ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ (28 ਜਨਵਰੀ, 2025)
ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ28 ਜਨਵਰੀ 2025 ਨੂੰ ਸਵੇਰੇ 6:42 ਵਜੇ ਹੋਵੇਗਾ। ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਮਹਾਰਾਜ ਨੂੰ ਪ੍ਰੇਮ, ਭੋਗ-ਵਿਲਾਸ ਅਤੇ ਐਸ਼ੋ-ਅਰਾਮ ਦਾ ਕਾਰਕ ਗ੍ਰਹਿ ਕਿਹਾ ਗਿਆ ਹੈ। ਐਸਟ੍ਰੋਸੇਜ ਦਾ ਇਹ ਖ਼ਾਸ ਲੇਖ ਤੁਹਾਨੂੰ ਸ਼ੁੱਕਰ ਦੇ ਮੀਨ ਰਾਸ਼ੀ ਵਿੱਚ ਗੋਚਰ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਧਿਆਨ ਦੇਣ ਯੋਗ ਗੱਲ ਹੈ ਕਿ ਸ਼ੁੱਕਰ ਦਾ ਇਹ ਰਾਸ਼ੀ ਪਰਿਵਰਤਨ ਮੀਨ ਰਾਸ਼ੀ ਵਿੱਚ ਹੋਵੇਗਾ, ਜੋ ਕਿ ਸ਼ੁੱਕਰ ਦੀ ਉੱਚ ਰਾਸ਼ੀ ਹੈ।
ਹਾਲਾਂਕਿ, ਮੀਨ ਰਾਸ਼ੀ ਦੇ ਸੁਆਮੀ ਬ੍ਰਹਸਪਤੀ ਗ੍ਰਹਿ ਸ਼ੁੱਕਰ ਦੇਵ ਦੇ ਵਿਰੋਧੀ ਮੰਨੇ ਜਾਂਦੇ ਹਨ। ਇਸ ਦੇ ਬਾਵਜੂਦ, ਬ੍ਰਹਸਪਤੀ ਦੀ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਦੁਨੀਆ ਸਮੇਤ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ। ਇਸ ਲੇਖ਼ ਦੇ ਜਰੀਏ ਅਸੀਂ ਤੁਹਾਨੂੰ ਸ਼ੁੱਕਰ ਗੋਚਰ ਦੇ ਤੁਹਾਡੀ ਰਾਸ਼ੀ ’ਤੇ ਪ੍ਰਭਾਵ ਅਤੇ ਉਨ੍ਹਾਂ ਤੋਂ ਬਚਣ ਦੇ ਉਪਾਵਾਂ ਬਾਰੇ ਵਿਸਥਾਰ ਨਾਲ ਦੱਸਾਂਗੇ। ਪਰ ਸਭ ਤੋਂ ਪਹਿਲਾਂ, ਅਸੀਂ ਤੁਹਾਨੂੰ ਸ਼ੁੱਕਰ ਗ੍ਰਹਿ ਅਤੇ ਮੀਨ ਰਾਸ਼ੀ ਦੀਆਂ ਵਿਸ਼ੇਸ਼ਤਾਵਾਂ ਨਾਲ ਜਾਣੂ ਕਰਵਾਵਾਂਗੇ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੋਤਿਸ਼ ਦੀ ਦ੍ਰਿਸ਼ਟੀ ਤੋਂ ਸ਼ੁੱਕਰ ਗ੍ਰਹਿ ਅਤੇ ਮੀਨ ਰਾਸ਼ੀ
ਜੋਤਿਸ਼ ਸ਼ਾਸਤਰ ਵਿੱਚ ਸ਼ੁੱਕਰ ਨੂੰ ਇਸਤਰੀ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਰਾਸ਼ੀ ਚੱਕਰ ਵਿੱਚ ਇਸ ਨੂੰ ਬ੍ਰਿਸ਼ਭ ਅਤੇ ਤੁਲਾ ਰਾਸ਼ੀ ’ਤੇ ਸੁਆਮਿੱਤਵ ਪ੍ਰਾਪਤ ਹੈ। ਸ਼ੁੱਕਰ ਦੇਵ ਸੁੱਖ-ਸਮ੍ਰਿੱਧੀ, ਖੁਸ਼ਹਾਲੀ, ਅਨੰਦ, ਸੁੰਦਰਤਾ, ਜਵਾਨੀ, ਆਕਰਸ਼ਣ ਅਤੇ ਯੌਨ ਇੱਛਾ ਆਦਿ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਦੇ ਨਾਲ-ਨਾਲ, ਇਹ ਰਚਨਾਤਮਕਤਾ, ਕਲਾ, ਸੰਗੀਤ, ਕਵਿਤਾ, ਡਿਜ਼ਾਇਨ, ਮਨੋਰੰਜਨ, ਗਲੈਮਰ, ਫੈਸ਼ਨ, ਗਹਿਣੇ, ਕੀਮਤੀ ਰਤਨ, ਮੇਕਅੱਪ, ਸੁਆਦ ਭੋਜਨ ਅਤੇ ਮਹਿੰਗੀਆਂ ਕਾਰਾਂ ਦੇ ਵੀ ਕਾਰਕ ਗ੍ਰਹਿ ਹਨ। ਹਾਲਾਂਕਿ, ਸ਼ੁੱਕਰ ਦੇਵ ਸੰਜੀਵਨੀ ਵਿੱਦਿਆ ਦੇ ਵੀ ਗਿਆਤਾ ਹਨ ਅਤੇ ਇਨ੍ਹਾਂ ਤੋਂ ਹੀ ਕਿਸੇ ਮ੍ਰਿਤ ਵਿਅਕਤੀ ਨੂੰ ਦੁਬਾਰਾ ਜ਼ਿੰਦਗੀ ਦੇਣ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਰਾਸ਼ੀ ਚੱਕਰ ਦੀ ਬਾਰ੍ਹਵੀਂ ਅਤੇ ਆਖਰੀ ਰਾਸ਼ੀ ਮੀਨ ਹੈ, ਜੋ ਕਿ ਜਲ ਤੱਤ ਦੀ ਦੁਹਰੇ ਸੁਭਾਅ ਦੀ ਰਾਸ਼ੀ ਹੈ। ਮੀਨ ਰਾਸ਼ੀ ਕਲਪਨਾ, ਰਚਨਾਤਮਕਤਾ, ਅਧਿਆਤਮ ਅਤੇ ਪ੍ਰੇਮ ਆਦਿ ਨੂੰ ਦਰਸਾਉਂਦੀ ਹੈ। ਮੀਨ ਰਾਸ਼ੀ ਦੇ ਇਹ ਗੁਣ ਸ਼ੁੱਕਰ ਗ੍ਰਹਿ ਨਾਲ ਮਿਲਦੇ ਹਨ, ਇਸ ਲਈ ਮੀਨ ਰਾਸ਼ੀ ਵਿੱਚ ਸ਼ੁੱਕਰ ਦੇਵ ਉੱਚ ਸਥਿਤੀ ਵਿੱਚ ਹੁੰਦੇ ਹਨ।
ਆਓ ਹੁਣ ਅੱਗੇ ਵਧੀਏ ਅਤੇ ਇਸ ਖਾਸ ਲੇਖ ਰਾਹੀਂ ਸਭ 12 ਰਾਸ਼ੀਆਂ ਦੇ ਜਾਤਕਾਂ ਦੇ ਜੀਵਨ 'ਤੇਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਪ੍ਰਭਾਵਾਂ ਬਾਰੇ ਜਾਣੀਏ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Venus Transit In Pisces
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: शुक्र का मीन राशि में गोचर
ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਮਹਾਰਾਜ ਧਨ ਦੇ ਘਰ ਅਰਥਾਤ ਦੂਜੇ ਘਰ ਦੇ ਅਤੇ ਸਬੰਧਾਂ ਦੇ ਘਰ ਅਰਥਾਤ ਸੱਤਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਅਜਿਹੇ ਵਿੱਚ, ਇਹ ਅਵਧੀ ਮੇਖ਼ ਰਾਸ਼ੀ ਦੇ ਸਿੰਗਲ ਜਾਤਕਾਂ ਦੇ ਲਈ ਬਹੁਤ ਹੀ ਅਨੁਕੂਲ ਕਹੀ ਜਾ ਸਕਦੀ ਹੈ, ਜੋ ਕਿ ਕਿਸੇ ਚੰਗੇ ਰਿਸ਼ਤੇ ਦੀ ਉਡੀਕ ਕਰ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਵਿਆਹ ਯੋਗ ਜਾਤਕਾਂ ਦੇ ਲਈ ਅਨੁਕੂਲ ਰਹੇਗਾ। ਸ਼ਾਦੀਸ਼ੁਦਾ ਜੀਵਨ ਦੀ ਗੱਲ ਕਰੀਏ ਤਾਂ, ਸ਼ੁੱਕਰ ਗੋਚਰ ਦੇ ਦੌਰਾਨ ਮੇਖ਼ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਨੂੰ ਸਿਰਫ਼ ਇੱਕ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਅਤੇ ਉਹ ਹੈ ਉਨ੍ਹਾਂ ਦੀ ਸਿਹਤ। ਸੱਤਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਸ਼ੁੱਕਰ ਦਾ ਆਪਣੇ ਤੋਂ ਛੇਵੇਂ ਘਰ ਵਿੱਚ ਗੋਚਰ ਉਨ੍ਹਾਂ ਦੇ ਲਈ ਸਿਹਤ ਸਬੰਧੀ ਪਰੇਸ਼ਾਨੀਆਂ ਲਿਆ ਸਕਦਾ ਹੈ।
ਆਰਥਿਕ ਜੀਵਨ ਦੀ ਗੱਲ ਕਰੀਏ ਤਾਂ, ਤੁਹਾਡੇ ਦੂਸਰੇ ਘਰ ਦੇ ਸੁਆਮੀ ਹੁਣ ਬਾਰ੍ਹਵੇਂ ਘਰ ਵਿੱਚ ਜਾਣਗੇ। ਅਜਿਹੇ ਵਿੱਚ, ਜਾਤਕਾਂ ਨੂੰ ਧਨ ਨਾਲ ਸਬੰਧਤ ਫੈਸਲੇ ਬਹੁਤ ਸੋਚ-ਵਿਚਾਰ ਕਰਕੇ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਬਾਰ੍ਹਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਤੁਹਾਨੂੰ ਬੇਕਾਰ ਦੇ ਖਰਚੇ ਕਰਨ ਲਈ ਮਜਬੂਰ ਕਰ ਸਕਦਾ ਹੈ। ਹਾਲਾਂਕਿ, ਤੁਹਾਡਾ ਪੈਸਾ ਵਿਦੇਸ਼ ਯਾਤਰਾ ਜਾਂ ਕਿਸੇ ਲੰਮੀ ਦੂਰੀ ਦੀ ਯਾਤਰਾ ’ਤੇ ਖਰਚ ਹੋ ਸਕਦਾ ਹੈ। ਕੁੱਲ ਮਿਲਾ ਕੇ, ਅਸੀਂ ਕਹਿ ਸਕਦੇ ਹਾਂ ਕਿ ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਇਹ ਗੋਚਰ ਤੁਹਾਡੇ ਲਈ ਬਹੁਤ ਹੀ ਫਲਦਾਇਕ ਅਤੇ ਅਨੁਕੂਲ ਰਹੇਗਾ।
ਉਪਾਅ: ਸ਼ੁੱਕਰਵਾਰ ਦੇ ਦਿਨ ਆਪਣੇ ਬਟੂਏ ਵਿੱਚ ਚਾਂਦੀ ਦਾ ਟੁਕੜਾ ਰੱਖੋ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਵਾਲ਼ਿਆਂ ਲਈ ਸ਼ੁੱਕਰ ਮਹਾਰਾਜ ਤੁਹਾਡੇ ਲਗਨ ਘਰ ਦੇ ਸੁਆਮੀ ਹਨ ਅਤੇ ਤੁਹਾਡੇ ਲਗਨ ਸੁਆਮੀ ਦਾ ਉੱਚ ਸਥਿਤੀ ਵਿੱਚ ਗਿਆਰ੍ਹਵੇਂ ਘਰ ਵਿੱਚ ਗੋਚਰ ਬਹੁਤ ਹੀ ਅਨੁਕੂਲ ਮੰਨਿਆ ਜਾਂਦਾ ਹੈ। ਰਾਸ਼ੀਫਲ ਦੇ ਅਨੁਸਾਰ, ਕੁੰਡਲੀ ਵਿੱਚ ਗਿਆਰ੍ਹਵਾਂ ਘਰ ਇੱਛਾਵਾਂ ਦੇ ਪੂਰੇ ਹੋਣ ਦਾ ਪ੍ਰਤੀਕ ਹੁੰਦਾ ਹੈ। ਇਸ ਦੇ ਨਤੀਜੇ ਵੱਜੋਂ, ਜੇਕਰ ਤੁਹਾਡਾ ਵਪਾਰ ਜਾਂ ਨੌਕਰੀ ਕਿਸੇ ਵੀ ਤਰੀਕੇ ਨਾਲ ਸ਼ੁੱਕਰ ਦੇਵ ਨਾਲ ਸਬੰਧਤ ਹੈ, ਤਾਂ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਬਹੁਤ ਸ਼ਾਨਦਾਰ ਸਿੱਧ ਹੋਵੇਗਾ। ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਦੋਸਤਾਂ ਦੇ ਨਾਲ ਯਾਦਗਾਰ ਸਮਾਂ ਬਿਤਾਉਂਦੇ ਹੋਏ ਨਜ਼ਰ ਆਓਗੇ। ਨਾਲ ਹੀ, ਤੁਹਾਨੂੰ ਦੋਸਤਾਂ, ਪਰਿਵਾਰ, ਕਰੀਅਰ ਜਾਂ ਸਮਾਜਕ ਜੀਵਨ ਨਾਲ ਸਬੰਧਤ ਲੋਕਾਂ ਵਲੋਂ ਸੱਦੇ ਮਿਲ ਸਕਦੇ ਹਨ। ਇਹ ਸਮਾਂ ਤੁਹਾਡੀਆਂ ਸਾਰੀਆਂ ਭੌਤਿਕ ਇੱਛਾਵਾਂ ਨੂੰ ਪੂਰਾ ਕਰਨ ਦਾ ਕੰਮ ਕਰੇਗਾ। ਇਸ ਦੌਰਾਨ ਤੁਹਾਡੇ ਵੱਡੇ ਭੈਣ-ਭਰਾ ਅਤੇ ਮਾਮਾ ਆਪਣੇ ਜੀਵਨ ਵਿੱਚ ਅੱਗੇ ਵਧਦੇ ਹੋਏ ਨਜ਼ਰ ਆਓਣਗੇ।
