ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ
ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ 12 ਫਰਵਰੀ, 2025 ਨੂੰ ਰਾਤ 09:40 ਵਜੇ ਹੋਣ ਜਾ ਰਿਹਾ ਹੈ।ਜੋਤਿਸ਼ ਵਿੱਚ, ਸੂਰਜ ਦੇਵਤਾ ਨੂੰ ਗ੍ਰਹਾਂ ਦਾ ਰਾਜਾ ਕਿਹਾ ਜਾਂਦਾ ਹੈ। ਹੁਣ ਫਰਵਰੀ ਦੇ ਮਹੀਨੇ ਵਿੱਚ, ਸੂਰਜ ਸ਼ਨੀ ਦੀ ਰਾਸ਼ੀ ਕੁੰਭ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਇਸ ਸਮੇਂ, ਜਾਤਕਾਂ ਨੂੰ ਹੌਲੀ-ਹੌਲੀ ਸਕਾਰਾਤਮਕ ਨਤੀਜੇ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕੁੰਭ ਰਾਸ਼ੀ ਵਿੱਚ ਸੂਰਜ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਵੈਦਿਕ ਜੋਤਿਸ਼ ਵਿੱਚ, ਸੂਰਜ ਨੂੰ ਸਾਰੇ ਗ੍ਰਹਾਂ ਦੇ ਰਾਜਾ ਦਾ ਖਿਤਾਬ ਦਿੱਤਾ ਗਿਆ ਹੈ। ਸੂਰਜ ਦਾ ਦੂਜੇ ਗ੍ਰਹਾਂ ਉੱਤੇ ਮਜ਼ਬੂਤ ਅਧਿਕਾਰ, ਉੱਤਮਤਾ ਅਤੇ ਦਬਦਬਾ ਹੈ। ਬਾਕੀ ਅੱਠ ਗ੍ਰਹਿ ਸੂਰਜ ਤੋਂ ਊਰਜਾ ਅਤੇ ਕਿਰਪਾ ਪ੍ਰਾਪਤ ਕਰਦੇ ਹਨ। ਸੂਰਜ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਵਿਅਕਤੀ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਜੇਕਰ ਸੂਰਜ ਕੁੰਡਲੀ ਵਿੱਚ ਮਜ਼ਬੂਤ ਸਥਿਤੀ ਵਿੱਚ ਹੋਵੇ, ਜਿਵੇਂ ਕਿ ਮੇਖ਼ ਰਾਸ਼ੀ ਜਾਂ ਸਿੰਘ ਰਾਸ਼ੀ ਵਿੱਚ ਹੋਵੇ, ਤਾਂ ਜਾਤਕ ਦਾ ਜੀਵਨ ਸ਼ਾਨਦਾਰ ਹੁੰਦਾ ਹੈ। ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਸੂਰਜ ਦੀ ਚਾਲ ਹਰ ਵਿਅਕਤੀ ਦੇ ਜੀਵਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਸੂਰਜ ਸਿਧਾਂਤਾਂ ‘ਤੇ ਚੱਲਣਾ ਸਿਖਾਓਂਦੇ ਹਨ ਅਤੇ ਇਹ ਗ੍ਰਹਿ ਪ੍ਰਸ਼ਾਸਨ, ਮੁੱਲਾਂਕਣ ਕਰਨ ਅਤੇ ਫੈਸਲੇ ਲੈਣ ਦੀ ਸ਼ਕਤੀ ਦੀ ਪ੍ਰਤੀਨਿਧਤਾ ਕਰਦੇ ਹਨ। ਆਓ ਹੁਣ ਵੇਖੀਏ ਕਿਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਸਾਰੀਆਂ 12 ਰਾਸ਼ੀਆਂ ’ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Sun Transit In Aquarius
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : सूर्य का कुंभ राशि में गोचर
