ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (14 ਮਈ, 2025)
ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ14 ਮਈ, 2025 ਦੀ ਰਾਤ ਨੂੰ 11:51 ਵਜੇ ਹੋਵੇਗਾ।ਵੈਦਿਕ ਜੋਤਿਸ਼ ਵਿੱਚ, ਸੂਰਜ ਦੇਵਤਾ ਨੂੰ ਆਤਮਾ ਦਾ ਕਾਰਕ ਮੰਨਿਆ ਜਾਂਦਾ ਹੈ, ਜੋ ਅਧਿਕਾਰ, ਜੀਵਨ ਸ਼ਕਤੀ ਅਤੇ ਹੰਕਾਰ ਨੂੰ ਦਰਸਾਉਂਦਾ ਹੈ। ਸੂਰਜ ਸੌਰ ਮੰਡਲ ਦਾ ਰਾਜਾ ਹੈ, ਜਿਸ ਨੂੰ ਸ਼ਕਤੀ, ਅਗਵਾਈ ਅਤੇ ਇੱਛਾਵਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇਕਰ ਜਨਮ ਕੁੰਡਲੀ ਵਿੱਚ ਸੂਰਜ ਮਜ਼ਬੂਤ ਹੈ, ਤਾਂ ਜਾਤਕ ਨੂੰ ਆਤਮਵਿਸ਼ਵਾਸ, ਪ੍ਰਸਿੱਧੀ ਅਤੇ ਸਫਲਤਾ ਮਿਲਦੀ ਹੈ, ਜਦੋਂ ਕਿ ਜਨਮ ਕੁੰਡਲੀ ਵਿੱਚ ਸੂਰਜ ਕਮਜ਼ੋਰ ਹੋਣ ਨਾਲ਼ ਜਾਤਕ ਨੂੰ ਆਤਮ-ਸੰਦੇਹ, ਸਰਕਾਰ ਨਾਲ ਸਮੱਸਿਆਵਾਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬ੍ਰਿਸ਼ਭ ਰਾਸ਼ੀ ਵਿੱਚ ਸੂਰਜ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਰਾਸ਼ੀ ਚੱਕਰ ਵਿੱਚ, ਸੂਰਜ ਦੇਵਤਾ ਦਾ ਸਿੰਘ ਰਾਸ਼ੀ ‘ਤੇ ਸੁਆਮਿੱਤਵ ਹੈ ਅਤੇ ਉਸ ਦੀ ਉੱਚ ਰਾਸ਼ੀ ਮੇਖ਼ ਹੈ, ਜਿੱਥੇ ਉਸ ਨੂੰ ਦਿਗਬਲ ਪ੍ਰਾਪਤ ਹੁੰਦਾ ਹੈ। ਨਾਲ ਹੀ, ਇਹ ਪਿਤਾ, ਸਰਕਾਰ ਅਤੇ ਜੀਵਨ ਦੇ ਉਦੇਸ਼ ਨੂੰ ਕੰਟਰੋਲ ਕਰਦਾ ਹੈ। ਆਓ ਜਾਣੀਏ ਕਿਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਸਭ 12 ਰਾਸ਼ੀਆਂ ‘ਤੇ ਕੀ ਪ੍ਰਭਾਵ ਪਾਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Sun Transit in Taurus
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਬ੍ਰਿਸ਼ਭ ਰਾਸ਼ੀ ਵਿੱਚ ਸੂਰਜ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਸੰਚਾਰ ਹੁਨਰ ਅਤੇ ਹਾਸੇ-ਮਜ਼ਾਕ ਵਿੱਚ ਸੁਧਾਰ ਕਰੇਗਾ। ਇਹ ਗੋਚਰ ਖਾਸ ਤੌਰ 'ਤੇ ਉਨ੍ਹਾਂ ਜਾਤਕਾਂ ਨੂੰ ਲਾਭ ਪਹੁੰਚਾਏਗਾ, ਜਿਹੜੇ ਸੰਚਾਰ ਦੇ ਖੇਤਰ ਨਾਲ ਜੁੜੇ ਹੋਏ ਹਨ ਜਿਵੇਂ ਕਿ ਡਬਿੰਗ ਕਲਾਕਾਰ, ਵੁਆਇਸ ਓਵਰ ਕਲਾਕਾਰ, ਸਟੈਂਡ-ਅੱਪ ਕਾਮੇਡੀਅਨ, ਪੱਤਰਕਾਰ ਜਾਂ ਬੁਲਾਰੇ ਆਦਿ। ਸੂਰਜ ਦਾ ਇਹ ਗੋਚਰ ਤੁਹਾਨੂੰ ਸੱਚ ਬੋਲਣ ਲਈ ਉਤਸ਼ਾਹਿਤ ਕਰੇਗਾ, ਜੋ ਤੁਹਾਡੇ ਲਈ ਚੁਣੌਤੀਪੂਰਣ ਹੋ ਸਕਦਾ ਹੈ, ਪਰ ਤੁਹਾਨੂੰ ਸ਼ਕਤੀ ਵੀ ਦੇਵੇਗਾ।
ਇਹ ਸਮਾਂ ਨਵੀਂ ਖੁਰਾਕ ਸ਼ੁਰੂ ਕਰਨ, ਆਪਣੀਆਂ ਖਾਣ-ਪੀਣ ਦੀਆਂ ਆਦਤਾਂ 'ਤੇ ਨਜ਼ਰ ਰੱਖਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਸੰਪੂਰਨ ਹੋਵੇਗਾ। ਇਸ ਸਮੇਂ ਤੁਹਾਡੀ ਬੋਲ-ਬਾਣੀ ਥੋੜ੍ਹੀ ਸਖ਼ਤ ਹੋ ਸਕਦੀ ਹੈ, ਜਿਸ 'ਤੇ ਤੁਹਾਨੂੰ ਕਾਬੂ ਰੱਖਣਾ ਪਵੇਗਾ, ਨਹੀਂ ਤਾਂ ਇਹ ਤੁਹਾਡੇ ਰਿਸ਼ਤੇ ਵਿੱਚ ਤਣਾਅ ਪੈਦਾ ਕਰ ਸਕਦਾ ਹੈ।
