ਬ੍ਰਿਸ਼ਚਕ ਰਾਸ਼ੀ ਮਾਸਿਕ ਰਾਸ਼ੀਫਲ - Scorpio Monthly Horoscope in Punjabi
May, 2024
ਜਨਰਲ
ਇਹ ਮਹੀਨਾ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਕੁਝ ਹੱਦ ਤੱਕ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਕੰਮ ਵਿੱਚ ਜ਼ਿਆਦਾ ਬਿਜ਼ੀ ਰਹੋਗੇ। ਜਿਸ ਨਾਲ ਪਰਿਵਾਰ ਨੂੰ ਘੱਟ ਸਮਾਂ ਦੇ ਸਕੋਗੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਤੁਹਾਡੀ ਕਮੀ ਮਹਿਸੂਸ ਹੋਵੇਗੀ। ਪ੍ਰੇਮ ਸਬੰਧਾਂ ਵਿੱਚ ਗਹਿਰਾਈ ਦੇ ਨਾਲ-ਨਾਲ ਕੁਝ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਜਦੋਂ ਕਿ ਸ਼ਾਦੀਸ਼ੁਦਾ ਜੀਵਨ ਬਿਤਾ ਰਹੇ ਜਾਤਕਾਂ ਦੇ ਲਈ ਇਹ ਮਹੀਨਾ ਅਨੁਕੂਲ ਰਹੇਗਾ। ਤੁਹਾਨੂੰ ਕਈ ਮਾਮਲਿਆਂ ਵਿੱਚ ਸਫਲਤਾ ਮਿਲਣ ਵਾਲੀ ਹੈ। ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਵਿਦੇਸ਼ ਯਾਤਰਾ ਦਾ ਸੁਪਨਾ ਪੂਰਾ ਹੋਣ ਦਾ ਸਮਾਂ ਆ ਗਿਆ ਹੈ। ਨੌਕਰੀ ਕਰਨ ਵਾਲਿਆਂ ਦੀ ਸਥਿਤੀ ਚੰਗੀ ਰਹੇਗੀ। ਕਾਰੋਬਾਰ ਕਰਨ ਵਾਲਿਆਂ ਨੂੰ ਵੀ ਚੰਗੇ ਸਮਾਚਾਰ ਪ੍ਰਾਪਤ ਹੋਣਗੇ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ
ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਤੁਹਾਨੂੰ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲ ਸਕਦੀ ਹੈ। ਤੁਹਾਡੇ ਵਿਰੋਧੀ ਕੁਝ ਚਾਲਾਂ ਚਲ ਸਕਦੇ ਹਨ, ਪਰ ਤੁਸੀਂ ਆਪਣੇ ਆਪ ਨੂੰ ਸੰਭਾਲ ਸਕਦੇ ਹੋ। ਕਾਰੋਬਾਰੀ ਜਾਤਕ ਪੂੰਜੀ ਨਿਵੇਸ਼ ਵਿੱਚ ਵਾਧਾ ਕਰਣਗੇ। ਵਿਦੇਸ਼ੀ ਸਰੋਤਾਂ ਤੋਂ ਤੁਹਾਡੇ ਕਾਰੋਬਾਰ ਨੂੰ ਫਾਇਦਾ ਹੋਵੇਗਾ।
ਆਰਥਿਕ ਜੀਵਨ
ਇਹ ਮਹੀਨਾ ਆਰਥਿਕ ਤੌਰ ‘ਤੇ ਤੁਹਾਨੂੰ ਚੰਗੀ ਸਫਲਤਾ ਪ੍ਰਦਾਨ ਕਰ ਸਕਦਾ ਹੈ। ਤੁਹਾਨੂੰ ਕੋਈ ਅਜਿਹਾ ਮੌਕਾ ਹੱਥ ਲੱਗੇਗਾ, ਜਿਸ ਨਾਲ ਸਰਕਾਰੀ ਖੇਤਰ ਤੋਂ ਲਾਭ ਪ੍ਰਾਪਤ ਹੋਵੇਗਾ। ਅਜਿਹੇ ਮੌਕੇ ਨੂੰ ਹੱਥ ਤੋਂ ਜਾਣ ਨਾ ਦਿਓ।
ਸਿਹਤ
ਇਸ ਮਹੀਨੇ ਤੁਹਾਡੀਆਂ ਪੇਟ ਨਾਲ ਸਬੰਧਤ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਮੇਂ-ਸਿਰ ਡਾਕਟਰ ਨੂੰ ਸੰਪਰਕ ਕਰੋ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਸੀਂ ਆਪਣੇ ਪ੍ਰੇਮ ਸਬੰਧ ਵਿੱਚ ਬਹੁਤ ਜ਼ਿਆਦਾ ਐਕਸਪ੍ਰੈਸਿਵ ਹੋ ਸਕਦੇ ਹੋ ਅਤੇ ਆਪਣੀ ਹਰ ਗੱਲ ਆਪਣੇ ਪ੍ਰੇਮੀ ਨੂੰ ਦੱਸਣਾ ਚਾਹੋਗੇ। ਇਸ ਨਾਲ ਤੁਹਾਡੇ ਦੋਵਾਂ ਵਿਚਕਾਰ ਵਾਦ-ਵਿਵਾਦ ਵੀ ਹੋ ਸਕਦਾ ਹੈ ਅਤੇ ਤੁਹਾਡਾ ਰਿਸ਼ਤਾ ਖਤਰੇ ਵਿੱਚ ਪੈ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਅਨੁਕੂਲ ਸਮਾਂ ਰਹਿਣ ਦੀ ਸੰਭਾਵਨਾ ਹੈ। ਤੁਹਾਡਾ ਦੰਪਤੀ ਜੀਵਨ ਖੁਸ਼ਹਾਲੀ ਨਾਲ ਭਰਿਆ ਹੋਵੇਗਾ। ਤੁਹਾਡਾ ਜੀਵਨਸਾਥੀ ਤੁਹਾਡੇ ਤੋਂ ਕੁਝ ਅਜਿਹੀਆਂ ਚੀਜ਼ਾਂ ਦੀ ਮੰਗ ਕਰ ਸਕਦਾ ਹੈ, ਜੋ ਕਾਫੀ ਮਹਿੰਗੀਆਂ ਹੋਣ। ਤੁਸੀਂ ਦੋਵੇਂ ਇੱਕ-ਦੂਜੇ ਨਾਲ ਚੰਗਾ ਸਮਾਂ ਬਿਤਾਓਗੇ ਅਤੇ ਦੰਪਤੀ ਜੀਵਨ ਦਾ ਆਨੰਦ ਉਠਾਓਗੇ।
ਪਰਿਵਾਰਿਕ ਜੀਵਨ
ਇਹ ਮਹੀਨਾ ਤੁਹਾਨੂੰ ਬਿਜ਼ੀ ਰੱਖਣ ਵਾਲਾ ਹੈ। ਤੁਸੀਂ ਆਪਣੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਰਹੋਗੇ ਅਤੇ ਤੁਹਾਨੂੰ ਕੁਝ ਵਾਧੂ ਕੰਮ ਵੀ ਕਰਨਾ ਪੈ ਸਕਦਾ ਹੈ। ਇਸ ਕਾਰਣ ਤੁਸੀਂ ਆਪਣੇ ਪਰਿਵਾਰ ਨੂੰ ਘੱਟ ਸਮਾਂ ਦਿਓਗੇ। ਤੁਹਾਡੀ ਮਾਂ ਨੂੰ ਤੁਹਾਡੀ ਕਮੀ ਸਭ ਤੋਂ ਜ਼ਿਆਦਾ ਮਹਿਸੂਸ ਹੋਵੇਗੀ। ਇਸ ਲਈ ਉਨ੍ਹਾਂ ਦਾ ਥੋੜਾ ਜਿਹਾ ਧਿਆਨ ਰੱਖੋ। ਭੈਣਾਂ-ਭਰਾਵਾਂ ਦਾ ਵਿਵਹਾਰ ਸਹਿਯੋਗ ਭਰਿਆ ਰਹੇਗਾ।
ਉਪਾਅ
ਤੁਹਾਨੂੰ ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਨਾਲ਼ ਸਬੰਧਤ ਵਸਤੂਆਂ ਦਾਨ ਕਰਨੀਆਂ ਚਾਹੀਦੀਆਂ ਹਨ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024