ਕੁੰਭ ਰਾਸ਼ੀ ਵਿੱਚ ਸੂਰਜ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਇਸ ਗੋਚਰ ਦੇ ਦੌਰਾਨ ਸੂਰਜ ਮੇਖ਼ ਰਾਸ਼ੀ ਦੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ ਅਤੇ ਇਹ ਤੁਹਾਡੇ ਪੰਜਵੇਂ ਘਰ ਦਾ ਸੁਆਮੀ ਹੈ। ਤੁਹਾਡੇ ਗਿਆਰ੍ਹਵੇਂ ਘਰ ਵਿੱਚ ਸੂਰਜ ਦੀ ਮੌਜੂਦਗੀ ਦੇ ਕਾਰਨ, ਤੁਹਾਨੂੰ ਤਰੱਕੀ ਅਤੇ ਮੌਕੇ ਮਿਲਣਗੇ। ਤੁਹਾਨੂੰ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਦਾ ਸਹਿਯੋਗ ਮਿਲੇਗਾ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਚੰਗਾ ਸਹਿਯੋਗ ਮਿਲਣ ਦੀ ਸੰਭਾਵਨਾ ਹੈ। ਉਹ ਤੁਹਾਡੇ ਸ਼ਾਨਦਾਰ ਕੰਮ ਅਤੇ ਯੋਗਦਾਨ ਦੀ ਕਦਰ ਕਰਨਗੇ। ਕਾਰੋਬਾਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਸਾਥੀ ਦਾ ਸਹਿਯੋਗ ਮਿਲੇਗਾ ਅਤੇ ਤੁਸੀਂ ਚੰਗਾ ਮੁਨਾਫ਼ਾ ਕਮਾਓਗੇ।
ਵਿੱਤੀ ਜੀਵਨ ਦੀ ਗੱਲ ਕਰੀਏ ਤਾਂ ਇਸ ਸਮੇਂ ਤੁਹਾਡੀ ਆਮਦਨ ਵਿੱਚ ਵਾਧੇ ਦੀ ਸੰਭਾਵਨਾ ਹੈ। ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ।
ਤੁਹਾਡੀ ਨਿੱਜੀ ਜ਼ਿੰਦਗੀ ਵਿੱਚ, ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਰਿਸ਼ਤਾ ਮਜ਼ਬੂਤ ਹੋਵੇਗਾ। ਤੁਹਾਨੂੰ ਉਨ੍ਹਾਂ ਦਾ ਸਹਿਯੋਗ ਮਿਲੇਗਾ ਅਤੇ ਇਸ ਦੌਰਾਨ ਤੁਸੀਂ ਖੁਸ਼ ਮਹਿਸੂਸ ਕਰੋਗੇ।
ਸਿਹਤ ਦੀ ਗੱਲ ਕਰੀਏ ਤਾਂ,ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਸੀਂ ਆਪਣੀ ਹਿੰਮਤ ਅਤੇ ਨਿਡਰਤਾ ਦੇ ਕਾਰਨ ਵਧੇਰੇ ਤੰਦਰੁਸਤ ਅਤੇ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ।
ਉਪਾਅ: ਤੁਸੀਂ ਹਰ ਰੋਜ਼ 19 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਚੌਥੇ ਘਰ ਦਾ ਸੁਆਮੀ ਸੂਰਜ ਹੈ ਅਤੇ ਹੁਣ ਇਹ ਇਸ ਰਾਸ਼ੀ ਦੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਗੋਚਰ ਦੇ ਦੌਰਾਨ, ਤੁਹਾਨੂੰ ਆਪਣੇ ਯਤਨਾਂ ਨਾਲ਼ ਸਫਲਤਾ ਅਤੇ ਉਪਲੱਬਧੀਆਂ ਮਿਲਣ ਦੀ ਸੰਭਾਵਨਾ ਹੈ।
ਕਰੀਅਰ ਦੇ ਖੇਤਰ ਵਿੱਚ, ਤੁਹਾਡੀ ਸਖ਼ਤ ਮਿਹਨਤ ਅਤੇ ਪ੍ਰਤੀਬੱਧਤਾ ਦੇ ਕਾਰਨ ਇਸ ਸਮੇਂ ਦੌਰਾਨ ਤੁਹਾਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਯਤਨਾਂ ਲਈ ਕੁਝ ਹੋਰ ਲਾਭ ਵੀ ਮਿਲ ਸਕਦੇ ਹਨ।