ਸ਼ੁੱਕਰ ਦੇਵ ਤੁਹਾਡੇ ਛੇਵੇਂ ਘਰ ਦੇ ਵੀ ਸੁਆਮੀ ਹਨ, ਜਿਸ ਦਾ ਸਬੰਧ ਰੋਜ਼ਾਨਾ ਦੇ ਕੰਮਾਂ ਨਾਲ ਹੁੰਦਾ ਹੈ। ਅਜਿਹੇ ਵਿੱਚ, ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਆਪਣੇ ਮਾਮੇ ਨਾਲ ਰਿਸ਼ਤੇ ਬਿਹਤਰ ਰਹਿਣਗੇ ਅਤੇ ਤੁਹਾਡੇ ਕਾਰਨ ਉਨ੍ਹਾਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਜੇਕਰ ਤੁਹਾਨੂੰ ਆਪਣੇ ਦੁਸ਼ਮਣਾਂ ਵੱਲੋਂ ਕੋਈ ਪਰੇਸ਼ਾਨੀ ਹੈ ਜਾਂ ਕੋਈ ਮੁਕੱਦਮਾ ਚੱਲ ਰਿਹਾ ਹੈ, ਤਾਂ ਇਹ ਸਮਾਂ ਦੁਸ਼ਮਣਾਂ ਨੂੰ ਦੋਸਤ ਬਣਾਉਣ ਦੇ ਨਜ਼ਰੀਏ ਤੋਂ ਅਨੁਕੂਲ ਸਿੱਧ ਹੋਵੇਗਾ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਪ੍ਰਵੇਸ਼ ਤੁਹਾਡੇ ਲਈ ਖੁਸ਼ੀਆਂ ਲਿਆਵੇਗਾ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੇਗਾ।
ਉਪਾਅ: ਸ਼ੁੱਕਰ ਦੇਵ ਤੋਂ ਸ਼ੁਭ ਨਤੀਜਿਆਂ ਦੀ ਪ੍ਰਾਪਤੀ ਲਈ ਆਪਣੇ ਸੱਜੇ ਹੱਥ ਦੀ ਛੋਟੀ ਉਂਗਲ਼ ਵਿੱਚ ਸੋਨੇ ਵਿੱਚ ਜੜਵਾ ਕੇ ਚੰਗੀ ਗੁਣਵੱਤਾ ਵਾਲਾ ਓਪਲ ਜਾਂ ਹੀਰਾ ਧਾਰਣ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਦੇਵ ਤੁਹਾਡੇ ਪੰਜਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਨ੍ਹਾਂ ਦਾ ਗੋਚਰ ਤੁਹਾਡੇ ਕਰੀਅਰ ਦੇ ਘਰ, ਅਰਥਾਤ ਦਸਵੇਂ ਘਰ ਵਿੱਚ ਹੋ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੁੰਡਲੀ ਵਿੱਚ ਬਾਰ੍ਹਵਾਂ ਘਰ ਖਰਚਿਆਂ ਦਾ ਪ੍ਰਤੀਕ ਹੈ, ਜਦੋਂ ਕਿ ਪੰਜਵਾਂ ਘਰ ਬੁੱਧੀ, ਪ੍ਰੇਮ, ਰੋਮਾਂਸ, ਰਿਸ਼ਤੇ ਅਤੇ ਸੰਤਾਨ ਆਦਿ ਨਾਲ ਜੁੜਿਆ ਹੁੰਦਾ ਹੈ। ਇਸ ਦੇ ਨਤੀਜੇ ਵੱਜੋਂ, ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਕਾਰਜ ਸਥਾਨ ਲਈ ਬਹੁਤ ਹੀ ਅਨੁਕੂਲ ਸਿੱਧ ਹੋਵੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਸੋਚ ਕਾਫੀ ਰਚਨਾਤਮਕ ਹੋਵੇਗੀ ਅਤੇ ਫੈਸਲੇ ਲੈਣ ਦੀ ਸਮਰੱਥਾ ਮਜ਼ਬੂਤ ਰਹੇਗੀ। ਇਸ ਅਵਧੀ ਦੇ ਦੌਰਾਨ, ਬੌਸ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ। ਨਾਲ ਹੀ, ਤੁਹਾਡੇ ਸਹਿਕਰਮੀਆਂ ਨਾਲ ਰਿਸ਼ਤੇ ਚੰਗੇ ਰਹਿਣਗੇ।
ਸ਼ੁੱਕਰ ਦਾ ਇਹ ਗੋਚਰ ਵਿਦੇਸ਼ ਤੋਂ ਤੁਹਾਡੇ ਕਰੀਅਰ ਦੇ ਲਈ ਕੁਝ ਸ਼ਾਨਦਾਰ ਮੌਕੇ ਲਿਆ ਸਕਦਾ ਹੈ ਜਾਂ ਫੇਰ ਤੁਹਾਨੂੰ ਕੰਮ ਦੇ ਸਬੰਧ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ। ਇਹ ਅਵਧੀ ਆਯਾਤ-ਨਿਰਯਾਤ ਦਾ ਵਪਾਰ ਕਰਨ ਵਾਲ਼ੇ ਲੋਕਾਂ ਨੂੰ ਵਧੀਆ ਲਾਭ ਦਿਲਵਾਏਗੀ। ਇਸੇ ਤਰ੍ਹਾਂ, ਜਿਹੜੇ ਜਾਤਕ ਪਿੱਛੇ ਜਿਹੇ ਹੀ ਗ੍ਰੈਜੂਏਟ ਹੋਏ ਹਨ, ਉਹ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹਨ। ਕੁੱਲ ਮਿਲਾ ਕੇ, ਸ਼ੁੱਕਰ ਦਾ ਇਹ ਗੋਚਰ ਤੁਹਾਡੇ ਪੇਸ਼ੇਵਰ ਜੀਵਨ ਲਈ ਬਹੁਤ ਹੀ ਚੰਗਾ ਰਹੇਗਾ। ਨਾਲ ਹੀ, ਇਸ ਅਵਧੀ ਦੇ ਦੌਰਾਨ ਤੁਹਾਡੀ ਮੁਲਾਕਾਤ ਕਾਰਜ ਸਥਾਨ ਵਿੱਚ ਕਿਸੇ ਖਾਸ ਵਿਅਕਤੀ ਨਾਲ ਹੋ ਸਕਦੀ ਹੈ, ਪਰ ਉਹ ਵਿਆਕਤੀ ਸ਼ਾਇਦ ਕਿਸੇ ਦੂਜੇ ਧਰਮ ਨਾਲ ਸਬੰਧਤ ਹੋਵੇ।
ਉਪਾਅ: ਕਾਰਜ ਸਥਾਨ 'ਤੇ ਸ਼੍ਰੀਯੰਤਰ ਦੀ ਸਥਾਪਨਾ ਕਰੋ ਅਤੇ ਨਿਯਮਿਤ ਰੂਪ ਨਾਲ ਇਸ ਦੀ ਪੂਜਾ ਕਰੋ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਦੇਵ ਨੂੰ ਚੌਥੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਦਾ ਦਰਜਾ ਪ੍ਰਾਪਤ ਹੈ। ਹੁਣ ਇਨ੍ਹਾਂ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਜਿੱਥੇ ਕੁੰਡਲੀ ਵਿੱਚ ਗਿਆਰ੍ਹਵਾਂ ਘਰ ਇੱਛਾਵਾਂ ਦੀ ਪੂਰਤੀ ਅਤੇ ਭੌਤਿਕ ਲਾਭਾਂ ਨੂੰ ਦਰਸਾਉਂਦਾ ਹੈ, ਉੱਥੇ ਚੌਥਾ ਘਰ ਸੰਜਮ, ਭਾਵਨਾਵਾਂ, ਪਰਿਵਾਰਕ ਖੁਸ਼ੀਆਂ, ਮਾਤਾ ਅਤੇ ਮਾਤ੍ਰਭੂਮੀ ਨਾਲ ਸਬੰਧਤ ਹੈ। ਅਜਿਹੇ ਵਿੱਚ, ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਕਾਫੀ ਅਨੁਕੂਲ ਸਿੱਧ ਹੋਵੇਗਾ। ਇਸ ਸਮੇਂ ਦੇ ਦੌਰਾਨ ਸ਼ੁੱਕਰ ਦੇਵ ਦੀ ਪੂਜਾ ਕਰਨਾ ਤੁਹਾਡੇ ਲਈ ਫਲਦਾਇਕ ਸਿੱਧ ਹੋਵੇਗਾ। ਨਾਲ ਹੀ, ਇਸ ਅਵਧੀ ਵਿੱਚ ਤੁਹਾਡੀ ਰੂਚੀ ਅਧਿਆਤਮ ਵੱਲ ਵਧੇਗੀ ਅਤੇ ਤੁਸੀਂ ਕਿਸੇ ਤੀਰਥ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ ਜਾਂ ਤੁਹਾਨੂੰ ਕੰਮ ਦੇ ਸਬੰਧ ਵਿੱਚ ਲੰਬੀ ਦੂਰੀ ਦੀ ਯਾਤਰਾ ਲਈ ਜਾਣਾ ਪੈ ਸਕਦਾ ਹੈ।
