ਗੁਰੂ ਗੋਚਰ 2024 (1 ਮਈ, 2024)
ਗੁਰੂ ਗੋਚਰ 2024 (Guru Gochar 2024): ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਇਸ ਸਾਲ ਹੋਣ ਵਾਲੀਆਂ ਮਹੱਤਵਪੂਰਣ ਜੋਤਿਸ਼ ਘਟਨਾਵਾਂ ਵਿੱਚੋਂ ਇੱਕ ਹੈ। ਦੇਵ ਗੁਰੂ ਬ੍ਰਹਸਪਤੀ ਨੂੰ ਸ਼ੁਭ ਗ੍ਰਹਿ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਵੈਦਿਕ ਜੋਤਿਸ਼ ਦੇ ਅਨੁਸਾਰ ਗੁਰੂ ਦਾ ਗੋਚਰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਬ੍ਰਹਸਪਤੀ ਜਦੋਂ ਗੋਚਰ ਕਰਦੇ ਹਨ, ਤਾਂ ਜਿਸ ਘਰ ਉੱਤੇ ਵੀ ਬ੍ਰਹਸਪਤੀ ਦੀ ਦ੍ਰਿਸ਼ਟੀ ਪੈਂਦੀ ਹੈ, ਉੱਥੇ ਉਹ ਅੰਮ੍ਰਿਤ ਦੇ ਸਮਾਨ ਦ੍ਰਿਸ਼ਟੀ ਸੁੱਟਦੇ ਹਨ, ਜਿਸ ਨਾਲ ਵਿਅਕਤੀ ਨੂੰ ਸ਼ੁਭ ਨਤੀਜਿਆਂ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਸਪਤੀ ਨੂੰ ਜੋਤਿਸ਼ ਵਿੱਚ ਜੀਵ ਵੀ ਕਿਹਾ ਗਿਆ ਹੈ। ਬ੍ਰਹਸਪਤੀ ਸ਼ਨੀ ਤੋਂ ਬਾਅਦ ਦੂਜੇ ਮੰਦ ਗਤੀ ਨਾਲ ਚੱਲਣ ਵਾਲੇ ਗ੍ਰਹਿ ਮੰਨੇ ਗਏ ਹਨ ਅਤੇ ਇਹ ਲਗਭਗ 13 ਮਹੀਨਿਆਂ ਵਿੱਚ ਇੱਕ ਰਾਸ਼ੀ ਵਿੱਚ ਘੁੰਮ ਕੇ ਦੂਜੀ ਰਾਸ਼ੀ ਵਿੱਚ ਗੋਚਰ ਕਰ ਜਾਂਦੇ ਹਨ। ਪਿਛਲੇ ਸਾਲ 22 ਅਪ੍ਰੈਲ 2023 ਨੂੰ ਬ੍ਰਹਸਪਤੀ ਆਪਣੀ ਸਵੈਰਾਸ਼ੀ ਮੀਨ ਤੋਂ ਨਿਕਲ ਕੇ ਆਪਣੇ ਮਿੱਤਰ ਮੰਗਲ ਦੀ ਰਾਸ਼ੀ ਮੇਖ਼ ਵਿੱਚ ਪ੍ਰਵੇਸ਼ ਕਰ ਚੁੱਕੇ ਸਨ। ਹੁਣ ਇਹੀ ਦੇਵ ਗੁਰੂ ਬ੍ਰਹਸਪਤੀ ਸਾਲ 2024 ਵਿੱਚ ਦੈਂਤ ਗੁਰੂ ਸ਼ੁੱਕਰ ਦੀ ਰਾਸ਼ੀ ਬ੍ਰਿਸ਼ਭ ਵਿੱਚ ਗੋਚਰ ਕਰਨ ਜਾ ਰਹੇ ਹਨ।
ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ? ਹੱਲ ਪ੍ਰਾਪਤ ਕਰਨ ਦੇ ਲਈ ਪ੍ਰਸ਼ਨ ਪੁੱਛੋ
ਜੇਕਰ ਤਰੀਕ ਅਤੇ ਸਮੇਂ ਬਾਰੇ ਗੱਲ ਕੀਤੀ ਜਾਵੇ ਤਾਂ ਬ੍ਰਹਸਪਤੀ 1 ਮਈ, 2024 ਨੂੰ ਦੁਪਹਿਰ ਨੂੰ 14:29 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰਣਗੇ। ਆਪਣੇ ਗੋਚਰ ਤੋਂ ਦੋ ਦਿਨ ਬਾਅਦ ਹੀ ਯਾਨੀ ਕਿ 3 ਮਈ 2024 ਨੂੰ ਰਾਤ 22:08 ਵਜੇ ਦੇਵ ਗੁਰੂ ਬ੍ਰਹਸਪਤੀ ਅਸਤ ਸਥਿਤੀ ਵਿੱਚ ਆ ਜਾਣਗੇ ਅਤੇ ਇਸ ਨੂੰ ਬ੍ਰਹਸਪਤੀ ਤਾਰਾ ਡੁੱਬਣਾ ਜਾਂ ਗੁਰੂ ਤਾਰਾ ਡੁੱਬਣਾ ਕਿਹਾ ਜਾਵੇਗਾ, ਜਿੱਥੇ ਲੱਗਭਗ ਇੱਕ ਮਹੀਨੇ ਬਾਅਦ 3 ਜੂਨ 2024 ਦੀ ਸਵੇਰ 3:21 ਵਜੇ ਇਹ ਅਸਤ ਸਥਿਤੀ ਤੋਂ ਉਦੇ ਸਥਿਤੀ ਵਿੱਚ ਆ ਜਾਣਗੇ। ਜਿਸ ਦੌਰਾਨ ਬ੍ਰਹਸਪਤੀ ਗ੍ਰਹਿ ਅਸਤ ਹੁੰਦੇ ਹਨ, ਉਸ ਦੌਰਾਨ ਸ਼ੁਭ ਕਾਰਜ ਜਿਵੇਂ ਵਿਆਹ ਆਦਿ ਨਹੀਂ ਕੀਤੇ ਜਾਂਦੇ ਅਤੇ ਬ੍ਰਹਸਪਤੀ ਦੇ ਦੁਬਾਰਾ ਉਦੇ ਹੋਣ ‘ਤੇ ਹੀ ਇਹ ਕਾਰਜ ਸ਼ੁਰੂ ਹੁੰਦੇ ਹਨ। ਇਸੇ ਬ੍ਰਿਸ਼ਭ ਰਾਸ਼ੀ ਵਿੱਚ ਬਿਰਾਜਮਾਨ ਰਹਿ ਕੇ ਬ੍ਰਹਸਪਤੀ 9 ਅਕਤੂਬਰ 2024 ਨੂੰ ਸਵੇਰੇ 10:01 ਵਜੇ ਵੱਕਰੀ ਸਥਿਤੀ ਵਿੱਚ ਆਪਣੀ ਵੱਕਰੀ ਚਾਲ ਸ਼ੁਰੂ ਕਰ ਦੇਣਗੇ ਅਤੇ ਉਨ੍ਹਾਂ ਦੀ ਇਹ ਚਾਲ ਅਗਲੇ ਸਾਲ 4 ਫਰਵਰੀ 2025 ਦੀ ਦੁਪਹਿਰ 13:46 ਵਜੇ ਤੱਕ ਰਹੇਗੀ। ਬ੍ਰਹਸਪਤੀ ਨੂੰ ਸ਼ੁਭ ਅਤੇ ਵਿਕਾਸ ਕਾਰਕ ਗ੍ਰਹਿ ਕਿਹਾ ਜਾਂਦਾ ਹੈ ਅਤੇ ਜਿਸ ਵੀ ਘਰ ‘ਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਪੈਂਦੀ ਹੈ, ਇਹ ਆਪਣੀ ਸ਼ੁਭ ਦ੍ਰਿਸ਼ਟੀ ਨਾਲ਼ ਉਸ ਘਰ ਵਿੱਚ ਅਤੇ ਸਬੰਧਤ ਫਲ਼ਾਂ ਵਿੱਚ ਵਾਧਾ ਕਰਦੇ ਹਨ। ਆਓ ਜਾਣਦੇ ਹਾਂ ਕਿ ਦੇਵ ਗੁਰੂ ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਹੋਣ ਵਾਲ਼ਾ ਗੋਚਰ ਸਾਲ 2024 ਵਿੱਚ ਤੁਹਾਡੇ ‘ਤੇ ਕੀ ਪ੍ਰਭਾਵ ਪਾਵੇਗਾ ਅਤੇ ਗੁਰੂ ਗੋਚਰ 2024 ਤੁਹਾਡੇ ਲਈ ਕੀ ਨਤੀਜੇ ਲੈ ਕੇ ਆ ਰਿਹਾ ਹੈ।
ਇਹ ਰਾਸ਼ੀਫਲ ਚੰਦਰ ਰਾਸ਼ੀ ‘ਤੇ ਆਧਾਰਿਤ ਹੈ। ਜਾਣੋ ਆਪਣੀ ਚੰਦਰ ਰਾਸ਼ੀ
ਗੁਰੂ ਗੋਚਰ - ਮੇਖ਼ ਰਾਸ਼ੀ ਫਲ਼ਾਦੇਸ਼
ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਦੇ ਲਈ ਬਹੁਤ ਮਹੱਤਵਪੂਰਣ ਗ੍ਰਹਿ ਹਨ, ਕਿਉਂਕਿ ਇਹ ਤੁਹਾਡੀ ਕਿਸਮਤ ਦੇ ਘਰ ਦੇ ਸੁਆਮੀ ਹਨ ਅਤੇ ਜੀਵਨ ਵਿੱਚ ਕਿਸਮਤ ਮਜ਼ਬੂਤ ਨਾ ਹੋਵੇ ਤਾਂ ਵਿਅਕਤੀ ਹਰ ਖੇਤਰ ਵਿੱਚ ਸੰਘਰਸ਼ ਕਰਦਾ ਹੈ। ਨੌਵੇਂ ਘਰ ਦੇ ਨਾਲ਼-ਨਾਲ਼ ਇਹ ਤੁਹਾਡੇ ਬਾਰ੍ਹਵੇਂ ਘਰ ਦੇ ਵੀ ਸੁਆਮੀ ਹਨ ਅਤੇ ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਗੋਚਰ ਹੋਣ ਨਾਲ ਤੁਹਾਡੇ ਉੱਪਰ ਖਾਸ ਪ੍ਰਭਾਵ ਪੈਣ ਵਾਲਾ ਹੈ, ਕਿਉਂਕਿ ਦੇਵ ਗੁਰੂ ਬ੍ਰਹਸਪਤੀ, ਜੋ ਕਿ ਤੁਹਾਡੇ ਨੌਵੇਂ ਘਰ ਦੇ ਸੁਆਮੀ ਹਨ, ਆਪਣੀ ਗੋਚਰ ਸਥਿਤੀ ਵਿੱਚ ਤੁਹਾਡੇ ਦੂਜੇ ਘਰ ਵਿੱਚ ਜਾ ਕੇ ਧਨ ਦੇ ਯੋਗ ਦਾ ਨਿਰਮਾਣ ਕਰਣਗੇ ਅਤੇ ਇਸ ਨਾਲ ਤੁਹਾਨੂੰ ਉੱਤਮ ਆਰਥਿਕ ਲਾਭ ਦੀ ਪ੍ਰਾਪਤੀ ਹੋਵੇਗੀ। ਤੁਹਾਡਾ ਬੈਂਕ-ਬੈਲੇਂਸ ਵਧੇਗਾ, ਤੁਸੀਂ ਧਨ ਸੰਚਿਤ ਕਰਨ ਵਿੱਚ ਸਫਲ ਹੋਵੋਗੇ, ਤੁਹਾਡੀ ਬਾਣੀ ਵਿੱਚ ਗੰਭੀਰਤਾ ਆਵੇਗੀ, ਲੋਕ ਤੁਹਾਡੀਆਂ ਗੱਲਾਂ ਨੂੰ ਬੜੇ ਪਿਆਰ ਨਾਲ ਸੁਣਨਗੇ ਅਤੇ ਸਮਝਣਗੇ। ਇੱਥੇ ਸਥਿਤ ਬ੍ਰਹਸਪਤੀ ਤੁਹਾਨੂੰ ਪਰਿਵਾਰਕ ਮੈਂਬਰਾਂ ਨਾਲ ਜੋੜ ਕੇ ਰੱਖਣਗੇ। ਜੇਕਰ ਤੁਸੀਂ ਕੋਈ ਜੱਦੀ ਕਾਰੋਬਾਰ ਕਰਦੇ ਹੋ, ਤਾਂ ਇਸ ਗੋਚਰ ਦਾ ਬਹੁਤ ਵਧੀਆ ਲਾਭ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਦੇਖਣ ਨੂੰ ਮਿਲੇਗਾ। ਪਰਿਵਾਰ ਦੇ ਬਜ਼ੁਰਗ ਮੈਂਬਰਾਂ ਤੋਂ ਵੀ ਤੁਹਾਨੂੰ ਸੁੱਖ ਅਤੇ ਆਸ਼ੀਰਵਾਦ ਦੀ ਪ੍ਰਾਪਤੀ ਹੋਵੇਗੀ।
ਦੂਜੇ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਦੇ ਗੋਚਰ ਦੇ ਚਲਦੇ ਪਰਿਵਾਰ ਵਿੱਚ ਕੋਈ ਸ਼ੁਭ ਸਮਾਚਾਰ ਸੁਣਨ ਨੂੰ ਮਿਲੇਗਾ। ਪਰਿਵਾਰ ਵਿੱਚ ਕਿਸੇ ਵਿਆਹ ਯੋਗ ਸੰਤਾਨ ਦਾ ਵਿਆਹ ਹੋ ਸਕਦਾ ਹੈ ਜਾਂ ਸੰਤਾਨ ਦਾ ਜਨਮ ਹੋਣ ਨਾਲ ਵੀ ਘਰ ਵਿੱਚ ਖੁਸ਼ੀਆਂ ਆ ਸਕਦੀਆਂ ਹਨ। ਦੂਜੇ ਘਰ ਵਿੱਚ ਬੈਠ ਕੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਛੇਵੇਂ ਘਰ, ਅੱਠਵੇਂ ਘਰ ਅਤੇ ਦਸਵੇਂ ਘਰ ਨੂੰ ਦੇਖਣਗੇ। ਛੇਵੇਂ ਘਰ ਉੱਤੇ ਦੇਵ ਗੁਰੂ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਤੁਹਾਡੇ ਕੋਲ ਚੰਗਾ ਧਨ ਲਾਭ ਹੋਣ ਦੇ ਕਾਰਣ ਤੁਸੀਂ ਆਪਣੇ ਪੁਰਾਣੇ ਕਰਜ਼ੇ ਜਾਂ ਬੈਂਕ ਲੋਨ ਨੂੰ ਚੁਕਾਉਣ ਵਿੱਚ ਸਫਲ ਹੋ ਸਕਦੇ ਹੋ। ਕਰਜ਼ੇ ਦਾ ਦਬਾਅ ਘੱਟ ਰਹੇਗਾ। ਵਿਰੋਧੀ ਵੀ ਸ਼ਾਂਤ ਰਹਿਣਗੇ ਅਤੇ ਤੁਹਾਡੇ ਨਾਲ ਦੋਸਤਾਨਾ ਵਿਵਹਾਰ ਕਰਣਗੇ। ਪੜ੍ਹਾਈ ਵਿੱਚ ਤੁਹਾਨੂੰ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਸਹੁਰੇ ਪੱਖ ਨਾਲ ਤੁਹਾਡੇ ਸਬੰਧ ਸੁੱਧਰਣਗੇ ਅਤੇ ਜੀਵਨਸਾਥੀ ਅਤੇ ਤੁਹਾਡੇ ਦੋਵਾਂ ਦੇ ਪਰਿਵਾਰਾਂ ਦੇ ਵਿਚਕਾਰ ਆਪਸੀ ਤਾਲਮੇਲ ਦਿਖਾਈ ਦੇਵੇਗਾ ਅਤੇ ਪ੍ਰੇਮ ਦੀ ਭਾਵਨਾ ਵਧੇਗੀ। ਦਸਵੇਂ ਘਰ ‘ਤੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਪੈਣ ਦੇ ਕਾਰਣ ਕਰੀਅਰ ਵਿੱਚ ਉੱਤਮ ਸਫਲਤਾ ਦੀ ਸੰਭਾਵਨਾ ਬਣੇਗੀ। ਗੁਰੂ ਗੋਚਰ 2024 ਦੇ ਅਨੁਸਾਰ, ਤੁਸੀਂ ਆਪਣੀ ਕਾਰਜ-ਕੁਸ਼ਲਤਾ ਅਤੇ ਸੂਝਬੂਝ ਨਾਲ ਹਰ ਸਮੱਸਿਆ ਦਾ ਹੱਲ ਕੱਢਣ ਵਿੱਚ ਕਾਮਯਾਬ ਰਹੋਗੇ। 3 ਮਈ ਤੋਂ 3 ਜੂਨ ਦੇ ਵਿਚਕਾਰ ਜਦੋਂ ਦੇਵ ਗੁਰੂ ਬ੍ਰਹਸਪਤੀ ਅਸਤ ਸਥਿਤੀ ਵਿੱਚ ਹੋਣਗੇ, ਤਾਂ ਉਸ ਦੌਰਾਨ ਤੁਹਾਨੂੰ ਆਪਣੇ ਕੰਮਾਂ ਵਿੱਚ ਜ਼ਿਆਦਾ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਪਵੇਗੀ। ਆਪਣੇ ਮੂੰਹ ਤੋਂ ਕਿਸੇ ਨੂੰ ਵੀ ਉਲਟਾ-ਸਿੱਧਾ ਕਹਿਣ ਤੋਂ ਬਚੋ। ਇਸ ਤੋਂ ਬਾਅਦ ਦਾ ਸਮਾਂ ਅਨੁਕੂਲ ਰਹੇਗਾ। ਫੇਰ 9 ਅਕਤੂਬਰ ਤੋਂ ਸਾਲ ਦੇ ਅੰਤ ਤੱਕ ਜਦੋਂ ਬ੍ਰਹਸਪਤੀ ਵੱਕਰੀ ਸਥਿਤੀ ਵਿੱਚ ਰਹਿਣਗੇ, ਤਾਂ ਉਸ ਦੌਰਾਨ ਧਨ ਇਕੱਠਾ ਕਰਨ ਦੇ ਲਈ ਕੁਝ ਜ਼ਿਆਦਾ ਕੋਸ਼ਿਸ਼ ਕਰਨੀ ਪਵੇਗੀ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਬੰਨ ਕੇ ਰੱਖਣਾ ਤੁਹਾਡੇ ਲਈ ਚੁਣੌਤੀ ਹੋਵੇਗੀ। ਪਰ ਤੁਸੀਂ ਆਪਣੀ ਸੂਝਬੂਝ ਅਤੇ ਸਮਝ ਨਾਲ ਇਹਨਾਂ ਸਮੱਸਿਆਵਾਂ ਦਾ ਹੱਲ ਵੀ ਕੱਢ ਲਓਗੇ।
ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਲਾਲ ਗਊ ਨੂੰ ਆਟੇ ਵਿੱਚ ਹਲਦੀ ਮਿਲਾ ਕੇ ਲੋਈ ਬਣਾ ਕੇ ਖਿਲਾਉਣੀ ਚਾਹੀਦੀ ਹੈ ਅਤੇ ਉਸ ਗਊ ਦੇ ਦੁੱਧ ਨਾਲ਼ ਘਰ ਵਿੱਚ ਕੋਈ ਮਠਿਆਈ ਬਣਾ ਕੇ ਭਗਵਾਨ ਵਿਸ਼ਨੂੰ ਨੂੰ ਅਰਪਿਤ ਕਰ ਕੇ ਆਪ ਪ੍ਰਸ਼ਾਦ ਦੇ ਰੂਪ ਵਿੱਚ ਖਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮੇਖ਼ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਬ੍ਰਿਸ਼ਭ ਰਾਸ਼ੀ ਗੋਚਰਫਲ
ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਦੇ ਲਈ ਅੱਠਵੇਂ ਘਰ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਆਪਣੇ ਇਸ ਗੋਚਰ ਕਾਲ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪਹਿਲੇ ਘਰ ਯਾਨੀ ਕਿ ਤੁਹਾਡੀ ਹੀ ਰਾਸ਼ੀ ਵਿੱਚ ਬਿਰਾਜਮਾਨ ਹੋਣਗੇ। ਬ੍ਰਹਸਪਤੀ ਦੇਵ ਦਾ ਇਹ ਗੋਚਰ ਬ੍ਰਿਸ਼ਭ ਰਾਸ਼ੀ ਵਿੱਚ ਹੀ ਹੋਣ ਦੇ ਕਾਰਣ ਤੁਹਾਡੇ ਲਈ ਖਾਸ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ। ਤੁਹਾਡੇ ਦੋ ਅਕਾਰਕ ਘਰਾਂ ਦੇ ਸੁਆਮੀ ਹੋਣ ਦੇ ਕਾਰਣ ਦੇਵ ਗੁਰੂ ਬ੍ਰਹਸਪਤੀ ਸ਼ੁੱਕਰ ਦੀ ਰਾਸ਼ੀ ਵਿੱਚ ਜ਼ਿਆਦਾ ਅਨੁਕੂਲ ਨਤੀਜੇ ਨਹੀਂ ਦਿੰਦੇ। ਅੱਠਵੇਂ ਘਰ ਦੇ ਸੁਆਮੀ ਦਾ ਤੁਹਾਡੀ ਰਾਸ਼ੀ ਵਿੱਚ ਗੋਚਰ ਕਰਨਾ ਤੁਹਾਨੂੰ ਗੁਪਤ ਵਿੱਦਿਆ ਅਤੇ ਗੁਪਤ ਗਿਆਨ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਤੁਸੀਂ ਜੋਤਿਸ਼, ਰਿਸਰਚ ਆਦਿ ਵਿਸ਼ਿਆਂ ਵਿੱਚ ਜਾਂ ਕਿਸੇ ਗੁਪਤਚਰ ਸੇਵਾ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ ਅਤੇ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਸੀਂ ਦਾਨ-ਧਰਮ, ਤੰਤਰ-ਮੰਤਰ ਵਰਗੇ ਕੰਮ ਵੀ ਕਰ ਸਕਦੇ ਹੋ। ਗੁਰੂ ਗੋਚਰ 2024 ਦੇ ਅਨੁਸਾਰ, ਏਕਾਦਸ਼ ਘਰ ਦੇ ਸੁਆਮੀ ਦਾ ਤੁਹਾਡੀ ਰਾਸ਼ੀ ਵਿੱਚ ਜਾਣਾ ਆਰਥਿਕ ਲਾਭ ਦੀ ਸੰਭਾਵਨਾ ਬਣਾਵੇਗਾ। ਤੁਸੀਂ ਧਨ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੋਸ਼ਿਸ਼ਾਂ ਕਰਦੇ ਨਜ਼ਰ ਆਓਗੇ ਅਤੇ ਇਸ ਦੇ ਲਈ ਜਿੰਨਾ ਹੋ ਸਕੇਗਾ, ਓਨੀ ਕੋਸ਼ਿਸ਼ ਕਰੋਗੇ। ਇਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ। ਪਰ ਇਹਨਾਂ ਘਰਾਂ ਦੇ ਸੁਆਮੀ ਦਾ ਤੁਹਾਡੀ ਰਾਸ਼ੀ ਵਿੱਚ ਹੋਣਾ ਤੁਹਾਡੀ ਸਿਹਤ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ। ਤੁਹਾਨੂੰ ਉਦਰ ਰੋਗ ਅਤੇ ਪਾਚਣ (ਮੈਟਾਬੋਲਿਜ਼ਮ) ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੇ ਸਥਿਤ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪੰਜਵੇਂ ਘਰ ਉੱਤੇ ਦ੍ਰਿਸ਼ਟੀ ਸੁੱਟਣਗੇ, ਜਿੱਥੇ ਕੇਤੁ ਬਿਰਾਜਮਾਨ ਹੈ। ਇਹ ਤੁਹਾਡੀ ਸੰਤਾਨ ਦੇ ਲਈ ਚੰਗਾ ਰਹੇਗਾ। ਉਨ੍ਹਾਂ ਵਿੱਚ ਚੰਗੇ ਸੰਸਕਾਰ ਭਰਣਗੇ ਅਤੇ ਉਹ ਆਪਣੇ ਜੀਵਨ ਵਿੱਚ ਤਰੱਕੀ ਕਰਣਗੇ।
ਜੇਕਰ ਤੁਸੀਂ ਕਿਸੇ ਦੇ ਨਾਲ ਪ੍ਰੇਮ ਸਬੰਧ ਵਿੱਚ ਹੋ, ਤਾਂ ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਤੁਹਾਨੂੰ ਉਸ ਪਿਆਰ ਦੇ ਲਈ ਕੁਝ ਵੀ ਕਰ ਗੁਜ਼ਰਣ ਵਾਲਾ ਬਣਾ ਸਕਦਾ ਹੈ ਅਤੇ ਤੁਸੀਂ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਹੋ ਸਕਦੇ ਹੋ। ਦੇਵ ਗੁਰੂ ਬ੍ਰਹਸਪਤੀ ਦੀ ਹੀ ਕਿਰਪਾ ਨਾਲ ਇਸ ਸਾਲ ਤੁਹਾਡਾ ਪ੍ਰੇਮ-ਵਿਆਹ ਵੀ ਹੋ ਸਕਦਾ ਹੈ। ਇੱਥੇ ਸਥਿਤ ਬ੍ਰਹਸਪਤੀ ਤੁਹਾਡੇ ਸੱਤਵੇਂ ਘਰ ਨੂੰ ਵੀ ਪੂਰਣ ਸਪਤਮ ਦ੍ਰਿਸ਼ਟੀ ਨਾਲ ਦੇਖਣਗੇ, ਜਿਸ ਨਾਲ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਵਿੱਚ ਬਹੁਤ ਹੱਦ ਤੱਕ ਕਮੀ ਆ ਸਕਦੀ ਹੈ। ਭਾਵੇਂ ਸ਼ਨੀ ਦੀ ਦ੍ਰਿਸ਼ਟੀ ਵੀ ਤੁਹਾਡੇ ਸੱਤਵੇਂ ਘਰ ਉੱਤੇ ਹੋਵੇਗੀ, ਪਰ ਉਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਬ੍ਰਹਸਪਤੀ ਦਾ ਮਹੱਤਵਪੂਰਣ ਯੋਗਦਾਨ ਹੋਵੇਗਾ ਅਤੇ ਉਹ ਤੁਹਾਡੇ ਰਿਸ਼ਤੇ ਨੂੰ ਬਚਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰਣਗੇ। ਬ੍ਰਹਸਪਤੀ ਦੀ ਨੌਵੀਂ ਦ੍ਰਿਸ਼ਟੀ ਤੁਹਾਡੇ ਨੌਵੇਂ ਘਰ ਉੱਤੇ ਅਰਥਾਤ ਕਿਸਮਤ ਦੇ ਘਰ ਉੱਤੇ ਹੋਣ ਨਾਲ ਤੁਸੀਂ ਧਰਮ-ਕਰਮ ਦੇ ਲਈ ਤੀਰਥ ਯਾਤਰਾ ਕਰੋਗੇ। ਕਦੇ ਪਰਿਵਾਰ ਦੇ ਨਾਲ ਅਤੇ ਕਦੇ ਇਕੱਲੇ ਸ਼ੁਭ ਅਤੇ ਤੀਰਥ ਅਸਥਾਨਾਂ ਉੱਤੇ ਜਾ ਕੇ ਦੇਵੀ-ਦੇਵਤਾਵਾਂ ਦੇ ਦਰਸ਼ਨ ਕਰੋਗੇ। ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਬਹੁਤ ਜ਼ਿਆਦਾ ਪੂਜਾ-ਪਾਠ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਨਿਯਮਬੱਧ ਹੋ ਕੇ ਆਰਾਮ ਨਾਲ ਪੂਜਾ ਕਰਕੇ ਆਪਣੇ ਈਸ਼ਟਦੇਵ ਨੂੰ ਮਨਾਉਣ ਨਾਲ ਤੁਹਾਨੂੰ ਸਫਲਤਾ ਮਿਲੇਗੀ। 3 ਮਈ ਤੋਂ 3 ਜੂਨ ਦੇ ਵਿਚਕਾਰ ਜਦੋਂ ਬ੍ਰਹਸਪਤੀ ਅਸਤ ਸਥਿਤੀ ਵਿੱਚ ਹੋਣਗੇ ਤਾਂ ਇਸ ਦੌਰਾਨ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਖਾਸ ਸਾਵਧਾਨੀ ਵਰਤੋ। ਤੁਸੀਂ ਬਿਮਾਰ ਪੈ ਸਕਦੇ ਹੋ। ਸਾਲ ਦੇ ਆਖਰੀ ਮਹੀਨਿਆਂ ਦੇ ਦੌਰਾਨ ਜਦੋਂ 9 ਅਕਤੂਬਰ ਤੋਂ ਬ੍ਰਹਸਪਤੀ ਵੱਕਰੀ ਸਥਿਤੀ ਵਿੱਚ ਆ ਜਾਣਗੇ, ਤਾਂ ਤੁਹਾਨੂੰ ਆਪਣੇ ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੈਸੇ ਨੂੰ ਲੈ ਕੇ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਕੁਝ ਕਹਾਸੁਣੀ ਹੋ ਸਕਦੀ ਹੈ। ਤੁਹਾਡੇ ਜੀਵਨ ਵਿੱਚ ਸਹੁਰੇ ਪੱਖ ਦੇ ਮੈਂਬਰਾਂ ਦੀ ਬਹੁਤ ਦਖ਼ਲਅੰਦਾਜ਼ੀ ਹੋ ਸਕਦੀ ਹੈ, ਜੋ ਕਿ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਸੰਤਾਨ ਪੱਖ ਨੂੰ ਲੈ ਕੇ ਤੁਸੀਂ ਥੋੜੀ ਜਿਹੀ ਚਿੰਤਾ ਵਿੱਚ ਰਹੋਗੇ। ਲੰਬੀਆਂ ਯਾਤਰਾਵਾਂ ਵਿੱਚ ਕੁਝ ਸਮੱਸਿਆ ਹੋ ਸਕਦੀ ਹੈ, ਇਸ ਲਈ ਪੂਰੀ ਤਿਆਰੀ ਨਾਲ ਜਾਓ।
ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਤੋਂ ਸ਼ੁਰੂ ਕਰ ਕੇ ਗੁਰੂ ਬ੍ਰਹਸਪਤੀ ਦੇ ਬੀਜ ਮੰਤਰ ॐ ਗ੍ਰਾੰ ਗਰਿੰ ਗਰੌਂ ਸ: ਗੁਰੁਵੇ ਨਮਹ: ਦਾ ਨਿਯਮਿਤ ਤੌਰ ‘ਤੇ ਜਾਪ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬ੍ਰਿਸ਼ਭ ਹਫਤਾਵਰੀ ਰਾਸ਼ੀਫਲ਼
ਪ੍ਰਾਪਤ ਕਰੋ 250+ ਪੰਨਿਆਂ ਦੀ ਰੰਗੀਨ ਕੁੰਡਲੀ ਅਤੇ ਹੋਰ ਵੀ ਬਹੁਤ ਕੁਝ:ਬ੍ਰਿਹਤ ਕੁੰਡਲੀ
ਗੁਰੂ ਗੋਚਰ - ਮਿਥੁਨ ਰਾਸ਼ੀ ਫਲ਼ਾਦੇਸ਼
ਬ੍ਰਹਸਪਤੀਮਹਾਰਾਜ ਤੁਹਾਡੀ ਮਿਥੁਨ ਰਾਸ਼ੀ ਦੇ ਲਈ ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਹੋ ਕੇ ਇੱਕ ਮਹੱਤਵਪੂਰਣ ਗ੍ਰਹਿ ਹਨ ਅਤੇ ਆਪਣੇ ਇਸ ਗੋਚਰ ਕਾਲ ਵਿੱਚ ਉਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰਨ ਵਾਲੇ ਹਨ। ਦੇਵ ਗੁਰੂ ਬ੍ਰਹਸਪਤੀ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਮੁੱਖ ਰੂਪ ਤੋਂ ਤੁਹਾਡਾ ਬਾਰ੍ਹਵਾਂ ਘਰ ਪ੍ਰਭਾਵਿਤ ਹੋਵੇਗਾ, ਜਿਸ ਦੇ ਨਤੀਜੇ ਵਿੱਚੋਂ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਰਹੇਗੀ। ਤੁਸੀਂ ਧਾਰਮਿਕ ਅਤੇ ਚੰਗੇ ਕਾਰਜਾਂ ਉੱਤੇ ਖਰਚਾ ਕਰੋਗੇ। ਇਸ ਨਾਲ ਤੁਹਾਨੂੰ ਸਮਾਜ ਵਿੱਚ ਮਾਣ-ਸਨਮਾਨ ਮਿਲੇਗਾ ਅਤੇ ਤੁਸੀਂ ਸੰਤੁਸ਼ਟੀ ਭਰਿਆ ਜੀਵਨ ਬਤੀਤ ਕਰੋਗੇ। ਤੁਹਾਡਾ ਖਰਚਾ ਬੇਕਾਰ ਦੀਆਂ ਚੀਜ਼ਾਂ ਉੱਤੇ ਨਹੀਂ ਹੋਵੇਗਾ, ਪਰ ਇਸ ਨਾਲ ਤੁਹਾਡੇ ਉੱਪਰ ਆਰਥਿਕ ਬੋਝ ਜ਼ਰੂਰ ਵਧ ਸਕਦਾ ਹੈ, ਕਿਉਂਕਿ ਖਰਚੇ ਵਧ ਸਕਦੇ ਹਨ। ਬ੍ਰਹਸਪਤੀ ਇੱਕ ਵਿਕਾਸ ਕਾਰਕ ਗ੍ਰਹਿ ਹੋਣ ਦੇ ਕਾਰਣ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਇੱਥੇ ਸਿਹਤ ਬ੍ਰਹਸਪਤੀ ਮਹਾਰਾਜ ਆਪਣੀ ਪੰਚਮ ਦ੍ਰਿਸ਼ਟੀ ਨਾਲ ਤੁਹਾਡੇ ਚੌਥੇ ਘਰ ਨੂੰ, ਸੱਤਵੀਂ ਦ੍ਰਿਸ਼ਟੀ ਨਾਲ ਤੁਹਾਡੇ ਛੇਵੇਂ ਘਰ ਨੂੰ ਅਤੇ ਨੌਵੀਂ ਦ੍ਰਿਸ਼ਟੀ ਨਾਲ ਤੁਹਾਡੇ ਅੱਠਵੇਂ ਘਰ ਨੂੰ ਦੇਖਣਗੇ। ਬ੍ਰਹਸਪਤੀ ਦੀ ਦ੍ਰਿਸ਼ਟੀ ਚੌਥੇ ਘਰ ਉੱਤੇ ਹੋਣ ਨਾਲ ਤੁਸੀਂ ਆਪਣੀ ਸੁੱਖ ਪ੍ਰਾਪਤੀ ਦੇ ਲਈ ਖਰਚਾ ਕਰੋਗੇ ਅਤੇ ਉਨ੍ਹਾਂ ਖਰਚਿਆਂ ਨੂੰ ਕਰਨ ਤੋਂ ਬਾਅਦ ਤੁਹਾਨੂੰ ਸੰਤੁਸ਼ਟੀ ਅਤੇ ਸੁੱਖ ਦੀ ਪ੍ਰਾਪਤੀ ਹੋਵੇਗੀ। ਘਰੇਲੂ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣੇਗੀ। ਮਾਤਾ ਜੀ ਦੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਬ੍ਰਹਸਪਤੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਅੰਦਰ ਧਾਰਮਿਕ ਪ੍ਰਵਿਰਤੀ ਵਿੱਚ ਵਾਧਾ ਹੋਵੇਗਾ। ਘਰ ਵਿੱਚ ਵੀ ਸ਼ੁਭ ਕਾਰਜ ਹੋਣਗੇ, ਜਿਸ ਨਾਲ ਘਰ ਦਾ ਮਾਹੌਲ ਵੀ ਭਗਤੀ-ਪੂਰਣ ਅਤੇ ਧਾਰਮਿਕ ਹੋ ਸਕਦਾ ਹੈ। ਤੁਸੀਂ ਘਰ ਦੀਆਂ ਜ਼ਰੂਰਤਾਂ ਵੱਲ ਧਿਆਨ ਦਿਓਗੇ ਅਤੇ ਉਹਨਾਂ ਨੂੰ ਪੂਰਾ ਕਰੋਗੇ।
ਬ੍ਰਹਸਪਤੀ ਦੀ ਦ੍ਰਿਸ਼ਟੀ ਛੇਵੇਂ ਘਰ ਉੱਤੇ ਹੋਣ ਨਾਲ ਤੁਸੀਂ ਆਪਣੇ ਵਿਰੋਧੀਆਂ ਨਾਲ ਨਿਮਰਤਾ ਭਰਿਆ ਵਿਵਹਾਰ ਕਰੋਗੇ, ਜਿਸ ਨਾਲ ਉਹ ਤੁਹਾਡੇ ਮੁਰੀਦ ਬਣ ਜਾਣਗੇ। ਨੌਕਰੀ ਵਿੱਚ ਤੁਹਾਡੀ ਸਥਿਤੀ ਚੰਗੀ ਹੋਣ ਦੇ ਕਾਰਣ ਬ੍ਰਹਸਪਤੀ ਮਹਾਰਾਜ ਦੀ ਕਿਰਪਾ ਰਹੇਗੀ ਅਤੇ ਤੁਹਾਨੂੰ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਹੋਣ ਦੇ ਕਾਰਣ ਚੁਣੌਤੀਆਂ ਆਪਣੇ-ਆਪ ਹੀ ਦੂਰ ਹੁੰਦੀਆਂ ਜਾਣਗੀਆਂ। ਤੁਹਾਡੇ ਕਰਜ਼ੇ ਵਿੱਚ ਵੀ ਕਮੀ ਆ ਸਕਦੀ ਹੈ। ਬ੍ਰਹਸਪਤੀ ਮਹਾਰਾਜ ਦੀ ਨੌਵੀਂ ਦ੍ਰਿਸ਼ਟੀ ਅੱਠਵੇਂ ਘਰ ਵਿੱਚ ਹੋਣ ਨਾਲ ਤੁਹਾਡੇ ਅੰਦਰ ਧਾਰਮਿਕ ਗਤੀਵਿਧੀਆਂ ਅਤੇ ਜੋਤਿਸ਼ ਜਿਹੇ ਵਿਸ਼ਿਆਂ ਵਿੱਚ ਚੰਗੀ ਜਿਗਿਆਸਾ ਵਧੇਗੀ। ਤੁਸੀਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਸਕਦੇ ਹੋ। ਗੁਰੂ ਗੋਚਰ 2024 ਦੇ ਅਨੁਸਾਰ, ਜੇਕਰ ਤੁਸੀਂ ਰਿਸਰਚ ਦੇ ਵਿਦਿਆਰਥੀ ਹੋ ਤਾਂ ਬ੍ਰਹਸਪਤੀ ਮਹਾਰਾਜ ਦਾ ਇਹ ਗੋਚਰ ਤੁਹਾਨੂੰ ਰਿਸਰਚ ਦੇ ਖੇਤਰ ਵਿੱਚ ਚੰਗੀ ਸਫਲਤਾ ਪ੍ਰਦਾਨ ਕਰੇਗਾ। ਤੁਹਾਨੂੰ ਇਸ ਗੋਚਰ ਦੇ ਪ੍ਰਭਾਵ ਨਾਲ ਵਪਾਰ ਜਾਂ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਜੀਵਨਸਾਥੀ ਅਤੇ ਤੁਹਾਡੇ ਵਿਚਕਾਰ ਸ਼ਾਦੀਸ਼ੁਦਾ ਸਬੰਧਾਂ ਵਿੱਚ ਨਜ਼ਦੀਕੀ ਵਿੱਚ ਵਾਧਾ ਹੋਵੇਗਾ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਬਣੇਗਾ। 9 ਅਕਤੂਬਰ ਤੋਂ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਵੱਕਰੀ ਸਥਿਤੀ ਵਿੱਚ ਆ ਜਾਣਗੇ। ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਪਵੇਗੀ, ਕਿਉਂਕਿ ਇਹ ਗੋਚਰ ਸਿਹਤ ਸਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ।
ਉਪਾਅ: ਤੁਹਾਨੂੰ ਬ੍ਰਹਸਪਤੀ ਮਹਾਰਾਜ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਵਿਦਿਆਰਥੀਆਂ ਜਾਂ ਬਾਹਮਣਾਂ ਨੂੰ ਵੀਰਵਾਰ ਦੇ ਦਿਨ ਪੜ੍ਹਾਈ-ਲਿਖਾਈ ਨਾਲ਼ ਸਬੰਧਤ ਸਮੱਗਰੀ ਭੇਟ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮਿਥੁਨ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਕਰਕ ਰਾਸ਼ੀ ਭਵਿੱਖਬਾਣੀ
ਦੇਵ ਗੁਰੂ ਬ੍ਰਹਸਪਤੀ ਦਾ ਇਹ ਬ੍ਰਿਸ਼ਭ ਰਾਸ਼ੀ ਵਿੱਚ ਹੋਣ ਵਾਲਾ ਗੋਚਰ ਤੁਹਾਡੀ ਕਰਕ ਰਾਸ਼ੀ ਤੋਂ ਏਕਾਦਸ਼ ਘਰ ਵਿੱਚ ਹੋਣ ਜਾ ਰਿਹਾ ਹੈ। ਦੇਵ ਗੁਰੂ ਬ੍ਰਹਸਪਤੀ ਤੁਹਾਡੇ ਲਈ ਬਹੁਤ ਮਹੱਤਵਪੂਰਣ ਗ੍ਰਹਿ ਹਨ। ਇਹ ਤੁਹਾਡੇ ਛੇਵੇਂ ਘਰ ਦੇ ਸੁਆਮੀ ਹੋਣ ਦੇ ਨਾਲ਼-ਨਾਲ਼ ਤੁਹਾਡੀ ਕਿਸਮਤ ਦੇ ਸਥਾਨ ਅਰਥਾਤ ਨੌਵੇਂ ਘਰ ਦੇ ਸੁਆਮੀ ਵੀ ਹਨ ਅਤੇ ਨੌਵੇਂ ਘਰ ਦੇ ਸੁਆਮੀ ਦਾ ਏਕਾਦਸ਼ ਘਰ ਵਿੱਚ ਜਾਣਾ ਤੁਹਾਡੀ ਕਿਸਮਤ ਵਿੱਚ ਵਾਧਾ ਕਰਨ ਵਾਲਾ ਸਾਬਿਤ ਹੋਵੇਗਾ। ਦੇਵ ਗੁਰੂ ਬ੍ਰਹਸਪਤੀ ਦੇ ਇਸ ਗੋਚਰ ਦੇ ਨਤੀਜੇ ਵਜੋਂ ਤੁਹਾਡੀਆਂ ਇੱਛਾਵਾਂ ਦੀ ਪੂਰਤੀ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਤੁਹਾਡੀਆਂ ਕਾਰੋਬਾਰੀ ਯੋਜਨਾਵਾਂ ਸਫਲ ਹੋਣਗੀਆਂ। ਜੇਕਰ ਉੱਚ-ਵਿੱਦਿਆ ਗ੍ਰਹਿਣ ਕਰਨ ਦੀ ਇੱਛਾ ਰੱਖਦੇ ਹੋ, ਤਾਂ ਉਸ ਵਿੱਚ ਆ ਰਹੀਆਂ ਰੁਕਾਵਟਾਂ ਵਿੱਚ ਕਮੀ ਆਵੇਗੀ ਅਤੇ ਤੁਹਾਨੂੰ ਚੰਗੀ ਵਿੱਦਿਆ ਗ੍ਰਹਿਣ ਕਰਨ ਦਾ ਮੌਕਾ ਮਿਲੇਗਾ। ਦੇਵ ਗੁਰੂ ਬ੍ਰਹਸਪਤੀ ਤੁਹਾਡੇ ਜੀਵਨ ਦੇ ਭਿੰਨ-ਭਿੰਨ ਖੇਤਰਾਂ ਵਿੱਚ ਚੰਗੇ ਨਤੀਜੇ ਪ੍ਰਦਾਨ ਕਰਣਗੇ। ਤੁਹਾਡੀ ਆਮਦਨ ਵਿੱਚ ਵੀ ਚੰਗਾ ਵਾਧਾ ਦੇਖਣ ਨੂੰ ਮਿਲੇਗਾ।
ਕਾਰਜ-ਖੇਤਰ ਵਿੱਚ ਤੁਹਾਡੀ ਪ੍ਰਤੀਨਿਧਤਾ ਵਧੇਗੀ ਅਤੇ ਤੁਹਾਨੂੰ ਮਾਣ-ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇਗਾ। ਤੁਹਾਡੇ ਸੀਨੀਅਰ ਅਧਿਕਾਰੀਆਂ ਦੀ ਕਿਰਪਾ ਤੁਹਾਨੂੰ ਸਹਿਜ ਰੂਪ ਤੋਂ ਪ੍ਰਾਪਤ ਹੋਵੇਗੀ ਅਤੇ ਇਸ ਨਾਲ ਤੁਹਾਨੂੰ ਆਪਣੀ ਨੌਕਰੀ ਵਿੱਚ ਆਪਣੀਆਂ ਜੜ੍ਹਾਂ ਜਮਾਉਣ ਦਾ ਮੌਕਾ ਮਿਲੇਗਾ। ਵਪਾਰ ਦੇ ਸਿਲਸਿਲੇ ਵਿੱਚ ਯਾਤਰਾ ਕਰਨਾ ਤੁਹਾਡੇ ਲਈ ਹੋਰ ਵੀ ਜ਼ਿਆਦਾ ਲਾਭਦਾਇਕ ਸਿੱਧ ਹੋਵੇਗਾ। ਬ੍ਰਹਸਪਤੀ ਮਹਾਰਾਜ ਇੱਥੇ ਸਥਿਤ ਹੋ ਕੇ ਤੁਹਾਡੇ ਤੀਜੇ ਘਰ, ਪੰਜਵੇਂ ਘਰ ਅਤੇ ਸੱਤਵੇਂ ਘਰ ਨੂੰ ਪੂਰਣ ਦ੍ਰਿਸ਼ਟੀ ਨਾਲ ਦੇਖਣਗੇ। ਤੀਜੇ ਘਰ ਉੱਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਦੇ ਨਤੀਜੇ ਵਜੋਂ ਭੈਣਾਂ-ਭਰਾਵਾਂ ਨਾਲ ਤੁਹਾਡੇ ਸਬੰਧਾਂ ਵਿੱਚ ਮਧੁਰਤਾ ਆਵੇਗੀ। ਉਨ੍ਹਾਂ ਨਾਲ ਚੱਲ ਰਹੀਆਂ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਇਹ ਸਮਾਂ ਉਨ੍ਹਾਂ ਨੂੰ ਵੀ ਤਰੱਕੀ ਦੀ ਰਾਹ ‘ਤੇ ਲੈ ਕੇ ਜਾਵੇਗਾ। ਤੁਹਾਡੇ ਮਿੱਤਰਾਂ ਅਤੇ ਤੁਹਾਡੇ ਕਾਰਜ-ਖੇਤਰ ਵਿੱਚ ਕੰਮ ਕਰਨ ਵਾਲੇ ਸਹਿਕਰਮੀਆਂ ਨਾਲ ਤੁਹਾਡੇ ਰਿਸ਼ਤੇ ਮਧੁਰ ਬਣਨਗੇ, ਜਿਸ ਦਾ ਤੁਹਾਨੂੰ ਚਾਰੇ ਪਾਸੇ ਤੋਂ ਲਾਭ ਹੋਵੇਗਾ। ਤੁਸੀਂ ਆਪਣੀ ਕਿਸੇ ਦਿਲਚਸਪੀ ਨੂੰ ਬਾਹਰ ਕੱਢ ਕੇ ਉਸ ਨਾਲ ਧਨ ਵੀ ਅਰਜਿਤ ਕਰ ਸਕਦੇ ਹੋ। ਗੁਰੂ ਗੋਚਰ 2024 ਦੇ ਅਨੁਸਾਰ, ਪ੍ਰੇਮ-ਸਬੰਧਾਂ ਦੇ ਲਈ ਇਹ ਗੋਚਰ ਬਹੁਤ ਅਨੁਕੂਲ ਰਹੇਗਾ ਅਤੇ ਤੁਹਾਨੂੰ ਪ੍ਰੇਮ-ਵਿਆਹ ਕਰਨ ਦਾ ਮੌਕਾ ਮਿਲ ਸਕਦਾ ਹੈ। ਤੁਸੀਂ ਜਿਸ ਦੇ ਨਾਲ ਪ੍ਰੇਮ ਕਰਦੇ ਹੋ, ਉਸ ਦੇ ਸਾਹਮਣੇ ਆਪਣੀ ਗੱਲ ਰੱਖੋਗੇ ਤਾਂ ਉਹ ਮਨਾ ਨਹੀਂ ਕਰ ਸਕੇਗਾ। ਵਿਦਿਆਰਥੀਆਂ ਦੇ ਲਈ ਇਹ ਗੋਚਰ ਅਨੁਕੂਲ ਰਹੇਗਾ ਅਤੇ ਪੜ੍ਹਾਈ ਵਿੱਚ ਚੰਗੇ ਨਤੀਜਿਆਂ ਦੀ ਪ੍ਰਾਪਤੀ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਸੰਤਾਨ ਦੇ ਜਨਮ ਦੀ ਖੁਸ਼ਖਬਰੀ ਵੀ ਤੁਹਾਨੂੰ ਮਿਲ ਸਕਦੀ ਹੈ ਅਤੇ ਜੇਕਰ ਪਹਿਲਾਂ ਤੋਂ ਹੀ ਸੰਤਾਨ ਵਾਲੇ ਹੋ ਤਾਂ ਤੁਹਾਨੂੰ ਆਪਣੀ ਸੰਤਾਨ ਤੋਂ ਸੁੱਖ ਮਿਲੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਮਧੁਰਤਾ ਵਧੇਗੀ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਚੰਗਾ ਤਾਲਮੇਲ ਦੇਖਣ ਨੂੰ ਮਿਲੇਗਾ। ਕਾਰੋਬਾਰੀ ਕਾਰਜਾਂ ਵਿੱਚ ਸਫਲਤਾ ਮਿਲੇਗੀ। ਕਾਰੋਬਾਰ ਵਿੱਚ ਵਾਧਾ ਹੋਣ ਦੀ ਵੀ ਮਜ਼ਬੂਤ ਸੰਭਾਵਨਾ ਹੈ। 3 ਮਈ ਤੋਂ 3 ਜੂਨ ਦੇ ਵਿਚਕਾਰ ਤੁਹਾਡੇ ਪ੍ਰਭਾਵ ਵਿੱਚ ਕੁਝ ਕਮੀ ਆ ਸਕਦੀ ਹੈ। ਇਸ ਦੌਰਾਨ ਕੋਸ਼ਿਸ਼ਾਂ ਨੂੰ ਵਧਾਉਣਾ ਪਵੇਗਾ। 9 ਅਕਤੂਬਰ ਨੂੰ ਜਦੋਂ ਦੇਵ ਗੁਰੂ ਬ੍ਰਹਸਪਤੀ ਵੱਕਰੀ ਸਥਿਤੀ ਵਿੱਚ ਆਉਣਗੇ, ਤਾਂ ਧਾਰਮਿਕ ਕੰਮਾਂ ਤੋਂ ਜ਼ਿਆਦਾ ਧਨ ਵੱਲ ਤੁਹਾਡਾ ਮਨ ਲੱਗੇਗਾ ਅਤੇ ਤੁਹਾਨੂੰ ਉੱਤਮ ਲਾਭ ਪ੍ਰਾਪਤ ਹੋਵੇਗਾ।