ਕਾਰੋਬਾਰ ਬਾਰੇ ਗੱਲ ਕਰੀਏ ਤਾਂ, ਤੁਹਾਡੇ ਵਿਲੱਖਣ ਹੁਨਰ ਅਤੇ ਵੱਖਰੇ ਦ੍ਰਿਸ਼ਟੀਕੋਣ ਕਾਰੋਬਾਰ ਵਿੱਚ ਪ੍ਰਾਪਤੀ ਅਤੇ ਤਰੱਕੀ ਦਾ ਰਾਹ ਪੱਧਰਾ ਕਰ ਸਕਦੇ ਹਨ।
ਇਹ ਗੋਚਰ ਤੁਹਾਡੇ ਲਈ ਵਿੱਤੀ ਮਾਮਲਿਆਂ ਵਿੱਚ ਬਹੁਤ ਲਾਭਦਾਇਕ ਸਿੱਧ ਹੋਵੇਗਾ। ਬਹੁਤ ਘੱਟ ਕੋਸ਼ਿਸ਼ ਨਾਲ਼, ਪਰ ਇੱਕ ਰਣਨੀਤਕ ਪਹੁੰਚ ਨਾਲ, ਤੁਹਾਡੀ ਆਮਦਨ ਵਧ ਸਕਦੀ ਹੈ ਅਤੇ ਤੁਸੀਂ ਵਿੱਤੀ ਸਥਿਰਤਾ ਪ੍ਰਾਪਤ ਕਰ ਸਕਦੇ ਹੋ।
ਨਿੱਜੀ ਜ਼ਿੰਦਗੀ ਵਿੱਚ ਇਮਾਨਦਾਰੀ ਅਤੇ ਦੇਖਭਾਲ ਕਰਨ ਵਾਲੇ ਰਵੱਈਏ ਦੀ ਮੱਦਦ ਨਾਲ, ਤੁਸੀਂਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨਆਪਣੇ ਸਬੰਧਾਂ ਨੂੰ ਸਕਾਰਾਤਮਕ ਅਤੇ ਸ਼ਾਂਤੀਪੂਰਣ ਬਣਾ ਕੇ ਰੱਖ ਸਕੋਗੇ।
ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋਗੇ ਅਤੇ ਤੁਹਾਡੇ ਵਿੱਚ ਉੱਚ ਪੱਧਰ ਦੀ ਊਰਜਾ ਰਹੇਗੀ। ਇਸ ਦੇ ਨਾਲ ਹੀ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਬਹੁਤ ਮਜ਼ਬੂਤ ਰਹੇਗੀ।
ਉਪਾਅ: ਤੁਸੀਂ ਹਰ ਰੋਜ਼ ਲਿੰਗਾਸ਼ਟਕਮ ਦਾ ਪਾਠ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਇਸ ਗੋਚਰ ਦੇ ਦੌਰਾਨ ਸੂਰਜ ਗ੍ਰਹਿ ਮਿਥੁਨ ਰਾਸ਼ੀ ਦੇ ਨੌਵੇਂ ਘਰ ਵਿੱਚ ਗੋਚਰ ਕਰੇਗਾ ਅਤੇ ਇਹ ਤੁਹਾਡੇ ਤੀਜੇ ਘਰ ਦਾ ਸੁਆਮੀ ਹੈ। ਤੁਹਾਨੂੰ ਅਧਿਆਤਮਿਕ ਉਦੇਸ਼ਾਂ ਲਈ ਲੰਬੀ ਯਾਤਰਾ ਕਰਨੀ ਪੈ ਸਕਦੀ ਹੈ। ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਤੁਸੀਂ ਆਪਣੇ ਬੱਚਿਆਂ ਦੀ ਤਰੱਕੀ ਤੋਂ ਬਹੁਤ ਸੰਤੁਸ਼ਟ ਮਹਿਸੂਸ ਕਰੋਗੇ।
ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਹ ਤੁਹਾਨੂੰ ਸੰਤੁਸ਼ਟੀ ਅਤੇ ਉਪਲੱਬਧੀ ਦੀ ਭਾਵਨਾ ਦੇਵੇਗਾ।
ਕਾਰੋਬਾਰੀਆਂ ਨੂੰ ਰਵਾਇਤੀ ਕਾਰੋਬਾਰੀ ਕਾਰਜਾਂ ਦੀ ਬਜਾਏ ਸ਼ੇਅਰ ਬਜ਼ਾਰ ਤੋਂ ਵਧੇਰੇ ਮੁਨਾਫ਼ਾ ਹੋਣ ਦੀ ਉਮੀਦ ਹੈ। ਤੁਹਾਡੇ ਵਿੱਤੀ ਜੀਵਨ ਵਿੱਚ, ਆਪਣੀ ਸਖ਼ਤ ਮਿਹਨਤ ਅਤੇ ਪ੍ਰਤੀਬੱਧਤਾ ਦੇ ਕਾਰਨ ਤੁਹਾਨੂੰ ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਵਾਧੂ ਇਨਸੈਂਟਿਵ ਅਤੇ ਹੋਰ ਲਾਭ ਮਿਲ ਸਕਦੇ ਹਨ।