ਇਸ ਤਰ੍ਹਾਂ ਦੀ ਯਾਤਰਾ ਤੁਹਾਨੂੰ ਖੁਸ਼ੀ ਅਤੇ ਸੰਤੋਖ ਦੇਣ ਦਾ ਕੰਮ ਕਰੇਗੀ। ਇਸ ਤਰ੍ਹਾਂ ਦੀਆਂ ਯਾਤਰਾਵਾਂ ’ਤੇ ਤੁਸੀਂ ਦੋਸਤਾਂ ਜਾਂ ਪਰਿਵਾਰ ਦੇ ਨਾਲ ਜਾ ਸਕਦੇ ਹੋ। ਪਰਿਵਾਰਕ ਜੀਵਨ ਵਿੱਚ ਜੇਕਰ ਤੁਸੀਂ ਕੁਝ ਟੀਚਿਆਂ ਜਿਵੇਂ ਨਵਾਂ ਵਾਹਨ ਖਰੀਦਣਾ ਜਾਂ ਘਰ ਦੇ ਨਵੀਨੀਕਰਣ ਆਦਿ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹੋ, ਤਾਂ ਇਸ ਅਵਧੀ ਵਿੱਚ ਕਿਸਮਤ ਤੁਹਾਡਾ ਸਾਥ ਦੇਵੇਗੀ ਅਤੇ ਤੁਹਾਡੇ ਸੁਪਨੇ ਸਾਕਾਰ ਹੋਣਗੇ।
ਉਪਾਅ: ਸ਼ੁੱਕਰਵਾਰ ਨੂੰ ਲਕਸ਼ਮੀ ਮਾਤਾ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਕਮਲ ਦੇ ਫੁੱਲ ਚੜ੍ਹਾਓ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੇਵ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਤੁਹਾਡੇ ਲਈ ਸ਼ੁੱਕਰ ਗ੍ਰਹਿ ਤੀਜੇ ਅਤੇ ਦਸਵੇਂ ਘਰ ਦੇ ਵੀ ਸੁਆਮੀ ਹਨ। ਕੁੰਡਲੀ ਵਿੱਚ ਦਸਵਾਂ ਘਰ ਪੇਸ਼ੇਵਰ ਜੀਵਨ ਨੂੰ ਦਰਸਾਉਂਦਾ ਹੈ, ਜਦ ਕਿ ਤੀਜੇ ਘਰ ਦਾ ਸਬੰਧ ਸਾਹਸ, ਸੰਚਾਰ ਕੁਸ਼ਲਤਾ ਅਤੇ ਛੋਟੇ ਭੈਣਾਂ-ਭਰਾਵਾਂ ਨਾਲ ਹੁੰਦਾ ਹੈ। ਹਾਲਾਂਕਿ, ਅੱਠਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਚੰਗਾ ਮੰਨਿਆ ਜਾਂਦਾ ਹੈ। ਇਸ ਦੌਰਾਨ ਤੁਸੀਂ ਵਿਰੋਧੀ ਲਿੰਗ (ਜਿਵੇਂ ਕਿ ਔਰਤ ਹੋ ਤਾਂ ਮਰਦ ਅਤੇ ਮਰਦ ਹੋ ਤਾਂ ਔਰਤ) ਵੱਲ ਆਕਰਸ਼ਿਤ ਹੋਵੋਗੇ। ਨਾਲ਼ ਹੀ, ਉਹ ਜਾਤਕ ਜਿਨ੍ਹਾਂ ਦਾ ਸਬੰਧ ਸੋਸ਼ਲ ਮੀਡੀਆ, ਕੰਟੈਂਟ ਕ੍ਰਿਏਸ਼ਨ, ਫਿਲਮ, ਟੈਲੀਵਿਜਨ, ਮੀਡੀਆ ਜਾਂ ਮਾਸ ਕਮਿਉਨਿਕੇਸ਼ਨ ਆਦਿ ਨਾਲ ਹੈ, ਉਨ੍ਹਾਂ ਲਈ ਇਹ ਅਵਧੀ ਉੱਤਮ ਰਹੇਗੀ। ਇਹ ਗੋਚਰ ਤੁਹਾਡੇ ਲਈ ਤਰੱਕੀ ਲਿਆਵੇਗਾ।
ਜਿਨ੍ਹਾਂ ਜਾਤਕਾਂ ਦਾ ਸਬੰਧ ਬੈਂਕਿੰਗ, ਬੀਮਾ, ਰੇਵੇਨਿਊ ਆਦਿ ਨਾਲ ਹੈ, ਉਨ੍ਹਾਂ ਨੂੰ ਸ਼ੁੱਕਰ ਦਾ ਇਹ ਗੋਚਰ ਕਾਫੀ ਲਾਭ ਪ੍ਰਦਾਨ ਕਰਨ ਵਿੱਚ ਮੱਦਦ ਕਰੇਗਾ, ਕਿਉਂਕਿ ਸ਼ੁੱਕਰ ਦੀ ਦ੍ਰਿਸ਼ਟੀ ਤੁਹਾਡੇ ਦੂਜੇ ਘਰ ’ਤੇ ਪੈ ਰਹੀ ਹੋਵੇਗੀ। ਨਾਲ਼ ਹੀ, ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਵੱਡੇ ਅਹੁਦਿਆਂ ’ਤੇ ਬੈਠੇ ਲੋਕਾਂ ਦਾ ਧਿਆਨ ਤੁਹਾਡੇ ਵੱਲ ਖਿੱਚੇਗਾ। ਇਸ ਲਈ, ਤੁਹਾਨੂੰ ਪੇਸ਼ੇਵਰ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਣਗੇ। ਹਾਲਾਂਕਿ, ਜੋਤਿਸ਼ ਵਿੱਚ ਅੱਠਵੇਂ ਘਰ ਨੂੰ ਚੰਗਾ ਨਹੀਂ ਮੰਨਿਆ ਜਾਂਦਾ, ਪਰ ਸ਼ੁੱਕਰ ਦੀ ਇਸ ਘਰ ਵਿੱਚ ਮੌਜੂਦਗੀ ਤੁਹਾਡੇ ਲਈ ਸ਼ੁਭ ਨਤੀਜੇ ਲਿਆਵੇਗੀ। ਸਾਥੀ ਦੇ ਨਾਲ ਤੁਹਾਡੀ ਸਾਂਝੀ ਜਾਇਦਾਦ ਵਿੱਚ ਵਾਧਾ ਹੋਵੇਗਾ ਅਤੇ ਸਹੁਰੇ ਪੱਖ ਨਾਲ ਵੀ ਤੁਹਾਡੇ ਰਿਸ਼ਤੇ ਮਿੱਠੇ ਬਣੇ ਰਹਿਣਗੇ। ਪਰ ਸ਼ੁੱਕਰ ਗੋਚਰ ਦੇ ਦੌਰਾਨ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਹੱਦ ਤੋਂ ਵੱਧ ਆਲਸੀ ਬਣਨ ਤੋਂ ਬਚੋ।
