ਸ਼ਨੀ ਗੋਚਰ 2024
ਸ਼ਨੀ ਗੋਚਰ 2024 ਦੇ ਇਸ ਵਿਸ਼ੇਸ਼ ਆਰਟੀਕਲ ਦੇ ਜਰੀਏ ਤੁਸੀਂ ਜਾਣ ਸਕਦੇ ਹੋ ਕਿ ਸਾਲ 2024 ਵਿੱਚ ਸ਼ਨੀ ਦੇ ਗੋਚਰ ਦਾ 12 ਰਾਸ਼ੀਆਂ ਉੱਤੇ ਕੀ ਪ੍ਰਭਾਵ ਪਵੇਗਾ। ਇਸ ਸਾਲ ਸ਼ਨੀ ਰਾਸ਼ੀ-ਪਰਿਵਰਤਨ ਨਹੀਂ ਕਰਣਗੇ, ਪਰ ਉਨ੍ਹਾਂ ਦੀ ਸਥਿਤੀ ਵਿੱਚ ਬਦਲਾਵ ਆਵੇਗਾ, ਜਿਸ ਦਾ 12 ਰਾਸ਼ੀਆਂ ਉੱਤੇ ਵੱਖ-ਵੱਖ ਪ੍ਰਭਾਵ ਪਵੇਗਾ। ਤੁਸੀਂ ਇਸ ਆਰਟੀਕਲ ਵਿੱਚ ਜਾਣ ਸਕਦੇ ਹੋ ਕਿ ਤੁਹਾਡੀ ਰਾਸ਼ੀ ਦੇ ਲਈ ਸ਼ਨੀ ਗੋਚਰ ਸ਼ੁਭ ਰਹਿਣ ਵਾਲਾ ਹੈ ਜਾਂ ਫਿਰ ਤੁਹਾਨੂੰ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸਾਲ ਵਿੱਚ ਸ਼ਨੀ ਕੁੰਭ ਰਾਸ਼ੀ ਵਿੱਚ ਹੀ ਰਹਿਣਗੇ ਅਤੇ ਇਸ ਸਾਲ ਉਹ ਕਿਸੇ ਹੋਰ ਰਾਸ਼ੀ ਵਿੱਚ ਗੋਚਰ ਨਹੀਂ ਕਰਣਗੇ। ਪਰ ਇਸ ਸਾਲ ਸ਼ਨੀ ਦੀ ਵੱਕਰੀ ਅਤੇ ਮਾਰਗੀ ਚਾਲ ਦੇ ਆਧਾਰ ਉੱਤੇ 12 ਰਾਸ਼ੀਆਂ ਪ੍ਰਭਾਵਿਤ ਹੋਣਗੀਆਂ। ਇਸ ਸਾਲ ਸ਼ਨੀ ਆਪਣੀ ਰਾਸ਼ੀ ਕੁੰਭ ਵਿੱਚ ਅਸਤ ਅਤੇ ਉਦੇ ਹੋਣਗੇ ਅਤੇ ਇਸ ਦੌਰਾਨ ਨਕਾਰਾਤਮਕ ਅਤੇ ਸਕਾਰਾਤਮਕ ਦੋਵੇਂ ਤਰ੍ਹਾਂ ਦੇ ਨਤੀਜੇ ਦੇਖਣ ਨੂੰ ਮਿਲਣਗੇ। ਇਹ ਭਵਿੱਖਬਾਣੀ ਚੰਦਰ ਰਾਸ਼ੀ ਉੱਤੇ ਅਧਾਰਿਤ ਹੈ ਅਤੇ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਜਾਣਨ ਤੋਂ ਬਾਅਦ ਜ਼ਿਆਦਾ ਸਟੀਕ ਭਵਿੱਖਬਾਣੀ ਕੀਤੀ ਜਾ ਸਕਦੀ ਹੈ।
ਸ਼ਨੀ ਪ੍ਰਤੀਬੱਧਤਾ ਦੇ ਕਾਰਕ ਹਨ ਅਤੇ ਉਨਾਂ ਨੂੰ ਅਧਿਆਪਕ ਅਤੇ ਸਖ਼ਤੀ ਨਾਲ ਕੰਮ ਕਰਨ ਵਾਲੇ ਗ੍ਰਹਿ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸ਼ਨੀ ਦੇ ਪ੍ਰਭਾਵ ਨਾਲ ਵਿਅਕਤੀ ਅਨੁਸ਼ਾਸਨ ਵਿੱਚ ਰਹਿਣਾ ਸਿੱਖਦਾ ਹੈ ਅਤੇ ਸ਼ਨੀ ਗ੍ਰਹਿ ਤੋਂ ਪ੍ਰਾਪਤ ਇਹਨਾਂ ਗੁਣਾਂ ਦੇ ਕਾਰਣ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।
ਸ਼ਨੀ ਦੇ ਪ੍ਰਭਾਵ ਵਿੱਚ ਵਿਅਕਤੀ ਸਮੇਂ ਦਾ ਪਾਬੰਦ ਅਤੇ ਇਨਸਾਫ਼-ਪਸੰਦ ਬਣਦਾ ਹੈ। ਸ਼ਨੀ ਸਾਨੂੰ ਇੱਕ ਅਧਿਆਪਕ ਦੇ ਰੂਪ ਵਿੱਚ ਜੀਵਨ ਦੀ ਅਨਮੋਲ ਸਿੱਖਿਆ ਦਿੰਦੇ ਹਨ ਅਤੇ ਸਾਡੇ ਅੰਦਰ ਊਰਜਾ ਦਾ ਸੰਚਾਰ ਕਰਦੇ ਹਨ। ਇਸ ਦੇ ਨਾਲ ਹੀ ਉਹ ਇਸ ਊਰਜਾ ਦਾ ਸਹੀ ਦਿਸ਼ਾ ਵਿੱਚ ਉਪਯੋਗ ਕਰਨਾ ਵੀ ਸਿਖਾਉਂਦੇ ਹਨ। ਜੇਕਰ ਵਿਅਕਤੀ ਇਸ ਊਰਜਾ ਦਾ ਸਹੀ ਉਪਯੋਗ ਕਰਦਾ ਹੈ, ਤਾਂ ਉਸ ਨੂੰ ਚੰਗੇ ਨਤੀਜੇ ਮਿਲਦੇ ਹਨ, ਜਦੋਂ ਕਿ ਸ਼ਨੀ ਤੋਂ ਮਿਲੀ ਊਰਜਾ ਨੂੰ ਗਲਤ ਦਿਸ਼ਾ ਵਿੱਚ ਲਗਾਉਣ ਨਾਲ ਨਕਾਰਾਤਮਕ ਪ੍ਰਭਾਵ ਮਿਲਣ ਦੀ ਸੰਭਾਵਨਾ ਰਹਿੰਦੀ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ਰਾਹੀਂ ਗੱਲ ਕਰੋ ਅਤੇ ਜਾਣੋ ਵੱਕਰੀ ਬੁੱਧ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ
ਸ਼ਨੀ ਗ੍ਰਹਿ ਦੇ ਪ੍ਰਭਾਵ ਨਾਲ ਵਿਅਕਤੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਨੂੰ ਲੈ ਕੇ ਪ੍ਰਤੀਬੱਧ ਰਹਿੰਦਾ ਹੈ ਅਤੇ ਇਨਸਾਫ਼ ਦਾ ਸਨਮਾਨ ਕਰਦਾ ਹੈ। ਸ਼ਨੀ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ਨਾਲ ਜੀਵਨ ਦੇ ਭਿੰਨ-ਭਿੰਨ ਪਹਿਲੂਆਂ ਜਿਵੇਂ ਕਾਰੋਬਾਰ, ਨੌਕਰੀ, ਵਿਆਹ, ਪ੍ਰੇਮ ਜੀਵਨ, ਸੰਤਾਨ ਪੱਖ, ਵਿੱਦਿਆ ਅਤੇ ਸਿਹਤ ਆਦਿ ਉੱਤੇ ਅਸਰ ਪਵੇਗਾ।
ਸਾਲ 2024 ਵਿੱਚ ਸ਼ਨੀ ਦੀ ਚਾਲ ਵਿੱਚ ਕਈ ਵਾਰ ਪਰਿਵਰਤਨ ਆਵੇਗਾ:
29 ਜੂਨ, 2024 ਤੋਂ 15 ਨਵੰਬਰ, 2024 ਤੱਕ ਸ਼ਨੀ ਵੱਕਰੀ ਰਹਿਣਗੇ।
11 ਫ਼ਰਵਰੀ, 2024 ਤੋਂ 18 ਮਾਰਚ, 2024 ਦੇ ਦੌਰਾਨ ਸ਼ਨੀ ਅਸਤ ਰਹਿਣਗੇ।
18 ਮਾਰਚ, 2024 ਨੂੰ ਸ਼ਨੀ ਉਦੇ ਹੋਣਗੇ।
To Read in English Click Here: Saturn Transit 2024
ਇਹ ਰਾਸ਼ੀਫਲ ਤੁਹਾਡੀ ਚੰਦਰ ਰਾਸ਼ੀ ਉੱਤੇ ਅਧਾਰਿਤ ਹੈ। ਆਪਣੀ ਵਿਅਕਤੀਗਤ ਚੰਦਰ ਰਾਸ਼ੀ ਹੁਣੇ ਹੀ ਜਾਣਨ ਦੇ ਲਈ ਚੰਦਰ ਰਾਸ਼ੀ ਕੈਲਕੁਲੇਟਰ ਦਾ ਉਪਯੋਗ ਕਰੋ।
ਮੇਖ਼ ਰਾਸ਼ੀ
ਸ਼ਨੀ, ਮੇਖ਼ ਰਾਸ਼ੀ ਵਿੱਚ ਦਸਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਇਹ ਤੁਹਾਡੀ ਰਾਸ਼ੀ ਵਿੱਚ ਗਿਆਰ੍ਹਵੇਂ ਘਰ ਵਿੱਚ ਰਹਿਣਗੇ। ਗਿਆਰ੍ਹਵੇਂ ਘਰ ਵਿੱਚ ਕੁੰਭ ਰਾਸ਼ੀ ਵਿੱਚ ਸ਼ਨੀ ਦੇ ਰਹਿਣ ਨਾਲ ਤੁਹਾਡੀ ਆਮਦਨ ਵਿੱਚ ਕਾਫ਼ੀ ਵਾਧਾ ਹੋਣ ਦੇ ਸੰਕੇਤ ਹਨ। ਨਾਲ ਹੀ, ਕਾਰੋਬਾਰੀਆਂ ਨੂੰ ਸ਼ਨੀ ਦੇ ਇਸ ਗੋਚਰ ਤੋਂ ਵੱਡਾ ਮੁਨਾਫਾ ਮਿਲਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਸ਼ਨੀ ਦਾ ਇਹ ਗੋਚਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁਭ ਨਤੀਜੇ ਲੈ ਕੇ ਆਵੇਗਾ। ਇਸ ਸਾਲ ਤੁਹਾਡੀ ਆਮਦਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ। ਬ੍ਰਹਸਪਤੀ ਗ੍ਰਹਿ ਦੇ ਆਮਦਨ ਦੇ ਦੂਜੇ ਘਰ ਵਿੱਚ ਗੋਚਰ ਕਰਨ ਨਾਲ ਤੁਹਾਨੂੰ ਇਸ ਤਰ੍ਹਾਂ ਦੇ ਚੰਗੇ ਪ੍ਰਭਾਵ ਮਿਲ ਸਕਦੇ ਹਨ। ਤੁਹਾਡੀ ਆਮਦਨ ਵਿੱਚ ਤੁਹਾਡੀ ਉਮੀਦ ਤੋਂ ਜ਼ਿਆਦਾ ਵਾਧਾ ਹੋਵੇਗਾ ਅਤੇ ਇਸ ਸਾਲ ਤੁਹਾਡੇ ਸਾਹਮਣੇ ਅਚਾਨਕ ਹੀ ਧਨ ਕਮਾਉਣ ਦੇ ਮੌਕੇ ਵੀ ਆ ਸਕਦੇ ਹਨ।
ਤੁਹਾਨੂੰ ਆਪਣੀ ਔਲਾਦ ਦੀ ਤਰੱਕੀ ਅਤੇ ਵਿਕਾਸ ਨੂੰ ਲੈ ਕੇ ਥੋੜੀ ਚਿੰਤਾ ਹੋ ਸਕਦੀ ਹੈ। ਨਾਲ ਹੀ ਦੂਜੇ ਪਾਸੇ, ਸ਼ਨੀ ਦੇ ਗੋਚਰ ਦੇ ਪ੍ਰਭਾਵ ਕਾਰਣ ਤੁਹਾਨੂੰ ਆਲਸ, ਸੁਸਤੀ ਅਤੇ ਸਿਰ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਦੇ ਨਾਲ ਹੀ ਤੁਸੀਂ ਥੋੜੇ ਪਰੇਸ਼ਾਨ ਵੀ ਰਹਿ ਸਕਦੇ ਹੋ। ਮਈ 2024 ਤੋਂ ਬਾਅਦ ਤੁਹਾਡੇ ਵਿਕਾਸ ਦੇ ਰਸਤੇ ਖੁੱਲਣਗੇ ਅਤੇ ਇਸ ਸਮੇਂ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਤੁਸੀਂ ਪੈਸਿਆਂ ਦੀ ਬੱਚਤ ਵੀ ਕਰ ਸਕੋਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਮਦਦ ਨਾਲ ਤੁਸੀਂ ਇਸ ਸਮੇਂ ਕਾਫੀ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ।
ਇਸ ਤੋਂ ਬਾਅਦ 29 ਜੂਨ 2024 ਤੋਂ 15 ਨਵੰਬਰ 2024 ਤੱਕ ਸ਼ਨੀ ਵੱਕਰੀ ਰਹਿਣਗੇ। ਇਸ ਸਮੇਂ ਧਨ-ਲਾਭ ਨੂੰ ਲੈ ਕੇ ਤੁਸੀਂ ਥੋੜੇ ਘੱਟ ਸੰਤੁਸ਼ਟ ਰਹਿ ਸਕਦੇ ਹੋ। ਨਾਲ ਹੀ, ਇਸ ਸਮਾਂ-ਅਵਧੀ ਦੇ ਦੌਰਾਨ ਤੁਹਾਨੂੰ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਿੱਚ ਦਿੱਕਤਾਂ ਆ ਸਕਦੀਆਂ ਹਨ। ਵੱਕਰੀ ਹੋਣ ਤੋਂ ਬਾਅਦ 11 ਫਰਵਰੀ 2024 ਤੋਂ 18 ਮਾਰਚ 2024 ਤੱਕ ਸ਼ਨੀ ਅਸਤ ਰਹਿਣਗੇ। ਇਸ ਦੌਰਾਨ ਤੁਹਾਡੇ ਲਾਭ ਵਿੱਚ ਥੋੜੀ ਕਮੀ ਆ ਸਕਦੀ ਹੈ। ਪਰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸ਼ਨੀ ਗ੍ਰਹਿ ਇਸ ਸਥਿਤੀ ਵਿੱਚ ਥੋੜੇ ਸਮੇਂ ਦੇ ਲਈ ਹੀ ਰਹਿਣ ਵਾਲੇ ਹਨ।
18 ਮਾਰਚ 2024 ਨੂੰ ਸ਼ਨੀ ਕੁੰਭ ਰਾਸ਼ੀ ਵਿੱਚ ਉਦੇ ਹੋਣਗੇ। ਸ਼ਨੀ ਦੇ ਉਦੇ ਹੋਣ ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋਵੇਗੀ। ਕੁੱਲ ਮਿਲਾ ਕੇ ਸ਼ਨੀ ਦਾ ਕੁੰਭ ਰਾਸ਼ੀ ਵਿੱਚ ਗਿਆਰ੍ਹਵੇਂ ਘਰ ਵਿੱਚ ਮੌਜੂਦ ਰਹਿਣਾ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ। ਪਰ ਇਸ ਦੇ ਨਾਲ ਹੀ ਤੁਹਾਨੂੰ ਥੋੜਾ ਜਿਹਾ ਆਲਸ ਅਤੇ ਸੁਸਤੀ ਵੀ ਮਹਿਸੂਸ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਜ਼ਿਆਦਾ ਲਾਭ ਪ੍ਰਾਪਤ ਕਰਨ ਵਿੱਚ ਵੀ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਈ ਵੱਡਾ ਜਾਂ ਮਹੱਤਵਪੂਰਣ ਫੈਸਲਾ ਲੈਣ ਦੇ ਲਈ ਇਹ ਸਾਲ ਚੰਗਾ ਰਹਿਣ ਵਾਲਾ ਹੈ। ਇਸ ਲਈ ਇਸ ਸਮੇਂ ਦਾ ਲਾਭ ਲੈਣ ਦੀ ਕੋਸ਼ਿਸ਼ ਕਰੋ।
ਬ੍ਰਿਸ਼ਭ ਰਾਸ਼ੀ
ਸ਼ਨੀ ਬ੍ਰਿਸ਼ਭ ਰਾਸ਼ੀ ਵਿੱਚ ਨੌਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ ਅਤੇ ਇਹ ਕੁੰਭ ਰਾਸ਼ੀ ਅਤੇ ਕਰਮ ਦੇ ਘਰ ਅਰਥਾਤ ਦਸਵੇਂ ਘਰ ਵਿੱਚ ਰਹਿਣਗੇ। ਸ਼ਨੀ ਤੁਹਾਡੀ ਕਿਸਮਤ ਅਤੇ ਕਰਮ ਦੋਵਾਂ ਹੀ ਘਰਾਂ ਦੇ ਸੁਆਮੀ ਹਨ। ਇਸ ਲਈ ਸ਼ਨੀ ਦਾ ਇਹ ਗੋਚਰ ਤੁਹਾਡੇ ਲਈ ਕਈ ਬਿਹਤਰੀਨ ਮੌਕੇ ਲੈ ਕੇ ਆਵੇਗਾ। ਨਾਲ ਹੀ, ਦਸਵੇਂ ਘਰ ਵਿੱਚ ਸ਼ਨੀ ਦੇ ਗੋਚਰ ਕਰਨ ਨਾਲ ਤੁਹਾਡੀ ਹਾਰ ਜਿੱਤ ਵਿੱਚ ਬਦਲ ਸਕਦੀ ਹੈ। ਨੌਕਰੀਪੇਸ਼ਾ ਜਾਤਕਾਂ ਅਤੇ ਕਾਰੋਬਾਰੀਆਂ ਦਾ ਆਪਣੇ ਕੰਮ ਦੇ ਉੱਤੇ ਪੂਰਾ ਕੰਟਰੋਲ ਰਹੇਗਾ। ਤੁਹਾਨੂੰ ਕਰੀਅਰ ਜਾਂ ਕਾਰੋਬਾਰ ਦੇ ਕੰਮ ਤੋਂ ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਤੁਸੀਂ ਕਾਫੀ ਸੁਚੇਤ ਵੀ ਰਹਿਣ ਵਾਲੇ ਹੋ।
ਇਸ ਸਮੇਂ ਦੇ ਦੌਰਾਨ ਤੁਸੀਂ ਪੈਸਿਆਂ ਦੀ ਬੱਚਤ ਕਰਨ ਵਿੱਚ ਸਫਲ ਹੋਵੋਗੇ। ਤੁਸੀਂ ਆਪਣੇ ਕੰਮ ਅਤੇ ਨੌਕਰੀ ਦੇ ਲਈ ਬਹੁਤ ਜ਼ਿਆਦਾ ਪ੍ਰਤੀਬੱਧ ਹੋ ਅਤੇ ਇਸ ਕਾਰਣ ਤੁਹਾਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਪਰਿਵਾਰ ਵੱਲ ਜ਼ਿਆਦਾ ਧਿਆਨ ਨਾ ਦੇ ਸਕੋ।
ਇਸ ਤੋਂ ਬਾਅਦ 29 ਜੂਨ 2024 ਤੋਂ 15 ਨਵੰਬਰ 2024 ਤੱਕ ਸ਼ਨੀ ਵੱਕਰੀ ਸਥਿਤੀ ਵਿੱਚ ਰਹਿਣਗੇ ਅਤੇ ਇਹ ਸਮਾਂ ਤੁਹਾਡੇ ਕਰੀਅਰ ਅਤੇ ਧਨ-ਲਾਭ ਦੇ ਲਈ ਘੱਟ ਫਲਦਾਇਕ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਸਮੇਂ ਦੇ ਦੌਰਾਨ ਤੁਸੀਂ ਘੱਟ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ।
11 ਫਰਵਰੀ 2024 ਤੋਂ 18 ਮਾਰਚ 2024 ਦੇ ਦੌਰਾਨ ਸ਼ਨੀ ਅਸਤ ਰਹਿਣਗੇ। ਸ਼ਨੀ ਗੋਚਰ 2024 ਦੇ ਅੰਤਰਗਤ, ਇਹ ਸਮਾਂ ਤੁਹਾਡੇ ਕਰੀਅਰ ਦੇ ਲਈ ਥੋੜਾ ਮੁਸ਼ਕਿਲ ਸਾਬਿਤ ਹੋ ਸਕਦਾ ਹੈ। ਇਸ ਸਮੇਂ ਦੇ ਦੌਰਾਨ ਤੁਸੀਂ ਬਿਹਤਰੀਨ ਸੰਭਾਵਨਾਵਾਂ ਦੀ ਤਲਾਸ਼ ਵਿੱਚ ਨੌਕਰੀ ਬਦਲਣ ਤੱਕ ਬਾਰੇ ਸੋਚ ਸਕਦੇ ਹੋ। ਇਸ ਤੋਂ ਬਾਅਦ 18 ਮਾਰਚ 2024 ਨੂੰ ਸ਼ਨੀ ਦੇ ਉਦੇ ਹੋਣ ਨਾਲ ਤੁਹਾਨੂੰ ਨੌਕਰੀ ਵਿੱਚ ਨਵੇਂ ਮੌਕੇ ਪ੍ਰਾਪਤ ਹੋਣਗੇ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਅੱਠਵੇਂ ਅਤੇ ਨੌਵੇਂ ਘਰ ਦੇ ਸੁਆਮੀ ਸ਼ਨੀ, ਕੁੰਭ ਰਾਸ਼ੀ ਵਿੱਚ ਨੌਵੇਂ ਘਰ ਵਿੱਚ ਰਹਿਣਗੇ। ਨੌਵਾਂ ਘਰ ਕਿਸਮਤ ਨਾਲ਼ ਸਬੰਧ ਰੱਖਦਾ ਹੈ। ਪਰ ਇਸ ਸਾਲ ਤੁਹਾਨੂੰ ਕਿਸਮਤ ਦਾ ਸਾਥ ਪ੍ਰਾਪਤ ਕਰਨ ਵਿੱਚ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀ ਦੇ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਲਈ ਦੂਰ ਦੇ ਸਥਾਨਾਂ ਦੀਆਂ ਯਾਤਰਾਵਾਂ ਦੀਆਂ ਸੰਭਾਵਨਾਵਾਂ ਬਣਨਗੀਆਂ। ਨਾਲ ਹੀ ਲੰਬੀਆਂ ਯਾਤਰਾਵਾਂ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਦੇ ਮੌਕੇ ਪ੍ਰਾਪਤ ਹੋਣਗੇ। ਹਾਲਾਂਕਿ ਇਹਨਾਂ ਯਾਤਰਾਵਾਂ ਦੇ ਕਾਰਨ ਤੁਸੀਂ ਥਕਾਵਟ ਅਤੇ ਅਸਹਿਜ ਵੀ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਯਾਤਰਾਵਾਂ ਦੇ ਮਾਮਲੇ ਵਿੱਚ ਯੋਜਨਾ ਬਣਾਉਣ ਦੀ ਜ਼ਰੂਰਤ ਪਵੇਗੀ।
ਮਈ 2024 ਤੋਂ ਬਾਅਦ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਣ ਦੇ ਸੰਕੇਤ ਹਨ। ਤੁਹਾਨੂੰ ਕਿਸੇ ਸ਼ੁਭ ਪ੍ਰੋਗਰਾਮ ਦੇ ਆਯੋਜਨ ਉੱਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ। ਤੁਸੀਂ ਥੋੜੀ ਫਜ਼ੂਲਖਰਚੀ ਵੀ ਕਰ ਸਕਦੇ ਹੋ। ਸ਼ਨੀ ਗੋਚਰ 2024 ਦੇ ਅਨੁਸਾਰ, ਤੁਹਾਨੂੰ ਆਪਣੇ ਪਿਤਾ ਜੀ ਦੀ ਸਿਹਤ ਉੱਤੇ ਵੀ ਪੈਸਾ ਖਰਚ ਕਰਨਾ ਪੈ ਸਕਦਾ ਹੈ। ਇਸ ਸਮੇਂ ਦੇ ਦੌਰਾਨ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਵੀ ਸੰਭਾਵਨਾ ਹੈ। ਤੁਹਾਨੂੰ ਇਸ ਸਮੇਂ ਦੇ ਦੌਰਾਨ ਆਪਣੀ ਕਿਸਮਤ ਉੱਤੇ ਨਿਰਭਰ ਰਹਿਣ ਦੀ ਬਜਾਏ ਮਿਹਨਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਮਿਹਨਤ ਦੇ ਦਮ ਉੱਤੇ ਹੀ ਆਪਣੇ ਕਰੀਅਰ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਨਾਲ ਹੀ ਤੁਹਾਡੇ ਲਈ ਨੌਕਰੀ ਵਿੱਚ ਤਬਾਦਲੇ ਦੀ ਸੰਭਾਵਨਾ ਵੀ ਬਣ ਰਹੀ ਹੈ। ਇਸ ਦੇ ਨਾਲ ਹੀ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ, ਪਰ ਇਸ ਦੇ ਲਈ ਤੁਹਾਨੂੰ ਜੀ-ਤੋੜ ਮਿਹਨਤ ਕਰਨ ਦੀ ਜ਼ਰੂਰਤ ਹੈ।
29 ਜੂਨ, 2024 ਤੋਂ 15 ਨਵੰਬਰ, 2024 ਦੇ ਦੌਰਾਨ ਸ਼ਨੀ ਵੱਕਰੀ ਸਥਿਤੀ ਵਿੱਚ ਰਹਿਣਗੇ ਅਤੇ ਉਨ੍ਹਾਂ ਦੀ ਇਹ ਸਥਿਤੀ ਤੁਹਾਡੇ ਕਰੀਅਰ ਅਤੇ ਧਨ-ਲਾਭ ਦੇ ਮਾਮਲੇ ਵਿੱਚ ਫਲਦਾਇਕ ਸਾਬਿਤ ਹੋਵੇਗੀ। ਇਸ ਸਮਾਂ-ਅਵਧੀ ਦੇ ਦੌਰਾਨ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਵਿਦੇਸ਼ ਤੋਂ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ 11 ਫਰਵਰੀ, 2024 ਤੋਂ 18 ਮਾਰਚ, 2024 ਦੇ ਦੌਰਾਨ ਸ਼ਨੀ ਅਸਤ ਰਹਿਣਗੇ, ਜਿਸ ਨਾਲ ਤੁਹਾਨੂੰ ਕਰੀਅਰ ਵਿੱਚ ਤਰੱਕੀ ਮਿਲੇਗੀ ਅਤੇ ਤੁਹਾਡੀ ਆਮਦਨ ਵਿੱਚ ਅਚਾਨਕ ਵਾਧਾ ਹੋਵੇਗਾ।
ਸ਼ਨੀ 18 ਮਾਰਚ, 2024 ਤੱਕ ਕੁੰਭ ਰਾਸ਼ੀ ਵਿੱਚ ਰਹਿਣ ਵਾਲੇ ਹਨ ਅਤੇ ਇਸ ਬਿੰਦੂ ਤੋਂ ਤੁਹਾਡਾ ਚੰਗਾ ਸਮਾਂ ਵੀ ਸ਼ੁਰੂ ਹੋ ਜਾਵੇਗਾ। ਤੁਹਾਨੂੰ ਵਿਦੇਸ਼ ਤੋਂ ਨੌਕਰੀ ਦੇ ਮੌਕੇ ਮਿਲਣ ਦੀ ਵੀ ਸੰਭਾਵਨਾ ਹੈ ਅਤੇ ਇਹਨਾਂ ਮੌਕਿਆਂ ਨੂੰ ਪ੍ਰਾਪਤ ਕਰਕੇ ਤੁਸੀਂ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ।
ਕਰਕ ਰਾਸ਼ੀ
ਕਰਕ ਰਾਸ਼ੀ ਵਿੱਚ ਸ਼ਨੀ ਸੱਤਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ ਅਤੇ ਉਹ ਅੱਠਵੇਂ ਘਰ ਵਿੱਚ ਕੁੰਭ ਰਾਸ਼ੀ ਵਿੱਚ ਮੌਜੂਦ ਰਹਿਣਗੇ। ਅੱਠਵਾਂ ਘਰ ਦੇਰ ਅਤੇ ਰੁਕਾਵਟਾਂ ਦਾ ਕਾਰਕ ਹੈ ਅਤੇ ਇਸ ਕਾਰਣ ਕਰਕ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਕਿਸਮਤ ਦਾ ਸਾਥ ਪ੍ਰਾਪਤ ਕਰਨ ਵਿੱਚ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਸ ਦੇਰ ਦਾ ਕਾਰਣ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਕਮੀ ਹੋਣੀ ਹੋਵੇਗਾ। ਤੁਹਾਨੂੰ ਇਸ ਸਾਲ ਲੱਤਾਂ ਅਤੇ ਪੱਟਾਂ ਵਿੱਚ ਦਰਦ ਦੀ ਸ਼ਿਕਾਇਤ ਹੋਣ ਦੀ ਸੰਭਾਵਨਾ ਹੈ। ਨਾਲ ਹੀ, ਕਰੀਅਰ ਨੂੰ ਲੈ ਕੇ ਤੁਹਾਡਾ ਤਣਾਅ ਵਧ ਸਕਦਾ ਹੈ ਅਤੇ ਪ੍ਰੇਮ ਜੀਵਨ ਵਿੱਚ ਆਪਣੇ ਪਾਰਟਨਰ ਦੇ ਨਾਲ ਵੀ ਤੁਹਾਡੀ ਅਣਬਣ ਹੋਣ ਦੀ ਸੰਭਾਵਨਾ ਹੈ। ਬਿਹਤਰ ਹੋਵੇਗਾ ਕਿ ਤੁਸੀਂ ਇਸ ਮਾਮਲੇ ਵਿੱਚ ਥੋੜਾ ਜਿਹਾ ਸਾਵਧਾਨ ਰਹੋ।
ਮਈ 2024 ਤੋਂ ਬਾਅਦ ਤੁਹਾਨੂੰ ਚੰਗੇ ਨਤੀਜੇ ਮਿਲਣੇ ਸ਼ੁਰੂ ਹੋਣਗੇ ਅਤੇ ਇਸ ਸਮੇਂ ਤੁਹਾਡੀ ਖਮਤਾ ਵਿੱਚ ਵੀ ਸੁਧਾਰ ਆਵੇਗਾ। ਹਾਲਾਂਕਿ ਕਾਰਜ-ਖੇਤਰ ਵਿੱਚ ਤਣਾਅ ਮਹਿਸੂਸ ਕਰਨ ਦੇ ਕਾਰਣ ਤੁਹਾਡੇ ਮਨ ਵਿੱਚ ਨੌਕਰੀ ਬਦਲਣ ਦਾ ਖਿਆਲ ਆ ਸਕਦਾ ਹੈ। ਸ਼ਨੀ ਗੋਚਰ 2024 ਦੇ ਅਨੁਸਾਰ, ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਅਤੇ ਝਗੜਾ ਹੋਣ ਦੀ ਵੀ ਸੰਭਾਵਨਾ ਹੈ। ਕਰੀਅਰ ਵਿੱਚ ਤੁਸੀਂ ਕਿਸਮਤ ਦੇ ਉੱਪਰ ਨਿਰਭਰ ਰਹਿਣ ਦੀ ਬਜਾਏ ਆਪਣੀ ਮਿਹਨਤ ਉੱਤੇ ਭਰੋਸਾ ਕਰੋ। ਮਿਹਨਤ ਨਾਲ ਤੁਸੀਂ ਆਪਣੇ ਕਰੀਅਰ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਇਸ ਤੋਂ ਇਲਾਵਾ ਤੁਹਾਡੀ ਨੌਕਰੀ ਬਦਲੇ ਜਾਣ ਜਾਂ ਤਬਾਦਲੇ ਦੇ ਵੀ ਆਸਾਰ ਹਨ। ਜੇਕਰ ਤੁਸੀਂ ਆਪਣੀ ਆਮਦਨ ਵਿੱਚ ਵਾਧਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਜੀ-ਤੋੜ ਮਿਹਨਤ ਅਤੇ ਕੋਸ਼ਿਸ਼ ਕਰਨੀ ਪਵੇਗੀ।
29 ਜੂਨ 2024 ਤੋਂ 15 ਨਵੰਬਰ 2024 ਤੱਕ ਸ਼ਨੀ ਵੱਕਰੀ ਹੋਣਗੇ ਅਤੇ ਇਹ ਸਮਾਂ ਤੁਹਾਡੇ ਕਰੀਅਰ ਦੇ ਲਈ ਘੱਟ ਫਲਦਾਇਕ ਹੋ ਸਕਦਾ ਹੈ। ਇਸ ਸਮੇਂ ਤੁਹਾਡੀ ਆਰਥਿਕ ਸਥਿਤੀ ਵੀ ਔਸਤ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਇਸ ਸਮਾਂ-ਅਵਧੀ ਦੇ ਦੌਰਾਨ ਤੁਹਾਨੂੰ ਕਰੀਅਰ ਅਤੇ ਨਿੱਜੀ ਜੀਵਨ ਵਿੱਚ ਘੱਟ ਫਲਦਾਇਕ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ 11 ਫਰਵਰੀ 2024 ਤੋਂ 18 ਮਾਰਚ 2024 ਤੱਕ ਸ਼ਨੀ ਅਸਤ ਰਹਿਣਗੇ ਅਤੇ ਇਸ ਸਮੇਂ ਤੁਹਾਨੂੰ ਆਪਣੇ ਕਰੀਅਰ ਅਤੇ ਨਿੱਜੀ ਸਬੰਧਾਂ ਵਿੱਚ ਬਿਹਤਰ ਨਤੀਜੇ ਮਿਲਣ ਦੀਆਂ ਸੰਭਾਵਨਾਵਾਂ ਹਨ।
18 ਮਾਰਚ 2024 ਤੋਂ ਸ਼ਨੀ ਕੁੰਭ ਰਾਸ਼ੀ ਵਿੱਚ ਉਦੇ ਰਹਿਣਗੇ, ਜਿਸ ਨਾਲ ਮਈ ਤੋਂ ਬਾਅਦ ਦਾ ਸਾਰਾ ਸਮਾਂ ਤੁਹਾਡੇ ਲਈ ਸ਼ੁਭ ਰਹਿਣ ਵਾਲਾ ਹੈ। ਤੁਹਾਨੂੰ ਇਸ ਸਮੇਂ ਅਚਾਨਕ ਧਨ-ਲਾਭ ਮਿਲਣ ਦੇ ਸੰਕੇਤ ਹਨ ਅਤੇ ਤੁਹਾਨੂੰ ਇਹ ਲਾਭ ਜੱਦੀ ਜਾਇਦਾਦ ਦੇ ਰੂਪ ਵਿੱਚ ਵੀ ਹੋ ਸਕਦਾ ਹੈ। 18 ਮਾਰਚ 2024 ਨੂੰ ਸ਼ਨੀ ਦੇ ਉਦੇ ਹੋਣ ਨਾਲ ਤੁਹਾਡੇ ਉੱਤੇ ਪੈਸਾ ਕਮਾਉਣ ਨੂੰ ਲੈ ਕੇ ਦਬਾਅ ਵਧ ਸਕਦਾ ਹੈ ਅਤੇ ਤੁਹਾਨੂੰ ਇਸ ਦਿਸ਼ਾ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਣ-ਸਨਮਾਨ ਦੇ ਮਾਮਲੇ ਵਿੱਚ ਵੀ ਤੁਹਾਨੂੰ ਕੁਝ ਅਜਿਹਾ ਹੀ ਪ੍ਰਭਾਵ ਦੇਖਣ ਨੂੰ ਮਿਲੇਗਾ। ਤੁਹਾਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਆਨਲਾਈਨ ਸਾਫ਼ਟਵੇਅਰ ਤੋਂ ਮੁਫ਼ਤ ਜਨਮ-ਪੱਤਰੀ ਪ੍ਰਾਪਤ ਕਰੋ
ਸਿੰਘ ਰਾਸ਼ੀ
ਸ਼ਨੀ ਸਿੰਘ ਰਾਸ਼ੀ ਵਿੱਚ ਛੇਵੇਂ ਅਤੇ ਸੱਤਵੇਂ ਘਰ ਦੇ ਸੁਆਮੀ ਹਨ ਅਤੇ ਇਹ ਕੁੰਭ ਰਾਸ਼ੀ ਵਿੱਚ ਸੱਤਵੇਂ ਘਰ ਵਿੱਚ ਰਹਿਣਗੇ। ਸੱਤਵਾਂ ਘਰ ਰਿਸ਼ਤਿਆਂ ਅਤੇ ਦੋਸਤੀ ਦਾ ਹੁੰਦਾ ਹੈ ਅਤੇ ਇਸ ਘਰ ਤੋਂ ਵਿਅਕਤੀ ਦੇ ਕਾਰੋਬਾਰ ਦੇ ਬਾਰੇ ਵਿੱਚ ਵੀ ਜਾਣਕਾਰੀ ਮਿਲਦੀ ਹੈ। ਕਾਰੋਬਾਰੀਆਂ ਨੂੰ ਚੰਗਾ ਮੁਨਾਫਾ ਕਮਾਉਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਤੁਹਾਡੇ ਲਈ ਕਿਸੇ ਦੂਰ ਦੇ ਸਥਾਨ ਦੀ ਯਾਤਰਾ ਕਰਨ ਦੀ ਸੰਭਾਵਨਾ ਵੀ ਬਣ ਰਹੀ ਹੈ। ਹਾਲਾਂਕਿ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਤੋਂ ਸਫਲਤਾ ਮਿਲਣ ਦੀ ਮਜ਼ਬੂਤ ਸੰਭਾਵਨਾ ਹੈ, ਪਰ ਇਹਨਾਂ ਯਾਤਰਾਵਾਂ ਦੇ ਕਾਰਣ ਤੁਹਾਨੂੰ ਥਕਾਵਟ ਅਤੇ ਬੇਚੈਨੀ ਵੀ ਮਹਿਸੂਸ ਹੋ ਸਕਦੀ ਹੈ। ਬਿਹਤਰ ਹੋਵੇਗਾ ਕਿ ਤੁਸੀਂ ਇਸ ਸਾਲ ਆਪਣੀਆਂ ਯਾਤਰਾਵਾਂ ਦੀ ਯੋਜਨਾ ਬਣਾ ਕੇ ਚਲੋ।
ਮਈ 2024 ਤੋਂ ਬਾਅਦ ਤੁਹਾਨੂੰ ਕਿਸੇ ਸ਼ੁਭ ਪ੍ਰੋਗਰਾਮ ‘ਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ, ਜਦੋਂ ਕਿ ਤੁਹਾਡਾ ਕੁਝ ਪੈਸਾ ਬੇਕਾਰ ਦੀਆਂ ਚੀਜ਼ਾਂ ਉੱਤੇ ਵੀ ਬਰਬਾਦ ਹੋ ਸਕਦਾ ਹੈ। ਮਈ 2024 ਤੋਂ ਬਾਅਦ ਤੁਸੀਂ ਆਪਣੀ ਨੌਕਰੀ ਬਦਲ ਸਕਦੇ ਹੋ। ਸ਼ਨੀ ਗੋਚਰ 2024 ਦੇ ਅਨੁਸਾਰ, ਕਰਕ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਜੀਵਨਸਾਥੀ ਦੀ ਸਿਹਤ ‘ਤੇ ਵੀ ਧਨ ਖਰਚ ਕਰਨਾ ਪੈ ਸਕਦਾ ਹੈ ਅਤੇ ਇਸ ਸਮੇਂ ਤੁਹਾਡੇ ਦੋਹਾਂ ਦੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਵੀ ਸੰਭਾਵਨਾ ਹੈ। ਬਹੁਤ ਜ਼ਿਆਦਾ ਕੋਸ਼ਿਸ਼ ਅਤੇ ਮਿਹਨਤ ਕਰਨ ਤੋਂ ਬਾਅਦ ਹੀ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਕਾਰੋਬਾਰੀਆਂ ਦੇ ਕੰਮ ਅਤੇ ਨੌਕਰੀਪੇਸ਼ਾ ਜਾਤਕਾਂ ਦੀ ਨੌਕਰੀ ਵਿੱਚ ਅਚਾਨਕ ਬਦਲਾਵ ਆ ਸਕਦਾ ਹੈ।
29 ਜੂਨ 2024 ਤੋਂ ਸ਼ਨੀ ਵੱਕਰੀ ਹੋਣਗੇ ਅਤੇ 15 ਨਵੰਬਰ 2024 ਤੱਕ ਇਸੇ ਸਥਿਤੀ ਵਿੱਚ ਰਹਿਣਗੇ। ਸ਼ਨੀ ਦਾ ਵੱਕਰੀ ਹੋਣਾ ਤੁਹਾਡੇ ਕਰੀਅਰ ਅਤੇ ਕਾਰੋਬਾਰ ਦੇ ਲਈ ਲਾਭਕਾਰੀ ਸਿੱਧ ਹੋਵੇਗਾ। ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਇਸ ਸਮਾਂ-ਅਵਧੀ ਦੇ ਦੌਰਾਨ ਵਿਦੇਸ਼ ਤੋਂ ਵੀ ਕੋਈ ਸ਼ਾਨਦਾਰ ਮੌਕੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ 11 ਫਰਵਰੀ 2024 ਤੋਂ 18 ਮਾਰਚ 2024 ਤੱਕ ਸ਼ਨੀ ਦੇਵ ਅਸਤ ਰਹਿਣਗੇ। ਸ਼ਨੀ ਦੇ ਅਸਤ ਹੋਣ ਦੇ ਕਾਰਣ ਤੁਹਾਨੂੰ ਆਪਣੇ ਕਰੀਅਰ ਵਿੱਚ ਜ਼ਿਆਦਾ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡੀ ਆਪਣੇ ਜੀਵਨਸਾਥੀ ਦੇ ਨਾਲ ਅਣਬਣ ਹੋਣ ਦੀ ਸੰਭਾਵਨਾ ਹੈ। 18 ਮਾਰਚ 2024 ਤੋਂ ਸ਼ਨੀ ਕੁੰਭ ਰਾਸ਼ੀ ਵਿੱਚ ਉਦੇ ਹੋਣਗੇ ਅਤੇ ਇੱਥੋਂ ਹੀ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ। ਇਸ ਸਮੇਂ ਕਾਰੋਬਾਰੀਆਂ ਨੂੰ ਨਵੇਂ ਆਰਡਰ ਮਿਲਣ ਦੀ ਸੰਭਾਵਨਾ ਹੈ।
ਕੰਨਿਆ ਰਾਸ਼ੀ
ਸ਼ਨੀ ਕੰਨਿਆ ਰਾਸ਼ੀ ਵਿੱਚ ਪੰਜਵੇਂ ਅਤੇ ਛੇਵੇਂ ਘਰ ਦੇ ਸੁਆਮੀ ਹਨ ਅਤੇ ਇਹ ਕੁੰਭ ਰਾਸ਼ੀ ਵਿੱਚ ਛੇਵੇਂ ਘਰ ਵਿੱਚ ਰਹਿਣਗੇ। ਜਨਮ-ਪੱਤਰੀ ਦਾ ਛੇਵਾਂ ਘਰ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਇਸ ਲਈ ਸ਼ਨੀ ਦੇ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਵਿੱਚ ਵੱਡੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਮਈ 2024 ਤੋਂ ਬਾਅਦ ਕਰੀਅਰ ਵਿੱਚ ਤੁਹਾਨੂੰ ਆਪਣੀ ਕਿਸਮਤ ਦਾ ਸਾਥ ਵੀ ਮਿਲੇਗਾ ਅਤੇ ਤੁਹਾਡੀ ਖੁਸ਼ਹਾਲੀ ਵਿੱਚ ਵੀ ਵਾਧਾ ਹੋਵੇਗਾ। ਤੁਹਾਨੂੰ ਜ਼ਰੂਰਤ ਪੈਣ ‘ਤੇ ਸਮੇਂ-ਸਿਰ ਲੋਨ ਮਿਲ ਸਕਦਾ ਹੈ। ਕਰੀਅਰ ਦੇ ਮਾਮਲਿਆਂ ਵਿੱਚ ਤੁਹਾਨੂੰ ਆਪਣੀ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ, ਬਲਕਿ ਇਸ ਖੇਤਰ ਵਿੱਚ ਤੁਹਾਨੂੰ ਤੁਹਾਡੀ ਸਖ਼ਤ ਮਿਹਨਤ ਨਾਲ ਹੀ ਸਫਲਤਾ ਮਿਲੇਗੀ।
ਤੁਹਾਡੇ ਲਈ ਨੌਕਰੀ ਵਿੱਚ ਬਦਲਾਵ ਜਾਂ ਤਬਾਦਲੇ ਦੀ ਵੀ ਸੰਭਾਵਨਾ ਬਣ ਰਹੀ ਹੈ। ਜੇਕਰ ਤੁਸੀਂ ਮਿਹਨਤ ਕਰਦੇ ਹੋ ਅਤੇ ਸੱਚੇ ਮਨ ਨਾਲ ਕੋਸ਼ਿਸ਼ ਕਰਦੇ ਹੋ ਤਾਂ ਇਸ ਸਮੇਂ ਤੁਹਾਡੀ ਆਮਦਨ ਵਧਣ ਦੀ ਵੀ ਉਮੀਦ ਹੈ। ਇਸ ਦੌਰਾਨ ਤੁਸੀਂ ਮਨ ਲਗਾ ਕੇ ਕੰਮ ਕਰੋਗੇ।
29 ਜੂਨ 2024 ਤੋਂ 15 ਨਵੰਬਰ 2024 ਤੱਕ ਸ਼ਨੀ ਵੱਕਰੀ ਰਹਿਣਗੇ। ਇਸ ਲਈ ਇਹ ਸਮਾਂ ਤੁਹਾਡੇ ਕਰੀਅਰ ਦੇ ਲਈ ਜ਼ਿਆਦਾ ਚੰਗਾ ਨਹੀਂ ਰਹਿਣ ਵਾਲਾ। ਇਸ ਦੇ ਨਾਲ ਹੀ ਤੁਸੀਂ ਧਨ-ਲਾਭ ਨੂੰ ਲੈ ਕੇ ਵੀ ਥੋੜੇ ਘੱਟ ਸੰਤੁਸ਼ਟ ਰਹੋਗੇ।
11 ਫਰਵਰੀ 2024 ਤੋਂ 18 ਮਾਰਚ 2024 ਤੱਕ ਸ਼ਨੀ ਅਸਤ ਰਹਿਣਗੇ ਅਤੇ ਇਸ ਸਮਾਂ-ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਵਿੱਚ ਜ਼ਿਆਦਾ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਦਿੱਕਤਾਂ ਆ ਸਕਦੀਆਂ ਹਨ। ਸ਼ਨੀ ਗੋਚਰ 2024 ਦੇ ਅਨੁਸਾਰ, ਤੁਹਾਨੂੰ ਇਸ ਸਮੇਂ ਦੇ ਦੌਰਾਨ ਆਪਣੀ ਸਿਹਤ ਦਾ ਵੀ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
18 ਮਾਰਚ 2024 ਨੂੰ ਸ਼ਨੀ ਕੁੰਭ ਰਾਸ਼ੀ ਵਿੱਚ ਉਦੇ ਹੋਣਗੇ। ਇਸ ਨਾਲ ਤੁਸੀਂ ਕਰੀਅਰ ਵਿੱਚ ਤਰੱਕੀ ਕਰੋਗੇ ਅਤੇ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਹਾਸਿਲ ਹੋਵੇਗੀ। ਮਈ 2024 ਤੋਂ ਬਾਅਦ ਬ੍ਰਹਸਪਤੀ ਦੇ ਸਥਾਨ-ਪਰਿਵਰਤਨ ਤੋਂ ਤੁਹਾਨੂੰ ਲਾਭ ਹੋਵੇਗਾ। ਪਰ ਤੁਹਾਨੂੰ ਇਸ ਦੇ ਨਾਲ ਹੀ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਅਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਾਵਧਾਨ ਰਹਿਣ ਦੀ ਵੀ ਜ਼ਰੂਰਤ ਹੈ।
