ਰਾਹੂ ਗੋਚਰ 2024
ਰਾਹੂ ਗੋਚਰ 2024 ਦੀ ਇੱਕ ਅਜਿਹੀ ਮਹੱਤਵਪੂਰਣ ਜੋਤਿਸ਼ ਘਟਨਾ ਹੈ, ਜੋ ਮਨੁੱਖ ਦੇ ਜੀਵਨ ਨੂੰ ਪਲਟ ਕੇ ਰੱਖ ਸਕਦੀ ਹੈ। ਸਾਲ 2024 ਵਿੱਚ ਰਾਹੂ ਦੇ ਗੋਚਰ ਦੇ ਬਾਰੇ ਵਿੱਚ ਜਾਣਨ ਤੋਂ ਪਹਿਲਾਂ ਇਹ ਜਾਣੋ ਕਿ ਜੋਤਿਸ਼ ਸ਼ਾਸਤਰ ਵਿੱਚ ਰਾਹੂ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਰਾਹੂ ਹੌਲ਼ੀ ਗਤੀ ਨਾਲ ਚੱਲਣ ਵਾਲਾ ਗ੍ਰਹਿ ਹੈ ਅਤੇ ਇਹ ਇੱਕ ਰਾਸ਼ੀ ਵਿੱਚ ਲਗਭਗ 18 ਮਹੀਨਿਆਂ ਤੱਕ ਰਹਿੰਦਾ ਹੈ। ਰਾਹੂ 30 ਅਕਤੂਬਰ 2023 ਨੂੰ ਮੀਨ ਰਾਸ਼ੀ ਵਿੱਚ ਗੋਚਰ ਕਰ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਇਹ ਸਾਲ 2025 ਵਿੱਚ ਸਥਾਨ-ਪਰਿਵਰਤਨ ਕਰਕੇ ਕੁੰਭ ਰਾਸ਼ੀ ਵਿੱਚ ਗੋਚਰ ਕਰੇਗਾ। ਰਾਹੂ ਦੇ ਗੋਚਰ ਦਾ ਪ੍ਰਭਾਵ ਰਾਸ਼ੀ-ਚੱਕਰ ਦੀਆਂ 12 ਰਾਸ਼ੀਆਂ ਵਿੱਚ ਪੂਰਾ ਸਾਲ ਦੇਖਣ ਨੂੰ ਮਿਲੇਗਾ। ਇਸ ਆਰਟੀਕਲ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਰਾਹੂ ਦੇ ਗੋਚਰ ਕਰਨ ਨਾਲ ਤੁਹਾਡੇ ਜੀਵਨ ਵਿੱਚ ਕੀ ਬਦਲਾਵ ਆ ਸਕਦੇ ਹਨ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ਰਾਹੀਂ ਗੱਲ ਕਰੋ ਅਤੇ ਜਾਣੋ ਰਾਹੂ ਗੋਚਰ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ
ਰਾਹੂ ਅਤੇ ਕੇਤੂ ਛਾਇਆ ਗ੍ਰਹਿ ਹਨ ਅਤੇ ਇਹ ਹਮੇਸ਼ਾ ਪਿੱਛੇ ਵੱਲ ਚਲਦੇ ਹੋਏ ਪ੍ਰਤੀਤ ਹੁੰਦੇ ਹਨ। ਇਸ ਲਈ ਇਹ ਨਾਂ ਤਾਂ ਅਸਤ ਸਥਿਤੀ ਵਿੱਚ ਹੁੰਦੇ ਹਨ ਅਤੇ ਨਾ ਹੀ ਉਦੇ ਹੁੰਦੇ ਹਨ। ਵਰਤਮਾਨ ਵਿੱਚ ਰਾਹੂ ਬ੍ਰਹਸਪਤੀ ਦੀ ਰਾਸ਼ੀ ਮੀਨ ਵਿੱਚ ਗੋਚਰ ਕਰ ਰਿਹਾ ਹੈ, ਜੋ ਕਿ ਜਲ ਤੱਤ ਦੀ ਰਾਸ਼ੀ ਹੈ। ਇਸ ਗੋਚਰ ਦੇ ਦੌਰਾਨ ਜ਼ਿਆਦਾ ਯਾਤਰਾ ਕਰਨ ਦੀ ਸੰਭਾਵਨਾ ਬਣ ਰਹੀ ਹੈ ਅਤੇ ਤੁਸੀਂ ਨਵੀਆਂ ਚੀਜ਼ਾਂ ਨੂੰ ਅਜ਼ਮਾਉਣ ਲਈ ਉਤਸੁਕ ਰਹੋਗੇ। ਸਾਰੇ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਖੂਬ ਧਨ ਕਮਾਉਣ ਦਾ ਮੌਕਾ ਮਿਲੇਗਾ। ਹਾਲਾਂਕਿ ਇਸ ਗੋਚਰ ਦੇ ਦੌਰਾਨ ਸਿਹਤ ਨੂੰ ਲੈ ਕੇ ਕੁਝ ਪਰੇਸ਼ਾਨੀਆਂ ਵੀ ਪੈਦਾ ਹੋਣ ਦੀ ਸੰਭਾਵਨਾ ਹੈ, ਜਿਵੇਂ ਕਿ ਇਸ ਸਮੇਂ ਦੇ ਦੌਰਾਨ ਲੋਕ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹਨ। ਬ੍ਰਹਸਪਤੀ ਸ਼ੁੱਕਰ ਗ੍ਰਹਿ ਦੀ ਰਾਸ਼ੀ ਬ੍ਰਿਸ਼ਭ ਵਿੱਚ ਮੌਜੂਦ ਹਨ ਅਤੇ ਬ੍ਰਹਸਪਤੀ ਅਤੇ ਸ਼ੁੱਕਰ ਦੇ ਵਿਚਕਾਰ ਦੁਸ਼ਮਣੀ ਦਾ ਸਬੰਧ ਹੋਣ ਦੇ ਕਾਰਣ ਸਾਲ 2024 ਵਿੱਚ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇਖਣ ਨੂੰ ਮਿਲਣਗੇ। ਰਾਹੂ ਦੇ ਮੀਨ ਰਾਸ਼ੀ ਵਿੱਚ ਗੋਚਰ ਨਾਲ ਤੁਹਾਨੂੰ ਲਾਭ ਹੋਵੇਗਾ ਅਤੇ ਤੁਸੀਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਮਹਿਸੂਸ ਕਰੋਗੇ।
ਇਹ ਰਾਸ਼ੀਫਲ ਤੁਹਾਡੀ ਚੰਦਰ ਰਾਸ਼ੀ ਉੱਤੇ ਅਧਾਰਿਤ ਹੈ। ਆਪਣੀ ਵਿਅਕਤੀਗਤ ਚੰਦਰ ਰਾਸ਼ੀ ਹੁਣੇ ਹੀ ਜਾਣਨ ਦੇ ਲਈ ਚੰਦਰ ਰਾਸ਼ੀ ਕੈਲਕੁਲੇਟਰ ਦਾ ਉਪਯੋਗ ਕਰੋ।
Read in English: Rahu Transit 2024
ਮੇਖ਼ ਰਾਸ਼ੀ
