ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (29 ਸਤੰਬਰ-05 ਅਕਤੂਬਰ), 2024

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (29 ਸਤੰਬਰ -05 ਅਕਤੂਬਰ, 2024)

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ29 ਸਤੰਬਰ-05 ਅਕਤੂਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਆਮ ਤੌਰ ‘ਤੇ ਦ੍ਰਿੜ ਨਿਸ਼ਚੇ ਵਾਲੇ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਤੁਹਾਡੇ ਵਿਚਾਰਾਂ ਵਿੱਚ ਤਰੱਕੀ ਹੋਵੇਗੀ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੇ ਜੀਵਨ ਉੱਤੇ ਪਵੇਗਾ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡਾ ਆਪਣੇ ਜੀਵਨ ਸਾਥੀ ਦੇ ਨਾਲ ਰਿਸ਼ਤਾ ਬਹੁਤ ਚੰਗਾ ਰਹਿ ਸਕਦਾ ਹੈ। ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਤਾਲਮੇਲ ਅਤੇ ਗੱਲਬਾਤ ਬਹੁਤ ਚੰਗੀ ਰਹੇਗੀ। ਇਸ ਨਾਲ ਤੁਸੀਂ ਕਾਫੀ ਖੁਸ਼ ਮਹਿਸੂਸ ਕਰੋਗੇ।

ਪੜ੍ਹਾਈ: ਇਸ ਸਮੇਂ ਵਿਦਿਆਰਥੀ ਜ਼ਿਆਦਾ ਪੇਸ਼ੇਵਰ ਤਰੀਕੇ ਨਾਲ ਪੜ੍ਹਾਈ ਕਰਨ ਦੇ ਲਈ ਕੁਝ ਸਕਾਰਾਤਮਕ ਕਦਮ ਚੁੱਕ ਸਕਦੇ ਹਨ।

ਪੇਸ਼ੇਵਰ ਜੀਵਨ: ਤੁਸੀਂ ਨੌਕਰੀ ਵਿੱਚ ਵਧੀਆ ਪ੍ਰਦਰਸ਼ਨ ਕਰੋਗੇ। ਜੇਕਰ ਤੁਸੀਂ ਪਬਲਿਕ ਸੈਕਟਰ ਵਿੱਚ ਕੰਮ ਕਰਦੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਹੋ ਸਕਦਾ ਹੈ। ਕਾਰੋਬਾਰੀਆਂ ਨੂੰ ਆਊਟ ਸੋਰਸਿੰਗ ਡੀਲ ਤੋਂ ਚੰਗਾ ਮੁਨਾਫਾ ਹੋਣ ਦੀ ਸੰਭਾਵਨਾ ਹੈ।

ਸਿਹਤ: ਇਸ ਹਫਤੇ ਤੁਹਾਡੀ ਸਿਹਤ ਉੱਤਮ ਰਹੇਗੀ ਅਤੇ ਤੁਸੀਂ ਜੋਸ਼ ਅਤੇ ਊਰਜਾ ਨਾਲ ਭਰੇ ਰਹੋਗੇ। ਇਸ ਸਮੇਂ ਨਿਯਮਿਤ ਕਸਰਤ ਦੀ ਮੱਦਦ ਨਾਲ ਤੁਸੀਂ ਜ਼ਿਆਦਾ ਫਿੱਟ ਮਹਿਸੂਸ ਕਰੋਗੇ ਅਤੇ ਚੰਗੀ ਸਿਹਤ ਦਾ ਆਨੰਦ ਲਓਗੇ।

ਉਪਾਅ:ਹਰ ਰੋਜ਼ 19 ਵਾਰ 'ॐ ਸੂਰਯਾਯ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਦੇ ਜਾਤਕਾਂ ਨੂੰ ਫੈਸਲੇ ਲੈਂਦੇ ਸਮੇਂ ਉਲਝਣ ਹੋ ਸਕਦੀ ਹੈ ਅਤੇ ਇਸ ਕਾਰਨ ਉਹਨਾਂ ਦੀ ਤਰੱਕੀ ਅਤੇ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਤੁਹਾਨੂੰ ਇਸ ਹਫਤੇ ਦੀ ਯੋਜਨਾ ਬਣਾ ਕੇ ਚੱਲਣ ਅਤੇ ਆਸ਼ਾਵਾਦੀ ਬਣੇ ਰਹਿਣ ਦੀ ਜ਼ਰੂਰਤ ਹੈ।

