ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ (24 ਫਰਵਰੀ, 2025)
ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ24 ਫਰਵਰੀ 2025 ਨੂੰ ਸਵੇਰੇ 05:17 ਵਜੇ ਹੋਵੇਗਾ।ਜੋਤਿਸ਼ ਸ਼ਾਸਤਰ ਦੇ ਅਨੁਸਾਰ ਮੰਗਲ ਦਾ ਅਰਥ ਸ਼ੁਭ ਹੁੰਦਾ ਹੈ। ਇਸ ਗ੍ਰਹਿ ਨੂੰ ਭੂਮੀ ਪੁੱਤਰ ਅਰਥਾਤ ਧਰਤੀ ਦਾ ਪੁੱਤਰ ਵੀ ਕਿਹਾ ਜਾਂਦਾ ਹੈ। ਭਾਰਤ ਦੇ ਕੁਝ ਹਿੱਸਿਆਂ ਵਿੱਚ ਮੰਗਲ ਗ੍ਰਹਿ ਨੂੰ ਵੱਖ-ਵੱਖ ਦੇਵੀ-ਦੇਵਤਿਆਂ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਦੱਖਣੀ ਭਾਰਤ ਵਿੱਚ ਭਗਵਾਨ ਕਾਰਤੀਕੇਯ ਜਾਂ ਭਗਵਾਨ ਮੁਰੂਗਨ, ਉੱਤਰੀ ਭਾਰਤ ਵਿੱਚ ਹਨੂੰਮਾਨ ਜੀ ਅਤੇ ਮਹਾਂਰਾਸ਼ਟਰ ਵਿੱਚ ਇਸ ਗ੍ਰਹਿ ਨੂੰ ਭਗਵਾਨ ਗਣੇਸ਼ ਜੀ ਨਾਲ ਜੋੜਿਆ ਜਾਂਦਾ ਹੈ।
ਮੰਗਲ ਗ੍ਰਹਿ ਨੂੰ ਇਸ ਦੇ ਲਾਲ ਰੰਗ ਜਾਂ ਅੱਗ ਵਰਗੇ ਦਿਖਣ ਕਾਰਨ 'ਲਾਲ ਗ੍ਰਹਿ' ਕਿਹਾ ਜਾਂਦਾ ਹੈ। ਸਾਡੇ ਸਰੀਰ ਦੇ ਸਾਰੇ ਉੱਗਰ ਤੱਤ ਮੰਗਲ ਅਤੇ ਸੂਰਜ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ। ਇਹ ਗ੍ਰਹਿ ਊਰਜਾ, ਸਰੀਰਕ ਤਾਕਤ, ਸਹਿਣਸ਼ੀਲਤਾ, ਪ੍ਰਤੀਬੱਧਤਾ ਅਤੇ ਇੱਛਾ ਸ਼ਕਤੀ ਦਾ ਕਾਰਕ ਹੈ। ਇਸ ਤੋਂ ਇਲਾਵਾ, ਇਹ ਗ੍ਰਹਿ ਸਫਲ ਹੋਣ ਲਈ ਪ੍ਰੇਰਿਤ ਕਰਦਾ ਹੈ ਅਤੇ ਕਿਸੇ ਵੀ ਕਾਰਜ ਨੂੰ ਪੂਰਾ ਕਰਨ ਲਈ ਊਰਜਾ ਪ੍ਰਦਾਨ ਕਰਦਾ ਹੈ। ਜਿਹੜੇ ਲੋਕਾਂ ‘ਤੇ ਮੰਗਲ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ, ਉਹ ਸਰਲ, ਦਲੇਰ ਅਤੇ ਭਾਵੁਕ ਹੁੰਦੇ ਹਨ। ਇਸ ਤੋਂ ਇਲਾਵਾ, ਮੰਗਲ ਗ੍ਰਹਿ ਭੂਮੀ, ਰਾਜ, ਤਕਨੀਕ ਅਤੇ ਇੰਜੀਨੀਅਰਿੰਗ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮਿਥੁਨ ਰਾਸ਼ੀ ਵਿੱਚ ਮੰਗਲ ਦੇ ਮਾਰਗੀ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਅੰਗਰੇਜ਼ੀ ਵਿੱਚ ਪੜ੍ਹੋ: Mars Direct In Gemini
ਮਿਥੁਨ ਰਾਸ਼ੀ ਕਾਲ ਪੁਰਸ਼ ਦੀ ਕੁੰਡਲੀ ਅਤੇ ਰਾਸ਼ੀ ਚੱਕਰ ਦੀ ਤੀਜੀ ਰਾਸ਼ੀ ਹੈ। ਇਹ ਬਸੰਤ ਸੰਕ੍ਰਾਂਤੀ (ਵਰਨਲ ਈਕੋਨੋਕਸ) ਤੋਂ 60° ਤੋਂ ਸ਼ੁਰੂ ਹੁੰਦੀ ਹੈ ਅਤੇ 90° 'ਤੇ ਖਤਮ ਹੁੰਦੀ ਹੈ। ਮਿਥੁਨ ਰਾਸ਼ੀ ਦਾ ਸੁਆਮੀ ਬੁੱਧ ਗ੍ਰਹਿ ਹੈ। ਇਸ ਰਾਸ਼ੀ ਵਿੱਚ ਆਦਰਾ ਨਕਸ਼ੱਤਰ ਦੇ ਸਭ ਪਦ, ਪੁਨਰਵਸੁ ਨਕਸ਼ੱਤਰ ਦਾ ਪਹਿਲਾ, ਦੂਜਾ ਅਤੇ ਤੀਜਾ ਪਦ ਅਤੇ ਮ੍ਰਿਗਸ਼ਿਰਾ ਨਕਸ਼ੱਤਰ ਦਾ ਤੀਜਾ ਅਤੇ ਚੌਥਾ ਪਦ ਆਉਂਦਾ ਹੈ। ਇਸ ਲਈ ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੁੰਦਾ ਹੈ, ਤਾਂ ਲੋਕਾਂ ਦੀ ਬੋਲੀ ਵਿੱਚ ਬਹੁਤ ਜ਼ਿਆਦਾ ਗੁੱਸਾ ਅਤੇ ਆਤਮ-ਵਿਸ਼ਵਾਸ ਦੇਖਿਆ ਜਾ ਸਕਦਾ ਹੈ। ਇਹ ਸਮਾਂ ਸੰਚਾਰ ਅਤੇ ਗੱਲਬਾਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਦੌਰਾਨ, ਲੋਕ ਹਿੰਮਤੀ, ਸਿਹਤਮੰਦ ਅਤੇ ਊਰਜਾ ਨਾਲ ਭਰਪੂਰ ਮਹਿਸੂਸ ਕਰਨਗੇ ਅਤੇ ਆਪਣੀਆਂ ਦਿਲਚਸਪੀਆਂ ਅਤੇ ਯੋਗਤਾਵਾਂ ਨੂੰ ਵਿਕਸਤ ਕਰਨ ਵਿੱਚ ਸਮਾਂ ਬਿਤਾਉਣਗੇ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: मंगल मिथुन राशि में मार्गी
ਮੰਗਲ 21 ਜਨਵਰੀ, 2025 ਤੋਂ ਮਿਥੁਨ ਰਾਸ਼ੀ ਵਿੱਚ ਹੈ, ਪਰ ਵੱਕਰੀ ਸਥਿਤੀ ਵਿੱਚ ਹੋਣ ਦੇ ਕਾਰਨ ਇਹ ਪੂਰੇ ਨਤੀਜੇ ਨਹੀਂ ਦੇ ਸਕਿਆ। ਹੁਣ 24 ਫਰਵਰੀ, 2025 ਨੂੰ ਸਵੇਰੇ 05:17 ਵਜੇ, ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ, ਜਿਸ ਕਾਰਨ ਮੰਗਲ ਗ੍ਰਹਿ ਪੂਰੇ ਨਤੀਜੇ ਦੇ ਸਕੇਗਾ। ਤਾਂ ਆਓ ਹੁਣ ਅੱਗੇ ਵਧੀਏ ਅਤੇ ਜਾਣੀਏ ਕਿਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਕੇ ਸਾਰੀਆਂ ਰਾਸ਼ੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮਿਥੁਨ ਰਾਸ਼ੀ ਵਿੱਚ ਮੰਗਲ ਮਾਰਗੀ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਲਗਨ ਅਤੇ ਅੱਠਵੇਂ ਘਰ ਦਾ ਸੁਆਮੀ ਮੰਗਲ ਹੈ ਅਤੇ ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਮੌਜੂਦ ਹੋਵੇਗਾ, ਜੋ ਕਿ ਭੈਣ-ਭਰਾਵਾਂ ਅਤੇ ਰੂਚੀਆਂ ਦਾ ਕਾਰਕ ਹੈ। ਮੰਗਲ ਗ੍ਰਹਿ ਤੀਜੇ ਘਰ ਵਿੱਚ ਹੀ ਮਾਰਗੀ ਹੋਣ ਵਾਲਾ ਹੈ। ਇਸ ਸਮੇਂ ਦੇ ਦੌਰਾਨ ਤੁਹਾਡੇ ਸੰਚਾਰ ਹੁਨਰ ਵਿੱਚ ਸੁਧਾਰ ਹੋਵੇਗਾ ਅਤੇ ਤੁਸੀਂ ਛੋਟੀਆਂ ਯਾਤਰਾਵਾਂ 'ਤੇ ਜਾ ਸਕਦੇ ਹੋ। ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੁੰਦਾ ਹੈ, ਤਾਂ ਤੁਸੀਂ ਹਿੰਮਤੀ ਅਤੇ ਊਰਜਾ ਨਾਲ ਭਰਪੂਰ ਹੋਵੋਗੇ। ਮੰਗਲ ਗ੍ਰਹਿ ਦਾ ਤੀਜੇ ਘਰ ਵਿੱਚ ਹੋਣਾ ਆਮ ਤੌਰ 'ਤੇ ਅਨੁਕੂਲ ਮੰਨਿਆ ਜਾਂਦਾ ਹੈ, ਇਸ ਲਈ ਇਸ ਸਮੇਂ ਦੇ ਦੌਰਾਨ, ਤੁਸੀਂ ਲੰਬੇ ਸਮੇਂ ਤੋਂ ਲਟਕ ਰਹੇ ਕੰਮਾਂ ਨੂੰ ਪੂਰਾ ਕਰਨ ਲਈ ਤਿਆਰ ਹੋਵੋਗੇ।
ਤੁਹਾਨੂੰ ਆਪਣੇ ਛੋਟੇ ਭੈਣ-ਭਰਾਵਾਂ, ਖਾਸ ਕਰਕੇ ਆਪਣੇ ਛੋਟੇ ਭਰਾ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ। ਤੁਹਾਡੀ ਉਨ੍ਹਾਂ ਨਾਲ ਬਹਿਸ ਅਤੇ ਲੜਾਈ ਹੋ ਸਕਦੀ ਹੈ, ਪਰ ਲੋੜ ਪੈਣ 'ਤੇ ਉਹ ਫਿਰ ਵੀ ਤੁਹਾਡੀ ਮੱਦਦ ਕਰਨਗੇ। ਇਸ ਤੋਂ ਇਲਾਵਾ, ਤੀਜੇ ਘਰ ਤੋਂ ਮੰਗਲ ਦੀ ਦ੍ਰਿਸ਼ਟੀ ਤੁਹਾਡੇ ਛੇਵੇਂ, ਨੌਵੇਂ ਅਤੇ ਦਸਵੇਂ ਘਰ 'ਤੇ ਪੈ ਰਹੀ ਹੈ। ਵਿਦਿਆਰਥੀਆਂ ਲਈ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਦਾ ਇਹ ਚੰਗਾ ਸਮਾਂ ਹੈ, ਕਿਉਂਕਿ ਇਸ ਸਮੇਂ ਤੁਹਾਡੇ ਦੁਸ਼ਮਣ ਜਾਂ ਵਿਰੋਧੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ। ਤੁਹਾਨੂੰ ਆਪਣੇ ਪਿਤਾ, ਅਧਿਆਪਕ ਅਤੇ ਮਾਰਗ-ਦਰਸ਼ਕ ਤੋਂ ਸਹਿਯੋਗ ਮਿਲੇਗਾ, ਪਰ ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ, ਮੰਗਲ ਦੀ ਅੱਠਵੀਂ ਦ੍ਰਿਸ਼ਟੀ ਪੇਸ਼ੇ ਦੇ ਦਸਵੇਂ ਘਰ 'ਤੇ ਪੈ ਰਹੀ ਹੈ, ਜੋ ਕਿ ਮਕਰ ਰਾਸ਼ੀ ਦਾ ਉੱਚ ਸਥਾਨ ਹੈ। ਇਸ ਕਾਰਨ,ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਲਾਭ ਹੋਣ ਦੀ ਉਮੀਦ ਹੈ। ਇਹ ਉਨ੍ਹਾਂ ਲੋਕਾਂ ਲਈ ਖਾਸ ਤੌਰ 'ਤੇ ਲਾਭਦਾਇਕ ਹੋਵੇਗਾ, ਜਿਨ੍ਹਾਂ ਨੇ ਹਾਲ ਹੀ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਹੁਣ ਨੌਕਰੀ ਦੀ ਭਾਲ਼ ਕਰ ਰਹੇ ਹਨ। ਇਸ ਸਮੇਂ, ਤੁਹਾਨੂੰ ਆਪਣੇ ਕਰੀਅਰ ਵਿੱਚ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ।
ਉਪਾਅ: ਮੰਗਲ ਗ੍ਰਹਿ ਤੋਂ ਸ਼ੁਭ ਨਤੀਜੇ ਪ੍ਰਾਪਤ ਕਰਨ ਲਈ, ਆਪਣੇ ਸੱਜੇ ਹੱਥ ਦੀ ਅਨਾਮਿਕਾ ਉਂਗਲ਼ ਵਿੱਚ ਚੰਗੀ ਗੁਣਵੱਤਾ ਵਾਲ਼ਾ ਲਾਲ ਮੂੰਗਾ ਰਤਨ ਧਾਰਣ ਕਰੋ।
ਬ੍ਰਿਸ਼ਭ ਰਾਸ਼ੀ
ਮੰਗਲ ਬ੍ਰਿਸ਼ਭ ਰਾਸ਼ੀ ਦੇ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਕੁੰਡਲੀ ਦਾ ਦੂਜਾ ਘਰ ਬੋਲ-ਬਾਣੀ, ਬੱਚਤ ਅਤੇ ਪਰਿਵਾਰ ਦਾ ਕਾਰਕ ਹੁੰਦਾ ਹੈ। ਜਦੋਂ ਮੰਗਲ ਮਾਰਗੀ ਹੁੰਦਾ ਹੈ, ਤਾਂ ਤੁਹਾਡੀਆਂ ਗੱਲਾਂ ਵਿੱਚ ਕਠੋਰਤਾ ਅਤੇ ਹੰਕਾਰ ਦੇਖਿਆ ਜਾ ਸਕਦਾ ਹੈ। ਇਸ ਕਾਰਨ, ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਤੁਹਾਡੇ ਰਿਸ਼ਤੇ ਵਿਗੜਨ ਦੀ ਸੰਭਾਵਨਾ ਹੈ। ਤੁਹਾਨੂੰ ਨਰਮੀ ਨਾਲ਼ ਗੱਲ ਕਰਨ ਅਤੇ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੂਜੇ ਘਰ ਤੋਂ ਮੰਗਲ ਤੁਹਾਡੇ ਪੰਜਵੇਂ, ਅੱਠਵੇਂ ਅਤੇ ਨੌਵੇਂ ਘਰ ਵੱਲ ਦੇਖ ਰਿਹਾ ਹੈ। ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੁੰਦਾ ਹੈ, ਤਾਂ ਤੁਸੀਂ ਆਪਣੇ ਬੱਚਿਆਂ, ਵਿੱਦਿਆ ਅਤੇ ਪ੍ਰੇਮ ਸਬੰਧਾਂ ਦੇ ਪ੍ਰਤੀ ਸੰਜੀਦਾ ਹੋ ਸਕਦੇ ਹੋ। ਤੁਹਾਡੇ ਬੱਚੇ ਜਾਂ ਸਾਥੀ ਤੁਹਾਡੇ ਅਜਿਹਾ ਕਰਨ ਕਾਰਨ ਅਸਹਿਜ ਮਹਿਸੂਸ ਕਰ ਸਕਦੇ ਹਨ, ਇਸ ਲਈ ਇਸ ਮਾਮਲੇ ਵਿੱਚ ਅੱਤ ਕਰਨ ਤੋਂ ਬਚਣਾ ਬਿਹਤਰ ਹੋਵੇਗਾ।