ਤੁਹਾਡੀ ਨਿੱਜੀ ਜ਼ਿੰਦਗੀ ਵਿੱਚ, ਤੁਸੀਂ ਆਪਣੇ ਜੀਵਨ ਸਾਥੀ ਦੇ ਪ੍ਰਤੀ ਵਧੇਰੇ ਪਿਆਰ ਰੱਖੋਗੇ ਅਤੇ ਉਸ ਦੀ ਪਰਵਾਹ ਕਰੋਗੇ। ਸਿਹਤ ਦੀ ਗੱਲ ਕਰੀਏ ਤਾਂ, ਤੁਹਾਡੀ ਹਿੰਮਤ ਅਤੇ ਦ੍ਰਿੜ ਇਰਾਦੇ ਕਾਰਨ ਤੁਹਾਡੀ ਸਮੁੱਚੀ ਸਿਹਤ ਨੂੰ ਲਾਭ ਹੋਵੇਗਾ।
ਉਪਾਅ:ਤੁਸੀਂ ਹਰ ਰੋਜ਼ 21 ਵਾਰ 'ॐ ਬੁੱਧਾਯ ਨਮਹ:' ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ
ਸੂਰਜ ਦਾ ਕੁੰਭ ਰਾਸ਼ੀ ਵਿੱਚ ਇਹ ਗੋਚਰ ਹੋਣ ਦੇ ਦੌਰਾਨ, ਸੂਰਜ ਦੇਵਤਾ ਕਰਕ ਰਾਸ਼ੀ ਦੇ ਅੱਠਵੇਂ ਘਰ ਵਿੱਚ ਹੋਣਗੇ ਅਤੇ ਉਹ ਇਸ ਰਾਸ਼ੀ ਦੇ ਦੂਜੇ ਘਰ ਦਾ ਸੁਆਮੀ ਹੈ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਤੁਹਾਨੂੰ ਕੁਝ ਅਣਕਿਆਸੀਆਂ ਘਟਨਾਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤੁਹਾਨੂੰ ਇਸ ਦੇ ਲਈ ਧਿਆਨ ਨਾਲ ਯੋਜਨਾ ਬਣਾਉਣ ਦੀ ਲੋੜ ਹੈ।
ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਵਿੱਚ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਰੁਕਾਵਟਾਂ ਕਾਰਜ ਸਥਾਨ ਵਿੱਚ ਤੁਹਾਡੀ ਤਰੱਕੀ ਵਿੱਚ ਰੁਕਾਵਟ ਪਾ ਸਕਦੀਆਂ ਹਨ। ਇਸ ਗੋਚਰ ਦੇ ਦੌਰਾਨ ਵਪਾਰੀਆਂ ਨੂੰ ਮੁਨਾਫ਼ੇ ਨਾਲੋਂ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਰਵਾਇਤੀ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਅਜਿਹੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ, ਜੇਕਰ ਤੁਸੀਂ ਸ਼ੇਅਰ ਬਜ਼ਾਰ ਤੋਂ ਪੈਸਾ ਕਮਾਉਂਦੇ ਹੋ, ਤਾਂ ਤੁਹਾਨੂੰ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਸੀਂ ਆਪਣੇ ਵਿੱਤੀ ਜੀਵਨ ਵਿੱਚ ਆਪਣੇ ਖਰਚਿਆਂ ਵਿੱਚ ਵਾਧਾ ਹੁੰਦਾ ਹੋਇਆ ਦੇਖੋਗੇ। ਇਸ ਕਾਰਨ, ਤੁਹਾਡੇ ਲਈ ਪੈਸੇ ਬਚਾਉਣੇ ਮੁਸ਼ਕਲ ਹੋ ਸਕਦੇ ਹਨ। ਤੁਹਾਡੀ ਨਿੱਜੀ ਜ਼ਿੰਦਗੀ ਵਿੱਚ, ਵਿਸ਼ਵਾਸ ਦੀ ਘਾਟ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮੱਤਭੇਦ ਪੈਦਾ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਹਤ ਦੇ ਮਾਮਲੇ ਵਿੱਚ ਤੁਸੀਂ ਬਹੁਤ ਵਧੀਆ ਮਹਿਸੂਸ ਨਹੀਂ ਕਰੋਗੇ, ਕਿਉਂਕਿ ਵਧੇ ਹੋਏ ਖਰਚਿਆਂ ਨੂੰ ਸੰਭਾਲਣਾ ਤੁਹਾਡੇ ਲਈ ਚੁਣੌਤੀਪੂਰਣ ਹੋ ਸਕਦਾ ਹੈ।