ਸਾਲ 2024 ਵਿੱਚ ਰਾਹੂ ਗੋਚਰ ਦੀ ਘਟਨਾ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਜਾ ਰਹੀ ਹੈ। ਇਸ ਕਾਰਨ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਆਰਥਿਕ ਜੀਵਨ ਵਿੱਚ ਮਿਲੇ-ਜੁਲੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਮਈ 2024 ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ ਅਤੇ ਤੁਸੀਂ ਇਸ ਸਮੇਂ ਦੇ ਦੌਰਾਨ ਚੰਗਾ ਧਨ ਕਮਾਓਗੇ ਅਤੇ ਆਪਣੇ ਪਰਿਵਾਰਿਕ ਜੀਵਨ ਨੂੰ ਲੈ ਕੇ ਵੀ ਸੰਤੁਸ਼ਟ ਮਹਿਸੂਸ ਕਰੋਗੇ। ਰਾਹੂ ਦੇ ਪਹਿਲੇ ਘਰ ਵਿੱਚ ਹੋਣ ਦੇ ਕਾਰਨ ਤੁਹਾਨੂੰ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਹੈ। ਤੁਹਾਨੂੰ ਇਸ ਸਮੇਂ ਦੇ ਦੌਰਾਨ ਸਿਰ-ਦਰਦ ਰਹਿ ਸਕਦਾ ਹੈ ਜਾਂ ਤੁਸੀਂ ਬਿਨਾਂ ਕਾਰਣ ਤੋਂ ਪਰੇਸ਼ਾਨ ਹੋ ਸਕਦੇ ਹੋ ਅਤੇ ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਰਾਹੂ ਦੇ ਗੋਚਰ ਕਰਨ ਨਾਲ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਸਾਹਸ ਵਿੱਚ ਥੋੜੀ ਕਮੀ ਮਹਿਸੂਸ ਹੋ ਸਕਦੀ ਹੈ ਅਤੇ ਰਾਤ ਨੂੰ ਸੌਣ ਦੇ ਸਮੇਂ ਵੀ ਦਿੱਕਤ ਆਉਣ ਦੀ ਸੰਭਾਵਨਾ ਹੈ।
ਇਸ ਸਾਲ ਰਾਹੂ ਦੇ ਬਾਰ੍ਹਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਸਾਲ 2023 ਦੀ ਤੁਲਨਾ ਵਿੱਚ ਇਸ ਸਾਲ ਜ਼ਿਆਦਾ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਧਨ-ਲਾਭ ਦੇ ਮਾਮਲੇ ਵਿੱਚ ਤੁਹਾਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਤੀਜਿਆਂ ਨੂੰ ਲੈ ਕੇ ਇਸ ਸਮੇਂ ਤੁਸੀਂ ਥੋੜੇ ਘੱਟ ਸੰਤੁਸ਼ਟ ਰਹੋਗੇ। ਰਾਹੂ ਗੋਚਰ 2024 ਨਾਲ਼ ਰਾਹੂ ਦੇ ਬਾਰ੍ਹਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਵਿਦੇਸ਼ ਤੋਂ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਮਈ 2024 ਤੋਂ ਬਾਅਦ ਬ੍ਰਹਸਪਤੀ ਦੇ ਦੂਜੇ ਘਰ ਵਿੱਚ ਗੋਚਰ ਕਰਨ ਨਾਲ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਹੋਣਗੇ। ਇਸ ਸਮੇਂ ਦੇ ਦੌਰਾਨ ਤੁਹਾਨੂੰ ਜੱਦੀ ਜਾਇਦਾਦ ਦੇ ਰੂਪ ਵਿੱਚ ਅਚਾਨਕ ਧਨ-ਲਾਭ ਹੋਣ ਦੇ ਸੰਕੇਤ ਹਨ।
ਨਾਲ਼ ਹੀ, ਰਾਹੂ ਦੇ ਮੀਨ ਰਾਸ਼ੀ ਵਿੱਚ ਗੋਚਰ ਕਰਨ ਨਾਲ ਤੁਸੀਂ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਚੰਗੇ-ਬੁਰੇ ਨਤੀਜਿਆਂ ਦੇ ਬਾਰੇ ਵਿੱਚ ਜਾਣ ਸਕੋਗੇ। ਇਸ ਤੋਂ ਬਾਅਦ ਸ਼ਨੀ ਦੇ ਕੁੰਭ ਰਾਸ਼ੀ ਵਿੱਚ ਹੋਣ ਨਾਲ ਤੁਹਾਡਾ ਹੋਰ ਜ਼ਿਆਦਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ। ਰਾਹੂ ਦੇ ਗੋਚਰ ਦੇ ਦੌਰਾਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰੋਗੇ। ਰਾਹੂ ਦੇ ਬਾਰ੍ਹਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਆਊਟਸੋਰਸਿੰਗ ਤੋਂ ਵੀ ਮੁਨਾਫਾ ਹੋ ਸਕਦਾ ਹੈ।
ਬ੍ਰਿਸ਼ਭ ਰਾਸ਼ੀ