ਪ੍ਰੇਮ ਜੀਵਨ: ਤੁਹਾਨੂੰ ਇਸ ਹਫਤੇ ਆਪਣੇ ਜੀਵਨ ਸਾਥੀ ਨਾਲ ਬਹਿਸ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੜ੍ਹਾਈ: ਇਸ ਸਮੇਂ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ। ਇਸ ਲਈ ਉਹਨਾਂ ਨੂੰ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।

ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡੇ ਤੋਂ ਆਪਣੇ ਕੰਮ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ ਅਤੇ ਇਹ ਕਾਰਜ ਖੇਤਰ ਵਿੱਚ ਤੁਹਾਡੀ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਹਨ। ਕਾਰੋਬਾਰੀਆਂ ਨੂੰ ਆਪਣੇ ਵਿਰੋਧੀਆਂ ਵੱਲੋਂ ਮਿਲ ਰਹੇ ਦਬਾਅ ਦੇ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਤੁਹਾਨੂੰ ਇਸ ਸਮੇਂ ਖਾਂਸੀ ਹੋਣ ਦੀ ਸੰਭਾਵਨਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੀ ਸਰੀਰਕ ਸਿਹਤ ਵੱਲ ਧਿਆਨ ਦਿਓ।

ਉਪਾਅ: ਚੰਦਰਮਾ ਨੂੰ ਖੁਸ਼ ਕਰਨ ਲਈ ਸੋਮਵਾਰ ਦੇ ਦਿਨ ਹਵਨ ਕਰਵਾਓ

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਜਾਤਕ ਆਪਣੀ ਭਲਾਈ ਨੂੰ ਵਧਾਉਣ ਲਈ ਮਹੱਤਵਪੂਰਣ ਫੈਸਲੇ ਲੈਣ ਵਿੱਚ ਜ਼ਿਆਦਾ ਸਾਹਸ ਦਿਖਾ ਸਕਣਗੇ। ਇਹਨਾਂ ਜਾਤਕਾਂ ਵਿੱਚ ਅਧਿਆਤਮਕ ਪ੍ਰਵਿਰਤੀ ਜ਼ਿਆਦਾ ਰਹੇਗੀ।

ਪ੍ਰੇਮ ਜੀਵਨ: ਤੁਸੀਂ ਆਪਣੇ ਸਾਥੀ ਨਾਲ ਆਪਣੀਆਂ ਰੋਮਾਂਟਿਕ ਭਾਵਨਾਵਾਂ ਨੂੰ ਜ਼ਾਹਿਰ ਕਰ ਸਕੋਗੇ। ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਇੱਕ-ਦੂਜੇ ਨਾਲ ਆਪਣੇ ਵਿਚਾਰਾਂ ਨੂੰ ਕੁਝ ਇਸ ਤਰ੍ਹਾਂ ਜ਼ਾਹਿਰ ਕਰੋਗੇ, ਜਿਸ ਨਾਲ ਤੁਹਾਡੇ ਦੋਹਾਂ ਦੇ ਵਿਚਕਾਰ ਆਪਸੀ ਤਾਲਮੇਲ ਵਿਕਸਿਤ ਹੋਵੇਗਾ।

ਪੜ੍ਹਾਈ: ਇਹ ਹਫਤਾ ਵਿਦਿਆਰਥੀਆਂ ਦੇ ਲਈ ਸ਼ਾਨਦਾਰ ਹੋ ਸਕਦਾ ਹੈ। ਤੁਸੀਂ ਪ੍ਰੋਫੈਸ਼ਨਲ ਢੰਗ ਨਾਲ ਆਪਣੀ ਪੜ੍ਹਾਈ ਨੂੰ ਅੱਗੇ ਲੈ ਕੇ ਜਾਣ ਵਿੱਚ ਸਫਲ ਹੋਵੋਗੇ।

ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਨੂੰ ਨੌਕਰੀ ਦਾ ਕੋਈ ਅਜਿਹਾ ਮੌਕਾ ਮਿਲ ਸਕਦਾ ਹੈ, ਜਿਸ ਨੂੰ ਪ੍ਰਾਪਤ ਕਰਕੇ ਤੁਸੀਂ ਸੰਤੁਸ਼ਟ ਅਤੇ ਖੁਸ਼ ਮਹਿਸੂਸ ਕਰੋਗੇ। ਕਾਰੋਬਾਰੀ ਕੋਈ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹਨ, ਜਿਸ ਨਾਲ ਉਹਨਾਂ ਨੂੰ ਉੱਚ ਮੁਨਾਫਾ ਹੋਣ ਦੀ ਉਮੀਦ ਹੈ।

ਸਿਹਤ: ਇਸ ਹਫਤੇ ਤੁਹਾਡੀ ਸਰੀਰਕ ਸਿਹਤ ਬਹੁਤ ਚੰਗੀ ਰਹਿ ਸਕਦੀ ਹੈ। ਤੁਹਾਡੇ ਅੰਦਰ ਜੋਸ਼ ਅਤੇ ਉਤਸਾਹ ਕਾਫੀ ਵੱਧ ਜਾਵੇਗਾ ਅਤੇ ਇਸ ਨਾਲ ਤੁਹਾਡੀ ਸਿਹਤ ਉੱਤੇ ਵੀ ਸਕਾਰਾਤਮਕ ਅਸਰ ਦੇਖਣ ਨੂੰ ਮਿਲੇਗਾ।

ਉਪਾਅ:ਹਰ ਰੋਜ਼ 21 ਵਾਰ 'ॐ ਗੁਰੁਵੇ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਮੂਲਾਂਕ ਚਾਰ ਵਾਲੇ ਇਸ ਹਫਤੇ ਅਸੁਰੱਖਿਆ ਦੀ ਭਾਵਨਾ ਨਾਲ ਪੀੜਿਤ ਹੋ ਸਕਦੇ ਹਨ ਅਤੇ ਇਸ ਕਾਰਨ ਜ਼ਰੂਰੀ ਫੈਸਲੇ ਲੈਣ ਵਿੱਚ ਨਾਕਾਬਲ ਹੋ ਸਕਦੇ ਹਨ। ਇਸ ਸਮੇਂ ਲੰਬੀਆਂ ਯਾਤਰਾਵਾਂ ਦੇ ਉਦੇਸ਼ ਦੀ ਪੂਰਤੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਲਈ ਤੁਹਾਨੂੰ ਇਸ ਸਮਾਂ-ਅਵਧੀ ਦੇ ਦੌਰਾਨ ਲੰਬੀਆਂ ਯਾਤਰਾਵਾਂ ਕਰਨ ਤੋਂ ਬਚਣਾ ਚਾਹੀਦਾ ਹੈ।

ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਮੂਲਾਂਕ ਚਾਰ ਦੇ ਜਾਤਕਾਂ ਦੀ ਆਪਣੇ ਸਾਥੀ ਦੇ ਨਾਲ ਬਹਿਸ ਹੋ ਸਕਦੀ ਹੈ, ਜੋ ਕਿ ਤੁਹਾਡੇ ਦੋਹਾਂ ਦੇ ਵਿਚਕਾਰ ਪੈਦਾ ਹੋਣ ਵਾਲੀ ਕਿਸੇ ਗਲਤਫਹਿਮੀ ਦਾ ਨਤੀਜਾ ਹੋ ਸਕਦੀ ਹੈ।

ਪੜ੍ਹਾਈ: ਪੜ੍ਹਾਈ ਵਿੱਚ ਇਕਾਗਰਤਾ ਦੀ ਕਮੀ ਦੀ ਸੰਭਾਵਨਾ ਹੈ ਅਤੇ ਇਹ ਤੁਹਾਡਾ ਮਨ ਭਟਕਣ ਦੇ ਕਾਰਨ ਹੋ ਸਕਦਾ ਹੈ।

