ਮਾਸਿਕ ਰਾਸ਼ੀਫਲ - Monthly Horoscope in Punjabi
ਮਾਸਿਕ ਰਾਸ਼ੀਫਲ ਦਾ ਅਰਥ ਹੈ ਰਾਸ਼ੀ ਚਿੰਨ੍ਹ ਦੇ ਅਧਾਰ 'ਤੇ ਪੂਰੇ ਮਹੀਨੇ ਦੀ ਭਵਿੱਖਬਾਣੀ! ਲੋਕ ਇਸ ਭਵਿੱਖਬਾਣੀ ਨੂੰ ਅੰਗਰੇਜ਼ੀ ਵਿੱਚ Monthly Horoscope ਕਹਿੰਦੇ ਹਨ। ਮਾਸਿਕ ਰਾਸ਼ੀਫਲ ਰਾਸ਼ੀ ਦੀ ਮਦਦ ਨਾਲ ਵਿਅਕਤੀ ਨੂੰ ਉਸ ਦੇ ਆਉਣ ਵਾਲੇ 30 ਦਿਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਪੂਰੇ ਰਾਸ਼ੀ ਚੱਕਰ ਦੇ ਆਧਾਰ 'ਤੇ ਵਿਅਕਤੀ ਦੀ ਕਿਸਮਤ ਭਾਵ ਉਸ ਦੇ ਮਾੜੇ ਜਾਂ ਚੰਗੇ ਦਿਨਾਂ ਦੀ ਗਣਨਾ ਕੀਤੀ ਜਾਂਦੀ ਹੈ। ਆਪਣਾ ਮਾਸਿਕ ਰਾਸ਼ੀਫਲ ਜਾਣਨ ਦੇ ਲਈ ਹੇਠਾਂ ਦਿੱਤੀਆਂ ਗਈਆਂ ਰਾਸ਼ੀਆਂ ਵਿੱਚੋਂ ਆਪਣੀ ਰਾਸ਼ੀ ‘ਤੇ ਕਲਿੱਕ ਕਰੋ-
ਮਾਸਿਕ ਰਾਸ਼ੀਫਲ ਮਹੱਤਵਪੂਰਣ ਕਿਓਂ ਹੈ?
ਸਾਡੇ ਸਮਾਜ ਵਿੱਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ। ਕੁਝ ਲੋਕ ਕੁੰਡਲੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਰਾਸ਼ੀ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਵਿੱਚ ਵਿਸ਼ਵਾਸ ਰੱਖਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦੈਨਿਕ ਰਾਸ਼ੀਫਲ, ਹਫਤਾਵਾਰੀ ਰਾਸ਼ੀਫਲ ਜਾਂ ਮਾਸਿਕ ਰਾਸ਼ੀਫਲ ਇੱਕ ਗਣਨਾ ਹੈ, ਜੋ ਦਿਨ, ਹਫ਼ਤੇ, ਮਹੀਨਾ, ਨਛੱਤਰ, ਗ੍ਰਹਿ, ਸੂਰਜ-ਚੰਦਰਮਾ ਆਦਿ ਦੀ ਸਥਿਤੀ ਨੂੰ ਦੇਖ ਕੇ ਕੀਤੀ ਜਾਂਦੀ ਹੈ।
ਇਹ ਰਾਸ਼ੀਫਲ ਜੋਤਿਸ਼ ਗਣਨਾਵਾਂ 'ਤੇ ਅਧਾਰਤ ਹੁੰਦਾ ਹੈ, ਜਿਸ ਵਿੱਚ ਕਿਸੇ ਵਿਅਕਤੀ ਦੇ ਵਰਤਮਾਨ ਅਤੇ ਭਵਿੱਖ ਦੀ ਜਾਣਕਾਰੀ ਖਗੋਲੀ ਘਟਨਾਵਾਂ ਦੇ ਅਧਾਰ 'ਤੇ ਦਿਖਾਈ ਜਾਂਦੀ ਹੈ। ਇਹਨਾਂ ਖਗੋਲੀ ਘਟਨਾਵਾਂ ਦਾ ਡੂੰਘਾਈ ਨਾਲ ਅਧਿਐਨ ਕਰਨ ਨਾਲ ਕਿਸੇ ਵੀ ਵਿਅਕਤੀ ਦੇ ਜੀਵਨ ‘ਤੇ ਇਹਨਾਂ ਦੇ ਪੈਣ ਵਾਲ਼ੇ ਚੰਗੇ ਅਤੇ ਮਾੜੇ ਪ੍ਰਭਾਵਾਂ ਦਾ ਪਤਾ ਲੱਗਦਾ ਹੈ। ਇਸ ਦੀ ਗਣਨਾ ਕਰਦੇ ਸਮੇਂ ਵਿਅਕਤੀ ਦੇ ਗ੍ਰਹਿ ਗੋਚਰ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਜਿਵੇਂ ਕਿ ਚੰਦਰਮਾ ਕਿਸ ਰਾਸ਼ੀ ਵਿੱਚ ਹੈ ਜਾਂ ਕਿਹੜਾ ਗ੍ਰਹਿ ਕਿਸ ਚਾਲ ਚੱਲ ਰਿਹਾ ਹੈ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸਾਲ ਵਿੱਚ ਬਾਰਾਂ ਮਹੀਨੇ ਅਤੇ ਇੱਕ ਮਹੀਨੇ ਵਿੱਚ ਤੀਹ ਦਿਨ ਹੁੰਦੇ ਹਨ। ਮਹੀਨੇ ਦੀ ਸ਼ੁਰੂਆਤ ਵਿੱਚ ਹੀ ਲੋਕ ਆਉਣ ਵਾਲੇ ਤੀਹ ਦਿਨਾਂ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਉਤਸੁਕਤਾ ਹੁੰਦੀ ਹੈ ਕਿ ਉਨ੍ਹਾਂ ਦਾ ਮਹੀਨਾ ਕਿਸ ਤਰ੍ਹਾਂ ਦਾ ਲੰਘੇਗਾ। ਇਸ ਤਰ੍ਹਾਂ ਮਾਸਿਕ ਰਾਸ਼ੀਫਲ ਉਨ੍ਹਾਂ ਲਈ ਭਵਿੱਖਬਾਣੀ ਦਾ ਕੰਮ ਕਰਦਾ ਹੈ।
ਮਾਸਿਕ ਰਾਸ਼ੀਫਲ ਦਾ ਕੀ ਲਾਭ ਹੈ?
ਅੱਜ ਦੇ ਮਾਹੌਲ ਵਿਚ ਲੋਕ ਵਰਤਮਾਨ ਨਾਲੋਂ ਭਵਿੱਖ ਬਾਰੇ ਜ਼ਿਆਦਾ ਸੋਚਦੇ ਹਨ। ਲੋਕ ਅੱਜ ਦੀ ਚਿੰਤਾ ਨਹੀਂ ਕਰਦੇ, ਉਹ ਇਸ ਗੱਲ ਦੀ ਚਿੰਤਾ ਕਰਦੇ ਹਨ ਕਿ ਭਵਿੱਖ ਵਿੱਚ ਉਨ੍ਹਾਂ ਲਈ ਕੀ ਲੁਕਿਆ ਹੋਇਆ ਹੈ। ਮਾਸਿਕ ਰਾਸ਼ੀਫਲ ਜਾਂ ਭਵਿੱਖਫ਼ਲ ਸਾਨੂੰ ਪੂਰੇ ਮਹੀਨੇ ਨਾਲ ਸਬੰਧਤ ਮੁੱਦਿਆਂ, ਸਿਹਤ ਸਬੰਧੀ ਸਮੱਸਿਆਵਾਂ, ਲਾਭ, ਨੁਕਸਾਨ, ਯਾਤਰਾ, ਦੌਲਤ, ਪਰਿਵਾਰ ਆਦਿ ਬਾਰੇ ਜਾਣਕਾਰੀ ਦਿੰਦਾ ਹੈ। ਜ਼ਰਾ ਸੋਚੋ, ਜੇਕਰ ਕਿਸੇ ਵਿਅਕਤੀ ਨੂੰ ਅਗਲੇ 30 ਦਿਨਾਂ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਤਾਂ ਉਹ ਮਾਨਸਿਕ ਤੌਰ 'ਤੇ ਆਉਣ ਵਾਲੀਆਂ ਸਾਰੀਆਂ ਭੈੜੀਆਂ ਸਥਿਤੀਆਂ ਲਈ ਆਪਣੇ ਆਪ ਨੂੰ ਤਿਆਰ ਕਰ ਲਵੇਗਾ। ਨਾਲ ਹੀ ਪੂਰੀ ਮਿਹਨਤ ਅਤੇ ਲਗਨ ਨਾਲ ਜ਼ਿੰਦਗੀ ਵਿਚ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ ਅਤੇ ਆਪਣੇ ਕੰਮ ਦੀ ਗਤੀ ਨੂੰ ਤੇਜ਼ ਕਰ ਦੇਵੇਗਾ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੱਲ 12 ਰਾਸ਼ੀਆਂ ਹਨ - ਮੇਖ਼, ਬ੍ਰਿਸ਼ਭ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਸ਼ਚਕ, ਧਨੂੰ, ਮਕਰ, ਕੁੰਭ ਅਤੇ ਮੀਨ। ਇਹਨਾਂ ਸਾਰੀਆਂ ਰਾਸ਼ੀਆਂ ਦੀਆਂ ਆਪਣੀਆਂ ਸਮੱਸਿਆਵਾਂ, ਸ਼ਕਤੀਆਂ, ਗੁਣ, ਲੋਕਾਂ ਪ੍ਰਤੀ ਰਵੱਈਆ ਅਤੇ ਇੱਛਾਵਾਂ ਹਨ। ਜੋਤਿਸ਼ ਦੀ ਵਰਤੋਂ ਕਿਸੇ ਵਿਅਕਤੀ ਦੇ ਜਨਮ ਦੇ ਸਮੇਂ ਗ੍ਰਹਾਂ ਦੀ ਸਥਿਤੀ ਦੇ ਅਨੁਸਾਰ ਉਸ ਦੀਆਂ ਤਰਜੀਹਾਂ, ਲੋੜਾਂ ਅਤੇ ਕਮੀਆਂ ਆਦਿ ਦਾ ਅਨੁਮਾਨ ਲਗਾਉਣ ਲਈ ਕੀਤੀ ਜਾਂਦੀ ਹੈ। ਰਾਸ਼ੀ ਦਾ ਇਹ ਮਹਾਨ ਗੁਣ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਜਾਣਨ ਵਿਚ ਸਾਡੀ ਮਦਦ ਕਰਦਾ ਹੈ।
ਐਸਟ੍ਰੋਸੇਜ ਵਿੱਚ ਕੀ ਖਾਸ ਹੈ?
ਜੇਕਰ ਤੁਸੀਂ ਆਪਣੇ ਮਾਸਿਕ ਰਾਸ਼ੀਫਲ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਐਸਟ੍ਰੋਸੇਜ ਤੁਹਾਡੀ ਪੂਰੀ ਮਦਦ ਕਰੇਗਾ। ਐਸਟ੍ਰੋਸੇਜ ਤੁਹਾਡੇ ਜਨਮ ਦੇ ਸਮੇਂ ਦੀ ਚੰਦਰਮਾ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਸ਼ੀ ਦੀ ਮਦਦ ਨਾਲ ਤੁਹਾਡੇ ਮਾਸਿਕ ਰਾਸ਼ੀਫਲ ਦੀ ਭਵਿੱਖਬਾਣੀ ਕਰਦਾ ਹੈ। ਇੱਥੇ ਦਿੱਤਾ ਗਿਆ ਮਾਸਿਕ ਰਾਸ਼ੀਫਲ ਪੂਰੇ ਮਹੀਨੇ ਦੌਰਾਨ ਤੁਹਾਡੀ ਰਾਸ਼ੀ ਵਿੱਚ ਗ੍ਰਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਦਾ ਪੂਰਾ ਲਾਭ ਮਿਲੇਗਾ।
Astrological services for accurate answers and better feature
Astrological remedies to get rid of your problems