ਹਾਲਾਂਕਿ, ਇੰਜੀਨੀਅਰਿੰਗ ਅਤੇ ਤਕਨੀਕੀ ਖੇਤਰਾਂ ਨਾਲ ਸਬੰਧਤ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਮੰਗਲ ਦੀ ਅੱਠਵੇਂ ਘਰ 'ਤੇ ਦ੍ਰਿਸ਼ਟੀ ਹੋਣ ਕਾਰਨ ਤੁਹਾਡੇ ਜੀਵਨ ਸਾਥੀ ਦੀ ਸਾਂਝੀ ਜਾਇਦਾਦ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਇਹ ਤੁਹਾਡੇ ਜੀਵਨ ਵਿੱਚ ਅਸਥਿਰਤਾ ਦਾ ਕਾਰਨ ਵੀ ਬਣ ਸਕਦਾ ਹੈ, ਇਸ ਲਈਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨਆਪਣੇ ਸਾਥੀ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਕੰਮ 'ਤੇ ਜਾਂਦੇ ਸਮੇਂ ਧਿਆਨ ਨਾਲ ਗੱਡੀ ਚਲਾਓ। ਮੰਗਲ ਦੀ ਨੌਵੇਂ ਘਰ 'ਤੇ ਦ੍ਰਿਸ਼ਟੀ ਪੈਣ ਦੇ ਕਾਰਨ ਤੁਹਾਨੂੰ ਆਪਣੇ ਪਿਤਾ, ਅਧਿਆਪਕ ਅਤੇ ਮਾਰਗਦਰਸ਼ਕ ਦਾ ਸਹਿਯੋਗ ਪ੍ਰਾਪਤ ਹੋਵੇਗਾ, ਪਰ ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਇਹ ਯਕੀਨੀ ਬਣਾਓ ਕਿ ਉਹ ਸਮੇਂ ਸਿਰ ਆਪਣੀ ਨਿਯਮਤ ਜਾਂਚ ਕਰਵਾਉਂਦੇ ਰਹਿਣ।
ਉਪਾਅ: ਤੁਸੀਂ ਮਾਂ ਦੁਰਗਾ ਨੂੰ ਲਾਲ ਰੰਗ ਦੇ ਫੁੱਲ ਚੜ੍ਹਾਓ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਛੇਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਮੰਗਲ ਗ੍ਰਹਿ ਹੈ। ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋ ਜਾਵੇਗਾ, ਤਾਂ ਇਹ ਇਸ ਰਾਸ਼ੀ ਦੇ ਲਗਨ ਘਰ ਵਿੱਚ ਰਹੇਗਾ। ਇਸ ਸਮੇਂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਊਰਜਾ ਨਾਲ਼ ਭਰਪੂਰ ਮਹਿਸੂਸ ਕਰੋਗੇ। ਹਾਲਾਂਕਿ, ਤੁਸੀਂ ਹਮਲਾਵਰ ਅਤੇ ਹੰਕਾਰੀ ਹੋ ਸਕਦੇ ਹੋ। ਮਿਥੁਨ ਰਾਸ਼ੀ ਵਿੱਚ ਮੰਗਲ ਦੇ ਮਾਰਗੀ ਹੋਣ ਦੇ ਦੌਰਾਨ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੇ ਯੋਗ ਹੋਵੋਗੇ। ਇਸ ਤੋਂ ਇਲਾਵਾ, ਮੰਗਲ ਦੀ ਦ੍ਰਿਸ਼ਟੀ ਤੁਹਾਡੇ ਲਗਨ ਘਰ ਤੋਂ ਤੁਹਾਡੇ ਚੌਥੇ, ਸੱਤਵੇਂ ਅਤੇ ਅੱਠਵੇਂ ਘਰ ‘ਤੇ ਪੈ ਰਹੀ ਹੈ। ਮੰਗਲ ਦੀ ਚੌਥੇ ਘਰ 'ਤੇ ਦ੍ਰਿਸ਼ਟੀ ਹੋਣ ਕਾਰਨ, ਤੁਹਾਨੂੰ ਆਪਣੀ ਮਾਂ ਦਾ ਸਹਿਯੋਗ ਮਿਲੇਗਾ। ਹਾਲਾਂਕਿ, ਤੁਹਾਨੂੰ ਉਨ੍ਹਾਂ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੋ। ਤੁਸੀਂ ਆਪਣੀ ਮਾਂ ਬਾਰੇ ਪੋਜ਼ੈਸਿਵ ਹੋ ਸਕਦੇ ਹੋ।
ਮੰਗਲ ਦੀ ਸੱਤਵੀਂ ਦ੍ਰਿਸ਼ਟੀ ਸੱਤਵੇਂ ਘਰ 'ਤੇ ਪੈ ਰਹੀ ਹੈ। ਇਸ ਨਾਲ ਸਾਂਝੇਦਾਰੀ ਵਿੱਚ ਕਾਰੋਬਾਰ ਕਰਨ ਵਾਲ਼ੇ ਜਾਤਕਾਂ ਨੂੰ ਫਾਇਦਾ ਹੋਵੇਗਾ ਅਤੇ ਤੁਹਾਡੇ ਜੀਵਨ ਸਾਥੀ ਨੂੰ ਵੀ ਇਸ ਤੋਂ ਸਹਿਯੋਗ ਮਿਲਣ ਦੀ ਉਮੀਦ ਹੈ। ਹਾਲਾਂਕਿ, ਤੁਹਾਡਾ ਗੁੱਸੇ ਭਰੇ ਅਤੇ ਦੂਜਿਆਂ ‘ਤੇ ਕੰਟਰੋਲ ਕਰਨ ਵਾਲਾ ਸੁਭਾਅ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮੱਤਭੇਦ ਅਤੇ ਝਗੜੇ ਦਾ ਕਾਰਨ ਬਣ ਸਕਦਾ ਹੈ। ਤੁਹਾਨੂੰ ਆਪਣੇ ਵਿਵਹਾਰ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਮਾਂ ਜ਼ਮੀਨ ਦੀ ਖਰੀਦੋ-ਫਰੋਖਤ ਤੋਂ ਪੈਸਾ ਕਮਾਉਣ ਲਈ ਵੀ ਅਨੁਕੂਲ ਰਹੇਗਾ। ਮੰਗਲ ਗ੍ਰਹਿ ਦੀ ਅੱਠਵੇਂ ਘਰ 'ਤੇ ਦ੍ਰਿਸ਼ਟੀ ਹੋਣ ਦੇ ਕਾਰਨ, ਤੁਹਾਡੀ ਅਤੇ ਤੁਹਾਡੇ ਜੀਵਨ ਸਾਥੀ ਦੀ ਸਾਂਝੀ ਜਾਇਦਾਦ ਵਿੱਚ ਵਾਧਾ ਹੋਵੇਗਾ। ਇਹ ਤੁਹਾਡੇ ਜੀਵਨ ਵਿੱਚ ਅਸਥਿਰਤਾ ਦਾ ਕਾਰਨ ਵੀ ਬਣ ਸਕਦਾ ਹੈ, ਇਸ ਲਈ ਆਪਣੇ ਸਾਥੀ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਕੰਮ 'ਤੇ ਜਾਂਦੇ ਸਮੇਂ ਧਿਆਨ ਨਾਲ ਗੱਡੀ ਚਲਾਓ।
ਉਪਾਅ: ਇਸ ਸਮੇਂ ਤੁਸੀਂ ਨਿਯਮਿਤ ਰੂਪ ਨਾਲ਼ ਮੰਗਲ ਦੇ ਬੀਜ ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ
ਮੰਗਲ ਗ੍ਰਹਿ ਕਰਕ ਰਾਸ਼ੀ ਲਈ ਯੋਗ ਕਾਰਕ ਗ੍ਰਹਿ ਹੈ, ਪਰ ਵੱਕਰੀ ਹੋਣ ਦੇ ਕਾਰਨ ਤੁਹਾਨੂੰ ਇਸ ਗ੍ਰਹਿ ਦੇ ਸ਼ੁਭ ਨਤੀਜੇ ਨਹੀਂ ਮਿਲ ਰਹੇ ਸਨ। ਪਰ ਹੁਣ ਮੰਗਲ ਤੁਹਾਡੇ ਬਾਰ੍ਹਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਹ ਘਰ ਵਿਦੇਸ਼, ਇਕਾਂਤ, ਹਸਪਤਾਲਾਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦਾ ਕਾਰਕ ਹੈ। ਮੰਗਲ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਯੋਗ ਕਾਰਕ ਗ੍ਰਹਿ ਬਣ ਗਿਆ ਹੈ, ਕਿਉਂਕਿ ਇਹ ਤੁਹਾਡੇ ਕੇਂਦਰ ਅਤੇ ਤ੍ਰਿਕੋਣ ਘਰਾਂ ਯਾਨੀ ਕਿ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਆਮ ਤੌਰ 'ਤੇ, ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬਾਰ੍ਹਵੇਂ ਘਰ ਵਿੱਚ ਯੋਗ ਕਾਰਕ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ। ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਅਚਾਨਕ ਅਤੇ ਅਣਚਾਹੇ ਬਦਲਾਅ ਆ ਸਕਦੇ ਹਨ। ਜੇਕਰ ਤੁਸੀਂ ਵਿਦੇਸ਼ ਜਾਣ ਜਾਂ ਆਪਣੀ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਇਹ ਇਸ ਦੇ ਲਈ ਬਹੁਤ ਵਧੀਆ ਸਮਾਂ ਹੈ। ਇਸ ਸਮੇਂ ਤੁਹਾਡੇ ਤਬਾਦਲੇ ਜਾਂ ਤੁਹਾਡੇ ਅਹੁਦੇ ਜਾਂ ਭੂਮਿਕਾ ਵਿੱਚ ਕੁਝ ਬਦਲਾਅ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਦੌਰਾਨ ਤੁਹਾਡੀ ਹਿੰਮਤ, ਤਾਕਤ ਅਤੇ ਸਬਰ ਘੱਟ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ, ਮੰਗਲ ਦੀ ਦ੍ਰਿਸ਼ਟੀ ਬਾਰ੍ਹਵੇਂ ਘਰ ਤੋਂ ਤੁਹਾਡੇ ਤੀਜੇ, ਛੇਵੇਂ ਅਤੇ ਸੱਤਵੇਂ ਘਰ ‘ਤੇ ਪੈ ਰਹੀ ਹੈ। ਇਸ ਸਮੇਂ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ, ਪਰ ਛੋਟੀ ਯਾਤਰਾ, ਡਾਕਟਰੀ ਬਿੱਲਾਂ ਜਾਂ ਕਿਸੇ ਹੋਰ ਕਾਨੂੰਨੀ ਮੁੱਦੇ ਦੇ ਕਾਰਨ ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਤੁਹਾਡੇ ਸੱਤਵੇਂ ਘਰ 'ਤੇ ਮੰਗਲ ਦੀ ਅੱਠਵੀਂ ਦ੍ਰਿਸ਼ਟੀ ਤੁਹਾਡੇ ਜੀਵਨ ਸਾਥੀ ਦੀ ਸਿਹਤ ਦੇ ਸਬੰਧ ਵਿੱਚ ਲਾਭਦਾਇਕ ਨਹੀਂ ਜਾਪਦੀ।ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮੱਤਭੇਦ ਪੈਦਾ ਹੋਣ ਦੀ ਸੰਭਾਵਨਾ ਹੈ। ਉਹ ਕਿਸੇ ਸਿਹਤ ਸਬੰਧੀ ਸਮੱਸਿਆ ਤੋਂ ਵੀ ਪਰੇਸ਼ਾਨ ਹੋ ਸਕਦੇ ਹਨ।
ਉਪਾਅ: ਤੁਸੀਂ ਹਰ ਰੋਜ਼ ਸੱਤ ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਮੰਗਲ ਸਿੰਘ ਰਾਸ਼ੀ ਦੇ ਨੌਵੇਂ ਅਤੇ ਚੌਥੇ ਘਰ ਦਾ ਸੁਆਮੀ ਹੈ, ਇਸ ਲਈ ਇਸ ਰਾਸ਼ੀ ਲਈ ਯੋਗ ਕਾਰਕ ਗ੍ਰਹਿ ਹੈ। ਹੁਣ ਇਹ ਯੋਗ ਕਾਰਕ ਗ੍ਰਹਿ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਇਹ ਘਰ ਮੁਨਾਫ਼ੇ ਅਤੇ ਇੱਛਾਵਾਂ ਨਾਲ ਸਬੰਧਤ ਹੁੰਦਾ ਹੈ। ਮੰਗਲ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮਾਰਗੀ ਹੋਣ ਨਾਲ਼ ਭੌਤਿਕ ਸੁੱਖ-ਸਹੂਲਤਾਂ ਪ੍ਰਾਪਤ ਕਰਨ ਦੀ ਤੁਹਾਡੀ ਇੱਛਾ ਮਜ਼ਬੂਤ ਹੋਵੇਗੀ। ਇਹ ਪੈਸਾ ਕਮਾਉਣ ਦੇ ਲਈ ਇੱਕ ਚੰਗਾ ਸਮਾਂ ਹੈ, ਕਿਉਂਕਿ ਤੁਹਾਨੂੰ ਆਪਣੇ ਪੁਰਾਣੇ ਨਿਵੇਸ਼ਾਂ ਤੋਂ ਭਾਰੀ ਮੁਨਾਫ਼ਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਤੁਸੀਂ ਕਮਿਸ਼ਨ ਤੋਂ ਵੀ ਕੁਝ ਆਮਦਨ ਕਮਾ ਸਕਦੇ ਹੋ। ਦੀਰਘਕਾਲੀ ਵਿੱਤੀ ਯੋਜਨਾਵਾਂ ਬਣਾਉਣ ਲਈ ਵੀ ਇਹ ਇੱਕ ਅਨੁਕੂਲ ਸਮਾਂ ਹੈ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਚਾਚਾ ਜੀ ਅਤੇ ਵੱਡੇ ਭਰਾਵਾਂ ਅਤੇ ਭੈਣਾਂ ਤੋਂ ਸਹਿਯੋਗ ਮਿਲੇਗਾ। ਮੰਗਲ ਗਿਆਰ੍ਹਵੇਂ ਘਰ ਤੋਂ ਤੁਹਾਡੇ ਦੂਜੇ, ਪੰਜਵੇਂ ਅਤੇ ਛੇਵੇਂ ਘਰ ਵੱਲ ਦੇਖ ਰਿਹਾ ਹੈ। ਮੰਗਲ ਦਾ ਗਿਆਰ੍ਹਵੇਂ ਅਤੇ ਦੂਜੇ ਘਰ ਨਾਲ ਸਬੰਧ ਤੁਹਾਡੇ ਲਈ ਵਿੱਤੀ ਲਾਭ, ਬੱਚਤ ਵਿੱਚ ਵਾਧਾ ਅਤੇ ਆਮਦਨ ਵਿੱਚ ਵਾਧੇ ਦਾ ਸੰਕੇਤ ਦਿੰਦਾ ਹੈ।
ਹਾਲਾਂਕਿ, ਸਿੰਘ ਰਾਸ਼ੀ ਦੇ ਜਾਤਕ ਆਪਣੇ ਪਰਿਵਾਰ ਦੇ ਪ੍ਰਤੀ ਪੋਜ਼ੈਸਿਵ ਹੋ ਸਕਦੇ ਹਨ। ਮੰਗਲ ਦੀ ਪੰਜਵੇਂ ਅਤੇ ਛੇਵੇਂ ਘਰ 'ਤੇ ਦ੍ਰਿਸ਼ਟੀ ਹੋਣ ਦੇ ਕਾਰਨ ਪ੍ਰਤੀਯੋਗਿਤਾ ਪ੍ਰੀਖਿਆਵਾਂ ਜਾਂ ਕਿਸੇ ਹੋਰ ਮੁਕਾਬਲੇ ਦੀ ਤਿਆਰੀ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਜਦੋਂਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੁੰਦਾ ਹੈ, ਤਾਂ ਕਰਕ ਰਾਸ਼ੀ ਦੇ ਜਾਤਕ ਸ਼ਾਨਦਾਰ ਪ੍ਰਦਰਸ਼ਨ ਕਰਨਗੇ, ਜਿਸ ਕਾਰਨ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਹੋਣਗੇ। ਮੰਗਲ ਦੀ ਛੇਵੇਂ ਘਰ 'ਤੇ ਦ੍ਰਿਸ਼ਟੀ ਹੋਣ ਕਾਰਨ ਕਾਨੂੰਨੀ ਮਾਮਲੇ ਜਾਂ ਮੁਕੱਦਮੇ ਤੁਹਾਡੇ ਹੱਕ ਵਿੱਚ ਆ ਸਕਦੇ ਹਨ।
ਉਪਾਅ:ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦੀ ਪੂਜਾ ਕਰੋ ਅਤੇ ਮਠਿਆਈ ਦਾਨ ਕਰੋ।
ਕੰਨਿਆ ਰਾਸ਼ੀ
ਮੰਗਲ ਕੁੰਭ ਰਾਸ਼ੀ ਦੇ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਤੀਜਾ ਘਰ ਭਰਾਵਾਂ ਦਾ ਹੁੰਦਾ ਹੈ ਅਤੇ ਅੱਠਵਾਂ ਘਰ ਗੁਪਤ ਚੀਜ਼ਾਂ ਦਾ ਹੁੰਦਾ ਹੈ। ਹੁਣ ਮੰਗਲ ਤੁਹਾਡੇ ਦਸਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ, ਜੋ ਕਿ ਕਰੀਅਰ ਦਾ ਘਰ ਹੈ। ਮੰਗਲ ਦਾ ਦਸਵੇਂ ਘਰ ਵਿੱਚ ਮਾਰਗੀ ਹੋਣਾ ਇੱਕ ਚੰਗਾ ਸੰਕੇਤ ਹੈ, ਕਿਉਂਕਿ ਇਸ ਨਾਲ਼ ਤੁਹਾਡਾ ਫੋਕਸ ਵਧੇਗਾ। ਇਹ ਤੁਹਾਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਵਿੱਚ ਮੱਦਦ ਕਰੇਗਾ। ਕੰਨਿਆ ਰਾਸ਼ੀ ਦੇ ਜਾਤਕ ਊਰਜਾ ਨਾਲ ਭਰਪੂਰ ਮਹਿਸੂਸ ਕਰਨਗੇ ਅਤੇ ਕਾਰਜ ਸਥਾਨ ਵਿੱਚ ਕੰਮ ਕਰਨ ਲਈ ਤਿਆਰ ਰਹਿਣਗੇ। ਤੁਹਾਡੇ ਉੱਚ ਅਧਿਕਾਰੀ ਅਤੇ ਹੋਰ ਅਧਿਕਾਰੀ ਤੁਹਾਡੇ ਅੰਦਰ ਦੀਆਂ ਇਹਨਾਂ ਚੀਜ਼ਾਂ ਨੂੰ ਪਛਾਣਨਗੇ ਅਤੇ ਤੁਹਾਡੀ ਪ੍ਰਸ਼ੰਸਾ ਕਰਨਗੇ। ਇਸ ਦੇ ਨਾਲ ਹੀ ਉਹ ਤੁਹਾਨੂੰ ਵਾਧੂ ਕੰਮ ਦਾ ਬੋਝ ਅਤੇ ਜ਼ਿੰਮੇਵਾਰੀਆਂ ਵੀ ਦੇ ਸਕਦੇ ਹਨ। ਇਸ ਸਮੇਂ ਦੇ ਦੌਰਾਨ, ਤੁਹਾਡੀ ਪ੍ਰਸਿੱਧੀ ਅਤੇ ਸਨਮਾਣ ਵਧਣ ਦੀ ਸੰਭਾਵਨਾ ਹੈ।
ਕਾਰੋਬਾਰੀ ਆਪਣੇ ਮੁਨਾਫ਼ੇ ਨੂੰ ਵਧਾਉਣ ਅਤੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਪ੍ਰੇਰਿਤ ਹੋਣਗੇ। ਇਸ ਤੋਂ ਇਲਾਵਾ ਮੰਗਲ ਦੀ ਦਸਵੇਂ ਘਰ ਤੋਂ ਦ੍ਰਿਸ਼ਟੀ ਪਹਿਲੇ, ਚੌਥੇ ਅਤੇ ਪੰਜਵੇਂ ਘਰ ‘ਤੇ ਪੈ ਰਹੀ ਹੈ। ਇਸ ਲਈ, ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੁੰਦਾ ਹੈ, ਤਾਂ ਤੁਸੀਂ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧੋਗੇ। ਆਪਣੇ ਕਰੀਅਰ ਦੇ ਪ੍ਰਤੀ ਤੁਹਾਡੀ ਵਚਨਬੱਧਤਾ ਦੇ ਕਾਰਨ, ਤੁਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਪਰਿਵਾਰਕ ਜੀਵਨ ਵਿੱਚ ਘੱਟ ਸੰਤੁਸ਼ਟ ਹੋਵੋਗੇ। ਮੰਗਲ ਦੀ ਚੌਥੇ ਘਰ 'ਤੇ ਦ੍ਰਿਸ਼ਟੀ ਹੋਣ ਕਾਰਨ ਤੁਹਾਨੂੰ ਆਪਣੀ ਮਾਂ ਦਾ ਸਹਿਯੋਗ ਮਿਲੇਗਾ, ਪਰ ਤੁਹਾਨੂੰ ਉਸ ਦੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਪੰਜਵੇਂ ਘਰ 'ਤੇ ਮੰਗਲ ਦੀ ਅੱਠਵੀਂ ਦ੍ਰਿਸ਼ਟੀ ਹੋਣ ਦੇ ਕਾਰਨ ਕੰਨਿਆ ਰਾਸ਼ੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੀ ਰੋਮਾਂਟਿਕ ਜ਼ਿੰਦਗੀ ਵੀ ਬਹੁਤ ਵਧੀਆ ਨਹੀਂ ਰਹਿਣ ਵਾਲ਼ੀ। ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਬੱਚਿਆਂ ਦੀ ਸਿਹਤ ਬਾਰੇ ਚਿੰਤਾ ਹੋ ਸਕਦੀ ਹੈ।
ਉਪਾਅ:ਮੰਗਲਵਾਰ ਦੇ ਦਿਨ ਮੰਗਲ ਯੰਤਰ ਦੀ ਸਥਾਪਨਾ ਅਤੇ ਪੂਜਾ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਮੰਗਲ ਗ੍ਰਹਿ ਤੁਲਾ ਰਾਸ਼ੀ ਦੇ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਮੰਗਲ ਤੁਹਾਡੇ ਨੌਵੇਂ ਘਰ ਵਿੱਚ ਮਾਰਗੀ ਹੋਣ ਵਾਲਾ ਹੈ, ਜੋ ਕਿ ਪਿਤਾ ਅਤੇ ਗੁਰੂ ਦਾ ਕਾਰਕ ਹੈ। ਕੁਆਰੇ ਜਾਤਕਾਂ ਦਾ ਵਿਆਹ ਹੋਣ ਦੀ ਮਜ਼ਬੂਤ ਸੰਭਾਵਨਾ ਹੈ ਜਾਂ ਉਹ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਨਾਲ ਮਿਲਵਾ ਸਕਦੇ ਹਨ। ਜਦੋਂਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੁੰਦਾਹੈ, ਤਾਂ ਤੁਲਾ ਰਾਸ਼ੀ ਦੇ ਜਾਤਕਾਂ ਦੀ ਧਾਰਮਿਕ ਗਤੀਵਿਧੀਆਂ ਵਿੱਚ ਦਿਲਚਸਪੀ ਵਧ ਸਕਦੀ ਹੈ। ਤੁਸੀਂ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਨਾਲ ਤੀਰਥ ਯਾਤਰਾ 'ਤੇ ਵੀ ਜਾ ਸਕਦੇ ਹੋ ਜਾਂ ਘਰ ਵਿੱਚ ਹਵਨ ਜਾਂ ਸੱਤਿਆਨਰਾਇਣ ਜੀ ਦੀ ਪੂਜਾ ਵਰਗੇ ਕੁਝ ਧਾਰਮਿਕ ਕਾਰਜ ਕਰਵਾ ਸਕਦੇ ਹੋ। ਇਸ ਸਮੇਂ ਤੁਹਾਡੇ ਪਿਤਾ, ਗੁਰੂ ਅਤੇ ਮਾਰਗਦਰਸ਼ਕ ਤੁਹਾਡਾ ਸਹਿਯੋਗ ਕਰਨਗੇ, ਪਰ ਹੰਕਾਰ ਅਤੇ ਮੱਤਭੇਦਾਂ ਦੇ ਕਾਰਨ, ਤੁਹਾਡਾ ਉਨ੍ਹਾਂ ਨਾਲ ਝਗੜਾ ਹੋ ਸਕਦਾ ਹੈ।
ਮੰਗਲ ਨੌਵੇਂ ਘਰ ਤੋਂ ਬਾਰ੍ਹਵੇਂ, ਤੀਜੇ ਅਤੇ ਚੌਥੇ ਘਰ ਵੱਲ ਦੇਖ ਰਿਹਾ ਹੈ। ਇਸ ਕਾਰਨ, ਖਾਸ ਕਰਕੇ ਯਾਤਰਾ ਅਤੇ ਡਾਕਟਰੀ ਇਲਾਜ ਨਾਲ ਸਬੰਧਤ ਖਰਚਿਆਂ ਵਿੱਚ ਵਾਧਾ ਹੋਵੇਗਾ। ਚੌਥੇ ਘਰ 'ਤੇ ਮੰਗਲ ਦੀ ਦ੍ਰਿਸ਼ਟੀ ਹੋਣ ਕਾਰਨ, ਤੁਹਾਡੇ ਘਰ ਦਾ ਮਾਹੌਲ ਨਕਾਰਾਤਮਕ ਹੋ ਸਕਦਾ ਹੈ। ਮੰਗਲ ਗ੍ਰਹਿ ਦੀ ਦ੍ਰਿਸ਼ਟੀ ਤੀਜੇ ਘਰ 'ਤੇ ਪੈ ਰਹੀ ਹੈ, ਜਿਸ ਕਾਰਨ ਤੁਸੀਂ ਗੱਲਬਾਤ ਦੇ ਦੌਰਾਨ ਵਧੇਰੇ ਹਮਲਾਵਰ ਹੋ ਸਕਦੇ ਹੋ। ਇਸ ਲਈ ਤੁਹਾਨੂੰ ਲੋਕਾਂ ਨਾਲ ਗੱਲ ਕਰਦੇ ਸਮੇਂ ਸੰਜਮ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਆਪਣੀ ਮਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
ਉਪਾਅ:ਤੁਹਾਨੂੰ ਨਿਯਮਿਤ ਤੌਰ 'ਤੇ ਆਪਣੇ ਪਿਤਾ ਅਤੇ ਗੁਰੂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ।।
ਬ੍ਰਿਸ਼ਚਕ ਰਾਸ਼ੀ
ਮੰਗਲ ਗ੍ਰਹਿ ਬ੍ਰਿਸ਼ਚਕ ਰਾਸ਼ੀ ਦੇ ਛੇਵੇਂ ਅਤੇ ਲਗਨ ਘਰ ਦਾ ਸੁਆਮੀ ਹੈ। ਤੁਹਾਡੇ ਲਗਨ ਘਰ ਦਾ ਸੁਆਮੀ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਕੁੰਡਲੀ ਦਾ ਅੱਠਵਾਂ ਘਰ ਲੰਬੀ ਉਮਰ, ਅਚਾਨਕ ਘਟਨਾਵਾਂ ਅਤੇ ਰਹੱਸਾਂ ਨੂੰ ਦਰਸਾਉਂਦਾ ਹੈ। ਫਿਰ ਵੀ, ਮਿਥੁਨ ਰਾਸ਼ੀ ਵਿੱਚ ਮੰਗਲ ਦਾ ਮਾਰਗੀ ਹੋਣਾ ਤੁਹਾਡੇ ਲਈ ਲਾਭਦਾਇਕ ਸਿੱਧ ਨਹੀਂ ਹੋਵੇਗਾ। ਮੰਗਲ ਗ੍ਰਹਿ ਦਾ ਅੱਠਵੇਂ ਘਰ ਵਿੱਚ ਹੋਣਾ ਅਸ਼ੁਭ ਹੁੰਦਾ ਹੈ, ਕਿਉਂਕਿ ਇਹ ਜੀਵਨ ਵਿੱਚ ਅਨਿਸ਼ਚਿਤਤਾ ਜਾਂ ਅਸਥਿਰਤਾ ਲਿਆਉਂਦਾ ਹੈ।
ਕਿਉਂਕਿ ਲਗਨ ਘਰ ਦਾ ਸੁਆਮੀ ਅੱਠਵੇਂ ਘਰ ਵਿੱਚ ਹੈ, ਇਸ ਲਈ ਤੁਹਾਨੂੰ ਆਪਣੀ ਸਿਹਤ ਬਾਰੇ ਅਤੇ ਗੱਡੀ ਚਲਾਉਂਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ। ਛੇਵੇਂ ਘਰ ਦਾ ਸੁਆਮੀ ਅੱਠਵੇਂ ਘਰ ਵਿੱਚ ਹੋਣ ਕਾਰਨ ਵਿਪਰੀਤ ਰਾਜਯੋਗ ਬਣ ਰਿਹਾ ਹੈ। ਇਸ ਕਾਰਨ, ਤੁਹਾਡੇ ਵਿਰੋਧੀ ਤੁਹਾਨੂੰ ਨੁਕਸਾਨ ਪਹੁੰਚਾਉਣ ਅਤੇ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਉਹ ਆਪਣੇ ਯਤਨਾਂ ਵਿੱਚ ਸਫਲ ਨਹੀਂ ਹੋਣਗੇ। ਇਸ ਦੇ ਨਾਲ ਹੀ, ਮੰਗਲ ਨੌਵੇਂ ਘਰ ਤੋਂ ਤੁਹਾਡੇ ਦੂਜੇ, ਤੀਜੇ ਅਤੇ ਗਿਆਰ੍ਹਵੇਂ ਘਰ ਵੱਲ ਦੇਖ ਰਿਹਾ ਹੈ। ਕਿਉਂਕਿ ਮੰਗਲ ਗਿਆਰ੍ਹਵੇਂ ਘਰ 'ਤੇ ਦ੍ਰਿਸ਼ਟੀ ਸੁੱਟ ਰਿਹਾ ਹੈ, ਇਸ ਲਈ ਇਹ ਪੈਸਾ ਕਮਾਉਣ ਦੇ ਲਈ ਅਨੁਕੂਲ ਸਮਾਂ ਹੈ। ਤੁਹਾਨੂੰ ਆਪਣੇ ਕਿਸੇ ਪੁਰਾਣੇ ਨਿਵੇਸ਼ ਤੋਂ ਚੰਗਾ ਮੁਨਾਫ਼ਾ ਮਿਲਣ ਦੀ ਉਮੀਦ ਹੈ। ਮੰਗਲ ਗ੍ਰਹਿ ਦਾ ਮਾਰਗੀ ਪ੍ਰਭਾਵ ਕੁੰਡਲੀ ਦੇ ਦੂਜੇ ਘਰ ਯਾਨੀ ਕਿ ਧਨ, ਬੋਲ-ਬਾਣੀ ਅਤੇ ਪਰਿਵਾਰ ਦੇ ਘਰ 'ਤੇ ਪੈਂਦਾ ਹੈ। ਪਰਿਵਾਰ ਦੇ ਮੈਂਬਰਾਂ ਨਾਲ ਸੋਚ-ਸਮਝ ਕੇ ਗੱਲ ਕਰੋ ਅਤੇ ਆਪਣੇ ਸ਼ਬਦ ਧਿਆਨ ਨਾਲ ਚੁਣੋ, ਕਿਉਂਕਿ ਤੁਹਾਡੇ ਸ਼ਬਦ ਉਨ੍ਹਾਂ ਨੂੰ ਅਣਜਾਣੇ ਵਿੱਚ ਦੁਖੀ ਕਰ ਸਕਦੇ ਹਨ।ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਤੁਹਾਡੇ ਤੀਜੇ ਘਰ ‘ਤੇ ਨਜ਼ਰ ਰੱਖੇਗਾ ਅਤੇ ਇਸ ਕਾਰਨ, ਤੁਹਾਡੀ ਛੋਟੀ ਭੈਣ ਨਾਲ ਤੁਹਾਡਾ ਮੱਤਭੇਦ ਹੋ ਸਕਦਾ ਹੈ ਜਾਂ ਗੱਲਬਾਤ ਬੰਦ ਹੋ ਸਕਦੀ ਹੈ।
ਉਪਾਅ: ਆਪਣੇ ਸੱਜੇ ਹੱਥ ਵਿੱਚ ਤਾਂਬੇ ਦਾ ਕੜਾ ਪਹਿਨੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਮਾਰਗੀ ਹੋਣ ਵਾਲਾ ਹੈ। ਕੁੰਡਲੀ ਦਾ ਸੱਤਵਾਂ ਘਰ ਜੀਵਨ ਸਾਥੀ ਅਤੇ ਕਾਰੋਬਾਰੀ ਸਾਥੀ ਨੂੰ ਦਰਸਾਉਂਦਾ ਹੈ। ਜਦੋਂ ਪੰਜਵੇਂ ਘਰ ਦਾ ਸੁਆਮੀ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਪ੍ਰੇਮ ਸਬੰਧਾਂ ਨੂੰ ਵਿਆਹੁਤਾ ਸਬੰਧਾਂ ਵਿੱਚ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ। ਮੰਗਲ ਤੁਹਾਡੇ ਸੱਤਵੇਂ ਘਰ ਵਿੱਚ ਮਾਰਗੀ ਹੋਣ ਵਾਲਾ ਹੈ। ਹਾਲਾਂਕਿ, ਇਹ ਸਮਾਂ ਵਿਆਹੇ ਜਾਤਕਾਂ ਦੇ ਲਈ ਅਨੁਕੂਲ ਨਹੀਂ ਹੈ। ਤੁਹਾਡੇ ਸਾਥੀ ਦੇ ਘਮੰਡੀ ਅਤੇ ਹਾਵੀ ਹੋਣ ਵਾਲ਼ੇ ਵਿਵਹਾਰ ਕਾਰਨ ਤੁਹਾਡੇ ਦੋਵਾਂ ਵਿਚਕਾਰ ਮੱਤਭੇਦ ਹੋਣ ਦੀ ਸੰਭਾਵਨਾ ਹੈ। ਉਸ ਦੇ ਇਸ ਤਰ੍ਹਾਂ ਦੇ ਵਿਵਹਾਰ ਦੇ ਕਾਰਨ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ। ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ, ਮੰਗਲ ਸੱਤਵੇਂ ਘਰ ਤੋਂ ਤੁਹਾਡੇ ਦਸਵੇਂ, ਲਗਨ ਘਰ ਅਤੇ ਦੂਜੇ ਘਰ ਵੱਲ ਦੇਖ ਰਿਹਾ ਹੈ। ਮੰਗਲ ਦੀ ਦਸਵੇਂ ਘਰ 'ਤੇ ਦ੍ਰਿਸ਼ਟੀ ਹੋਣ ਕਾਰਨ, ਤੁਸੀਂ ਆਪਣੇ ਕਰੀਅਰ ਬਾਰੇ ਅਸੁਰੱਖਿਅਤ ਮਹਿਸੂਸ ਕਰ ਸਕਦੇ ਹੋ, ਪਰ ਅਜਿਹਾ ਨਹੀਂ ਹੈ। ਕੁਝ ਵੀ ਬੁਰਾ ਨਹੀਂ ਹੋਣ ਵਾਲਾ, ਇਹ ਸਭ ਸਿਰਫ਼ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਹੈ ਅਤੇ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਇਹ ਅਸੁਰੱਖਿਆ ਤੁਹਾਡੇ ਵਿਵਹਾਰ ਨੂੰ ਹੰਕਾਰੀ ਅਤੇ ਘਮੰਡੀ ਬਣਾ ਸਕਦੀ ਹੈ। ਦੂਜੇ ਘਰ ਵਿੱਚ ਮੰਗਲ ਦੀ ਨੌਵੀਂ ਦ੍ਰਿਸ਼ਟੀ ਹੋਣ ਕਾਰਨ, ਤੁਹਾਨੂੰ ਗਲ਼ੇ ਨਾਲ਼ ਸਬੰਧਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਹੋ ਸਕਦੀ ਹੈ ਜਾਂ ਤੁਹਾਡੇ ਜੀਵਨ ਸਾਥੀ ਦੇ ਜੀਵਨ ਵਿੱਚ ਕੋਈ ਅਨਿਸ਼ਚਿਤ ਤਬਦੀਲੀ ਆ ਸਕਦੀ ਹੈ।ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨਤੁਹਾਨੂੰ ਆਰਥਿਕ ਪੱਧਰ 'ਤੇ ਵੀ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਮੰਦਰ ਵਿੱਚ ਗੁੜ ਅਤੇ ਮੂੰਗਫਲੀ ਤੋਂ ਬਣੀ ਮਠਿਆਈ ਚੜ੍ਹਾਓ।।
ਮਕਰ ਰਾਸ਼ੀ
ਮੰਗਲ ਮਕਰ ਰਾਸ਼ੀ ਦੇ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਜਦੋਂ ਮਿਥੁਨ ਰਾਸ਼ੀ ਵਿੱਚ ਮੰਗਲ ਮਾਰਗੀ ਹੋਵੇਗਾ, ਤਾਂ ਇਹ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ। ਇਹ ਘਰ ਮੁਕਾਬਲੇ, ਮਾਂ, ਬਿਮਾਰੀ ਅਤੇ ਦੁਸ਼ਮਣਾਂ ਦਾ ਕਾਰਕ ਹੁੰਦਾ ਹੈ। ਛੇਵੇਂ ਘਰ ਵਿੱਚ ਮੰਗਲ ਦਾ ਮਾਰਗੀ ਹੋਣਾ ਮਕਰ ਰਾਸ਼ੀ ਦੇ ਲੋਕਾਂ ਲਈ ਲਾਭਦਾਇਕ ਸਿੱਧ ਹੋਵੇਗਾ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ ਅਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਤੁਸੀਂ ਪ੍ਰਤੀਯੋਗਿਤਾ ਵਿੱਚ ਵਧੀਆ ਪ੍ਰਦਰਸ਼ਨ ਕਰੋਗੇ ਅਤੇ ਤੁਹਾਡੇ ਦੁਸ਼ਮਣ ਅਤੇ ਵਿਰੋਧੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ।
ਤੁਹਾਨੂੰ ਨਿਡਰ ਅਤੇ ਲਾਪਰਵਾਹ ਹੋਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਤੁਹਾਡੇ ਲਈ ਬੇਲੋੜੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਡੇ ਛੇਵੇਂ ਘਰ ਤੋਂ, ਮੰਗਲ ਤੁਹਾਡੇ ਨੌਵੇਂ, ਬਾਰ੍ਹਵੇਂ ਅਤੇ ਲਗਨ ਘਰ ਵੱਲ ਦੇਖ ਰਿਹਾ ਹੈ। ਇਸ ਲਈ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ। ਤੁਹਾਡੇ ਕਾਰਜ ਖੇਤਰ ਵਿੱਚ ਕੋਈ ਬਦਲਾਅ ਹੋ ਸਕਦਾ ਹੈ ਜਾਂ ਤੁਹਾਨੂੰ ਕੰਮ ਲਈ ਕਿਸੇ ਦੂਰ ਦੀ ਜਗ੍ਹਾ ਜਾਂ ਵਿਦੇਸ਼ ਦੀ ਯਾਤਰਾ ਕਰਨੀ ਪੈ ਸਕਦੀ ਹੈ। ਜਦੋਂਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀਹੁੰਦਾ ਹੈ ਤਾਂ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਚਿੜਚਿੜਾ, ਝਗੜਾਲੂ ਅਤੇ ਹੰਕਾਰੀ ਬਣਾ ਸਕਦੀਆਂ ਹਨ। ਇਸ ਕਰਕੇ ਲੋਕ ਤੁਹਾਨੂੰ ਨਾਪਸੰਦ ਕਰ ਸਕਦੇ ਹਨ।
ਉਪਾਅ: ਤੁਹਾਨੂੰ ਹਰ ਰੋਜ਼ ਗੁੜ ਖਾਣਾ ਚਾਹੀਦਾ ਹੈ।
ਕੁੰਭ ਰਾਸ਼ੀ
ਮੰਗਲ ਕੁੰਭ ਰਾਸ਼ੀ ਦੇ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਵੇਗਾ, ਤਾਂ ਇਹ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ। ਇਹ ਘਰ ਬੱਚਿਆਂ, ਵਿੱਦਿਆ, ਰੋਮਾਂਟਿਕ ਸਬੰਧਾਂ ਅਤੇ ਪਿਛਲੇ ਜਨਮ ਦੇ ਚੰਗੇ ਕੰਮਾਂ ਨੂੰ ਦਰਸਾਉਂਦਾ ਹੈ। ਜਦੋਂ ਮੰਗਲ ਪੰਜਵੇਂ ਘਰ ਵਿੱਚ ਮਾਰਗੀ ਹੋ ਜਾਂਦਾ ਹੈ, ਤਾਂ ਤੁਹਾਨੂੰ ਆਪਣੇ ਬੱਚਿਆਂ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੀ ਸਿਹਤ ਵਿਗੜਨ ਦੀ ਸੰਭਾਵਨਾ ਹੈ। ਉਹਨਾਂ ਨੂੰ ਵਿਵਹਾਰ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਹੀ, ਅਜਿਹੇ ਸੰਕੇਤ ਹਨ ਕਿ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਨੂੰ ਇਸ ਦੌਰਾਨ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਤੁਸੀਂ ਪ੍ਰੇਮ ਸਬੰਧ ਵਿੱਚ ਹੋ, ਤਾਂ ਤੁਹਾਨੂੰ ਆਪਣੇ ਵਿਵਹਾਰ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਾਥੀ ਉੱਤੇ ਆਪਣੇ ਹੱਕ ਜਤਾਉਣ ਜਾਂ ਉਨ੍ਹਾਂ ਉੱਤੇ ਹਾਵੀ ਹੋਣ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ, ਮੰਗਲ ਦੇ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਨਾਲ਼ ਕੁੰਭ ਰਾਸ਼ੀ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਜਿਹੜੇ ਵਿਦਿਆਰਥੀ ਤਕਨੀਕੀ ਜਾਂ ਇੰਜੀਨੀਅਰਿੰਗ ਦੇ ਖੇਤਰ ਵਿੱਚ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਦੀ ਊਰਜਾ ਵਿੱਚ ਵਾਧਾ ਹੋਵੇਗਾ ਅਤੇ ਉਹ ਆਪਣੀ ਪੜ੍ਹਾਈ 'ਤੇ ਪੂਰਾ ਧਿਆਨ ਕੇਂਦਰਿਤ ਕਰ ਸਕਣਗੇ। ਮੰਗਲ ਪੰਜਵੇਂ ਘਰ ਤੋਂ ਤੁਹਾਡੇ ਅੱਠਵੇਂ, ਗਿਆਰਵੇਂ ਅਤੇ ਬਾਰ੍ਹਵੇਂ ਘਰ ਵੱਲ ਦੇਖ ਰਿਹਾ ਹੈ। ਵਪਾਰੀਆਂ ਨੂੰ ਇਸ ਸਮੇਂ ਵਿੱਤੀ ਜੋਖਮ ਲੈਣ ਤੋਂ ਬਚਣਾ ਚਾਹੀਦਾ ਹੈ।ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨਆਪਣੇ ਪੇਸ਼ੇਵਰ ਜੀਵਨ ਵਿੱਚ ਕਿਸੇ ਵੀ ਅਚਾਨਕ ਬਦਲਾਅ ਜਾਂ ਕੰਮ ਲਈ ਬਹੁਤ ਜ਼ਿਆਦਾ ਯਾਤਰਾ ਕਰਨ ਤੋਂ ਬਚੋ।
ਉਪਾਅ: ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਦਾਨ ਵਿੱਚ ਦਿਓ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਦੂਜੇ ਅਤੇ ਨੌਵੇਂ ਘਰ ‘ਤੇ ਮੰਗਲ ਦਾ ਸ਼ਾਸਨ ਹੈ। ਹੁਣ ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋ ਜਾਵੇਗਾ, ਤਾਂ ਇਹ ਇਸ ਰਾਸ਼ੀ ਦੇ ਚੌਥੇ ਘਰ ਵਿੱਚ ਰਹੇਗਾ। ਇਹ ਘਰ ਮਾਂ, ਘਰ, ਘਰੇਲੂ ਜੀਵਨ, ਜਾਇਦਾਦ ਅਤੇ ਵਾਹਨ ਨੂੰ ਦਰਸਾਉਂਦਾ ਹੈ। ਬ੍ਰਹਸਪਤੀ ਅਤੇ ਮੀਨ ਰਾਸ਼ੀ ਦਾ ਮੰਗਲ ਨਾਲ ਦੋਸਤਾਨਾ ਸਬੰਧ ਹੈ ਅਤੇ ਮੰਗਲ ਦੇ ਚੌਥੇ ਘਰ ਵਿੱਚ ਮਾਰਗੀ ਹੋਣ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਮਿਲਣ ਦੀ ਉਮੀਦ ਹੈ। ਮੀਨ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਮਾਪਿਆਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਮਿਲੇਗਾ। ਇਸ ਸਮੇਂ, ਤੁਹਾਨੂੰ ਜੱਦੀ ਜਾਇਦਾਦ ਮਿਲਣ ਦੀ ਸੰਭਾਵਨਾ ਵੀ ਹੈ ਜਾਂ ਤੁਸੀਂ ਨਵਾਂ ਵਾਹਨ ਜਾਂ ਜਾਇਦਾਦ ਖਰੀਦ ਸਕਦੇ ਹੋ। ਕਿਉਂਕਿ ਮੰਗਲ ਸੁਭਾਅ ਵਿੱਚ ਹਮਲਾਵਰ ਅਤੇ ਵਿਰੋਧੀ ਹੈ, ਇਸ ਲਈ ਤੁਹਾਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਸਮੱਸਿਆਵਾਂ ਅਤੇ ਟਕਰਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੰਕਾਰ ਦੇ ਕਾਰਨ, ਤੁਹਾਡੇ ਆਪਣੀ ਮਾਂ ਨਾਲ ਮੱਤਭੇਦ ਵੀ ਹੋ ਸਕਦੇ ਹਨ। ਮੰਗਲ ਚੌਥੇ ਘਰ ਤੋਂ ਤੁਹਾਡੇ ਸੱਤਵੇਂ, ਦਸਵੇਂ ਅਤੇ ਗਿਆਰ੍ਹਵੇਂ ਘਰ ਵੱਲ ਦੇਖ ਰਿਹਾ ਹੈ। ਇਹ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਇੱਕ ਅਨੁਕੂਲ ਸਮਾਂ ਹੈ।
ਜਦੋਂ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਵੇਗਾ, ਤਾਂ ਤੁਸੀਂ ਆਪਣੇ ਪੇਸ਼ੇਵਰ ਜੀਵਨ ਵਿੱਚ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੋਵੋਗੇ। ਇਸ ਦੇ ਨਾਲ ਹੀ, ਤੁਹਾਡੇ ਕਾਰੋਬਾਰ, ਵਪਾਰਕ ਭਾਈਵਾਲੀ, ਵਿੱਤੀ ਸਥਿਤੀ ਅਤੇ ਮੁਨਾਫ਼ੇ ਵਿੱਚ ਵਾਧਾ ਹੋਵੇਗਾ। ਕਿਉਂਕਿ ਮੰਗਲ ਤੁਹਾਡੇ ਸੱਤਵੇਂ ਘਰ ਨੂੰ ਚੌਥੇ ਘਰ ਤੋਂ ਦੇਖ ਰਿਹਾ ਹੈ, ਇਸ ਲਈ ਤੁਹਾਨੂੰ ਆਪਣੇ ਵਿਆਹੁਤਾ ਜੀਵਨ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ।ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨਤੁਸੀਂ ਆਪਣੇ ਸਾਥੀ ਦੇ ਪ੍ਰਤੀ ਬਹੁਤ ਜ਼ਿਆਦਾ ਪੋਜ਼ੈਸਿਵ ਹੋ ਸਕਦੇ ਹੋ, ਤੁਸੀਂ ਉਸ ਦੀ ਇਮਾਨਦਾਰੀ 'ਤੇ ਸ਼ੱਕ ਕਰ ਸਕਦੇ ਹੋ ਅਤੇ ਉਸ ਦੇ ਹਰ ਕੰਮ ਵਿੱਚ ਦਖਲ ਦੇ ਸਕਦੇ ਹੋ। ਇਸ ਕਾਰਨ ਤੁਹਾਡੇ ਦੋਵਾਂ ਵਿਚਕਾਰ ਝਗੜਾ ਹੋਣ ਦੀ ਸੰਭਾਵਨਾ ਹੈ।
ਉਪਾਅ: ਆਪਣੀ ਮਾਂ ਨੂੰ ਗੁੜ ਤੋਂ ਬਣੀ ਹੋਈ ਮਠਿਆਈ ਭੇਂਟ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਮੰਗਲ ਕਿਹੜੀ ਤਰੀਕ ਨੂੰ ਮਿਥੁਨ ਰਾਸ਼ੀ ਵਿੱਚ ਮਾਰਗੀ ਹੋਵੇਗਾ?
24 ਫਰਵਰੀ ਨੂੰ ਮੰਗਲ ਮਿਥੁਨ ਰਾਸ਼ੀ ਵਿੱਚ ਮਾਰਗੀ ਹੋ ਜਾਵੇਗਾ।
2. ਮੰਗਲ ਕਿਹੜੀਆਂ ਰਾਸ਼ੀਆਂ ਦਾ ਸੁਆਮੀ ਹੈ?
ਮੇਖ਼ ਰਾਸ਼ੀ ਅਤੇ ਬ੍ਰਿਸ਼ਚਕ ਰਾਸ਼ੀ।
3. ਕਿਹੜਾ ਦਿਨ ਮੰਗਲ ਗ੍ਰਹਿ ਲਈ ਮੰਨਿਆ ਜਾਂਦਾ ਹੈ?
ਮੰਗਲਵਾਰ ਦਾ ਦਿਨ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






