ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ (27 ਫਰਵਰੀ, 2025)
ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ27 ਫਰਵਰੀ 2025 ਦੀ ਰਾਤ ਨੂੰ 11:28 ਵਜੇ ਹੋਵੇਗਾ। ਵੈਦਿਕ ਜੋਤਿਸ਼ ਵਿੱਚ, ਬੁੱਧ ਗ੍ਰਹਿ ਨੂੰ ਬੋਲ-ਬਾਣੀ, ਤਰਕ ਅਤੇ ਸੰਚਾਰ ਕੁਸ਼ਲਤਾ ਦਾ ਗ੍ਰਹਿ ਮੰਨਿਆ ਜਾਂਦਾ ਹੈ। ਐਸਟ੍ਰੋਸੇਜ ਏ ਆਈ ਦਾ ਇਹ ਖ਼ਾਸ ਲੇਖ ਤੁਹਾਨੂੰ ਮੀਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰੇਗਾ ਜਿਵੇਂ ਕਿ ਤਰੀਕ ਅਤੇ ਸਮਾਂ ਆਦਿ। ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਬੁੱਧ ਗ੍ਰਹਿ ਦੀ ਸਥਿਤੀ ਵਿੱਚ ਇਹ ਬਦਲਾਅ 12 ਰਾਸ਼ੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਅਤੇ ਕਿਹੜੇ ਉਪਾਅ ਅਪਣਾ ਕੇ ਤੁਸੀਂ ਬੁੱਧ ਦੇਵ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਅੱਗੇ ਵਧੀਏ ਅਤੇ ਇਸ ਲੇਖ ਦੀ ਸ਼ੁਰੂਆਤ ਕਰੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੀਨ ਰਾਸ਼ੀ ਵਿੱਚ ਬੁੱਧ ਦਾ ਗੋਚਰ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੋਤਿਸ਼ ਵਿੱਚ ਬੁੱਧ ਗ੍ਰਹਿ ਅਤੇ ਮੀਨ ਰਾਸ਼ੀ
ਜੋਤਿਸ਼ ਵਿੱਚ, ਚੰਦਰਮਾ ਤੋਂ ਬਾਅਦ, ਬੁੱਧ ਗ੍ਰਹਿ ਨੂੰ ਸਭ ਤੋਂ ਤੇਜ਼ ਗਤੀ ਨਾਲ਼ ਚੱਲਣ ਵਾਲ਼ਾ ਗ੍ਰਹਿ ਮੰਨਿਆ ਜਾਂਦਾ ਹੈ, ਜੋ ਕਿ ਚੰਦਰਮਾ ਵਾਂਗ ਹੀ ਬਹੁਤ ਸੰਵੇਦਨਸ਼ੀਲ ਹੈ। ਰਾਸ਼ੀ ਚੱਕਰ ਵਿੱਚ ਬੁੱਧ ਦੇਵ ਮਿਥੁਨ ਅਤੇ ਕੰਨਿਆ ਰਾਸ਼ੀਆਂ ਦਾ ਸੁਆਮੀ ਹੈ। ਇਹ ਮਨੁੱਖੀ ਜੀਵਨ ਵਿੱਚ ਬੋਲ-ਬਾਣੀ, ਪ੍ਰਤੀਕਿਰਿਆ, ਬੁੱਧੀ, ਸਿੱਖਣ ਦੀ ਯੋਗਤਾ ਅਤੇ ਤਕਨੀਕ ਆਦਿ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ, ਇਹ ਲੇਖਣ, ਸੰਚਾਰ ਕੁਸ਼ਲਤਾ, ਕਿਤਾਬਾਂ, ਹਾਸੇ-ਮਜ਼ਾਕ, ਬੈਂਕਿੰਗ ਅਤੇ ਮੀਡੀਆ ਆਦਿ ਨਾਲ ਸਬੰਧਤ ਖੇਤਰਾਂ ਨੂੰ ਵੀ ਕੰਟਰੋਲ ਕਰਦਾ ਹੈ। ਪਰਾਸ਼ਰ ਦੇ ਅਨੁਸਾਰ, ਬੁੱਧ ਦੇਵ ਇੱਕ ਦਿਲ-ਖਿੱਚਵੇਂ ਵਿਅਕਤਿੱਤਵ ਅਤੇ ਸ਼ਾਨਦਾਰ ਸੰਚਾਰ ਕੁਸ਼ਲਤਾ ਨਾਲ ਨਿਵਾਜੇ ਗਏ ਹਨ।
ਮੀਨ ਰਾਸ਼ੀ ਚੱਕਰ ਦੀ ਬਾਰ੍ਹਵੀਂ ਰਾਸ਼ੀ ਹੈ, ਜਿਸ ਦਾ ਸੁਆਮੀ ਬ੍ਰਹਸਪਤੀ ਦੇਵ ਹੈ, ਇਸ ਲਈ ਇਸ ਰਾਸ਼ੀ ਵਿੱਚ ਬ੍ਰਹਸਪਤੀ ਦੇਵ ਅਤੇ ਬਾਰ੍ਹਵੇਂ ਘਰ ਦੋਵਾਂ ਦੇ ਗੁਣ ਪਾਏ ਜਾਂਦੇ ਹਨ। ਮੀਨ ਰਾਸ਼ੀ ਇੱਕ ਜਲ ਤੱਤ ਦੀ ਰਾਸ਼ੀ ਹੈ, ਜੋ ਸਮੁੰਦਰ ਦੇ ਡੂੰਘੇ ਪਾਣੀਆਂ ਨੂੰ ਦਰਸਾਉਂਦੀ ਹੈ। ਨਾਲ ਹੀ, ਇਹ ਇਕਾਂਤ, ਸ਼ਾਂਤੀ, ਪਵਿੱਤਰਤਾ ਅਤੇ ਅਜਿਹੇ ਸਥਾਨ ਨੂੰ ਦਰਸਾਉਂਦੀ ਹੈ, ਜਿੱਥੇ ਆਮ ਆਦਮੀ ਲਈ ਪਹੁੰਚਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਮੀਨ ਰਾਸ਼ੀ ਵਿੱਚ ਬੁੱਧ ਦੇਵ ਨੀਚ ਸਥਿਤੀ ਵਿੱਚ ਹੁੰਦਾ ਹੈ, ਕਿਉਂਕਿ ਬੁੱਧ ਵਿਵਹਾਰਕਤਾ, ਆਲੋਚਨਾ, ਰੂਚੀਆਂ ਅਤੇ ਬਚਪਨ ਨਾਲ ਸਬੰਧਤ ਹੈ, ਜਦੋਂ ਕਿ ਮੀਨ ਰਾਸ਼ੀ ਅਤੇ ਬ੍ਰਹਸਪਤੀ ਦੇਵ ਉਮੀਦ, ਵਿਸ਼ਵਾਸ, ਪਰਿਪੱਕਤਾ ਅਤੇ ਇੱਛਾਵਾਂ ਦੇ ਪਿੱਛੇ ਨਾ ਭੱਜਣ ਨਾਲ ਸਬੰਧਤ ਹਨ। ਆਓ ਹੁਣ ਅੱਗੇ ਵਧੀਏ ਅਤੇ ਜਾਣੀਏ ਕਿਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰਸਾਰੀਆਂ ਰਾਸ਼ੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ।
ਅੰਗਰੇਜ਼ੀ ਵਿੱਚ ਪੜ੍ਹੋ: Mercury Transit in Pisces
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੀਨ ਰਾਸ਼ੀ ਵਿੱਚ ਬੁੱਧ ਦਾ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੇਵ ਨੂੰ ਬਹੁਤ ਅਨੁਕੂਲ ਗ੍ਰਹਿ ਨਹੀਂ ਮੰਨਿਆ ਜਾ ਸਕਦਾ। ਬੁੱਧ ਮਹਾਰਾਜ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰੇਗਾ ਅਤੇ ਨੀਚ ਸਥਿਤੀ ਵਿੱਚ ਆ ਜਾਵੇਗਾ। ਅਜਿਹੇ ਵਿੱਚ, ਇਸ ਸਥਿਤੀ ਨੂੰ ਤੁਹਾਡੇ ਲਈ ਚੰਗਾ ਨਹੀਂ ਕਿਹਾ ਜਾ ਸਕਦਾ ਅਤੇ ਜਦੋਂ ਬੁੱਧ ਮੀਨ ਰਾਸ਼ੀ ਵਿੱਚ ਗੋਚਰ ਕਰਦਾ ਹੈ, ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਜਾਂ ਇਕਰਾਰਨਾਮੇ 'ਤੇ ਦਸਤਖਤ ਕਰਦੇ ਸਮੇਂ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਬੁੱਧ ਗੋਚਰ ਦੇ ਦੌਰਾਨ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਸ ਸਮੇਂ ਤੁਹਾਡੀ ਬੁੱਧੀ ਅਤੇ ਫੈਸਲਾ ਲੈਣ ਦੀ ਸਮਰੱਥਾ ਕਮਜ਼ੋਰ ਹੋਵੇਗੀ। ਇਸ ਤੋਂ ਇਲਾਵਾ, ਤੁਹਾਨੂੰ ਬਹੁਤ ਸਾਰੀਆਂ ਸਪੈਮ ਕਾਲਾਂ ਪ੍ਰਾਪਤ ਹੋ ਸਕਦੀਆਂ ਹਨ, ਇਸ ਲਈ ਤੁਹਾਨੂੰ ਸਾਵਧਾਨ ਰਹਿਣ ਅਤੇ ਜਲਦਬਾਜ਼ੀ ਵਿੱਚ ਫੈਸਲੇ ਲੈਣ ਤੋਂ ਬਚਣ ਦੀ ਲੋੜ ਹੈ।