ਉਪਾਅ: ਤੁਹਾਨੂੰ ਉੱਤਮ ਗੁਣਵੱਤਾ ਦਾ ਪੁਖਰਾਜ ਰਤਨ ਸੋਨੇ ਦੀ ਅੰਗੂਠੀ ਵਿੱਚ ਜੜਵਾ ਕੇ ਸ਼ੁਕਲ ਪੱਖ ਦੇ ਵੀਰਵਾਰ ਦੇ ਦਿਨ ਆਪਣੀ ਤਰਜਨੀ ਉਂਗਲ ਵਿੱਚ ਧਾਰਣ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕਰਕ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਸਿੰਘ ਰਾਸ਼ੀ ਫਲ਼ਕਥਨ
ਦੇਵ ਗੁਰੂ ਬ੍ਰਹਸਪਤੀ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਪੰਚਮ ਘਰ ਅਤੇ ਅੱਠਵੇਂ ਘਰ ਦੇ ਸੁਆਮੀ ਹਨ। ਤ੍ਰਿਕੋਣ ਘਰ ਦੇ ਸੁਆਮੀ ਹੋਣ ਦੇ ਕਾਰਣ ਇਹ ਤੁਹਾਡੇ ਲਈ ਇੱਕ ਸ਼ੁਭ ਗ੍ਰਹਿ ਹਨ ਅਤੇ ਤੁਹਾਡੇ ਰਾਸ਼ੀ ਸੁਆਮੀ ਸੂਰਜ ਦੇਵ ਦੇ ਪੱਕੇ ਮਿੱਤਰ ਵੀ ਹਨ। ਇਸ ਲਈ ਦੇਵ ਗੁਰੂ ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਲਈ ਖ਼ਾਸ ਨਤੀਜੇ ਦੇਣ ਵਾਲ਼ਾ ਸਾਬਿਤ ਹੋ ਸਕਦਾ ਹੈ। ਬ੍ਰਹਸਪਤੀ ਮਹਾਰਾਜ ਦਾ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਦਸਵੇਂ ਸਥਾਨ ‘ਤੇ ਹੋਵੇਗਾ। ਇਸ ਗੋਚਰ ਦੇ ਪ੍ਰਭਾਵ ਨਾਲ਼ ਤੁਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਆਪਣੇ ਕਾਰਜ-ਖੇਤਰ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਕਰਨ ਲਈ ਕੋਸ਼ਿਸ਼ਾਂ ਕਰੋਗੇ। ਅੱਠਵੇਂ ਘਰ ਦੇ ਸੁਆਮੀ ਦਾ ਦਸਵੇਂ ਘਰ ਵਿੱਚ ਜਾਣਾ ਕਾਰਜ-ਖੇਤਰ ਵਿੱਚ ਹਲਚਲ ਦਾ ਸੰਕੇਤ ਦਿੰਦਾ ਹੈ। ਇਸ ਦੌਰਾਨ ਤੁਸੀਂ ਨੌਕਰੀ ਬਦਲਣ ਦੇ ਬਾਰੇ ਵਿੱਚ ਵੀ ਵਿਚਾਰ ਕਰ ਸਕਦੇ ਹੋ। ਜੇਕਰ ਤੁਸੀਂ ਪਹਿਲਾਂ ਤੋਂ ਹੀ ਆਵੇਦਨ ਦਿੱਤਾ ਹੋਇਆ ਹੈ, ਤਾਂ ਇਸ ਗੋਚਰ ਅਵਧੀ ਦੇ ਦੌਰਾਨ ਤੁਹਾਨੂੰ ਦੂਜੀ ਨੌਕਰੀ ਮਿਲਣ ਦੀ ਮਜ਼ਬੂਤ ਸੰਭਾਵਨਾ ਬਣੇਗੀ। ਇਹ ਗੁਰੂ ਗੋਚਰ 2024 ਤੁਹਾਨੂੰ ਇਹ ਸਮਝਾਉਂਦਾ ਹੈ ਕਿ ਤੁਹਾਨੂੰ ਆਪਣੇ ਕਾਰਜ-ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਹੰਕਾਰ ਜਾਂ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਪ੍ਰਵਿਰਤੀ ਤੋਂ ਬਚਣਾ ਪਵੇਗਾ, ਨਹੀਂ ਤਾਂ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਤੁਹਾਡਾ ਅਨੁਭਵ ਬਹੁਤ ਚੰਗਾ ਹੈ ਅਤੇ ਲੋਕ ਤੁਹਾਡੀ ਪ੍ਰਸ਼ੰਸਾ ਵੀ ਕਰਣਗੇ, ਪਰ ਤੁਹਾਨੂੰ ਇਸ ਗੱਲ ਨੂੰ ਲੈ ਕੇ ਹੰਕਾਰ ਦੀ ਭਾਵਨਾ ਨਾਲ ਗ੍ਰਸਤ ਹੋਣ ਤੋਂ ਬਚਣਾ ਚਾਹੀਦਾ ਹੈ। ਆਪਣੇ ਸੀਨੀਅਰ ਅਧਿਕਾਰੀਆਂ ਦੀ ਇੱਜ਼ਤ ਕਰੋ ਅਤੇ ਕਾਰਜ-ਖੇਤਰ ਵਿੱਚ ਇੱਕ ਚੰਗਾ ਵਾਤਾਵਰਣ ਤਿਆਰ ਕਰੋ, ਜਿਸ ਨਾਲ ਤੁਹਾਨੂੰ ਨੌਕਰੀ ਕਰਨ ਵਿੱਚ ਵੀ ਆਸਾਨੀ ਹੋਵੇਗੀ।
ਦਸਵੇਂ ਘਰ ਵਿੱਚ ਬਿਰਾਜਮਾਨ ਹੋ ਕੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦੂਜੇ ਘਰ, ਚੌਥੇ ਘਰ ਅਤੇ ਛੇਵੇਂ ਘਰ ਨੂੰ ਦੇਖਣਗੇ। ਦੂਜੇ ਘਰ ਉੱਤੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਨਾਲ ਬਾਣੀ ਵਿੱਚ ਮਧੁਰਤਾ ਵਧੇਗੀ ਅਤੇ ਤੁਹਾਨੂੰ ਸੋਚ-ਸਮਝ ਕੇ ਬੋਲਣ ਨਾਲ ਲਾਭ ਹੋਵੇਗਾ। ਬ੍ਰਹਸਪਤੀ ਮਹਾਰਾਜ ਦੇ ਪ੍ਰਭਾਵ ਨਾਲ ਗੁਪਤ ਧਨ ਪ੍ਰਾਪਤੀ, ਜੱਦੀ ਜਾਇਦਾਦ ਦੀ ਪ੍ਰਾਪਤੀ, ਕਿਸੇ ਪ੍ਰਕਾਰ ਦੀ ਵਿਰਾਸਤ ਮਿਲਣਾ, ਅਚਾਨਕ ਹੀ ਧਨ ਲਾਭ ਹੋਣਾ ਆਦਿ ਦੀ ਸੰਭਾਵਨਾ ਬਣੇਗੀ। ਪਰਿਵਾਰ ਦੇ ਮਾਮਲਿਆਂ ਵਿੱਚ ਵੀ ਤੁਸੀਂ ਵਧ-ਚੜ੍ਹ ਕੇ ਆਪਣਾ ਯੋਗਦਾਨ ਦਿਓਗੇ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਬਣੇ ਰਹੋਗੇ। ਚੌਥੇ ਘਰ ਉੱਤੇ ਬ੍ਰਹਸਪਤੀ ਮਹਾਰਾਜ ਜੀ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਤੁਹਾਡੇ ਪਰਿਵਾਰਕ ਜੀਵਨ ਵਿੱਚ ਸੁੱਖ ਰਹੇਗਾ। ਘਰ ਵਿੱਚ ਸ਼ਾਂਤੀ ਦਾ ਮਾਹੌਲ ਹੋਵੇਗਾ। ਬ੍ਰਹਸਪਤੀ ਮਹਾਰਾਜ ਤੁਹਾਡੀ ਮਾਤਾ ਜੀ ਦੀ ਸਿਹਤ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਵੀ ਦੂਰ ਕਰ ਦੇਣਗੇ ਅਤੇ ਇਸ ਨਾਲ ਤੁਹਾਡੀ ਮਾਤਾ ਜੀ ਦੀ ਸਿਹਤ ਉੱਤਮ ਰਹੇਗੀ। ਉਨ੍ਹਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨ ਦੀ ਹਿੰਮਤ ਪ੍ਰਾਪਤ ਹੋਵੇਗੀ। ਇਸ ਦੌਰਾਨ ਤੁਸੀਂ ਕੋਈ ਚੰਗੀ ਜਾਇਦਾਦ ਵੀ ਖਰੀਦ ਸਕਦੇ ਹੋ। ਉਹ ਜਾਇਦਾਦ ਪੁਰਾਣੀ ਵੀ ਹੋ ਸਕਦੀ ਹੈ, ਪਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ। ਛੇਵੇਂ ਘਰ ਉੱਤੇ ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਵਿਰੋਧੀਆਂ ਵੱਲੋਂ ਕਾਰਜ-ਖੇਤਰ ਵਿੱਚ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਉਹ ਬਹੁਤ ਜ਼ਿਆਦਾ ਕੁਝ ਨਹੀਂ ਕਰ ਸਕਣਗੇ ਅਤੇ ਅੰਤ ਵਿੱਚ ਜਿੱਤ ਤੁਹਾਡੀ ਹੀ ਹੋਵੇਗੀ। ਤੁਹਾਨੂੰ ਆਪਣੇ ਖਰਚਿਆਂ ਨੂੰ ਕੰਟਰੋਲ ਵਿੱਚ ਰੱਖਣ ਲਈ ਬਹੁਤ ਕੋਸ਼ਿਸ਼ ਕਰਨੀ ਪਵੇਗੀ ਅਤੇ ਨਵਾਂ ਕਰਜ਼ਾ ਲੈਣ ਤੋਂ ਬਚਣਾ ਪਵੇਗਾ।
ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਤੋਂ ਸ਼ੁਰੂ ਕਰ ਕੇ ਦੇਵ ਗੁਰੂ ਬ੍ਰਹਸਪਤੀ ਦੇ ਮੰਤਰ ॐ ਬਰਿੰ ਬ੍ਰਹਸਪਤਯੇ ਨਮਹ: ਦਾ ਜਾਪ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸਿੰਘ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਕੰਨਿਆ ਰਾਸ਼ੀ ਫਲ਼ਾਦੇਸ਼
ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਕੰਨਿਆ ਰਾਸ਼ੀ ਤੋਂ ਨੌਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਤੁਹਾਡੀ ਰਾਸ਼ੀ ਦੇ ਲਈ ਇਹ ਤੁਹਾਡੇ ਚੌਥੇ ਘਰ ਯਾਨੀ ਕਿ ਸੁੱਖ ਦੇ ਘਰ ਅਤੇ ਸੱਤਵੇਂ ਘਰ ਯਾਨੀ ਕਿ ਕਾਰੋਬਾਰ ਅਤੇ ਸਾਂਝੇਦਾਰੀ ਦੇ ਘਰ ਦੇ ਸੁਆਮੀ ਹੋ ਕੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਹ ਗੋਚਰ ਕਈ ਮਾਮਲਿਆਂ ਵਿੱਚ ਤੁਹਾਡੇ ਲਈ ਬਹੁਤ ਅਨੁਕੂਲ ਰਹੇਗਾ ਅਤੇ ਕੁਝ ਮਾਮਲਿਆਂ ਵਿੱਚ ਤੁਹਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਦੇਵ ਗੁਰੂ ਬ੍ਰਹਸਪਤੀ ਦਾ ਨੌਵੇਂ ਘਰ ਵਿੱਚ ਜਾਣਾ ਧਰਮ-ਕਰਮ ਦੇ ਮਾਮਲਿਆਂ ਵਿੱਚ ਤੁਹਾਡਾ ਵਿਕਾਸ ਕਰੇਗਾ। ਤੁਸੀਂ ਪਰਿਵਾਰ ਦੇ ਨਾਲ ਤੀਰਥ ਅਸਥਾਨਾਂ ਉੱਤੇ ਜਾਣਾ ਪਸੰਦ ਕਰੋਗੇ। ਮੰਦਰਾਂ ਵਿੱਚ ਅਤੇ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਨਾਲ ਤੁਹਾਨੂੰ ਸੰਤੁਸ਼ਟੀ ਅਤੇ ਸੁੱਖ ਮਿਲੇਗਾ। ਇਸ ਦੌਰਾਨ ਕੋਈ ਵੱਡੀ ਜਾਇਦਾਦ ਖਰੀਦਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਕੇਵਲ ਏਨਾ ਹੀ ਨਹੀਂ, ਜੇਕਰ ਤੁਸੀਂ ਕੋਈ ਵਧੀਆ ਗੱਡੀ ਖਰੀਦਣਾ ਚਾਹੁੰਦੇ ਹੋ, ਤਾਂ ਉਹ ਵੀ ਇਸ ਸਮੇਂ ਖਰੀਦ ਸਕਦੇ ਹੋ। ਤੁਹਾਡੀ ਵਿਦੇਸ਼ ਯਾਤਰਾ ਕਰਨ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਪਹਿਲਾਂ ਤੋਂ ਹੀ ਵੀਜ਼ਾ ਦੇ ਲਈ ਤਿਆਰੀ ਕਰ ਚੁੱਕੇ ਹੋ, ਤਾਂ ਤੁਹਾਡਾ ਵੀਜ਼ਾ ਲੱਗ ਸਕਦਾ ਹੈ। ਉੱਚ-ਵਿਦਿਆ ਦੇ ਲਈ ਇਹ ਗੋਚਰ ਅਨੁਕੂਲ ਰਹੇਗਾ। ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਮਿਲੇਗੀ। ਜੀਵਨਸਾਥੀ ਦੇ ਨਾਲ ਤਾਲਮੇਲ ਵਧੀਆ ਬਣੇਗਾ। ਦੋਵੇਂ ਇਕੱਠੇ ਮਿਲ ਕੇ ਯਾਤਰਾਵਾਂ ਕਰੋਗੇ। ਲੰਬੀਆਂ ਯਾਤਰਾਵਾਂ ਦੇ ਦੌਰਾਨ ਆਪਸੀ ਪ੍ਰੇਮ ਵਧੇਗਾ।