ਉਪਾਅ:ਰੋਜ਼ਾਨਾ ਮਹਿਸ਼ਾਸੁਰ ਮਰਦਿਨੀ ਦਾ ਪਾਠ ਕਰੋ ਜਾਂ ਸੁਣੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲ਼ਿਆਂ ਦੀ ਕੁੰਡਲੀ ਵਿੱਚ ਸ਼ੁੱਕਰ ਦੇਵ ਦਾ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਸਮਾਜਿਕ ਛਵੀ ਦੇ ਲਈ ਬਹੁਤ ਹੀ ਅਨੁਕੂਲ ਰਹੇਗਾ। ਇਸ ਅਵਧੀ ਦੇ ਦੌਰਾਨ ਤੁਹਾਡੀ ਛਵੀ ਵਿੱਚ ਸੁਧਾਰ ਹੋਵੇਗਾ ਅਤੇ ਤੁਸੀਂ ਖੁਸ਼ ਅਤੇ ਪਿਆਰ ਨਾਲ ਭਰਪੂਰ ਮਹਿਸੂਸ ਕਰੋਗੇ। ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ ਇਹ ਜਾਤਕ ਆਪਣੀ ਸ਼ਕਲ-ਸੂਰਤ ਸੰਵਾਰਣ ’ਤੇ ਜ਼ਿਆਦਾ ਧਿਆਨ ਦੇਣਗੇ ਅਤੇ ਆਕਰਸ਼ਕ ਦਿਖਣ ਦੀ ਕੋਸ਼ਿਸ਼ ਕਰਣਗੇ, ਕਿਉਂਕਿ ਸੱਤਵੇਂ ਘਰ ਵਿੱਚ ਬੈਠ ਕੇ ਸ਼ੁੱਕਰ ਦੇਵ ਤੁਹਾਡੇ ਲਗਨ ਘਰ ਨੂੰ ਦੇਖ ਰਹੇ ਹੋਣਗੇ। ਨਾਲ਼ ਹੀ, ਸ਼ੁੱਕਰ ਤੁਹਾਡੇ ਧਨ ਘਰ ਅਰਥਾਤ ਦੂਜੇ ਘਰ ਅਤੇ ਕਿਸਮਤ ਦੇ ਘਰ ਅਰਥਾਤ ਨੌਵੇਂ ਘਰ ਦੇ ਵੀ ਸੁਆਮੀ ਹਨ। ਇਸ ਦੇ ਨਤੀਜੇ ਵੱਜੋਂ, ਇਸ ਦੌਰਾਨ ਤੁਹਾਨੂੰ ਆਪਣੇ ਸਾਥੀ ਦੇ ਜ਼ਰੀਏ ਆਰਥਿਕ ਲਾਭ ਹੋ ਸਕਦਾ ਹੈ। ਹਾਲਾਂਕਿ, ਜਿਹੜੇ ਜਾਤਕ ਕੁਆਰੇ ਹਨ, ਉਨ੍ਹਾਂ ਲਈਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦਾ ਇਹ ਸਮਾਂ ਬਹੁਤ ਹੀ ਉੱਤਮ ਰਹੇਗਾ।
ਜਦੋਂ ਗੱਲ ਪੈਸੇ ਨਾਲ ਜੁੜੇ ਵੱਡੇ ਫੈਸਲੇ ਲੈਣ ਦੀ ਆਉਂਦੀ ਹੈ, ਤਾਂ ਅਜਿਹੇ ਜਾਤਕਾਂ ਨੂੰ ਆਪਣੇ ਪਿਤਾ, ਗੁਰੂ ਜਾਂ ਮੈਂਟਰ ਨਾਲ ਗੱਲ ਕਰਨ ਦੀ ਸਲਾਹ ਦਿੰਦੀ ਜਾਂਦੀ ਹੈ। ਸੱਤਵੇਂ ਘਰ ਵਿੱਚ ਸ਼ੁੱਕਰ ਦੇਵ ਦੀ ਮੌਜੂਦਗੀ ਤੁਹਾਨੂੰ ਆਪਣੇ ਸਾਥੀ ਦੇ ਨਾਲ ਕੀਮਤੀ ਅਤੇ ਖੁਸ਼ੀ ਭਰਿਆ ਸਮਾਂ ਬਿਤਾਉਣ ਦਾ ਮੌਕਾ ਦੇਵੇਗੀ। ਕੰਨਿਆ ਰਾਸ਼ੀ ਦੇ ਜਿਹੜੇ ਜਾਤਕ ਕੁਆਰੇ ਹਨ, ਉਹ ਆਪਣੇ ਜੀਵਨ ਸਾਥੀ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨੇ ਜਾ ਸਕਦੇ ਹਨ ਜਾਂ ਵਿਆਹ ਦੀ ਤਰੀਕ ਤੈਅ ਹੋ ਸਕਦੀ ਹੈ। ਸ਼ੁੱਕਰ ਦੀ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਜਾਤਕ ਆਪਣੀ ਬੱਚਤ ਦਾ ਵੱਡਾ ਹਿੱਸਾ ਵਿਆਹ ’ਤੇ ਖਰਚ ਸਕਦੇ ਹਨ, ਇਸ ਲਈ ਤੁਹਾਨੂੰ ਸੋਚ-ਸਮਝ ਕੇ ਖਰਚਾ ਕਰਨਾ ਚਾਹੀਦਾ ਹੈ। ਜਿਹੜੇ ਲੋਕ ਸਾਂਝੇਦਾਰੀ ਵਿੱਚ ਵਪਾਰ ਕਰ ਰਹੇ ਹਨ, ਉਨ੍ਹਾਂ ਦੀ ਸਾਂਝੇਦਾਰੀ ਸਫਲਤਾਪੂਰਵਕ ਅੱਗੇ ਵਧੇਗੀ।
ਉਪਾਅ:ਬੈੱਡਰੂਮ ਵਿੱਚ ਇੱਕ ਰੋਜ਼ ਕੁਆਰਟਜ਼ ਸਟੋਨ ਰੱਖੋ ਅਤੇ ਆਪਣੇ ਸਾਥੀ ਨੂੰ ਕੋਈ ਤੋਹਫ਼ਾ ਦਿਓ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਵਾਲ਼ਿਆਂ ਦੀ ਕੁੰਡਲੀ ਵਿੱਚ ਸ਼ੁੱਕਰ ਮਹਾਰਾਜ ਉੱਚ ਸਥਿਤੀ ਵਿੱਚ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਫਿੱਟਨੈਸ ’ਤੇ ਧਿਆਨ ਦੇਣਾ ਪਵੇਗਾ। ਨਾਲ਼ ਹੀ, ਤੁਹਾਡਾ ਆਪਣੇ ਮਾਮੇ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਵੱਜੋਂ ਨੂੰ ਤੁਹਾਡੇ ਜ਼ਰੀਏ ਧਨ-ਲਾਭ ਮਿਲਣ ਦੀ ਸੰਭਾਵਨਾ ਹੈ। ਸ਼ੁੱਕਰ ਗੋਚਰ ਦੀ ਅਵਧੀ ਦੇ ਦੌਰਾਨ ਤੁਹਾਡੇ ਆਪਣੇ ਸਹਿਕਰਮੀਆਂ ਨਾਲ ਵੀ ਰਿਸ਼ਤੇ ਚੰਗੇ ਬਣੇ ਰਹਿਣਗੇ। ਜਿਹੜੇ ਜਾਤਕ ਕਲਾਤਮਕ ਖੇਤਰਾਂ ਜਿਵੇਂ ਕਿ ਡਾਂਸ, ਫੈਸ਼ਨ ਅਤੇ ਕਲਾਵਾਂ ਆਦਿ ਵਿੱਚ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਇਹ ਸਮਾਂ ਬਹੁਤ ਅਨੁਕੂਲ ਰਹੇਗਾ।
ਸ਼ੁੱਕਰ ਦੇਵ ਤੁਹਾਡੇ ਅੱਠਵੇਂ ਘਰ ਦੇ ਵੀ ਸੁਆਮੀ ਹਨ ਅਤੇ ਅੱਠਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਤੁਹਾਡੇ ਛੇਵੇਂ ਘਰ ਵਿੱਚ ਜਾ ਰਹੇ ਹਨ। ਇਸ ਤਰ੍ਹਾਂ, ਇਹ ਇਕ ਵਿਰੋਧੀ ਰਾਜਯੋਗ ਦੀ ਰਚਨਾ ਕਰ ਰਹੇ ਹਨ। ਇਸ ਦੇ ਨਤੀਜੇ ਵੱਜੋਂ, ਬੀਮਾ, ਰੇਵੇਨਿਊ, ਪੀ.ਆਰ., ਬੈਂਕਿੰਗ ਆਦਿ ਖੇਤਰਾਂ ਨਾਲ ਜੁੜੇ ਜਾਤਕਾਂ ਲਈ ਸ਼ੁੱਕਰ ਗੋਚਰ ਨੂੰ ਅਨੁਕੂਲ ਕਿਹਾ ਜਾਵੇਗਾ। ਜਿਹੜੇ ਲੋਕ ਇਨ੍ਹਾਂ ਖੇਤਰਾਂ ਨਾਲ ਸਬੰਧਤ ਹਨ ਅਤੇ ਆਪਣੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਹ ਹੁਣ ਮੁਸ਼ਕਿਲ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਕਰ ਸਕਦੇ ਹਨ।