ਇਸ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਜੋ ਵੀ ਸੁੱਖ-ਸਹੂਲਤਾਂ ਮੌਜੂਦ ਹਨ, ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਸਕਾਰਾਤਮਕ ਰਵੱਈਆ ਅਪਣਾਉਣ ਅਤੇ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਮੌਕਾ ਦੇਵੇਗਾ। ਇਸ ਸਮੇਂ ਦੇ ਦੌਰਾਨ, ਤੁਸੀਂ ਆਪਣੇ ਬੱਚਿਆਂ 'ਤੇ ਮਾਣ ਮਹਿਸੂਸ ਕਰਦੇ ਨਜ਼ਰ ਆ ਸਕਦੇ ਹੋ, ਪਰ ਨਾਲ ਹੀ, ਉਨ੍ਹਾਂ ਦੀ ਕੋਈ ਵੀ ਗਲਤੀ ਤੁਹਾਨੂੰ ਡੂੰਘਾ ਪ੍ਰਭਾਵਿਤ ਕਰ ਸਕਦੀ ਹੈ। ਹਾਲਾਂਕਿ, ਇਹ ਪੂਰੀ ਤਰ੍ਹਾਂ ਕੁੰਡਲੀ ਵਿੱਚ ਤੁਹਾਡੀ ਸਥਿਤੀ 'ਤੇ ਨਿਰਭਰ ਕਰਦਾ ਹੈ।
ਵਿੱਤੀ ਤੌਰ 'ਤੇ,ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਵਿੱਤੀ ਜੀਵਨ ਵਿੱਚ ਸੁਧਾਰ ਲਿਆਵੇਗਾ। ਜੱਦੀ ਜਾਇਦਾਦ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜੇਕਰ ਤੁਸੀਂ ਕਿਸੇ ਨਿਵੇਸ਼ ਤੋਂ ਲਾਭ ਦੀ ਉਮੀਦ ਕਰ ਰਹੇ ਹੋ ਜਾਂ ਜੱਦੀ ਜਾਇਦਾਦ ਨਾਲ ਸਬੰਧਤ ਵਿਵਾਦ ਦਾ ਸਾਹਮਣਾ ਕਰ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਲਾਭ ਲੈ ਕੇ ਆ ਸਕਦਾ ਹੈ। ਹਾਲਾਂਕਿ, ਤੁਹਾਨੂੰ ਅਜੇ ਵੀ ਸਮਝਦਾਰੀ ਨਾਲ ਨਿਵੇਸ਼ ਕਰਨਾ ਪਵੇਗਾ।
ਉਪਾਅ: ਆਦਿੱਤਿਆ ਹਿਰਦੇ ਸਤੋਤਰ ਦਾ ਪਾਠ ਕਰੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: सूर्य का वृषभ राशि में गोचर
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਦੇਵਤਾ ਤੁਹਾਡੇ ਚੌਥੇ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਲਗਨ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਨਤੀਜੇ ਵੱਜੋਂ, ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਖੁਸ਼ੀ, ਸ਼ਾਂਤੀ ਅਤੇ ਪਿਆਰ ਲਿਆਵੇਗਾ।
ਤੁਹਾਡੇ ਲਗਨ ਘਰ ਵਿੱਚ ਸੂਰਜ ਦੀ ਮੌਜੂਦਗੀ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਏਗੀ ਅਤੇ ਨਤੀਜੇ ਵੱਜੋਂ, ਤੁਹਾਡੀ ਸ਼ਖਸੀਅਤ ਸਕਾਰਾਤਮਕ ਬਣ ਜਾਵੇਗੀ। ਇਸ ਸਮੇਂ ਤੁਸੀਂ ਆਪਣੀ ਚਮਕ ਫੈਲਾਉਂਦੇ ਹੋਏ ਦਿਖਾਈ ਦਿਓਗੇ। ਤੁਹਾਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ, ਯੋਗਾ ਕਰਨਾ ਚਾਹੀਦਾ ਹੈ ਅਤੇ ਸਵੇਰੇ ਜਲਦੀ ਉੱਠ ਕੇ ਸੂਰਜ ਨੂੰ ਜਲ ਦੇਣਾ ਚਾਹੀਦਾ ਹੈ। ਆਤਮਵਿਸ਼ਵਾਸ ਵਧਾਉਣ ਲਈ, ਰੋਜ਼ਾਨਾ ਸੂਰਜ ਮੰਤਰ ਜਾਂ ਗਾਇਤਰੀ ਮੰਤਰ ਦਾ ਜਾਪ ਕਰੋ। ਤੁਹਾਡੀ ਮਾਂ ਦੀ ਸਿਹਤ ਨੂੰ ਸੁਧਾਰਨ ਜਾਂ ਪਰਿਵਾਰ ਵਿੱਚ ਚੱਲ ਰਹੇ ਤਣਾਅ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਪੈਣਗੇ।
ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਆਪਣੀਆਂ ਇੱਛਾਵਾਂ ਦੂਜਿਆਂ 'ਤੇ, ਖਾਸ ਕਰਕੇ ਆਪਣੇ ਕਾਰੋਬਾਰੀ ਸਾਥੀ ਜਾਂ ਜੀਵਨ ਸਾਥੀ 'ਤੇ ਨਾ ਥੋਪੋ। ਇਸ ਗੋਚਰ ਦੇ ਪ੍ਰਭਾਵ ਕਾਰਨ, ਤੁਹਾਡਾ ਆਤਮਵਿਸ਼ਵਾਸ ਵਧੇਗਾ, ਪਰ ਤੁਹਾਡੇ ਲਈ ਆਪਣੇ-ਆਪ ਨੂੰ ਕਾਬੂ ਵਿੱਚ ਰੱਖਣਾ ਜ਼ਰੂਰੀ ਹੋਵੇਗਾ।