ਤੁਹਾਨੂੰ ਜੀਵਨਸਾਥੀ ਦੇ ਮਾਧਿਅਮ ਤੋਂ ਲਾਭ ਹੋਣ ਦੀ ਸੰਭਾਵਨਾ ਬਣੇਗੀ। ਇਸ ਦੌਰਾਨ ਤੁਹਾਨੂੰ ਕਿਸੇ ਗੁਰੂ ਜਾਂ ਕਿਸੇ ਵਿਦਿਆਰਥੀ ਦੀ ਸੇਵਾ ਕਰਨ ਦਾ ਜਾਂ ਉਨ੍ਹਾਂ ਦੀ ਮਦਦ ਕਰਨ ਦਾ ਮੌਕਾ ਮਿਲੇਗਾ। ਤੁਹਾਨੂੰ ਇਸ ਮੌਕੇ ਨੂੰ ਆਪਣੇ ਹੱਥ ਤੋਂ ਨਹੀਂ ਜਾਣ ਦੇਣਾ ਚਾਹੀਦਾ। ਇੱਥੇ ਸਥਿਤ ਬ੍ਰਹਸਪਤੀ ਤੁਹਾਡੀ ਰਾਸ਼ੀ ਯਾਨੀ ਕਿ ਤੁਹਾਡੇ ਪਹਿਲੇ ਘਰ, ਤੀਜੇ ਘਰ ਅਤੇ ਪੰਜਵੇਂ ਘਰ ਉੱਤੇ ਦ੍ਰਿਸ਼ਟੀ ਪਾਉਣਗੇ। ਪਹਿਲੇ ਘਰ ਉੱਤੇ ਦੇਵ ਗੁਰੂ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਤੁਸੀਂ ਧਰਮ ਦੇ ਮਾਰਗ ਉੱਤੇ ਰਹੋਗੇ। ਤੁਹਾਡੀ ਬੁੱਧੀ ਭਟਕਣ ਤੋਂ ਬਚੀ ਰਹੇਗੀ। ਭਾਵੇਂ ਤੁਸੀਂ ਕਿੰਨਾ ਵੀ ਉਲਟਾ-ਸਿੱਧਾ ਕਿਉਂ ਨਾ ਸੋਚ ਲਓ, ਪਰ ਬ੍ਰਹਸਪਤੀ ਤੁਹਾਨੂੰ ਸਹੀ ਰਸਤੇ ਉੱਤੇ ਆਉਣ ਲਈ ਮਜਬੂਰ ਕਰਣਗੇ ਅਤੇ ਉਨ੍ਹਾਂ ਦੀ ਬਦੌਲਤ ਤੁਸੀਂ ਸਹੀ ਫੈਸਲੇ ਲੈ ਕੇ ਜੀਵਨ ਵਿੱਚ ਤਰੱਕੀ ਕਰ ਸਕੋਗੇ। ਇਸ ਗੁਰੂ ਗੋਚਰ 2024 ਦੇ ਦੌਰਾਨ ਤੀਜੇ ਘਰ ਉੱਤੇ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਤੁਹਾਨੂੰ ਭੈਣਾਂ-ਭਰਾਵਾਂ ਵੱਲੋਂ ਸੁੱਖ ਪ੍ਰਦਾਨ ਕਰੇਗੀ। ਦੋਸਤਾਂ ਤੋਂ ਵੀ ਤੁਹਾਨੂੰ ਲਾਭ ਹੋਵੇਗਾ। ਛੋਟੀਆਂ-ਛੋਟੀਆਂ ਯਾਤਰਾਵਾਂ ਹੋਣ ਜਾਂ ਲੰਬੀਆਂ ਯਾਤਰਾਵਾਂ, ਇਹ ਤੁਹਾਨੂੰ ਸੁੱਖ ਪ੍ਰਦਾਨ ਕਰਣਗੀਆਂ ਅਤੇ ਤੁਹਾਡਾ ਇੱਜ਼ਤ-ਮਾਣ ਵਧੇਗਾ। ਕੁਝ ਵੱਡੇ ਅਤੇ ਮਹੱਤਵਪੂਰਣ ਲੋਕਾਂ ਨਾਲ ਮੇਲ-ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ, ਜੋ ਤੁਹਾਡੇ ਜੀਵਨ ਵਿੱਚ ਮਹੱਤਵਪੂਰਣ ਪਰਿਵਰਤਨ ਲੈ ਕੇ ਆਵੇਗਾ। ਪੰਜਵੇਂ ਘਰ ਉੱਤੇ ਵੀ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਹੋਣ ਨਾਲ ਤੁਹਾਨੂੰ ਵਿੱਦਿਆ ਦੇ ਖੇਤਰ ਵਿੱਚ ਉੱਤਮ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਤੁਹਾਡਾ ਮਨ ਸਹਿਜ ਭਾਵ ਤੋਂ ਹੀ ਪੜ੍ਹਾਈ ਵਿੱਚ ਲੱਗੇਗਾ ਅਤੇ ਤੁਹਾਡੀ ਇਕਾਗਰਤਾ ਵਧੇਗੀ। ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ ਅਤੇ ਤੁਸੀਂ ਆਪਣੇ ਪ੍ਰੇਮੀ ਨਾਲ ਜ਼ਿਆਦਾ ਨਜ਼ਦੀਕੀ ਮਹਿਸੂਸ ਕਰੋਗੇ। ਇਸ ਦੌਰਾਨ ਉਸ ਦੇ ਨਾਲ ਲੰਬੀ ਦੂਰੀ ਦੀ ਯਾਤਰਾ ਉੱਤੇ ਜਾਣ ਦੀ ਸੰਭਾਵਨਾ ਵੀ ਬਣੇਗੀ। ਤੁਸੀਂ ਉਸ ਦੀ ਬਹੁਤ ਪਿਆਰ ਨਾਲ ਦੇਖਭਾਲ਼ ਕਰੋਗੇ ਅਤੇ ਉਸ ਨੂੰ ਇਹ ਗੱਲ ਬਹੁਤ ਪਸੰਦ ਆਵੇਗੀ। ਇਸ ਨਾਲ ਤੁਹਾਡਾ ਪ੍ਰੇਮ ਪਰਵਾਨ ਚੜ੍ਹੇਗਾ। 3 ਮਈ ਤੋਂ 3 ਜੂਨ ਦੇ ਵਿਚਕਾਰ ਜਦੋਂ ਗੁਰੂ ਬ੍ਰਹਸਪਤੀ ਅਸਤ ਸਥਿਤੀ ਵਿਚ ਹੋਣਗੇ, ਉਸ ਦੌਰਾਨ ਤੁਹਾਨੂੰ ਸੂਰਜ ਦੇਵ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਅਤੇ ਬਜ਼ੁਰਗਾਂ ਦੀ ਸੇਵਾ ਅਤੇ ਇੱਜ਼ਤ ਕਰਨੀ ਚਾਹੀਦੀ ਹੈ, ਨਹੀਂ ਤਾਂ ਤੁਹਾਡੇ ਕਾਰਜਾਂ ਵਿੱਚ ਰੁਕਾਵਟ ਆਵੇਗੀ ਅਤੇ ਜੀਵਨਸਾਥੀ ਦੀ ਦਖ਼ਲਅੰਦਾਜ਼ੀ ਵਧੇਗੀ। 9 ਅਕਤੂਬਰ ਤੋਂ ਬ੍ਰਹਸਪਤੀ ਮਹਾਰਾਜ ਵੱਕਰੀ ਸਥਿਤੀ ਵਿੱਚ ਆ ਜਾਣਗੇ, ਜੋ ਕਿ ਸਾਲ ਦੇ ਅੰਤ ਤੱਕ ਵੀ ਜਾਰੀ ਰਹੇਗੀ। ਇਸ ਦਸ਼ਾ ਵਿੱਚ ਤੁਹਾਨੂੰ ਆਪਣੇ ਕੰਮਾਂ ਨੂੰ ਕਰਨ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ। ਜ਼ਿਆਦਾ ਕੋਸ਼ਿਸ਼ਾਂ ਤੋਂ ਬਾਅਦ ਹੀ ਸਫਲਤਾ ਦੀ ਸੰਭਾਵਨਾ ਬਣ ਸਕੇਗੀ।
ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਤੋਂ ਸ਼ੁਰੂ ਕਰ ਕੇ ਸ਼੍ਰੀ ਵਿਸ਼ਨੂੰ ਸਹਸਤਰਨਾਮ ਸਤੋਤਰ ਦਾ ਪਾਠ ਨਿਯਮਿਤ ਤੌਰ ‘ਤੇ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੰਨਿਆ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਤੁਲਾ ਰਾਸ਼ੀ ਭਵਿੱਖਬਾਣੀ
ਦੇਵ ਗੁਰੂ ਬ੍ਰਹਸਪਤੀ ਤੁਹਾਡੀ ਤੁਲਾ ਰਾਸ਼ੀ ਤੋਂ ਅੱਠਵੇਂ ਘਰ ਵਿੱਚ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰਨ ਜਾ ਰਹੇ ਹਨ। ਤੁਹਾਡੀ ਰਾਸ਼ੀ ਦੇ ਲਈ ਇਹ ਤੀਜੇ ਘਰ ਅਤੇ ਛੇਵੇਂ ਘਰ ਦੇ ਸੁਆਮੀ ਹੋ ਕੇ ਅਕਾਰਕ ਗ੍ਰਹਿ ਹਨ ਅਤੇ ਸ਼ੁੱਕਰ ਦੀ ਰਾਸ਼ੀ ਵਿੱਚ ਜ਼ਿਆਦਾ ਅਨੁਕੂਲ ਨਹੀਂ ਮੰਨੇ ਜਾਂਦੇ। ਨਾਲ਼ੇ ਇਹਨਾਂ ਦਾ ਗੋਚਰ ਤੁਹਾਡੇ ਅਸ਼ੁਭ ਘਰ ਵਿੱਚ ਹੋਣ ਦੇ ਕਾਰਣ ਇਹ ਗੋਚਰ ਤੁਹਾਡੇ ਲਈ ਸਾਵਧਾਨੀ ਭਰਿਆ ਹੋਣ ਦੀ ਸੰਭਾਵਨਾ ਰਹੇਗੀ। ਇਸ ਲਈ ਤੁਹਾਨੂੰ ਆਪਣੀਆਂ ਗਤੀਵਿਧੀਆਂ ਨੂੰ ਕੰਟਰੋਲ ਵਿੱਚ ਰੱਖਦੇ ਹੋਏ ਹੀ ਜੀਵਨ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਪਵੇਗੀ। ਅੱਠਵੇਂ ਘਰ ਵਿੱਚ ਮੌਜੂਦ ਹੋ ਕੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਭੈਣਾਂ-ਭਰਾਵਾਂ ਨਾਲ ਤੁਹਾਡੇ ਸਬੰਧਾਂ ਵਿੱਚ ਨਿਰਾਸ਼ਾ ਦੇ ਸਕਦੇ ਹਨ। ਕਾਰਜ-ਖੇਤਰ ਵਿੱਚ ਤੁਹਾਡੇ ਸਹਿਕਰਮੀਆਂ ਨਾਲ ਤੁਹਾਡਾ ਵਿਵਾਦ ਹੋ ਸਕਦਾ ਹੈ। ਉਨ੍ਹਾਂ ਨੂੰ ਕਹੀਆਂ ਹੋਈਆਂ ਗੱਲਾਂ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਣ ਬਣ ਸਕਦੀਆਂ ਹਨ। ਤੁਸੀਂ ਭਾਵੇਂ ਕੋਸ਼ਿਸ਼ ਕਰ ਰਹੇ ਹੋ, ਪਰ ਇਸ ਦੌਰਾਨ ਕਰਜ਼ਾ ਵਧਣ ਦੀ ਸੰਭਾਵਨਾ ਰਹੇਗੀ। ਕੋਸ਼ਿਸ਼ ਇਹੀ ਕਰੋ ਕਿ ਕਿਸੇ ਵੀ ਤਰ੍ਹਾਂ ਦਾ ਨਵਾਂ ਕਰਜ਼ਾ ਨਾ ਲਓ, ਨਹੀਂ ਤਾਂ ਤੁਹਾਨੂੰ ਲੰਬੇ ਸਮੇਂ ਤੱਕ ਉਸ ਨੂੰ ਚੁਕਾਉਣਾ ਪੈ ਸਕਦਾ ਹੈ। ਆਰਥਿਕ ਰੂਪ ਤੋਂ ਇਹ ਗੋਚਰ ਕੁਝ ਕਮਜ਼ੋਰ ਰਹਿ ਸਕਦਾ ਹੈ। ਤੁਹਾਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਰਚਿਆਂ ਦੀ ਅਧਿਕਤਾ ਰਹੇਗੀ। ਹਾਂ, ਇਕ ਲਾਭ ਤੁਹਾਨੂੰ ਜ਼ਰੂਰ ਹੋਵੇਗਾ ਕਿ ਤੁਸੀਂ ਧਾਰਮਿਕ ਰੂਪ ਤੋਂ ਵਿਕਾਸ ਕਰੋਗੇ। ਤੁਹਾਡੀ ਦਿਲਚਸਪੀ ਜੋਤਿਸ਼, ਅਗਿਆਤ ਵਿਗਿਆਨ ਅਤੇ ਧਰਮ ਦੇ ਮਾਮਲਿਆਂ ਵਿੱਚ ਵਧੇਗੀ। ਤੁਸੀਂ ਵਿੱਦਿਅਕ ਕਾਰਜਾਂ ਵਿੱਚ ਚੰਗੀ ਸਫਲਤਾ ਪ੍ਰਾਪਤ ਕਰ ਸਕਦੇ ਹੋ। ਅੱਠਵੇਂ ਘਰ ਤੋਂ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਬਾਰ੍ਹਵੇਂ ਘਰ, ਦੂਜੇ ਘਰ ਅਤੇ ਚੌਥੇ ਘਰ ਉੱਤੇ ਪੂਰਣ ਦ੍ਰਿਸ਼ਟੀ ਸੁੱਟਣਗੇ। ਬਾਰ੍ਹਵੇਂ ਘਰ ‘ਤੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਪੈਣ ਦੇ ਕਾਰਣ ਤੁਹਾਡੇ ਬਾਹਰ ਜਾਣ ਦੀਆਂ ਸੰਭਾਵਨਾਵਾਂ ਵੱਧ ਸਕਦੀਆਂ ਹਨ। ਹਾਲਾਂਕਿ ਤੁਹਾਨੂੰ ਇਸ ਵਿੱਚ ਕਾਫੀ ਖਰਚਾ ਵੀ ਕਰਨਾ ਪਵੇਗਾ, ਪਰ ਤੁਸੀਂ ਬਾਹਰ ਜਾਣ ਵਿੱਚ ਕਾਮਯਾਬ ਹੋ ਸਕਦੇ ਹੋ। ਤੁਹਾਡੇ ਖਰਚੇ ਤਾਂ ਵਧਣਗੇ ਹੀ, ਪਰ ਇਸ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੁਰੂ ਗੋਚਰ 2024 ਦੇ ਦੌਰਾਨ ਤੁਹਾਨੂੰ ਗਲ਼ੇ ਵਿੱਚ ਦਰਦ ਹੋ ਸਕਦਾ ਹੈ ਜਾਂ ਪੇਟ ਨਾਲ ਸਬੰਧਤ ਸਮੱਸਿਆਵਾਂ, ਲੀਵਰ ਅਤੇ ਪਾਚਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਦੂਜੇ ਘਰ ਉੱਤੇ ਪੈਣ ਨਾਲ ਅਣਕਿਆਸੇ ਧਨ-ਲਾਭ ਦੀ ਸੰਭਾਵਨਾ ਬਣ ਸਕਦੀ ਹੈ। ਵਾਦ-ਵਿਵਾਦ ਅਤੇ ਕੋਰਟ-ਕਚਹਿਰੀ ਦੇ ਮਾਮਲਿਆਂ ਤੋਂ ਤੁਹਾਨੂੰ ਧਨ ਪ੍ਰਾਪਤੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਤੁਹਾਡੇ ਜੀਵਨਸਾਥੀ ਦੇ ਪਰਿਵਾਰ ਯਾਨੀ ਕਿ ਤੁਹਾਡੀ ਸਹੁਰਿਆਂ ਤੋਂ ਤੁਹਾਨੂੰ ਕੁਝ ਮਦਦ ਮਿਲ ਸਕਦੀ ਹੈ। ਹਾਲਾਂਕਿ ਤੁਹਾਡੇ ਸਬੰਧ ਉਨ੍ਹਾਂ ਦੇ ਨਾਲ ਕੁਝ ਕੜਵਾਹਟ ਭਰੇ ਹੋ ਸਕਦੇ ਹਨ। ਇਸ ਲਈ ਸਾਵਧਾਨੀ ਰੱਖੋ। ਇਸ ਦੌਰਾਨ ਤੁਹਾਡੇ ਜੀਵਨਸਾਥੀ ਦਾ ਵਿਵਹਾਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਰਹੇਗਾ। ਇਸ ਗੋਚਰ ਦੀ ਅਵਧੀ ਵਿੱਚ ਤੁਹਾਨੂੰ ਪਰਿਵਾਰਕ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਜ਼ਿਆਦਾ ਸਮਾਂ ਲਗਾਉਣਾ ਪਵੇਗਾ। ਤੁਸੀਂ ਭਾਵੇਂ ਕਿੰਨੇ ਹੀ ਕੰਮਾਂ ਵਿੱਚ ਰੁੱਝੇ ਕਿਉਂ ਨਾ ਹੋਵੋ, ਪਰ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਨਿਭਾਉਣ ਲਈ ਤੁਹਾਨੂੰ ਅੱਗੇ ਆਉਣਾ ਪਵੇਗਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਤਾਂ ਹੀ ਤੁਸੀਂ ਮਾਨਸਿਕ ਰੂਪ ਨਾਲ ਸ਼ਾਂਤੀ ਮਹਿਸੂਸ ਕਰ ਸਕੋਗੇ। 