ਬੁੱਧ ਮੀਨ ਰਾਸ਼ੀ ਵਿੱਚ ਉਦੇ (31 ਮਾਰਚ, 2025)
ਬੁੱਧ ਮੀਨ ਰਾਸ਼ੀ ਵਿੱਚ ਉਦੇ 31 ਮਾਰਚ, 2025 ਨੂੰ ਸ਼ਾਮ 05:57 ਵਜੇ ਹੋਵੇਗਾ। ਬੁੱਧ ਗ੍ਰਹਿ ਦਾ ਅਸਤ ਸਥਿਤੀ ਤੋਂ ਬਾਹਰ ਆਉਣਾ ਜਾਂ ਉਦੇ ਹੋਣਾ ਇੱਕ ਸ਼ੁਭ ਘਟਨਾ ਮੰਨਿਆ ਜਾਂਦਾ ਹੈ। ਪਰ ਇਸ ਵਾਰ ਬੁੱਧ ਦਾ ਉਦੇ ਹੋਣਾ ਸ਼ੁਭ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਆਪਣੀ ਨੀਚ ਰਾਸ਼ੀ ਵਿੱਚ ਉਦੇ ਹੋ ਰਿਹਾ ਹੈ। ਇਸ ਕਾਰਨ, ਬੁੱਧ ਗ੍ਰਹਿ ਦੇ ਉਦੇ ਹੋਣ ਤੋਂ ਬਾਅਦ ਜ਼ਿਆਦਾ ਅਸ਼ੁਭ ਪ੍ਰਭਾਵ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੀਨ ਰਾਸ਼ੀ ਵਿੱਚ ਬੁੱਧ ਦੇ ਉਦੇ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Rise in Pisces
ਮੀਨ ਰਾਸ਼ੀ ਵਿੱਚ ਬੁੱਧ ਉਦੇ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ
ਆਓ ਹੁਣ ਅੱਗੇ ਵਧੀਏ ਅਤੇ ਇਸ ਲੇਖ ਰਾਹੀਂਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ ਜਾਣੀਏ।
ਮੇਖ਼ ਰਾਸ਼ੀ
ਤੁਹਾਡੀ ਮੌਜੂਦਾ ਸਥਿਤੀ ਨੂੰ ਦੇਖੀਏ ਤਾਂ ਬੁੱਧ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਗ੍ਰਹਿ ਨਹੀਂ ਹੈ। ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਬਾਰ੍ਹਵੇਂ ਘਰ ਵਿੱਚ ਨੀਚ ਦਾ ਹੋ ਰਿਹਾ ਹੈ, ਜੋ ਕਿ ਅਸ਼ੁਭ ਸਥਿਤੀ ਹੈ। ਨਤੀਜੇ ਵੱਜੋਂ, ਬੁੱਧ ਦੇ ਮੀਨ ਰਾਸ਼ੀ ਵਿੱਚ ਉਦੇ ਹੋਣ ‘ਤੇ ਬੁੱਧ ਨਾਲ ਸਬੰਧਤ ਸਾਰੇ ਖੇਤਰਾਂ ਵਿੱਚ ਨਕਾਰਾਤਮਕ ਪ੍ਰਭਾਵ ਦੇਖੇ ਜਾ ਸਕਦੇ ਹਨ।
ਕਿਸੇ ਵੀ ਇਕਰਾਰਨਾਮੇ ਜਾਂ ਸਮਝੌਤੇ 'ਤੇ ਦਸਤਖਤ ਕਰਨ ਵੇਲੇ ਸਾਵਧਾਨ ਰਹੋ ਅਤੇ ਜੇਕਰ ਸੰਭਵ ਹੋਵੇ, ਤਾਂ ਇਸ ਨੂੰ ਟਾਲ਼ ਦੇਣਾ ਬਿਹਤਰ ਹੋਵੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਬੁੱਧੀ ਅਤੇ ਫੈਸਲਾ ਲੈਣ ਦੀ ਸਮਰੱਥਾ ਘੱਟ ਹੋ ਸਕਦੀ ਹੈ। ਇਸ ਦੌਰਾਨ ਤੁਹਾਨੂੰ ਬਹੁਤ ਸਾਰੀਆਂ ਧੋਖਾਧੜੀ ਵਾਲ਼ੀਆਂ ਕਾਲਾਂ ਆ ਸਕਦੀਆਂ ਹਨ। ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਲਓ ਅਤੇ ਦੂਜਿਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਾ ਹੋਵੋ।
ਤੀਜੇ ਘਰ ਦਾ ਸੁਆਮੀ ਬਾਰ੍ਹਵੇਂ ਘਰ ਵਿੱਚ ਨੀਚ ਦਾ ਹੋਣ ਦੇ ਕਾਰਨ, ਤੁਹਾਡੇ ਛੋਟੇ ਭੈਣਾਂ-ਭਰਾਵਾਂ ਨੂੰ ਇਸ ਸਮੇਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡਾ ਉਨ੍ਹਾਂ ਨਾਲ ਝਗੜਾ ਹੋ ਸਕਦਾ ਹੈ ਜਾਂ ਉਹ ਸਿਹਤ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹਨ।ਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪੈ ਸਕਦਾ ਹੈ, ਇਸ ਲਈ ਸਾਵਧਾਨ ਰਹੋ।
ਵਿੱਤੀ ਜੀਵਨ ਦੀ ਗੱਲ ਕਰੀਏ ਤਾਂ, ਤੁਸੀਂ ਆਪਣੀ ਦਿਲਚਸਪੀ ਜਾਂ ਸ਼ੌਕ 'ਤੇ ਪੈਸਾ ਖਰਚ ਕਰ ਸਕਦੇ ਹੋ। ਬੁੱਧ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਛੇਵੇਂ ਘਰ 'ਤੇ ਦ੍ਰਿਸ਼ਟੀ ਸੁੱਟ ਰਿਹਾ ਹੈ, ਇਸ ਲਈ, ਤੁਹਾਡੇ ਆਪਣੇ ਮਾਮੇ ਦੇ ਨਾਲ ਸਕਾਰਾਤਮਕ ਸਬੰਧ ਰਹਿਣਗੇ। ਜੇਕਰ ਤੁਹਾਡਾ ਕੋਈ ਕਾਨੂੰਨੀ ਮਾਮਲਾ ਜਾਂ ਵਿਵਾਦ ਚੱਲ ਰਿਹਾ ਹੈ, ਤਾਂ ਇਹ ਸਮਾਂ ਇਸ ਨੂੰ ਸੁਲਝਾਉਣ ਲਈ ਅਨੁਕੂਲ ਰਹੇਗਾ। ਇਸ ਤੋਂ ਇਲਾਵਾ, ਜੇਕਰ ਤੁਸੀਂ ਕਰਜ਼ੇ ਲਈ ਅਰਜ਼ੀ ਦਿੱਤੀ ਹੈ, ਤਾਂ ਇਸ ਸਮੇਂ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ।