ਬੁੱਧ ਗ੍ਰਹਿ ਤੀਜੇ ਘਰ ਦਾ ਸੁਆਮੀ ਹੋਣ ਕਰਕੇ ਅਤੇ ਬਾਰ੍ਹਵੇਂ ਘਰ ਵਿੱਚ ਨੀਚ ਦਾ ਹੋਣ ਕਰਕੇ ਅਸ਼ੁਭ ਮੰਨਿਆ ਜਾਂਦਾ ਹੈ, ਖਾਸ ਕਰਕੇ ਛੋਟੇ ਭੈਣ-ਭਰਾਵਾਂ ਲਈ, ਕਿਉਂਕਿ ਤੁਹਾਡੇ ਉਨ੍ਹਾਂ ਨਾਲ ਮੱਤਭੇਦ ਹੋ ਸਕਦੇ ਹਨ ਜਾਂ ਉਹ ਸਿਹਤ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਉਨ੍ਹਾਂ ਦੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪੈ ਸਕਦਾ ਹੈ। ਗ੍ਰਹਾਂ ਦੀ ਸਥਿਤੀ ਦਰਸਾਉਂਦੀ ਹੈ ਕਿਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਸ਼ੌਕਾਂ 'ਤੇ ਬਹੁਤ ਸਾਰਾ ਪੈਸਾ ਖਰਚ ਕਰ ਸਕਦੇ ਹੋ। ਬਾਰ੍ਹਵੇਂ ਘਰ ਵਿੱਚ ਬੈਠਾ ਬੁੱਧ ਦੇਵ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਤੁਹਾਡੇ ਛੇਵੇਂ ਘਰ ਵੱਲ ਦੇਖ ਰਿਹਾ ਹੋਵੇਗਾ। ਨਤੀਜੇ ਵੱਜੋਂ, ਤੁਹਾਡੇ ਮਾਮੇ ਨਾਲ ਤੁਹਾਡਾ ਰਿਸ਼ਤਾ ਸੁਹਿਰਦ ਰਹੇਗਾ। ਜੇਕਰ ਤੁਸੀਂ ਹਾਲ ਹੀ ਵਿੱਚ ਕਰਜ਼ੇ ਲਈ ਅਰਜ਼ੀ ਦਿੱਤੀ ਹੈ, ਤਾਂ ਤੁਹਾਨੂੰ ਇਹ ਮੀਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੌਰਾਨ ਮਿਲ ਸਕਦਾ ਹੈ ਜਾਂ ਜੇਕਰ ਤੁਹਾਡਾ ਕੋਈ ਅਦਾਲਤੀ ਮਾਮਲਾ ਚੱਲ ਰਿਹਾ ਹੈ, ਤਾਂ ਨਤੀਜੇ ਤੁਹਾਡੇ ਹੱਕ ਵਿੱਚ ਹੋ ਸਕਦੇ ਹਨ।
ਉਪਾਅ: ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਦੁੱਭ ਚੜ੍ਹਾਓ।
ਬ੍ਰਿਸ਼ਭ ਰਾਸ਼ੀ
ਬੁੱਧ ਦੇਵ ਨੂੰ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਇੱਕ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ। ਹਾਲਾਂਕਿ, ਇਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ, ਜੋ ਹੁਣ ਗਿਆਰ੍ਹਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ ਅਤੇ ਨੀਚ ਦਾ ਹੋ ਰਿਹਾ ਹੈ। ਅਜਿਹੇ ਵਿੱਚ, ਇਹਨਾਂ ਤੋਂ ਪ੍ਰਾਪਤ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ। ਨਤੀਜੇ ਵੱਜੋਂ, ਮੀਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਨਾਲ, ਤੁਹਾਨੂੰ ਪੈਸੇ ਦੇ ਮਾਮਲਿਆਂ ਨਾਲ ਸਬੰਧਤ ਕੋਈ ਵੀ ਫੈਸਲਾ ਬਹੁਤ ਸੋਚ-ਸਮਝ ਕੇ ਲੈਣਾ ਪਵੇਗਾ। ਨਾਲ ਹੀ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਤੋਂ ਬਚਣਾ ਪਵੇਗਾ। ਇਸ ਦੌਰਾਨ, ਕੋਈ ਤੁਹਾਨੂੰ ਅਚਾਨਕ ਵੱਡਾ ਫੈਸਲਾ ਲੈਣ ਲਈ ਉਕਸਾ ਸਕਦਾ ਹੈ।
ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਨੂੰ ਇੱਕ ਗੱਲ ਯਾਦ ਰੱਖਣੀ ਪਵੇਗੀ ਕਿ ਤੁਹਾਡੇ ਦੋਸਤਾਂ ਜਾਂ ਸਮਾਜਿਕ ਦਾਇਰੇ ਵਿੱਚੋਂ ਕੋਈ ਤੁਹਾਨੂੰ ਗਲਤ ਰਸਤੇ 'ਤੇ ਲੈ ਕੇ ਜਾ ਸਕਦਾ ਹੈ, ਇਸ ਲਈ, ਤੁਹਾਨੂੰ ਪੈਸੇ ਨਾਲ ਸਬੰਧਤ ਕੋਈ ਵੀ ਫੈਸਲਾ ਲੈਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਫੈਸਲੇ ਕਾਰਨ, ਤੁਹਾਡਾ ਪੈਸਾ, ਤੁਹਾਡੀ ਇੱਜ਼ਤ, ਸਮਾਜ ਵਿੱਚ ਤੁਹਾਡੀ ਛਵੀ, ਵਫ਼ਾਦਾਰੀ, ਪਰਿਵਾਰ ਜਾਂ ਪਰਿਵਾਰ ਨਾਲ ਸਬੰਧਤ ਰਿਸ਼ਤੇ ਦਾਅ 'ਤੇ ਲੱਗ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਦੇ ਸਮੇਂ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਸੀਂ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਉਨ੍ਹਾਂ ਦਾ ਮਜ਼ਾਕ ਉਡਾ ਸਕਦੇ ਹੋ, ਇਸ ਲਈ ਅਜਿਹੀਆਂ ਸਥਿਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ।