ਰਾਹੂ ਤੁਹਾਡੀ ਚੰਦਰ ਰਾਸ਼ੀ ਤੋਂ ਗਿਆਰ੍ਹਵੇਂ ਘਰ ਵਿੱਚ ਬੈਠੇ ਹਨ, ਜਿਸ ਨਾਲ ਤੁਹਾਡੇ ਲਈ ਧਨ-ਲਾਭ ਦੇ ਰਸਤੇ ਮਜ਼ਬੂਤ ਹੋ ਰਹੇ ਹਨ। ਰਾਹੂ ਗੋਚਰ 2024 ਕਹਿੰਦਾ ਹੈ ਕਿ ਤੁਹਾਨੂੰ ਇਸ ਸਮੇਂ ਦੇ ਦੌਰਾਨ ਅਚਾਨਕ ਹੀ ਕਿਸੇ ਸਰੋਤ ਤੋਂ ਲਾਭ ਹੋਣ ਦੇ ਸੰਕੇਤ ਹਨ। ਰਾਹੂ ਦੇ ਗੋਚਰ ਦੇ ਪ੍ਰਭਾਵ ਵਿੱਚ ਤੁਹਾਨੂੰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਭਰਪੂਰ ਮੌਕਾ ਮਿਲੇਗਾ ਅਤੇ ਤੁਸੀਂ ਇਸ ਸਮੇਂ ਦੇ ਦੌਰਾਨ ਕਾਫੀ ਸੰਤੁਸ਼ਟ ਅਤੇ ਖੁਸ਼ ਮਹਿਸੂਸ ਕਰੋਗੇ। ਇਸ ਸਮੇਂ ਦੇ ਦੌਰਾਨ ਤੁਸੀਂ ਪਹਿਲਾਂ ਤੋਂ ਜ਼ਿਆਦਾ ਪੈਸਿਆਂ ਦੀ ਬੱਚਤ ਕਰ ਸਕੋਗੇ।
ਤੁਹਾਨੂੰ ਕਿਸੇ ਵਿਦੇਸ਼ੀ ਸਰੋਤ ਤੋਂ ਵੀ ਲਾਭ ਮਿਲਣ ਦੀ ਸੰਭਾਵਨਾ ਹੈ ਅਤੇ ਤੁਹਾਡੀ ਸੱਟਾ ਬਾਜ਼ਾਰ ਵਿੱਚ ਦਿਲਚਸਪੀ ਵਧ ਸਕਦੀ ਹੈ। ਰਾਹੂ ਦੇ ਗੋਚਰ ਕਾਲ ਵਿੱਚ ਤੁਹਾਡੀ ਤਰੱਕੀ ਦੀ ਰਫਤਾਰ ਬਹੁਤ ਤੇਜ਼ ਹੋਣ ਵਾਲੀ ਹੈ। ਤੁਸੀਂ ਕੋਈ ਨਵਾਂ ਨਿਵੇਸ਼ ਕਰ ਸਕਦੇ ਹੋ ਅਤੇ ਕੋਈ ਨਵੀਂ ਪ੍ਰਾਪਰਟੀ ਖਰੀਦਣ ਦੇ ਬਾਰੇ ਵਿੱਚ ਵੀ ਸੋਚ ਸਕਦੇ ਹੋ। ਇਸ ਸਾਲ ਵਿੱਚ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਦਾ ਪੂਰਾ ਸਹਿਯੋਗ ਮਿਲੇਗਾ। ਤੁਹਾਨੂੰ ਲੰਬੀਆਂ ਯਾਤਰਾਵਾਂ ਲਈ ਵੀ ਜਾਣਾ ਪੈ ਸਕਦਾ ਹੈ ਅਤੇ ਪਰ ਚੰਗੀ ਗੱਲ ਇਹ ਹੈ ਕਿ ਇਹ ਯਾਤਰਾਵਾਂ ਤੁਹਾਨੂੰ ਸਫਲਤਾ ਅਤੇ ਤਰੱਕੀ ਦੇਣ ਵਿੱਚ ਸਹਾਇਤਾ ਕਰਣਗੀਆਂ।
ਮਿਥੁਨ ਰਾਸ਼ੀ
ਰਾਹੂ ਗੋਚਰ 2024 ਦੇ ਦੌਰਾਨ ਚੰਦਰ ਰਾਸ਼ੀ ਦੇ ਦਸਵੇਂ ਘਰ ਵਿੱਚ ਰਾਹੂ ਮੌਜੂਦ ਰਹਿਣਗੇ। ਇਸ ਦਾ ਮਤਲਬ ਹੈ ਕਿ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਕਈ ਮੌਕੇ ਮਿਲਣਗੇ। ਤੁਹਾਨੂੰ ਵਿਦੇਸ਼ ਤੋਂ ਵੀ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਅਤੇ ਇਸ ਤਰ੍ਹਾਂ ਦੇ ਮੌਕਿਆਂ ਨੂੰ ਪਾ ਕੇ ਤੁਸੀਂ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ।
ਮਿਥੁਨ ਰਾਸ਼ੀ ਦੇ ਲੋਕਾਂ ਦੇ ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਰਾਹੂ ਦੇ ਗੋਚਰ ਦੇ ਸਮੇਂ ਆਊਟਸੋਰਸਿੰਗ ਦੇ ਜਰੀਏ ਧਨ-ਲਾਭ ਹੋਣ ਦੇ ਸੰਕੇਤ ਹਨ। ਇਸ ਨਾਲ ਤੁਸੀਂ ਕਾਫੀ ਸੰਤੁਸ਼ਟ ਅਤੇ ਖੁਸ਼ ਰਹੋਗੇ। ਹਾਲਾਂਕਿ ਮਈ 2024 ਤੋਂ ਬਾਅਦ ਪਰਿਵਾਰਿਕ ਖਰਚਿਆਂ ਦੇ ਵਧਣ ਦੇ ਕਾਰਣ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਆਪਣੇ ਕਰੀਬੀਆਂ ਦੇ ਲਈ ਤੁਹਾਨੂੰ ਆਪਣੇ ਬਜਟ ਤੋਂ ਬਾਹਰ ਜਾ ਕੇ ਖਰਚਾ ਕਰਨਾ ਪੈ ਸਕਦਾ ਹੈ। ਕੁੱਲ ਮਿਲਾ ਕੇ ਰਾਹੂ ਦਾ ਇਹ ਗੋਚਰ ਮਿਥੁਨ ਰਾਸ਼ੀ ਵਾਲੇ ਨੌਕਰੀਪੇਸ਼ਾ ਜਾਤਕਾਂ ਦੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ, ਕਿਉਂਕਿ ਉਹਨਾਂ ਨੂੰ ਇਸ ਸਮੇਂ ਦੇ ਦੌਰਾਨ ਆਪਣੇ ਕਰੀਅਰ ਵਿੱਚ ਸ਼ਾਨਦਾਰ ਮੌਕੇ ਮਿਲਣਗੇ। ਇਸ ਦੇ ਨਾਲ ਹੀ ਮਿਥੁਨ ਰਾਸ਼ੀ ਦੇ ਜਾਤਕ ਸਫਲਤਾ ਦੀਆਂ ਉਚਾਈਆਂ ਨੂੰ ਵੀ ਛੂਹ ਸਕਣਗੇ।
ਕਰਕ ਰਾਸ਼ੀ
ਰਾਹੂ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਣਗੇ, ਜਿਸ ਨਾਲ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਵਿਦੇਸ਼ ਯਾਤਰਾਵਾਂ ਦੀ ਸੰਭਾਵਨਾ ਬਣ ਰਹੀ ਹੈ। ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਕਈ ਵਾਰ ਵਿਦੇਸ਼ ਜਾਣਾ ਪੈ ਸਕਦਾ ਹੈ। ਇਸ ਸਮੇਂ ਤੁਹਾਨੂੰ ਆਪਣੀ ਕਿਸਮਤ ਦਾ ਸਾਥ ਵੀ ਮਿਲਣਾ ਸ਼ੁਰੂ ਹੋ ਜਾਵੇਗਾ।
