ਮੇਖ ਰਾਸ਼ੀ ਮਾਸਿਕ ਰਾਸ਼ੀਫਲ - Aries Monthly Horoscope in Punjabi
May, 2024
ਜਨਰਲ
ਇਹ ਮਹੀਨਾ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਔਸਤ ਰੂਪ ਨਾਲ ਫਲਦਾਇਕ ਰਹਿਣ ਵਾਲਾ ਹੈ। ਗ੍ਰਹਿ ਸਥਿਤੀ ਦੇ ਅਨੁਸਾਰ ਤੁਹਾਨੂੰ ਆਰਥਿਕ ਤੌਰ ‘ਤੇ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਖਰਚੇ ਬਹੁਤ ਜ਼ਿਆਦਾ ਬਣ ਰਹੇ ਹਨ ਅਤੇ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਵੀ ਵਧੀਆ ਹੋਈਆਂ ਹੋ ਸਕਦੀਆਂ ਹਨ। ਹਾਲਾਂਕਿ ਕਰੀਅਰ ਦੇ ਮੋਰਚੇ ‘ਤੇ ਤੁਹਾਨੂੰ ਚੰਗੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਨੌਕਰੀ ਅਤੇ ਕਾਰੋਬਾਰ ਵਿੱਚ ਤੁਹਾਡੀ ਕਾਰਜ-ਕੁਸ਼ਲਤਾ ਤੁਹਾਨੂੰ ਹੋਰ ਲੋਕਾਂ ਤੋਂ ਅੱਗੇ ਰੱਖੇਗੀ। ਸ਼ਾਦੀਸ਼ੁਦਾ ਜੀਵਨ ਵਿੱਚ ਉਤਾਰ-ਚੜ੍ਹਾਅ ਦੇ ਵਿਚਕਾਰ ਆਪਸੀ ਤਾਲਮੇਲ ਬਣਿਆ ਰਹੇਗਾ, ਜਿਸ ਨਾਲ ਤੁਹਾਡਾ ਰਿਸ਼ਤਾ ਸੁਰੱਖਿਅਤ ਰਹੇਗਾ। ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ। ਵਿਦੇਸ਼ ਜਾਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ ਅਤੇ ਜਿਹੜੇ ਲੋਕ ਇਸ ਦਿਸ਼ਾ ਵਿੱਚ ਪਹਿਲਾਂ ਤੋਂ ਹੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਸਫਲਤਾ ਮਿਲ ਸਕਦੀ ਹੈ। ਇਹ ਮਹੀਨਾ ਆਰਥਿਕ ਤੌਰ ‘ਤੇ ਉਤਾਰ-ਚੜ੍ਹਾਅ ਨਾਲ ਭਰਿਆ ਰਹਿਣ ਵਾਲਾ ਹੈ। ਪਰਿਵਾਰਿਕ ਜੀਵਨ ਵਿੱਚ ਸ਼ਾਂਤੀ ਬਣੀ ਰਹਿਣ ਦੀ ਸੰਭਾਵਨਾ ਹੈ।
ਕਰੀਅਰ
ਕਰੀਅਰ ਦੇ ਪੱਖ ਤੋਂ ਇਹ ਮਹੀਨਾ ਤੁਹਾਡੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਤੋਂ ਸੰਤੁਸ਼ਟ ਨਜ਼ਰ ਆਉਣਗੇ ਅਤੇ ਇਸ ਕਾਰਣ ਤੁਹਾਨੂੰ ਆਪਣੇ ਅਹੁਦੇ ਵਿੱਚ ਤਰੱਕੀ ਮਿਲ ਸਕਦੀ ਹੈ। ਬੱਸ, ਇਹ ਧਿਆਨ ਰੱਖਣਾ ਕਿ ਹੰਕਾਰ ਵਿੱਚ ਆ ਕੇ ਕਿਸੇ ਨੂੰ ਵੀ ਬੁਰਾ-ਭਲਾ ਨਹੀਂ ਕਹਿਣਾ। ਕਾਰੋਬਾਰ ਕਰਨ ਵਾਲੇ ਜਾਤਕਾਂ ਲਈ ਇਹ ਮਹੀਨਾ ਅਨੁਕੂਲ ਰਹੇਗਾ। ਵਿਦੇਸ਼ੀ ਸਰੋਤਾਂ ਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ ਵਪਾਰ ਦਾ ਵਿਸਥਾਰ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਮਹੀਨੇ ਦਾ ਦੂਜਾ ਭਾਗ ਅਨੁਕੂਲ ਹੈ।
ਆਰਥਿਕ ਜੀਵਨ
ਆਰਥਿਕ ਤੌਰ ‘ਤੇ ਇਹ ਮਹੀਨਾ ਬਹੁਤ ਉਤਾਰ-ਚੜ੍ਹਾਅ ਲੈ ਕੇ ਆ ਸਕਦਾ ਹੈ। ਖਰਚੇ ਵੱਧਦੇ ਜਾਣਗੇ। ਤੁਹਾਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਨਾਲ ਹੀ ਤੁਹਾਨੂੰ ਧਨ-ਪ੍ਰਾਪਤੀ ਦੇ ਨਵੇਂ ਸਰੋਤ ਵੀ ਮਿਲ ਸਕਦੇ ਹਨ। ਤੁਹਾਨੂੰ ਧਨ-ਪ੍ਰਾਪਤੀ ਦਾ ਕੋਈ ਪੱਕਾ ਜਰੀਆ ਮਿਲ ਜਾਵੇਗਾ, ਜਿਸ ਕਾਰਣ ਧਨ ਤੁਹਾਡੇ ਕੋਲ ਲਗਾਤਾਰ ਆਉਂਦਾ ਰਹੇਗਾ। ਤੁਹਾਡਾ ਬੈਂਕ-ਬੈਲੇਂਸ ਵਧੇਗਾ। ਪਰ ਤੁਹਾਨੂੰ ਕਿਸੇ ਵੀ ਤਰਾਂ ਦੇ ਅਨਿਯੋਜਿਤ ਨਿਵੇਸ਼ ਤੋਂ ਬਚਣਾ ਚਾਹੀਦਾ ਹੈ। ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਸਿਹਤ
ਸਿਹਤ ਦੇ ਪੱਖ ਤੋਂ ਇਹ ਮਹੀਨਾ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਚਮੜੀ ਸਬੰਧਤ ਪਰੇਸ਼ਾਨੀ, ਅੱਖਾਂ ਵਿੱਚ ਸਮੱਸਿਆ, ਰੈਸ਼ੇਜ਼ ਹੋ ਜਾਣਾ ਜਾਂ ਫਿਰ ਕਿਸੇ ਤਰ੍ਹਾਂ ਦੀ ਐਲਰਜੀ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਹਾਈ ਬਲੱਡ ਪ੍ਰੈਸ਼ਰ ਜਾਂ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਵਾਹਨ ਸਾਵਧਾਨੀ ਨਾਲ ਚਲਾਓ, ਕਿਉਂਕਿ ਕਿਸੇ ਪ੍ਰਕਾਰ ਦੀ ਦੁਰਘਟਨਾ ਹੋਣ ਦੀ ਵੀ ਸੰਭਾਵਨਾ ਹੈ। ਤੁਹਾਡੀ ਸਾਵਧਾਨੀ ਹੀ ਤੁਹਾਨੂੰ ਸਮੱਸਿਆਵਾਂ ਤੋਂ ਬਚਾ ਸਕਦੀ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਪ੍ਰੇਮ ਸਬੰਧਾਂ ਦੇ ਲਈ ਇਹ ਸਮਾਂ ਅਨੁਕੂਲ ਰਹੇਗਾ। ਤੁਹਾਡਾ ਪ੍ਰੇਮ-ਵਿਆਹ ਵੀ ਹੋ ਸਕਦਾ ਹੈ। ਸ਼ਾਦੀਸ਼ੁਦਾ ਜੀਵਨ ਦੇ ਲਈ ਮਹੀਨੇ ਦੀ ਸ਼ੁਰੂਆਤ ਅਨੁਕੂਲ ਰਹੇਗੀ। ਆਪਸੀ ਸਬੰਧਾਂ ਵਿੱਚ ਗਹਿਰਾਈ ਆਵੇਗੀ। ਕਦੇ-ਕਦਾਈਂ ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਆਪਸ ਵਿੱਚ ਝਗੜਾ ਵੀ ਹੋ ਸਕਦਾ ਹੈ। ਸਾਵਧਾਨ ਰਹੋ। ਧੀਰਜ ਰੱਖੋ, ਸ਼ਾਂਤੀ ਰੱਖੋ ਤਾਂ ਤੁਹਾਡਾ ਸ਼ਾਦੀਸ਼ੁਦਾ ਜੀਵਨ ਸਹੀ ਚਲਦਾ ਰਹੇਗਾ।
ਪਰਿਵਾਰਿਕ ਜੀਵਨ
ਇਹ ਮਹੀਨਾ ਪਰਿਵਾਰਿਕ ਤੌਰ ‘ਤੇ ਅਨੁਕੂਲ ਰਹਿਣ ਦੀ ਸੰਭਾਵਨਾ ਦਿਖ ਰਹੀ ਹੈ। ਪਰਿਵਾਰ ਦੇ ਮੈਂਬਰਾਂ ਦਾ ਆਪਸ ਵਿੱਚ ਚੰਗਾ ਤਾਲਮੇਲ ਰਹੇਗਾ। ਤੁਸੀਂ ਹੰਕਾਰ ਵਿੱਚ ਆ ਕੇ ਕੁਝ ਵੀ ਅਜਿਹਾ ਨਾ ਬੋਲੋ, ਜੋ ਬਾਕੀ ਮੈਂਬਰਾਂ ਨੂੰ ਬੁਰਾ ਲੱਗੇ। ਮਾਤਾ-ਪਿਤਾ ਦੀ ਸਿਹਤ ਵਧੀਆ ਰਹੇਗੀ। ਤੁਹਾਡੇ ਭੈਣ-ਭਰਾ ਤੁਹਾਡਾ ਸਹਿਯੋਗ ਕਰਣਗੇ।
ਉਪਾਅ
ਹਰ ਮੰਗਲਵਾਰ ਨੂੰ ਗੁੜ ਦੇ ਲੱਡੂ ਬਣਾ ਕੇ ਗਊ ਮਾਤਾ ਨੂੰ ਖਿਲਾਓ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024