ਬੁੱਧ ਦੇਵ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਬੈਠੇ ਹੋਣਗੇ ਅਤੇ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਤੁਹਾਡੇ ਪੰਜਵੇਂ ਘਰ ਨੂੰ ਦੇਖ ਰਹੇ ਹੋਣਗੇ। ਅਜਿਹੇ ਵਿੱਚ, ਇਹ ਸਮਾਂ ਬ੍ਰਿਸ਼ਭ ਰਾਸ਼ੀ ਦੇ ਉਨ੍ਹਾਂ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਮੰਨਿਆ ਜਾਵੇਗਾ, ਜਿਹੜੇ ਕਿਸੇ ਵੀ ਭਾਸ਼ਾ ਦੇ ਕੋਰਸ, ਗਣਿਤ ਜਾਂ ਲੇਖਾਕਾਰੀ ਨਾਲ ਜੁੜੇ ਹੋਏ ਹਨ। ਇਸ ਰਾਸ਼ੀ ਦੇ ਕੁਆਰੇ ਜਾਤਕ ਬੁੱਧ ਦੇ ਗੋਚਰ ਦੇ ਦੌਰਾਨ ਕਿਸੇ ਰਿਸ਼ਤੇ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਸਮਾਂ ਉਨ੍ਹਾਂ ਵਿਆਹੇ ਹੋਏ ਜਾਤਕਾਂ ਨੂੰ ਆਸ਼ੀਰਵਾਦ ਦੇ ਸਕਦਾ ਹੈ, ਜਿਹੜੇ ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਇਹ ਤੁਹਾਡੇ 'ਤੇ ਨਿਰਭਰ ਕਰੇਗਾ ਕਿ ਤੁਸੀਂ ਪੰਜਵੇਂ ਘਰ ਨਾਲ ਸਬੰਧਤ ਖੇਤਰਾਂ ਤੋਂ ਹੋਣ ਵਾਲ਼ੇ ਲਾਭਾਂ ਦਾ ਫਾਇਦਾ ਲਓਗੇ ਜਾਂ ਨਹੀਂ।
ਉਪਾਅ: ਆਪਣੀ ਜੇਬ ਵਿੱਚ ਜਾਂ ਬਟੂਏ ਵਿੱਚ ਹਰੇ ਰੰਗ ਦਾ ਰੁਮਾਲ ਰੱਖੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ, ਬੁੱਧ ਗ੍ਰਹਿ ਤੁਹਾਡੇ ਪਹਿਲੇ/ਲਗਨ ਘਰ ਅਤੇ ਚੌਥੇ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਨੀਚ ਦਾ ਹੋ ਰਿਹਾ ਹੈ। ਨਤੀਜੇ ਵੱਜੋਂ, ਇਸ ਰਾਸ਼ੀ ਦੇ ਜਿਹੜੇ ਜਾਤਕ ਆਪਣੇ ਕੰਮ ਵਿੱਚ ਕੁਝ ਗਲਤ ਕਰ ਰਹੇ ਹਨ ਜਾਂ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਨਹੀਂ ਹਨ, ਉਨ੍ਹਾਂ ਨੂੰ ਮੀਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ ਆਪਣੇ ਕੰਮ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਤੁਹਾਨੂੰ ਆਪਣੀ ਸਮਾਜਿਕ ਛਵੀ ਦਾ ਧਿਆਨ ਰੱਖਣਾ ਪਵੇਗਾ।
ਸਭ ਤੋਂ ਮਹੱਤਵਪੂਰਣ ਗੱਲ ਇਹ ਹੋਵੇਗੀ ਕਿ ਜੇਕਰ ਤੁਸੀਂ ਪਹਿਲਾਂ ਹੀ ਕਿਸੇ ਮਹੱਤਵਪੂਰਣ ਪ੍ਰੋਜੈਕਟ 'ਤੇ ਕੰਮ ਕਰ ਰਹੇ ਹੋ, ਜਿੱਥੇ ਤੁਹਾਨੂੰ ਕੁਝ ਵੱਡੇ ਫੈਸਲੇ ਲੈਣੇ ਪੈਣਗੇ, ਤਾਂ ਬੁੱਧ ਦੇ ਗੋਚਰ ਦੇ ਦੌਰਾਨ ਕੁਝ ਸਮੱਸਿਆਵਾਂ ਪੈਦਾ ਹੋਣ ਦੀ ਮਜ਼ਬੂਤ ਸੰਭਾਵਨਾ ਹੈ। ਨਤੀਜੇ ਵੱਜੋਂ, ਜੇਕਰ ਤੁਸੀਂ ਇੱਕੋ ਸਮੇਂ ਕਈ ਕਾਰਜਾਂ ਦਾ ਪ੍ਰਬੰਧਨ ਕਰ ਰਹੇ ਹੋ, ਤਾਂ ਤੁਹਾਨੂੰ ਇਸ ਸਮੇਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ।
ਬੁੱਧ ਮਹਾਰਾਜ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਦਸਵੇਂ ਘਰ ਤੋਂ ਤੁਹਾਡੇ ਚੌਥੇ ਘਰ ਨੂੰ ਵੇਖਣਗੇ, ਜਿਸ ਕਾਰਨ ਤੁਹਾਨੂੰ ਹਰ ਕਦਮ 'ਤੇ ਆਪਣੇ ਪਰਿਵਾਰ ਦਾ ਸਹਿਯੋਗ ਮਿਲੇਗਾ, ਖਾਸ ਕਰਕੇ ਤੁਹਾਡੀ ਮਾਂ ਦਾ। ਉਹ ਹਰ ਹਾਲਤ ਵਿੱਚ ਤੁਹਾਡਾ ਸਾਥ ਦੇਵੇਗੀ ਅਤੇ ਤੁਹਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰੇਗੀ, ਕਿਉਂਕਿ ਤੁਹਾਡਾ ਉਦਾਸ ਹੋਣਾ ਉਸ ਨੂੰ ਪਰੇਸ਼ਾਨ ਕਰ ਸਕਦਾ ਹੈ। ਨਾਲ ਹੀ, ਤੁਹਾਡੇ ਘਰ ਅਤੇ ਪਰਿਵਾਰ ਦਾ ਮਾਹੌਲ ਵੀ ਕਮਜ਼ੋਰ ਹੋ ਸਕਦਾ ਹੈ। ਹਾਲਾਂਕਿ, ਤੁਸੀਂ ਇਸ ਗੋਚਰ ਦੇ ਦੌਰਾਨ ਸੰਤੁਸ਼ਟ ਅਤੇ ਖੁਸ਼ੀ ਨਾਲ ਭਰਪੂਰ ਮਹਿਸੂਸ ਕਰੋਗੇ।
ਉਪਾਅ: ਘਰ ਅਤੇ ਕਾਰਜ ਸਥਾਨ ਵਿੱਚ ਬੁੱਧ ਯੰਤਰ ਦੀ ਸਥਾਪਨਾ ਕਰੋ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲ਼ਿਆਂ ਲਈ, ਬੁੱਧ ਦੇਵ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰੇਗਾ ਅਤੇ ਨੀਚ ਸਥਿਤੀ ਵਿੱਚ ਆ ਜਾਵੇਗਾ। ਮੀਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ ਕੀਤੀਆਂ ਗਈਆਂ ਯਾਤਰਾਵਾਂ ਤੁਹਾਡੇ ਲਈ ਥੋੜ੍ਹੀਆਂ ਮੁਸ਼ਕਲ ਸਿੱਧ ਹੋ ਸਕਦੀਆਂ ਹਨ ਅਤੇ ਸਾਮਾਨ ਗੁੰਮ ਹੋਣਾ, ਕਸਟਮ ਕਲੀਅਰੈਂਸ ਨਾ ਮਿਲਣਾ, ਜਾਂ ਕਾਗਜ਼ੀ ਕਾਰਵਾਈ ਨਾਲ ਸਬੰਧਤ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਹ ਸੰਭਵ ਹੈ ਕਿ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਦੇ ਦੌਰਾਨ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਇਨ੍ਹਾਂ ਜਾਤਕਾਂ ਨੂੰ ਆਪਣੇ ਅਧਿਆਪਕ, ਸਲਾਹਕਾਰ, ਪਿਤਾ ਜਾਂ ਗੁਰੂ ਨਾਲ ਕੁਝ ਗਲਤਫਹਿਮੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਨੌਵੇਂ ਘਰ ਵਿੱਚ ਬੈਠੇ ਹੋਏ, ਬੁੱਧ ਦੇਵ ਦੀ ਨਜ਼ਰ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਤੀਜੇ ਘਰ 'ਤੇ ਪਵੇਗੀ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਛੋਟੇ ਭਰਾਵਾਂ ਅਤੇ ਭੈਣਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰੋਗੇ ਅਤੇ ਨਾਲ ਹੀ, ਤੁਸੀਂ ਹਿੰਮਤ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਮਹਿਸੂਸ ਕਰੋਗੇ। ਹਾਲਾਂਕਿ, ਤੁਹਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਹਾਨੂੰ ਕਿਸੇ ਦੇ ਮਾਰਗਦਰਸ਼ਨ ਦੀ ਲੋੜ ਮਹਿਸੂਸ ਹੋ ਸਕਦੀ ਹੈ। ਇਸ ਦੌਰਾਨ, ਤੁਹਾਨੂੰ ਆਪਣੇ ਛੋਟੇ ਭੈਣ-ਭਰਾ, ਚਚੇਰੇ ਭਰਾਵਾਂ ਅਤੇ ਦੋਸਤਾਂ ਦੀ ਮੱਦਦ ਕਰਦੇ ਅਤੇ ਉਨ੍ਹਾਂ ਨਾਲ਼ ਗੱਲਾਂ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਉਪਾਅ: ਤੁਸੀਂ ਆਪਣੇ ਪਿਤਾ ਜੀ ਨੂੰ ਹਰੇ ਰੰਗ ਦੀ ਕੋਈ ਚੀਜ਼ ਭੇਂਟ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਬੁੱਧ ਨੂੰ ਸਿੰਘ ਰਾਸ਼ੀ ਦੇ ਜਾਤਕਾਂ ਲਈ ਇੱਕ ਮਹੱਤਵਪੂਰਣ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਤੁਹਾਡਾ ਖਜ਼ਾਨਚੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਤੁਹਾਡੀ ਕੁੰਡਲੀ ਵਿੱਚ ਦੋਵਾਂ ਧਨ ਘਰਾਂ ਯਾਨੀ ਕਿ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਤੁਹਾਡੇ ਅੱਠਵੇਂ ਘਰ ਵਿੱਚ ਮੀਨ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ, ਜਿੱਥੇ ਇਹ ਨੀਚ ਦਾ ਹੋ ਜਾਵੇਗਾ। ਆਮ ਤੌਰ 'ਤੇ, ਤੁਹਾਡੇ ਧਨ ਘਰ ਦਾ ਸੁਆਮੀ ਅੱਠਵੇਂ ਘਰ ਵਿੱਚ ਨੀਚ ਦਾ ਹੋ ਰਿਹਾ ਹੈ। ਅਜਿਹੇ ਵਿੱਚ, ਤੁਹਾਨੂੰ ਇਸ ਦੌਰਾਨ ਸੱਟੇਬਾਜ਼ੀ ਜਾਂ ਜੱਦੀ ਜਾਇਦਾਦ ਰਾਹੀਂ ਅਚਾਨਕ ਪੈਸਾ ਮਿਲ ਸਕਦਾ ਹੈ। ਹਾਲਾਂਕਿ, ਇਸ ਘਰ ਵਿੱਚ ਬੁੱਧ ਦੇਵ ਆਪਣੀ ਨੀਚ ਸਥਿਤੀ ਵਿੱਚ ਹੋਵੇਗਾ, ਇਸ ਲਈ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਤੁਸੀਂ ਪੈਸੇ ਨਾਲ ਸਬੰਧਤ ਕੁਝ ਗਲਤ ਫੈਸਲੇ ਲੈ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਇਹ ਸੰਭਾਵਨਾ ਹੈ ਕਿ ਤੁਸੀਂ ਜਿੱਥੇ ਵੀ ਪੈਸਾ ਨਿਵੇਸ਼ ਕਰਦੇ ਹੋ, ਉੱਥੇ ਤੁਹਾਨੂੰ ਮੁਨਾਫ਼ਾ ਨਾ ਮਿਲੇ। ਹਾਲਾਂਕਿ, ਤੁਹਾਨੂੰ ਨਿਵੇਸ਼ਾਂ ਅਤੇ ਬੱਚਤਾਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਬੁੱਧ ਦੇਵ ਦੀ ਨਜ਼ਰ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਤੁਹਾਡੇ ਅੱਠਵੇਂ ਘਰ ਤੋਂ ਦੂਜੇ ਘਰ 'ਤੇ ਪਵੇਗੀ। ਨਤੀਜੇ ਵੱਜੋਂ, ਤੁਹਾਨੂੰ ਹਰ ਕਦਮ 'ਤੇ ਆਪਣੇ ਪਰਿਵਾਰ ਦਾ ਸਹਿਯੋਗ ਮਿਲੇਗਾ। ਨਾਲ ਹੀ, ਤੁਹਾਡੇ ਸੰਚਾਰ ਹੁਨਰ ਸ਼ਾਨਦਾਰ ਹੋਣਗੇ। ਹਾਲਾਂਕਿ,ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੀ ਕੁੰਡਲੀ ਵਿੱਚ ਚੱਲ ਰਹੀ ਸਥਿਤੀ ਦੇ ਅਧਾਰ ਤੇ ਤੁਹਾਡੀ ਬੱਚਤ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਹਾਲਾਂਕਿ, ਤੁਹਾਨੂੰ ਪੈਸੇ ਅਤੇ ਵਿੱਤ ਨਾਲ ਸਬੰਧਤ ਮਾਮਲਿਆਂ ਵਿੱਚ ਫੈਸਲੇ ਲੈਂਦੇ ਸਮੇਂ ਸਾਵਧਾਨ ਰਹਿਣਾ ਹੋਵੇਗਾ, ਨਹੀਂ ਤਾਂ ਤੁਸੀਂ ਧੋਖੇ ਦਾ ਸ਼ਿਕਾਰ ਹੋ ਸਕਦੇ ਹੋ।
ਉਪਾਅ: ਕਿੰਨਰਾਂ ਦਾ ਸਤਿਕਾਰ ਕਰੋ ਅਤੇ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਹਰੇ ਰੰਗ ਦੇ ਕੱਪੜੇ ਭੇਂਟ ਕਰੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਜਾਤਕਾਂ ਲਈ ਬੁੱਧ ਮਹਾਰਾਜ ਤੁਹਾਡੇ ਲਗਨ/ਪਹਿਲੇ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰੇਗਾ ਅਤੇ ਨੀਚ ਸਥਿਤੀ ਵਿੱਚ ਆ ਜਾਵੇਗਾ। ਅਜਿਹੇ ਵਿੱਚ, ਮੀਨ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜਾਂ ਤੁਹਾਡੇ ਕਾਰੋਬਾਰੀ ਸਾਥੀ ਨਾਲ ਗਲਤ ਫੈਸਲਾ ਲੈਣ ਕਾਰਨ ਤੁਹਾਡੇ ਵਿੱਤੀ ਲਾਭ ਵਿੱਚ ਕਮੀ ਆ ਸਕਦੀ ਹੈ, ਇਸ ਲਈ ਤੁਹਾਨੂੰ ਇਸ ਅਵਧੀ ਦੇ ਦੌਰਾਨ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਦੋਂਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਵੇਗਾ, ਤਾਂ ਤੁਹਾਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿੱਥੇ ਤੁਹਾਨੂੰ ਆਪਣੇ ਸਾਥੀ ਦੁਆਰਾ ਕੀਤੀ ਗਈ ਇੱਕ ਵੱਡੀ ਗਲਤੀ ਬਾਰੇ ਪਤਾ ਲੱਗ ਸਕਦਾ ਹੈ। ਇਸ ਦੇ ਨਾਲ ਹੀ, ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਵੱਲ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਤੁਹਾਡੀ ਸਿਹਤ ਨਾਜ਼ੁਕ ਰਹਿ ਸਕਦੀ ਹੈ। ਨਾਲ ਹੀ, ਇਹ ਜਾਤਕ ਚਮੜੀ ਨਾਲ ਸਬੰਧਤ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹਨ, ਇਸ ਲਈ ਆਪਣਾ ਧਿਆਨ ਰੱਖੋ। ਹਾਲਾਂਕਿ, ਬੁੱਧ ਮਹਾਰਾਜ ਸੱਤਵੇਂ ਘਰ ਤੋਂ ਆਪਣੀ ਉੱਚ ਰਾਸ਼ੀ ਅਤੇ ਤੁਹਾਡੇ ਲਗਨ ਘਰ ਵੱਲ ਦੇਖ ਰਿਹਾ ਹੋਵੇਗਾ, ਜਿਸ ਕਾਰਨ ਤੁਸੀਂ ਆਪਣੀ ਬੁੱਧੀ ਦੀ ਵਰਤੋਂ ਕਰਕੇ ਪੈਸੇ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਵੋਗੇ।
ਉਪਾਅ: ਬੁੱਧਵਾਰ ਦੇ ਦਿਨ ਚਾਂਦੀ ਜਾਂ ਸੋਨੇ ਦੀ ਅੰਗੂਠੀ ਵਿੱਚ 5-6 ਕੈਰੇਟ ਦਾ ਪੰਨਾ ਜੜਵਾ ਕੇ ਪਹਿਨੋ। ਅਜਿਹਾ ਕਰਨ ਨਾਲ ਤੁਹਾਨੂੰ ਸ਼ੁਭ ਨਤੀਜੇ ਪ੍ਰਾਪਤ ਹੋਣਗੇ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ, ਬੁੱਧ ਦੇਵ ਨੂੰ ਇੱਕ ਮਹੱਤਵਪੂਰਣ ਗ੍ਰਹਿ ਮੰਨਿਆ ਜਾਂਦਾ ਹੈ, ਜੋ ਤੁਹਾਡੇ ਨੌਵੇਂ ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਸਮੇਂ, ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ ਅਤੇ ਨੀਚ ਦਾ ਹੋ ਰਿਹਾ ਹੈ। ਨਤੀਜੇ ਵੱਜੋਂ, ਮੀਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ ਕਾਰਜ ਖੇਤਰ ਵਿੱਚ ਤੁਹਾਡੇ ਅਤੇ ਤੁਹਾਡੇ ਸਹਿਕਰਮੀਆਂ ਦੇ ਵਿਚਕਾਰ ਕੁਝ ਗਲਤਫਹਿਮੀ ਪੈਦਾ ਹੋਣ ਦੀ ਮਜ਼ਬੂਤ ਸੰਭਾਵਨਾ ਹੈ। ਅਜਿਹੇ ਵਿੱਚ, ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿ ਤੁਸੀਂ ਕਿੰਨੇ ਸਹੀ ਹੋ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਹਾਡੇ ਲਈ ਆਪਣੀ ਗੱਲ ਸਾਹਮਣੇ ਰੱਖਣਾ ਅਤੇ ਆਪਣੇ-ਆਪ ਨੂੰ ਬੇਕਸੂਰ ਸਿੱਧ ਕਰਨਾ ਬਹੁਤ ਮੁਸ਼ਕਲ ਹੋਣ ਦੀ ਸੰਭਾਵਨਾ ਹੈ। ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਨੂੰ ਆਪਣਾ ਕੰਮ ਬਹੁਤ ਧਿਆਨ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੂਜਿਆਂ ਦੇ ਵਿਵਾਦਾਂ ਵਿੱਚ ਫਸਣ ਤੋਂ ਬਚੋ ਅਤੇ ਗੱਪਾਂ ਨਾ ਮਾਰੋ।
ਨੌਵੇਂ ਘਰ ਦੇ ਸੁਆਮੀ ਵੱਜੋਂ ਬੁੱਧ ਗ੍ਰਹਿ ਦਾ ਨੀਚ ਹੋਣਾ ਦਰਸਾਉਂਦਾ ਹੈ ਕਿ ਤੁਸੀਂ ਪਹਿਲਾਂ ਹੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ। ਨਾਲ ਹੀ, ਬੁੱਧ ਦੀ ਸਥਿਤੀ ਦਰਸਾਉਂਦੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਸ ਸਲਾਹਕਾਰ ਜਾਂ ਮਾਰਗਦਰਸ਼ਕ ਤੋਂ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਲਾਹ ਲੈ ਰਹੇ ਹੋ, ਉਹ ਹਮੇਸ਼ਾ ਤੁਹਾਨੂੰ ਚੰਗੀ ਸਲਾਹ ਦੇਵੇਗਾ ਜਾਂ ਤੁਹਾਨੂੰ ਸਹੀ ਰਸਤਾ ਦਿਖਾਏਗਾ। ਬੁੱਧ ਮਹਾਰਾਜ ਦੀ ਨਜ਼ਰ ਛੇਵੇਂ ਘਰ ਤੋਂ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਤੁਹਾਡੇ ਬਾਰ੍ਹਵੇਂ ਘਰ 'ਤੇ ਹੋਵੇਗੀ। ਅਜਿਹੀ ਸਥਿਤੀ ਵਿੱਚ,ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਬਹੁਤ ਚੰਗਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਤੁਹਾਡੇ ਬੇਲੋੜੇ ਖਰਚਿਆਂ ਨੂੰ ਵਧਾ ਸਕਦਾ ਹੈ।
ਉਪਾਅ: ਹਰ ਰੋਜ਼ ਗਊ ਨੂੰ ਹਰਾ ਚਾਰਾ ਖਿਲਾਓ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਬੁੱਧ ਮਹਾਰਾਜ ਨੂੰ ਅਨੁਕੂਲ ਗ੍ਰਹਿ ਨਹੀਂ ਕਿਹਾ ਜਾ ਸਕਦਾ, ਕਿਉਂਕਿ ਤੁਹਾਡੀ ਕੁੰਡਲੀ ਵਿੱਚ, ਬੁੱਧ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਤੁਹਾਡੇ ਪੰਜਵੇਂ ਘਰ ਵਿੱਚ ਮੀਨ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ ਅਤੇ ਇਸ ਘਰ ਵਿੱਚ ਇਹ ਨੀਚ ਦਾ ਹੋਵੇਗਾ। ਨਤੀਜੇ ਵੱਜੋਂ, ਤੁਹਾਨੂੰ ਪੰਜਵੇਂ ਘਰ ਨਾਲ ਸਬੰਧਤ ਮਾਮਲਿਆਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਇਸ ਰਾਸ਼ੀ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ, ਬੁੱਧ ਦੇ ਗੋਚਰ ਦੌਰਾਨ, ਇਨ੍ਹਾਂ ਜਾਤਕਾਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਪ੍ਰੀਖਿਆਵਾਂ ਦੀ ਤਿਆਰੀ ਲਗਨ ਨਾਲ ਕਰਨੀ ਪਵੇਗੀ। ਇਸ ਦੌਰਾਨ ਸ਼ੇਅਰ ਬਜ਼ਾਰ ਜਾਂ ਵਪਾਰ ਨਾਲ ਸਬੰਧਤ ਕੋਈ ਵੀ ਮਾਮਲਾ ਤੁਹਾਨੂੰ ਵਿੱਤੀ ਨੁਕਸਾਨ ਪਹੁੰਚਾ ਸਕਦਾ ਹੈ। ਬੱਚਿਆਂ ਨਾਲ ਵੀ ਕਿਸੇ ਕਿਸਮ ਦੀ ਗਲਤਫਹਿਮੀ ਪੈਦਾ ਹੋ ਸਕਦੀ ਹੈ। ਬੁੱਧ ਦੇਵ ਤੁਹਾਡੇ ਪੰਜਵੇਂ ਘਰ ਵਿੱਚ ਬੈਠੇ ਹੋਣਗੇ ਅਤੇ ਆਪਣੀ ਉੱਚ ਰਾਸ਼ੀ ਕੰਨਿਆ ਦੇ ਨਾਲ-ਨਾਲ ਗਿਆਰ੍ਹਵੇਂ ਘਰ ਨੂੰ ਵੀ ਦੇਖ ਰਹੇ ਹੋਣਗੇ ਅਤੇ ਅਜਿਹੀ ਸਥਿਤੀ ਵਿੱਚ, ਜੇਕਰ ਬੁੱਧ ਦੇਵ ਤੁਹਾਡੀ ਕੁੰਡਲੀ ਵਿੱਚ ਗਿਆਰ੍ਹਵੇਂ ਘਰ ਵਿੱਚ ਬੈਠੇ ਹਨ, ਤਾਂ ਸਮਾਜ ਵਿੱਚ ਤੁਹਾਡੀ ਛਵੀ ਵਿੱਚ ਸੁਧਾਰ ਹੋਵੇਗਾ ਅਤੇ ਤੁਹਾਡੀ ਪ੍ਰਸਿੱਧੀ ਵਿੱਚ ਵੀ ਵਾਧਾ ਹੋਵੇਗਾ। ਨਤੀਜੇ ਵੱਜੋਂ, ਇਸ ਰਾਸ਼ੀ ਦੇ ਤਹਿਤ ਪੈਦਾ ਹੋਏ ਜਾਤਕ ਆਪਣੇ ਪੇਸ਼ੇਵਰ ਜੀਵਨ ਵਿੱਚ ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਸੰਪਰਕ ਵਿੱਚ ਆਉਣਗੇ। ਇਸ ਤੋਂ ਇਲਾਵਾ,ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਡੇ ਵੱਡੇ ਭਰਾਵਾਂ, ਭੈਣਾਂ ਅਤੇ ਮਾਮੇ ਨਾਲ ਤੁਹਾਡੇ ਸਬੰਧ ਮਧੁਰ ਹੋ ਜਾਣਗੇ।
ਉਪਾਅ: ਗਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਕਿਤਾਬਾਂ ਦਾਨ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਤੁਹਾਡੇ ਸੱਤਵੇਂ ਘਰ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰ ਰਿਹਾ ਹੈ ਅਤੇ ਮੀਨ ਰਾਸ਼ੀ ਵਿੱਚ ਨੀਚ ਦਾ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਦਸਵਾਂ ਅਤੇ ਸੱਤਵਾਂ ਘਰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਹੁੰਦਾ ਹੈ, ਤਾਂ ਤੁਹਾਨੂੰ ਪਰਿਵਾਰਕ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੁੱਧ ਦੀ ਇਹ ਸਥਿਤੀ ਦਰਸਾਉਂਦੀ ਹੈ ਕਿ ਤੁਹਾਡੇ ਨਿੱਜੀ ਅਤੇ ਪਰਿਵਾਰਕ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਤੁਹਾਡੀ ਸਮਾਜਿਕ ਛਵੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਅਜਿਹੀਆਂ ਸਮੱਸਿਆਵਾਂ ਤੁਹਾਡੀ ਨੌਕਰੀ ਅਤੇ ਘਰ ਦੇ ਮਾਹੌਲ ਨੂੰ ਥੋੜ੍ਹਾ ਕਮਜ਼ੋਰ ਕਰ ਸਕਦੀਆਂ ਹਨ। ਬੁੱਧ ਦੇ ਗੋਚਰ ਦੇ ਦੌਰਾਨ ਵਿਆਹੇ ਹੋਏ ਜਾਤਕਾਂ ਵਿੱਚ ਮੱਤਭੇਦ ਪੈਦਾ ਹੋ ਸਕਦੇ ਹਨ, ਜੋ ਕਿ ਮਾਂ ਅਤੇ ਜੀਵਨ ਸਾਥੀ ਵਿਚਕਾਰ ਕਿਸੇ ਅਣਬਣ ਨਾਲ ਸਬੰਧਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਮਾਹੌਲ ਤਣਾਅਪੂਰਣ ਹੋ ਸਕਦਾ ਹੈ।
ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਡੀ ਮਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਨਾਲ ਹੀ, ਉਸ ਨਾਲ ਤੁਹਾਡਾ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਤੁਹਾਡੇ ਚੌਥੇ ਘਰ ਵਿੱਚ ਮੌਜੂਦ ਬੁੱਧ ਗ੍ਰਹਿ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਤੁਹਾਡੇ ਦਸਵੇਂ ਘਰ 'ਤੇ ਦ੍ਰਿਸ਼ਟੀ ਰੱਖੇਗਾ। ਅਜਿਹੇ ਵਿੱਚ, ਇਹ ਸਥਿਤੀ ਦਰਸਾਉਂਦੀ ਹੈ ਕਿ ਇਸ ਸਮੇਂ ਹਾਲਾਤ ਤੁਹਾਡੇ ਪੱਖ ਵਿੱਚ ਹੋਣਗੇ, ਪਰ ਇਸ ਸਮੇਂ ਦੇ ਦੌਰਾਨ, ਬੁੱਧ ਦੇਵ ਦੇ ਨੀਚ ਸਥਿਤੀ ਵਿੱਚ ਹੋਣ ਕਾਰਨ, ਤੁਹਾਡੀ ਨੌਕਰੀ ਅਤੇ ਤੁਹਾਡੇ ਅਹੁਦੇ ਨੂੰ ਲੈ ਕੇ ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਇਸ ਸਭ ਦੇ ਬਾਵਜੂਦ, ਤੁਸੀਂ ਆਪਣੀ ਮਿਹਨਤ ਨਾਲ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ।
ਉਪਾਅ: ਹਰ ਰੋਜ਼ ਤੇਲ ਦਾ ਦੀਵਾ ਜਲਾਓ ਅਤੇ ਤੁਲਸੀ ਦੀ ਪੂਜਾ ਕਰੋ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਤਹਿਤ ਜੰਮੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਨੂੰ ਇੱਕ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ, ਕਿਉਂਕਿ ਇਹ ਤੁਹਾਡੀ ਕੁੰਡਲੀ ਵਿੱਚ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਤੁਹਾਡੇ ਤੀਜੇ ਘਰ ਵਿੱਚ ਮੀਨ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ, ਜਿੱਥੇ ਇਹ ਨੀਚ ਸਥਿਤੀ ਵਿੱਚ ਹੋਵੇਗਾ ਅਤੇ ਇਸ ਘਰ ਨੂੰ ਬੁੱਧ ਗ੍ਰਹਿ ਲਈ ਮਹੱਤਵਪੂਰਣ ਮੰਨਿਆ ਜਾਂਦਾ ਹੈ।