ਮਈ 2024 ਵਿੱਚ ਬ੍ਰਹਸਪਤੀ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰਣਗੇ, ਜਿਸ ਨਾਲ ਕਰਕ ਰਾਸ਼ੀ ਦੇ ਜਾਤਕਾਂ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੋਣਗੇ। ਰਾਹੂ ਗੋਚਰ 2024 ਕਹਿੰਦਾ ਹੈ ਕਿ ਬ੍ਰਹਸਪਤੀ ਦੇ ਚੰਦਰ ਰਾਸ਼ੀ ਤੋਂ ਗਿਆਰ੍ਹਵੇਂ ਘਰ ਵਿੱਚ ਹੋਣ ਦੇ ਕਾਰਣ ਤੁਹਾਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਬ੍ਰਹਸਪਤੀ ਦੇ ਰਾਸ਼ੀ ਮੀਨ ਵਿੱਚ ਹੋਣ ਦੇ ਕਾਰਣ ਰਾਹੂ ਵੀ ਬ੍ਰਹਸਪਤੀ ਜਿਹੇ ਪ੍ਰਭਾਵ ਹੀ ਦੇਣਗੇ। ਮਈ 2024 ਤੋਂ ਰਾਹੂ ਤੁਹਾਨੂੰ ਸ਼ੁਭ ਨਤੀਜੇ ਦੇਣੇ ਸ਼ੁਰੂ ਕਰ ਦੇਣਗੇ। ਰਾਹੂ ਦੇ ਗੋਚਰ ਦੇ ਦੌਰਾਨ ਤੁਹਾਨੂੰ ਵਿਦੇਸ਼ੀ ਸਰੋਤ ਤੋਂ ਜ਼ਿਆਦਾ ਪੈਸਾ ਕਮਾਉਣ ਦਾ ਮੌਕਾ ਮਿਲੇਗਾ। ਹਾਲਾਂਕਿ ਇਸ ਸਮੇਂ ਦੇ ਦੌਰਾਨ ਤੁਹਾਡੇ ਖਰਚੇ ਵੀ ਵਧ ਜਾਣਗੇ ਅਤੇ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਉੱਤੇ ਵੀ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਆਨਲਾਈਨ ਸਾਫ਼ਟਵੇਅਰ ਤੋਂ ਮੁਫ਼ਤ ਜਨਮ-ਪੱਤਰੀ ਪ੍ਰਾਪਤ ਕਰੋ
ਸਿੰਘ ਰਾਸ਼ੀ
ਰਾਹੂ ਦਾ ਗੋਚਰ ਸਿੰਘ ਰਾਸ਼ੀ ਦੇ ਜਾਤਕਾਂ ਦੇ ਅੱਠਵੇਂ ਘਰ ਵਿੱਚ ਹੋਵੇਗਾ, ਜਿਸ ਨਾਲ ਤੁਹਾਨੂੰ ਕੰਮ ਦੇ ਕਾਰਣ ਵਾਰ-ਵਾਰ ਵਿਦੇਸ਼ ਜਾਣਾ ਪੈ ਸਕਦਾ ਹੈ। ਅਜਿਹੇ ਵਿੱਚ ਤੁਸੀਂ ਪੈਸਿਆਂ ਅਤੇ ਕਰੀਅਰ ਨੂੰ ਲੈ ਕੇ ਆਪਣੇ ਉੱਪਰ ਬਹੁਤ ਜ਼ਿਆਦਾ ਦਬਾਅ ਮਹਿਸੂਸ ਕਰੋਗੇ। ਹੋ ਸਕਦਾ ਹੈ ਕਿ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਕਿਸਮਤ ਦਾ ਸਾਥ ਨਾ ਮਿਲ ਸਕੇ। ਬਿਹਤਰ ਹੋਵੇਗਾ ਕਿ ਤੁਸੀਂ ਇਸ ਸਮੇਂ ਦੇ ਦੌਰਾਨ ਆਪਣੇ ਆਪਣੀ ਕਿਸਮਤ ਦੇ ਭਰੋਸੇ ਬੈਠਣ ਦੀ ਬਜਾਏ ਜੀ-ਤੋੜ ਮਿਹਨਤ ਕਰੋ, ਕਿਉਂਕਿ ਇਸ ਗੋਚਰ ਦੇ ਦੌਰਾਨ ਤੁਹਾਨੂੰ ਸਿਰਫ ਮਿਹਨਤ ਦੇ ਦਮ ਉੱਤੇ ਹੀ ਲਾਭ ਮਿਲ ਸਕਦਾ ਹੈ।
ਰਾਹੂ ਦੇ ਅੱਠਵੇਂ ਘਰ ਵਿੱਚ ਗੋਚਰ ਕਰਨ ਨਾਲ ਤੁਹਾਨੂੰ ਜੱਦੀ ਜਾਇਦਾਦ ਅਤੇ ਹੋਰ ਕਿਸੇ ਅਚਾਨਕ ਮਿਲੇ ਸਰੋਤ ਤੋਂ ਲਾਭ ਹੋਣ ਦੇ ਸੰਕੇਤ ਹਨ। ਮਈ 2024 ਤੋਂ ਬਾਅਦ ਤੁਹਾਡੇ ਖਰਚੇ ਵਧ ਸਕਦੇ ਹਨ ਅਤੇ ਆਪਣੀਆਂ ਜ਼ਰੂਰਤਾਂ ਅਤੇ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਲੋਨ ਤੱਕ ਲੈਣਾ ਪੈ ਸਕਦਾ ਹੈ। ਰਾਹੂ ਦੇ ਗੋਚਰ ਦੇ ਸਮੇਂ ਤੁਹਾਨੂੰ ਆਪਣੀਆਂ ਅੱਖਾਂ ਅਤੇ ਦੰਦਾਂ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਰਾਹੂ ਦਾ ਗੋਚਰ ਤੁਹਾਡੀ ਸਿਹਤ ਉੱਤੇ ਭਾਰੀ ਪੈ ਸਕਦਾ ਹੈ। ਹਾਲਾਂਕਿ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਰਾਹੂ ਦੇ ਅੱਠਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਆਪਣੀ ਇੱਛਾ ਦੇ ਵਿਰੁੱਧ ਯਾਤਰਾ ਕਰਨੀ ਪੈ ਸਕਦੀ ਹੈ। ਰਾਹੂ ਗੋਚਰ 2024 ਕਹਿੰਦਾ ਹੈ ਕਿ ਕਰੀਅਰ ਦੇ ਖੇਤਰ ਵਿੱਚ ਬਿਹਤਰ ਸੰਭਾਵਨਾਵਾਂ ਅਤੇ ਉੱਚ-ਪ੍ਰਗਤੀ ਪ੍ਰਾਪਤ ਕਰਨ ਦੇ ਲਈ ਤੁਸੀਂ ਨੌਕਰੀ ਬਦਲਣ ਦੇ ਬਾਰੇ ਵਿੱਚ ਵੀ ਸੋਚ ਸਕਦੇ ਹੋ। ਮਈ 2024 ਤੋਂ ਬਾਅਦ ਤੁਹਾਡੇ ਲਈ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ।
ਕੰਨਿਆ ਰਾਸ਼ੀ
ਰਾਹੂ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ। ਪੱਤਰੀ ਦਾ ਸੱਤਵਾਂ ਘਰ ਸਾਂਝੇਦਾਰੀ, ਦੋਸਤਾਂ ਅਤੇ ਸਮਝੌਤਿਆਂ ਦਾ ਕਾਰਕ ਹੁੰਦਾ ਹੈ। ਗੋਚਰ ਦੇ ਦੌਰਾਨ ਰਾਹੂ ਦੇ ਸੱਤਵੇਂ ਘਰ ਵਿੱਚ ਰਹਿਣ ਦੇ ਕਾਰਣ ਤੁਹਾਡੇ ਦੋਸਤ ਤੁਹਾਡੇ ਲਈ ਪਰੇਸ਼ਾਨੀ ਅਤੇ ਰੁਕਾਵਟਾਂ ਪੈਦਾ ਕਰ ਸਕਦੇ ਹਨ। ਇਸ ਸਮੇਂ ਦੇ ਦੌਰਾਨ ਤੁਹਾਡੇ ਪ੍ਰੇਮ ਜੀਵਨ ਵਿੱਚ ਵੀ ਕੁਝ ਪਰੇਸ਼ਾਨੀਆਂ ਖੜੀਆਂ ਹੋਣ ਦੀ ਸੰਭਾਵਨਾ ਹੈ। ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਦੇ ਕਾਰਣ ਅਣਬਣ ਹੋਣ ਦੀ ਸੰਭਾਵਨਾ ਹੈ। ਤੁਹਾਡੇ ਅੰਦਰ ਹੰਕਾਰ ਪੈਦਾ ਹੋ ਸਕਦਾ ਹੈ, ਜਿਸ ਕਾਰਣ ਤੁਹਾਡੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਸੰਭਾਵਨਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਹੰਕਾਰ ਨੂੰ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕਰੋ। ਇਸੇ ਹੰਕਾਰ ਦੇ ਕਾਰਣ ਪੈਦਾ ਹੋਈਆਂ ਪਰੇਸ਼ਾਨੀਆਂ ਤੁਹਾਡੀ ਖ਼ੂਬਸੂਰਤ ਪ੍ਰੇਮ ਕਹਾਣੀ ਵਿੱਚ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ।
ਮਈ 2024 ਤੋਂ ਬਾਅਦ ਬ੍ਰਹਸਪਤੀ ਦੇ ਗੋਚਰ ਨਾਲ ਤੁਹਾਨੂੰ ਬਿਹਤਰੀਨ ਲਾਭ ਮਿਲਣਗੇ ਅਤੇ ਤੁਸੀਂ ਆਪਣੀਆਂ ਪਰੇਸ਼ਾਨੀਆਂ ਤੋਂ ਬਾਹਰ ਨਿਕਲਣ ਵਿੱਚ ਵੀ ਸਫਲ ਹੋ ਸਕੋਗੇ। ਰਾਹੂ ਗੋਚਰ 2024 ਕਹਿੰਦਾ ਹੈ ਕਿ ਬ੍ਰਹਸਪਤੀ ਦਾ ਤੁਹਾਡੀ ਚੰਦਰ ਰਾਸ਼ੀ ਉੱਤੇ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ ਅਤੇ ਇਸ ਕਾਰਣ ਤੁਹਾਨੂੰ ਹੁਣ ਤੱਕ ਜੋ ਬੁਰੇ ਪ੍ਰਭਾਵ ਜਾਂ ਨਤੀਜੇ ਮਿਲ ਰਹੇ ਸਨ, ਉਹਨਾਂ ਵਿੱਚ ਕਮੀ ਆਵੇਗੀ ਅਤੇ ਤੁਹਾਨੂੰ ਆਪਣੇ ਕਰੀਅਰ, ਆਰਥਿਕ ਜੀਵਨ ਅਤੇ ਪ੍ਰੇਮ ਜੀਵਨ ਆਦਿ ਵਿੱਚ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਮਈ 2024 ਤੋਂ ਬਾਅਦ ਤੁਹਾਡੇ ਲਈ ਜ਼ਿਆਦਾ ਯਾਤਰਾਵਾਂ ਕਰਨ ਦੀ ਸੰਭਾਵਨਾ ਬਣ ਰਹੀ ਹੈ। ਪਰ ਚੰਗੀ ਗੱਲ ਇਹ ਹੈ ਕਿ ਤੁਸੀਂ ਇਹਨਾਂ ਯਾਤਰਾਵਾਂ ਨਾਲ ਖੁਸ਼ ਰਹੋਗੇ। ਇਸ ਤੋਂ ਇਲਾਵਾ ਤੁਹਾਨੂੰ ਇਸ ਗੋਚਰ ਤੋਂ ਬਾਅਦ ਤੋਂ ਹੋਰ ਵੀ ਜ਼ਿਆਦਾ ਪ੍ਰਗਤੀਸ਼ੀਲ ਨਤੀਜੇ ਦੇਖਣ ਨੂੰ ਮਿਲਣਗੇ।
ਤੁਲਾ ਰਾਸ਼ੀ
ਰਾਹੂ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਇਸ ਸਮੇਂ ਤੁਸੀਂ ਜ਼ਿਆਦਾ ਪੈਸਾ ਕਮਾਓਗੇ ਅਤੇ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਵੀ ਸਫਲਤਾ ਮਿਲੇਗੀ। ਨਾਲ ਹੀ, ਕਰੀਅਰ ਵਿੱਚ ਵੀ ਤੁਹਾਨੂੰ ਲਾਭ ਮਿਲਣ ਦੇ ਸੰਕੇਤ ਹਨ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਕਰੀਅਰ ਵਿੱਚ ਕੁਝ ਅਜਿਹੇ ਮੌਕੇ ਵੀ ਮਿਲ ਸਕਦੇ ਹਨ, ਜਿਨਾਂ ਨੂੰ ਲੈ ਕੇ ਤੁਸੀਂ ਕਾਫੀ ਖੁਸ਼ ਮਹਿਸੂਸ ਕਰੋਗੇ। ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਰਸਤੇ ਵਿੱਚ ਆਉਣ ਵਾਲ਼ੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਵਿੱਚ ਸਫਲ ਹੋ ਜਾਓਗੇ।