3 ਮਈ ਤੋਂ 3 ਜੂਨ ਦੇ ਦੌਰਾਨ ਦੇਵ ਗੁਰੂ ਬ੍ਰਹਸਪਤੀ ਆਪਣੀ ਅਸਤ ਸਥਿਤੀ ਵਿੱਚ ਰਹਿਣਗੇ। ਇਸ ਦੌਰਾਨ ਤੁਹਾਡੇ ਪਿਤਾ ਨੂੰ ਸਰੀਰਿਕ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਪਿਤਾ ਨਾਲ ਤੁਹਾਡੇ ਸਬੰਧਾਂ ਵਿੱਚ ਉਤਾਰ-ਚੜ੍ਹਾਅ ਵੀ ਆ ਸਕਦਾ ਹੈ। ਤੁਹਾਨੂੰ ਕਿਸੇ ਗੁਰੂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੇ ਵੱਲੋਂ ਕੋਈ ਅਜਿਹੀ ਗਲਤੀ ਨਾ ਕਰੋ, ਜਿਸ ਦੇ ਲਈ ਤੁਹਾਨੂੰ ਪਛਤਾਉਣਾ ਪਵੇ। 9 ਅਕਤੂਬਰ ਤੋਂ ਦੇਵ ਗੁਰੂ ਬ੍ਰਹਸਪਤੀ ਅੱਠਵੇਂ ਘਰ ਵਿੱਚ ਵੱਕਰੀ ਹੋਣਗੇ। ਇਹ ਅਵਧੀ ਕਿਸੇ ਨਵੇਂ ਨਿਵੇਸ਼ ਤੋਂ ਨੁਕਸਾਨ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਸਰੀਰਿਕ ਸਮੱਸਿਆਵਾਂ ਵੀ ਤੁਹਾਨੂੰ ਘੇਰ ਸਕਦੀਆਂ ਹਨ। ਇਸ ਲਈ ਸਾਵਧਾਨੀ ਰੱਖੋ ਅਤੇ ਜ਼ਰੂਰਤ ਪੈਣ ‘ਤੇ ਡਾਕਟਰੀ ਸਲਾਹ ਜ਼ਰੂਰ ਲਓ।
ਉਪਾਅ: ਤੁਹਾਨੂੰ ਵੀਰਵਾਰ ਦੇ ਦਿਨ ਕਿਸੇ ਗਊਸ਼ਾਲਾ ਵਿੱਚ ਕੱਚਾ ਆਲੂ, ਛੋਲਿਆਂ ਦੀ ਦਾਲ਼, ਦੇਸੀ ਘੀ, ਕਪੂਰ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਤੁਲਾ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਬ੍ਰਿਸ਼ਚਕ ਰਾਸ਼ੀ ਫਲ਼ਕਥਨ
ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੇ ਲਈ ਬ੍ਰਹਸਪਤੀ ਦਾ ਗੋਚਰ ਸੱਤਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਤੁਹਾਡੀ ਰਾਸ਼ੀ ਦੇ ਸੁਆਮੀ ਮੰਗਲ ਦੇ ਲਈ ਦੇਵ ਗੁਰੂ ਬ੍ਰਹਸਪਤੀ ਮਿੱਤਰ ਦੀ ਭੂਮਿਕਾ ਵਿੱਚ ਹਨ, ਪਰ ਉਹ ਸ਼ੁੱਕਰ ਦੀ ਰਾਸ਼ੀ ਵਿੱਚ ਗੋਚਰ ਕਰਨ ਜਾ ਰਹੇ ਹਨ। ਬ੍ਰਹਸਪਤੀ ਤੁਹਾਡੇ ਲਈ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਪੰਜਵੇਂ ਘਰ ਦਾ ਸੁਆਮੀ ਹੋ ਕੇ ਸੱਤਵੇਂ ਘਰ ਵਿੱਚ ਜਾ ਕੇ ਕੇਂਦਰ-ਤ੍ਰਿਕੋਣ ਦਾ ਸਬੰਧ ਬਣਾਉਣਗੇ, ਜੋ ਤੁਹਾਡੇ ਲਈ ਰਾਜਯੋਗ ਵਰਗੇ ਨਤੀਜੇ ਵੀ ਪ੍ਰਦਾਨ ਕਰ ਸਕਦਾ ਹੈ। ਦੇਵ ਗੁਰੂ ਬ੍ਰਹਸਪਤੀ ਦੇ ਸੱਤਵੇਂ ਘਰ ਵਿੱਚ ਜਾ ਕੇ ਬਿਰਾਜਮਾਨ ਹੋਣ ਨਾਲ ਤੁਹਾਡੇ ਵਪਾਰ ਵਿੱਚ ਵਾਧੇ ਦੇ ਸਪਸ਼ਟ ਸੰਕੇਤ ਮਿਲਣਗੇ। ਜੇਕਰ ਪਹਿਲਾਂ ਤੋਂ ਹੀ ਤੁਹਾਡੇ ਵਪਾਰ ਵਿੱਚ ਕੁਝ ਸਮੱਸਿਆਵਾਂ ਚੱਲ ਰਹੀਆਂ ਹਨ, ਤਾਂ ਹੁਣ ਇਨ੍ਹਾਂ ਵਿੱਚ ਕਮੀ ਆਵੇਗੀ ਅਤੇ ਇੱਕ ਸਥਿਰਤਾ ਦਾ ਭਾਵ ਆਵੇਗਾ, ਜੋ ਤੁਹਾਡੇ ਵਪਾਰ ਨੂੰ ਗਤੀਸ਼ੀਲਤਾ ਪ੍ਰਦਾਨ ਕਰੇਗਾ। ਤੁਸੀਂ ਆਪਣੀ ਕੁਝ ਪੂੰਜੀ ਵੀ ਵਪਾਰ ਵਿੱਚ ਲਗਾ ਸਕਦੇ ਹੋ, ਜਿਸ ਨਾਲ ਵਪਾਰ ਨੂੰ ਨਵੀਂ ਦਿਸ਼ਾ ਮਿਲੇਗੀ। ਕੁਝ ਨਵੇਂ ਅਤੇ ਅਨੁਭਵੀ ਵਿਅਕਤੀਆਂ ਨਾਲ ਮਿਲ ਕੇ ਅਤੇ ਉਨ੍ਹਾਂ ਨੂੰ ਆਪਣੇ ਨਾਲ ਸ਼ਾਮਿਲ ਕਰਕੇ ਅਤੇ ਉਨ੍ਹਾਂ ਦੇ ਨਾਲ ਕੰਮ ਕਰਕੇ ਤੁਹਾਨੂੰ ਵਪਾਰ ਵਿੱਚ ਤਰੱਕੀ ਦੀ ਸੰਭਾਵਨਾ ਬਣੇਗੀ। ਤੁਹਾਨੂੰ ਆਪਣੀ ਸੰਤਾਨ ਤੋਂ ਸੁੱਖ ਦੀ ਪ੍ਰਾਪਤੀ ਹੋਵੇਗੀ। ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਪ੍ਰੇਮ-ਵਿਆਹ ਦੀਆਂ ਮਜ਼ਬੂਤ ਸੰਭਾਵਨਾਵਾਂ ਬਣਨਗੀਆਂ ਅਤੇ ਤੁਸੀਂ ਆਪਣੀ ਬੁੱਧੀ ਦਾ ਇਸਤਮਾਲ ਕਰਦੇ ਹੋਏ ਆਪਣੇ ਵਪਾਰ ਨੂੰ ਤਰੱਕੀ ਦੀ ਰਾਹ ਉੱਤੇ ਲੈ ਕੇ ਚਲੋਗੇ।ਜੀਵਨਸਾਥੀ ਦੇ ਨਾਲ਼ ਸਬੰਧਾਂ ਵਿੱਚ ਸ਼ੁੱਧਤਾ ਆਵੇਗੀ ਅਤੇ ਤੁਹਾਡਾ ਰਿਸ਼ਤਾ ਖੂਬਸੂਰਤ ਤਰੀਕੇ ਨਾਲ ਬਤੀਤ ਹੋਣ ਲੱਗੇਗਾ। ਤੁਸੀਂ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਤਾਲਮੇਲ ਸੁੱਧਰੇਗਾ ਅਤੇ ਇੱਕ-ਦੂਜੇ ਦੇ ਪ੍ਰਤੀ ਸਮਰਪਣ ਦੀ ਭਾਵਨਾ ਵੀ ਆਵੇਗੀ। ਇਥੇ ਸਥਿਤ ਬ੍ਰਹਸਪਤੀ ਤੁਹਾਡੇ ਏਕਾਦਸ਼ ਘਰ, ਪਹਿਲੇ ਘਰ ਅਤੇ ਤੀਜੇ ਘਰ ਉੱਤੇ ਦ੍ਰਿਸ਼ਟੀ ਸੁੱਟਣਗੇ।
ਬ੍ਰਹਸਪਤੀ ਤੁਹਾਡੇ ਵਪਾਰ ਵਿੱਚ ਆਰਥਿਕ ਤਰੱਕੀ ਨੂੰ ਤੇਜ਼ੀ ਪ੍ਰਦਾਨ ਕਰਣਗੇ। ਤੁਹਾਡੀਆਂ ਕਾਰੋਬਾਰੀ ਯੋਜਨਾਵਾਂ ਵਧਣ-ਫੁੱਲਣਗੀਆਂ ਅਤੇ ਤੁਹਾਨੂੰ ਵਧੀਆ ਧਨ-ਲਾਭ ਦੀਆਂ ਸੰਭਾਵਨਾਵਾਂ ਬਣਨਗੀਆਂ। ਤੁਹਾਡੀ ਦੈਨਿਕ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉੰਝ ਵੀ ਤੁਹਾਡੀ ਆਮਦਨ ਵਿੱਚ ਵਾਧੇ ਦੇ ਸਪਸ਼ਟ ਸੰਕੇਤ ਮਿਲਣਗੇ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ ਅਤੇ ਨੌਕਰੀ ਵਿੱਚ ਵੀ ਉਹ ਤੁਹਾਡੀ ਸਹਾਇਤਾ ਕਰਣਗੇ। ਜੇਕਰ ਤੁਸੀਂ ਨੌਕਰੀ ਵਿੱਚ ਹੋ, ਤਾਂ ਇਸ ਦੌਰਾਨ ਇੱਕ ਚੰਗੀ ਅਤੇ ਜ਼ਿਆਦਾ ਆਮਦਨ ਵਾਲੀ ਨੌਕਰੀ ਤੁਹਾਨੂੰ ਮਿਲ ਸਕਦੀ ਹੈ। ਗੁਰੂ ਗੋਚਰ 2024 ਦੇ ਅਨੁਸਾਰ, ਵਪਾਰ ਦੇ ਦ੍ਰਿਸ਼ਟੀਕੋਣ ਤੋਂ ਇਹ ਸਮਾਂ ਚੰਗਾ ਰਹੇਗਾ। ਤੁਹਾਡੀ ਰਾਸ਼ੀ ਉੱਤੇ ਬ੍ਰਹਸਪਤੀ ਦਾ ਪ੍ਰਭਾਵ ਤੁਹਾਨੂੰ ਇੱਕ ਸੰਤੁਲਿਤ ਵਿਅਕਤੀ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਤੁਸੀਂ ਸਥਿਤੀ ਦਾ ਸਹੀ ਆਕਲਣ ਕਰ ਕੇ ਸਹੀ ਫੈਸਲੇ ਲੈ ਕੇ ਆਪਣੇ ਵਪਾਰ ਅਤੇ ਆਪਣੇ ਜੀਵਨ ਦੇ ਬਾਕੀ ਖੇਤਰਾਂ ਵਿੱਚ ਵੀ ਤਰੱਕੀ ਕਰ ਸਕੋਗੇ। ਤੀਜੇ ਘਰ ਉੱਤੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਭੈਣਾਂ-ਭਰਾਵਾਂ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਵੇਗੀ। ਤੁਹਾਨੂੰ ਕਾਰਜ-ਖੇਤਰ ਵਿੱਚ ਵੀ ਸਹਿਕਰਮੀਆਂ ਦਾ ਪੂਰਾ ਸਹਿਯੋਗ ਮਿਲੇਗਾ। ਤੁਹਾਡੇ ਜੀਵਨਸਾਥੀ ਦੀ ਕਿਸਮਤ ਵਿੱਚ ਵੀ ਵਾਧਾ ਹੋਵੇਗਾ, ਜਿਸ ਨਾਲ ਤੁਹਾਨੂੰ ਵੀ ਲਾਭ ਹੋਵੇਗਾ। 3 ਮਈ ਤੋਂ 3 ਜੂਨ ਦੇ ਦੌਰਾਨ ਜਦੋਂ ਬ੍ਰਹਸਪਤੀ ਮਹਾਰਾਜ ਅਸਤ ਸਥਿਤੀ ਵਿਚ ਆਉਣਗੇ, ਤਾਂ ਉਸ ਦੌਰਾਨ ਵਪਾਰ ਵਿੱਚ ਕੁਝ ਢਿੱਲਾਪਣ ਆ ਸਕਦਾ ਹੈ, ਪਰ ਧੀਰਜ ਅਤੇ ਸਾਵਧਾਨੀ ਨਾਲ ਅੱਗੇ ਵਧਦੇ ਰਹੋ। 9 ਅਕਤੂਬਰ ਤੋਂ ਗੁਰੂ ਬ੍ਰਹਸਪਤੀ ਵੱਕਰੀ ਸਥਿਤੀ ਵਿੱਚ ਆ ਜਾਣਗੇ। ਇਸ ਦੌਰਾਨ ਜੀਵਨਸਾਥੀ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਸਾਂਝੇਦਾਰ ਨਾਲ ਗੱਲਬਾਤ ਕਰਦੇ ਸਮੇਂ ਥੋੜੀ ਜਿਹੀ ਸਾਵਧਾਨੀ ਰੱਖੋ, ਕਿਉਂਕਿ ਗੱਲ ਵਿਗੜਨ ਨਾਲ ਸਮੱਸਿਆ ਪੈਦਾ ਹੋ ਸਕਦੀ ਹੈ।
ਉਪਾਅ: ਤੁਹਾਨੂੰ ਚੰਗੀ ਗੁਣਵੱਤਾ ਵਾਲ਼ਾ ਪੁਖਰਾਜ ਰਤਨ ਧਾਰਣ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬ੍ਰਿਸ਼ਚਕ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਧਨੂੰ ਰਾਸ਼ੀ ਫਲ਼ਾਦੇਸ਼