ਹਾਲਾਂਕਿ, ਕੁੰਡਲੀ ਦੇ ਤੀਜੇ ਘਰ ਵਿੱਚ ਬੁੱਧ ਦੀ ਸਥਿਤੀ ਸਕਾਰਾਤਮਕ ਦੱਸੀ ਜਾਂਦੀ ਹੈ। ਪਰ, ਇਸ ਵੇਲੇ, ਇਹ ਇਸ ਘਰ ਵਿੱਚ ਨੀਚ ਸਥਿਤੀ ਵਿੱਚ ਮੌਜੂਦ ਹੋਵੇਗਾ, ਜਿਸ ਕਾਰਨ ਇਸ ਤੋਂ ਪ੍ਰਾਪਤ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੀ ਜ਼ੁਬਾਨ ਫਿਸਲਣ, ਤੁਹਾਡੇ ਦੁਆਰਾ ਕੀਤੀ ਗਈ ਕੋਈ ਗਲਤ ਪੋਸਟ, ਜਾਂ ਗਲਤ ਸੰਦੇਸ਼ ਲਿਖਣ ਕਾਰਨ ਤੁਹਾਡੇ ਜੀਵਨ ਵਿੱਚ ਮੱਤਭੇਦ ਜਾਂ ਗਲਤਫਹਿਮੀ ਵਧਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਇਹ ਤੁਹਾਡੇ ਦੋਸਤਾਂ, ਅਜ਼ੀਜ਼ਾਂ ਅਤੇ ਭੈਣ-ਭਰਾਵਾਂ ਨਾਲ ਰਿਸ਼ਤੇ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ। ਇਸ ਤੋਂ ਇਲਾਵਾ,ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਨੂੰ ਕਿਸੇ ਵੀ ਇਕਰਾਰਨਾਮੇ, ਲੀਜ਼ ਜਾਂ ਸਮਝੌਤੇ 'ਤੇ ਦਸਤਖਤ ਕਰਦੇ ਸਮੇਂ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਕੁਝ ਸਮੱਸਿਆ ਜਾਂ ਦੇਰੀ ਹੋਣ ਦੀ ਸੰਭਾਵਨਾ ਹੈ।
ਅਜਿਹੇ ਵਿੱਚ, ਤੁਹਾਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਆਪਣੇ-ਆਪ ਨੂੰ ਮਾਨਸਿਕ ਤੌਰ 'ਤੇ ਤਿਆਰ ਰੱਖਣਾ ਹੋਵੇਗਾ ਤਾਂ ਜੋ ਤੁਸੀਂ ਅਣਸੁਖਾਵੀਆਂ ਘਟਨਾਵਾਂ ਤੋਂ ਬਚ ਸਕੋ। ਬੁੱਧ ਤੀਜੇ ਘਰ ਵਿੱਚ ਬੈਠੇਗਾ ਅਤੇ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਲਗਨ ਘਰ 'ਤੇ ਨਜ਼ਰ ਰੱਖੇਗਾ ਜੋ ਤੁਹਾਡੇ ਪਿਤਾ, ਗੁਰੂ, ਸਲਾਹਕਾਰ ਜਾਂ ਅਧਿਆਤਮਿਕ ਸਲਾਹਕਾਰਾਂ ਤੋਂ ਅਸ਼ੀਰਵਾਦ ਅਤੇ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੰਕੇਤ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਇਨ੍ਹਾਂ ਲੋਕਾਂ ਦੀ ਮੱਦਦ ਨਾਲ ਜ਼ਿੰਦਗੀ ਵਿੱਚ ਆਉਣ ਵਾਲ਼ੀਆਂ ਮੁਸ਼ਕਲਾਂ ਨੂੰ ਦੂਰ ਕਰ ਸਕੋਗੇ।
ਉਪਾਅ: ਛੋਟੇ ਭੈਣ-ਭਰਾ ਜਾਂ ਚਚੇਰੇ/ਮਮੇਰੇ ਭੈਣ-ਭਰਾ ਨੂੰ ਕੁਝ ਤੋਹਫ਼ਾ ਦਿਓ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਮਹਾਰਾਜ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ, ਜੋ ਤੁਹਾਡੀ ਕੁੰਡਲੀ ਦੇ ਪੰਜਵੇਂ ਅਤੇ ਅੱਠਵੇਂ ਘਰ 'ਤੇ ਰਾਜ ਕਰਦਾ ਹੈ। ਇਨ੍ਹਾਂ ਘਰਾਂ ਦਾ ਸੁਆਮੀ ਹੋਣ ਕਰਕੇ, ਇਹ ਤੁਹਾਡੀ ਬੁੱਧੀ ਨੂੰ ਤੇਜ਼ ਬਣਾਉਂਦਾ ਹੈ, ਖਾਸ ਕਰਕੇ ਵਿਗਿਆਨ ਦੇ ਖੇਤਰ ਵਿੱਚ। ਇਹ ਤੁਹਾਡੇ ਖੋਜ ਦੇ ਘਰ, ਭਾਵ ਅੱਠਵੇਂ ਘਰ ਦਾ ਪ੍ਰਧਾਨ ਦੇਵਤਾ ਵੀ ਹੈ, ਅਤੇ ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰ ਕੇ ਨੀਚ ਦਾ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਮੀਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ, ਤੁਹਾਨੂੰ ਆਪਣੇ ਸ਼ਬਦਾਂ ਦੀ ਵਰਤੋਂ ਬਹੁਤ ਸੋਚ-ਸਮਝ ਕੇ ਕਰਨੀ ਪਵੇਗੀ, ਕਿਉਂਕਿ ਤੁਹਾਡੇ ਸ਼ਬਦ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਕਿਸੇ ਨੂੰ ਦੁਖੀ ਕਰ ਸਕਦੇ ਹਨ।
ਨਾਲ ਹੀ, ਇਨ੍ਹਾਂ ਜਾਤਕਾਂ ਨੂੰ ਆਪਣੀ ਸਿਹਤ ਦੇ ਨਾਲ-ਨਾਲ ਆਪਣੀ ਖੁਰਾਕ ਦਾ ਵੀ ਧਿਆਨ ਰੱਖਣਾ ਪਵੇਗਾ, ਕਿਉਂਕਿ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਤੁਸੀਂ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਕਿਸੇ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ, ਵਿੱਤੀ ਜੀਵਨ ਵੀ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਪੈਸੇ ਨਾਲ ਸਬੰਧਤ ਮਾਮਲਿਆਂ ਵਿੱਚ ਤੁਹਾਡੇ ਦੁਆਰਾ ਲਿਆ ਗਿਆ ਕੋਈ ਵੀ ਜਲਦਬਾਜ਼ੀ ਵਾਲਾ ਫੈਸਲਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਤੁਹਾਡੇ ਬਜਟ 'ਤੇ ਬੋਝ ਵਧ ਸਕਦਾ ਹੈ। ਬੁੱਧ ਦੀ ਇਹ ਸਥਿਤੀ ਗਲਤ ਵਿੱਤੀ ਫੈਸਲਿਆਂ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ, ਇਹ ਹੁਣ ਤੁਹਾਡੇ ਦੂਜੇ ਘਰ ਤੋਂ ਆਪਣੀ ਉੱਚ ਰਾਸ਼ੀ ਕੰਨਿਆ ਅਤੇ ਨੌਵੇਂ ਘਰ 'ਤੇ ਨਜ਼ਰ ਰੱਖੇਗਾ। ਨਤੀਜੇ ਵੱਜੋਂ, ਇਹ ਸਥਿਤੀ ਕੁੰਭ ਰਾਸ਼ੀ ਦੇ ਵਿਦਿਆਰਥੀਆਂ ਲਈ ਖੋਜ ਖੇਤਰ ਨਾਲ਼ ਜੁੜੇ ਜਾਂ ਪੀ ਐਚ ਡੀ ਕਰਨ ਵਾਲ਼ਿਆਂ ਲਈ ਚੰਗੀ ਮੰਨੀ ਜਾਵੇਗੀ, ਕਿਉਂਕਿ ਇਸ ਦੌਰਾਨ ਤੁਹਾਡੀ ਇਕਾਗਰਤਾ ਅਤੇ ਬੋਲਣ ਦੀ ਸਮਰੱਥਾ ਮਜ਼ਬੂਤ ਹੋਵੇਗੀ।ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਵਿਆਹੇ ਜਾਤਕਾਂ ਨੂੰ ਹਰ ਕਦਮ 'ਤੇ ਆਪਣੇ ਸਹੁਰੇ ਪਰਿਵਾਰ ਦਾ ਸਹਿਯੋਗ ਮਿਲੇਗਾ ਅਤੇ ਇਸ ਦੇ ਨਾਲ ਹੀ, ਉਨ੍ਹਾਂ ਦੇ ਸਾਥੀ ਨਾਲ ਸਾਂਝੀ ਜਾਇਦਾਦ ਵਿੱਚ ਵੀ ਵਾਧਾ ਹੋਵੇਗਾ।