ਉਪਾਅ:ਤੁਸੀਂ ਹਰ ਰੋਜ਼ ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਭ ਚੜ੍ਹਾਓ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: मीन राशि में बुध का उदय
ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਇੱਕ ਸ਼ੁਭ ਗ੍ਰਹਿ ਹੈ, ਪਰ ਇਸ ਦੀ ਮੌਜੂਦਾ ਸਥਿਤੀ ਨੀਚ ਹੋਣ ਕਾਰਨ, ਚੀਜ਼ਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਨਹੀਂ ਹੋਣਗੀਆਂ। ਹਾਲਾਂਕਿ, ਬੁੱਧ ਗ੍ਰਹਿ ਦੇ ਉਦੇ ਹੋਣ ਤੋਂ ਬਾਅਦ ਤੁਹਾਨੂੰ ਕੁਝ ਸੁਧਾਰ ਨਜ਼ਰ ਆ ਸਕਦਾ ਹੈ। ਮੀਨ ਰਾਸ਼ੀ ਵਿੱਚ ਬੁੱਧ ਦਾ ਉਦੇ ਹੋਣ ਦੇ ਦੌਰਾਨ ਜਦੋਂ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਗਿਆਰ੍ਹਵੇਂ ਘਰ ਵਿੱਚ ਕਮਜ਼ੋਰ ਹੋਵੇਗਾ, ਤਾਂ ਤੁਹਾਨੂੰ ਵਿੱਤੀ ਫੈਸਲੇ ਸੋਚ-ਸਮਝ ਕੇ ਲੈਣ ਅਤੇ ਸਾਵਧਾਨੀ ਪੂਰਵਕ ਜੋਖਮ ਲੈਣ ਦੀ ਜ਼ਰੂਰਤ ਹੋਵੇਗੀ।
ਤੁਸੀਂ ਜਲਦਬਾਜ਼ੀ ਵਿੱਚ ਫੈਸਲੇ ਲੈਣ ਲਈ ਦਬਾਅ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਜਾਂ ਆਲੇ-ਦੁਆਲੇ ਦੇ ਲੋਕਾਂ ਤੋਂ ਕੋਈ ਗਲਤ ਸਲਾਹ ਮਿਲ ਸਕਦੀ ਹੈ, ਜਿਸ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਤੁਹਾਨੂੰ ਆਪਣੇ ਵਿੱਤ, ਵੱਕਾਰ, ਇਮਾਨਦਾਰੀ ਜਾਂ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਸਬੰਧਾਂ ਬਾਰੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਦੌਰਾਨ ਤੁਸੀਂ ਅਣਜਾਣੇ ਵਿੱਚ ਜਾਂ ਜਾਣਬੁੱਝ ਕੇ ਪਰਿਵਾਰ ਦੇ ਕਿਸੇ ਮੈਂਬਰ ਦਾ ਮਜ਼ਾਕ ਉਡਾ ਸਕਦੇ ਹੋ। ਤੁਹਾਨੂੰ ਆਪਣੇ ਇਸ ਵਿਵਹਾਰ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ।
ਇਸ ਸਮੇਂ, ਬੁੱਧ ਦੀ ਦ੍ਰਿਸ਼ਟੀ ਤੁਹਾਡੇ ਪੰਜਵੇਂ ਘਰ ਅਤੇ ਆਪਣੀ ਉੱਚ ਰਾਸ਼ੀ ਕੰਨਿਆ ‘ਤੇ ਪੈ ਰਹੀ ਹੈ। ਇਸ ਨਾਲ ਇਹ ਸਮਾਂ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਬਣਦਾ ਹੈ। ਇਹ ਉਹਨਾਂ ਵਿਦਿਆਰਥੀਆਂ ਲਈ ਇੱਕ ਸਕਾਰਾਤਮਕ ਸਮਾਂ ਹੈ, ਜਿਹੜੇ ਗਣਿਤ, ਭਾਸ਼ਾਵਾਂ ਜਾਂ ਲੇਖਾਕਾਰੀ ਵਰਗੇ ਜ਼ਿਆਦਾ ਸੰਖਿਆਤਮਕ ਪੇਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ। ਜਿਹੜੇ ਲੋਕ ਕੁਆਰੇ ਹਨ, ਉਨ੍ਹਾਂ ਨੂੰ ਆਪਣੇ ਆਲ਼ੇ-ਦੁਆਲ਼ੇ ਜਾਂ ਆਪਣੇ ਸਮਾਜਿਕ ਦਾਇਰੇ ਵਿੱਚ ਹੀ ਕੋਈ ਸਾਥੀ ਮਿਲ ਸਕਦਾ ਹੈ। ਜੇਕਰ ਤੁਸੀਂ ਵਿਆਹੇ ਹੋਏ ਹੋ ਅਤੇ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਡੀ ਇਹ ਇੱਛਾਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਪੂਰੀ ਹੋ ਸਕਦੀ ਹੈ। ਤੁਹਾਨੂੰ ਪੰਜਵੇਂ ਘਰ ਦੇ ਇਸ ਸਕਾਰਾਤਮਕ ਪ੍ਰਭਾਵ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਪਾਅ: ਤੁਸੀਂ ਆਪਣੀ ਜੇਬ ਜਾਂ ਬਟੂਏ ਵਿੱਚ ਹਰੇ ਰੰਗ ਦਾ ਰੁਮਾਲ ਰੱਖੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਮਿਥੁਨ ਰਾਸ਼ੀ ਦੇ ਜਾਤਕਾਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਘਰੇਲੂ ਸਮੱਸਿਆਵਾਂ ਤੋਂ ਰਾਹਤ ਮਿਲਣ ਦੇ ਵੀ ਸੰਕੇਤ ਹਨ। ਤੁਸੀਂ ਆਪਣੇ ਕਰੀਅਰ ਵਿੱਚ ਵੀ ਸਕਾਰਾਤਮਕ ਨਤੀਜੇ ਵੇਖੋਗੇ। ਹਾਲਾਂਕਿ, ਜੇਕਰ ਤੁਸੀਂ ਆਪਣੇ ਕੰਮ ਵਿੱਚ ਅਨੈਤਿਕ ਕੰਮ ਜਾਂ ਬੇਈਮਾਨੀ ਕੀਤੀ ਹੈ, ਤਾਂ ਤੁਹਾਨੂੰ ਇਸ ਸਮੇਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਬੁੱਧ ਤੁਹਾਡੇ ਲਗਨ ਅਤੇ ਚੌਥੇ ਘਰ ਦਾ ਸੁਆਮੀ ਹੋਣ ਕਰਕੇ, ਦਸਵੇਂ ਘਰ ਵਿੱਚ ਨੀਚ ਸਥਿਤੀ ਵਿੱਚ ਹੋਵੇਗਾ। ਇਸ ਕਾਰਨ ਕਰਕੇ ਤੁਹਾਨੂੰ ਸਮਾਜ ਵਿੱਚ ਆਪਣੀ ਛਵੀ ਦਾ ਧਿਆਨ ਰੱਖਣਾ ਚਾਹੀਦਾ ਹੈ।
ਜੇਕਰ ਤੁਸੀਂ ਕਿਸੇ ਮਹੱਤਵਪੂਰਣ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਹੋ, ਜਿਸ ਲਈ ਫੈਸਲੇ ਲੈਣ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਹਾਡੇ ਰਾਹ ਵਿੱਚ ਅਚਾਨਕ ਰੁਕਾਵਟਾਂ ਆ ਸਕਦੀਆਂ ਹਨ। ਇਸ ਸਮੇਂ, ਅਸਫਲਤਾ ਤੋਂ ਬਚਣ ਲਈ, ਤੁਹਾਨੂੰ ਇੱਕੋ ਸਮੇਂ ਕਈ ਕੰਮ ਕਰਨ ਅਤੇ ਪ੍ਰਬੰਧਨ ਅਤੇ ਪ੍ਰਸ਼ਾਸਨ ਨਾਲ ਸਬੰਧਤ ਕੰਮਾਂ ਬਾਰੇ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਬੁੱਧ ਦੀ ਦ੍ਰਿਸ਼ਟੀ ਤੁਹਾਡੇ ਚੌਥੇ ਘਰ ਅਤੇ ਆਪਣੀ ਉੱਚ ਰਾਸ਼ੀ ਕੰਨਿਆ ਵੱਲ ਹੋਵੇਗੀ, ਜਿਸ ਦੇ ਅਨੁਸਾਰ ਤੁਹਾਨੂੰ ਆਪਣੇ ਪਰਿਵਾਰ, ਖਾਸ ਕਰਕੇ ਆਪਣੀ ਮਾਂ ਤੋਂ ਸਹਿਯੋਗ ਮਿਲ ਸਕਦਾ ਹੈ। ਤੁਹਾਡੀ ਮਾਂ ਤੁਹਾਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰੇਗੀ।
ਤੁਹਾਡੇ ਘਰ ਦਾ ਮਾਹੌਲ ਬਹੁਤ ਵਧੀਆ ਰਹੇਗਾ। ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀਆਂ ਨਜ਼ਰਾਂ ਤੁਹਾਡੇ 'ਤੇ ਰਹਿਣਗੀਆਂ। ਹਾਲਾਂਕਿ, ਜੇਕਰ ਤੁਸੀਂ ਖੁਦ ਨਿਰਾਸ਼ ਮਹਿਸੂਸ ਕਰਦੇ ਹੋ, ਤਾਂ ਇਹ ਉਨ੍ਹਾਂ ਦੇ ਮਨੋਬਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਆਸ਼ਾਵਾਦੀ, ਪ੍ਰੇਰਿਤ ਅਤੇ ਖੁਸ਼ੀ ਨਾਲ ਭਰਪੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਰਵੱਈਆ ਰੱਖਣਾ ਚਾਹੀਦਾ ਹੈ।
ਉਪਾਅ: ਤੁਸੀਂ ਆਪਣੇ ਘਰ ਅਤੇ ਕਾਰਜ ਖੇਤਰ ਵਿੱਚ ਬੁੱਧ ਯੰਤਰ ਦੀ ਸਥਾਪਨਾ ਕਰੋ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਬੁੱਧ ਹੈ। ਹਾਲਾਂਕਿ, ਤੁਹਾਡੇ ਬਾਰ੍ਹਵੇਂ ਘਰ ਦਾ ਸੁਆਮੀ ਤੁਹਾਡੇ ਨੌਵੇਂ ਘਰ ਵਿੱਚ ਇੱਕ ਕਮਜ਼ੋਰ ਜਾਂ ਨੀਚ ਸਥਿਤੀ ਵਿੱਚ ਹੈ। ਬੁੱਧ ਦਾ ਉਦੇ ਹੋਣਾ ਤੁਹਾਨੂੰ ਹਿੰਮਤ ਦੇਵੇਗਾ, ਪਰ ਬਾਰ੍ਹਵੇਂ ਘਰ ਦੇ ਸੁਆਮੀ ਦਾ ਕਮਜ਼ੋਰ ਹੋਣਾ ਤੁਹਾਡੇ ਖਰਚਿਆਂ ਵਿੱਚ ਵਾਧਾ ਕਰ ਸਕਦਾ ਹੈ।
ਇਸ ਸੰਜੋਗ ਦੇ ਕਾਰਨ ਖਾਸ ਕਰਕੇ ਯਾਤਰਾ ਨਾਲ ਸਬੰਧਤ ਮਾਮਲਿਆਂ ਵਿੱਚ ਅਸੁਵਿਧਾ ਹੋ ਸਕਦੀ ਹੈ। ਮੀਨ ਰਾਸ਼ੀ ਵਿੱਚ ਬੁੱਧ ਦੇ ਉਦੇ ਹੋਣ ਦੇ ਦੌਰਾਨ ਤੁਹਾਨੂੰ ਲੰਬੀਆਂ ਯਾਤਰਾਵਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਤੁਹਾਡਾ ਸਮਾਨ ਗੁਆਚ ਸਕਦਾ ਹੈ, ਕਸਟਮ ਕਲੀਅਰੈਂਸ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਾਂ ਕਾਗਜ਼ੀ ਕਾਰਵਾਈ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਇਲਾਵਾ, ਤੁਹਾਡੇ ਅਤੇ ਤੁਹਾਡੇ ਪਿਤਾ, ਪ੍ਰੋਫੈਸਰ, ਗੁਰੂ ਜਾਂ ਸਲਾਹਕਾਰ ਵਿਚਕਾਰ ਗਲਤਫਹਿਮੀ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਵੇਲੇ, ਬੁੱਧ ਦੀ ਦ੍ਰਿਸ਼ਟੀ ਤੁਹਾਡੇ ਤੀਜੇ ਘਰ ਅਤੇ ਆਪਣੀ ਉੱਚ ਰਾਸ਼ੀ ਕੰਨਿਆ 'ਤੇ ਪੈ ਰਹੀ ਹੈ। ਇਸ ਨਾਲ ਤੁਹਾਡਾ ਆਤਮਵਿਸ਼ਵਾਸ ਵਧੇਗਾ ਅਤੇ ਤੁਹਾਡੇ ਛੋਟੇ ਭੈਣ-ਭਰਾਵਾਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਤੁਸੀਂ ਉਨ੍ਹਾਂ ਦਾ ਸਹਿਯੋਗ ਕਰੋਗੇ, ਪਰ ਉਨ੍ਹਾਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਤੁਹਾਡੀ ਮੱਦਦ ਦੀ ਲੋੜ ਪਵੇਗੀ।ਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨਤੁਹਾਨੂੰ ਆਪਣੇ ਛੋਟੇ ਭੈਣ-ਭਰਾਵਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੱਦਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ, ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਮਹੱਤਵਪੂਰਣ ਮਾਮਲਿਆਂ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।