ਮਈ 2024 ਤੋਂ ਬਾਅਦ ਬ੍ਰਹਸਪਤੀ ਦੇ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਣ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਰਾਹੂ ਗੋਚਰ 2024 ਦੇ ਦੌਰਾਨ ਮਈ ਦੇ ਮਹੀਨੇ ਤੋਂ ਬਾਅਦ ਤੁਹਾਨੂੰ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਸਿਹਤ ਦੀ ਗੱਲ ਕਰੀਏ ਤਾਂ ਇਸ ਸਾਲ ਤੁਹਾਨੂੰ ਇਸ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਰਾਹੂ ਦੇ ਛੇਵੇਂ ਘਰ ਵਿੱਚ ਹੋਣ ਦੇ ਕਾਰਨ ਤੁਹਾਨੂੰ ਜ਼ਰੂਰਤ ਪੈਣ ਜਾਂ ਮੁਸ਼ਕਿਲ ਸਮੇਂ ਵਿੱਚ ਲੋਨ ਲੈਣਾ ਪੈ ਸਕਦਾ ਹੈ। ਰਾਹੂ ਦੇ ਛੇਵੇਂ ਘਰ ਵਿੱਚ ਹੋਣ ਨਾਲ ਤੁਲਾ ਰਾਸ਼ੀ ਦੇ ਜਾਤਕਾਂ ਦੇ ਸਾਹਸ ਅਤੇ ਤਾਕਤ ਵਿੱਚ ਵਾਧਾ ਹੋਵੇਗਾ।
ਕੀ ਤੁਹਾਡੀ ਪੱਤਰੀ ਵਿੱਚ ਵੀ ਹੈ ਰਾਜਯੋਗ? ਜਾਣੋ ਆਪਣੀ ਰਾਜਯੋਗ ਰਿਪੋਰਟ
ਬ੍ਰਿਸ਼ਚਕ ਰਾਸ਼ੀ
ਰਾਹੂ ਗੋਚਰ 2024 ਕਹਿੰਦਾ ਹੈ ਕਿ ਚੰਦਰ ਰਾਸ਼ੀ ਦੇ ਅਨੁਸਾਰ ਰਾਹੂ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਣਗੇ। ਇਸ ਸਮੇਂ ਤੁਹਾਨੂੰ ਸ਼ੇਅਰ ਮਾਰਕੀਟ ਤੋਂ ਮੁਨਾਫਾ ਕਮਾਉਣ ਦੇ ਮੌਕੇ ਮਿਲ ਸਕਦੇ ਹਨ। ਇਸ ਗੋਚਰ ਦੇ ਦੌਰਾਨ ਸ਼ੇਅਰ ਮਾਰਕੀਟ ਅਤੇ ਆਮਦਨ ਦੇ ਅਜਿਹੇ ਸਰੋਤਾਂ ਵਿੱਚ ਤੁਹਾਡੀ ਰੂਚੀ ਵਧ ਸਕਦੀ ਹੈ, ਜਿਨਾਂ ਵਿੱਚ ਅਚਾਨਕ ਧਨ-ਲਾਭ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ।
ਇਹ ਗੋਚਰ ਭਵਿੱਖ ਵਿੱਚ ਹੋਣ ਵਾਲੀਆਂ ਚੰਗੀਆਂ ਅਤੇ ਬੁਰੀਆਂ ਘਟਨਾਵਾਂ ਦੇ ਬਾਰੇ ਵਿੱਚ ਤੁਹਾਡਾ ਮਾਰਗ-ਦਰਸ਼ਨ ਕਰੇਗਾ। ਇਸ ਦੌਰਾਨ ਰਾਹੂ ਦੇ ਪੰਜਵੇਂ ਘਰ ਵਿੱਚ ਹੋਣ ਦੇ ਕਾਰਣ ਤੁਸੀਂ ਆਪਣੇ ਬੱਚਿਆਂ ਦੀ ਤਰੱਕੀ ਬਾਰੇ ਸੋਚ ਸਕਦੇ ਹੋ। ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰੋਗੇ, ਜਿਸ ਦੇ ਕਾਰਣ ਤੁਹਾਡੀ ਸਿਹਤ ਖਰਾਬ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਤੁਹਾਨੂੰ ਇਸ ਸਮੇਂ ਦੇ ਦੌਰਾਨ ਆਪਣੇ ਬੱਚਿਆਂ ਦੀ ਚਿੰਤਾ ਹੋ ਸਕਦੀ ਹੈ, ਜਿਸ ਦੇ ਕਾਰਣ ਤੁਹਾਡੇ ਮਨ ਦੀਆਂ ਉਲਝਣਾਂ ਹੋਰ ਜ਼ਿਆਦਾ ਵਧ ਜਾਣਗੀਆਂ। ਇਸ ਸਾਲ ਰਾਹੂ ਦੇ ਗੋਚਰ ਦੇ ਦੌਰਾਨ ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ। ਰਾਹੂ ਦੇ ਪੰਜਵੇਂ ਘਰ ਵਿੱਚ ਹੋਣ ਦੇ ਕਾਰਣ ਤੁਹਾਡੀ ਬੁੱਧੀ ਤੇਜ਼ ਹੋਵੇਗੀ।
ਬ੍ਰਿਹਤ ਕੁੰਡਲੀ: ਗ੍ਰਹਿਆਂ ਦੇ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਵਾਂ ਬਾਰੇ ਜਾਣੋ
ਧਨੂੰ ਰਾਸ਼ੀ
ਧਨੂੰ ਰਾਸ਼ੀ ਵਾਲਿਆਂ ਦੇ ਲਈ ਰਾਹੂ ਤੁਹਾਡੇ ਚੌਥੇ ਘਰ ਵਿੱਚ ਰਹਿਣਗੇ, ਜਿਸ ਨਾਲ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਆਉਣ ਦੇ ਸੰਕੇਤ ਹਨ। ਤੁਹਾਨੂੰ ਇਸ ਸਮੇਂ ਦੇ ਦੌਰਾਨ ਸਿਹਤ ਸਬੰਧੀ ਸਮੱਸਿਆਵਾਂ ਜਿਵੇਂ ਕਿ ਲੱਤਾਂ ਵਿੱਚ ਦਰਦ ਅਤੇ ਪੱਟਾਂ ਵਿੱਚ ਜਕੜਨ ਆਉਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਇਸ ਦੇ ਕਾਰਨ ਤੁਸੀਂ ਕਾਫੀ ਪਰੇਸ਼ਾਨ ਰਹਿ ਸਕਦੇ ਹੋ। ਬਿਹਤਰ ਹੋਵੇਗਾ ਕਿ ਤੁਸੀਂ ਇਸ ਸਮੇਂ ਆਪਣੀ ਸਿਹਤ ਨੂੰ ਲੈ ਕੇ ਸਾਵਧਾਨ ਰਹੋ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਵਰਤੋ।