ਪੇਸ਼ੇਵਰ ਜੀਵਨ: ਕਾਰਜ ਖੇਤਰ ਵਿੱਚ ਤੁਹਾਡੀ ਸਖਤ ਮਿਹਨਤ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਕਾਰਨ ਤੁਸੀਂ ਆਪਣੀ ਮੌਜੂਦਾ ਨੌਕਰੀ ਨੂੰ ਲੈ ਕੇ ਥੋੜਾ ਜਿਹਾ ਅਸੰਤੁਸ਼ਟ ਹੋ ਸਕਦੇ ਹੋ। ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਸੰਭਵ ਹੈ ਕਿ ਉਹਨਾਂ ਦੁਆਰਾ ਕੀਤੇ ਗਏ ਸੌਦਿਆਂ ਤੋਂ ਉਹਨਾਂ ਨੂੰ ਲਾਭ ਨਾ ਮਿਲੇ ਜਾਂ ਫੇਰ ਉਹਨਾਂ ਨੂੰ ਕਾਰੋਬਾਰੀ ਸਾਂਝੇਦਾਰ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ।

ਸਿਹਤ: ਤੁਹਾਨੂੰ ਇਸ ਹਫਤੇ ਪਾਚਣ ਸਬੰਧੀ ਸਮੱਸਿਆ ਹੋਣ ਦਾ ਖਤਰਾ ਹੈ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਸਮੇਂ ਸਿਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ:ਹਰ ਰੋਜ਼ 22 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਮੂਲਾਂਕ ਪੰਜ ਦੇ ਜਾਤਕਾਂ ਦੇ ਲਈ ਇਹ ਹਫਤਾ ਵੱਖ-ਵੱਖ ਪੱਖਾਂ ਤੋਂ ਜ਼ਿਆਦਾ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ। ਇਸ ਹਫਤੇ ਤੁਹਾਡੇ ਅੰਦਰ ਆਤਮਵਿਸ਼ਵਾਸ ਦੀ ਕਮੀ ਹੋ ਸਕਦੀ ਹੈ, ਜੋ ਤੁਹਾਡੀ ਤਰੱਕੀ ਵਿੱਚ ਰੁਕਾਵਟਾਂ ਪੈਦਾ ਕਰ ਸਕਦੀ ਹੈ।

ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਸਾਥੀ ਦੇ ਨਾਲ ਰਿਸ਼ਤੇ ਵਿੱਚ ਤੁਹਾਨੂੰ ਪ੍ਰੇਮ ਦੀ ਕਮੀ ਮਹਿਸੂਸ ਹੋ ਸਕਦੀ ਹੈ, ਜਿਸ ਦਾ ਕਾਰਨ ਘਰ-ਪਰਿਵਾਰ ਵਿੱਚ ਚੱਲ ਰਹੇ ਵਿਵਾਦ ਦੇ ਨਾਲ-ਨਾਲ ਤੁਹਾਡੇ ਦੋਹਾਂ ਵਿਚਕਾਰ ਆਪਸੀ ਸਮਝ ਦੀ ਕਮੀ ਵੀ ਹੋ ਸਕਦੀ ਹੈ।

ਪੜ੍ਹਾਈ: ਜੇਕਰ ਤੁਸੀਂ ਇੰਜੀਨੀਅਰਿੰਗ ਜਾਂ ਸਾਫਟਵੇਅਰ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਸ ਹਫਤੇ ਤੁਹਾਨੂੰ ਜ਼ਿਆਦਾ ਚੰਗੇ ਨਤੀਜੇ ਨਾ ਮਿਲਣ ਦੇ ਸੰਕੇਤ ਹਨ। ਸੰਭਾਵਨਾ ਹੈ ਕਿ ਤੁਸੀਂ ਇਹਨਾਂ ਵਿਸ਼ਿਆਂ ਵਿੱਚ ਆਪਣੀ ਕੁਸ਼ਲਤਾ ਦਾ ਚੰਗੀ ਤਰ੍ਹਾਂ ਉਪਯੋਗ ਨਹੀਂ ਕਰ ਸਕੋਗੇ।

ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਨੂੰ ਕਾਰਜ ਸਥਾਨ ਉੱਤੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਜਾਤਕਾਂ ਦਾ ਪ੍ਰਦਰਸ਼ਨ ਇਸ ਅਵਧੀ ਦੇ ਦੌਰਾਨ ਥੋੜਾ ਕਮਜ਼ੋਰ ਹੋ ਸਕਦਾ ਹੈ।