ਉਪਾਅ:ਤੁਸੀਂ ਹਰ ਰੋਜ਼ 11 ਵਾਰ 'ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਕੁੰਭ ਰਾਸ਼ੀ ਵਿੱਚ ਸੂਰਜ ਦੇ ਗੋਚਰ ਦੇ ਦੌਰਾਨ, ਸੂਰਜ ਸਿੰਘ ਰਾਸ਼ੀ ਦੇ ਸੱਤਵੇਂ ਘਰ ਵਿੱਚ ਹੋਵੇਗਾ। ਇਸ ਰਾਸ਼ੀ ਦੇ ਪਹਿਲੇ ਘਰ ਦਾ ਸੁਆਮੀ ਸੂਰਜ ਹੈ। ਇਸ ਸਮੇਂ, ਤੁਹਾਨੂੰ ਨਵੇਂ ਦੋਸਤ ਬਣਾਉਣ ਅਤੇ ਦੂਜਿਆਂ ਨਾਲ ਚੰਗੇ ਸਬੰਧ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਉਮੀਦ ਹੈ। ਇਹ ਮੌਕੇ ਸੁਵਿਧਾਜਣਕ ਹੋਣਗੇ ਅਤੇ ਤੁਸੀਂ ਉਨ੍ਹਾਂ ਦੇ ਅਨੁਸਾਰ ਆਸਾਨੀ ਨਾਲ ਆਪਣੇ-ਆਪ ਨੂੰ ਢਾਲ ਸਕੋਗੇ ਅਤੇ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ। ਵਪਾਰੀਆਂ ਨੂੰ ਸ਼ੇਅਰ ਬਜ਼ਾਰ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ। ਇਹ ਤੁਹਾਡੇ ਲਈ ਰਵਾਇਤੀ ਕਾਰੋਬਾਰ ਨਾਲੋਂ ਵਧੇਰੇ ਲਾਭਦਾਇਕ ਸਿੱਧ ਹੋ ਸਕਦਾ ਹੈ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਨੂੰ ਕਾਫ਼ੀ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਤੁਸੀਂ ਸੰਤੁਸ਼ਟ ਮਹਿਸੂਸ ਕਰੋਗੇ ਅਤੇ ਪੈਸੇ ਵੀ ਬਚਾ ਸਕੋਗੇ।
ਨਿੱਜੀ ਪੱਧਰ 'ਤੇ,ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਇੱਕ ਦੋਸਤਾਨਾ ਰਿਸ਼ਤਾ ਹੋਵੇਗਾ ਅਤੇ ਤੁਹਾਡੇ ਦੋਵਾਂ ਵਿਚਕਾਰ ਚੰਗਾ ਤਾਲਮੇਲ ਹੋਵੇਗਾ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਵਧੇਗੀ ਅਤੇ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਸਿਹਤ ਦੀ ਗੱਲ ਕਰੀਏ ਤਾਂ ਤੁਸੀਂ ਸਰੀਰਕ ਤੌਰ 'ਤੇ ਸਿਹਤਮੰਦ ਰਹੋਗੇ ਅਤੇ ਇਹ ਤੁਹਾਨੂੰ ਸਕਾਰਾਤਮਕ ਸੋਚ ਅਤੇ ਊਰਜਾ ਪ੍ਰਾਪਤ ਕਰਨ ਵਿੱਚ ਮੱਦਦ ਕਰੇਗਾ।