ਰਾਹੂ ਗੋਚਰ 2024 ਕਹਿੰਦਾ ਹੈ ਕਿ ਕੁੰਡਲੀ ਦਾ ਚੌਥਾ ਘਰ ਮਾਂ ਅਤੇ ਸੁੱਖ-ਸੁਵਿਧਾਵਾਂ ਦਾ ਹੁੰਦਾ ਹੈ ਅਤੇ ਇਸ ਘਰ ਵਿੱਚ ਰਾਹੂ ਦੇ ਹੋਣ ਦੇ ਕਾਰਣ ਤੁਹਾਨੂੰ ਇਹਨਾਂ ਖੇਤਰਾਂ ਵਿੱਚ ਸਮੱਸਿਆਵਾਂ ਦੇਖਣੀਆਂ ਪੈ ਸਕਦੀਆਂ ਹਨ। ਘਰ ਬਣਵਾਉਣ ਜਾਂ ਘਰ ਦੀ ਰੈਨੋਵੇਸ਼ਨ ਕਰਵਾਉਣ ਦੇ ਲਈ ਤੁਹਾਨੂੰ ਥੋੜੇ ਪੈਸੇ ਖਰਚ ਕਰਨੇ ਪੈ ਸਕਦੇ ਹਨ। ਤੁਹਾਨੂੰ ਇਸ ਗੋਚਰ ਦੇ ਦੌਰਾਨ ਸਿਹਤ ਸਬੰਧੀ ਕੁਝ ਸਮੱਸਿਆਵਾਂ ਜਿਵੇਂ ਕਿ ਐਲਰਜੀ ਹੋਣ ਦੀ ਵੀ ਸੰਭਾਵਨਾ ਹੈ। ਪਰਿਵਾਰਿਕ ਜੀਵਨ ਦੇ ਲਈ ਵੀ ਇਹ ਸਮਾਂ ਜ਼ਿਆਦਾ ਅਨੁਕੂਲ ਨਹੀਂ ਹੈ। ਪਰਿਵਾਰ ਵਿੱਚ ਕੋਈ ਕਾਨੂੰਨੀ ਸਮੱਸਿਆ ਅਤੇ ਪ੍ਰਾਪਰਟੀ ਨੂੰ ਲੈ ਕੇ ਪਰੇਸ਼ਾਨੀ ਹੋ ਸਕਦੀ ਹੈ। ਇਸ ਗੋਚਰ ਦੇ ਦੌਰਾਨ ਤੁਹਾਡੇ ਪਰਿਵਾਰਿਕ ਸਬੰਧਾਂ ਵਿੱਚ ਖਟਾਸ ਆਉਣ ਦੀ ਵੀ ਸੰਭਾਵਨਾ ਹੈ ਅਤੇ ਇਸ ਗੱਲ ਨੂੰ ਲੈ ਕੇ ਤੁਸੀਂ ਕਾਫੀ ਪਰੇਸ਼ਾਨ ਰਹਿ ਸਕਦੇ ਹੋ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਣਗੇ, ਜਿਸ ਕਾਰਣ ਤੁਹਾਨੂੰ ਪਰਿਵਾਰਿਕ ਪੱਧਰ ਅਤੇ ਕਰੀਅਰ ਦੇ ਖੇਤਰ ਵਿੱਚ ਵਿਕਾਸ ਕਰਨ ਵਿੱਚ ਦਿੱਕਤਾਂ ਆ ਸਕਦੀਆਂ ਹਨ। ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਦਾ ਸਾਥ ਮਿਲੇਗਾ। ਕੰਮ ਦੇ ਕਾਰਣ ਤੁਹਾਨੂੰ ਅਚਾਨਕ ਹੀ ਵਿਦੇਸ਼ ਯਾਤਰਾ ਲਈ ਜਾਣਾ ਪੈ ਸਕਦਾ ਹੈ ਅਤੇ ਚੰਗੀ ਗੱਲ ਇਹ ਹੈ ਕਿ ਇਹਨਾਂ ਯਾਤਰਾਵਾਂ ਨਾਲ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਅਤੇ ਤੁਹਾਨੂੰ ਇਹਨਾਂ ਤੋਂ ਚੰਗਾ ਲਾਭ ਵੀ ਪ੍ਰਾਪਤ ਹੋਵੇਗਾ।
ਇਸ ਸਮੇਂ ਤੁਸੀਂ ਆਪਣੇ ਫੈਸਲਿਆਂ ਉੱਤੇ ਟਿਕੇ ਰਹੋਗੇ ਅਤੇ ਤੁਹਾਡੇ ਸਾਹਸ ਵਿੱਚ ਵੀ ਵਾਧਾ ਹੋਵੇਗਾ। ਸਾਲ 2023 ਵਿੱਚ ਜੇਕਰ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ, ਤਾਂ ਤੁਹਾਨੂੰ ਇਸ ਸਮੇਂ ਉਸ ਚੀਜ਼ ਤੋਂ ਉੱਭਰਣ ਦਾ ਮੌਕਾ ਮਿਲੇਗਾ। ਰਾਹੂ ਗੋਚਰ 2024 ਕਹਿੰਦਾ ਹੈ ਕਿ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵੀ ਪੂਰਾ ਸਹਿਯੋਗ ਮਿਲੇਗਾ। ਨਾਲ ਹੀ, ਇਸ ਗੋਚਰ ਦੇ ਸਮੇਂ ਦੇ ਦੌਰਾਨ ਮਹੱਤਵਪੂਰਣ ਫੈਸਲੇ ਲੈਣ ਦੇ ਲਈ ਤੁਹਾਡੇ ਵਿੱਚ ਸਾਹਸ ਆਵੇਗਾ ਅਤੇ ਤੁਸੀਂ ਦ੍ਰਿੜ ਨਿਸ਼ਚੇ ਵਾਲਾ ਵਿਅਕਤੀ ਬਣੋਗੇ।
ਕੁੰਭ ਰਾਸ਼ੀ
ਰਾਹੂ ਤੁਹਾਡੇ ਦੂਜੇ ਘਰ ਵਿੱਚ ਰਹਿਣਗੇ ਅਤੇ ਇਸ ਕਾਰਣ ਤੁਹਾਡੇ ਪਰਿਵਾਰ ਵਿੱਚ ਉਲਝਣ ਦੀ ਸਥਿਤੀ ਪੈਦਾ ਹੋ ਸਕਦੀ ਹੈ। ਤੁਹਾਨੂੰ ਆਰਥਿਕ ਪੱਖ ਤੋਂ ਵੀ ਪਰੇਸ਼ਾਨੀਆਂ ਦੇਖਣੀਆਂ ਪੈ ਸਕਦੀਆਂ ਹਨ। ਇਸ ਗੋਚਰ ਦੇ ਦੌਰਾਨ ਤੁਹਾਡੇ ਖਰਚੇ ਏਨੇ ਜ਼ਿਆਦਾ ਵਧ ਸਕਦੇ ਹਨ ਕਿ ਉਹਨਾਂ ਨੂੰ ਸੰਭਾਲ ਸਕਣਾ ਤੁਹਾਨੂੰ ਮੁਸ਼ਕਿਲ ਲੱਗੇਗਾ। ਤੁਹਾਡੇ ਖਰਚੇ ਤੁਹਾਡੇ ਕਾਬੂ ਤੋਂ ਬਾਹਰ ਹੋ ਸਕਦੇ ਹਨ। ਤੁਹਾਨੂੰ ਇਸ ਸਮੇਂ ਦੇ ਦੌਰਾਨ ਅੱਖਾਂ ਅਤੇ ਦੰਦ ਵਿੱਚ ਦਰਦ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਯਾਤਰਾ ਦੇ ਦੌਰਾਨ ਲਾਪਰਵਾਹੀ ਕਰਦੇ ਹੋ ਤਾਂ ਤੁਹਾਨੂੰ ਧਨ-ਹਾਨੀ ਹੋਣ ਦੇ ਸੰਕੇਤ ਹਨ ਅਤੇ ਇਸ ਕਾਰਣ ਤੁਸੀਂ ਕਾਫੀ ਪਰੇਸ਼ਾਨ ਰਹਿ ਸਕਦੇ ਹੋ। ਇਸ ਲਈ ਸਾਵਧਾਨ ਰਹੋ।