ਉਪਾਅ:ਤੁਸੀਂ ਆਪਣੇ ਪਿਤਾ ਜੀ ਨੂੰ ਹਰੇ ਰੰਗ ਦੀ ਕੋਈ ਚੀਜ਼ ਤੋਹਫ਼ੇ ਵਿੱਚ ਦਿਓ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਉਨ੍ਹਾਂ ਦੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਮੀਨ ਰਾਸ਼ੀ ਵਿੱਚ ਬੁੱਧ ਦੇ ਉਦੇ ਹੋਣ ਨਾਲ, ਤੁਹਾਡੇ ਵਿੱਤੀ ਮਾਮਲਿਆਂ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਤੁਹਾਡੇ ਅੱਠਵੇਂ ਘਰ ਵਿੱਚ ਬੁੱਧ ਦੇ ਨੀਚ ਦਾ ਹੋਣ ਕਾਰਨ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ 'ਤੇ, ਜਦੋਂ ਤੁਹਾਡੇ ਵਿੱਤ ਨੂੰ ਕੰਟਰੋਲ ਕਰਨ ਵਾਲਾ ਗ੍ਰਹਿ ਅੱਠਵੇਂ ਘਰ ਵਿੱਚ ਹੁੰਦਾ ਹੈ, ਤਾਂ ਜਾਤਕ ਨੂੰ ਜੱਦੀ ਜਾਇਦਾਦ, ਬਿਨਾ ਕਮਾਏ ਆਮਦਨ ਜਾਂ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਰਾਹੀਂ ਅਚਾਨਕ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੁੰਦੀ ਹੈ। ਹਾਲਾਂਕਿ, ਮੀਨ ਰਾਸ਼ੀ ਵਿੱਚ ਬੁੱਧ ਦੇ ਨੀਚ ਸਥਿਤੀ ਵਿੱਚ ਉਦੇ ਹੋਣ ਦੇ ਦੌਰਾਨ ਤੁਸੀਂ ਗਲਤ ਵਿੱਤੀ ਫੈਸਲੇ ਲੈ ਸਕਦੇ ਹੋ ਜਾਂ ਉਨ੍ਹਾਂ ਚੀਜ਼ਾਂ 'ਤੇ ਪੈਸਾ ਖਰਚ ਕਰ ਸਕਦੇ ਹੋ, ਜੋ ਤੁਹਾਨੂੰ ਕੋਈ ਲਾਭ ਨਹੀਂ ਦੇ ਸਕਦੀਆਂ।
ਇਸ ਵੇਲੇ, ਬੁੱਧ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਤੁਹਾਡੇ ਦੂਜੇ ਘਰ ‘ਤੇ ਦ੍ਰਿਸ਼ਟੀ ਸੁੱਟ ਰਿਹਾ ਹੈ। ਇਸ ਨਾਲ ਤੁਹਾਡੀ ਸੋਚ ਸਪਸ਼ਟ ਰਹੇਗੀ, ਤੁਸੀਂ ਚੰਗੀ ਤਰ੍ਹਾਂ ਗੱਲ ਕਰੋਗੇ ਅਤੇ ਤੁਹਾਨੂੰ ਆਪਣੇ ਪਰਿਵਾਰ ਤੋਂ ਸਹਿਯੋਗ ਮਿਲੇਗਾ। ਹਾਲਾਂਕਿ, ਇਸ ਦਾ ਤੁਹਾਡੀ ਬੱਚਤ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ ਜਾਂ ਨਹੀਂ, ਇਹ ਤੁਹਾਡੀ ਕੁੰਡਲੀ ਵਿੱਚ ਚੱਲ ਰਹੀ ਦਸ਼ਾ 'ਤੇ ਨਿਰਭਰ ਕਰਦਾ ਹੈ। ਇਨ੍ਹਾਂ ਕਾਰਨਾਂ ਕਰਕੇ, ਸਿੰਘ ਰਾਸ਼ੀ ਦੇ ਲੋਕਾਂ ਨੂੰ ਵਿੱਤੀ ਮਾਮਲਿਆਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ, ਤੁਹਾਡੇ ਨਾਲ ਧੋਖਾ ਹੋਣ ਜਾਂ ਤੁਹਾਡੇ ਦੁਆਰਾ ਗਲਤ ਵਿੱਤੀ ਫੈਸਲੇ ਲੈਣ ਦੀ ਸੰਭਾਵਨਾ ਹੁੰਦੀ ਹੈ।
ਉਪਾਅ:ਤੁਸੀਂ ਕਿੰਨਰਾਂ ਦਾ ਆਦਰ ਕਰੋ ਅਤੇ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਹਰੇ ਰੰਗ ਦੇ ਕੱਪੜੇ ਦਾਨ ਕਰੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਬੁੱਧ ਇਸ ਰਾਸ਼ੀ ਦੇ ਲਗਨ ਘਰ ਦਾ ਅਤੇ ਦਸਵੇਂ ਘਰ ਸੁਆਮੀ ਹੈ। ਬੁੱਧ ਦਾ ਮੀਨ ਰਾਸ਼ੀ ਵਿੱਚ ਉਦੇ ਹੋਣ ‘ਤੇ ਤੁਹਾਡੀ ਸਿਹਤ ਅਤੇ ਕਰੀਅਰ ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਕਿਉਂਕਿ ਬੁੱਧ ਤੁਹਾਡੇ ਸੱਤਵੇਂ ਘਰ ਵਿੱਚ ਮੀਨ ਰਾਸ਼ੀ ਵਿੱਚ ਨੀਚ ਸਥਿਤੀ ਵਿੱਚ ਉਦੇ ਹੋ ਰਿਹਾ ਹੈ, ਇਸ ਲਈ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਪੂਰੀ ਤਰ੍ਹਾਂ ਹੱਲ ਹੋਣਾ ਮੁਸ਼ਕਲ ਹੋਵੇਗਾ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਗਲਤਫਹਿਮੀਆਂ ਵਧ ਸਕਦੀਆਂ ਹਨ ਜਾਂ ਤੁਹਾਡੇ ਕਾਰੋਬਾਰੀ ਸਾਥੀ ਜਾਂ ਜੀਵਨ ਸਾਥੀ ਦੁਆਰਾ ਲਏ ਗਏ ਗਲਤ ਫੈਸਲਿਆਂ ਕਾਰਨ ਤੁਹਾਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ।
ਤੁਹਾਨੂੰ ਇਸ ਦੌਰਾਨ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਤੁਹਾਡਾ ਸਾਥੀ ਕੋਈ ਵੱਡੀ ਗਲਤੀ ਕਰ ਸਕਦਾ ਹੈ। ਭਾਵੇਂ ਬੁੱਧ ਦਾ ਉਦੇ ਹੋਣਾ ਲਾਭਦਾਇਕ ਹੈ, ਪਰ ਇਹ ਸਿਹਤ ਦੇ ਪੱਖ ਤੋਂ ਤੁਹਾਡੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਤੁਹਾਨੂੰ ਚਮੜੀ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਬੁੱਧ ਇਸ ਵੇਲੇ ਆਪਣੀ ਉੱਚ ਰਾਸ਼ੀ ਕੰਨਿਆ 'ਤੇ ਦ੍ਰਿਸ਼ਟੀ ਸੁੱਟ ਰਿਹਾ ਹੈ, ਜੋ ਤੁਹਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੀ ਸਮਝ ਅਤੇ ਸਪਸ਼ਟਤਾ ਪ੍ਰਦਾਨ ਕਰਦਾ ਹੈ।
ਉਪਾਅ: ਤੁਹਾਨੂੰ 5 ਤੋਂ 6 ਕੈਰੇਟ ਦਾ ਪੰਨਾ ਰਤਨ ਪਹਿਨਣਾ ਚਾਹੀਦਾ ਹੈ। ਤੁਸੀਂ ਇਸ ਨੂੰ ਬੁੱਧਵਾਰ ਨੂੰ ਚਾਂਦੀ ਜਾਂ ਸੋਨੇ ਦੀ ਅੰਗੂਠੀ ਵਿੱਚ ਪਹਿਨ ਸਕਦੇ ਹੋ। ਇਸ ਕਾਰਨ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਦੇ ਸ਼ੁਭ ਨਤੀਜੇ ਮਿਲਣਗੇ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਬੁੱਧ ਹੈ। ਨੌਵੇਂ ਘਰ ਦੇ ਸੁਆਮੀ ਦੇ ਉਦੇ ਹੋਣ ਨਾਲ ਤੁਹਾਡੀ ਕਿਸਮਤ ਵਿੱਚ ਵਾਧਾ ਹੋਵੇਗਾ, ਪਰ ਨਾਲ ਹੀ, ਬਾਰ੍ਹਵੇਂ ਘਰ ਦੇ ਸੁਆਮੀ ਦੇ ਉਦੇ ਹੋਣ ਨਾਲ, ਤੁਸੀਂ ਆਪਣੇ ਖਰਚਿਆਂ ਵਿੱਚ ਵੀ ਵਾਧਾ ਦੇਖੋਗੇ ਅਤੇ ਤੁਹਾਨੂੰ ਨੁਕਸਾਨ ਹੋਣ ਦੇ ਸੰਕੇਤ ਹਨ। ਕਿਉਂਕਿ ਬੁੱਧ ਤੁਹਾਡੇ ਛੇਵੇਂ ਘਰ ਵਿੱਚ ਨੀਚ ਸਥਿਤੀ ਵਿੱਚ ਹੈ, ਇਸ ਲਈ ਇਸ ਸਮੇਂ ਤੁਹਾਡੇ ਅਤੇ ਤੁਹਾਡੇ ਸਹਿਕਰਮੀਆਂ ਵਿਚਕਾਰ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ। ਭਾਵੇਂ ਤੁਸੀਂ ਸਹੀ ਹੋਵੋਗੇ, ਪਰ ਮੀਨ ਰਾਸ਼ੀ ਵਿੱਚ ਬੁੱਧ ਦੇ ਉਦੇ ਦੇ ਦੌਰਾਨ ਤੁਹਾਡੇ ਲਈ ਆਪਣੇ-ਆਪ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕਰਨਾ ਅਤੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋਵੇਗਾ।
ਇਸ ਕਾਰਨ ਕਰਕੇ, ਤੁਲਾ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕੰਮ ਵਿੱਚ ਬਹੁਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ, ਦੂਜਿਆਂ ਦੇ ਮਾਮਲਿਆਂ ਵਿੱਚ ਬੇਲੋੜਾ ਦਖਲ ਨਾ ਦਿਓ ਅਤੇ ਗੱਪਾਂ ਅਤੇ ਵਿਵਾਦਾਂ ਤੋਂ ਦੂਰ ਰਹੋ। ਗ੍ਰਹਾਂ ਦੀ ਇਹ ਸਥਿਤੀ ਦਰਸਾਉਂਦੀ ਹੈ ਕਿ ਤੁਸੀਂ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋ। ਤੁਹਾਡੇ ਨੌਵੇਂ ਘਰ ਦਾ ਸੁਆਮੀ ਇਸ ਸਮੇਂ ਕਮਜ਼ੋਰ ਹੈ, ਇਸ ਲਈਬੁੱਧ ਮੀਨ ਰਾਸ਼ੀ ਵਿੱਚ ਉਦੇ ਦੇ ਦੌਰਾਨ ਤੁਹਾਡੇ ਲਈ ਆਪਣੇ ਸਲਾਹਕਾਰ ਜਾਂ ਗੁਰੂ ਤੋਂ ਮਿਲਣ ਵਾਲੀ ਸਲਾਹ ਹਰ ਵਾਰ ਭਰੋਸੇਯੋਗ ਨਹੀਂ ਹੋ ਸਕਦੀ। ਇਸ ਵੇਲੇ, ਬੁੱਧ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਬਾਰ੍ਹਵੇਂ ਘਰ ‘ਤੇ ਦ੍ਰਿਸ਼ਟੀ ਸੁੱਟ ਰਿਹਾ ਹੋਵੇਗਾ, ਜੋ ਕਿ ਇੱਕ ਚੰਗਾ ਸੰਕੇਤ ਨਹੀਂ ਹੈ। ਇਸ ਕਾਰਨ, ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ:ਤੁਸੀਂ ਹਰ ਰੋਜ਼ ਗਊ ਨੂੰ ਹਰਾ ਚਾਰਾ ਖਿਲਾਓ।
ਬ੍ਰਿਸ਼ਚਕ ਰਾਸ਼ੀ
ਬੁੱਧ ਗ੍ਰਹਿ ਬ੍ਰਿਸ਼ਚਕ ਰਾਸ਼ੀ ਦੇ ਲਈ ਬਹੁਤ ਅਨੁਕੂਲ ਨਹੀਂ ਹੈ, ਕਿਉਂਕਿ ਇਹ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਆਮ ਤੌਰ 'ਤੇ ਅੱਠਵੇਂ ਘਰ ਦੇ ਸੁਆਮੀ ਦਾ ਪ੍ਰਭਾਵ ਅਸ਼ੁਭ ਹੁੰਦਾ ਹੈ ਅਤੇ ਜੀਵਨ ਵਿੱਚ ਅਸਥਿਰਤਾ ਲਿਆਉਂਦਾ ਹੈ। ਇਸ ਤੋਂ ਇਲਾਵਾ, ਮੀਨ ਰਾਸ਼ੀ ਵਿੱਚ ਬੁੱਧ ਦਾ ਉਦੇ ਹੋਣ ਦੇ ਦੌਰਾਨ, ਬੁੱਧ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਨੀਚ ਸਥਿਤੀ ਵਿੱਚ ਹੋਵੇਗਾ, ਜਿਸ ਕਾਰਨ ਤੁਹਾਨੂੰ ਪੰਜਵੇਂ ਘਰ ਨਾਲ ਸਬੰਧਤ ਮਾਮਲਿਆਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰਿਸ਼ਚਕ ਰਾਸ਼ੀ ਦੇ ਵਿਦਿਆਰਥੀਆਂ ਨੂੰ, ਖਾਸ ਕਰਕੇ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵਿੱਚ ਸੰਘਰਸ਼ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਪ੍ਰੀਖਿਆ ਦੀ ਤਿਆਰੀ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਵਪਾਰ ਜਾਂ ਸ਼ੇਅਰ ਬਜ਼ਾਰ ਨਾਲ ਸਬੰਧਤ ਗਤੀਵਿਧੀਆਂ ਵਿੱਚ ਵਿੱਤੀ ਨੁਕਸਾਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਨੌਜਵਾਨਾਂ ਨਾਲ ਗੱਲਬਾਤ ਦੇ ਦੌਰਾਨ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ।
ਇਸ ਵੇਲੇ, ਬੁੱਧ ਤੁਹਾਡੇ ਗਿਆਰ੍ਹਵੇਂ ਘਰ ਅਤੇ ਇਸ ਦੀ ਉੱਚ ਰਾਸ਼ੀ ਕੰਨਿਆ 'ਤੇ ਨਜ਼ਰ ਸੁੱਟ ਰਿਹਾ ਹੈ। ਇਸ ਨਾਲ ਬ੍ਰਿਸ਼ਚਕ ਰਾਸ਼ੀ ਦੇ ਪੇਸ਼ੇਵਰ ਜਾਤਕਾਂ ਨੂੰ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਜੇਕਰ ਅਸੀਂ ਬੁੱਧ ਦੀ ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ, ਤਾਂਬੁੱਧ ਮੀਨ ਰਾਸ਼ੀ ਵਿੱਚ ਉਦੇਹੋਣ ਦੀ ਅਵਧੀ ਦੇ ਦੌਰਾਨ ਸਮਾਜ ਵਿੱਚ ਤੁਹਾਡੀ ਪ੍ਰਸਿੱਧੀ ਵਧ ਸਕਦੀ ਹੈ। ਇਸ ਤੋਂ ਇਲਾਵਾ, ਤੁਹਾਡੇ ਆਪਣੇ ਚਾਚੇ ਅਤੇ ਵੱਡੇ ਭਰਾ ਨਾਲ ਚੰਗੇ ਸਬੰਧ ਰਹਿਣਗੇ।
ਉਪਾਅ:ਤੁਹਾਨੂੰ ਜ਼ਰੂਰਤਮੰਦ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਦਾਨ ਵਿੱਚ ਦੇਣੀਆਂ ਚਾਹੀਦੀਆਂ ਹਨ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਬੁੱਧ ਹੈ। ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਦਾ ਉਦੇ ਹੋਣਾ ਕਾਰੋਬਾਰੀ ਪੱਖ ਤੋਂ ਅਨੁਕੂਲ ਰਹੇਗਾ। ਹਾਲਾਂਕਿ, ਇਸ ਵੇਲੇ ਬੁੱਧ ਚੌਥੇ ਘਰ ਵਿੱਚ ਨੀਚ ਸਥਿਤੀ ਵਿੱਚ ਹੈ। ਗ੍ਰਹਾਂ ਦੀ ਇਸ ਸਥਿਤੀ ਦੇ ਅਨੁਸਾਰ, ਤੁਹਾਡੇ ਅੰਦਰ ਜਾਂ ਤੁਹਾਡੇ ਪਰਿਵਾਰਕ ਜੀਵਨ ਵਿੱਚ ਜੋ ਵੀ ਚੱਲ ਰਿਹਾ ਹੈ, ਉਹ ਤੁਹਾਡੀ ਛਵੀ, ਕਰੀਅਰ, ਨਿੱਜੀ ਜ਼ਿੰਦਗੀ ਜਾਂ ਘਰੇਲੂ ਮਾਮਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜਦੋਂ ਵੀ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਪ੍ਰਭਾਵਿਤ ਹੁੰਦਾ ਹੈ, ਤਾਂ ਪਰਿਵਾਰਕ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ, ਤੁਹਾਨੂੰ ਆਪਣੇ ਕਰੀਅਰ ਅਤੇ ਨਿੱਜੀ ਜੀਵਨ ਦੋਵਾਂ ਨੂੰ ਸਮਝਦਾਰੀ ਨਾਲ ਸੰਤੁਲਿਤ ਕਰਨ ਅਤੇ ਦੋਵਾਂ ਨੂੰ ਤਰਜੀਹ ਦੇਣ ਦੀ ਲੋੜ ਹੈ। ਵਿਆਹੇ ਜਾਤਕ ਆਪਣੇ ਸਾਥੀ ਅਤੇ ਮਾਂ ਵਿਚਕਾਰ ਫਸਿਆ ਹੋਇਆ ਮਹਿਸੂਸ ਕਰ ਸਕਦੇ ਹਨ। ਇਸ ਤੋਂ ਇਲਾਵਾ,ਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਸੀਂ ਆਪਣੀ ਮਾਂ ਦੀ ਸਿਹਤ ਬਾਰੇ ਚਿੰਤਾ ਕਰਦੇ ਨਜ਼ਰ ਆ ਸਕਦੇ ਹੋ ਅਤੇ ਉਨ੍ਹਾਂ ਨਾਲ ਤੁਹਾਡੇ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ।
ਬੁੱਧ ਦੀ ਤੁਹਾਡੇ ਗਿਆਰ੍ਹਵੇਂ ਘਰ ਅਤੇ ਇਸ ਦੀ ਉੱਚ ਰਾਸ਼ੀ ਕੰਨਿਆ 'ਤੇ ਨਜ਼ਰ ਪੈ ਰਹੀ ਹੈ। ਇਸ ਦੇ ਅਨੁਸਾਰ, ਭਾਵੇਂ ਸਭ ਕੁਝ ਠੀਕ ਜਾਪਦਾ ਹੈ, ਪਰ ਬੁੱਧ ਦੇ ਨੀਚ ਸਥਿਤੀ ਵਿੱਚ ਹੋਣ ਕਾਰਨ, ਤੁਸੀਂ ਆਪਣੇ ਕਰੀਅਰ ਅਤੇ ਪੇਸ਼ੇਵਰ ਜੀਵਨ ਬਾਰੇ ਚਿੰਤਾ ਕਰਦੇ ਨਜ਼ਰ ਆ ਸਕਦੇ ਹੋ। ਹਾਲਾਂਕਿ, ਨਿਰੰਤਰ ਯਤਨਾਂ ਅਤੇ ਵਚਨਬੱਧਤਾ ਨਾਲ, ਤੁਸੀਂ ਇਸ ਸਮੇਂ ਨੂੰ ਚੰਗੀ ਤਰ੍ਹਾਂ ਸੰਭਾਲ ਸਕੋਗੇ ਅਤੇ ਉਪਲਬਧ ਮੌਕਿਆਂ ਦਾ ਫਾਇਦਾ ਉਠਾ ਸਕੋਗੇ।
ਉਪਾਅ: ਤੁਸੀਂ ਹਰ ਰੋਜ਼ ਤੇਲ ਦਾ ਦੀਵਾ ਜਗਾਓ ਅਤੇ ਤੁਲਸੀ ਦੇ ਬੂਟੇ ਦੀ ਪੂਜਾ ਕਰੋ।
ਮਕਰ ਰਾਸ਼ੀ
ਬੁੱਧ ਗ੍ਰਹਿ ਮਕਰ ਰਾਸ਼ੀ ਲਈ ਬਹੁਤ ਹੀ ਸ਼ੁਭ ਅਤੇ ਬਹੁਤ ਹੀ ਅਨੁਕੂਲ ਗ੍ਰਹਿ ਹੈ, ਕਿਉਂਕਿ ਇਹ ਇਸ ਰਾਸ਼ੀ ਦੇ ਨੌਵੇਂ ਅਤੇ ਛੇਵੇਂ ਘਰ ਦਾ ਸੁਆਮੀ ਹੈ। ਬੁੱਧ ਤੁਹਾਡੇ ਤੀਜੇ ਘਰ ਵਿੱਚ ਉਦੇ ਹੋਣ ਵਾਲਾ ਹੈ, ਜੋ ਕਿ ਬੁੱਧ ਦੇ ਲਈ ਇੱਕ ਅਨੁਕੂਲ ਸਥਾਨ ਹੈ। ਹਾਲਾਂਕਿ, ਬੁੱਧ ਗ੍ਰਹਿ ਨੀਚ ਰਾਸ਼ੀ ਵਿੱਚ ਹੋਣ ਕਾਰਨ, ਇਸ ਦਾ ਸਮੁੱਚਾ ਪ੍ਰਭਾਵ ਬਦਲ ਜਾਵੇਗਾ। ਨਤੀਜੇ ਵੱਜੋਂ, ਗਲਤਫਹਿਮੀਆਂ ਪੈਦਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਤੁਹਾਡੇ ਅਤੇ ਤੁਹਾਡੇ ਦੋਸਤਾਂ ਅਤੇ ਭੈਣਾਂ-ਭਰਾਵਾਂ ਵਿਚਕਾਰ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ ਜਾਂ ਉਨ੍ਹਾਂ ਨਾਲ ਤੁਹਾਡੇ ਰਿਸ਼ਤੇ ਵਿੱਚ ਨਕਾਰਾਤਮਕਤਾ ਪੈਦਾ ਹੋ ਸਕਦੀ ਹੈ।
ਇਸ ਸਮੇਂ, ਜਨਤਕ ਪੱਧਰ 'ਤੇ ਕੁਝ ਵੀ ਪੋਸਟ ਕਰਨ ਬਾਰੇ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ, ਤਾਂ ਤੁਹਾਨੂੰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਤੋਂ ਇਲਾਵਾ, ਕਿਸੇ ਵੀ ਸਮਝੌਤੇ, ਲੀਜ਼ ਜਾਂ ਇਕਰਾਰਨਾਮੇ 'ਤੇ ਦਸਤਖਤ ਕਰਦੇ ਸਮੇਂ ਸਾਵਧਾਨ ਰਹੋ, ਕਿਉਂਕਿ ਕੋਈ ਸਮੱਸਿਆ ਅਚਾਨਕ ਪੈਦਾ ਹੋ ਸਕਦੀ ਹੈ। ਅਜਿਹੀਆਂ ਚੀਜ਼ਾਂ ਲਈ ਪਹਿਲਾਂ ਤੋਂ ਤਿਆਰ ਰਹਿਣਾ ਬਿਹਤਰ ਹੋਵੇਗਾ।
ਇਸ ਵੇਲੇ, ਬੁੱਧ ਤੁਹਾਡੇ ਨੌਵੇਂ ਘਰ 'ਤੇ ਦ੍ਰਿਸ਼ਟੀ ਸੁੱਟ ਰਿਹਾ ਹੈ, ਜੋ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੇ ਮਾਪਿਆਂ, ਸਲਾਹਕਾਰਾਂ ਅਤੇ ਗੁਰੂ ਤੋਂ ਅਸ਼ੀਰਵਾਦ ਅਤੇ ਮਾਰਗਦਰਸ਼ਨ ਮਿਲੇਗਾ। ਇਹ ਘਰ ਬੁੱਧ ਦੀ ਉੱਚ ਰਾਸ਼ੀ ਕੰਨਿਆ ਨਾਲ ਵੀ ਸਬੰਧਤ ਹੈ, ਜੋਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨਸਮਝਦਾਰੀ ਅਤੇ ਧਿਆਨ ਨਾਲ ਬੋਲਣ ਅਤੇ ਸੋਚ-ਸਮਝ ਕੇ ਫੈਸਲੇ ਲੈਣ ਦੀ ਸਲਾਹ ਦਿੰਦਾ ਹੈ।
ਉਪਾਅ:ਤੁਸੀਂ ਆਪਣੇ ਛੋਟੇ-ਭਰਾ ਜਾਂ ਚਚੇਰੇ ਭੈਣ-ਭਰਾ ਨੂੰ ਕੋਈ ਤੋਹਫ਼ਾ ਦਿਓ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਬੁੱਧ ਹੈ, ਜੋ ਤੁਹਾਡੀ ਵਿਗਿਆਨਕ ਰੂਪ ਨਾਲ ਸੋਚਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਹ ਤੁਹਾਡੇ ਅੱਠਵੇਂ ਘਰ ਦਾ ਵੀ ਸੁਆਮੀ ਹੈ, ਜੋ ਕਿ ਖੋਜ ਦਾ ਘਰ ਹੈ, ਜੋ ਇਸ ਨੂੰ ਬੌਧਿਕ ਕਾਰਜ ਲਈ ਇੱਕ ਪ੍ਰਭਾਵਸ਼ਾਲੀ ਗ੍ਰਹਿ ਬਣਾਉਂਦਾ ਹੈ। ਇਸ ਵੇਲੇ, ਬੁੱਧ ਤੁਹਾਡੇ ਦੂਜੇ ਘਰ ਵਿੱਚ ਉਦੇ ਹੋ ਰਿਹਾ ਹੈ, ਪਰ ਇੱਥੇ ਵੀ ਇਹ ਨੀਵੀਂ ਸਥਿਤੀ ਵਿੱਚ ਹੈ, ਇਸ ਲਈ, ਤੁਹਾਨੂੰ ਬਹੁਤ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਤੁਸੀਂ ਅਣਜਾਣੇ ਵਿੱਚ ਦੂਜਿਆਂ ਨੂੰ ਦੁੱਖ ਪਹੁੰਚਾ ਸਕਦੇ ਹੋ।
ਇਸ ਤੋਂ ਇਲਾਵਾ, ਤੁਹਾਨੂੰ ਆਪਣੀ ਖੁਰਾਕ ਅਤੇ ਮੂੰਹ ਦੀ ਸਿਹਤ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ, ਤੁਹਾਡੇ ਬਿਮਾਰ ਹੋਣ ਜਾਂ ਫ਼ੂਡ ਪੁਆਜ਼ਨਿੰਗ ਹੋਣ ਦਾ ਖ਼ਤਰਾ ਵਧੇਰੇ ਹੈ। ਇਸ ਸਮੇਂ, ਤੁਹਾਡੇ ਲਈ ਵਿੱਤੀ ਪੱਧਰ 'ਤੇ ਵੀ ਸਾਵਧਾਨ ਰਹਿਣਾ ਜ਼ਰੂਰੀ ਹੈ। ਬਿਨਾਂ ਸੋਚੇ-ਸਮਝੇ, ਲਾਪਰਵਾਹੀ ਨਾਲ ਜਾਂ ਬਿਨਾਂ ਸੋਚੇ-ਸਮਝੇ ਫੈਸਲੇ ਲੈਣ ਨਾਲ ਤੁਹਾਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ। ਤੁਸੀਂ ਗਲਤ ਫੈਸਲੇ ਲੈ ਸਕਦੇ ਹੋ, ਇਸ ਲਈ ਇਸ ਸਮੇਂ ਤੁਹਾਡੇ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
ਇਸ ਵੇਲੇ, ਬੁੱਧ ਤੁਹਾਡੇ ਅੱਠਵੇਂ ਘਰ ਅਤੇ ਆਪਣੀ ਉੱਚ ਰਾਸ਼ੀ ਕੰਨਿਆ 'ਤੇ ਦ੍ਰਿਸ਼ਟੀ ਸੁੱਟ ਰਿਹਾ ਹੈ, ਜੋ ਕਿ ਕੁੰਭ ਰਾਸ਼ੀ ਦੇ ਉਨ੍ਹਾਂ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਵੇਗਾ, ਜਿਹੜੇ ਪੀ ਐਚ ਡੀ ਕਰ ਰਹੇ ਹਨ ਜਾਂ ਪੜ੍ਹਾਈ ਕਰ ਰਹੇ ਹਨ। ਵਿਆਹੇ ਲੋਕਾਂ ਨੂੰ ਆਪਣੇ ਸਹੁਰਿਆਂ ਦੇ ਸਹਿਯੋਗ ਦੇ ਕਾਰਨ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ।ਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਨਾਲ, ਤੁਹਾਡੇ ਅਤੇ ਤੁਹਾਡੇ ਸਾਥੀ ਦੀ ਸਾਂਝੀ ਜਾਇਦਾਦ ਵਿੱਚ ਵਾਧਾ ਹੋਵੇਗਾ।
ਉਪਾਅ: ਤੁਸੀਂ ਤੁਲਸੀ ਦੇ ਬੂਟੇ ਵਿੱਚ ਹਰ ਰੋਜ਼ ਜਲ ਦਿਓ ਅਤੇ ਹਰ ਰੋਜ਼ ਤੁਲਸੀ ਦਾ ਇੱਕ ਪੱਤਾ ਖਾਓ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਬੁੱਧ ਹੈ ਅਤੇ ਹੁਣ ਤੁਹਾਡੇ ਪਹਿਲੇ ਘਰ ਵਿੱਚ ਬੁੱਧ ਦਾ ਉਦੇ ਹੋਣ ਵਾਲਾ ਹੈ। ਇਹ ਦਰਸਾਉਂਦਾ ਹੈ ਕਿ ਤੁਸੀਂ ਇਨ੍ਹਾਂ ਘਰਾਂ ਨਾਲ ਸਬੰਧਤ ਪਹਿਲੂਆਂ ਵੱਲ ਵਧੇਰੇ ਧਿਆਨ ਦਿਓਗੇ। ਜਦੋਂ ਬੁੱਧ ਪਹਿਲੇ ਘਰ ਵਿੱਚ ਹੁੰਦਾ ਹੈ, ਤਾਂ ਵਿਅਕਤੀ ਦੀ ਬੁੱਧੀ, ਕਾਰੋਬਾਰੀ ਹੁਨਰ ਅਤੇ ਸਮਝ ਵਧਦੀ ਹੈ। ਇਹ ਗੁਣ ਪੇਸ਼ੇਵਰ ਜੀਵਨ ਵਿੱਚ ਬਹੁਤ ਜ਼ਰੂਰੀ ਹਨ। ਹਾਲਾਂਕਿ, ਬੁੱਧ ਗ੍ਰਹਿ ਦੇ ਲਗਨ ਘਰ ਵਿੱਚ ਨੀਚ ਦਾ ਹੋਣ ਕਾਰਨ ਤੁਸੀਂ ਮਹੱਤਵਪੂਰਣ ਫੈਸਲੇ ਲੈਂਦੇ ਸਮੇਂ ਝਿਜਕ ਅਤੇ ਘਬਰਾਹਟ ਮਹਿਸੂਸ ਕਰ ਸਕਦੇ ਹੋ।
ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਮਹੱਤਵਪੂਰਣ ਫੈਸਲੇ ਲੈਣ ਦੀ ਲੋੜ ਹੈ ਜਾਂ ਤੁਸੀਂ ਇੱਕ ਲੀਡਰਸ਼ਿਪ ਵਾਲ਼ੇ ਅਹੁਦੇ 'ਤੇ ਹੋ, ਜਿੱਥੇ ਤੁਸੀਂ ਵੱਡੇ ਖਾਤਿਆਂ ਅਤੇ ਟੀਮਾਂ ਲਈ ਜ਼ਿੰਮੇਵਾਰ ਹੋ, ਤਾਂ ਤੁਹਾਡੇ ਤੋਂ ਸੰਚਾਰ ਵਿੱਚ ਗਲਤੀਆਂ ਹੋਣ, ਗਲਤ ਸ਼ਬਦ ਕਹਿਣ ਜਾਂ ਛੋਟੀਆਂ ਗਲਤੀਆਂ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤੁਹਾਡੀ ਛਵੀ ਖਰਾਬ ਹੋ ਸਕਦੀ ਹੈ। ਦੂਜੇ ਲੋਕ ਤੁਹਾਡੀ ਭਰੋਸੇਯੋਗਤਾ, ਜਵਾਬਦੇਹੀ ਅਤੇ ਜ਼ਿੰਮੇਵਾਰੀ 'ਤੇ ਸਵਾਲ ਉਠਾ ਸਕਦੇ ਹਨ।
ਇਸ ਵੇਲੇ, ਬੁੱਧ ਤੁਹਾਡੇ ਸੱਤਵੇਂ ਘਰ ਅਤੇ ਆਪਣੀ ਉੱਚ ਰਾਸ਼ੀ ਕੰਨਿਆ 'ਤੇ ਨਜ਼ਰ ਮਾਰ ਰਿਹਾ ਹੈ।ਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਣ ਨਾਲ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਅਤੇ ਨਿੱਜੀ ਅਤੇ ਪੇਸ਼ੇਵਰ ਮਾਮਲਿਆਂ ਵਿੱਚ ਉਨ੍ਹਾਂ ਦਾ ਸਹਿਯੋਗ ਮਿਲੇਗਾ। ਕੁਆਰੇ ਜਾਤਕਾਂ ਨੂੰ ਵਿਆਹ ਲਈ ਜੀਵਨ ਸਾਥੀ ਮਿਲ ਸਕਦਾ ਹੈ।
ਉਪਾਅ: ਤੁਸੀਂ ਹਰ ਰੋਜ਼ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਬੁੱਧ ਮੀਨ ਰਾਸ਼ੀ ਵਿੱਚ ਉਦੇ ਕਦੋਂ ਹੋਵੇਗਾ?
31 ਮਾਰਚ, 2025 ਨੂੰ 05:57 ਵਜੇ ਬੁੱਧ ਗ੍ਰਹਿ ਮੀਨ ਰਾਸ਼ੀ ਵਿੱਚ ਉਦੇ ਹੋਵੇਗਾ।
2. ਮੀਨ ਰਾਸ਼ੀ ਦਾ ਸੁਆਮੀ ਗ੍ਰਹਿ ਕਿਹੜਾ ਹੈ?
ਮੀਨ ਰਾਸ਼ੀ ਦਾ ਸੁਆਮੀ ਗ੍ਰਹਿ ਬ੍ਰਹਸਪਤੀ ਹੈ।
3. ਬੁੱਧ ਕਿਹੜੀਆਂ ਰਾਸ਼ੀਆਂ ਦਾ ਸੁਆਮੀ ਹੈ?
ਬੁੱਧ ਕੰਨਿਆ ਅਤੇ ਮਿਥੁਨ ਰਾਸ਼ੀਆਂ ਦਾ ਸੁਆਮੀ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