ਉਪਾਅ:ਤੁਸੀਂ ਹਰ ਰੋਜ਼ 11 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਬਾਰ੍ਹਵੇਂ ਘਰ ਦਾ ਸੁਆਮੀ ਸੂਰਜ ਦੇਵਤਾ ਹੈ ਅਤੇ ਹੁਣ ਉਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੌਰਾਨ, ਤੁਹਾਡੇ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਮਹੱਤਵਪੂਰਣ ਵਿਕਾਸ ਹੋਣ ਦੀ ਉਮੀਦ ਹੈ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਡਾ ਮਨ ਅਧਿਆਤਮਿਕ ਉਦੇਸ਼ਾਂ ਲਈ ਲੰਬੀ ਯਾਤਰਾ 'ਤੇ ਜਾਣ ਦਾ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਤੁਸੀਂ ਆਪਣੇ ਬੱਚਿਆਂ ਦੀ ਤਰੱਕੀ ਅਤੇ ਉਪਲੱਬਧੀਆਂ ਤੋਂ ਖੁਸ਼ੀ ਮਹਿਸੂਸ ਕਰੋਗੇ।
ਕਰੀਅਰ ਦੇ ਖੇਤਰ ਵਿੱਚ, ਇਸ ਗੋਚਰ ਦੇ ਦੌਰਾਨ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਹ ਮੌਕੇ ਤੁਹਾਡੀਆਂ ਇੱਛਾਵਾਂ ਦੇ ਅਨੁਸਾਰ ਹੋਣਗੇ ਅਤੇ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਸੰਤੁਸ਼ਟ ਮਹਿਸੂਸ ਕਰੋਗੇ। ਕਾਰੋਬਾਰੀਆਂ ਦੀ ਗੱਲ ਕਰੀਏ ਤਾਂ, ਉਹ ਰਵਾਇਤੀ ਕਾਰੋਬਾਰ ਨਾਲੋਂ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਕੇ ਵਧੇਰੇ ਮੁਨਾਫ਼ਾ ਪ੍ਰਾਪਤ ਕਰਨਗੇ। ਵਿੱਤੀ ਮੋਰਚੇ 'ਤੇ,ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਨੂੰ ਆਪਣੀ ਮਿਹਨਤ ਅਤੇ ਪ੍ਰਤੀਬੱਧਤਾ ਦੇ ਕਾਰਨ ਇਨਸੈਂਟਿਵ ਅਤੇ ਹੋਰ ਇਨਾਮ ਮਿਲ ਸਕਦੇ ਹਨ।
ਨਿੱਜੀ ਪੱਧਰ 'ਤੇ, ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਵਧੇਰੇ ਪਿਆਰ ਨਾਲ ਪੇਸ਼ ਆਓਗੇ। ਇਹ ਦੂਜਿਆਂ ਲਈ ਪਿਆਰ ਭਰੇ ਰਿਸ਼ਤੇ ਦੀ ਇੱਕ ਉਦਾਹਰਣ ਕਾਇਮ ਕਰੇਗਾ। ਸਿਹਤ ਦੀ ਗੱਲ ਕਰੀਏ ਤਾਂ, ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਡੀ ਹਿੰਮਤ ਅਤੇ ਦ੍ਰਿੜ ਇਰਾਦੇ ਕਾਰਨ ਤੁਹਾਡੀ ਸਰੀਰਕ ਅਤੇ ਭਾਵਨਾਤਮਕ ਸਿਹਤ ਦੋਵੇਂ ਚੰਗੇ ਰਹਿਣਗੇ।
ਉਪਾਅ: ਤੁਸੀਂ ਬੁੱਧਵਾਰ ਦੇ ਦਿਨ ਲਕਸ਼ਮੀ ਨਰਾਇਣ ਭਗਵਾਨ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ‘ਤੇ, ਸੂਰਜ ਦੇਵਤਾ ਤੁਲਾ ਰਾਸ਼ੀ ਦੇ ਪੰਜਵੇਂ ਘਰ ਵਿੱਚ ਮੌਜੂਦ ਹੋਣਗੇ। ਸੂਰਜ ਤੁਲਾ ਰਾਸ਼ੀ ਦੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਡਾ ਮਨ ਅਧਿਆਤਮਿਕ ਉਦੇਸ਼ਾਂ ਲਈ ਲੰਬੀ ਯਾਤਰਾ 'ਤੇ ਜਾਣ ਦਾ ਹੋ ਸਕਦਾ ਹੈ। ਤੁਸੀਂ ਆਪਣੇ ਬੱਚੇ ਦੀ ਤਰੱਕੀ ਤੋਂ ਖੁਸ਼ ਹੋਵੋਗੇ।