ਸਿਹਤ: ਇਸ ਹਫਤੇ ਤਣਾਅ ਦੇ ਕਾਰਨ ਤੁਹਾਨੂੰ ਪੈਰਾਂ ਅਤੇ ਪਿੱਠ ਵਿੱਚ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਿਆਦਾ ਤਣਾਅ ਲੈਣ ਤੋਂ ਬਚੋ। ਨਾਲ ਹੀ ਯੋਗ ਅਤੇ ਮੈਡੀਟੇਸ਼ਨ ਕਰੋ।

ਉਪਾਅ:ਹਰ ਰੋਜ਼ 41 ਵਾਰ 'ॐ ਬੁੱਧਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਮੂਲਾਂਕ ਛੇ ਦੇ ਜਾਤਕ ਆਪਣੀ ਅੰਦਰੂਨੀ ਸ਼ਕਤੀ ਨੂੰ ਜਾਣਨ ਦੇ ਕਾਬਲ ਹੋਣਗੇ ਅਤੇ ਇਸ ਦੀ ਮੱਦਦ ਨਾਲ ਉਹ ਆਪਣੀ ਰਚਨਾਤਮਕਤਾ ਵਿੱਚ ਵਾਧਾ ਕਰ ਸਕਣਗੇ। ਇਹ ਸ਼ਿਖਰ ਉੱਤੇ ਪਹੁੰਚਣ ਵਿੱਚ ਤੁਹਾਡਾ ਮਾਰਗ ਦਰਸ਼ਨ ਕਰੇਗੀ।

ਪ੍ਰੇਮ ਜੀਵਨ: ਜੀਵਨ ਸਾਥੀ ਦੇ ਨਾਲ ਤੁਹਾਡਾ ਆਪਸੀ ਤਾਲਮੇਲ ਬਹੁਤ ਚੰਗਾ ਰਹੇਗਾ। ਮਹੱਤਵਪੂਰਣ ਫੈਸਲੇ ਲੈਣ ਦੇ ਲਈ ਤੁਹਾਡੀ ਅਤੇ ਤੁਹਾਡੇ ਸਾਥੀ ਦੀ ਸੋਚ ਇੱਕ-ਦੂਜੇ ਨਾਲ ਕਾਫੀ ਮਿਲਦੀ-ਜੁਲਦੀ ਹੋਵੇਗੀ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਇਸ ਹਫਤੇ ਤੁਸੀਂ ਉੱਚ ਵਿੱਦਿਆ ਹਾਸਿਲ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਓਗੇ ਜਾਂ ਫੇਰ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਵੀ ਹਿੱਸਾ ਲੈ ਸਕੋਗੇ।

ਪੇਸ਼ੇਵਰ ਜੀਵਨ: ਇਸ ਹਫਤੇ ਨੌਕਰੀ ਦੇ ਨਵੇਂ ਮੌਕੇ ਮਿਲਣ ਨਾਲ ਤੁਹਾਨੂੰ ਕਾਫੀ ਖੁਸ਼ੀ ਮਿਲੇਗੀ। ਜਿਹੜੇ ਜਾਤਕ ਆਪਣਾ ਕਾਰੋਬਾਰ ਕਰਦੇ ਹਨ, ਉਹਨਾਂ ਨੂੰ ਬਿਜ਼ਨਸ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਅੱਛਾ-ਖਾਸਾ ਲਾਭ ਵੀ ਮਿਲ ਸਕਦਾ ਹੈ।

ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮੂਲਾਂਕ ਛੇ ਦੇ ਜਾਤਕ ਆਤਮ ਵਿਸ਼ਵਾਸ ਨਾਲ ਭਰੇ ਹੋਣ ਦੇ ਕਾਰਨ ਊਰਜਾਵਾਨ ਰਹਿਣਗੇ। ਅਜਿਹੇ ਵਿੱਚ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ।

ਉਪਾਅ:ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ ਸੱਤ ਦੇ ਜਾਤਕਾਂ ਨੂੰ ਆਪਣੇ ਕੰਮ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਤੁਹਾਡਾ ਕੰਮ ਤੋਂ ਧਿਆਨ ਭਟਕ ਸਕਦਾ ਹੈ। ਸੰਭਾਵਨਾ ਹੈ ਕਿ ਇਸ ਦਾ ਨਤੀਜਾ ਤੁਹਾਡੇ ਲਈ ਬਿਲਕੁਲ ਵੀ ਚੰਗਾ ਨਹੀਂ ਹੋਵੇਗਾ।

ਪ੍ਰੇਮ ਜੀਵਨ: ਜੀਵਨ ਸਾਥੀ ਦੇ ਨਾਲ ਤੁਹਾਨੂੰ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੈ। ਰਿਸ਼ਤੇ ਵਿੱਚ ਪ੍ਰੇਮ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਇਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਸ ਹਫਤੇ ਤੁਹਾਡੇ ਦੋਵਾਂ ਦੇ ਵਿਚਕਾਰ ਬੇਕਾਰ ਦੀ ਅਣਬਣ ਅਤੇ ਬਹਿਸ ਹੋਣ ਦੀ ਸੰਭਾਵਨਾ ਹੈ।

ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਮੂਲਾਂਕ ਸੱਤ ਦੇ ਵਿਦਿਆਰਥੀਆਂ ਦੇ ਲਈ ਇਹ ਅਵਧੀ ਅਨੁਕੂਲ ਨਹੀਂ ਦਿਖ ਰਹੀ, ਕਿਉਂਕਿ ਸਿੱਖਣ ਦੀ ਖਮਤਾ ਵਿੱਚ ਕਮੀ ਆਵੇਗੀ ਅਤੇ ਇਸ ਕਾਰਨ ਉਹ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣਗੇ।

ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਮੇਂ ਜ਼ਿਆਦਾ ਸਾਵਧਾਨੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਤੁਹਾਡੀ ਉਹਨਾਂ ਨਾਲ ਬਹਿਸ ਹੋ ਸਕਦੀ ਹੈ। ਜੇਕਰ ਤੁਸੀਂ ਕਾਰੋਬਾਰੀ ਹੋ ਤਾਂ ਤੁਹਾਡੇ ਦੁਆਰਾ ਬਣਾਈਆਂ ਗਈਆਂ ਗਲਤ ਨੀਤੀਆਂ ਦੇ ਕਾਰਨ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਵਾਹਨ ਚਲਾਉਂਦੇ ਸਮੇਂ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਮੂਲਾਂਕ ਸੱਤ ਦੇ ਜਾਤਕਾਂ ਦੇ ਨਾਲ ਕੋਈ ਸੜਕ ਦੁਰਘਟਨਾ ਹੋਣ ਦੀ ਸੰਭਾਵਨਾ ਹੈ। ਇਸ ਹਫਤੇ ਤੁਹਾਨੂੰ ਆਪਣੀ ਸਿਹਤ ਨੂੰ ਲੈ ਕੇ ਲਾਪਰਵਾਹ ਹੋਣ ਤੋਂ ਬਚਣਾ ਪਵੇਗਾ।

ਉਪਾਅ:ਹਰ ਰੋਜ਼ 41 ਵਾਰ 'ॐ ਗਣੇਸ਼ਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ ਅੱਠ ਦੇ ਜਾਤਕ ਧੀਰਜ ਖੋ ਸਕਦੇ ਹਨ ਅਤੇ ਸਫਲਤਾ ਤੋਂ ਕੁਝ ਪਿੱਛੇ ਰਹਿ ਸਕਦੇ ਹਨ।

ਪ੍ਰੇਮ ਜੀਵਨ: ਪਰਿਵਾਰਕ ਮਸਲਿਆਂ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਦੂਰੀ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡੇ ਰਿਸ਼ਤੇ ਦੀ ਸੁੱਖ-ਸ਼ਾਂਤੀ ਭੰਗ ਹੋ ਸਕਦੀ ਹੈ ਅਤੇ ਤੁਹਾਨੂੰ ਅਜਿਹਾ ਲੱਗ ਸਕਦਾ ਹੈ ਜਿਵੇਂ ਤੁਸੀਂ ਆਪਣਾ ਸਭ ਕੁਝ ਗੁਆਚ ਦਿੱਤਾ ਹੋਵੇ।

