿੱਚ ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋਵੇਗੀ। ਕਾਰੋਬਾਰੀਆਂ ਨੂੰ ਇਸ ਸਮੇਂ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਤੁਹਾਨੂੰ ਐਲਰਜੀ ਦੇ ਕਾਰਨ ਚਮੜੀ ਸਬੰਧੀ ਸਮੱਸਿਆ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਹਾਨੂੰ ਪਾਚਣ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।

ਉਪਾਅ:ਹਰ ਰੋਜ਼ 41 ਵਾਰ 'ॐ ਗਣੇਸ਼ਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਮੂਲਾਂਕ ਅੱਠ ਵਾਲੇ ਜਾਤਕ ਆਪਣੇ ਕਰੀਅਰ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੇ ਹਨ। ਇਹ ਕਾਰਜ ਖੇਤਰ ਵਿੱਚ ਲਗਾਤਾਰ ਕੋਸ਼ਿਸ਼ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਉੱਤਮਤਾ ਹਾਸਲ ਕਰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਸਾਥੀ ਨੂੰ ਮਨਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹੋਗੇ ਅਤੇ ਇਸ ਸੰਦਰਭ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈ ਸਕਦੀਆਂ ਹਨ।

ਪੜ੍ਹਾਈ: ਇਸ ਸਮੇਂ ਤੁਸੀਂ ਚੰਗੀ ਤਰ੍ਹਾਂ ਪੜ੍ਹਾਈ ਕਰੋਗੇ ਅਤੇ ਪੜ੍ਹਾਈ ਦੇ ਮਾਣਕਾਂ ਉੱਤੇ ਖਰੇ ਉੱਤਰੋਗੇ। ਇਸ ਹਫਤੇ ਤੁਸੀਂ ਮਰੀਨ ਇੰਜੀਨੀਅਰਿੰਗ ਜਾਂ ਆਟੋਮੋਬਾਈਲ ਇੰਜੀਨੀਅਰਿੰਗ ਆਦਿ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਸਕਦੇ ਹੋ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਇਸ ਸਮੇਂ ਆਪਣੇ ਕੰਮ ਨੂੰ ਲੈ ਕੇ ਥੋੜਾ ਅਸੰਤੁਸ਼ਟ ਮਹਿਸੂਸ ਕਰਨਗੇ ਅਤੇ ਇਸ ਕਾਰਨ ਉਹਨਾਂ ਦੇ ਮਨ ਵਿੱਚ ਨੌਕਰੀ ਬਦਲਣ ਦਾ ਵਿਚਾਰ ਆ ਸਕਦਾ ਹੈ। ਕਾਰੋਬਾਰੀਆਂ ਨੂੰ ਇਸ ਸਮੇਂ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਇਸ ਹਫਤੇ ਮੂਲਾਂਕ ਅੱਠ ਵਾਲੇ ਜਾਤਕਾਂ ਨੂੰ ਲੱਤਾਂ ਵਿੱਚ ਦਰਦ ਜਾਂ ਚਮੜੀ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਚਿੰਤਾ ਵੀ ਹੋ ਸਕਦੀ ਹੈ।

ਉਪਾਅ:ਹਰ ਰੋਜ਼ 44 ਵਾਰ 'ॐ ਮੰਡਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਆਮ ਤੌਰ ‘ਤੇ ਇਸ ਮੂਲਾਂਕ ਵਾਲੇ ਜਾਤਕ ਪ੍ਰਤੀਬੱਧ ਅਤੇ ਸਾਹਸੀ ਸੁਭਾਅ ਦੇ ਹੁੰਦੇ ਹਨ।

ਪ੍ਰੇਮ ਜੀਵਨ: ਤੁਹਾਡੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਹਫਤੇ ਤੁਹਾਡੇ ਆਪਣੇ ਕਰੀਬੀਆਂ ਅਤੇ ਜੀਵਨ ਸਾਥੀ ਦੇ ਨਾਲ ਰਿਸ਼ਤੇ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਡਾ ਮਨ ਉਲਝਣਾਂ ਨਾਲ ਭਰਿਆ ਰਹਿ ਸਕਦਾ ਹੈ।

ਪੜ੍ਹਾਈ: ਤੁਸੀਂ ਪੜ੍ਹਾਈ ਦੇ ਮਾਣਕਾਂ ਉੱਤੇ ਖਰਾ ਉੱਤਰ ਸਕੋਗੇ। ਇਹ ਸਭ ਤੁਹਾਡੇ ਫੋਕਸ ਅਤੇ ਪ੍ਰਤੀਬੱਧਤਾ ਦੇ ਕਾਰਨ ਸੰਭਵ ਹੋ ਸਕੇਗਾ।

ਪੇਸ਼ੇਵਰ ਜੀਵਨ: ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਭਾਲ਼ ਕਰ ਰਹੇ ਹੋ, ਤਾਂ ਇਸ ਸਮੇਂ ਤੁਹਾਨੂੰ ਕਈ ਸ਼ਾਨਦਾਰ ਮੌਕੇ ਮਿਲਣ ਦੀ ਸੰਭਾਵਨਾ ਹੈ। ਨਾਲ ਹੀ ਕਾਰੋਬਾਰੀਆਂ ਨੂੰ ਜ਼ਿਆਦਾ ਮੁਨਾਫਾ ਕਮਾਉਣ ਦਾ ਮੌਕਾ ਮਿਲੇਗਾ।

ਸਿਹਤ: ਸਰੀਰਕ ਰੂਪ ਤੋਂ ਫਿੱਟ ਰਹਿਣ ਨੂੰ ਲੈ ਕੇ ਤੁਹਾਡੇ ਵੱਖਰੇ ਨਜ਼ਰੀਏ ਅਤੇ ਜੋਸ਼ ਦੇ ਕਾਰਨ ਤੁਹਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਮਿਲੇਗੀ। ਨਾਲ ਹੀ ਮਜ਼ਬੂਤ ਮਾਨਸਿਕਤਾ ਅਤੇ ਸਾਹਸ ਦੇ ਕਾਰਨ ਤੁਸੀਂ ਊਰਜਾ ਨਾਲ ਭਰਪੂਰ ਰਹੋਗੇ ਅਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ।

ਉਪਾਅ:ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer