ਕਰਕ ਰਾਸ਼ੀ ਮਾਸਿਕ ਰਾਸ਼ੀਫਲ - Cancer Monthly Horoscope in Punjabi
December, 2025
ਜਨਰਲ
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਦਸੰਬਰ ਦੇ ਮਹੀਨੇ ਦੀ ਸ਼ੁਰੂਆਤ ਬਹੁਤ ਚੰਗੀ ਰਹੇਗੀ। ਉਸ ਤੋਂ ਬਾਅਦ ਹੌਲੀ-ਹੌਲੀ ਸਮੱਸਿਆਵਾਂ ਆ ਸਕਦੀਆਂ ਹਨ। ਪਰ ਤੁਸੀਂ ਆਪਣੇ ਆਪਣੀ ਕਾਬਲੀਅਤ ਦੇ ਦਮ ਉੱਤੇ ਉਹਨਾਂ ਚੁਣੌਤੀਆਂ ਤੋਂ ਪਿੱਛਾ ਛੁਡਾਉਣ ਵਿੱਚ ਕਾਮਯਾਬ ਹੋਵੋਗੇ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਹ ਮਹੀਨਾ ਤੁਹਾਡੇ ਲਈ ਅਨੁਕੂਲਤਾ ਲੈ ਕੇ ਆ ਰਿਹਾ ਹੈ। ਨੌਕਰੀ ਵਿੱਚ ਪਰਿਵਰਤਨ ਦੇ ਲਈ ਇਹ ਸਮਾਂ ਚੰਗਾ ਹੋਵੇਗਾ। ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਕਾਰੋਬਾਰੀ ਜਾਤਕਾਂ ਦੇ ਲਈ ਮਹੀਨੇ ਦੀ ਸ਼ੁਰੂਆਤ ਚੰਗੀ ਹੋਵੇਗੀ। ਕਾਰੋਬਾਰ ਨਾਲ ਸਬੰਧਤ ਯਾਤਰਾਵਾਂ ਤੁਹਾਨੂੰ ਸਫਲਤਾ ਪ੍ਰਦਾਨ ਕਰਨਗੀਆਂ ਅਤੇ ਤਰੱਕੀ ਦੇ ਰਸਤੇ ਖੁੱਲਣਗੇ। ਪੜ੍ਹਾਈ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਵਿਦਿਆਰਥੀ ਇੱਕ ਹੀ ਨਹੀਂ ਕਈ ਸਥਾਨਾਂ ਉੱਤੇ ਆਪਣੀ ਊਰਜਾ ਦਾ ਸਹੀ ਪ੍ਰਯੋਗ ਕਰ ਸਕਣਗੇ ਅਤੇ ਜੇਕਰ ਉਹ ਇਸ ਊਰਜਾ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਗੇ, ਤਾਂ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਬਹੁਤ ਚੰਗਾ ਪ੍ਰਦਰਸ਼ਨ ਕਰ ਸਕਣਗੇ ਅਤੇ ਆਪਣੀ ਪ੍ਰੀਖਿਆ ਦੇ ਨਤੀਜੇ ਵੀ ਚੰਗੇ ਪ੍ਰਾਪਤ ਕਰ ਸਕਣਗੇ, ਨਹੀਂ ਤਾਂ ਉਹਨਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਉਹਨਾਂ ਦੀ ਇਕਾਗਰਤਾ ਘੱਟ ਹੋ ਸਕਦੀ ਹੈ। ਉੱਚ ਵਿਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਵੀ ਚੰਗੇ ਨਤੀਜੇ ਮਿਲਣਗੇ। ਜਿਹੜੇ ਜਾਤਕ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਇਸ ਮਹੀਨੇ ਸਫਲਤਾ ਮਿਲ ਸਕਦੀ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਰਿਸ਼ਤੇ ਤਾਂ ਚੰਗੇ ਰਹਿਣਗੇ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪ੍ਰੇਮ ਵੀ ਵਧੇਗਾ, ਪਰ ਕੁਝ ਗੱਲਾਂ ਨੂੰ ਲੈ ਕੇ ਵਿਚਾਰਾਂ ਦਾ ਮੱਤਭੇਦ ਹੋ ਸਕਦਾ ਹੈ। ਵਿਚਾਰਧਾਰਾ ਵਿੱਚ ਅੰਤਰ ਇੱਕ-ਦੂਜੇ ਨਾਲ ਥੋੜੀ ਜਿਹੀ ਕੜਵਾਹਟ ਵੀ ਵਧਾ ਸਕਦਾ ਹੈ। ਕਿਸੇ ਨਾਲ ਵੀ ਉਲਟਾ-ਸਿੱਧਾ ਬੋਲਣ ਤੋਂ ਬਚੋ। ਮਾਤਾ-ਪਿਤਾ ਦਾ ਅਸ਼ੀਰਵਾਦ ਤੁਹਾਡੇ ਨਾਲ ਰਹੇਗਾ। ਪ੍ਰੇਮ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਮੰਗਲ ਅਤੇ ਸੂਰਜ ਪੰਜਵੇਂ ਘਰ ਵਿੱਚ ਬੈਠ ਕੇ ਰਿਸ਼ਤਿਆਂ ਵਿੱਚ ਥੋੜੀ ਜਿਹੀ ਗਰਮੀ ਵਧਾ ਸਕਦੇ ਹਨ ਅਤੇ ਤੁਹਾਡੇ ਦੋਹਾਂ ਵਿਚਕਾਰ ਕਹਾਸੁਣੀ ਹੋਣ ਜਾਂ ਦੂਰੀ ਵਧਣ ਦੀ ਸਥਿਤੀ ਬਣ ਸਕਦੀ ਹੈ। ਪਰ ਸ਼ੁੱਕਰ ਮਹਾਰਾਜ ਵੀ ਪੰਜਵੇਂ ਘਰ ਵਿੱਚ ਬੈਠੇ ਹੋਣ ਦੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਰੂਮਾਨੀਅਤ ਭਰੇ ਸਮੇਂ ਦੀ ਆਹਟ ਵੀ ਹੋਵੇਗੀ ਅਤੇ ਤੁਸੀਂ ਆਪਣੇ ਰਿਸ਼ਤੇ ਦਾ ਆਨੰਦ ਮਾਣ ਸਕੋਗੇ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਸੱਤਵੇਂ ਘਰ ਉੱਤੇ ਮਹੀਨੇ ਦੀ ਸ਼ੁਰੂਆਤ ਵਿੱਚ ਉਹਨਾਂ ਲਈ ਵਰਦਾਨ ਵਰਗੀ ਹੋਵੇਗੀ। ਤੁਹਾਡੇ ਰਿਸ਼ਤੇ ਵਿੱਚ ਇੱਕ-ਦੂਜੇ ਦਾ ਮਹੱਤਵ ਵਧੇਗਾ ਅਤੇ ਤੁਸੀਂ ਸਭ ਜਿੰਮੇਵਾਰੀਆਂ ਨਿਭਾਓਗੇ। ਆਪਣੇ ਜੀਵਨ ਸਾਥੀ ਦੇ ਨਾਲ ਤੁਹਾਨੂੰ ਲੰਬੀ ਯਾਤਰਾ ਉੱਤੇ ਜਾਣ ਦਾ ਮੌਕਾ ਮਿਲੇਗਾ ਅਤੇ ਇਸ ਮਹੀਨੇ ਤੁਸੀਂ ਖੁਸ਼ੀਆਂ ਭਰੇ ਸਮੇਂ ਦਾ ਆਨੰਦ ਮਾਣ ਸਕੋਗੇ। ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਧਨ-ਲਾਭ ਦੀ ਵੀ ਸੰਭਾਵਨਾ ਬਣੇਗੀ। ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਦਾ ਵੀ ਤੁਹਾਨੂੰ ਫਲ ਪ੍ਰਾਪਤ ਹੋਵੇਗਾ। ਖਰਚਿਆਂ ਵਿੱਚ ਕਮੀ ਆਵੇਗੀ। ਲੰਬੀ ਯਾਤਰਾ ਅਤੇ ਵਿਦੇਸ਼ ਯਾਤਰਾ ਹੋਣ ਦੇ ਕਾਰਨ ਪੈਸਾ ਖਰਚ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਤੁਹਾਨੂੰ ਪੇਟ ਨਾਲ ਜੁੜੀ ਸਮੱਸਿਆ ਜਾਂ ਅਚਾਨਕ ਹੋਣ ਵਾਲੀਆਂ ਸਰੀਰਕ ਸਮੱਸਿਆਵਾਂ ਦੇ ਪ੍ਰਤੀ ਸਾਵਧਾਨੀ ਵਰਤਣੀ ਪਵੇਗੀ। ਫੂਡ ਪੋਇਜ਼ਨਿੰਗ ਜਾਂ ਭੋਜਨ ਦੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਲੰਬੀ ਯਾਤਰਾ ਤੋਂ ਥਕਾਵਟ ਵੀ ਹੋ ਸਕਦੀ ਹੈ। ਜਦੋਂ ਜ਼ਰੂਰਤ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰਕੇ ਜ਼ਰੂਰੀ ਇਲਾਜ ਕਰਵਾਓ।
ਉਪਾਅ -
ਤੁਹਾਨੂੰ ਮੰਗਲਵਾਰ ਦੇ ਦਿਨ ਸੁੰਦਰ ਕਾਂਡ ਦਾ ਪਾਠ ਕਰਨਾ ਚਾਹੀਦਾ ਹੈ। ਵੀਰਵਾਰ ਦੇ ਦਿਨ ਪਿੱਪਲ ਦੇ ਰੁੱਖ ਨੂੰ ਛੂਹੇ ਬਿਨਾਂ ਜਲ ਚੜ੍ਹਾਓ ਅਤੇ ਕੇਲੇ ਦੇ ਰੁੱਖ ਨੂੰ ਵੀ ਜਲ ਚੜ੍ਹਾਓ।
ਉਪਾਅ -
ਤੁਹਾਨੂੰ ਮੰਗਲਵਾਰ ਦੇ ਦਿਨ ਸੁੰਦਰ ਕਾਂਡ ਦਾ ਪਾਠ ਕਰਨਾ ਚਾਹੀਦਾ ਹੈ। ਵੀਰਵਾਰ ਦੇ ਦਿਨ ਪਿੱਪਲ ਦੇ ਰੁੱਖ ਨੂੰ ਛੂਹੇ ਬਿਨਾਂ ਜਲ ਚੜ੍ਹਾਓ ਅਤੇ ਕੇਲੇ ਦੇ ਰੁੱਖ ਨੂੰ ਵੀ ਜਲ ਚੜ੍ਹਾਓ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026