ਪੜ੍ਹਾਈ: ਇਸ ਹਫਤੇ ਤੁਹਾਡੇ ਲਈ ਆਸ਼ਾ ਹੀ ਉਹ ਸ਼ਬਦ ਹੈ, ਜੋ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਅੱਗੇ ਵਧਣ ਵਿੱਚ ਮਦਦ ਕਰੇਗਾ। ਤੁਸੀਂ ਇਸ ਦੌਰਾਨ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਸ਼ਾਮਿਲ ਹੋ ਸਕਦੇ ਹੋ ਅਤੇ ਇਹ ਪ੍ਰੀਖਿਆ ਤੁਹਾਨੂੰ ਮੁਸ਼ਕਿਲ ਵੀ ਲੱਗ ਸਕਦੀ ਹੈ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਆਪਣੀ ਮੌਜੂਦਾ ਨੌਕਰੀ ਨੂੰ ਲੈ ਕੇ ਅਸੰਤੁਸ਼ਟ ਮਹਿਸੂਸ ਕਰਨ ਦੇ ਕਾਰਨ ਨੌਕਰੀ ਬਦਲਣ ਬਾਰੇ ਵੀ ਸੋਚ ਸਕਦੇ ਹਨ ਅਤੇ ਇਹ ਗੱਲ ਇਹਨਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਕਾਰੋਬਾਰੀਆਂ ਦੇ ਲਈ ਮੁਨਾਫਾ ਕਮਾ ਸਕਣਾ ਆਸਾਨ ਨਹੀਂ ਹੋਵੇਗਾ।

ਸਿਹਤ: ਇਸ ਹਫਤੇ ਤੁਹਾਨੂੰ ਤਣਾਅ ਦੇ ਕਾਰਨ ਪੈਰਾਂ ਵਿੱਚ ਦਰਦ ਅਤੇ ਜੋੜਾਂ ਵਿੱਚ ਜਕੜਨ ਮਹਿਸੂਸ ਹੋ ਸਕਦੀ ਹੈ। ਸਿਹਤਮੰਦ ਰਹਿਣ ਦੇ ਲਈ ਤੁਹਾਨੂੰ ਧਿਆਨ ਅਤੇ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ:ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਮੂਲਾਂਕ 9 ਦੇ ਜਾਤਕ ਇਸ ਹਫਤੇ ਚੀਜ਼ਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਲਈ ਸੰਤੁਲਿਤ ਸਥਿਤੀ ਵਿੱਚ ਨਜ਼ਰ ਆਉਣਗੇ।

ਪ੍ਰੇਮ ਜੀਵਨ: ਤੁਹਾਡੇ ਜੀਵਨ ਵਿੱਚ ਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਮਧੁਰਤਾ ਅਤੇ ਸ਼ਾਂਤੀ ਆਵੇਗੀ। ਪ੍ਰੇਮ ਸਬੰਧ ਵਿੱਚ ਤੁਹਾਨੂੰ ਆਪਣੇ ਸਾਥੀ ਦੇ ਨਾਲ ਸੁੱਖ ਮਹਿਸੂਸ ਹੋਵੇਗਾ, ਜਿਸ ਨਾਲ ਤੁਹਾਡੇ ਰਿਸ਼ਤੇ ਵਿੱਚ ਮਜ਼ਬੂਤੀ ਆਵੇਗੀ।

ਪੜ੍ਹਾਈ: ਪੜ੍ਹਾਈ ਦੇ ਲਿਹਾਜ਼ ਤੋਂ ਇਹ ਸਮਾਂ ਤੁਹਾਡੇ ਲਈ ਉਮੀਦਾਂ ਭਰਿਆ ਸਾਬਿਤ ਹੋਵੇਗਾ, ਕਿਉਂਕਿ ਤੁਸੀਂ ਚੰਗੇ ਅੰਕ ਪ੍ਰਾਪਤ ਕਰਕੇ ਕਾਮਯਾਬ ਰਹੋਗੇ। ਤੁਸੀਂ ਇਲੈਕਟਰੀਕਲ ਇੰਜੀਨੀਅਰਿੰਗ, ਰਸਾਇਣ ਵਿਗਿਆਨ ਆਦਿ ਵਰਗੇ ਵਿਸ਼ਿਆਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ।

ਪੇਸ਼ੇਵਰ ਜੀਵਨ: ਇਸ ਮੂਲਾਂਕ ਵਾਲੇ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਹਫਤੇ ਤੁਹਾਨੂੰ ਸ਼ਾਨਦਾਰ ਮੌਕੇ ਮਿਲਣ ਦੇ ਸੰਕੇਤ ਹਨ। ਕਾਰੋਬਾਰੀਆਂ ਨੂੰ ਇਸ ਹਫਤੇ ਚੰਗਾ ਮੁਨਾਫਾ ਹੋਣ ਦੇ ਸੰਕੇਤ ਹਨ। ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕੰਮ ਕਰਦੇ ਹੋ ਤਾਂ ਵੀ ਤੁਹਾਨੂੰ ਸਫਲਤਾ ਮਿਲੇਗੀ।

ਸਿਹਤ: ਇਸ ਹਫਤੇ ਮੂਲਾਂਕ 9 ਦੇ ਜਾਤਕਾਂ ਦੀ ਸਿਹਤ ਕਾਫੀ ਅਨੁਕੂਲ ਹੋਣ ਦੇ ਸੰਕੇਤ ਹਨ, ਜਿਸ ਦੇ ਕਾਰਨ ਤੁਹਾਡੇ ਕੋਲ ਮੌਜੂਦ ਊਰਜਾ ਦੇ ਪੱਧਰ ਦੇ ਕਾਰਨ ਜ਼ਬਰਦਸਤ ਆਤਮਵਿਸ਼ਵਾਸ ਆਵੇਗਾ।

ਉਪਾਅ:ਹਰ ਰੋਜ਼ 27 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਅੰਕ ਜੋਤਿਸ਼ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

ਅੰਕ ਜੋਤਿਸ਼ ਵਿਅਕਤੀ ਦੇ ਜੀਵਨ ਨੂੰ ਤਿੰਨ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ: ਮੂਲਾਂਕ, ਭਾਗਾਂਕ ਅਤੇ ਨਾਮਾਂਕ।

2. ਆਪਣਾ ਅੰਕ ਜੋਤਿਸ਼ ਨੰਬਰ ਕਿਵੇਂ ਪਤਾ ਕੀਤਾ ਜਾਵੇ?

ਮੂਲਾਂਕ ਅਤੇ ਭਾਗਾਂਕ ਪਤਾ ਕਰਨਾ ਬਹੁਤ ਆਸਾਨ ਹੁੰਦਾ ਹੈ ਅਤੇ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਜਨਮ ਦੀ ਤਿਥੀ, ਮਹੀਨਾ ਅਤੇ ਸਾਲ ਨੂੰ ਲਿਖ ਕੇ ਉਹਨਾਂ ਦੇ ਅੰਕਾਂ ਨੂੰ ਜੋੜਨਾ ਹੈ। ਜੋੜ ਕੇ ਜਿਹੜਾ ਅੰਕ ਆਵੇਗਾ, ਉਹ ਤੁਹਾਡਾ ਭਾਗਾਂਕ ਹੋਵੇਗਾ।

3. ਮੂਲਾਂਕ ਸੱਤ ਦਾ ਸੁਆਮੀ ਕੌਣ ਹੈ?

ਅੰਕ ਜੋਤਿਸ਼ ਦੇ ਮੁਤਾਬਿਕ ਮੂਲਾਂਕ ਸੱਤ ਦਾ ਸੁਆਮੀ ਗ੍ਰਹਿ ਕੇਤੂ ਹੈ। ਜਿਨਾਂ ਲੋਕਾਂ ਦਾ ਜਨਮ 7, 16 ਜਾਂ 25 ਤਰੀਕ ਨੂੰ ਹੁੰਦਾ ਹੈ, ਉਹਨਾਂ ਦਾ ਮੂਲਾਂਕ ਸੱਤ ਹੁੰਦਾ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer