ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ (24 ਜਨਵਰੀ, 2025)
ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ 24 ਜਨਵਰੀ, 2025 ਦੀ ਸ਼ਾਮ 05:26 ਵਜੇ ਹੋਣ ਜਾ ਰਿਹਾ ਹੈ। ਐਸਟ੍ਰੋਸੇਜ ਦੇ ਇਸ ਖਾਸ ਲੇਖ ਵਿੱਚ ਤੁਹਾਨੂੰ ਮਕਰ ਰਾਸ਼ੀ ਵਿੱਚ ਬੁੱਧ ਦੇ ਗੋਚਰ ਨਾਲ ਜੁੜੀ ਸਾਰੀ ਜਾਣਕਾਰੀ ਮਿਲੇਗੀ, ਜਿਵੇਂ ਕਿ ਤਰੀਕ, ਸਮਾਂ ਅਤੇ ਰਾਸ਼ੀਆਂ 'ਤੇ ਪ੍ਰਭਾਵ। ਇਸ ਤੋਂ ਇਲਾਵਾ, ਇੱਥੇ ਅਸੀਂ ਤੁਹਾਨੂੰ ਬੁੱਧ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਲਈ ਭਵਿੱਖਬਾਣੀਆਂ ਦੇ ਨਾਲ-ਨਾਲ ਸਰਲ ਅਤੇ ਯਕੀਨੀ ਉਪਾਅ ਵੀ ਪ੍ਰਦਾਨ ਕਰਾਂਗੇ, ਜਿਸ ਦੀ ਮੱਦਦ ਨਾਲ ਤੁਸੀਂ ਆਪਣੇ ਆਓਣ ਵਾਲ਼ੇ ਕੱਲ੍ਹ ਨੂੰ ਬਿਹਤਰ ਬਣਾ ਸਕਦੇ ਹੋ। ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਨੌ ਗ੍ਰਹਾਂ ਦੇ ਯੁਵਰਾਜ ਦਾ ਦਰਜਾ ਪ੍ਰਾਪਤ ਹੈ ਅਤੇ ਇਸ ਦੀ ਸਥਿਤੀ ਸੂਰਜ ਮਹਾਰਾਜ ਦੇ ਸਭ ਤੋਂ ਨਜ਼ਦੀਕ ਹੁੰਦੀ ਹੈ। ਹੁਣ ਬੁੱਧ ਮਹਾਰਾਜ ਮਕਰ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਆਓ ਇਸ ਲੇਖ਼ ਦੀ ਸ਼ੁਰੂਆਤ ਕਰੀਏ ਅਤੇ ਜੋਤਿਸ਼ ਵਿੱਚ ਬੁੱਧ ਗ੍ਰਹਿ ਦੇ ਮਹੱਤਵ ਬਾਰੇ ਜਾਣੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮਕਰ ਰਾਸ਼ੀ ਵਿੱਚ ਬੁੱਧ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਦਾ ਮਹੱਤਵ
ਬੁੱਧ ਨੂੰ ਬੁੱਧੀ ਦਾ ਗ੍ਰਹਿ ਕਿਹਾ ਜਾਂਦਾ ਹੈ ਅਤੇ ਇਸ ਦੇ ਅਸ਼ੀਰਵਾਦ ਤੋਂ ਬਿਨਾਂ ਵਿਅਕਤੀ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦਾ ਹੈ। ਰਾਸ਼ੀ ਚੱਕਰ ਵਿੱਚ, ਬੁੱਧ ਦੇਵ ਨੂੰ ਮਿਥੁਨ ਰਾਸ਼ੀ ਅਤੇ ਕੰਨਿਆ ਰਾਸ਼ੀ ਉੱਤੇ ਸੁਆਮਿੱਤਵ ਪ੍ਰਾਪਤ ਹੈ। ਇਹ ਆਪਣੇ ਸੁਆਮਿੱਤਵ ਵਾਲ਼ੀ ਕੰਨਿਆ ਰਾਸ਼ੀ ਵਿੱਚ ਉੱਚ ਦੇ ਹੁੰਦੇ ਹਨ।
ਬੁੱਧ ਦੇਵ ਜਾਤਕ ਨੂੰ ਨਵੀਆਂ ਚੀਜ਼ਾਂ ਸਿੱਖਣ ਵਿਚ ਮੱਦਦ ਕਰਦੇ ਹਨ ਅਤੇ ਕਾਰੋਬਾਰ ਵਿੱਚ ਸਫਲਤਾ ਪ੍ਰਾਪਤ ਕਰਵਾਓਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਅਜਿਹੀ ਸਥਿਤੀ ਵਿੱਚ, ਕਾਰੋਬਾਰ, ਖਾਸ ਤੌਰ 'ਤੇ ਟ੍ਰੇਡ ਨਾਲ ਜੁੜੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਦੀ ਮਜ਼ਬੂਤ ਸਥਿਤੀ ਇਸ ਖੇਤਰ ਵਿੱਚ ਸਫਲਤਾ ਪ੍ਰਦਾਨ ਕਰਦੀ ਹੈ। ਇਸ ਦੇ ਉਲਟ, ਜਿਹੜੇ ਜਾਤਕਾਂ ਦੀ ਕੁੰਡਲੀ 'ਚ ਬੁੱਧ ਦੇਵ ਕਮਜ਼ੋਰ ਸਥਿਤੀ 'ਚ ਮੀਨ ਰਾਸ਼ੀ 'ਚ ਮੌਜੂਦ ਹੁੰਦੇ ਹਨ, ਉਹ ਜਲਦੀ ਥੱਕ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਇਸੇ ਕ੍ਰਮ ਵਿੱਚ, ਜਦੋਂ ਮਹਾਰਾਜ ਬੁੱਧ ਦਾ ਸ਼ੁਭ ਅਤੇ ਲਾਭਕਾਰੀ ਗ੍ਰਹਿ ਬ੍ਰਹਸਪਤੀ ਨਾਲ ਸੰਯੋਜਨ ਹੁੰਦਾ ਹੈ, ਤਾਂ ਜਾਤਕਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਇਸ ਦੇ ਨਾਲ ਹੀ, ਜੇਕਰ ਕੁੰਡਲੀ 'ਚ ਬੁੱਧ ਗ੍ਰਹਿ ਰਾਹੂ-ਕੇਤੂ ਵਰਗੇ ਪਾਪੀ ਗ੍ਰਹਾਂ ਦੇ ਨਾਲ ਮੌਜੂਦ ਹੁੰਦੇ ਹਨ, ਤਾਂ ਜਾਤਕਾਂ ਨੂੰ ਜੀਵਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਬੁੱਧ ਆਪਣੇ ਸੁਆਮਿੱਤਵ ਵਾਲ਼ੀ ਮਿਥੁਨ ਰਾਸ਼ੀ ਵਿੱਚ ਬੈਠੇ ਹੁੰਦੇ ਹਨ, ਤਾਂ ਜਾਤਕ ਦੀ ਦਿਲਚਸਪੀ ਯਾਤਰਾ ਵਿੱਚ ਹੁੰਦੀ ਹੈ ਅਤੇ ਉਹ ਆਪਣੇ ਜੀਵਨ ਵਿੱਚ ਬਹੁਤ ਯਾਤਰਾ ਕਰਦਾ ਹੈ। ਨਾਲ ਹੀ, ਅਜਿਹੇ ਵਿਅਕਤੀ ਦਾ ਨਿੱਜੀ ਵਿਕਾਸ ਵੱਲ ਝੁਕਾਅ ਹੁੰਦਾ ਹੈ। ਹਾਲਾਂਕਿ, ਜਦੋਂ ਬੁੱਧ ਕੰਨਿਆ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ, ਤਾਂ ਜਾਤਕ ਦੀ ਦਿਲਚਸਪੀ ਗੂੜ੍ਹ ਵਿਗਿਆਨ, ਜੋਤਿਸ਼ ਅਤੇ ਵਪਾਰ ਵਿੱਚ ਹੁੰਦੀ ਹੈ।
ਹੁਣ ਬੁੱਧ ਗ੍ਰਹਿ ਮਕਰ ਰਾਸ਼ੀ ਵਿੱਚ ਗੋਚਰ ਕਰਨ ਵਾਲ਼ੇ ਹਨ, ਜੋ ਕਿ ਰਾਸ਼ੀ ਚੱਕਰ ਦੀ ਦਸਵੀਂ ਰਾਸ਼ੀ ਹੈ। ਨਾਲ ਹੀ, ਮਕਰ ਰਾਸ਼ੀ ਦਾ ਸਬੰਧ ਦਸਵੇਂ ਘਰ ਨਾਲ ਹੈ। ਅਜਿਹੇ ਵਿੱਚ, ਇਸ ਰਾਸ਼ੀ ਵਿੱਚ ਦਸਵੇਂ ਘਰ ਅਤੇ ਸ਼ਨੀ ਗ੍ਰਹਿ ਦੇ ਗੁਣ ਮੌਜੂਦ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਕਰ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਹਨ।
ਮਕਰ ਰਾਸ਼ੀ ਪ੍ਰਿਥਵੀ ਤੱਤ ਦੀ ਇਸਤਰੀ ਸੁਭਾਅ ਦੀ ਰਾਸ਼ੀ ਹੈ, ਜੋ ਭੌਤਿਕਵਾਦੀ ਸੋਚ ਅਤੇ ਕਾਰਜਾਂ ਦੇ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ। ਇਹ ਬੁੱਧ ਗ੍ਰਹਿ ਲਈ ਅਨੁਕੂਲ ਮੰਨੀ ਜਾਂਦੀ ਹੈ, ਕਿਉਂਕਿ ਬੁੱਧ ਇੱਕ ਬੁੱਧੀਮਾਨ ਗ੍ਰਹਿ ਹੈ ਅਤੇ ਇਸ ਰਾਸ਼ੀ ਵਿੱਚ ਇਹ ਚੰਗੀ ਸਥਿਤੀ ਵਿੱਚ ਹੁੰਦੇ ਹਨ। ਜਦੋਂ ਬੁੱਧ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ, ਤਾਂ ਉਨ੍ਹਾਂ ਦਾ ਸੁਭਾਅ ਵਿਵਹਾਰਿਕ ਅਤੇ ਭੌਤਿਕਵਾਦੀ ਹੋਵੇਗਾ। ਨਾਲ਼ ਹੀ, ਇਹ ਸਮਾਂ ਉਨ੍ਹਾਂ ਲੋਕਾਂ ਲਈ ਸ਼ਾਨਦਾਰ ਮੰਨਿਆ ਜਾਵੇਗਾ, ਜਿਹੜੇ ਮੀਡੀਆ, ਮਾਸ ਕਮਿਊਨਿਕੇਸ਼ਨ, ਅਕਾਊਂਟਿੰਗ, ਫਾਇਨੈਂਸ ਜਾਂ ਇਨਵੈਸਟਮੈਂਟ ਬੈਂਕਿੰਗ ਆਦਿ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਹਾਲਾਂਕਿ, ਬੁੱਧ ਦਾ ਇਹ ਗੋਚਰ ਹਰ ਵਿਅਕਤੀ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹ ਪੂਰੀ ਤਰ੍ਹਾਂ ਜਾਤਕ ਦੀ ਕੁੰਡਲੀ ਵਿੱਚ ਬੁੱਧ ਦੀ ਸਥਿਤੀ ਅਤੇ ਦਸ਼ਾ ’ਤੇ ਨਿਰਭਰ ਕਰਦਾ ਹੈ।
ਆਓ ਹੁਣ ਅੱਗੇ ਵਧੀਏ ਅਤੇ ਇਸ ਖਾਸ ਲੇਖ ਰਾਹੀਂ ਸਭ 12 ਰਾਸ਼ੀਆਂ ਦੇ ਜਾਤਕਾਂ ਦੇ ਜੀਵਨ 'ਤੇਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵਾਂ ਬਾਰੇ ਜਾਣੀਏ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Transit in Capricorn
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮਕਰ ਰਾਸ਼ੀ ਵਿੱਚ ਬੁੱਧ ਦਾ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਵਾਲ਼ਿਆਂ ਦੀ ਕੁੰਡਲੀ ਵਿੱਚ ਬੁੱਧ ਦੇਵ ਤੁਹਾਡੇ ਤੀਜੇ ਅਤੇ ਛੇਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ, ਜੋ ਕਿ ਪੇਸ਼ੇਵਰ ਜੀਵਨ, ਕਰੀਅਰ ਅਤੇ ਸਮਾਜਿਕ ਛਵੀ ਦੇ ਘਰ ਅਰਥਾਤ ਦਸਵੇਂ ਘਰ ਵਿੱਚ ਸਕਾਰਾਤਮਕ ਨਤੀਜੇ ਪ੍ਰਦਾਨ ਕਰਦੇ ਹਨ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡੀ ਸੰਚਾਰ ਕੁਸ਼ਲਤਾ ਸ਼ਾਨਦਾਰ ਰਹੇਗੀ, ਅਤੇ ਅਜਿਹੇ ਵਿੱਚ, ਜਿਹੜੇ ਜਾਤਕ ਮੀਡੀਆ ਅਤੇ ਮਾਸ ਕਮਿਊਨਿਕੇਸ਼ਨ ਆਦਿ ਨਾਲ ਜੁੜੇ ਖੇਤਰਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਲਈ ਇਹ ਅਵਧੀ ਅਨੁਕੂਲ ਰਹੇਗੀ। ਮੇਖ਼ ਰਾਸ਼ੀ ਦੇ ਜਿਹੜੇ ਜਾਤਕ ਅਕਾਉਂਟਿੰਗ, ਫਾਇਨੈਂਸ ਅਤੇ ਇਨਵੈਸਟਮੈਂਟ ਬੈਂਕਿੰਗ ਸੈਕਟਰ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਦਾ ਕਰੀਅਰ ਤਰੱਕੀ ਦੇ ਰਸਤੇ ‘ਤੇ ਅੱਗੇ ਵਧੇਗਾ। ਜਿਹੜੇ ਜਾਤਕ ਲੰਬੇ ਸਮੇਂ ਤੋਂ ਨੌਕਰੀ ਦੀ ਭਾਲ਼ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀ ਮਨਪਸੰਦ ਨੌਕਰੀ ਮਿਲ ਸਕਦੀ ਹੈ।
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਯੋਗਿਤਾ ਵਿੱਚ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਾ ਕਰ ਰਹੇ ਹੋ, ਭਾਵੇਂ ਤੁਸੀਂ ਇੱਕ ਕਲਾਕਾਰ, ਡਾਂਸਰ ਜਾਂ ਲੇਖਕ ਹੋ, ਤਾਂ ਇਸ ਅਵਧੀ ਵਿੱਚ ਤੁਹਾਨੂੰ ਆਪਣੇ ਸਹਿਕਰਮੀਆਂ ਜਾਂ ਆਲ਼ੇ-ਦੁਆਲ਼ੇ ਦੇ ਲੋਕਾਂ ਦਾ ਪੂਰਾ ਸਾਥ ਮਿਲੇਗਾ। ਇਹ ਵੀ ਸੰਭਵ ਹੈ ਕਿ ਇਸ ਦੌਰਾਨ ਤੁਹਾਨੂੰ ਨੌਕਰੀ ਦੇ ਸਬੰਧ ਵਿੱਚ ਛੋਟੀ ਦੂਰੀ ਦੀਆਂ ਯਾਤਰਾਵਾਂ ਕਰਨੀਆਂ ਪੈਣ, ਜਿਸ ਕਰਕੇ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਤੁਹਾਡੇ ਦਸਵੇਂ ਘਰ ਵਿੱਚ ਬੈਠੇ ਬੁੱਧ ਦੀ ਦ੍ਰਿਸ਼ਟੀ ਤੁਹਾਡੇ ਮਾਤ੍ਰਿਤੱਵ ਅਤੇ ਪਰਿਵਾਰਕ ਜੀਵਨ ਦੇ ਘਰ ਅਰਥਾਤ ਚੌਥੇ ਘਰ ’ਤੇ ਹੋਵੇਗੀ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਹਰ ਕਦਮ ’ਤੇ ਆਪਣੀ ਮਾਂ ਦਾ ਸਾਥ ਮਿਲੇਗਾ ਅਤੇ ਘਰ-ਪਰਿਵਾਰ ਦਾ ਮਾਹੌਲ ਵੀ ਸ਼ਾਂਤੀਪੂਰਣ ਬਣਿਆ ਰਹੇਗਾ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਬੁੱਧ ਦਾ ਇਹ ਗੋਚਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਰਹੇਗਾ।
ਉਪਾਅ: ਘਰ ਅਤੇ ਆਫਿਸ ਵਿੱਚ ਬੁੱਧ ਯੰਤਰ ਦੀ ਸਥਾਪਨਾ ਕਰੋ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ। ਇਸ ਕਰਕੇ, ਇਹ ਤੁਹਾਡੇ ਲਈ ਇੱਕ ਮਹੱਤਵਪੂਰਣ ਗ੍ਰਹਿ ਮੰਨੇ ਜਾਂਦੇ ਹਨ, ਜੋ ਹੁਣ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਬੁੱਧ ਗੋਚਰ ਦੇ ਦੌਰਾਨ ਤੁਹਾਨੂੰ ਹਰ ਕਦਮ ’ਤੇ ਕਿਸਮਤ ਦਾ ਸਾਥ ਮਿਲੇਗਾ। ਇਸ ਰਾਸ਼ੀ ਦੇ ਜਿਹੜੇ ਜਾਤਕ ਲੇਖਣ, ਪਬਲਿਸ਼ਿੰਗ, ਅਧਿਆਪਣ ਆਦਿ ਖੇਤਰਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਲਈ ਬੁੱਧ ਦਾ ਇਹ ਗੋਚਰ ਬਹੁਤ ਵਧੀਆ ਰਹੇਗਾ। ਇਸ ਦੇ ਨਾਲ ਹੀ, ਕੰਮ ਦੇ ਸਿਲਸਿਲੇ ਵਿੱਚ ਕੀਤੀਆਂ ਯਾਤਰਾਵਾਂ ਤੁਹਾਡੇ ਲਈ ਫਲਦਾਇਕ ਸਿੱਧ ਹੋਣਗੀਆਂ। ਇਸ ਰਾਸ਼ੀ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਿਲਣ ਵਾਲੀ ਸਫਲਤਾ ਅਤੇ ਉਪਲਬਧੀਆਂ ਨੂੰ ਦੇਖ ਕੇ ਮਾਣ ਮਹਿਸੂਸ ਕਰਨਗੇ।
ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਇਸ ਰਾਸ਼ੀ ਦੇ ਵਿਦਿਆਰਥੀਆਂ ਲਈ ਬਹੁਤ ਸ਼ੁਭ ਰਹੇਗਾ, ਖਾਸ ਤੌਰ ‘ਤੇ ਉਨ੍ਹਾਂ ਜਾਤਕਾਂ ਲਈ, ਜਿਹੜੇ ਪੀ ਐਚ ਡੀ ਜਾਂ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੇ ਹਨ ਅਤੇ ਉੱਚ-ਵਿੱਦਿਆ ਹਾਸਲ ਕਰਨ ਦੀ ਇੱਛਾ ਰੱਖਦੇ ਹਨ। ਇਸ ਤੋਂ ਇਲਾਵਾ, ਇਹ ਲੋਕ ਧਾਰਮਿਕ ਅਤੇ ਪੁਰਾਣਕ ਕਹਾਣੀਆਂ ਵਿੱਚ ਦਿਲਚਸਪੀ ਲੈਣਗੇ ਅਤੇ ਇਨ੍ਹਾਂ ਕਿਤਾਬਾਂ ਦਾ ਅਧਿਐਨ ਕਰਦੇ ਹੋਏ ਨਜ਼ਰ ਆਉਣਗੇ। ਦੂਜੇ ਪਾਸੇ, ਜੇਕਰ ਤੁਸੀਂ ਇੱਕ ਦਰਸ਼ਨ-ਸ਼ਾਸਤਰੀ, ਸਲਾਹਕਾਰ, ਮੈਂਟਰ ਜਾਂ ਅਧਿਆਪਕ ਹੋ, ਤਾਂ ਤੁਸੀਂ ਦੂਜਿਆਂ ਨੂੰ ਆਸਾਨੀ ਨਾਲ ਪ੍ਰਭਾਵਿਤ ਕਰਨ ਵਿੱਚ ਸਮਰੱਥ ਹੋਵੋਗੇ। ਇਸ ਗੋਚਰ ਦੇ ਦੌਰਾਨ ਤੁਹਾਡੀ ਸੰਚਾਰ ਕੁਸ਼ਲਤਾ ਬਹੁਤ ਵਧੀਆ ਰਹੇਗੀ ਅਤੇ ਤੁਸੀਂ ਉਨ੍ਹਾਂ ਨੂੰ ਸਹੀ ਰਸਤੇ ’ਤੇ ਲੈ ਕੇ ਜਾਣ ਵਿੱਚ ਮੱਦਦਗਾਰ ਹੋਵੋਗੇ। ਇਸ ਸਮੇਂ ਤੁਹਾਨੂੰ ਆਪਣੇ ਪਿਤਾ, ਗੁਰੂ ਅਤੇ ਮੈਂਟਰ ਦਾ ਪੂਰਾ ਸਾਥ ਮਿਲੇਗਾ ਅਤੇ ਕਿਸਮਤ ਤੁਹਾਡੇ ਪੱਖ ਵਿੱਚ ਹੋਵੇਗੀ। ਨੌਵੇਂ ਘਰ ਵਿੱਚ ਮੌਜੂਦ ਬੁੱਧ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਤੀਜੇ ਘਰ ‘ਤੇ ਹੋਵੇਗੀ। ਇਸ ਦੇ ਕਾਰਨ, ਤੁਹਾਨੂੰ ਆਪਣੇ ਛੋਟੇ ਭੈਣ-ਭਰਾਵਾਂ ਦਾ ਸਾਥ ਮਿਲੇਗਾ ਅਤੇ ਤੁਹਾਨੂੰ ਨੇੜਲੇ ਤੀਰਥ ਸਥਾਨ ਦੀ ਯਾਤਰਾ ਕਰਨ ਦੇ ਮੌਕੇ ਪ੍ਰਾਪਤ ਹੋਣਗੇ।
ਉਪਾਅ: ਹਰ ਰੋਜ਼'ॐ ਗੰ ਗਣਪਤਯੇ ਨਮਹ:' ਦਾ 108 ਵਾਰ ਜਾਪ ਕਰੋ ਅਤੇ ਗਣੇਸ਼ ਜੀ ਨੂੰ ਦੁੱਭ ਚੜ੍ਹਾਓ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਦੇਵ ਤੁਹਾਡੇ ਲਗਨ/ਪਹਿਲੇ ਘਰ ਅਤੇ ਚੌਥੇ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਹਾਲਾਂਕਿ, ਬੁੱਧ ਦਾ ਮਕਰ ਰਾਸ਼ੀ ਵਿੱਚ ਅੱਠਵੇਂ ਘਰ ਵਿੱਚ ਗੋਚਰ ਸ਼ੁਭ ਨਹੀਂ ਮੰਨਿਆ ਜਾਂਦਾ। ਪਰ, ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਬੁੱਧ ਦਾ ਗੋਚਰ ਆਪਣੇ ਮਿੱਤਰ ਦੀ ਰਾਸ਼ੀ ਅਤੇ ਉਨ੍ਹਾਂ ਦੇ ਘਰ ਵਿੱਚ ਹੋ ਰਿਹਾ ਹੈ। ਦੱਸ ਦੇਈਏ ਕਿ ਕੁੰਡਲੀ ਵਿੱਚ ਸ਼ਨੀ ਦੇਵ ਅੱਠਵੇਂ ਘਰ ਦੇ ਨਾਲ-ਨਾਲ ਨੌਵੇਂ ਘਰ ਦੇ ਵੀ ਸੁਆਮੀ ਹਨ, ਇਸ ਲਈ ਬੁੱਧ ਦੇ ਇਸ ਗੋਚਰ ਨੂੰ ਨਾ ਤਾਂ ਬਹੁਤ ਵਧੀਆ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਬਹੁਤ ਬੁਰਾ। ਪਰ, ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਥੋੜਾ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਨੂੰ ਤੰਤਰਿਕਾ ਤੰਤਰ (ਨਰਵਸ ਸਿਸਟਮ) ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਬੁੱਧ ਗੋਚਰ ਦੇ ਦੌਰਾਨ ਤੁਹਾਡੇ ਸਾਹਮਣੇ ਆਉਣ ਵਾਲ਼ੇ ਵਾਧੂ ਖਰਚੇ ਤੁਹਾਡੇ ਜੀਵਨ ਵਿੱਚ ਅਨਿਸ਼ਚਿਤਤਾ ਅਤੇ ਮਾਨਸਿਕ ਤਣਾਅ ਵਧਾਉਣ ਦਾ ਕੰਮ ਕਰਨਗੇ। ਹਾਲਾਂਕਿ, ਇਹ ਸਮਾਂ ਉਨ੍ਹਾਂ ਜਾਤਕਾਂ ਦੇ ਲਈ ਖਾਸ ਤੌਰ ’ਤੇ ਫਲਦਾਇਕ ਰਹੇਗਾ, ਜਿਹੜੇ ਰਿਸਰਚ ਜਾਂ ਗੂੜ੍ਹ ਵਿਗਿਆਨ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ, ਜੇਕਰ ਤੁਸੀਂ ਸਾਥੀ ਦੇ ਨਾਲ ਜੱਦੀ ਜਾਇਦਾਦ ਜਾਂ ਸਾਂਝੀ ਜਾਇਦਾਦ ਨਾਲ ਸਬੰਧਤ ਕਿਸੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਸ ਮਹੀਨੇ ਤੁਹਾਨੂੰ ਇਸ ਦਾ ਹੱਲ ਮਿਲਣ ਦੀ ਸੰਭਾਵਨਾ ਹੈ। ਬੁੱਧ ਮਹਾਰਾਜ ਤੁਹਾਡੇ ਅੱਠਵੇਂ ਘਰ ਵਿੱਚ ਬੈਠ ਕੇ ਦੂਜੇ ਘਰ ’ਤੇ ਦ੍ਰਿਸ਼ਟੀ ਸੁੱਟਣਗੇ, ਜਿਸ ਦੇ ਕਾਰਨ ਤੁਹਾਡੀ ਗੱਲਬਾਤ ਕਰਨ ਦੀ ਕੁਸ਼ਲਤਾ ਕਾਫ਼ੀ ਵਧੀਆ ਰਹੇਗੀ। ਪਰ, ਬੁੱਧ ਦੇ ਮਕਰ ਰਾਸ਼ੀ ਵਿੱਚ ਦਾਖਲ ਹੋਣ ਦੇ ਦੌਰਾਨ, ਤੁਹਾਡੇ ਸਾਵਧਾਨ ਰਹਿਣ ਦੇ ਬਾਵਜੂਦ, ਤੁਹਾਡੀਆਂ ਗੱਲਾਂ ਦੂਜਿਆਂ ਨੂੰ ਠੇਸ ਪਹੁੰਚਾ ਸਕਦੀਆਂ ਹਨ ਜਾਂ ਇਸ ਕਾਰਨ ਤੁਹਾਨੂੰ ਪਰਿਵਾਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਕਿੰਨਰਾਂ ਦਾ ਆਦਰ ਕਰੋ। ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਹਰੇ ਰੰਗ ਦੇ ਕੱਪੜੇ ਅਤੇ ਚੂੜੀਆਂ ਦਿਓ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਗੋਚਰ ਕਰਕੇ ਤੁਹਾਡੇ ਸੱਤਵੇਂ ਘਰ ਵਿੱਚ ਜਾਣ ਵਾਲ਼ੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਕੁੰਡਲੀ ਵਿੱਚ ਸੱਤਵਾਂ ਘਰ ਜੀਵਨ ਸਾਥੀ, ਵਿਆਹ ਅਤੇ ਸਾਂਝੇਦਾਰੀ ਨਾਲ ਜੁੜਿਆ ਹੋਇਆ ਹੁੰਦਾ ਹੈ। ਇਸ ਤਰ੍ਹਾਂ, ਤੁਹਾਨੂੰ ਸਾਂਝੇਦਾਰੀ ਦੇ ਜ਼ਰੀਏ ਕੁਝ ਸ਼ਾਨਦਾਰ ਮੌਕੇ ਮਿਲ ਸਕਦੇ ਹਨ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੀ ਕਾਰੋਬਾਰੀ ਸਾਂਝੇਦਾਰੀ ਲਈ ਬਹੁਤ ਹੀ ਸ਼ੁਭ ਰਹੇਗਾ। ਇਸ ਤੋਂ ਇਲਾਵਾ, ਤੁਹਾਨੂੰ ਕੁਝ ਲੋਕਾਂ ਜਾਂ ਵਿਦੇਸ਼ੀ ਕੰਪਨੀ ਦੇ ਨਾਲ ਕੰਮ ਕਰਕੇ ਵਧੀਆ ਲਾਭ ਪ੍ਰਾਪਤ ਹੋਵੇਗਾ।
ਜੇਕਰ ਤੁਸੀਂ ਅਤੇ ਤੁਹਾਡਾ ਸਾਥੀ ਕਿਸੇ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਜੇਕਰ ਵਿਦੇਸ਼ ਯਾਤਰਾ ਕਰਨਾ ਸੰਭਵ ਨਾ ਹੋਵੇ, ਤਾਂ ਤੁਸੀਂ ਕਿਸੇ ਛੋਟੀ ਦੂਰੀ ਦੀ ਯਾਤਰਾ ’ਤੇ ਜਾ ਸਕਦੇ ਹੋ, ਜਿਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ ਤੁਹਾਡੀ ਕੁੰਡਲੀ ਵਿੱਚ ਗ੍ਰਹਿ ਦੀ ਸਥਿਤੀ ਜਾਂ ਦਸ਼ਾ ਅਨੁਕੂਲ ਨਹੀਂ ਹੈ, ਤਾਂ ਤੁਹਾਨੂੰ ਸਾਥੀ ਦੇ ਨਾਲ ਟਕਰਾਅ ਜਾਂ ਘਮੰਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਸੱਤਵੇਂ ਘਰ ਵਿੱਚ ਮੌਜੂਦ ਬੁੱਧ ਦੇਵ ਦੀ ਦ੍ਰਿਸ਼ਟੀ ਤੁਹਾਡੇ ਲਗਨ ਘਰ ’ਤੇ ਹੋਵੇਗੀ। ਅਜਿਹੇ ਵਿੱਚ, ਹੁਣ ਇਹ ਸਮਾਂ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਆਪਣੀ ਫਿੱਟਨੈਸ ਨੂੰ ਬਣਾ ਕੇ ਰੱਖਣ ਲਈ ਅਨੁਕੂਲ ਹੋਵੇਗਾ। ਹਾਲਾਂਕਿ, ਜੇਕਰ ਤੁਸੀਂ ਆਪਣੇ ਵਿਅਕਤਿੱਤਵ ਨੂੰ ਆਕਰਸ਼ਕ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੇ ਨਾਲ-ਨਾਲ ਸੰਤੁਲਿਤ ਖਾਣ-ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਬੈੱਡਰੂਮ ਵਿੱਚ ਇੱਕ ਇਨਡੋਰ ਪੌਦਾ ਰੱਖੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਇਹ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਗਿਆਰ੍ਹਵੇਂ ਘਰ ਨੂੰ ਕੰਟਰੋਲ ਕਰਦੇ ਹਨ, ਇਸ ਲਈ ਬੁੱਧ ਦੇਵ ਤੁਹਾਡੇ ਲਈ ਬਹੁਤ ਸ਼ੁਭ ਕਹੇ ਜਾਣਗੇ। ਅਜਿਹੇ ਵਿੱਚ, ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਣ ਜਾ ਰਿਹਾ ਹੈ, ਇਸ ਲਈ ਇਹ ਸਮਾਂ ਉਨ੍ਹਾਂ ਲੋਕਾਂ ਲਈ ਫਲਦਾਇਕ ਰਹੇਗਾ, ਜੋ ਪਾਲਤੂ ਜਾਨਵਰ, ਸਿਹਤ, ਫਿੱਟਨੈਸ ਜਾਂ ਪੋਸ਼ਣ ਆਦਿ ਖੇਤਰਾਂ ਨਾਲ ਜੁੜੇ ਹਨ।
ਜੇਕਰ ਅਸੀਂ ਤੁਹਾਡੇ ਪੇਸ਼ੇਵਰ ਜੀਵਨ ਦੀ ਗੱਲ ਕਰੀਏ, ਤਾਂ ਸਿੰਘ ਰਾਸ਼ੀ ਦੇ ਜਾਤਕਾਂ ਦਾ ਕਰੀਅਰ ਇਸ ਸਮੇਂ ਸਹੀ ਚੱਲ ਰਿਹਾ ਹੈ। ਜੇਕਰ ਤੁਸੀਂ ਕਿਸੇ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਭਾਗ ਲਿਆ ਹੈ, ਤਾਂ ਇਸ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਬੁੱਧ ਮਹਾਰਾਜ ਦਾ ਗੋਚਰ ਜਦੋਂ ਤੁਹਾਡੇ ਛੇਵੇਂ ਘਰ ਵਿੱਚ ਹੁੰਦਾ ਹੈ, ਤਾਂ ਇਹ ਸਮਾਂ ਵਪਾਰ ਨਾਲ ਜੁੜੇ ਖੇਤਰਾਂ ਵਿੱਚ ਨਿਵੇਸ਼ ਕਰਨ ਲਈ ਚੰਗਾ ਹੁੰਦਾ ਹੈ। ਹਾਲਾਂਕਿ, ਬੁੱਧ ਦੇ ਮਕਰ ਰਾਸ਼ੀ ਵਿੱਚ ਦਾਖਲ ਹੋਣ ਦੇ ਦੌਰਾਨ ਤੁਹਾਨੂੰ ਪੈਸੇ ਦੀ ਬੱਚਤ ਕਰਨਾ ਮੁਸ਼ਕਲ ਲੱਗ ਸਕਦਾ ਹੈ। ਇਸ ਦੇ ਨਾਲ ਹੀ, ਜੇਕਰ ਤੁਸੀਂ ਬੈਂਕ ਵਿੱਚ ਲੋਨ ਲਈ ਅਰਜ਼ੀ ਦਿੱਤੀ ਹੈ, ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਹਾਡੀ ਅਰਜ਼ੀ ਮਨਜ਼ੂਰ ਹੋ ਸਕਦੀ ਹੈ, ਇਸ ਲਈ ਵਪਾਰ ਦੀ ਤਰੱਕੀ ਲਈ ਪੈਸੇ ਦੀਆਂ ਯੋਜਨਾਵਾਂ ਨੂੰ ਪਹਿਲਾਂ ਹੀ ਤਿਆਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁੱਧ ਗੋਚਰ ਦੀ ਇਸ ਅਵਧੀ ਵਿੱਚ ਤੁਹਾਨੂੰ ਮਾਮੇ ਦਾ ਸਾਥ ਮਿਲੇਗਾ।
ਉਪਾਅ:ਹਰ ਰੋਜ਼ ਗਊਆਂ ਨੂੰ ਹਰਾ ਚਾਰਾ ਖਿਲਾਓ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਪਹਿਲੇ/ਲਗਨ ਅਤੇ ਦਸਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਪੰਜਵੇਂ ਘਰ ਨਾਲ ਜੁੜੇ ਮਾਮਲਿਆਂ ਜਿਵੇਂ ਕਿ ਵਿੱਦਿਆ, ਪ੍ਰੇਮ ਸਬੰਧ ਅਤੇ ਸੰਤਾਨ ਆਦਿ ’ਤੇ ਧਿਆਨ ਕੇਂਦ੍ਰਿਤ ਕਰਨਾ ਪਵੇਗਾ। ਇਸ ਦੇ ਨਾਲ ਹੀ, ਕੁੰਡਲੀ ਦਾ ਪੰਜਵਾਂ ਘਰ ਤੁਹਾਡੀਆਂ ਬੌਧਿਕ ਕੁਸ਼ਲਤਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਸ ਤਰ੍ਹਾਂ, ਮਕਰ ਰਾਸ਼ੀ ਵਿੱਚ ਬੁੱਧ ਦੀ ਮੌਜੂਦਗੀ ਤੁਹਾਨੂੰ ਕਰੀਅਰ ਨਾਲ ਸਬੰਧਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਇਸ ਦੇ ਨਾਲ ਹੀ, ਇਸ ਅਵਧੀ ਵਿੱਚ ਤੁਹਾਨੂੰ ਜੀਵਨ ਵਿੱਚ ਅਚਾਨਕ ਕੁਝ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ ਜਾਂ ਫੇਰ ਤੁਸੀਂ ਆਪਣੀਆਂ ਸਖ਼ਤ ਕੋਸ਼ਿਸ਼ਾਂ ਦੇ ਨਾਲ ਵਿਰੋਧੀ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਰਹੋਗੇ।
ਇਸ ਤਰ੍ਹਾਂ, ਤੁਸੀਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਮਰਪਿਤ ਹੋ ਕੇ ਕੰਮ ਕਰਨ ਦੇ ਨਾਲ-ਨਾਲ ਕੁਝ ਨਵਾਂ ਅਤੇ ਵੱਖਰਾ ਕਰਨ ਦਾ ਯਤਨ ਕਰੋਗੇ। ਇਸ ਦੌਰਾਨ ਤੁਸੀਂ ਜੀਵਨ ਦੇ ਮਹੱਤਵਪੂਰਣ ਫੈਸਲੇ ਲੈਣ ਦੇ ਯੋਗ ਹੋਵੋਗੇ, ਜਿਸ ਦਾ ਸਿੱਧਾ ਅਸਰ ਤੁਹਾਡੇ ਪੇਸ਼ੇਵਰ ਜੀਵਨ ਅਤੇ ਸਮਾਜਿਕ ਛਵੀ ’ਤੇ ਪਵੇਗਾ। ਦੂਜੇ ਪਾਸੇ, ਜਿਹੜੇ ਵਿਦਿਆਰਥੀ ਪੇਸ਼ੇਵਰ ਕੋਰਸ ਦੀ ਪੜ੍ਹਾਈ ਕਰ ਰਹੇ ਹਨ ਅਤੇ ਚੰਗੀ ਨੌਕਰੀ ਦੀ ਭਾਲ਼ ਕਰ ਰਹੇ ਹਨ, ਉਨ੍ਹਾਂ ਲਈ ਬੁੱਧ ਦਾ ਇਹ ਗੋਚਰ ਫਲਦਾਇਕ ਰਹੇਗਾ, ਕਿਉਂਕਿ ਇਹ ਸਮਾਂ ਤੁਹਾਨੂੰ ਕਰੀਅਰ ਸ਼ੁਰੂ ਕਰਨ ਦੇ ਮੌਕੇ ਦੇਵੇਗਾ। ਇਸ ਦੌਰਾਨ ਤੁਹਾਡੀ ਆਪਣੇ ਸਾਥੀ ਦੇ ਨਾਲ ਛੋਟੀ-ਮੋਟੀ ਬਹਿਸ ਹੋ ਸਕਦੀ ਹੈ, ਪਰ ਚਿੰਤਾ ਨਾ ਕਰੋ, ਕਿਉਂਕਿ ਇਹ ਤੁਹਾਡੇ ਪ੍ਰੇਮ ਨੂੰ ਵਧਾਉਣ ਦਾ ਕੰਮ ਕਰੇਗੀ। ਮਜ਼ਬੂਤ ਆਪਸੀ ਤਾਲਮੇਲ ਅਤੇ ਖੁੱਲ ਕੇ ਇੱਕ-ਦੂਜੇ ਨਾਲ ਗੱਲ ਕਰਨ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਨਿੱਕਲ ਸਕੋਗੇ। ਇਸ ਤਰ੍ਹਾਂ, ਤੁਹਾਡੇ ਦੋਹਾਂ ਦੇ ਵਿਚਕਾਰ ਰੋਮਾਂਸ ਵਧੇਗਾ। ਇਸ ਦੇ ਨਾਲ ਹੀ, ਇਸ ਅਵਧੀ ਦੇ ਦੌਰਾਨ ਤੁਸੀਂ ਬੱਚਿਆਂ ਦੇ ਨਾਲ ਯਾਦਗਾਰ ਸਮਾਂ ਬਿਤਾਉਂਦੇ ਹੋਏ ਦਿਖੋਗੇ ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਡਾ ਉਨ੍ਹਾਂ ਦੇ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ।
ਉਪਾਅ:ਬੁੱਧਵਾਰ ਦੇ ਦਿਨ ਪੰਚ ਧਾਤੂ ਜਾਂ ਸੋਨੇ ਦੀ ਅੰਗੂਠੀ ਵਿੱਚ 5-6 ਕੈਰਟ ਦਾ ਪੰਨਾ ਰਤਨ ਧਾਰਣ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਰਾਸ਼ੀ ਦੇ ਲੋਕਾਂ ਲਈ ਬੁੱਧ ਮਹਾਰਾਜ ਨੂੰ ਇੱਕ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ, ਕਿਉਂਕਿ ਇਹ ਤੁਹਾਡੇ ਨੌਵੇਂ ਘਰ ਦੇ ਵੀ ਸੁਆਮੀ ਹਨ। ਹਾਲਾਂਕਿ, ਤੁਹਾਡੇ ਬਾਰ੍ਹਵੇਂ ਘਰ ਦੇ ਵੀ ਸੁਆਮੀ ਹੋਣ ਕਾਰਨ ਇਹ ਖਰਚਿਆਂ ਨੂੰ ਵੀ ਦਰਸਾਉਂਦੇ ਹਨ। ਇਸ ਤਰ੍ਹਾਂ, ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਘਰ-ਪਰਿਵਾਰ ਉੱਤੇ ਪੈਸਾ ਖਰਚਣਾ ਪੈ ਸਕਦਾ ਹੈ। ਇਸ ਗੋਚਰ ਦੇ ਸਕਾਰਾਤਮਕ ਪੱਖ ਦੀ ਗੱਲ ਕਰੀਏ ਤਾਂ, ਇੱਥੇ ਮੌਜੂਦ ਬੁੱਧ ਮਜ਼ਬੂਤ ਸਥਿਤੀ ਵਿੱਚ ਹੋਣਗੇ ਅਤੇ ਅਜਿਹੇ ਵਿੱਚ, ਇਹ ਤੁਹਾਡੇ ਸ਼ਾਦੀਸ਼ੁਦਾ ਜੀਵਨ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਤੁਹਾਡੇ ਰਿਸ਼ਤੇ ਦੀ ਨੀਂਹ ਮਜ਼ਬੂਤ ਕਰਨ ਵਿੱਚ ਤੁਹਾਡੀ ਮੱਦਦ ਕਰਨਗੇ।
ਜੇਕਰ ਤੁਹਾਡੇ ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ, ਜਿਹੜੇ ਜਾਤਕ ਕੋਈ ਨਵਾਂ ਸੌਦਾ ਕਰਨ ਜਾਂ ਕਿਸੇ ਨਵੀਂ ਜਗ੍ਹਾ ‘ਤੇ ਸ਼ਿਫਟ ਹੋਣ ਦੀ ਸੋਚ ਰਹੇ ਹਨ, ਤਾਂ ਉਨ੍ਹਾਂ ਦਾ ਸਥਾਨ ਬਦਲ ਸਕਦਾ ਹੈ। ਹਾਲਾਂਕਿ, ਇਹ ਸਾਰੇ ਬਦਲਾਅ ਤੁਹਾਡੇ ਲਈ ਬਹੁਤ ਸ਼ੁਭ ਸਿੱਧ ਹੋਣਗੇ। ਪਰ, ਇਸ ਕਾਰਨ ਤੁਹਾਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਮਾਨਸਿਕ ਰੂਪ ਤੋਂ ਤਿਆਰ ਰਹਿਣਾ ਪਵੇਗਾ। ਸਕਾਰਾਤਮਕ ਪੱਖ ਨੂੰ ਦੇਖੀਏ ਤਾਂ, ਬੁੱਧ ਦਾ ਮਕਰ ਰਾਸ਼ੀ ਵਿੱਚ ਪ੍ਰਵੇਸ਼ ਖ਼ਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਲਾਭਕਾਰੀ ਰਹੇਗਾ, ਜਿਹੜੇ ਅੰਦਰੂਨੀ ਸਜਾਵਟ, ਵਾਸਤੂ ਕਲਾ, ਰਾਜਨੀਤੀ, ਸਮਾਜ ਸੇਵਾ ਜਾਂ ਰੀਅਲ ਐਸਟੇਟ ਆਦਿ ਨਾਲ ਜੁੜੇ ਹੋਏ ਹਨ। ਇਹ ਸਮਾਂ ਇਨ੍ਹਾਂ ਖੇਤਰਾਂ ਨਾਲ ਜੁੜੇ ਲੋਕਾਂ ਲਈ ਸ਼ਾਨਦਾਰ ਰਹੇਗਾ ਅਤੇ ਜਾਤਕਾਂ ਨੂੰ ਸਫਲ ਹੋਣ ਦੇ ਨਾਲ-ਨਾਲ ਅੱਗੇ ਵਧਣ ਦੇ ਮੌਕੇ ਮਿਲਣਗੇ। ਇਸ ਤਰ੍ਹਾਂ, ਇਨ੍ਹਾਂ ਮੌਕਿਆਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣ ਦੀ ਕੋਸ਼ਿਸ਼ ਕਰੋ।
ਉਪਾਅ: ਹਰਰੋਜ਼ ਤੁਲਸੀ ਦੇ ਸਾਹਮਣੇ ਦੀਵਾ ਜਗਾਓ ਅਤੇ ਪੂਜਾ ਕਰੋ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਹਾਲਾਂਕਿ, ਬੁੱਧ ਗ੍ਰਹਿ ਨੂੰ ਤੁਹਾਡੇ ਲਈ ਸ਼ੁਭ ਨਹੀਂ ਮੰਨਿਆ ਜਾਂਦਾ। ਕੁੰਡਲੀ ਵਿੱਚ ਗਿਆਰ੍ਹਵਾਂ ਘਰ ਦੋਸਤੀ ਦਾ ਹੁੰਦਾ ਹੈ, ਜਦ ਕਿ ਤੀਜਾ ਘਰ ਸਮਾਜਿਕ ਜੀਵਨ ਅਤੇ ਸੰਚਾਰ ਕੁਸ਼ਲਤਾ ਦਾ ਹੁੰਦਾ ਹੈ। ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਵਿਚਾਰਾਂ ਨੂੰ ਸਪਸ਼ਟ ਰੱਖਣਾ ਪਵੇਗਾ ਅਤੇ ਕਿਸੇ ਵੀ ਮਾਮਲੇ ’ਤੇ ਖੁੱਲ ਕੇ ਗੱਲ ਕਰਨੀ ਪਵੇਗੀ। ਨਾਲ ਹੀ, ਕਿਸੇ ਵੀ ਕਿਸਮ ਦੇ ਦਬਾਅ ਵਿੱਚ ਆ ਕੇ ਫੈਸਲੇ ਲੈਣ ਤੋਂ ਬਚਣਾ ਪਵੇਗਾ, ਨਹੀਂ ਤਾਂ ਤੁਸੀਂ ਕਿਸੇ ਵਿਵਾਦ ਜਾਂ ਬਹਿਸ ਵਿੱਚ ਫਸ ਸਕਦੇ ਹੋ। ਅਜਿਹੇ ਵਿੱਚ, ਇਨ੍ਹਾਂ ਜਾਤਕਾਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਸੀਂ ਜਿਨ੍ਹਾਂ ਉੱਤੇ ਸਭ ਤੋਂ ਵਧੇਰੇ ਭਰੋਸਾ ਕਰਦੇ ਹੋ, ਉਹ ਤੁਹਾਡੀ ਪਿੱਛੇ ਸਾਜ਼ਿਸ਼ ਰਚ ਸਕਦੇ ਹਨ ਜਾਂ ਤੁਹਾਡੇ ਖਿਲਾਫ ਜਾ ਕੇ ਕੁਝ ਕਰ ਸਕਦੇ ਹਨ। ਇਸ ਲਈ, ਤੁਹਾਨੂੰ ਸਾਵਧਾਨ ਰਹਿਣਾ ਪਵੇਗਾ, ਖਾਸ ਕਰਕੇ ਸਮਾਜਿਕ ਜੀਵਨ ਅਤੇ ਕਰੀਅਰ ਵਿੱਚ।
ਕਰੀਅਰ ਦੀ ਗੱਲ ਕਰੀਏ ਤਾਂ, ਬ੍ਰਿਸ਼ਚਕ ਰਾਸ਼ੀ ਦੇ ਜਿਹੜੇ ਜਾਤਕਾਂ ਦਾ ਜਰਨਲਿਜ਼ਮ, ਲੇਖਣ, ਯਾਤਰਾ ਦੇ ਬਿਜ਼ਨੈਸ, ਕਮਿਸ਼ਨ ਆਦਿ ਨਾਲ ਸਬੰਧ ਹੈ, ਉਨ੍ਹਾਂ ਨੂੰ ਬਹੁਤ ਲਾਭ ਪ੍ਰਾਪਤ ਹੋਵੇਗਾ। ਨਾਲ ਹੀ, ਇਸ ਦੌਰਾਨ ਤੁਸੀਂ ਆਪਣੀ ਰੂਚੀ ਅਤੇ ਜਨੂੰਨ ਨੂੰ ਕਰੀਅਰ ਦਾ ਰੂਪ ਦੇ ਸਕਦੇ ਹੋ। ਇਸ ਤੋਂ ਇਲਾਵਾ, ਇਸ ਰਾਸ਼ੀ ਦੇ ਜਾਤਕ ਆਪਣੇ ਛੋਟੇ ਭੈਣ/ਭਰਾ ਨਾਲ ਵਪਾਰ ਦੀ ਸ਼ੁਰੂਆਤ ਕਰ ਸਕਦੇ ਹਨ। ਨਾਲ ਹੀ, ਬੁੱਧ ਦਾ ਇਹ ਗੋਚਰ ਤੁਹਾਡੇ ਲਈ ਕਿਸੇ ਤੀਰਥ ਸਥਾਨ ਦੀ ਯਾਤਰਾ ਦਾ ਮੌਕਾ ਲੈ ਕੇ ਆ ਸਕਦਾ ਹੈ ਜਾਂ ਤੁਸੀਂ ਛੋਟੀ ਦੂਰੀ ਦੀ ਯਾਤਰਾ ‘ਤੇ ਵੀ ਜਾ ਸਕਦੇ ਹੋ। ਤੁਹਾਡੇ ਪਿਤਾ ਤੁਹਾਡੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ ਅਤੇ ਉਨ੍ਹਾਂ ਨਾਲ ਤੁਹਾਡਾ ਰਿਸ਼ਤਾ ਮਧੁਰ ਰਹੇਗਾ। ਪਰ, ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ, ਕਿਉਂਕਿ ਬੁੱਧ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਨੌਵੇਂ ਘਰ ’ਤੇ ਹੋਵੇਗੀ।
ਉਪਾਅ:ਛੋਟੇ/ਚਚੇਰੇ/ਮੇਮੇਰੇ ਭੈਣ-ਭਰਾ ਨੂੰ ਕੋਈ ਤੋਹਫ਼ਾ ਦਿਓ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਵਾਲ਼ਿਆਂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਪਰਿਵਾਰਕ ਜੀਵਨ ਲਈ ਸ਼ਾਨਦਾਰ ਰਹੇਗਾ ਅਤੇ ਇਹ ਤੁਹਾਡੇ ਲਈ ਮੱਦਦਗਾਰ ਸਿੱਧ ਹੋਵੇਗਾ। ਨਾਲ ਹੀ, ਤੁਸੀਂ ਆਪਣੇ ਪੇਸ਼ੇਵਰ ਜੀਵਨ ਵਿੱਚ ਕੁਝ ਮਹੱਤਵਪੂਰਣ ਫੈਸਲੇ ਲੈ ਸਕਦੇ ਹੋ, ਜਿਸ ਦਾ ਅਸਰ ਤੁਹਾਡੇ ਆਰਥਿਕ ਜੀਵਨ ’ਤੇ ਦਿਖੇਗਾ। ਜੇਕਰ ਸਬੰਧਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਜਾਤਕਾਂ ਨੂੰ ਆਪਣੇ ਸਾਥੀ ਦੇ ਨਾਲ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਪ੍ਰੇਮ ਸਬੰਧਾਂ ਦੇ ਘਰ ਅਰਥਾਤ ਸੱਤਵੇਂ ਘਰ ਦੇ ਸੁਆਮੀ ਹੁਣ ਤੁਹਾਡੇ ਦੂਜੇ ਘਰ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਇਸ ਤਰ੍ਹਾਂ, ਤੁਹਾਡੇ ਰਿਸ਼ਤੇ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਨਾਲ ਹੀ ਅਨਿਸ਼ਚਿਤਤਾ ਵੀ ਜਨਮ ਲੈ ਸਕਦੀ ਹੈ। ਬੁੱਧ ਗੋਚਰ ਦੀ ਇਹ ਮਿਆਦ ਤੁਹਾਡੇ ਲਈ ਤਣਾਅ ਜਾਂ ਸਮੱਸਿਆਵਾਂ ਨਾਲ ਭਰੀ ਰਹਿ ਸਕਦੀ ਹੈ, ਖਾਸ ਤੌਰ ‘ਤੇ ਜੇਕਰ ਤੁਸੀਂ ਸਾਂਝੇ ਪਰਿਵਾਰ ਵਿੱਚ ਰਹਿੰਦੇ ਹੋ, ਕਿਉਂਕਿ ਤੁਸੀਂ ਆਪਣੇ ਪਰਿਵਾਰ ਅਤੇ ਜੀਵਨ ਸਾਥੀ ਦੇ ਵਿਚਕਾਰ ਫਸਿਆ ਹੋਇਆ ਮਹਿਸੂਸ ਕਰ ਸਕਦੇ ਹੋ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਮੀ ਤੋਂ ਬਚਣਾ ਪਵੇਗਾ, ਕਿਉਂਕਿ ਬੁੱਧ ਗੋਚਰ ਦੇ ਦੌਰਾਨ ਤੁਹਾਨੂੰ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਜਿਹੇ ਵਿੱਚ, ਜਾਤਕਾਂ ਨੂੰ ਧੀਰਜ ਰੱਖਣਾ ਪਵੇਗਾ ਅਤੇ ਖੁੱਲੇ ਦਿਲ ਨਾਲ ਦੂਜੇ ਵਿਅਕਤੀ ਨਾਲ ਗੱਲ ਕਰਨੀ ਹੋਵੇਗੀ। ਤੁਹਾਨੂੰ ਆਪਣੇ ਰਸਤੇ ਵਿੱਚ ਆਉਣ ਵਾਲ਼ੀਆਂ ਰੁਕਾਵਟਾਂ ਦਾ ਸਾਹਮਣਾ ਡੱਟ ਕੇ ਕਰਨਾ ਪਵੇਗਾ। ਪੇਸ਼ੇਵਰ ਜੀਵਨ ਦੀ ਗੱਲ ਕਰੀਏ ਤਾਂ, ਤੁਹਾਡੇ ਦਸਵੇਂ ਘਰ ਦੇ ਸੁਆਮੀ ਹੁਣ ਗੋਚਰ ਕਰਕੇ ਦੂਜੇ ਘਰ ਵਿੱਚ ਜਾ ਰਹੇ ਹਨ। ਇਸ ਤਰ੍ਹਾਂ, ਤੁਸੀਂ ਆਪਣੀ ਬੁੱਧੀ ਦੇ ਬਲ ‘ਤੇ ਜੀਵਨ ਦੇ ਮਹੱਤਵਪੂਰਣ ਫੈਸਲੇ ਲੈਣ ਵਿੱਚ ਸਫਲ ਹੋਵੋਗੇ ਅਤੇ ਕਰੀਅਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਸਮਰੱਥ ਰਹੋਗੇ। ਹਾਲਾਂਕਿ, ਸਾਂਝੇਦਾਰੀ ਵਿੱਚ ਕੰਮ ਕਰਨ ਵਾਲ਼ਿਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਧਨੂੰ ਰਾਸ਼ੀ ਦੇ ਜਿਹੜੇ ਜਾਤਕ ਗਣਿਤ ਦੇ ਮਾਹਰ, ਅਧਿਆਪਕ, ਮਾਹਰ ਜਾਂ ਲਿਖਾਰੀ ਦੇ ਤੌਰ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਦੇ ਨਾਲ-ਨਾਲ, ਬੁੱਧ ਦਾ ਇਹ ਗੋਚਰ ਟ੍ਰੇਡ ਜਾਂ ਫਾਇਨੈਂਸ ਨਾਲ ਜੁੜੇ ਲੋਕਾਂ ਲਈ ਸਭ ਤੋਂ ਵਧੇਰੇ ਲਾਭਕਾਰੀ ਰਹੇਗਾ। ਬੁੱਧ ਦੇ ਸ਼ੁਭ ਪ੍ਰਭਾਵ ਨਾਲ ਤੁਹਾਡੀ ਬੁੱਧੀ ਅਤੇ ਗੱਲ ਕਰਨ ਦੀ ਯੋਗਤਾ ਵਿੱਚ ਸੁਧਾਰ ਹੋਵੇਗਾ ਅਤੇ ਇਸ ਤਰ੍ਹਾਂ, ਤੁਸੀਂ ਆਪਣੇ-ਆਪਣੇ ਖੇਤਰਾਂ ਵਿੱਚ ਤਰੱਕੀ ਹਾਸਲ ਕਰਨ ਵਿੱਚ ਸਫਲ ਹੋਵੋਗੇ। ਇਹ ਸਮਾਂ ਤੁਹਾਡੇ ਲਈ ਤਰੱਕੀ ਅਤੇ ਸਫਲਤਾ ਦੇ ਮੌਕੇ ਲੈ ਕੇ ਆ ਸਕਦਾ ਹੈ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਆਪਣੀਆਂ ਨੌਕਰੀਆਂ ਵਿੱਚ ਰਚਨਾਤਮਕਤਾ ਦਾ ਕੰਮ ਕਰਨਾ ਪੈਂਦਾ ਹੈ ਅਤੇ ਮਹੱਤਵਪੂਰਣ ਫੈਸਲੇ ਲੈਣੇ ਪੈਂਦੇ ਹਨ।
ਉਪਾਅ: ਤੁਲਸੀ ਦੇ ਪੌਦੇ ਨੂੰ ਹਰ ਰੋਜ਼ ਪਾਣੀ ਦਿਓ ਅਤੇ ਰੋਜ਼ਾਨਾ ਇੱਕ ਪੱਤੇ ਦਾ ਸੇਵਨ ਕਰੋ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਛੇਵੇਂ ਘਰ ਅਤੇ ਨੌਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਪਹਿਲੇ/ਲਗਨ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਤਰ੍ਹਾਂ, ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਸੁੱਖ-ਸਮ੍ਰਿੱਧੀ ਲੈ ਕੇ ਆਵੇਗਾ ਅਤੇ ਇਸ ਦੌਰਾਨ ਤੁਸੀਂ ਆਪਣੇ ਗੁਣਾਂ ਅਤੇ ਯੋਗਤਾਵਾਂ ਦਾ ਪੂਰਾ ਲਾਭ ਲੈ ਸਕੋਗੇ। ਜੇਕਰ ਤੁਹਾਨੂੰ ਆਪਣੀ ਨੌਕਰੀ ਵਿੱਚ ਬੋਲਣ ਦੀ ਜ਼ਰੂਰਤ ਹੁੰਦੀ ਹੈ, ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਰਹੇਗਾ, ਕਿਉਂਕਿ ਕਿਸਮਤ ਘਰ ਦੇ ਸੁਆਮੀ ਤੁਹਾਡੇ ਲਗਨ ਘਰ ਵਿੱਚ ਬੈਠੇ ਹੋਣਗੇ ਅਤੇ ਉੱਥੋਂ ਤੁਹਾਨੂੰ ਸਕਾਰਾਤਮਕ ਨਤੀਜੇ ਦੇਣਗੇ।
ਇਸ ਰਾਸ਼ੀ ਦੇ ਜਾਤਕ ਇੱਕੇ ਸਮੇਂ ਵਿੱਚ ਕਈ ਕੰਮ ਕਰਨ ਦੇ ਸਮਰੱਥ ਹੋਣਗੇ ਅਤੇ ਇਸ ਦੇ ਨਤੀਜੇ ਵੱਜੋਂ, ਇਹ ਕਈ ਲੋਕਾਂ ਅਤੇ ਸਥਿਤੀਆਂ ਨੂੰ ਇੱਕੇ ਸਮੇਂ ਸੰਭਾਲਣ ਵਿੱਚ ਸਫਲ ਰਹਿਣਗੇ। ਨਾਲ ਹੀ, ਤੁਸੀਂ ਮਹੱਤਵਪੂਰਣ ਫੈਸਲੇ ਵੀ ਲੈ ਸਕੋਗੇ। ਇਹ ਗੱਲ ਯਾਦ ਰਹੇ ਕਿ ਬੁੱਧ ਗ੍ਰਹਿ ਤੁਹਾਡੇ ਛੇਵੇਂ ਘਰ ਦੇ ਵੀ ਅਧਿਪਤੀ ਹਨ, ਜੋ ਕਿ ਪ੍ਰਤੀਯੋਗਿਤਾ ਦਾ ਘਰ ਹੁੰਦਾ ਹੈ। ਇਸ ਤਰ੍ਹਾਂ, ਤੁਸੀਂ ਆਪਣੀ ਬੁੱਧੀ ਦੇ ਬਲਬੂਤੇ ’ਤੇ ਜੀਵਨ ਦੀ ਹਰ ਚੁਣੌਤੀ ਨੂੰ ਪਾਰ ਕਰ ਸਕੋਗੇ। ਨਾਲ ਹੀ, ਤੁਸੀਂ ਜੀਵਨ ਵਿੱਚ ਆਉਣ ਵਾਲ਼ੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਉਨ੍ਹਾਂ ਤੋਂ ਬਚਣ ਅਤੇ ਬਾਹਰ ਨਿੱਕਲਣ ਵਿੱਚ ਕਾਮਯਾਬ ਰਹੋਗੇ। ਕੁੱਲ ਮਿਲਾ ਕੇ, ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦਾ ਇਹ ਗੋਚਰ ਕਾਫੀ ਵਧੀਆ ਰਹੇਗਾ, ਕਿਉਂਕਿ ਇਸ ਸਮੇਂ ਤੁਸੀਂ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਸਫਲਤਾ ਦੇ ਮਾਰਗ ’ਤੇ ਅੱਗੇ ਵਧੋਗੇ।
ਉਪਾਅ: ਹਰ ਰੋਜ਼ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰੋ।
ਕੁੰਭ ਰਾਸ਼ੀ
ਕੁੰਭ ਰਾਸ਼ੀ ਵਾਲ਼ਿਆਂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਉਹ ਜਾਤਕ ਜਿਹੜੇ ਅਪਰੇਸ਼ਨ, ਬੈਕ-ਸਟੇਜ ਨੌਕਰੀ ਜਾਂ ਆਯਾਤ-ਨਿਰਯਾਤ ਆਦਿ ਨਾਲ ਸਬੰਧਤ ਹਨ, ਉਨ੍ਹਾਂ ਦੇ ਲਈ ਇਹ ਗੋਚਰ ਸਹਾਇਕ ਸਿੱਧ ਹੋਵੇਗਾ। ਜੇਕਰ ਤੁਸੀਂ ਟ੍ਰੇਡ ਨਾਲ ਜੁੜੇ ਹੋਏ ਹੋ ਜਾਂ ਫੇਰ ਕੋਈ ਐਗ੍ਰੀਮੈਂਟ ਜਾਂ ਸੌਦਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਸਮੇਂ ਤੁਹਾਨੂੰ ਵੱਡੇ ਫੈਸਲੇ ਲੈਣ ਤੋਂ ਬਚਣਾ ਪਵੇਗਾ।
ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਉਦੋਂ ਤੱਕ ਕੋਈ ਵੀ ਵੱਡਾ ਫੈਸਲਾ ਨਾ ਕਰੋ, ਜਦੋਂ ਤੱਕ ਕਿ ਬੁੱਧ ਇਸ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਨਹੀਂ ਚਲੇ ਜਾਂਦੇ। ਇਸ ਤੋਂ ਇਲਾਵਾ, ਇਹ ਸਮਾਂ ਕਿਸੇ ਵੀ ਯਾਤਰਾ ਲਈ ਵਧੀਆ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ, ਯਾਤਰਾ ਦੀ ਯੋਜਨਾ ਸੋਚ-ਸਮਝ ਕੇ ਅਤੇ ਪੂਰੀ ਰਿਸਰਚ ਕਰਨ ਤੋਂ ਬਾਅਦ ਹੀ ਬਣਾਓ, ਤਾਂ ਕਿ ਤੁਸੀਂ ਮੁਸ਼ਕਲਾਂ ਤੋਂ ਬਚ ਸਕੋ। ਬੁੱਧ ਗੋਚਰ ਦਾ ਸਕਾਰਾਤਮਕ ਪੱਖ ਦੇਖਿਆ ਜਾਵੇ, ਤਾਂ ਬੁੱਧ ਮਹਾਰਾਜ ਦਾ ਇਹ ਰਾਸ਼ੀ ਪਰਿਵਰਤਨ ਬਾਰ੍ਹਵੇਂ ਘਰ ਨਾਲ ਜੁੜੇ ਖੇਤਰਾਂ ਜਿਵੇਂ ਕਿ ਹਸਪਤਾਲ, ਰਿਸਰਚ ਜਾਂ ਬੈਕ-ਐਂਡ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਲਈ ਬਹੁਤ ਲਾਭਕਾਰੀ ਰਹੇਗਾ। ਇਸ ਦੌਰਾਨ ਤੁਸੀਂ ਮੁਸ਼ਕਲ ਕੰਮਾਂ ਜਾਂ ਗੁਪਤ ਕਾਰਜਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਸਕੋਗੇ।
ਉਪਾਅ:ਸਿਹਤ ਸਬੰਧੀ ਸਮੱਸਿਆਵਾਂ ਦੂਰ ਕਰਨ ਲਈ ਇੱਕ ਸਬੂਤਾ ਕੱਦੂ ਲਓ ਅਤੇ ਇਸ ਨੂੰ ਆਪਣੇ ਮੱਥੇ ਨਾਲ ਛੂਹ ਕੇ ਵਹਿੰਦੇ ਪਾਣੀ ਵਿੱਚ ਪ੍ਰਵਾਹ ਕਰ ਦਿਓ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਦੱਸਣਾ ਚਾਹੀਦਾ ਹੈ ਕਿ ਕੁੰਡਲੀ ਦਾ ਗਿਆਰ੍ਹਵਾਂ ਘਰ ਚਾਚਾ, ਵੱਡੇ ਭੈਣ-ਭਰਾ ਅਤੇ ਜਜ਼ਬੇ ਦਾ ਪ੍ਰਤੀਕ ਹੈ। ਇਸ ਦੇ ਨਤੀਜੇ ਵੱਜੋਂ,ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਣ ਨਾਲ ਤੁਹਾਡੇ ਕੀਤੇ ਜਾ ਰਹੇ ਯਤਨ ਰੰਗ ਲਿਆਉਣਗੇ। ਤੁਹਾਡੀਆਂ ਸਾਰੀਆਂ ਭੌਤਿਕ ਇੱਛਾਵਾਂ ਪੂਰੀਆਂ ਹੋਣਗੀਆਂ ਅਤੇ ਇਸ ਤਰ੍ਹਾਂ, ਤੁਸੀਂ ਅਮੀਰ ਬਣਨ ਦੇ ਨਾਲ-ਨਾਲ ਆਪਣੇ ਕਾਰਜ ਖੇਤਰ ਵਿੱਚ ਲੋਕਪ੍ਰਿਯਤਾ ਹਾਸਲ ਕਰੋਗੇ।
ਬੁੱਧ ਦਾ ਇਹ ਗੋਚਰ ਪੇਸ਼ੇਵਰ ਜੀਵਨ ਨਾਲ ਸਬੰਧਤ ਫੈਸਲੇ ਲੈਣ ਲਈ ਲਾਭਦਾਇਕ ਰਹੇਗਾ, ਜੋ ਕਿ ਨਵੀਆਂ ਡੀਲਾਂ, ਨਵੇਂ ਸਮਝੌਤੇ ਜਾਂ ਨਵੇਂ ਮੌਕਿਆਂ ਨਾਲ ਸਬੰਧਤ ਹੋ ਸਕਦੇ ਹਨ। ਇਸ ਦੇ ਨਾਲ ਹੀ, ਇਹ ਜਾਤਕ ਸਮਾਜਿਕ ਜੀਵਨ ਵਿੱਚ ਲੋਕਾਂ ਨਾਲ ਘੁਲਣ-ਮਿਲਣ ਵਿੱਚ ਸਮਾਂ ਬਿਤਾਉਣਗੇ। ਜਿਹੜੇ ਜਾਤਕ ਸਿੰਗਲ ਹਨ ਅਤੇ ਵਿਆਹ ਲਈ ਯੋਗ ਸਾਥੀ ਦੀ ਖੋਜ ਵਿੱਚ ਹਨ, ਉਨ੍ਹਾਂ ਨੂੰ ਇਸ ਸਮੇਂ ਵਿਆਹ ਦਾ ਕੋਈ ਚੰਗਾ ਪ੍ਰਸਤਾਵ ਮਿਲ ਸਕਦਾ ਹੈ, ਜੋ ਉਨ੍ਹਾਂ ਦੇ ਮਨਮੁਤਾਬਕ ਹੋ ਸਕਦਾ ਹੈ। ਦੂਜੇ ਪਾਸੇ, ਤੁਹਾਡੇ ਗਿਆਰ੍ਹਵੇਂ ਘਰ ਵਿੱਚ ਬੈਠੇ ਬੁੱਧ ਗ੍ਰਹਿ ਦੀ ਦ੍ਰਿਸ਼ਟੀ ਤੁਹਾਡੇ ਵਿੱਦਿਆ ਦੇ ਘਰ, ਅਰਥਾਤ ਪੰਜਵੇਂ ਘਰ ’ਤੇ ਹੋਵੇਗੀ। ਇਸ ਤਰ੍ਹਾਂ, ਇਹ ਸਮਾਂ ਵਿਦਿਆਰਥੀਆਂ ਲਈ ਫਲਦਾਇਕ ਰਹੇਗਾ, ਖਾਸ ਤੌਰ ‘ਤੇ ਉਨ੍ਹਾਂ ਵਿਦਿਆਰਥੀਆਂ ਲਈ, ਜਿਹੜੇ ਮਾਸ ਕਮਿਊਨੀਕੇਸ਼ਨ, ਲੇਖਣ ਜਾਂ ਕਿਸੇ ਭਾਸ਼ਾ ਆਦਿ ਦੀ ਪੜ੍ਹਾਈ ਕਰ ਰਹੇ ਹਨ। ਮੀਨ ਰਾਸ਼ੀ ਦੇ ਜਾਤਕਾਂ ਨੂੰ ਹਰ ਕਦਮ ’ਤੇ ਆਪਣੇ ਦੋਸਤਾਂ ਅਤੇ ਪਰਿਵਾਰ ਦਾ ਸਾਥ ਮਿਲੇਗਾ।
ਉਪਾਅ: ਤੁਸੀਂ ਆਪਣੀ ਮਾਤਾ ਜੀ ਅਤੇ ਆਪਣੀ ਪਤਨੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨੂੰ ਕੁਝ ਤੋਹਫ਼ੇ ਦਿਓ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਕਿਹੜੇ ਗ੍ਰਹਿ ਦਾ ਗੋਚਰ ਸਭ ਤੋਂ ਮਹੱਤਵਪੂਰਣ ਮੰਨਿਆ ਗਿਆ ਹੈ?
ਜੋਤਿਸ਼ ਵਿੱਚ ਸ਼ਨੀ ਅਤੇ ਬ੍ਰਹਸਪਤੀ ਦੇਵ ਦੇ ਗੋਚਰ ਨੂੰ ਸਭ ਤੋਂ ਮਹੱਤਵਪੂਰਣ ਮੰਨਿਆ ਜਾਂਦਾ ਹੈ।
2. ਸ਼ੁੱਕਰ ਕਿੰਨੇ ਦਿਨਾਂ ਵਿੱਚ ਗੋਚਰ ਕਰਦਾ ਹੈ?
ਜੋਤਿਸ਼ ਦੇ ਅਨੁਸਾਰ, ਸ਼ੁੱਕਰ ਦੇਵ ਲਗਭਗ 23 ਦਿਨਾਂ ਵਿੱਚ ਰਾਸ਼ੀ-ਪਰਿਵਰਤਨ ਕਰਦੇ ਹਨ।
3. ਸ਼ਨੀ ਦਾ ਗੋਚਰ ਕਿੰਨੇ ਸਮੇਂ ਬਾਅਦ ਹੁੰਦਾ ਹੈ?
ਜੋਤਿਸ਼ ਦੇ ਅਨੁਸਾਰ, ਸ਼ਨੀ ਮਹਾਰਾਜ ਦਾ ਗੋਚਰ ਢਾਈ ਸਾਲ ਬਾਅਦ ਹੁੰਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