ਇਸ ਗੋਚਰ ਕਾਲ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਤੁਹਾਡੀ ਜ਼ਿਆਦਾ ਬਹਿਸ ਹੋ ਸਕਦੀ ਹੈ, ਜਿਸ ਦੇ ਕਾਰਣ ਤੁਹਾਡੀ ਪਰਿਵਾਰਿਕ ਸ਼ਾਂਤੀ ਭੰਗ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਹਾਡਾ ਆਪਣੇ ਜੀਵਨਸਾਥੀ ਦੇ ਨਾਲ ਵੀ ਮਤਭੇਦ ਹੋਣ ਦੀ ਸੰਭਾਵਨਾ ਹੈ। ਰਿਸ਼ਤੇ ਵਿੱਚ ਆਈ ਖਟਾਸ ਦੇ ਕਾਰਣ ਤੁਹਾਡੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ ਅਤੇ ਤੁਸੀਂ ਨਾਖੁਸ਼ ਹੋ ਸਕਦੇ ਹੋ। ਨਾਲ ਹੀ ਖਰਚੇ ਵਧਣ ਦੇ ਕਾਰਣ ਤੁਹਾਡੇ ਲਈ ਲੋਨ ਲੈਣ ਤੱਕ ਦੀ ਨੌਬਤ ਆ ਸਕਦੀ ਹੈ। ਇਸ ਨਾਲ ਤੁਹਾਡੇ ਮੋਢਿਆਂ ਉੱਤੇ ਖਰਚਿਆਂ ਅਤੇ ਜ਼ਿੰਮੇਦਾਰੀਆਂ ਦਾ ਬੋਝ ਵਧ ਜਾਵੇਗਾ। ਰਾਹੂ ਗੋਚਰ 2024 ਦੇ ਦੌਰਾਨ ਤੁਹਾਨੂੰ ਆਪਣੇ ਉੱਪਰ ਜ਼ਿਆਦਾ ਕੰਟਰੋਲ ਰੱਖਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਲਈ ਜੋ ਵੀ ਫੈਸਲਾ ਲੈਂਦੇ ਹੋ, ਉਸ ਨੂੰ ਲੈ ਕੇ ਥੋੜਾ ਸਾਵਧਾਨ ਰਹੋ। ਇਸ ਗੋਚਰ ਦੇ ਦੌਰਾਨ ਕੋਈ ਵੀ ਮਹੱਤਵਪੂਰਣ ਫੈਸਲੇ ਲੈਂਦੇ ਸਮੇਂ ਚੰਗੀ ਤਰਾਂ ਸੋਚ ਵਿਚਾਰ ਕਰ ਲਓ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲਿਆਂ ਦੇ ਲਈ ਰਾਹੂ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਣਗੇ। ਇਸ ਸਮੇਂ ਦੇ ਦੌਰਾਨ ਤੁਹਾਡੀ ਸਿਹਤ ਵਿੱਚ ਥੋੜੀ ਖਰਾਬੀ ਆਉਣ ਦੀ ਸੰਭਾਵਨਾ ਹੈ। ਤੁਸੀਂ ਪੇਟ ਸਬੰਧੀ ਵਿਕਾਰ ਅਤੇ ਐਲਰਜੀ ਦੀ ਚਪੇਟ ਵਿੱਚ ਆ ਸਕਦੇ ਹੋ। ਤੁਹਾਨੂੰ ਇਸ ਸਮੇਂ ਦੇ ਦੌਰਾਨ ਤਣਾਅ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਡੀ ਜੀਵਨ ਸ਼ੈਲੀ ਅਤੇ ਤੁਹਾਡੇ ਪਰਿਵਾਰ ਵਿੱਚ ਕਈ ਤਰਾਂ ਦੇ ਬਦਲਾਵ ਦੇਖਣ ਨੂੰ ਮਿਲਣਗੇ। ਬਿਨਾਂ ਸੋਚੇ-ਸਮਝੇ ਅਤੇ ਸੱਚ ਦਾ ਪਤਾ ਲਗਾਏ ਬਿਨਾਂ ਤੁਹਾਡੇ ਦੁਆਰਾ ਲਏ ਗਏ ਕਿਸੇ ਮਹੱਤਵਪੂਰਣ ਫੈਸਲੇ ਦੇ ਕਾਰਣ ਤੁਸੀਂ ਫਸ ਸਕਦੇ ਹੋ।
ਇਸ ਗੋਚਰ ਦੇ ਦੌਰਾਨ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਦੋਸਤਾਂ ਦਾ ਸਾਥ ਨਾ ਮਿਲ ਸਕੇ ਅਤੇ ਤੁਹਾਨੂੰ ਉਨ੍ਹਾਂ ਦੇ ਕਾਰਣ ਕੋਈ ਪਰੇਸ਼ਾਨੀ ਦੇਖਣੀ ਪਵੇ। ਨਾਲ ਹੀ ਤੁਹਾਡੇ ਇਸ ਸਮੇਂ ਕਿਸੇ ਕਾਨੂੰਨੀ ਮਾਮਲੇ ਵਿੱਚ ਫਸਣ ਦੀ ਵੀ ਸੰਭਾਵਨਾ ਹੈ। ਗੋਚਰ ਦੇ ਦੌਰਾਨ ਖੁਸ਼ ਅਤੇ ਸ਼ਾਂਤ ਰਹਿਣ ਦੇ ਲਈ ਤੁਸੀਂ ਯੋਗ ਅਤੇ ਮੈਡੀਟੇਸ਼ਨ ਦੀ ਮਦਦ ਲੈ ਸਕਦੇ ਹੋ। ਮਈ 2024 ਤੋਂ ਬਾਅਦ ਤੁਹਾਨੂੰ ਧਨ-ਲਾਭ ਤਾਂ ਹੋਵੇਗਾ, ਪਰ ਤੁਹਾਡੇ ਖਰਚੇ ਵੀ ਵਧ ਜਾਣਗੇ। ਰਾਹੂ ਗੋਚਰ 2024 ਦੇ ਦੌਰਾਨ ਮਈ ਦੇ ਮਹੀਨੇ ਤੋਂ ਬਾਅਦ ਤੁਹਾਨੂੰ ਏਨੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਕਿ ਤੁਹਾਨੂੰ ਆਰਾਮ ਤੱਕ ਕਰਨ ਦਾ ਸਮਾਂ ਨਹੀਂ ਮਿਲੇਗਾ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਕਲਿਕ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!