ਇਸ ਦੌਰਾਨ, ਤੁਸੀਂ ਟੀਮ ਨਾਲ ਮਿਲ ਕੇ ਕੰਮ ਕਰੋਗੇ। ਹਾਲਾਂਕਿ, ਤੁਹਾਡੇ ਲਈ ਹੰਕਾਰ ਤੋਂ ਬਚਣਾ ਅਤੇ ਇਸ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਦੇ ਹੋ ਅਤੇ ਇਹਨਾਂ ਸਾਵਧਾਨੀਆਂ ਦੀ ਪਾਲਣਾ ਕਰਦੇ ਹੋ, ਤਾਂ ਤੁਸੀਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦਾ ਵੱਧ ਤੋਂ ਵੱਧ ਲਾਭ ਉਠਾ ਸਕੋਗੇ। ਇਸ ਤਰ੍ਹਾਂ, ਤੁਹਾਡਾ ਰਵੱਈਆ ਸਕਾਰਾਤਮਕ ਹੋ ਜਾਵੇਗਾ ਅਤੇ ਜ਼ਿੰਦਗੀ ਬਿਹਤਰ ਬਣ ਜਾਵੇਗੀ।
ਉਪਾਅ: ਹਰ ਰੋਜ਼ ਨਿਸ਼ਚਿਤ ਸਮੇਂ ‘ਤੇ ਸੂਰਜ ਦੇਵਤਾ ਨੂੰ ਜਲ ਚੜ੍ਹਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਮਹਾਰਾਜ ਤੁਹਾਡੇ ਤੀਜੇ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਤੁਹਾਨੂੰ ਸਰੀਰਿਕ ਭਾਸ਼ਾ, ਆਪਣੀਆਂ ਯੋਗਤਾਵਾਂ ਅਤੇ ਸ਼ਖਸੀਅਤ ਵੱਲ ਧਿਆਨ ਦੇਣ ਦੀ ਲੋੜ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੂਰਜ ਦੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਨਾਲ, ਤੁਸੀਂ ਆਪਣੇ ਯਤਨਾਂ ਰਾਹੀਂ ਜੀਵਨ ਨੂੰ ਸੁਰੱਖਿਅਤ ਬਣਾਉਣ ਦੇ ਯੋਗ ਹੋਵੋਗੇ ਅਤੇ ਆਪਣੀਆਂ ਕਮੀਆਂ ਨੂੰ ਪਛਾਣ ਸਕੋਗੇ। ਇਹ ਸਮਾਂ ਹਮਲਾਵਰ ਹੋਣ ਦੀ ਬਜਾਏ ਸੋਚ-ਸਮਝ ਕੇ ਨੀਤੀਆਂ ਬਣਾਉਣ ਦਾ ਹੋਵੇਗਾ। ਸੂਰਜ ਦੇਵਤਾ ਦੀ ਇਹ ਸਥਿਤੀ ਤੁਹਾਨੂੰ ਜ਼ਿੰਦਗੀ ਵਿੱਚ ਹਰ ਕਿਸੇ ਲਈ ਦਾਤਾ ਬਣਾ ਦੇਵੇਗੀ, ਕਿਉਂਕਿ ਕੁਝ ਦੇਣ ਤੋਂ ਬਾਅਦ ਹੀ ਤੁਸੀਂ ਜ਼ਿੰਦਗੀ ਵਿੱਚ ਕੁਝ ਵੱਡਾ ਪ੍ਰਾਪਤ ਕਰ ਸਕੋਗੇ।
ਇਸ ਤੋਂ ਇਲਾਵਾ, ਆਪਣੇ ਭੈਣ-ਭਰਾਵਾਂ ਨਾਲ ਵਿਵਾਦਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੁਹਾਨੂੰ ਘਮੰਡ ਅਤੇ ਆਤਮ-ਸਨਮਾਣ ਦੇ ਵਿਚਕਾਰ ਸੰਤੁਲਨ ਬਣਾ ਕੇ ਅੱਗੇ ਵਧਣਾ ਪਵੇਗਾ।
ਇਹ ਜਾਤਕ ਆਪਣੇ-ਆਪ ਨੂੰ ਅਜਿਹੀਆਂ ਸਥਿਤੀਆਂ ਵਿੱਚ ਦੇਖ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਸਹਿਯੋਗ ਕਰਨਾ ਪਵੇਗਾ ਜਾਂ ਉਨ੍ਹਾਂ ਨੂੰ ਠੀਕ ਹੋਣ ਵਿੱਚ ਮੱਦਦ ਕਰਨੀ ਪਵੇਗੀ। ਤੁਹਾਨੂੰ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ ਜਾ ਸਕਦਾ ਹੈ। ਜਦੋਂ ਸੂਰਜ ਦੇਵਤਾ ਤੁਹਾਡੇ ਲਗਨ ਘਰ ਵਿੱਚ ਆਵੇਗਾ, ਤਾਂ ਇਹ ਤੁਹਾਡੇ ਵਿਚਾਰਾਂ ਨੂੰ ਸਪੱਸ਼ਟ ਕਰ ਦੇਵੇਗਾ।
ਉਪਾਅ:ਹਰ ਰੋਜ਼ ਸਵੇਰੇ ਸੂਰਯ-ਨਮਸਕਾਰ ਆਸਣ ਕਰੋ। ਜੇਕਰ ਇਹ ਸੰਭਵ ਨਹੀਂ ਹੈ, ਤਾਂ ਹਰ ਰੋਜ਼ ਘੱਟੋ-ਘੱਟ 10 ਮਿੰਟ ਚੜ੍ਹਦੇ ਸੂਰਜ ਦੀ ਰੌਸ਼ਨੀ ਵਿੱਚ ਬੈਠੋ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲ਼ਿਆਂ ਲਈ,ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਸ਼ੁਭ ਮੰਨਿਆ ਜਾਵੇਗਾ, ਕਿਉਂਕਿ ਦੂਜੇ ਘਰ ਦਾ ਸੁਆਮੀ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਜਾ ਰਿਹਾ ਹੈ। ਜਦੋਂ ਦੂਜੇ ਘਰ ਦਾ ਸੁਆਮੀ ਗਿਆਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਇਹ ਤੁਹਾਡੀਆਂ ਇੱਛਾਵਾਂ ਪੂਰੀਆਂ ਕਰੇਗਾ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਤੁਹਾਡੇ ਸਬੰਧਾਂ ਨੂੰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ, ਇਹ ਤੁਹਾਨੂੰ ਦੂਰ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਨੰਦਦਾਇਕ ਸਮਾਂ ਬਿਤਾਉਣ ਅਤੇ ਤੁਹਾਡੇ ਸਮਾਜਿਕ ਦਾਇਰੇ ਨੂੰ ਵਧਾਉਣ ਦੇ ਮੌਕੇ ਪ੍ਰਦਾਨ ਕਰੇਗਾ। ਤੁਹਾਡਾ ਮੁਨਾਫ਼ਾ ਅਤੇ ਦੌਲਤ ਵਧੇਗੀ। ਇਹ ਉਨ੍ਹਾਂ ਜਾਤਕਾਂ ਲਈ ਬਹੁਤ ਵਧੀਆ ਸਮਾਂ ਹੋਵੇਗਾ, ਜਿਹੜੇ ਲੰਬੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ।
ਇਹ ਤੁਹਾਡੀ ਕਾਰਜਸ਼ੀਲਤਾ ਨੂੰ ਵਧਾਏਗਾ ਅਤੇ ਤੁਹਾਡੀ ਪ੍ਰਤਿਭਾ ਦੂਜਿਆਂ ਦੇ ਸਾਹਮਣੇ ਆਵੇਗੀ। ਇਹ ਲੋਕ ਆਪਣੀ ਯੋਗਤਾ ਦੇ ਆਧਾਰ 'ਤੇ ਪ੍ਰਸਿੱਧੀ ਪ੍ਰਾਪਤ ਕਰਨਗੇ। ਸੂਰਜ ਗੋਚਰ ਦਾ ਸਮਾਂ ਜਨ ਸੰਚਾਰ, ਪੱਤਰਕਾਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅਤੇ ਥੀਏਟਰ ਜਾਂ ਅਦਾਕਾਰੀ ਨਾਲ ਜੁੜੇ ਜਾਤਕਾਂ ਲਈ ਖ਼ਾਸ ਅਨੁਕੂਲ ਰਹੇਗਾ। ਇਸ ਰਾਸ਼ੀ ਦੇ ਜਿਹੜੇ ਲੋਕ ਰਿਸ਼ਤੇ ਵਿੱਚ ਹਨ, ਉਨ੍ਹਾਂ ਨੂੰ ਰਿਸ਼ਤੇ ਵਿੱਚ ਹੰਕਾਰ ਤੋਂ ਬਚਣਾ ਹੋਵੇਗਾ ਅਤੇ ਜੇਕਰ ਤੁਸੀਂ ਰਿਸ਼ਤੇ ਨੂੰ ਮਧੁਰ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਸਾਥੀ ਦੀ ਕਦਰ ਕਰਨੀ ਪਵੇਗੀ।
ਉਪਾਅ: ਆਪਣੀ ਜੇਬ ਜਾਂ ਬਟੂਏ ਵਿੱਚ ਲਾਲ ਰੰਗ ਦਾ ਰੁਮਾਲ ਰੱਖੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਤੁਹਾਡੇ ਲਗਨ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਹੋ ਰਿਹਾ ਹੈ। ਇਸ ਸਮੇਂ ਦੇ ਦੌਰਾਨ, ਤੁਹਾਨੂੰ ਤਰੱਕੀ, ਪ੍ਰਸ਼ੰਸਾ, ਜਾਂ ਕੋਈ ਅਜਿਹਾ ਅਹੁਦਾ ਮਿਲ ਸਕਦਾ ਹੈ, ਜੋ ਤੁਹਾਡੇ ਅਧਿਕਾਰ ਨੂੰ ਵਧਾ ਸਕਦਾ ਹੈ।
ਤੁਹਾਡਾ ਧਿਆਨ ਅਤੇ ਇਕਾਗਰਤਾ ਮਜ਼ਬੂਤ ਹੋਵੇਗੀ, ਜਿਸ ਦਾ ਤੁਹਾਡੀ ਪੜ੍ਹਾਈ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਇਸ ਸਮੇਂ ਦੇ ਦੌਰਾਨ, ਤੁਹਾਨੂੰ ਕਾਰਪੋਰੇਟ ਸੈਕਟਰ ਵਿੱਚ ਵਧੇਰੇ ਮਿਹਨਤ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰਨਾ ਪੈ ਸਕਦਾ ਹੈ। ਹਾਲਾਂਕਿ, ਤੁਹਾਡੀ ਮਿਹਨਤ ਅਤੇ ਯਤਨਾਂ ਦੀ ਕਦਰ ਕੀਤੀ ਜਾਵੇਗੀ।
ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ, ਤੁਹਾਡਾ ਸਾਰਾ ਧਿਆਨ ਕਰੀਅਰ 'ਤੇ ਰਹੇਗਾ, ਪਰ ਆਪਣੇ ਪਰਿਵਾਰ ਅਤੇ ਸਿਹਤ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚੋ। ਤੁਸੀਂ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕੋਗੇ। ਇਸ ਦਾ ਤੁਹਾਡੇ ਪਰਿਵਾਰਕ ਜੀਵਨ ਅਤੇ ਸਿਹਤ 'ਤੇ ਅਸਰ ਪੈ ਸਕਦਾ ਹੈ।
ਉਪਾਅ:ਕਿਸੇ ਅਨੁਭਵੀ ਜੋਤਸ਼ੀ ਨਾਲ ਸਲਾਹ ਕਰਨ ਤੋਂ ਬਾਅਦ, ਸੋਨੇ ਦੀ ਅੰਗੂਠੀ ਵਿੱਚ ਚੰਗੀ ਗੁਣਵੱਤਾ ਵਾਲ਼ਾ ਮਾਣਿਕ ਰਤਨ ਧਾਰਣ ਕਰੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਮਹਾਰਾਜ ਤੁਹਾਡੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਰਾਸ਼ੀ ਦੇ ਜਿਹੜੇ ਜਾਤਕ ਏਅਰਲਾਈਨ ਇੰਡਸਟਰੀ ਨਾਲ ਜੁੜੇ ਹੋਏ ਹਨ, ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਹਨ, ਵਿਦੇਸ਼ਾਂ ਨਾਲ ਸਬੰਧਤ ਹਨ, ਭੂ-ਰਾਜਨੀਤੀ ਜਾਂ ਵਿਦੇਸ਼ ਨਾਲ ਸਬੰਧਤ ਮਾਮਲੇ ਆਦਿ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਨੂੰ ਇਸ ਅਵਧੀ ਦੇ ਦੌਰਾਨ ਆਪਣੇ ਕਰੀਅਰ ਵਿੱਚ ਬਹੁਤ ਤਰੱਕੀ ਮਿਲੇਗੀ। ਤੁਹਾਡੇ ਖਰਚੇ ਵੱਧ ਸਕਦੇ ਹਨ, ਕਿਉਂਕਿ ਬਾਰ੍ਹਵੇਂ ਘਰ ਦਾ ਸੁਆਮੀ ਹੋਣ ਕਰਕੇ, ਸੂਰਜ ਤੁਹਾਡੇ ਨੌਵੇਂ ਘਰ ਵਿੱਚ ਜਾ ਰਿਹਾ ਹੈ। ਅਜਿਹੇ ਵਿੱਚ, ਤੁਹਾਨੂੰ ਖਾਸ ਕਰਕੇ ਤੀਰਥ ਸਥਾਨਾਂ ਦੀ ਯਾਤਰਾ 'ਤੇ ਬਹੁਤ ਜ਼ਿਆਦਾ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਤੁਹਾਨੂੰ ਪਿਤਾ ਦੀ ਸਿਹਤ ਵੱਲ ਬਹੁਤ ਧਿਆਨ ਦੇਣਾ ਪਵੇਗਾ। ਭਾਵੇਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੋਵੇਗੀ, ਫੇਰ ਵੀ ਸਾਵਧਾਨ ਰਹਿਣਾ ਬਿਹਤਰ ਹੋਵੇਗਾ। ਸੂਰਜ ਦੇ ਪ੍ਰਭਾਵ ਕਾਰਨ, ਤੁਹਾਨੂੰ ਆਪਣੇ ਘਮੰਡ ਕਾਰਨ ਟਕਰਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਰਿਸ਼ਤੇ ਵਿੱਚ ਪਿਆਰ ਅਤੇ ਸਦਭਾਵਨਾ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ।ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ 12 ਆਦਿੱਤਿਆ ਮੰਤਰਾਂ ਦਾ ਜਾਪ ਕਰਨਾ ਫਲਦਾਇਕ ਹੋਵੇਗਾ।
ਉਪਾਅ:ਪਿਤਾ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਘਰ ਤੋਂ ਬਾਹਰ ਜਾਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਅੱਠਵੇਂ ਘਰ ਵਿੱਚ ਸੂਰਜ ਦਾ ਗੋਚਰ ਵਿੱਤੀ ਜੀਵਨ ਵਿੱਚ ਅਚਾਨਕ ਬਦਲਾਅ ਲਿਆ ਸਕਦਾ ਹੈ। ਇਹ ਇੱਕ ਸਾਥੀ ਦੇ ਨਾਲ ਸਾਂਝੇ ਨਿਵੇਸ਼ ਵੱਲ ਵੀ ਇਸ਼ਾਰਾ ਕਰਦਾ ਹੈ। ਸੂਰਜ ਤੁਹਾਡੇ ਜੀਵਨ ਵਿੱਚ ਅਣਕਿਆਸੀਆਂ ਘਟਨਾਵਾਂ ਅਤੇ ਸਮੱਸਿਆਵਾਂ ਲਿਆ ਸਕਦਾ ਹੈ। ਤੁਹਾਨੂੰ ਵਿੱਤੀ ਜੀਵਨ ਵਿੱਚ ਮਾਰਗਦਰਸ਼ਨ ਮਿਲੇਗਾ। ਨਾਲ ਹੀ, ਤੁਹਾਨੂੰ ਦੂਜੇ ਲੋਕਾਂ ਰਾਹੀਂ ਲਾਭ ਪ੍ਰਾਪਤ ਹੋਣਗੇ। ਜੇਕਰ ਤੁਸੀਂ ਪੈਸਾ ਨਿਵੇਸ਼ ਕਰਦੇ ਹੋ ਜਾਂ ਕਾਰੋਬਾਰ ਲਈ ਵਿੱਤੀ ਸਹਾਇਤਾ ਦੀ ਭਾਲ਼ ਕਰ ਰਹੇ ਹੋ, ਤਾਂ ਸੂਰਜ ਦਾ ਇਹ ਗੋਚਰ ਤੁਹਾਡੇ ਲਈ ਕੁਝ ਵਧੀਆ ਮੌਕੇ ਲੈ ਕੇ ਆ ਸਕਦਾ ਹੈ। ਤੁਹਾਨੂੰ ਆਪਣੇ ਕਾਰੋਬਾਰੀ ਭਾਈਵਾਲ਼ ਜਾਂ ਸਹੁਰਿਆਂ ਨਾਲ ਆਪਣੇ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਤੁਹਾਨੂੰ ਪੈਸੇ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਵਿੱਚ, ਜੇਕਰ ਤੁਸੀਂ ਪੈਸੇ ਦਾ ਸਹੀ ਢੰਗ ਨਾਲ ਪ੍ਰਬੰਧਨ ਨਹੀਂ ਕਰਦੇ, ਤਾਂ ਵਿੱਤੀ ਅਸਥਿਰਤਾ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ, ਦੁਨੀਆ ਵਿੱਚ ਵੀ ਕੁਝ ਵੱਡੀਆਂ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ।
ਉਪਾਅ:ਹਰ ਰੋਜ਼ ਸੂਰਜ ਦੇਵਤਾ ਨੂੰ ਗੁੜ ਮਿਲਾ ਕੇ ਜਲ ਚੜ੍ਹਾਓ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਦੇਵਤਾ ਤੁਹਾਡੇ ਕਰੀਅਰ ਘਰ ਯਾਨੀ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਸੀਂ ਥੋੜ੍ਹੇ ਸਮੇਂ ਵਿੱਚ ਤੇਜ਼ੀ ਨਾਲ ਪ੍ਰਸਿੱਧੀ ਪ੍ਰਾਪਤ ਕਰੋਗੇ, ਪਰ ਇਹ ਸਫਲਤਾ ਤੁਹਾਡੇ ਲਈ ਬਦਨਾਮੀ ਦਾ ਕਾਰਨ ਵੀ ਬਣ ਸਕਦੀ ਹੈ, ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਸੂਰਜ ਗੋਚਰ ਦੀ ਅਵਧੀ ਦੇ ਦੌਰਾਨ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਅਤੇ ਕਾਰੋਬਾਰੀ ਭਾਈਵਾਲ਼ਾਂ ਨਾਲ ਗੱਲ ਕਰਦੇ ਸਮੇਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਚਾਹੀਦਾ ਹੈ। ਸੱਤਵੇਂ ਘਰ ਵਿੱਚ ਸੂਰਜ ਦੀ ਮੌਜੂਦਗੀ ਦੇ ਕਾਰਨ, ਇਹ ਸਮਾਂ ਤੁਹਾਡੇ ਕਰੀਅਰ ਲਈ ਸੁਖਾਲ਼ਾ ਰਹੇਗਾ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਨੌਕਰੀ ਛੱਡ ਸਕਦੇ ਹੋ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਤੁਹਾਡੇ ਸਾਥੀ ਦਾ ਮਾਰਗਦਰਸ਼ਨ ਤੁਹਾਡੇ ਲਈ ਮਹੱਤਵਪੂਰਣ ਹੋਵੇਗਾ ਅਤੇ ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਘੱਟ ਬੋਲਣਾ ਅਤੇ ਜ਼ਿਆਦਾ ਸੁਣਨਾ ਫਲਦਾਇਕ ਸਿੱਧ ਹੋਵੇਗਾ। ਤੁਹਾਡੇ ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੋਵੇਗਾ, ਜੋ ਵਿੱਤੀ ਸਥਿਰਤਾ ਪ੍ਰਾਪਤ ਕਰਨ ਵਿੱਚ ਮੱਦਦਗਾਰ ਸਿੱਧ ਹੋਵੇਗਾ।
ਉਪਾਅ:ਕਾਰਜ ਸਥਾਨ ਵਿੱਚ ਸੂਰਜ ਯੰਤਰ ਸਥਾਪਿਤ ਕਰੋ ਅਤੇ ਨਿਯਮਿਤ ਤੌਰ 'ਤੇ ਇਸ ਦੀ ਪੂਜਾ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਦੇਵਤਾ ਤੁਹਾਡੇ ਨੌਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਘਰ ਵਿੱਚ ਸੂਰਜ ਦਾ ਗੋਚਰ ਇਹ ਵੀ ਦਰਸਾਉਂਦਾ ਹੈ ਕਿ ਤੁਸੀਂ ਸੇਵਾ ਕਰਨ ਲਈ ਤਿਆਰ ਹੋ, ਇਸ ਲਈ ਤੁਹਾਨੂੰ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਜਿੰਨਾ ਹੋ ਸਕੇ ਦੂਜਿਆਂ ਦੀ ਮੱਦਦ ਕਰਨੀ ਚਾਹੀਦੀ ਹੈ।ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੀਆਂ ਕਮੀਆਂ ਨੂੰ ਤੁਹਾਡੇ ਸਾਹਮਣੇ ਲਿਆਵੇਗਾ। ਜੇਕਰ ਤੁਸੀਂ ਆਪਣੇ-ਆਪ ਨੂੰ ਜਾਣਦੇ ਹੋ, ਤਾਂ ਤੁਸੀਂ ਇਨ੍ਹਾਂ ਕਮੀਆਂ ਨੂੰ ਪਛਾਣੋਗੇ ਅਤੇ ਉਨ੍ਹਾਂ ਨੂੰ ਸੁਧਾਰਣ ਲਈ ਕੰਮ ਕਰੋਗੇ। ਅਜਿਹੀ ਸਥਿਤੀ ਵਿੱਚ, ਤੁਹਾਡੇ ਦੁਸ਼ਮਣਾਂ ਅਤੇ ਜੀਵਨ ਵਿੱਚ ਸਮੱਸਿਆਵਾਂ ਦੇ ਨਾਲ, ਬਿਮਾਰੀਆਂ ਆਦਿ ਵੀ ਉੱਭਰ ਸਕਦੀਆਂ ਹਨ। ਨਤੀਜੇ ਵੱਜੋਂ, ਤੁਸੀਂ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਸਪਸ਼ਟ ਰੂਪ ਵਿੱਚ ਦੇਖ ਸਕੋਗੇ ਅਤੇ ਹੁਣ ਉਨ੍ਹਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋਗੇ।
ਉਪਾਅ:ਹਰ ਰੋਜ਼ ਗੁੜ ਖਾਓ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਇਹ ਸਮਾਂ ਉਨ੍ਹਾਂ ਵਿਦਿਆਰਥੀਆਂ ਦੇ ਲਈ ਫਲ਼ਦਾਇਕ ਰਹੇਗਾ, ਜੋ ਆਪਣੀ ਪੜ੍ਹਾਈ ਦੇ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹਨ, ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਡੀ ਯਾਦਦਾਸ਼ਤ ਅਤੇ ਇਕਾਗਰਤਾ ਯੋਗਤਾਵਾਂ ਵਿੱਚ ਸੁਧਾਰ ਹੋਵੇਗਾ। ਜੇਕਰ ਤੁਸੀਂ ਵਿਦਿਆਰਥੀ, ਅਧਿਆਪਕ ਜਾਂ ਟ੍ਰੇਨਰ ਹੋ, ਤਾਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਆਪਣੀ ਸਫਲਤਾ ਅਤੇ ਆਪਣੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਤੋਂ ਸੰਤੁਸ਼ਟ ਹੋਵੋਗੇ। ਇਹ ਤੁਹਾਡੇ ਜੀਵਨ ਵਿੱਚ ਅਚਾਨਕ ਲਾਭ, ਆਮਦਨ ਵਿੱਚ ਅਚਾਨਕ ਵਾਧਾ ਅਤੇ ਕਾਰੋਬਾਰ ਵਿੱਚ ਲਾਭ ਲਿਆ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਮਕਰ ਰਾਸ਼ੀ ਦੇ ਜਾਤਕਾਂ ਨੂੰ ਕਿਸੇ ਵੀ ਗੋਚਰ ਤੋਂ ਬਹੁਤ ਸਾਰੇ ਲਾਭ ਮਿਲਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਖਾਸ ਕਰਕੇ ਪੇਟ ਨਾਲ ਸਬੰਧਤ ਸਮੱਸਿਆਵਾਂ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਜਾਤਕਾਂ ਨੂੰ ਹਲਕਾ ਭੋਜਨ, ਠੰਡੀਆਂ ਚੀਜ਼ਾਂ ਅਤੇ ਉਨ੍ਹਾਂ ਦੇ ਸਰੀਰ ਦੇ ਅਨੁਕੂਲ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।
ਉਪਾਅ:ਐਤਵਾਰ ਨੂੰ ਕਿਸੇ ਮੰਦਰ ਵਿੱਚ ਅਨਾਰ ਦਾਨ ਕਰੋ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਤੁਹਾਡੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਹ ਘਰ ਤੁਹਾਡੇ ਜੀਵਨ ਸਾਥੀ ਅਤੇ ਕਾਰੋਬਾਰੀ ਭਾਈਵਾਲ਼ ਨਾਲ ਸਬੰਧਤ ਹੈ। ਇਹ ਸਮਾਂ ਤੁਹਾਡੇ ਵਿਆਹੁਤਾ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ, ਕਾਰੋਬਾਰ ਵਿੱਚ ਵਪਾਰਕ ਭਾਈਵਾਲ਼ੀ ਨੂੰ ਵਧਾਉਣ ਅਤੇ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦਾ ਕੰਮ ਕਰੇਗਾ।
ਸੂਰਜ ਗੋਚਰ ਦੇ ਦੌਰਾਨ, ਤੁਹਾਡਾ ਸਾਰਾ ਧਿਆਨ ਪਰਿਵਾਰ 'ਤੇ ਰਹੇਗਾ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਪਰਿਵਾਰਕ ਜੀਵਨ ਵਿੱਚ ਕੁਝ ਵੱਡੇ ਬਦਲਾਅ ਦੇਖ ਸਕਦੇ ਹੋ। ਲੋਕ ਤੁਹਾਨੂੰ ਇੱਕ ਖੁਸ਼ਹਾਲ ਅਤੇ ਖੁਸ਼ ਵਿਅਕਤੀ ਵੱਜੋਂ ਜਾਣਨਗੇ, ਜੋ ਤੁਹਾਡੇ ਲਈ ਫਲ਼ਦਾਇਕ ਹੋਵੇਗਾ। ਕੁੰਭ ਰਾਸ਼ੀ ਦਾ ਸੁਆਮੀ ਸ਼ਨੀ ਦੇਵ ਹੈ, ਜੋ ਕਈ ਵਾਰ ਇੱਛਾਵਾਂ ਅਤੇ ਜ਼ਿੰਮੇਵਾਰੀਆਂ ਦੇ ਕਾਰਨ ਤੁਹਾਡੇ ਜੀਵਨ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਨ੍ਹਾਂ ਦੋਵਾਂ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣਾ ਪਵੇਗਾ। ਜੇਕਰ ਤੁਸੀਂ ਇਨ੍ਹਾਂ ਸਥਿਤੀਆਂ ਨੂੰ ਸੰਭਾਲਣ ਵਿੱਚ ਸਫਲ ਹੋ ਜਾਂਦੇ ਹੋ, ਤਾਂਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਖ਼ਾਸ ਤੌਰ 'ਤੇ ਸ਼ੁਭ ਰਹੇਗਾ। ਇਹ ਤੁਹਾਨੂੰ ਨਵੀਂ ਜਾਇਦਾਦ ਖਰੀਦਣ ਅਤੇ ਮੌਜੂਦਾ ਜਾਇਦਾਦ ਨੂੰ ਸੰਭਾਲਣ ਦੇ ਮੌਕੇ ਪ੍ਰਦਾਨ ਕਰੇਗਾ।
ਉਪਾਅ:ਪਰਿਵਾਰਕ ਜੀਵਨ ਦੀ ਖੁਸ਼ਹਾਲੀ ਲਈ ਘਰ ਵਿੱਚ ਗਾਇਤਰੀ ਹਵਨ ਕਰੋ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ, ਸੂਰਜ ਮਹਾਰਾਜ ਤੁਹਾਡੇ ਛੇਵੇਂ ਘਰ ਦੇ ਸੁਆਮੀ ਹਨ ਅਤੇ ਤੁਹਾਡੀ ਕੁੰਡਲੀ ਵਿੱਚ ਇਹ ਘਰ ਨਿੱਤ ਕਰਮ ਨੂੰ ਦਰਸਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਚੰਗਾ ਮੰਨਿਆ ਜਾਵੇਗਾ, ਕਿਉਂਕਿ ਤੀਜਾ ਘਰ ਸਮਰੱਥਾਵਾਂ ਦਾ ਹੁੰਦਾ ਹੈ, ਜਦੋਂ ਕਿ ਛੇਵਾਂ ਘਰ ਜ਼ਿੰਮੇਵਾਰੀਆਂ ਦਾ ਹੁੰਦਾ ਹੈ। ਸੂਰਜ ਦੀ ਇਹ ਸਥਿਤੀ ਤੁਹਾਨੂੰ ਆਤਮ-ਵਿਸ਼ਵਾਸ ਰੱਖਣ, ਦਲੇਰਾਨਾ ਫੈਸਲੇ ਲੈਣ ਦੇ ਨਾਲ-ਨਾਲ ਆਪਣੇ ਧਰਮ ਅਤੇ ਆਪਣੇ-ਆਪ ਪ੍ਰਤੀ ਇਮਾਨਦਾਰ ਰਹਿਣ ਵਿੱਚ ਮੱਦਦ ਕਰੇਗੀ। ਸੂਰਜ ਗੋਚਰ ਦਾ ਸਮਾਂ ਜੀਵਨ ਤੋਂ ਨਕਾਰਾਤਮਕਤਾ ਨੂੰ ਦੂਰ ਕਰਨ, ਤੁਹਾਡੇ ਆਲ਼ੇ-ਦੁਆਲ਼ੇ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਅਤੇ ਸਥਿਰਤਾ ਅਤੇ ਆਰਾਮ ਦੀ ਇੱਕ ਨਵੀਂ ਪਰਿਭਾਸ਼ਾ ਸਥਾਪਤ ਕਰਨ ਲਈ ਸਭ ਤੋਂ ਵਧੀਆ ਸਿੱਧ ਹੋਵੇਗਾ। ਇਸ ਤੋਂ ਇਲਾਵਾ, ਸੂਰਜ ਦੀ ਇਹ ਸਥਿਤੀ ਤੁਹਾਨੂੰ ਆਪਣੇ ਦੁਸ਼ਮਣਾਂ 'ਤੇ ਜਿੱਤ ਪ੍ਰਾਪਤ ਕਰਨ ਦੀ ਹਿੰਮਤ ਦੇਵੇਗੀ।ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ। ਤੁਹਾਡੇ ਤੀਜੇ ਘਰ ਵਿੱਚ ਸੂਰਜ ਦੇਵਤਾ ਦੀ ਮੌਜੂਦਗੀ ਤੁਹਾਨੂੰ ਮਜ਼ਬੂਤ ਕਰੇਗੀ ਅਤੇ ਨਤੀਜੇ ਵੱਜੋਂ, ਇਹ ਸਮਾਂ ਨਿੱਜੀ ਤਰੱਕੀ ਲਈ ਮਹੱਤਵਪੂਰਣ ਸਿੱਧ ਹੋਵੇਗਾ।
ਉਪਾਅ: ਹਰ ਰੋਜ਼ ਸਵੇਰੇ 108 ਵਾਰ ਗਾਇਤਰੀ ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸੂਰਜ ਦੇਵਤਾ 14 ਮਈ 2025 ਨੂੰ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰੇਗਾ।
2. ਨੌ ਗ੍ਰਹਾਂ ਵਿੱਚੋਂ ਸੂਰਜ ਦੇਵਤਾ ਕਿਹੜੇ ਸਥਾਨ 'ਤੇ ਹੈ?
ਨੌ ਗ੍ਰਹਾਂ ਵਿੱਚੋਂ ਸੂਰਜ ਨੂੰ ਰਾਜਾ ਦਾ ਦਰਜਾ ਪ੍ਰਾਪਤ ਹੈ।
3. ਬ੍ਰਿਸ਼ਭ ਰਾਸ਼ੀ ਦਾ ਸੁਆਮੀ ਕੌਣ ਹੈ?
ਸ਼ੁੱਕਰ ਦੇਵਤਾ ਨੂੰ ਬ੍ਰਿਸ਼ਭ ਰਾਸ਼ੀ ਦਾ ਸੁਆਮੀ ਮੰਨਿਆ ਜਾਂਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