ਉਪਾਅ: ਸ਼ੁੱਕਰ ਦੇਵ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਆਪਣੇ ਸੱਜੇ ਹੱਥ ਦੀ ਛੋਟੀ ਉਂਗਲ਼ ਵਿੱਚ ਸੋਨੇ ਵਿੱਚ ਜੜਵਾ ਕੇ ਚੰਗੀ ਗੁਣਵੱਤਾ ਦਾ ਓਪਲ ਜਾਂ ਹੀਰਾ ਪਹਿਨੋ।
ਹਰਰੋਜ਼ ਤੁਲਸੀ ਦੇ ਸਾਹਮਣੇ ਦੀਵਾ ਜਗਾਓ ਅਤੇ ਪੂਜਾ ਕਰੋ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲ਼ੇ ਜਾਤਕਾਂ ਦੇ ਲਈ ਸ਼ੁੱਕਰ ਗ੍ਰਹਿ ਤੁਹਾਡੇ ਸੱਤਵੇਂ ਘਰ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਕੁੰਡਲੀ ਵਿੱਚ ਸੱਤਵਾਂ ਘਰ ਰਿਸ਼ਤੇ ਦਾ ਹੁੰਦਾ ਹੈ, ਜਦੋਂ ਕਿ ਬਾਰ੍ਹਵਾਂ ਘਰ ਖਰਚੇ ਅਤੇ ਅਧਿਆਤਮ ਨਾਲ ਸਬੰਧਤ ਹੁੰਦਾ ਹੈ। ਅਜਿਹੇ ਵਿੱਚ, ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਅਨੰਦ ਦੀ ਅਵਧੀ ਕਿਹਾ ਜਾ ਸਕਦਾ ਹੈ, ਕਿਉਂਕਿ ਸ਼ੁੱਕਰ ਦੇਵ ਅਨੰਦ, ਖੁਸ਼ੀਆਂ, ਪ੍ਰੇਮ ਅਤੇ ਰੋਮਾਂਸ ਦੀ ਪ੍ਰਤੀਨਿਧਤਾ ਕਰਦੇ ਹਨ, ਜਦੋਂ ਕਿ ਪੰਜਵਾਂ ਘਰ ਵੀ ਇਨ੍ਹਾਂ ਸਾਰੇ ਖੇਤਰਾਂ ਨੂੰ ਦਰਸਾਉਂਦਾ ਹੈ। ਅਜਿਹੇ ਵਿੱਚ, ਸ਼ੁੱਕਰ ਦਾ ਇਹ ਗੋਚਰ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਆਪਣੇ ਬੱਚਿਆਂ ਅਤੇ ਸਾਥੀ ਦੇ ਨਾਲ਼ ਚੰਗਾ ਸਮਾਂ ਬਿਤਾ ਸਕੋਗੇ।
ਇਸ ਰਾਸ਼ੀ ਦੇ ਜਿਹੜੇ ਜਾਤਕ ਸਿੰਗਲ ਹਨ, ਉਹ ਵਿਦੇਸ਼ ਵਿੱਚ ਰਹਿਣ ਵਾਲ਼ੇ ਕਿਸੇ ਵਿਅਕਤੀ ਨਾਲ਼ ਜਾਂ ਫੇਰ ਕਿਸੇ ਵੱਖਰੇ ਧਰਮ ਦੇ ਵਿਅਕਤੀ ਦੇ ਨਾਲ ਰਿਸ਼ਤੇ ਵਿੱਚ ਆ ਸਕਦੇ ਹਨ। ਬ੍ਰਿਸ਼ਚਕ ਰਾਸ਼ੀ ਦੇ ਜਿਹੜੇ ਜਾਤਕਾਂ ਦਾ ਸਬੰਧ ਕਲਾਤਮਕ ਖੇਤਰਾਂ ਨਾਲ ਹੈ, ਉਹਨਾਂ ਲਈ ਸ਼ੁੱਕਰ ਗੋਚਰ ਨੂੰ ਬਹੁਤ ਸ਼ੁਭ ਕਿਹਾ ਜਾ ਸਕਦਾ ਹੈ। ਦੂਜੇ ਪਾਸੇ, ਸੋਸ਼ਲ ਮੀਡੀਆ ਅਤੇ ਮਨੋਰੰਜਨ ਨਾਲ ਸਬੰਧਤ ਖੇਤਰਾਂ ਨਾਲ ਜੁੜੇ ਹੋਏ ਲੋਕਾਂ ਲਈ ਇਹ ਸਮਾਂ ਵਧੀਆ ਰਹੇਗਾ। ਅਜਿਹੇ ਵਿੱਚ, ਇਹ ਅਵਧੀ ਤੁਹਾਡੇ ਲਈ ਤਰੱਕੀ ਲਿਆਵੇਗੀ। ਇਨ੍ਹਾਂ ਜਾਤਕਾਂ ਨੂੰ ਯਾਤਰਾ ਦੇ ਮਾਧਿਅਮ ਤੋਂ ਖੁਸ਼ੀਆਂ ਦੀ ਪ੍ਰਾਪਤੀ ਹੋਵੇਗੀ। ਕੁੱਲ ਮਿਲਾ ਕੇ, ਅਸੀਂ ਕਹਿ ਸਕਦੇ ਹਾਂ ਕਿ ਸ਼ੁੱਕਰ ਦਾ ਇਹ ਗੋਚਰ ਤੁਹਾਡੇ ਲਈ ਅਨੰਦਦਾਇਕ ਰਹੇਗਾ।
ਉਪਾਅ: ਸ਼ੁੱਕਰਵਾਰ ਦੇ ਦਿਨ ਕ੍ਰੀਮ ਜਾਂ ਗੁਲਾਬੀ ਰੰਗ ਦੇ ਕੱਪੜੇ ਧਾਰਣ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਮਹਾਰਾਜ ਤੁਹਾਡੇ ਗਿਆਰ੍ਹਵੇਂ ਘਰ ਅਤੇ ਛੇਵੇਂ ਘਰ ਦੇ ਸੁਆਮੀ ਹਨ। ਹੁਣ ਇਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰ ਰਹੇ ਹਨ। ਇਹ ਤੁਹਾਡੀ ਰਾਸ਼ੀ ਦੇ ਸੁਆਮੀ ਗ੍ਰਹਿ ਬ੍ਰਹਸਪਤੀ ਨਾਲ ਦੁਸ਼ਮਣੀ ਦੀ ਭਾਵਨਾ ਰੱਖਦੇ ਹਨ। ਦੱਸਣਾ ਜ਼ਰੂਰੀ ਹੈ ਕਿ ਕੁੰਡਲੀ ਵਿੱਚ ਗਿਆਰ੍ਹਵਾਂ ਘਰ ਇੱਛਾਵਾਂ, ਲਾਭ ਅਤੇ ਸਮਾਜਿਕ ਜੀਵਨ ਨੂੰ ਦਰਸਾਉਂਦਾ ਹੈ। ਇਸ ਦੇ ਨਤੀਜੇ ਵੱਜੋਂ, ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਕਾਫੀ ਚੰਗਾ ਰਹਿਣ ਦੀ ਸੰਭਾਵਨਾ ਹੈ। ਇਸ ਅਵਧੀ ਵਿੱਚ ਤੁਹਾਡੇ ਵਾਹਨ ਖਰੀਦਣ ਦੀ ਸੰਭਾਵਨਾ ਬਣ ਸਕਦੀ ਹੈ। ਧਨੂੰ ਰਾਸ਼ੀ ਦੇ ਜਿਹੜੇ ਜਾਤਕ ਆਰਕੀਟੈਕਟ, ਇੰਟੀਰੀਅਰ ਡਿਜ਼ਾਈਨ, ਡਿਜ਼ਾਈਨਿੰਗ, ਹੋਮ ਡੈਕੋਰ ਆਈਟਮ ਜਾਂ ਕਾਰ ਦੀ ਖਰੀਦ-ਵੇਚ ਜਾਂ ਫੇਰ ਰੀਅਲ ਐਸਟੇਟ ਆਦਿ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਉਹਨਾਂ ਲਈ ਇਹ ਸਮਾਂ ਤਰੱਕੀ ਦਾ ਰਸਤਾ ਮਜ਼ਬੂਤ ਕਰੇਗਾ।
ਦੂਜੇ ਪਾਸੇ, ਸ਼ੁੱਕਰ ਦੇ ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਘਰ ਆਓਣ ਦਾ ਸੱਦਾ ਦਿੰਦੇ ਹੋਏ ਦਿਖ ਸਕਦੇ ਹੋ। ਅਜਿਹੇ ਵਿੱਚ, ਤੁਸੀਂ ਉਨ੍ਹਾਂ ਦੇ ਸਾਹਮਣੇ ਖੁਸ਼ ਨਜ਼ਰ ਆ ਸਕਦੇ ਹੋ। ਇਸ ਦੌਰਾਨ ਤੁਹਾਨੂੰ ਪਰਿਵਾਰਕ ਜੀਵਨ ਦਾ ਅਨੰਦ ਲੈਣ ਦਾ ਮੌਕਾ ਮਿਲੇਗਾ ਅਤੇ ਨਾਲ਼ ਹੀ, ਤੁਸੀਂ ਆਪਣੀ ਮਾਤਾ ਜੀ ਦੇ ਨਾਲ ਕੀਮਤੀ ਸਮਾਂ ਬਿਤਾਓਗੇ।
ਉਪਾਅ: ਸ਼ੁੱਕਰਵਾਰ ਦੇ ਦਿਨ ਆਪਣੇ ਘਰ ਵਿੱਚ ਚਿੱਟੇ ਰੰਗ ਦੇ ਫੁੱਲ ਲਗਾਓ ਅਤੇ ਉਹਨਾਂ ਦੀ ਦੇਖਭਾਲ਼ ਕਰੋ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਦੇਵ ਯੋਗਕਾਰਕ ਗ੍ਰਹਿ ਹੈ ਅਤੇ ਤੁਹਾਡੇ ਪੰਜਵੇਂ ਅਤੇ ਦਸਵੇਂ ਘਰ ਦੇ ਸੁਆਮੀ ਵੀ ਹਨ। ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਦੱਸਣਾ ਜ਼ਰੂਰੀ ਹੈ ਕਿ ਕੁੰਡਲੀ ਵਿੱਚ ਤੀਜਾ ਘਰ ਸਾਹਸ, ਸੰਚਾਰ ਕੁਸ਼ਲਤਾ ਅਤੇ ਛੋਟੇ ਭੈਣ-ਭਰਾ ਨਾਲ ਸਬੰਧਤ ਮੰਨਿਆ ਜਾਂਦਾ ਹੈ। ਇਸ ਦੇ ਨਤੀਜੇ ਵੱਜੋਂ, ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਕਰਨ ਦੇ ਦੌਰਾਨ ਜਿਹੜੇ ਜਾਤਕ ਰਚਨਾਤਮਕ ਖੇਤਰਾਂ ਜਿਵੇਂ ਕਿ ਮੀਡੀਆ ਆਦਿ ਨਾਲ ਜੁੜੇ ਹੋਏ ਹਨ, ਉਹ ਆਪਣੇ ਖੇਤਰ ਵਿੱਚ ਆਪਣੀ ਮਿਹਨਤ ਅਤੇ ਕੋਸ਼ਿਸ਼ਾਂ ਦੇ ਆਧਾਰ ’ਤੇ ਤਰੱਕੀ ਹਾਸਲ ਕਰ ਸਕਦੇ ਹਨ।
ਸ਼ੁੱਕਰ ਦੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਨਾਲ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਇਹ ਤੁਹਾਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਦਾ ਕੰਮ ਕਰੇਗਾ। ਅਜਿਹੇ ਵਿੱਚ, ਤੁਸੀਂ ਕੁਝ ਖਾਸ ਲੋਕਾਂ ਨਾਲ ਸੰਪਰਕ ਬਣਾ ਸਕਦੇ ਹੋ ਅਤੇ ਤੁਹਾਡਾ ਗੱਲ ਕਰਨ ਦਾ ਤਰੀਕਾ ਤੁਹਾਨੂੰ ਲੋਕਾਂ ਨਾਲ ਜੋੜਨ ਦਾ ਕੰਮ ਕਰੇਗਾ। ਨਾਲ਼ ਹੀ, ਸ਼ੁੱਕਰ ਗੋਚਰ ਤੁਹਾਡੇ ਲਈ ਛੋਟੀ ਦੂਰੀ ਦੀਆਂ ਯਾਤਰਾਵਾਂ, ਪਾਰਟੀ ਜਾਂ ਪਿਕਨਿਕ ਆਦਿ ਦੇ ਮੌਕੇ ਲੈ ਕੇ ਆ ਸਕਦਾ ਹੈ। ਨਾਲ਼ ਹੀ, ਮਕਰ ਰਾਸ਼ੀ ਵਾਲ਼ੇ ਜਾਤਕ ਆਪਣੇ ਛੋਟੇ ਭੈਣਾਂ-ਭਰਾਵਾਂ ਦੇ ਨਾਲ ਯਾਦਗਾਰ ਸਮਾਂ ਬਿਤਾਉਂਦੇ ਹੋਏ ਦਿਖਾਈ ਦੇਣਗੇ।
ਉਪਾਅ: ਮਾਤਾ ਵੈਭਵ ਲਕਸ਼ਮੀ ਦੀ ਪੂਜਾ ਕਰੋ ਅਤੇ ਉਨ੍ਹਾਂ ਲਈ ਵਰਤ ਰੱਖੋ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਲਾਲ ਫੁੱਲ ਚੜ੍ਹਾਓ।।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਮਹਾਰਾਜ ਤੁਹਾਡੇ ਨੌਵੇਂ ਘਰ ਅਤੇ ਚੌਥੇ ਘਰ ਦੇ ਵੀ ਸੁਆਮੀ ਹਨ। ਹੁਣ ਇਹ ਤੁਹਾਡੇ ਦੂਜੇ ਘਰ, ਅਰਥਾਤ ਧਨ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਦੱਸਣਾ ਜ਼ਰੂਰੀ ਹੈ ਕਿ ਕੁੰਡਲੀ ਵਿੱਚ ਨੌਵਾਂ ਘਰ ਕਿਸਮਤ ਦਾ ਹੁੰਦਾ ਹੈ, ਜਦੋਂ ਕਿ ਚੌਥਾ ਘਰ, ਕੇਂਦਰੀ ਘਰ ਹੋਣ ਦੇ ਨਾਲ-ਨਾਲ ਮਾਤਾ, ਮਾਤ੍ਰਭੂਮੀ ਅਤੇ ਅੰਤਰ-ਗਿਆਨ ਦਾ ਘਰ ਹੁੰਦਾ ਹੈ। ਇਸ ਕਰਕੇ ਇਹ ਤੁਹਾਡੇ ਯੋਗਕਾਰਕ ਗ੍ਰਹਿ ਵੀ ਬਣ ਜਾਂਦੇ ਹਨ। ਅਜਿਹੇ ਵਿੱਚ, ਧਨ ਘਰ ਵਿੱਚ ਸ਼ੁੱਕਰ ਮਹਾਰਾਜ ਦਾ ਗੋਚਰ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ। ਨਾਲ਼ ਹੀ, ਇਹ ਸਮਾਂ ਤੁਹਾਡੇ ਆਰਥਿਕ ਜੀਵਨ ਲਈ ਅਨੁਕੂਲ ਰਹੇਗਾ। ਇਸ ਦੌਰਾਨ ਤੁਹਾਨੂੰ ਧਨ ਕਮਾਉਣ ਦੇ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਮਾਤਾ-ਪਿਤਾ ਦੇ ਮਾਧਿਅਮ ਤੋਂ ਵੀ ਧਨ-ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
ਜੇਕਰ ਤੁਸੀਂ ਪੈਸੇ ਨਾਲ ਜੁੜੇ ਕਿਸੇ ਫੈਸਲੇ ਬਾਰੇ ਸੋਚ-ਵਿਚਾਰ ਕਰ ਰਹੇ ਹੋ, ਤਾਂ ਹੁਣ ਇਸ ਸਮੇਂ ਨੂੰ ਫੈਸਲਾ ਕਰਨ ਲਈ ਸਭ ਤੋਂ ਵਧੀਆ ਸਮਾਂ ਕਿਹਾ ਜਾਵੇਗਾ, ਕਿਉਂਕਿ ਕਿਸਮਤ ਤੁਹਾਡੇ ਨਾਲ ਹੋਵੇਗੀ। ਇਸ ਅਵਧੀ ਦੇ ਦੌਰਾਨ ਲਿਆ ਗਿਆ ਕੋਈ ਵੀ ਫੈਸਲਾ ਤੁਹਾਨੂੰ ਭਾਵਨਾਤਮਕ ਤੌਰ ’ਤੇ ਸੰਤੁਸ਼ਟ ਕਰੇਗਾ। ਇਸ ਤੋਂ ਇਲਾਵਾ, ਸ਼ੁੱਕਰ ਦੇਵ ਦੀ ਇਸ ਘਰ ਵਿੱਚ ਮੌਜੂਦਗੀ ਤੁਹਾਡੀ ਸੰਚਾਰ ਕੁਸ਼ਲਤਾ ਅਤੇ ਬੋਲ-ਬਾਣੀ ਨੂੰ ਪ੍ਰਭਾਵਿਤ ਕਰੇਗੀ। ਅਜਿਹੇ ਵਿੱਚ, ਤੁਹਾਡੇ ਸ਼ਬਦ ਮਿਠਾਸ ਨਾਲ ਭਰੇ ਰਹਿਣਗੇ। ਨਾਲ਼ ਹੀ, ਤੁਸੀਂ ਪਰਿਵਾਰ ਨਾਲ ਜੁੜਾਅ ਮਹਿਸੂਸ ਕਰਨਗੇ ਅਤੇ ਇਸ ਦੇ ਨਤੀਜੇ ਵੱਜੋਂ, ਤੁਸੀਂ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਚਾਹੋਗੇ।
ਉਪਾਅ:ਹਰ ਰੋਜ਼ 108 ਵਾਰ ਮਾਤਾ ਮਹਾਂਲਕਸ਼ਮੀ ਦੇ ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਮਹਾਰਾਜ ਤੁਹਾਡੇ ਅੱਠਵੇਂ ਅਤੇ ਤੀਜੇ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਲਗਨ ਘਰ ਵਿੱਚ ਗੋਚਰ ਕਰਕੇ ਉੱਚ ਸਥਿਤੀ ਵਿੱਚ ਜਾ ਰਹੇ ਹਨ। ਅਜਿਹੇ ਵਿੱਚ, ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਤੁਹਾਡੇ ਲਈ ਆਪਣੇ-ਆਪ ਨੂੰ ਆਕਰਸ਼ਕ ਬਣਾਉਣ ਅਤੇ ਸਿਹਤ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਉਤਮ ਸਮਾਂ ਹੋਵੇਗਾ। ਹਾਲਾਂਕਿ, ਮੀਨ ਰਾਸ਼ੀ ਵਿੱਚ ਸ਼ੁੱਕਰ ਦੀ ਮੌਜੂਦਗੀ ਤੁਹਾਡੇ ਵਿਅਕਤਿੱਤਵ ਵਿੱਚ ਨਿਖਾਰ ਲਿਆਵੇਗੀ ਅਤੇ ਲੋਕ ਤੁਹਾਡੇ ਵਿਅਕਤਿੱਤਵ ਵੱਲ ਆਕਰਸ਼ਿਤ ਹੋਣਗੇ ਅਤੇ ਕਿਤੇ ਵੀ ਤੁਹਾਡੀ ਮੌਜੂਦਗੀ ਸਭ ਦੀਆਂ ਨਜ਼ਰਾਂ ਵਿੱਚ ਆਵੇਗੀ। ਇਹ ਸਥਿਤੀ ਖਾਸ ਤੌਰ ’ਤੇ ਸੋਸ਼ਲ ਮੀਡੀਆ ਨਾਲ ਜੁੜੇ ਕੰਮਾਂ ਵਾਲ਼ਿਆਂ ਅਤੇ ਕੈਮਰੇ ’ਤੇ ਆਉਣ ਵਾਲ਼ੇ ਲੋਕਾਂ ਲਈ ਅਨੁਕੂਲ ਰਹੇਗੀ, ਕਿਉਂਕਿ ਤੁਹਾਡੇ ਆਕਰਸ਼ਣ ਵਿੱਚ ਵਾਧਾ ਹੋਣ ਨਾਲ ਤੁਹਾਡੀ ਪ੍ਰਸਿੱਧੀ ਵਿੱਚ ਵੀ ਵਾਧਾ ਹੋਵੇਗਾ। ਤੁਹਾਡੇ ਫੋਲੋਅਰਜ਼ ਵੀ ਵਧਣਗੇ। ਸ਼ੁੱਕਰ ਦਾ ਇਹ ਗੋਚਰ ਤੁਹਾਡੀ ਸਮਾਜਿਕ ਛਵੀ ਨੂੰ ਬਿਹਤਰ ਬਣਾਵੇਗਾ ਅਤੇ ਤੁਹਾਡੇ ਲਈ ਬਹੁਤ ਹੀ ਫਲਦਾਇਕ ਸਿੱਧ ਹੋਵੇਗਾ।
ਕੁੰਡਲੀ ਦਾ ਅੱਠਵਾਂ ਘਰ ਅਨਿਸ਼ਚਿਤਤਾ ਅਤੇ ਅਚਾਨਕ ਹੋਣ ਵਾਲ਼ੀਆਂ ਘਟਨਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਦੇ ਨਾਲ ਹੀ, ਸ਼ੁੱਕਰ ਗ੍ਰਹਿ ਤੁਹਾਡੇ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਘਰ, ਅਰਥਾਤ ਤੀਜੇ ਘਰ ਦੇ ਵੀ ਸੁਆਮੀ ਹਨ ਅਤੇ ਅਜਿਹੇ ਵਿੱਚ, ਤੁਸੀਂ ਆਪਣੇ ਯਤਨਾਂ ਅਤੇ ਮਜ਼ਬੂਤ ਇੱਛਾ ਸ਼ਕਤੀ ਦੇ ਮਾਧਿਅਮ ਤੋਂ ਆਪਣੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆ ਸਕੋਗੇ। ਇਸ ਤੋਂ ਇਲਾਵਾ, ਸ਼ੁੱਕਰ ਗੋਚਰ ਦੀ ਅਵਧੀ ਵਿੱਚ ਤੁਸੀਂ ਭੋਗ-ਵਿਲਾਸਤਾ ਅਤੇ ਸੁੱਖ-ਸੁਵਿਧਾਵਾਂ ਦਾ ਪੂਰੀ ਤਰ੍ਹਾਂ ਅਨੰਦ ਲੈ ਸਕੋਗੇ।
ਉਪਾਅ: ਸ਼ੁਭ ਨਤੀਜੇ ਪ੍ਰਾਪਤ ਕਰਨ ਲਈ ਰੋਜ਼ਾਨਾ ਇਤਰ, ਖਾਸ ਤੌਰ 'ਤੇ ਚੰਦਨ ਤੋਂ ਬਣੇ ਇਤਰ ਜਾਂ ਪਰਫਿਊਮ ਦੀ ਵਰਤੋਂ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸ਼ੁੱਕਰ ਦੇਵ 28 ਜਨਵਰੀ 2025 ਨੂੰ ਮੀਨ ਰਾਸ਼ੀ ਵਿੱਚ ਗੋਚਰ ਕਰਨਗੇ।
2. ਸ਼ੁੱਕਰ ਦੀ ਉੱਚ ਰਾਸ਼ੀ ਕਿਹੜੀ ਹੈ?
ਜੋਤਿਸ਼ ਦੇ ਅਨੁਸਾਰ, ਮੀਨ ਰਾਸ਼ੀ ਵਿੱਚ ਸ਼ੁੱਕਰ ਉੱਚ ਸਥਿਤੀ ਵਿੱਚ ਹੁੰਦੇ ਹਨ।
3. ਮੀਨ ਰਾਸ਼ੀ ਦੇ ਸੁਆਮੀ ਕੌਣ ਹਨ?
ਰਾਸ਼ੀ ਚੱਕਰ ਦੀ ਬਾਰ੍ਹਵੀ ਅਤੇ ਆਖ਼ਰੀ ਰਾਸ਼ੀ ਮੀਨ ਦੇ ਸੁਆਮੀ ਗ੍ਰਹਿ ਬ੍ਰਹਸਪਤੀ ਦੇਵ ਹਨ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