ਪੱਤਰੀ ਵਿੱਚ ਮੌਜੂਦ ਰਾਜ ਯੋਗ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰੋ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਲਈ ਸ਼ਨੀ ਚੌਥੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ ਅਤੇ ਇਸ ਗੋਚਰ ਦੇ ਦੌਰਾਨ ਸ਼ਨੀ ਕੁੰਭ ਰਾਸ਼ੀ ਵਿੱਚ ਪੰਜਵੇਂ ਘਰ ਵਿੱਚ ਰਹਿਣਗੇ। ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਗ੍ਰਹਿ ਨੂੰ ਕਿਸਮਤ ਦਾ ਕਾਰਕ ਮੰਨਿਆ ਜਾਂਦਾ ਹੈ ਅਤੇ ਪੰਜਵਾਂ ਘਰ ਪਿਆਰ, ਅਧਿਆਤਮਿਕਤਾ ਅਤੇ ਧਰਮ ਆਦਿ ਨੂੰ ਦਰਸਾਉਂਦਾ ਹੈ। ਇਸ ਸਮੇਂ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਧਨ-ਲਾਭ ਹੋਵੇਗਾ ਅਤੇ ਉਹ ਆਪਣੇ ਕਰੀਅਰ ਨੂੰ ਲੈ ਕੇ ਸੰਤੁਸ਼ਟ ਰਹਿਣਗੇ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਕਰੀਅਰ ਵਿੱਚ ਨਵੇਂ ਮੌਕੇ ਮਿਲਣ ਦੀ ਵੀ ਸੰਭਾਵਨਾ ਹੈ।
ਮਈ 2024 ਤੋਂ ਬਾਅਦ ਤੁਹਾਨੂੰ ਅਚਾਨਕ ਜੱਦੀ ਜਾਇਦਾਦ ਦੇ ਜਰੀਏ ਧਨ-ਲਾਭ ਹੋਣ ਦੇ ਸੰਕੇਤ ਹਨ। ਸ਼ਨੀ ਗੋਚਰ 2024 ਦੇ ਅੰਤਰਗਤ, ਜਿਨਾਂ ਜਾਤਕਾਂ ਨੂੰ ਇਸ ਸਮੇਂ ਪੈਸੇ ਦੀ ਜ਼ਰੂਰਤ ਹੈ ਜਾਂ ਉਨ੍ਹਾਂ ਨੇ ਲੋਨ ਦੇ ਲਈ ਅਰਜ਼ੀ ਦਿੱਤੀ ਹੋਈ ਹੈ, ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਮਈ 2024 ਤੋਂ ਬਾਅਦ ਲਾਭ ਪ੍ਰਾਪਤ ਕਰਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਜੇਕਰ ਤੁਸੀਂ ਅਧਿਆਤਮਿਕ ਕਾਰਜਾਂ ਵਿੱਚ ਲੀਨ ਰਹਿੰਦੇ ਹੋ ਤਾਂ ਇਸ ਨਾਲ ਤੁਹਾਨੂੰ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਆਸਾਨੀ ਹੋਵੇਗੀ।
ਸ਼ਨੀ ਦੇ ਗੋਚਰ ਕਰਨ ਨਾਲ ਤੁਹਾਨੂੰ ਆਪਣੇ ਕਰੀਅਰ ਦੇ ਖੇਤਰ ਵਿੱਚ ਆਪਣੀ ਕਿਸਮਤ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਬਲਕਿ ਤੁਹਾਨੂੰ ਇਸ ਸਮੇਂ ਦੇ ਦੌਰਾਨ ਆਪਣੀ ਮਿਹਨਤ ਨਾਲ ਸਫਲਤਾ ਹਾਸਿਲ ਕਰਨੀ ਚਾਹੀਦੀ ਹੈ। ਤੁਹਾਡੇ ਲਈ ਨੌਕਰੀ ਵਿੱਚ ਬਦਲਾਵ ਜਾਂ ਤਬਾਦਲੇ ਦੀ ਵੀ ਸੰਭਾਵਨਾ ਬਣ ਰਹੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਮਦਨ ਵਿੱਚ ਵਾਧਾ ਹੋਵੇ ਤਾਂ ਇਸ ਦੇ ਲਈ ਤੁਹਾਨੂੰ ਆਪਣੇ ਵੱਲੋਂ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।
29 ਜੂਨ 2024 ਨੂੰ ਸ਼ਨੀ ਵੱਕਰੀ ਹੋਣਗੇ ਅਤੇ 15 ਨਵੰਬਰ 2024 ਤੱਕ ਇਸੇ ਸਥਿਤੀ ਵਿੱਚ ਰਹਿਣਗੇ। ਇਸ ਸਮੇਂ ਤੁਹਾਨੂੰ ਆਪਣੇ ਕਰੀਅਰ ਵਿੱਚ ਲਾਭ ਪ੍ਰਾਪਤ ਹੋਵੇਗਾ ਅਤੇ ਧਨ-ਲਾਭ ਨੂੰ ਲੈ ਕੇ ਤੁਸੀਂ ਸੰਤੁਸ਼ਟ ਮਹਿਸੂਸ ਕਰੋਗੇ। ਨਾਲ ਹੀ, 11 ਫਰਵਰੀ 2024 ਤੋਂ ਲੈ ਕੇ 18 ਮਾਰਚ 2024 ਤੱਕ ਸ਼ਨੀ ਅਸਤ ਰਹਿਣਗੇ। ਇਸ ਲਈ ਤੁਹਾਨੂੰ ਇਸ ਸਮੇਂ ਕਰੀਅਰ ਵਿੱਚ ਅੱਗੇ ਵਧਣ ਵਿੱਚ ਜ਼ਿਆਦਾ ਪਰੇਸ਼ਾਨੀ ਆ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਆਪਣੀ ਔਲਾਦ ਦੇ ਵਿਕਾਸ ਨੂੰ ਲੈ ਕੇ ਵੀ ਚਿੰਤਾ ਵਿੱਚ ਰਹਿ ਸਕਦੇ ਹੋ।
ਇਸ ਤੋਂ ਬਾਅਦ 18 ਮਾਰਚ 2024 ਨੂੰ ਸ਼ਨੀ ਉਦੇ ਹੋਣਗੇ ਅਤੇ ਇਸ ਤੋਂ ਬਾਅਦ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ। ਹੁਣ ਤੁਹਾਡੀ ਔਲਾਦ ਦੇ ਵਿਕਾਸ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਤੁਹਾਨੂੰ ਅਧਿਆਤਮਿਕ ਤਰੱਕੀ ਅਤੇ ਯਾਤਰਾ ਤੋਂ ਵੀ ਲਾਭ ਮਿਲਣ ਦੇ ਸੰਕੇਤ ਹਨ।
ਕੀ ਤੁਹਾਡੀ ਪੱਤਰੀ ਵਿੱਚ ਵੀ ਹੈ ਰਾਜਯੋਗ? ਜਾਣੋ ਆਪਣੀ ਰਾਜਯੋਗ ਰਿਪੋਰਟ
ਬ੍ਰਿਸ਼ਚਕ ਰਾਸ਼ੀ
ਸ਼ਨੀ ਬ੍ਰਿਸ਼ਚਕ ਰਾਸ਼ੀ ਵਿੱਚ ਤੀਜੇ ਅਤੇ ਚੌਥੇ ਘਰ ਦੇ ਸੁਆਮੀ ਹਨ ਅਤੇ ਸ਼ਨੀ ਕੁੰਭ ਰਾਸ਼ੀ ਵਿੱਚ ਚੌਥੇ ਘਰ ਵਿੱਚ ਰਹਿਣਗੇ। ਬ੍ਰਿਸ਼ਚਕ ਰਾਸ਼ੀ ਦੇ ਲਈ ਸ਼ਨੀ ਔਸਤ ਪ੍ਰਭਾਵ ਦੇਣ ਵਾਲੇ ਗ੍ਰਹਿ ਹਨ ਅਤੇ ਚੌਥਾ ਘਰ ਆਰਾਮ ਦਾ ਘਰ ਹੁੰਦਾ ਹੈ ਅਤੇ ਸ਼ਨੀ ਦੇ ਇਸ ਘਰ ਵਿੱਚ ਹੋਣ ਦੇ ਕਾਰਨ ਤੁਹਾਨੂੰ ਲੱਤਾਂ ਅਤੇ ਪਿੱਠ ਵਿੱਚ ਦਰਦ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਮਈ 2024 ਤੋਂ ਬਾਅਦ ਇਸ ਗੋਚਰ ਦੇ ਦੌਰਾਨ ਤੁਹਾਨੂੰ ਅਸਫਲਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਜੇਕਰ ਤੁਸੀਂ ਲੋਨ ਦੇ ਲਈ ਅਰਜ਼ੀ ਦਿੱਤੀ ਹੋਈ ਹੈ ਤਾਂ ਤੁਹਾਡੀ ਅਰਜ਼ੀ ਨੂੰ ਮਨਜ਼ੂਰੀ ਮਿਲ ਜਾਵੇਗੀ। ਇਸ ਨਾਲ ਤੁਹਾਨੂੰ ਅਚਾਨਕ ਧਨ-ਲਾਭ ਪ੍ਰਾਪਤ ਹੋਵੇਗਾ। ਇਸ ਸਮੇਂ ਦੌਰਾਨ ਤੁਹਾਡਾ ਲੋਨ ਪਾਸ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਇਸ ਗੋਚਰ ਦੇ ਦੌਰਾਨ ਤੁਹਾਡੇ ਲਾਭ ਪ੍ਰਾਪਤ ਕਰਨ ਦੇ ਰਸਤੇ ਵਿੱਚ ਦੇਰੀ ਅਤੇ ਰੁਕਾਵਟਾਂ ਆ ਸਕਦੀਆਂ ਹਨ। ਪਰ ਮਈ 2024 ਤੋਂ ਬਾਅਦ ਧਨ ਦੇ ਮਾਮਲੇ ਵਿੱਚ ਤੁਹਾਡੀ ਸਥਿਤੀ ਵਿੱਚ ਸੁਧਾਰ ਆਉਣ ਲੱਗ ਜਾਵੇਗਾ। ਤੁਹਾਡੇ ਰਿਸ਼ਤੇ ਵੀ ਬਿਹਤਰ ਹੋਣ ਲੱਗਣਗੇ ਅਤੇ ਤੁਹਾਨੂੰ ਪ੍ਰਾਪਰਟੀ ਆਦਿ ਤੋਂ ਫਾਇਦਾ ਹੋਵੇਗਾ।
ਤੁਹਾਨੂੰ ਆਪਣੇ ਕਿਸੇ ਰਿਸ਼ਤੇਦਾਰ ਦੀ ਮਦਦ ਤੋਂ ਵੀ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਨੂੰ ਕਰੀਅਰ ਵਿੱਚ ਕਿਸਮਤ ਦੇ ਭਰੋਸੇ ਨਹੀਂ ਬਲਕਿ ਮਿਹਨਤ ਦੇ ਦਮ ਉੱਤੇ ਸਫਲਤਾ ਮਿਲੇਗੀ। ਸ਼ਨੀ ਗੋਚਰ 2024 ਦੇ ਅਨੁਸਾਰ, ਜੇਕਰ ਤੁਸੀਂ ਆਪਣੀ ਆਮਦਨ ਵਿੱਚ ਵਾਧਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਮਈ 2024 ਤੋਂ ਬਾਅਦ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ।
29 ਜੂਨ 2024 ਤੋਂ 15 ਨਵੰਬਰ 2024 ਤੱਕ ਸ਼ਨੀ ਦੇ ਵੱਕਰੀ ਹੋਣ ਨਾਲ਼ ਤੁਹਾਡੇ ਕਰੀਅਰ ਨੂੰ ਲੈ ਕੇ ਚੰਗਾ ਸਮਾਂ ਸ਼ੁਰੂ ਹੋਵੇਗਾ। ਤੁਸੀਂ ਧਨ-ਲਾਭ ਤੋਂ ਸੰਤੁਸ਼ਟ ਮਹਿਸੂਸ ਕਰੋਗੇ ਅਤੇ ਤੁਹਾਡੇ ਰਿਸ਼ਤਿਆਂ ਵਿੱਚ ਵੀ ਖੁਸ਼ੀਆਂ ਬਣੀਆਂ ਰਹਿਣਗੀਆਂ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਵੀ ਪ੍ਰਾਪਤ ਹੋਵੇਗਾ।
11 ਫਰਵਰੀ 2024 ਤੋਂ 18 ਮਾਰਚ 2024 ਦੇ ਦੌਰਾਨ ਸ਼ਨੀ ਅਸਤ ਰਹਿਣਗੇ, ਜਿਸ ਦੇ ਕਾਰਣ ਤੁਹਾਨੂੰ ਇਸ ਸਮਾਂ-ਅਵਧੀ ਦੇ ਦੌਰਾਨ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਘੱਟ ਹੀ ਬਣ ਰਹੀ ਹੈ। ਇਸ ਗੋਚਰ ਦੇ ਦੌਰਾਨ ਤੁਹਾਡਾ ਮਨ ਅਸੁਰੱਖਿਆ ਦੀ ਭਾਵਨਾ ਨਾਲ ਘਿਰ ਸਕਦਾ ਹੈ। ਇਸ ਤੋਂ ਬਾਅਦ ਸ਼ਨੀ 18 ਮਾਰਚ 2024 ਨੂੰ ਕੁੰਭ ਰਾਸ਼ੀ ਵਿੱਚ ਉਦੇ ਹੋਣਗੇ ਅਤੇ ਇਹ ਸਮਾਂ ਵੀ ਤੁਹਾਡੇ ਲਈ ਜ਼ਿਆਦਾ ਚੰਗਾ ਨਹੀਂ ਰਹਿਣ ਵਾਲਾ। ਇਸ ਸਮੇਂ ਤੁਹਾਡੀਆਂ ਖੁਸ਼ੀਆਂ ਵਿੱਚ ਕਮੀ ਆ ਸਕਦੀ ਹੈ ਅਤੇ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਵੀ ਡਰ ਹੈ। ਹਾਲਾਂਕਿ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਬ੍ਰਿਹਤ ਕੁੰਡਲੀ: ਗ੍ਰਹਿਆਂ ਦੇ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਵਾਂ ਬਾਰੇ ਜਾਣੋ
ਧਨੂੰ ਰਾਸ਼ੀ
ਸ਼ਨੀ ਧਨੂੰ ਰਾਸ਼ੀ ਵਿੱਚ ਦੂਜੇ ਅਤੇ ਤੀਜੇ ਘਰ ਦੇ ਸਵਾਮੀ ਹਨ ਅਤੇ ਉਹ ਇਸ ਸਾਲ ਕੁੰਭ ਰਾਸ਼ੀ ਵਿੱਚ ਤੀਜੇ ਘਰ ਵਿੱਚ ਰਹਿਣਗੇ। ਧਨੂੰ ਰਾਸ਼ੀ ਦੇ ਲਈ ਸ਼ਨੀ ਇੱਕ ਤਟਸਥ ਗ੍ਰਹਿ ਹੈ ਅਤੇ ਤੀਜਾ ਘਰ ਸਾਹਸ ਦਾ ਹੁੰਦਾ ਹੈ ਅਤੇ ਸ਼ਨੀ ਦੇ ਤੀਜੇ ਘਰ ਵਿੱਚ ਹੋਣ ਨਾਲ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਲਾਭ ਪ੍ਰਾਪਤ ਹੋਵੇਗਾ। ਤੁਹਾਨੂੰ ਪੈਸਾ ਕਮਾਉਣ ਦੇ ਚੰਗੇ ਮੌਕੇ ਮਿਲਣਗੇ ਅਤੇ ਆਪਣੇ ਭੈਣਾਂ-ਭਰਾਵਾਂ ਦਾ ਸਾਥ ਅਤੇ ਸਹਿਯੋਗ ਵੀ ਮਿਲੇਗਾ। ਮਈ 2024 ਤੋਂ ਬਾਅਦ ਤੁਹਾਡੇ ਮਨ ਵਿੱਚ ਨਿਰਾਸ਼ਾ ਪੈਦਾ ਹੋ ਸਕਦੀ ਹੈ ਅਤੇ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਰੁਕਾਵਟਾਂ ਵੀ ਆ ਸਕਦੀਆਂ ਹਨ।
ਸ਼ਨੀ ਗੋਚਰ ਦੇ ਦੌਰਾਨ ਤੁਹਾਨੂੰ ਲਾਭ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੇ ਸਹਿਯੋਗ ਤੋਂ ਲਾਭ ਮਿਲਣ ਦੀ ਵੀ ਸੰਭਾਵਨਾ ਹੈ। ਸ਼ਨੀ ਗੋਚਰ 2024 ਕਹਿੰਦਾ ਹੈ ਕਿ ਤੁਹਾਨੂੰ ਇਸ ਸਮੇਂ ਕਰੀਅਰ ਵਿੱਚ ਅਹੁਦੇ ਵਿੱਚ ਤਰੱਕੀ ਅਤੇ ਹੋਰ ਇਨਸੈਂਟਿਵ ਦੇ ਰੂਪ ਵਿੱਚ ਲਾਭ ਮਿਲ ਸਕਦਾ ਹੈ। ਨਾਲ ਹੀ, ਤੁਹਾਡੇ ਲਈ ਸ਼ਨੀ ਗੋਚਰ ਦੇ ਦੌਰਾਨ ਸਥਾਨ-ਪਰਿਵਰਤਨ ਦੀ ਸੰਭਾਵਨਾ ਵੀ ਬਣ ਰਹੀ ਹੈ ਅਤੇ ਇਹ ਬਦਲਾਵ ਤੁਹਾਡੇ ਲਈ ਬਹੁਤ ਲਾਭਕਾਰੀ ਸਿੱਧ ਹੋਵੇਗਾ। ਪਰਿਵਾਰ ਨੂੰ ਲੈ ਕੇ ਤੁਹਾਡੀਆਂ ਜ਼ਿੰਮੇਦਾਰੀਆਂ ਵਧ ਸਕਦੀਆਂ ਹਨ। ਅਤੇ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੇ ਕਾਰਣ ਤੁਹਾਨੂੰ ਜ਼ਿਆਦਾ ਲੋਨ ਤੱਕ ਲੈਣਾ ਪੈ ਸਕਦਾ ਹੈ। ਇਸ ਨਾਲ ਤੁਹਾਡੇ ਮੋਢਿਆਂ ਉੱਤੇ ਜ਼ਿੰਮੇਦਾਰੀਆਂ ਦਾ ਬੋਝ ਵਧਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ 29 ਜੂਨ 2024 ਤੋਂ 15 ਨਵੰਬਰ 2024 ਦੇ ਦੌਰਾਨ ਸ਼ਨੀ ਵੱਕਰੀ ਰਹਿਣਗੇ ਅਤੇ ਇਹ ਸਮਾਂ ਤੁਹਾਡੇ ਕਰੀਅਰ ਦੇ ਲਈ ਜ਼ਿਆਦਾ ਸ਼ੁਭ ਨਹੀਂ ਹੋਵੇਗਾ। ਇਸ ਸਮੇਂ ਦੇ ਦੌਰਾਨ ਧਨ-ਲਾਭ ਨੂੰ ਲੈ ਕੇ ਤੁਹਾਡੇ ਰਸਤੇ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਅਤੇ ਤੁਹਾਡੇ ਰਿਸ਼ਤਿਆਂ ਵਿੱਚ ਵੀ ਸੁੱਖ ਦੀ ਕਮੀ ਹੋ ਸਕਦੀ ਹੈ।
11 ਫਰਵਰੀ 2024 ਨੂੰ ਸ਼ਨੀ ਅਸਤ ਹੋਣਗੇ ਅਤੇ 18 ਮਾਰਚ 2024 ਤੱਕ ਉਹ ਇਸੇ ਸਥਿਤੀ ਵਿੱਚ ਰਹਿਣਗੇ। ਸ਼ਨੀ ਦਾ ਅਸਤ ਹੋਣਾ ਤੁਹਾਡੇ ਲਈ ਜ਼ਿਆਦਾ ਫਲਦਾਇਕ ਨਹੀਂ ਹੋਵੇਗਾ। ਇਸ ਸਮੇਂ ਦੇ ਦੌਰਾਨ ਤੁਹਾਨੂੰ ਧਨ-ਹਾਨੀ ਹੋਣ ਅਤੇ ਪਰਿਵਾਰਿਕ ਸੁੱਖ ਵਿੱਚ ਕਮੀ ਹੋਣ ਦੇ ਵੀ ਸੰਕੇਤ ਹਨ। 18 ਮਾਰਚ 2024 ਨੂੰ ਸ਼ਨੀ ਕੁੰਭ ਰਾਸ਼ੀ ਵਿੱਚ ਉਦੇ ਹੋਣਗੇ ਅਤੇ ਇਹ ਸਮਾਂ ਤੁਹਾਡੇ ਲਈ ਪ੍ਰਗਤੀਸ਼ੀਲ ਸਾਬਿਤ ਹੋਵੇਗਾ। ਤੁਹਾਨੂੰ ਇਸ ਸਮਾਂ-ਅਵਧੀ ਦੇ ਦੌਰਾਨ ਧਨ-ਲਾਭ ਹੋਵੇਗਾ ਅਤੇ ਤੁਸੀਂ ਪੈਸਿਆਂ ਦੀ ਬੱਚਤ ਕਰਨ ਵਿੱਚ ਵੀ ਸਫਲ ਹੋਵੋਗੇ। ਇਸ ਦੇ ਨਾਲ ਹੀ ਤੁਸੀਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਵੀ ਸੰਤੁਸ਼ਟ ਮਹਿਸੂਸ ਕਰੋਗੇ।
ਮਕਰ ਰਾਸ਼ੀ
ਮਕਰ ਰਾਸ਼ੀ ਵਿੱਚ ਸ਼ਨੀ ਪਹਿਲੇ ਅਤੇ ਦੂਜੇ ਘਰ ਦੇ ਸੁਆਮੀ ਹਨ ਅਤੇ ਉਹ ਕੁੰਭ ਰਾਸ਼ੀ ਵਿੱਚ ਦੂਜੇ ਘਰ ਵਿੱਚ ਰਹਿਣਗੇ। ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਔਸਤ ਪ੍ਰਭਾਵ ਦੇਣ ਵਾਲ਼ਾ ਗ੍ਰਹਿ ਹੈ ਅਤੇ ਕੁੰਡਲੀ ਦਾ ਦੂਜਾ ਘਰ ਆਰਥਿਕ ਸਥਿਤੀ ਨੂੰ ਦਰਸਾਉਂਦਾ ਹੈ ਅਤੇ ਸ਼ਨੀ ਦੇ ਦੂਜੇ ਘਰ ਵਿੱਚ ਹੋਣ ਦੇ ਕਾਰਣ ਤੁਹਾਨੂੰ ਪੈਸਿਆਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਤੁਹਾਡੇ ਖਰਚੇ ਵਧਣ ਦੀ ਵੀ ਸੰਭਾਵਨਾ ਹੈ। ਮਕਰ ਰਾਸ਼ੀ ਦੇ ਜਾਤਕਾਂ ਨੂੰ ਇਸ ਗੋਚਰ ਦੇ ਦੌਰਾਨ ਅੱਖਾਂ ਅਤੇ ਦੰਦਾਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਮਈ 2024 ਤੋਂ ਬਾਅਦ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਅਤੇ ਪਰਿਵਾਰ ਵਿੱਚ ਪਰੇਸ਼ਾਨੀ ਆਉਣ ਦੀ ਸੰਭਾਵਨਾ ਹੈ। ਇਸ ਦੇ ਕਾਰਨ ਪਰਿਵਾਰ ਦੇ ਮੈਂਬਰਾਂ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਖਟਾਸ ਵੀ ਆ ਸਕਦੀ ਹੈ। ਇਸ ਗੋਚਰ ਦੇ ਦੌਰਾਨ ਤੁਸੀਂ ਪੈਸਿਆਂ ਨੂੰ ਲੈ ਕੇ ਜ਼ਿਆਦਾ ਸੁਚੇਤ ਰਹੋਗੇ ਅਤੇ ਤੁਹਾਡਾ ਸਾਰਾ ਧਿਆਨ ਆਪਣੇ ਪਰਿਵਾਰ ਦੇ ਵਿਕਾਸ ਵੱਲ ਰਹਿਣ ਵਾਲਾ ਹੈ। ਸ਼ਨੀ ਦੇ ਦੂਜੇ ਘਰ ਵਿੱਚ ਹੋਣ ਦੇ ਕਾਰਣ ਤੁਸੀਂ ਇਮਾਨਦਾਰੀ ਨਾਲ ਗੱਲ ਕਰੋਗੇ।
ਇਸ ਸਮੇਂ ਦੇ ਦੌਰਾਨ ਤੁਹਾਨੂੰ ਧਨ-ਲਾਭ ਪ੍ਰਾਪਤ ਕਰਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਮਈ 2024 ਤੋਂ ਬਾਅਦ ਤੁਹਾਨੂੰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪੈਸੇ ਖਰਚ ਕਰਨੇ ਪੈ ਸਕਦੇ ਹਨ। ਤੁਸੀਂ ਘਰ ਖਰੀਦਣ ਜਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਦੇ ਬਾਰੇ ਵਿੱਚ ਵੀ ਸੋਚ ਸਕਦੇ ਹੋ। ਸ਼ਨੀ ਗੋਚਰ 2024 ਕਹਿੰਦਾ ਹੈ ਕਿ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੀ ਸਹਾਇਤਾ ਤੋਂ ਲਾਭ ਪ੍ਰਾਪਤ ਹੋਵੇਗਾ। ਇਸ ਗੋਚਰ ਦੇ ਦੌਰਾਨ ਸ਼ਨੀ ਦੂਜੇ ਘਰ ਵਿੱਚ ਰਹਿਣਗੇ, ਜਿਸ ਨਾਲ ਤੁਹਾਨੂੰ ਕੰਮ ਦੇ ਕਾਰਣ ਜ਼ਿਆਦਾ ਯਾਤਰਾਵਾਂ ਕਰਨੀਆਂ ਪੈਣਗੀਆਂ। ਤੁਹਾਡੀ ਆਪਣੇ ਪਰਿਵਾਰ ਦੇ ਨਾਲ ਯਾਤਰਾ ਕਰਨ ਦੀ ਵੀ ਸੰਭਾਵਨਾ ਬਣ ਰਹੀ ਹੈ।
29 ਜੂਨ 2024 ਤੋਂ 15 ਨਵੰਬਰ 2024 ਤੱਕ ਸ਼ਨੀ ਵੱਕਰੀ ਰਹਿਣਗੇ। ਇਸ ਕਾਰਣ ਤੁਸੀਂ ਧਨ-ਲਾਭ ਨੂੰ ਲੈ ਕੇ ਥੋੜਾ ਜਿਹਾ ਅਸੰਤੁਸ਼ਟ ਮਹਿਸੂਸ ਕਰ ਸਕਦੇ ਹੋ। ਇਸ ਸਮੇਂ ਦੇ ਦੌਰਾਨ ਤੁਹਾਡੀ ਆਰਥਿਕ ਸਥਿਤੀ ਵਿੱਚ ਉਤਾਰ-ਚੜ੍ਹਾਅ ਆਉਣ ਦੇ ਸੰਕੇਤ ਹਨ ਅਤੇ ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ। ਨਾਲ ਹੀ, ਤੁਹਾਡੇ ਪਰਿਵਾਰ ਵਿੱਚ ਪਰੇਸ਼ਾਨੀਆਂ ਵਧ ਸਕਦੀਆਂ ਹਨ ਅਤੇ ਆਪਸੀ ਸਮਝ ਦੀ ਕਮੀ ਦੇ ਕਾਰਣ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਗੋਚਰ ਕਾਲ ਵਿੱਚ ਸ਼ਨੀ ਦੇ ਦੂਜੇ ਘਰ ਵਿੱਚ ਹੋਣ ਦੇ ਕਾਰਣ ਤੁਹਾਨੂੰ ਆਪਣਾ ਵਾਇਦਾ ਨਿਭਾਉਣ ਵਿੱਚ ਵੀ ਦਿੱਕਤ ਆ ਸਕਦੀ ਹੈ।
ਇਸ ਤੋਂ ਬਾਅਦ 11 ਫਰਵਰੀ 2024 ਤੋਂ 18 ਮਾਰਚ 2024 ਤੱਕ ਸ਼ਨੀ ਅਸਤ ਰਹਿਣਗੇ, ਜਿਸ ਦੇ ਕਾਰਣ ਤੁਹਾਨੂੰ ਇਸ ਸਮੇਂ ਦੇ ਦੌਰਾਨ ਘੱਟ ਫਲਦਾਇਕ ਨਤੀਜੇ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਇਸ ਸਮੇਂ ਦੇ ਦੌਰਾਨ ਪੈਸਿਆਂ ਨੂੰ ਲੈ ਕੇ ਨੁਕਸਾਨ ਹੋ ਸਕਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਬਹਿਸ ਹੋਣ ਦੇ ਵੀ ਸੰਕੇਤ ਹਨ। 18 ਮਾਰਚ 2024 ਨੂੰ ਸ਼ਨੀ ਦੇ ਕੁੰਭ ਰਾਸ਼ੀ ਵਿੱਚ ਹੋਣ ਦੇ ਕਾਰਣ ਤੁਹਾਨੂੰ ਜ਼ਿਆਦਾ ਚੰਗੇ ਨਤੀਜੇ ਨਹੀਂ ਮਿਲ ਸਕਣਗੇ। ਇਸ ਸਮੇਂ ਦੇ ਦੌਰਾਨ ਤੁਹਾਡਾ ਪੈਸਾ ਕਿਤੇ ਅਟਕ ਸਕਦਾ ਹੈ ਜਾਂ ਆਰਥਿਕ ਸਥਿਤੀ ਵਿੱਚ ਜ਼ਿਆਦਾ ਉਤਾਰ-ਚੜ੍ਹਾਅ ਆਉਣ ਦੇ ਕਾਰਣ ਤੁਹਾਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ। ਤੁਹਾਨੂੰ ਅੱਖਾਂ ਅਤੇ ਦੰਦਾਂ ਵਿੱਚ ਦਰਦ ਹੋਣ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਕੁੰਭ ਰਾਸ਼ੀ
ਸ਼ਨੀ ਕੁੰਭ ਰਾਸ਼ੀ ਵਿੱਚ ਬਾਰ੍ਹਵੇਂ ਅਤੇ ਪਹਿਲੇ ਘਰ ਦੇ ਸੁਆਮੀ ਹਨ ਅਤੇ ਉਹ ਕੁੰਭ ਰਾਸ਼ੀ ਵਿੱਚ ਪਹਿਲੇ ਘਰ ਵਿੱਚ ਰਹਿਣਗੇ। ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਔਸਤ ਪ੍ਰਭਾਵ ਦੇਣ ਵਾਲਾ ਗ੍ਰਹਿ ਹੈ। ਕੁੰਡਲੀ ਦਾ ਪਹਿਲਾ ਘਰ ਜੀਵਨ ਅਤੇ ਭਵਿੱਖ ਦਾ ਹੁੰਦਾ ਹੈ। ਸ਼ਨੀ ਦੇ ਪਹਿਲੇ ਘਰ ਵਿੱਚ ਹੋਣ ਦੇ ਕਾਰਣ ਤੁਹਾਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਅਤੇ ਆਲਸ ਮਹਿਸੂਸ ਹੋ ਸਕਦਾ ਹੈ। ਇਸ ਦੇ ਨਾਲ ਹੀ ਤੁਹਾਡੇ ਆਤਮਵਿਸ਼ਵਾਸ ਵਿੱਚ ਵੀ ਕਮੀ ਆਉਣ ਦੇ ਸੰਕੇਤ ਹਨ। ਤੁਹਾਨੂੰ ਅੱਖਾਂ ਅਤੇ ਦੰਦਾਂ ਵਿੱਚ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਮਈ ਦੇ ਮਹੀਨੇ ਤੋਂ ਬਾਅਦ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਆਉਣ ਅਤੇ ਤੁਹਾਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੇ ਦੌਰਾਨ ਤੁਹਾਨੂੰ ਲੱਤਾਂ ਅਤੇ ਪੱਟਾਂ ਵਿੱਚ ਦਰਦ ਦੇ ਨਾਲ-ਨਾਲ ਤਣਾਅ ਹੋਣ ਦਾ ਵੀ ਡਰ ਹੈ। ਸ਼ਨੀ ਦੇ ਗੋਚਰ ਦੇ ਦੌਰਾਨ ਤੁਹਾਨੂੰ ਧਨ-ਲਾਭ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਦੇਰੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਈ 2024 ਤੋਂ ਬਾਅਦ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਲੈ ਕੇ ਤੁਹਾਡਾ ਕੁਝ ਖਰਚਾ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਨਿਵੇਸ਼ ਦੇ ਲਈ ਘਰ ਖਰੀਦਣ ਦੇ ਬਾਰੇ ਵਿੱਚ ਵੀ ਸੋਚ ਸਕਦੇ ਹੋ।
ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੀ ਮਦਦ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਗੋਚਰ ਦੇ ਦੌਰਾਨ ਸ਼ਨੀ ਪਹਿਲੇ ਘਰ ਵਿੱਚ ਰਹਿਣਗੇ, ਜਿਸ ਦੇ ਕਾਰਣ ਤੁਹਾਨੂੰ ਆਪਣੇ ਕੰਮ ਨੂੰ ਲੈ ਕੇ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਤੁਸੀਂ ਆਪਣੇ ਪਰਿਵਾਰ ਦੇ ਨਾਲ ਵੀ ਕਿਤੇ ਯਾਤਰਾ ਲਈ ਜਾਣ ਦੀ ਯੋਜਨਾ ਬਣਾ ਸਕਦੇ ਹੋ। ਤੁਹਾਨੂੰ ਇਸ ਗੋਚਰ ਦੇ ਦੌਰਾਨ ਕੰਮ ਦੇ ਕਾਰਣ ਆਪਣੀ ਇੱਛਾ ਦੇ ਵਿਰੁੱਧ ਕੁਝ ਯਾਤਰਾਵਾਂ ਲਈ ਜਾਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੇ ਖਰਚਿਆਂ ਵਿੱਚ ਵੀ ਵਾਧਾ ਹੋਣ ਦੇ ਸੰਕੇਤ ਹਨ।