ਉਪਾਅ: ਹਰ ਰੋਜ਼ ਤੁਲਸੀ ਨੂੰ ਜਲ ਦਿਓ ਅਤੇ ਨਿਯਮਿਤ ਰੂਪ ਨਾਲ਼ ਤੁਲਸੀ ਦਾ ਇੱਕ ਪੱਤਾ ਖਾਓ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਬੁੱਧ ਤੁਹਾਡੇ ਪਹਿਲੇ/ਲਗਨ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਲਈ ਬੁੱਧ ਗ੍ਰਹਿ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਅਜਿਹੀ ਸਥਿਤੀ ਵਿੱਚ, ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੋਣ ਦੇ ਨਾਤੇ, ਤੁਹਾਡੇ ਪਹਿਲੇ ਘਰ ਵਿੱਚ ਇਸ ਦਾ ਗੋਚਰ ਦਰਸਾਉਂਦਾ ਹੈ ਕਿ ਤੁਹਾਡਾ ਧਿਆਨ ਜੀਵਨ ਦੇ ਵੱਖ-ਵੱਖ ਖੇਤਰਾਂ 'ਤੇ ਰਹੇਗਾ। ਹਾਲਾਂਕਿ, ਲਗਨ ਘਰ ਵਿੱਚ ਬੁੱਧ ਦੀ ਮੌਜੂਦਗੀ ਜਾਤਕ ਨੂੰ ਬੁੱਧੀਮਾਨ, ਕਾਰੋਬਾਰ ਵਿੱਚ ਮਾਹਰ ਅਤੇ ਸੁਭਾਅ ਤੋਂ ਮਜ਼ਾਕੀਆ ਬਣਾਉਂਦੀ ਹੈ।
ਪਰ, ਬੁੱਧ ਮਹਾਰਾਜ ਲਗਨ ਘਰ ਵਿੱਚ ਨੀਚ ਸਥਿਤੀ ਵਿੱਚ ਹੋਵੇਗਾ, ਜੋ ਜੀਵਨ ਦੇ ਮਹੱਤਵਪੂਰਣ ਫੈਸਲੇ ਲੈਂਦੇ ਸਮੇਂ ਤੁਹਾਡੇ ਲਈ ਤਣਾਅ ਅਤੇ ਉਲਝਣ ਪੈਦਾ ਕਰ ਸਕਦਾ ਹੈ। ਜੇਕਰ ਤੁਸੀਂ ਨੌਕਰੀ ਵਿੱਚ ਉੱਚੇ ਅਹੁਦੇ 'ਤੇ ਹੋ ਜਾਂ ਤੁਸੀਂ ਟੀਮ ਦੇ ਵੱਡੇ ਫੈਸਲੇ ਲੈਂਦੇ ਹੋ ਜਾਂ ਕਾਰਜ ਸਥਾਨ ਵਿੱਚ ਤੁਹਾਡੀ ਕੋਈ ਭੂਮਿਕਾ ਹੈ, ਤਾਂ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਗੱਲਬਾਤ ਵਿੱਚ ਗਲਤੀ ਜਾਂ ਸ਼ਬਦਾਂ ਦੀ ਗਲਤ ਚੋਣ ਹੋਣ ਦੀ ਸੰਭਾਵਨਾ ਹੈ। ਇੰਨੀ ਛੋਟੀ ਜਿਹੀ ਗਲਤੀ ਵੀ ਤੁਹਾਡੀ ਛਵੀ ਨੂੰ ਵਿਗਾੜ ਸਕਦੀ ਹੈ ਅਤੇ ਲੋਕ ਤੁਹਾਡੇ ਅਤੇ ਤੁਹਾਡੇ ਕੰਮ 'ਤੇ ਸਵਾਲ ਉਠਾ ਸਕਦੇ ਹਨ।
ਨਤੀਜੇ ਵੱਜੋਂ, ਮੀਨ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਦੇ ਗੋਚਰ ਦੇ ਦੌਰਾਨ ਉਨ੍ਹਾਂ ਸਾਰੀਆਂ ਸਥਿਤੀਆਂ ਦੇ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਜਿੱਥੇ ਉਨ੍ਹਾਂ ਨੂੰ ਕੁਝ ਵੱਡੇ ਫੈਸਲੇ ਲੈਣੇ ਪੈਣਗੇ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਲਈ, ਤੁਹਾਨੂੰ ਆਪਣੇ ਸ਼ਬਦਾਂ ਅਤੇ ਕੰਮਾਂ ਬਾਰੇ ਧਿਆਨ ਨਾਲ ਸੋਚਣਾ ਪਵੇਗਾ। ਸਕਾਰਾਤਮਕ ਪੱਖ ਦੀ ਗੱਲ ਕਰੀਏ ਤਾਂ, ਬੁੱਧ ਮਹਾਰਾਜ ਆਪਣੀ ਉੱਚ ਰਾਸ਼ੀ ਕੰਨਿਆ ਦੇ ਨਾਲ-ਨਾਲ ਤੁਹਾਡੇ ਸੱਤਵੇਂ ਘਰ ਵੱਲ ਵੀ ਦੇਖ ਰਹੇ ਹੋਣਗੇ। ਅਜਿਹੀ ਸਥਿਤੀ ਵਿੱਚ, ਇਸ ਦੌਰਾਨ, ਵਿਆਹੇ ਹੋਏ ਜਾਤਕ ਆਪਣੇ ਸਾਥੀ ਦੇ ਨਾਲ ਵਧੀਆ ਸਮਾਂ ਬਿਤਾਉਂਦੇ ਦਿਖਣਗੇ ਅਤੇ ਉਨ੍ਹਾਂ ਦੇ ਸਾਥੀ ਵੀ ਹਰ ਕਦਮ 'ਤੇ ਉਨ੍ਹਾਂ ਦਾ ਸਹਿਯੋਗ ਕਰਨਗੇ, ਭਾਵੇਂ ਇਹ ਨਿੱਜੀ ਹੋਵੇ ਜਾਂ ਪੇਸ਼ੇਵਰ ਜੀਵਨ ਦੀ ਭਾਈਵਾਲੀ, ਦੋਹਾਂ ਵਿੱਚ ਹੀ ਇਹ ਸਥਿਤੀ ਲਾਗੂ ਹੋਵੇਗੀ। ਇਸ ਦੇ ਨਾਲ ਹੀ, ਇਸ ਰਾਸ਼ੀ ਦੇ ਕੁਆਰੇ ਜਾਤਕਾਂ ਨੂੰ ਯੋਗ ਜੀਵਨ ਸਾਥੀ ਮਿਲ ਸਕਦਾ ਹੈ, ਜਿਸ ਨਾਲ ਉਹ ਵਿਆਹ ਕਰਵਾ ਸਕਦੇ ਹਨ।
ਉਪਾਅ: ਹਰ ਰੋਜ਼ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਕਿਹੜੇ ਗ੍ਰਹਿ ਦਾ ਗੋਚਰ ਸਭ ਤੋਂ ਮਹੱਤਵਪੂਰਣ ਹੁੰਦਾ ਹੈ?
ਜੋਤਿਸ਼ ਵਿੱਚ, ਸ਼ਨੀ ਅਤੇ ਬ੍ਰਹਸਪਤੀ ਦੇ ਗੋਚਰ ਨੂੰ ਖ਼ਾਸ ਮੰਨਿਆ ਜਾਂਦਾ ਹੈ।
2. ਸਾਲ 2025 ਵਿੱਚ ਬੁੱਧ ਦਾ ਮੀਨ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
27 ਫਰਵਰੀ 2025 ਨੂੰ ਮੀਨ ਰਾਸ਼ੀ ਵਿੱਚ ਬੁੱਧ ਦਾ ਗੋਚਰ ਹੋਣ ਵਾਲਾ ਹੈ।
3. ਕਿਹੜਾ ਗ੍ਰਹਿ ਹਰ 2.5 ਸਾਲਾਂ ਬਾਅਦ ਗੋਚਰ ਕਰਦਾ ਹੈ?
ਸ਼ਨੀ ਗ੍ਰਹਿ ਨੂੰ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਗੋਚਰ ਕਰਨ ਲਈ ਢਾਈ ਸਾਲ ਲੱਗਦੇ ਹਨ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