ਬ੍ਰਹਸਪਤੀ ਤੁਹਾਡੀ ਧਨੂੰ ਰਾਸ਼ੀਦੇ ਸੁਆਮੀ ਗ੍ਰਹਿ ਹੋਣ ਦੇ ਨਾਲ਼-ਨਾਲ਼ ਤੁਹਾਡੇ ਚੌਥੇ ਘਰ ਦੇ ਸੁਆਮੀ ਵੀ ਹਨ। ਬ੍ਰਹਸਪਤੀ ਦਾ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਛੇਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇੱਥੇ ਸਥਿਤ ਹੋ ਕੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਖਰਚਿਆਂ ਵਿੱਚ ਵਾਧੇ ਦਾ ਸੰਕੇਤ ਦਿੰਦੇ ਹਨ। ਤੁਹਾਨੂੰ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲੋਂ ਸਾਵਧਾਨੀ ਰੱਖਣੀ ਪਵੇਗੀ, ਕਿਉਂਕਿ ਇਸ ਦੌਰਾਨ ਤੁਹਾਡੇ ਬਿਮਾਰ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਰਾਸ਼ੀ ਸੁਆਮੀ ਦਾ ਛੇਵੇਂ ਘਰ ਵਿੱਚ ਜਾਣਾ ਕੋਰਟ ਜਾਂ ਕਚਹਿਰੀ ਦੇ ਮਾਮਲਿਆਂ ਵਿੱਚ ਰੁਝੇਵਾਂ ਦਿਖਾਉਂਦਾ ਹੈ। ਅਜਿਹੇ ਕਿਸੇ ਮਾਮਲੇ ਵਿੱਚ ਜੇਕਰ ਤੁਸੀਂ ਪਹਿਲਾਂ ਤੋਂ ਹੀ ਲੱਗੇ ਹੋਏ ਹੋ, ਤਾਂ ਇਸ ਦੌਰਾਨ ਤੁਹਾਨੂੰ ਹੋਰ ਵੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਪਵੇਗੀ ਅਤੇ ਉਸ ਉੱਤੇ ਧਨ ਵੀ ਖਰਚ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਕਿਸੇ ਬੈਂਕ ਤੋਂ ਲੋਨ ਲੈਣਾ ਚਾਹੁੰਦੇ ਹੋ ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਉਹ ਲੋਨ ਮਿਲ ਸਕਦਾ ਹੈ। ਬ੍ਰਹਸਪਤੀ ਤੁਹਾਡੀ ਨੌਕਰੀ ਵਿੱਚ ਚੰਗੀ ਸਥਿਤੀਆਂ ਦਾ ਨਿਰਮਾਣ ਕਰਣਗੇ। ਪਰ ਵਿਰੋਧੀਆਂ ਵੱਲੋਂ ਤੁਹਾਨੂੰ ਥੋੜੀ ਪਰੇਸ਼ਾਨੀ ਹੋ ਸਕਦੀ ਹੈ ਅਤੇ ਤੁਹਾਨੂੰ ਨਿਰੰਤਰ ਕੋਸ਼ਿਸ਼ ਕਰਨੀ ਪਵੇਗੀ ਕਿ ਤੁਸੀਂ ਆਪਣੇ ਵਿਰੋਧੀਆਂ ਤੋਂ ਦੋ ਕਦਮ ਅੱਗੇ ਸੋਚ ਸਕੋ। ਛੇਵੇਂ ਘਰ ਵਿੱਚ ਸਥਿਤ ਹੋ ਕੇ ਦੇਵ ਗੁਰੂ ਬ੍ਰਹਸਪਤੀ ਆਪਣੀ ਪੰਜਵੀਂ ਦ੍ਰਿਸ਼ਟੀ ਨਾਲ ਤੁਹਾਡੇ ਦਸਵੇਂ ਘਰ ਨੂੰ, ਸੱਤਵੀਂ ਦ੍ਰਿਸ਼ਟੀ ਨਾਲ ਤੁਹਾਡੇ ਬਾਰ੍ਹਵੇਂ ਘਰ ਨੂੰ ਅਤੇ ਨੌਵੀਂ ਦ੍ਰਿਸ਼ਟੀ ਨਾਲ ਤੁਹਾਡੇ ਦੂਜੇ ਘਰ ਨੂੰ ਦੇਖਣਗੇ।
ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਤੁਹਾਨੂੰ ਸਫਲਤਾ ਮਿਲੇਗੀ। ਇਸ ਦੌਰਾਨ ਤੁਸੀਂ ਕਿਸੇ ਵੀ ਪ੍ਰਾਪਰਟੀ ਵਿੱਚ ਹੱਥ ਨਾ ਪਾਓ, ਕਿਉਂਕਿ ਇਹ ਵਿਵਾਦਿਤ ਹੋ ਸਕਦੀ ਹੈ ਅਤੇ ਇਸ ਕਾਰਣ ਤੁਹਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਗੁਰੂ ਗੋਚਰ 2024 ਦੱਸਦਾ ਹੈ ਕਿ ਇਸ ਗੋਚਰ ਕਾਲ ਵਿੱਚ ਤੁਹਾਡੀ ਮਾਂ ਦੀ ਸਿਹਤ ਵੀ ਨਕਾਰਾਤਮਕ ਰੂਪ ਤੋਂ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਉਨ੍ਹਾਂ ਦੀ ਸਿਹਤ ਉੱਤੇ ਬਰਾਬਰ ਨਜ਼ਰ ਬਣਾ ਕੇ ਰੱਖੋ ਅਤੇ ਜ਼ਰੂਰਤ ਪੈਣ ‘ਤੇ ਡਾਕਟਰ ਨਾਲ ਸੰਪਰਕ ਕਰੋ। ਧਾਰਮਿਕ ਯਾਤਰਾਵਾਂ ਦੀ ਸੰਭਾਵਨਾ ਬਣੇਗੀ ਅਤੇ ਤੁਸੀਂ ਤੀਰਥ ਅਸਥਾਨਾਂ ਦੀ ਯਾਤਰਾ ਕਰ ਸਕਦੇ ਹੋ। ਬਾਰ੍ਹਵੇਂ ਘਰ ਉੱਤੇ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਖਰਚੇ ਵਿੱਚ ਅਧਿਕਤਾ ਨੂੰ ਦਿਖਾਉਂਦੀ ਹੈ। ਤੁਹਾਡੀ ਪ੍ਰਵਿਰਤੀ ਰਹੇਗੀ ਕਿ ਇਸ ਦੌਰਾਨ ਪੈਸੇ ਨੂੰ ਵੱਖ-ਵੱਖ ਕਾਰਜਾਂ ਵਿੱਚ ਖਰਚ ਕੀਤਾ ਜਾਵੇ। ਹਾਲਾਂਕਿ ਇਹ ਚੰਗੇ ਕਾਰਜ ਹੀ ਹੋਣਗੇ, ਜਿਨ੍ਹਾਂ ਵੱਲ ਤੁਹਾਨੂੰ ਧਿਆਨ ਦੇਣਾ ਪਵੇਗਾ। ਸਖ਼ਤ ਚੁਣੌਤੀਆਂ ਤੋਂ ਬਾਅਦ ਧਨ ਪ੍ਰਾਪਤੀ ਦੀ ਸੰਭਾਵਨਾ ਵੀ ਬਣੇਗੀ। ਤੁਹਾਨੂੰ ਆਪਣੀ ਬਾਣੀ ਉੱਤੇ ਕੰਟਰੋਲ ਰੱਖਣਾ ਪਵੇਗਾ, ਕਿਉਂਕਿ ਉਲਟਾ-ਸਿੱਧਾ ਬੋਲਣ ਦੇ ਕਾਰਣ ਤੁਹਾਡੇ ਕੁਝ ਵਿਰੋਧੀ ਪੈਦਾ ਹੋ ਸਕਦੇ ਹਨ। 3 ਮਈ ਤੋਂ 3 ਜੂਨ ਦੇ ਦੌਰਾਨ ਬ੍ਰਹਸਪਤੀ ਮਹਾਰਾਜ ਆਪਣੀ ਅਸਤ ਸਥਿਤੀ ਵਿੱਚ ਰਹਿਣਗੇ, ਜਿਸ ਕਾਰਣ ਤੁਹਾਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਇਸ ਅਵਧੀ ਵਿੱਚ ਕੋਈ ਬਿਮਾਰੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਮੋਟਾਪਾ, ਕੋਲੈਸਟਰੋਲ ਅਤੇ ਪੇਟ ਨਾਲ ਸਬੰਧਤ ਸਮੱਸਿਆਵਾਂ ਵਿੱਚ ਵਾਧੇ ਦੀ ਸੰਭਾਵਨਾ ਰਹੇਗੀ। ਜਿਹੜੇ ਲੋਕ ਪਹਿਲਾਂ ਤੋਂ ਹੀ ਡਾਇਬਿਟੀਜ਼ ਨਾਲ ਪੀੜਿਤ ਹਨ, ਉਨ੍ਹਾਂ ਨੂੰ ਹੋਰ ਜ਼ਿਆਦਾ ਧਿਆਨ ਰੱਖਣਾ ਪਵੇਗਾ। 9 ਅਕਤੂਬਰ ਤੋਂ ਦੇਵ ਗੁਰੂ ਬ੍ਰਹਸਪਤੀ ਆਪਣੀ ਵੱਕਰੀ ਚਾਲ ਸ਼ੁਰੂ ਕਰ ਦੇਣਗੇ। ਇਹ ਅਵਧੀ ਤੁਹਾਡੇ ਕਾਰਜਾਂ ਵਿੱਚ ਚੰਗੀ ਸਫਲਤਾ ਤਾਂ ਦਿਲਵਾਏਗੀ, ਪਰ ਸਿਹਤ ਨੂੰ ਖਰਾਬ ਕਰ ਸਕਦੀ ਹੈ। ਇਸ ਲਈ ਅਕਤੂਬਰ ਤੋਂ ਦਸੰਬਰ ਤੱਕ ਆਪਣੀ ਸਿਹਤ ਵੱਲ ਹੋਰ ਜ਼ਿਆਦਾ ਧਿਆਨ ਦੇਣ ਦੀ ਕੋਸ਼ਿਸ਼ ਕਰੋ।
ਉਪਾਅ: ਤੁਹਾਨੂੰ ਬ੍ਰਹਸਪਤੀ ਦੇ ਮੰਤਰ ॐ ਗੁੰ ਗੁਰੁਵੇ ਨਮਹ: ਦਾ ਹਰ ਰੋਜ਼ 108 ਵਾਰ ਜਾਪ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਧਨੂੰ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਮਕਰ ਰਾਸ਼ੀ ਭਵਿੱਖਬਾਣੀ
ਮਕਰ ਰਾਸ਼ੀ ਦੇ ਲਈ ਦੇਵ ਗੁਰੂ ਬ੍ਰਹਸਪਤੀ ਤੀਜੇ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹੋ ਕੇ ਕਾਰਕ ਗ੍ਰਹਿ ਬਣ ਜਾਂਦੇ ਹਨ ਅਤੇ ਵਰਤਮਾਨ ਗੋਚਰ ਵਿੱਚ ਉਹ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰਣਗੇ। ਦੇਵ ਗੁਰੂ ਬ੍ਰਹਸਪਤੀ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਤੁਹਾਨੂੰ ਪੜ੍ਹਾਈ ਵਿੱਚ ਉੱਤਮ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਤੁਹਾਡੇ ਅੰਦਰ ਸਹੀ ਵਿਚਾਰਾਂ ਦਾ ਜਨਮ ਹੋਵੇਗਾ। ਗੁਰੂ ਗੋਚਰ 2024 ਦੇ ਅਨੁਸਾਰ, ਧਰਮ-ਕਰਮ, ਅਧਿਆਤਮ ਅਤੇ ਚਿੰਤਨ ਅਤੇ ਸਮਾਜਿਕ ਰੂਪ ਤੋਂ ਉੱਤਮ ਵਿਚਾਰਾਂ ਦਾ ਜਨਮ ਤੁਹਾਡੇ ਅੰਦਰ ਹੋਵੇਗਾ, ਜਿਸ ਨਾਲ ਤੁਹਾਨੂੰ ਆਪਣੇ ਕੀਤੇ ਹੋਏ ਗਲਤ ਕੰਮਾਂ ਲਈ ਪਛਤਾਵਾ ਹੋਵੇਗਾ ਅਤੇ ਤੁਸੀਂ ਉਸ ਦਾ ਪਸ਼ਚਾਤਾਪ ਕਰਨਾ ਪਸੰਦ ਕਰੋਗੇ। ਤੁਹਾਡੇ ਦਿਮਾਗ ਵਿੱਚ ਗਿਆਨ ਦਾ ਵਿਸਥਾਰ ਹੋਵੇਗਾ। ਚੰਗੇ ਲੋਕਾਂ ਨਾਲ ਤੁਹਾਡੀ ਗੱਲਬਾਤ ਹੋਵੇਗੀ ਅਤੇ ਉਨ੍ਹਾਂ ਤੋਂ ਤੁਹਾਨੂੰ ਲਾਭ ਹੋਵੇਗਾ। ਤੁਹਾਡੀ ਸੰਤਾਨ ਆਗਿਆਕਾਰੀ ਬਣੇਗੀ ਅਤੇ ਉਨ੍ਹਾਂ ਤੋਂ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਦੇਵ ਗੁਰੂ ਬ੍ਰਹਸਪਤੀ ਦੇ ਇਸ ਗੋਚਰ ਨਾਲ, ਜੇਕਰ ਤੁਸੀਂ ਸ਼ਾਦੀਸ਼ੁਦਾ ਜਾਤਕ ਹੋ, ਤਾਂ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਸੁਖਦ ਸਮਾਚਾਰ ਪ੍ਰਾਪਤ ਹੋ ਸਕਦਾ ਹੈ। ਪ੍ਰੇਮ ਸਬੰਧਾਂ ਵਿੱਚ ਇਹ ਗੋਚਰ ਅਨੁਕੂਲ ਨਤੀਜੇ ਦੇਵੇਗਾ ਅਤੇ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਵੇਗਾ।
ਇੱਥੇ ਸਥਿਤ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਨੌਵੇਂ ਘਰ, ਗਿਆਰ੍ਹਵੇਂ ਘਰ ਅਤੇ ਪਹਿਲੇ ਘਰ ਯਾਨੀ ਕਿ ਤੁਹਾਡੀ ਰਾਸ਼ੀ ਉੱਤੇ ਦ੍ਰਿਸ਼ਟੀ ਸੁੱਟਣਗੇ। ਬ੍ਰਹਸਪਤੀ ਦੇ ਇਸ ਗੋਚਰ ਦੇ ਨਤੀਜੇ ਵੱਜੋਂ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਵੀ ਬਣੇਗੀ। ਪੜ੍ਹਾਈ ਦੇ ਲਈ ਤੁਸੀਂ ਲੰਬੀਆਂ-ਲੰਬੀਆਂ ਯਾਤਰਾਵਾਂ ਕਰੋਗੇ। ਤੁਹਾਨੂੰ ਕੁਝ ਨਵਾਂ ਪਾਠਕ੍ਰਮ ਪੜ੍ਹਨਾ ਵੀ ਚੰਗਾ ਲੱਗੇਗਾ। ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਉੱਚ-ਵਿੱਦਿਆ ਪ੍ਰਾਪਤ ਕਰਨ ਵਿੱਚ ਵੀ ਸਫਲਤਾ ਮਿਲ ਸਕਦੀ ਹੈ। ਤੁਹਾਡੀ ਆਮਦਨ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲੇਗਾ। ਹੋ ਸਕਦਾ ਹੈ ਕਿ ਤੁਸੀਂ ਨੌਕਰੀ ਬਦਲ ਲਓ ਅਤੇ ਦੂਜੀ ਨੌਕਰੀ ਤੁਹਾਨੂੰ ਪਹਿਲਾਂ ਤੋਂ ਜ਼ਿਆਦਾ ਆਮਦਨ ਉੱਤੇ ਮਿਲ ਜਾਵੇ, ਜਿਸ ਨਾਲ ਤੁਹਾਨੂੰ ਆਰਥਿਕ ਤਰੱਕੀ ਦੇਖਣ ਦਾ ਮੌਕਾ ਮਿਲੇਗਾ। ਤੁਹਾਡੀ ਫੈਸਲਾ ਲੈਣ ਦੀ ਖਮਤਾ ਬਿਹਤਰ ਹੋਵੇਗੀ ਅਤੇ ਇਸ ਨਾਲ ਤੁਹਾਡੇ ਸਭ ਕੰਮ ਬਣਦੇ ਜਾਣਗੇ। ਤੁਹਾਨੂੰ ਬਹੁਤ ਜ਼ਿਆਦਾ ਕੋਲੈਸਟਰੋਲ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਪਾਅ: ਹਰ ਰੋਜ਼ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਮੱਥੇ ‘ਤੇ ਕੇਸਰ ਦਾ ਟਿੱਕਾ ਜ਼ਰੂਰ ਲਗਾਓ।