29 ਜੂਨ 2024 ਤੋਂ 15 ਨਵੰਬਰ 2024 ਤੱਕ ਸ਼ਨੀ ਵੱਕਰੀ ਰਹਿਣਗੇ ਅਤੇ ਇਸ ਸਮੇਂ ਧਨ-ਲਾਭ ਨੂੰ ਲੈ ਕੇ ਤੁਸੀਂ ਸੰਤੁਸ਼ਟ ਮਹਿਸੂਸ ਕਰੋਗੇ। ਸ਼ਨੀ ਗੋਚਰ 2024 ਦੇ ਅਨੁਸਾਰ, ਤੁਹਾਨੂੰ ਇਸ ਸਮੇਂ ਆਪਣੇ ਕਿਸਮਤ ਦਾ ਸਾਥ ਮਿਲੇਗਾ ਅਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਹਾਲਾਂਕਿ ਤੁਹਾਡੀ ਆਪਣੇ ਕੁਝ ਦੋਸਤਾਂ ਨਾਲ ਅਣਬਣ ਹੋ ਸਕਦੀ ਹੈ। ਕਾਰੋਬਾਰੀਆਂ ਨੂੰ ਆਪਣੇ ਖੇਤਰ ਵਿੱਚ ਕੁਝ ਪਰੇਸ਼ਾਨੀਆਂ ਆਉਣ ਦੀ ਸੰਭਾਵਨਾ ਹੈ। ਜਿਹੜੇ ਜਾਤਕ ਪਾਰਟਨਰਸ਼ਿਪ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਦਾ ਆਪਣੇ ਪਾਰਟਨਰ ਦੇ ਨਾਲ ਮਤਭੇਦ ਹੋ ਸਕਦਾ ਹੈ।
11 ਫਰਵਰੀ 2024 ਤੋਂ 18 ਮਾਰਚ 2024 ਤੱਕ ਸ਼ਨੀ ਅਸਤ ਰਹਿਣਗੇ ਜੋ ਕਿ ਤੁਹਾਡੀ ਸਿਹਤ ਦੇ ਲਈ ਚੰਗਾ ਸੰਕੇਤ ਨਹੀਂ ਹੈ। ਇਸ ਸਮੇਂ ਦੇ ਦੌਰਾਨ ਤੁਹਾਨੂੰ ਆਲਸ ਮਹਿਸੂਸ ਹੋ ਸਕਦਾ ਹੈ ਅਤੇ ਤੁਹਾਡੇ ਵੱਲੋਂ ਆਪਣੇ ਕੰਮਾਂ ਨੂੰ ਲੈ ਕੇ ਦ੍ਰਿੜਤਾ ਵਿੱਚ ਕਮੀ ਆ ਸਕਦੀ ਹੈ। 18 ਮਾਰਚ 2024 ਨੂੰ ਸ਼ਨੀ ਕੁੰਭ ਰਾਸ਼ੀ ਵਿੱਚ ਉਦੇ ਹੋਣਗੇ। ਤੁਹਾਨੂੰ ਆਪਣੇ ਕਰੀਅਰ ਵਿੱਚ ਚੰਗੇ ਲਾਭ ਪ੍ਰਾਪਤ ਹੋਣਗੇ ਅਤੇ ਨੌਕਰੀ ਦੇ ਨਵੇਂ ਮੌਕੇ ਮਿਲਣ ਨਾਲ ਤੁਸੀਂ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਤੁਹਾਨੂੰ ਵਿਦੇਸ਼ ਤੋਂ ਵੀ ਨੌਕਰੀ ਦਾ ਆਫਰ ਮਿਲ ਸਕਦਾ ਹੈ ਅਤੇ ਇਸ ਨੂੰ ਲੈ ਕੇ ਤੁਹਾਡੇ ਮਨ ਵਿੱਚ ਕਾਫੀ ਸੰਤੁਸ਼ਟੀ ਰਹੇਗੀ।
ਮੀਨ ਰਾਸ਼ੀ
ਸ਼ਨੀ ਮੀਨ ਰਾਸ਼ੀ ਵਿੱਚ ਗਿਆਰ੍ਹਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਉਹ ਕੁੰਭ ਰਾਸ਼ੀ ਵਿੱਚ ਬਾਰ੍ਹਵੇਂ ਘਰ ਵਿੱਚ ਰਹਿਣਗੇ। ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਇੱਕ ਤਟਸਥ ਗ੍ਰਹਿ ਹੈ। ਸ਼ਨੀ ਦੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਨਾਲ ਤੁਹਾਨੂੰ ਪੈਸਿਆਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਡਰ ਹੈ ਅਤੇ ਤੁਹਾਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਉਣ ਦੀ ਪਰੇਸ਼ਾਨੀ ਵੀ ਹੋ ਸਕਦੀ ਹੈ। ਇਸ ਗੋਚਰ ਦੇ ਦੌਰਾਨ ਤੁਹਾਡੀਆਂ ਲੱਤਾਂ ਅਤੇ ਪੱਟਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਮਈ 2024 ਤੋਂ ਬਾਅਦ ਤੁਹਾਡਾ ਆਪਣੇ ਭੈਣਾਂ-ਭਰਾਵਾਂ ਨਾਲ ਮਤਭੇਦ ਹੋ ਸਕਦਾ ਹੈ ਅਤੇ ਯਾਤਰਾ ਦੇ ਦੌਰਾਨ ਤੁਹਾਨੂੰ ਧਨ-ਹਾਨੀ ਵੀ ਝੱਲਣੀ ਪੈ ਸਕਦੀ ਹੈ। ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਵਧੇ ਹੋਏ ਖਰਚਿਆਂ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਇਹਨਾਂ ਖਰਚਿਆਂ ਨੂੰ ਸੰਭਾਲ ਨਾ ਸਕੋ। ਸ਼ਨੀ ਦੇ ਗੋਚਰ ਦੇ ਦੌਰਾਨ ਤੁਸੀਂ ਆਪਣੀਆਂ ਯੋਜਨਾਵਾਂ ਨੂੰ ਚੰਗੀ ਤਰ੍ਹਾਂ ਬਣਾ ਸਕਣ ਵਿੱਚ ਅਸਫਲ ਹੋ ਸਕਦੇ ਹੋ। ਤੁਹਾਡੇ ਪਰਿਵਾਰ ਵਿੱਚ ਵੀ ਕੁਝ ਪਰੇਸ਼ਾਨੀਆਂ ਆਉਣ ਦੇ ਆਸਾਰ ਹਨ।
ਸ਼ਨੀ ਦੇ ਬਾਰ੍ਹਵੇਂ ਘਰ ਵਿੱਚ ਹੋਣ ਦੇ ਕਾਰਣ ਤੁਹਾਨੂੰ ਆਪਣੇ ਕਰੀਅਰ ਨੂੰ ਲੈ ਕੇ ਕਈ ਵਾਰ ਅਣਚਾਹੀਆਂ ਯਾਤਰਾਵਾਂ ਲਈ ਵੀ ਜਾਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੀ ਆਪਣੇ ਪਰਿਵਾਰ ਦੇ ਨਾਲ ਵੀ ਯਾਤਰਾ ਉੱਤੇ ਜਾਣ ਦੀ ਸੰਭਾਵਨਾ ਬਣ ਰਹੀ ਹੈ ਅਤੇ ਤੁਹਾਨੂੰ ਅਣਚਾਹੇ ਖਰਚਿਆਂ ਨੂੰ ਲੈ ਕੇ ਪਰੇਸ਼ਾਨੀ ਹੋ ਸਕਦੀ ਹੈ।
ਇਸ ਤੋਂ ਬਾਅਦ 29 ਜੂਨ 2024 ਤੋਂ 15 ਦਸੰਬਰ 2024 ਤੱਕ ਸ਼ਨੀ ਵੱਕਰੀ ਰਹਿਣਗੇ, ਜਿਸ ਦੇ ਕਾਰਣ ਤੁਹਾਡੇ ਖਰਚੇ ਦੁੱਗਣੇ ਹੋ ਜਾਣਗੇ ਅਤੇ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਰਣ ਵੀ ਚਿੰਤਾ ਹੋ ਸਕਦੀ ਹੈ। ਖਰਚੇ ਵਧਣ ਦੇ ਕਾਰਨ ਤੁਸੀਂ ਕਿਸੇ ਪਰੇਸ਼ਾਨੀ ਵਿੱਚ ਵੀ ਫਸ ਸਕਦੇ ਹੋ। ਆਪਣੇ ਖਰਚਿਆਂ ਨੂੰ ਸੰਭਾਲਣ ਦੇ ਲਈ ਤੁਹਾਨੂੰ ਲੋਨ ਤੱਕ ਲੈਣਾ ਪੈ ਸਕਦਾ ਹੈ। ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਵਿੱਚ ਦਿੱਕਤ ਆਉਣ ਦੀ ਸੰਭਾਵਨਾ ਹੈ ਅਤੇ ਜਿਹੜੇ ਜਾਤਕ ਪਾਰਟਨਰਸ਼ਿਪ ਵਿੱਚ ਕਾਰੋਬਾਰ ਕਰਦੇ ਹਨ, ਉਹਨਾਂ ਦੀ ਆਪਣੇ ਕਾਰੋਬਾਰੀ ਪਾਰਟਨਰ ਦੇ ਨਾਲ ਅਣਬਣ ਹੋ ਸਕਦੀ ਹੈ।
11 ਫਰਵਰੀ 2024 ਤੋਂ 18 ਮਾਰਚ 2024 ਦੇ ਦੌਰਾਨ ਸ਼ਨੀ ਅਸਤ ਰਹਿਣਗੇ ਅਤੇ ਇਸ ਦੌਰਾਨ ਤੁਹਾਨੂੰ ਨੀਂਦ ਵਿੱਚ ਕਮੀ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਤੁਹਾਡੇ ਸਾਹਸ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ 18 ਮਾਰਚ 2024 ਨੂੰ ਸ਼ਨੀ ਕੁੰਭ ਰਾਸ਼ੀ ਵਿੱਚ ਉਦੇ ਹੋਣਗੇ ਅਤੇ ਇੱਥੋਂ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ। ਤੁਹਾਨੂੰ ਨੌਕਰੀ ਦੇ ਲਈ ਵਿਦੇਸ਼ ਤੋਂ ਨਵੇਂ ਮੌਕੇ ਮਿਲ ਸਕਦੇ ਹਨ। ਨਾਲ ਹੀ, ਤੁਹਾਨੂੰ ਕਿਸੇ ਬਾਹਰੀ ਸਰੋਤ ਤੋਂ ਚੰਗਾ ਪੈਸਾ ਕਮਾਉਣ ਦਾ ਮੌਕਾ ਮਿਲੇਗਾ। ਸ਼ਨੀ ਗੋਚਰ 2024 ਦੇ ਅਨੁਸਾਰ, ਸ਼ਨੀ ਦੇ ਕੁੰਭ ਰਾਸ਼ੀ ਵਿੱਚ ਉਦੇ ਹੋਣ ਦੇ ਕਾਰਣ ਤੁਹਾਨੂੰ ਨੌਕਰੀ ਦੇ ਅਜਿਹੇ ਨਵੇਂ ਮੌਕੇ ਮਿਲ ਸਕਦੇ ਹਨ, ਜਿਨਾਂ ਨੂੰ ਪ੍ਰਾਪਤ ਕਰ ਕੇ ਤੁਸੀਂ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ।
ਸਭ ਤਰਾਂ ਦੇ ਜੋਤਿਸ਼ ਸਬੰਧੀ ਉਪਾਵਾਂ ਲਈ ਕਲਿਕ ਕਰੋ : ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ਼ ਜ਼ਰੂਰ ਪਸੰਦ ਆਇਆ ਹੋਵੇਗਾ। ਐਸਟ੍ਰੋਸੇਜ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!