ਇਹ ਵੀ ਪੜ੍ਹੋ: ਧਨੂੰ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਕੁੰਭ ਰਾਸ਼ੀ ਫਲ਼ਕਥਨ
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬ੍ਰਹਸਪਤੀ ਦੂਜੇ ਅਤੇ ਏਕਾਦਸ਼ ਘਰ ਦੇ ਸੁਆਮੀ ਹੋ ਕੇ ਧਨ ਦੇ ਘਰਾਂ ਦੇ ਸੁਆਮੀ ਬਣਦੇ ਹਨ ਅਤੇ ਤੁਹਾਡੇ ਲਈ ਬਹੁਤ ਮਹੱਤਵਪੂਰਣ ਹਨ, ਕਿਉਂਕਿ ਕੁੰਡਲੀ ਵਿੱਚ ਇਨ੍ਹਾਂ ਦੀ ਸਥਿਤੀ ਤੁਹਾਡੀ ਆਰਥਿਕ ਸਥਿਰਤਾ ਦੇ ਲਈ ਮਹੱਤਵਪੂਰਣ ਹੈ। ਵਰਤਮਾਨ ਗੋਚਰ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਤੋਂ ਚੌਥੇ ਘਰ ਵਿੱਚ ਗੋਚਰ ਕਰਣਗੇ। ਗੁਰੂ ਗੋਚਰ 2024 ਦੇ ਅਨੁਸਾਰ, ਬ੍ਰਿਸ਼ਭ ਰਾਸ਼ੀ ਵਿੱਚ ਗੁਰੂ ਦਾ ਇਹ ਗੋਚਰ ਤੁਹਾਡੇ ਲਈ ਔਸਤ ਰੂਪ ਤੋਂ ਫਲਦਾਇਕ ਰਹਿਣ ਵਾਲਾ ਹੈ। ਤੁਸੀਂ ਆਪਣੇ ਧਨ ਦਾ ਪ੍ਰਯੋਗ ਆਪਣੇ ਘਰ ਦੀ ਸਜਾਵਟ, ਘਰ ਦੀਆਂ ਜ਼ਰੂਰਤਾਂ ਦੀ ਪੂਰਤੀ ਵਿੱਚ, ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਵਿੱਚ ਅਤੇ ਆਪਣੀ ਮਾਤਾ ਜੀ ਦੀ ਸਿਹਤ ਉੱਤੇ ਕਰ ਸਕਦੇ ਹੋ। ਬ੍ਰਹਸਪਤੀ ਇੱਥੇ ਸਥਿਤ ਹੋ ਕੇ ਆਪਣੀ ਪੰਚਮ ਦ੍ਰਿਸ਼ਟੀ ਨਾਲ ਤੁਹਾਡੇ ਅੱਠਵੇਂ ਘਰ, ਸੱਤਵੀਂ ਦ੍ਰਿਸ਼ਟੀ ਨਾਲ ਦਸਵੇਂ ਘਰ ਅਤੇ ਨੌਵੀਂ ਦ੍ਰਿਸ਼ਟੀ ਨਾਲ ਬਾਰ੍ਹਵੇਂ ਘਰ ਉੱਤੇ ਦ੍ਰਿਸ਼ਟੀ ਸੁੱਟਣਗੇ
ਬ੍ਰਹਸਪਤੀ ਦੇ ਅੱਠਵੇਂ ਘਰ ਉੱਤੇ ਪ੍ਰਭਾਵ ਨਾਲ ਤੁਹਾਨੂੰ ਜੱਦੀ ਜਾਇਦਾਦ ਪ੍ਰਾਪਤ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਤੁਹਾਨੂੰ ਅਚਾਨਕ ਤੋਂ ਧਨ ਲਾਭ ਹੋ ਸਕਦਾ ਹੈ, ਜਿਸ ਨਾਲ ਤੁਹਾਨੂੰ ਸੁੱਖ ਦਾ ਅਹਿਸਾਸ ਹੋਵੇਗਾ। ਕੋਈ ਪੁਰਾਣੀ ਪ੍ਰਾਪਰਟੀ ਜਿਹੜੀ ਪੂਰਵਜਾਂ ਦੀ ਹੋਵੇ, ਤੁਹਾਨੂੰ ਮਿਲ ਸਕਦੀ ਹੈ। ਧਰਮ-ਕਰਮ ਦੇ ਕੰਮਾਂ ਵਿੱਚ ਵੀ ਤੁਹਾਨੂੰ ਮਾਣ-ਸਨਮਾਨ ਮਿਲੇਗਾ। ਤੁਹਾਡਾ ਆਰਥਿਕ ਵਿਕਾਸ ਹੋਵੇਗਾ। ਤੁਹਾਨੂੰ ਆਪਣੇ ਕਰੀਅਰ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਨੌਕਰੀ ਵਿੱਚ ਆਪਣੇ-ਆਪ ਨੂੰ ਸਰਵਉੱਚ ਸਮਝਣ ਤੋਂ ਬਚਣ ਦੀ ਕੋਸ਼ਿਸ਼ ਕਰੋ ਅਤੇ ਮਿਹਨਤ ਕਰਨ ਵੱਲ ਧਿਆਨ ਦਿਓ, ਨਹੀਂ ਤਾਂ ਨੌਕਰੀ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਰ੍ਹਵੇਂ ਘਰ ਉੱਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਹੋਣ ਦੇ ਕਾਰਣ ਖਰਚਿਆਂ ਦੀ ਸੰਭਾਵਨਾ ਵੀ ਬਣੇਗੀ। ਹਾਲਾਂਕਿ ਇਹ ਚੰਗੀ ਗੱਲ ਹੈ ਕਿ ਖਰਚੇ ਚੰਗੀ ਦਿਸ਼ਾ ਵਿੱਚ ਹੋਣਗੇ। ਪਰ ਇਹਨਾਂ ਨਾਲ ਤੁਹਾਨੂੰ ਥੋੜੀ ਪਰੇਸ਼ਾਨੀ ਹੋ ਸਕਦੀ ਹੈ। ਖਰਚਿਆਂ ਨੂੰ ਕੰਟਰੋਲ ਵਿੱਚ ਰੱਖ ਕੇ ਤੁਸੀਂ ਸਮੱਸਿਆਵਾਂ ਤੋਂ ਬਾਹਰ ਨਿਕਲ ਸਕਦੇ ਹੋ। ਸਿਹਤ ਵੱਲ ਥੋੜਾ ਜਿਹਾ ਧਿਆਨ ਦੇਣਾ ਜ਼ਰੂਰੀ ਹੋਵੇਗਾ।
ਉਪਾਅ: ਤੁਹਾਨੂੰ ਆਪਣੀ ਜੇਬ ਵਿੱਚ ਇੱਕ ਪੀਲ਼ੇ ਰੰਗ ਦਾ ਰੁਮਾਲ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੁੰਭ ਹਫਤਾਵਰੀ ਰਾਸ਼ੀਫਲ਼
ਗੁਰੂ ਗੋਚਰ - ਮੀਨ ਰਾਸ਼ੀ ਫਲ਼ਾਦੇਸ਼
ਦੇਵ ਗੁਰੂ ਬ੍ਰਹਸਪਤੀ ਮੀਨ ਰਾਸ਼ੀ ਦੇ ਸੁਆਮੀ ਹਨ, ਇਸ ਲਈ ਇਹ ਤੁਹਾਡੇ ਲਈ ਬਹੁਤ ਮਹੱਤਵਪੂਰਣ ਗ੍ਰਹਿ ਹਨ। ਤੁਹਾਡੀ ਰਾਸ਼ੀ ਦੇ ਸੁਆਮੀ ਹੋਣ ਦੇ ਨਾਲ਼-ਨਾਲ਼ ਇਹ ਤੁਹਾਡੇ ਕਰਮ ਦੇ ਘਰ ਯਾਨੀ ਕਿ ਦਸਵੇਂ ਘਰ ਦੇ ਸੁਆਮੀ ਵੀ ਹਨ ਅਤੇ ਵਰਤਮਾਨ ਗੋਚਰ ਦੇ ਦੌਰਾਨ ਇਹ ਤੁਹਾਡੀ ਰਾਸ਼ੀ ਤੋਂ ਤੀਜੇ ਘਰ ਵਿੱਚ ਪ੍ਰਵੇਸ਼ ਕਰਣਗੇ। ਤੀਜੇ ਘਰ ਵਿੱਚ ਬ੍ਰਹਸਪਤੀ ਦਾ ਬਿਰਾਜਮਾਨ ਹੋਣਾ ਤੁਹਾਡੇ ਅੰਦਰ ਆਲਸ ਵਧਾ ਸਕਦਾ ਹੈ। ਤੁਸੀਂ ਕੰਮਾਂ ਨੂੰ ਕੱਲ ਉੱਤੇ ਟਾਲਣ ਵਾਲੇ ਬਣ ਸਕਦੇ ਹੋ ਅਤੇ ਇਸ ਨਾਲ ਤੁਸੀਂ ਮਹੱਤਵਪੂਰਣ ਮੌਕੇ ਆਪਣੇ ਹੱਥ ਤੋਂ ਗੁਆ ਸਕਦੇ ਹੋ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਮੌਕੇ ਨੂੰ ਹੱਥ ਤੋਂ ਜਾਣ ਨਹੀਂ ਦੇਣਾ ਚਾਹੀਦਾ। ਮਿਹਨਤ ਕਰਨ ਵੱਲ ਧਿਆਨ ਦੇਣ ਨਾਲ ਸਫਲਤਾ ਮਿਲੇਗੀ। ਤੁਹਾਨੂੰ ਆਪਣੇ ਕੰਮਾਂ ਵਿੱਚ ਮਿੱਤਰਾਂ ਦਾ ਸਹਿਯੋਗ ਮਿਲੇਗਾ। ਕਾਰੋਬਾਰ ਵਿੱਚ ਉਹ ਤੁਹਾਡੀ ਮਦਦ ਕਰਣਗੇ। ਸ਼ਾਦੀਸ਼ੁਦਾ ਜੀਵਨ ਵਿੱਚ ਵੀ ਜੇਕਰ ਕੋਈ ਸਮੱਸਿਆਵਾਂ ਹਨ, ਤਾਂ ਉਨ੍ਹਾਂ ਨੂੰ ਦੂਰ ਕਰਨ ਵਿੱਚ ਵੀ ਮਿੱਤਰਾਂ ਦਾ ਸਹਿਯੋਗ ਮਿਲੇਗਾ। ਛੋਟੀਆਂ ਯਾਤਰਾਵਾਂ ਵੀ ਕਰਨ ਨੂੰ ਮਿਲਣਗੀਆਂ। ਭੈਣਾਂ-ਭਰਾਵਾਂ ਦਾ ਭਰਪੂਰ ਸਹਿਯੋਗ ਪ੍ਰਾਪਤ ਹੋਵੇਗਾ। ਤੁਸੀਂ ਆਪਣੀ ਕਿਸੇ ਦਿਲਚਸਪੀ ਨੂੰ ਮਹੱਤਵ ਦਿਓਗੇ ਅਤੇ ਉਸ ਨੂੰ ਨਿਖਾਰਣ ਵੱਲ ਤੁਹਾਡਾ ਧਿਆਨ ਰਹੇਗਾ। ਪੜੋਸੀਆਂ ਨਾਲ ਤੁਹਾਡੇ ਸਬੰਧ ਸੁਧਰਣਗੇ ਅਤੇ ਰਿਸ਼ਤੇਦਾਰਾਂ ਵਿੱਚ ਆਉਣਾ-ਜਾਣਾ ਹੋਵੇਗਾ।
ਸੱਤਵੇਂ ਘਰ ਉੱਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਹੋਣ ਨਾਲ਼ ਸ਼ਾਦੀਸ਼ੁਦਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਵਿੱਚ ਕਮੀ ਆਵੇਗੀ। ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ, ਤਾਂ ਉਸ ਵਿੱਚ ਵੀ ਤਰੱਕੀ ਦੀ ਸੰਭਾਵਨਾ ਬਣੇਗੀ। ਤੁਹਾਡਾ ਕਾਰੋਬਾਰ ਨਵੇਂ ਵਿਚਾਰਾਂ ਦੇ ਨਾਲ ਤਰੱਕੀ ਦੀ ਰਾਹ ਉੱਤੇ ਅੱਗੇ ਚੱਲੇਗਾ ਅਤੇ ਕੁਝ ਮਹੱਤਵਪੂਰਣ ਲੋਕਾਂ ਦੇ ਸਹਿਯੋਗ ਨਾਲ ਤੁਹਾਡੇ ਕਾਰੋਬਾਰ ਵਿੱਚ ਚੰਗਾ ਵਾਧਾ ਦੇਖਣ ਨੂੰ ਮਿਲੇਗਾ। ਗੁਰੂ ਗੋਚਰ 2024 ਤੁਹਾਨੂੰ ਇਹ ਸੰਕੇਤ ਦਿੰਦਾ ਹੈ ਕਿ ਬ੍ਰਹਸਪਤੀ ਦੀ ਸੱਤਵੀਂ ਦ੍ਰਿਸ਼ਟੀ ਨੌਵੇਂ ਘਰ ਉੱਤੇ ਹੋਣ ਨਾਲ ਤੁਸੀਂ ਦਾਨ, ਧਰਮ, ਪੁੰਨ ਅਤੇ ਚੰਗੇ ਕੰਮ ਕਰਨਾ ਪਸੰਦ ਕਰੋਗੇ। ਮੰਦਰ ਜਾਂ ਤੀਰਥ ਅਸਥਾਨਾਂ ਉੱਤੇ ਜਾਓਗੇ। ਦੇਵ-ਦਰਸ਼ਨ ਨਾਲ ਤੁਹਾਨੂੰ ਸ਼ਾਂਤੀ ਅਤੇ ਸਕੂਨ ਮਿਲੇਗਾ। ਆਪਣੇ ਰਿਸ਼ਤੇਦਾਰਾਂ ਨਾਲ ਤੁਸੀਂ ਤੀਰਥ ਯਾਤਰਾ ਲਈ ਵੀ ਜਾ ਸਕਦੇ ਹੋ। ਏਕਾਦਸ਼ ਘਰ ਉੱਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਪੈਣ ਨਾਲ਼ ਕੋਸ਼ਿਸ਼ ਕਰਨ ‘ਤੇ ਆਰਥਿਕ ਰੂਪ ਨਾਲ ਤੁਹਾਨੂੰ ਚੰਗਾ ਲਾਭ ਮਿਲ ਸਕਦਾ ਹੈ। ਧਨ ਲਾਭ ਦੇ ਲਈ ਕੋਸ਼ਿਸ਼ ਤਾਂ ਕਰਨੀ ਹੀ ਪਵੇਗੀ। ਹੱਥ ਹਿਲਾਉਣ ਨਾਲ ਹੀ ਕੰਮ ਬਣੇਗਾ, ਖਾਲੀ ਬੈਠੇ ਰਹਿਣ ਨਾਲ ਸਥਿਤੀਆਂ ਖਰਾਬ ਹੋ ਸਕਦੀਆਂ ਹਨ। ਆਲਸ ਨੂੰ ਤਿਆਗ ਕੇ ਕੰਮ ਵੱਲ ਧਿਆਨ ਦਿਓਗੇ ਤਾਂ ਸਫਲਤਾ ਮਿਲੇਗੀ। ਕਾਰਜ-ਖੇਤਰ ਵਿੱਚ ਸਹਿਕਰਮੀਆਂ ਦਾ ਪੂਰਾ ਸਹਿਯੋਗ ਮਿਲੇਗਾ।
ਉਪਾਅ: ਤੁਹਾਨੂੰ ਆਪਣਾ ਰਾਸ਼ੀ ਰਤਨ ਪੀਲ਼ਾ ਪੁਖਰਾਜ ਸੋਨੇ ਦੀ ਅੰਗੂਠੀ ਵਿੱਚ ਜੜਵਾ ਕੇ ਵੀਰਵਾਰ ਦੇ ਦਿਨ ਤਰਜਨੀ ਉਂਗਲ਼ ਵਿੱਚ ਧਾਰਣ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮੀਨ ਹਫਤਾਵਰੀ ਰਾਸ਼ੀਫਲ਼
ਰਤਨ, ਯੰਤਰ ਸਮੇਤ ਸਾਰੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਬ੍ਰਹਸਪਤੀ ਗੋਚਰ 2024 ਤੁਹਾਡੇ ਜੀਵਨ ਵਿੱਚ ਖ਼ੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇਗਾ ਅਤੇ ਤੁਸੀਂ ਜੀਵਨ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਵੋਗੇ। ਸਾਡੀ ਵੈਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!