ਕਰੀਅਰ ਦੇ ਖੇਤਰ ਵਿੱਚ, ਇਸ ਗੋਚਰ ਦੇ ਦੌਰਾਨ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਹਨਾਂ ਮੌਕਿਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਸੰਤੁਸ਼ਟ ਮਹਿਸੂਸ ਕਰੋਗੇ। ਕਾਰੋਬਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਰਵਾਇਤੀ ਕਾਰੋਬਾਰ ਨਾਲੋਂ ਸ਼ੇਅਰ ਬਜ਼ਾਰ ਤੋਂ ਜ਼ਿਆਦਾ ਮੁਨਾਫ਼ਾ ਮਿਲੇਗਾ। ਵਿੱਤੀ ਪੱਧਰ 'ਤੇ, ਇਸ ਦੌਰਾਨ ਤੁਹਾਨੂੰ ਆਪਣੀ ਮਿਹਨਤ ਅਤੇ ਯਤਨਾਂ ਦੇ ਕਾਰਨ ਇਨਸੈਂਟਿਵ ਮਿਲ ਸਕਦੇ ਹਨ।
ਤੁਹਾਡੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ, ਤੁਹਾਡੇ ਸਾਥੀ ਦੇ ਪ੍ਰਤੀ ਤੁਹਾਡਾ ਪਿਆਰ ਭਰਿਆ ਵਿਵਹਾਰ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਵੇਗਾ। ਸਿਹਤ ਦੇ ਮਾਮਲੇ ਵਿੱਚ, ਤੁਸੀਂ ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕਰੋਗੇ। ਇਹ ਇੱਕ ਸਕਾਰਾਤਮਕ ਅਤੇ ਆਸ਼ਾਵਾਦੀ ਰਵੱਈਆ ਰੱਖਣ ਕਾਰਨ ਹੋ ਸਕਦਾ ਹੈ।
ਉਪਾਅ:ਤੁਸੀਂ ਹਰ ਰੋਜ਼ 34 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ
ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ਦੇ ਦੌਰਾਨ ਦਸਵੇਂ ਘਰ ਦਾ ਸੁਆਮੀ ਸੂਰਜ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੋਵੇਗਾ। ਇਸ ਦੌਰਾਨ, ਤੁਹਾਡੀਆਂ ਸੁੱਖ-ਸਹੂਲਤਾਂ ਵਿੱਚ ਵਾਧਾ ਹੋ ਸਕਦਾ ਹੈ। ਤੁਹਾਨੂੰ ਜਾਇਦਾਦ ਤੋਂ ਭਾਰੀ ਮੁਨਾਫ਼ਾ ਹੋਣ ਦੀ ਉਮੀਦ ਹੈ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣਗੇ, ਜੋ ਤੁਹਾਨੂੰ ਸੰਤੁਸ਼ਟੀ ਦੇਣਗੇ। ਇਸ ਦੇ ਨਾਲ ਹੀ, ਕਾਰੋਬਾਰੀਆਂ ਨੂੰ ਰਵਾਇਤੀ ਕਾਰੋਬਾਰ ਨਾਲੋਂ ਸ਼ੇਅਰ ਬਜ਼ਾਰ ਤੋਂ ਵਧੇਰੇ ਮੁਨਾਫ਼ਾ ਹੋਣ ਦੀ ਉਮੀਦ ਹੈ। ਵਿੱਤੀ ਪੱਧਰ 'ਤੇ, ਤੁਹਾਨੂੰ ਆਪਣੀ ਸਖ਼ਤ ਮਿਹਨਤ ਅਤੇ ਪ੍ਰਤੀਬੱਧਤਾ ਦੇ ਕਾਰਨ ਇਸ ਦੌਰਾਨ ਇਨਸੈਂਟਿਵ ਮਿਲ ਸਕਦਾ ਹੈ।
ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ,ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਸੀਂ ਆਪਣੇ ਰਿਸ਼ਤੇ ਵਿੱਚ ਵਧੇਰੇ ਇਮਾਨਦਾਰ ਅਤੇ ਆਪਣੇ ਸਾਥੀ ਦੇ ਪ੍ਰਤੀ ਪ੍ਰਤੀਬੱਧ ਰਹੋਗੇ। ਇਸ ਨਾਲ ਤੁਹਾਡੇ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਸਿਹਤ ਦੇ ਮਾਮਲੇ ਵਿੱਚ, ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋਗੇ। ਹਾਲਾਂਕਿ, ਤੁਹਾਨੂੰ ਆਪਣੀ ਮਾਂ ਦੀ ਸਿਹਤ ਲਈ ਕੁਝ ਪੈਸੇ ਬਚਾਉਣੇ ਪੈ ਸਕਦੇ ਹਨ।
ਉਪਾਅ: ਤੁਸੀਂ ਹਰ ਰੋਜ਼ 44 ਵਾਰ 'ॐ ਮੰਦਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਸੂਰਜ ਦਾ ਇਹ ਗੋਚਰ ਧਨੂੰ ਰਾਸ਼ੀ ਦੇ ਤੀਜੇ ਘਰ ਵਿੱਚ ਹੋਣ ਵਾਲਾ ਹੈ। ਇਸ ਰਾਸ਼ੀ ਦੇ ਨੌਵੇਂ ਘਰ ਦਾ ਸੁਆਮੀ ਸੂਰਜ ਹੈ। ਕੁੰਭ ਰਾਸ਼ੀ ਵਿੱਚ ਸੂਰਜ ਦੇ ਗੋਚਰ ਦੇ ਦੌਰਾਨ ਤੁਹਾਨੂੰ ਅਧਿਆਤਮਿਕ ਉਦੇਸ਼ਾਂ ਲਈ ਲੰਬੀ ਯਾਤਰਾ 'ਤੇ ਜਾਣਾ ਪੈ ਸਕਦਾ ਹੈ। ਤੁਸੀਂ ਆਪਣੇ ਬੱਚੇ ਦੀ ਤਰੱਕੀ ਤੋਂ ਖੁਸ਼ ਮਹਿਸੂਸ ਕਰ ਸਕਦੇ ਹੋ। ਇਸ ਦੌਰਾਨ ਤੁਸੀਂ ਜੋ ਵੀ ਬੋਲੋਗੇ, ਲੋਕ ਤੁਹਾਡੀ ਗੱਲ 'ਤੇ ਵਿਸ਼ਵਾਸ ਕਰਨਗੇ।
ਕਰੀਅਰ ਦੇ ਮਾਮਲੇ ਵਿੱਚ, ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਕਾਰੋਬਾਰੀਆਂ ਨੂੰ ਆਯਾਤ-ਨਿਰਯਾਤ ਦੇ ਖੇਤਰ ਵਿੱਚ ਵਧੇਰੇ ਮੁਨਾਫ਼ਾ ਹੋਣ ਦੀ ਉਮੀਦ ਹੈ। ਆਰਥਿਕ ਜੀਵਨ ਵਿੱਚ, ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਕਿਉਂਕਿ ਤੁਹਾਡੇ ਕੋਲ ਇਸ ਸਮੇਂ ਕਾਫ਼ੀ ਫੰਡ ਹੋਣਗੇ, ਇਸ ਲਈ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਆਪਣੀ ਨਿੱਜੀ ਜ਼ਿੰਦਗੀ ਵਿੱਚ, ਤੁਸੀਂ ਇਸ ਸਮੇਂ ਆਪਣੇ ਜੀਵਨ ਸਾਥੀ ਤੋਂ ਜੀਵਨ ਦੇ ਹਰ ਖੇਤਰ ਵਿੱਚ ਸਹਿਯੋਗ ਦੀ ਉਮੀਦ ਕਰ ਸਕਦੇ ਹੋ। ਸਿਹਤ ਦੇ ਮਾਮਲੇ ਵਿੱਚ, ਤੁਹਾਡੀ ਹਿੰਮਤ ਦੇ ਕਾਰਨ, ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਮਜ਼ਬੂਤ ਰਹੇਗੀ।
ਉਪਾਅ: ਤੁਸੀਂ ਹਰ ਰੋਜ਼ 11 ਵਾਰ 'ॐ ਨਮੋ ਸ਼ਿਵਾਯ' ਮੰਤਰ ਦਾ ਜਾਪ ਕਰੋ।
ਮਕਰ ਰਾਸ਼ੀ
ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ਦੇ ਦੌਰਾਨ ਸੂਰਜ ਦੇਵਤਾ ਮਕਰ ਰਾਸ਼ੀ ਦੇ ਦੂਜੇ ਘਰ ਵਿੱਚ ਰਹਿਣਗੇ ਅਤੇ ਇਹ ਇਸ ਰਾਸ਼ੀ ਦੇ ਅੱਠਵੇਂ ਘਰ ਦੇ ਸੁਆਮੀ ਹਨ। ਤੁਹਾਡੀ ਕੋਸ਼ਿਸ਼ ਵਿੱਚ ਕਮੀ ਆਉਣ ਨਾਲ ਤੁਹਾਡੀ ਚਿੰਤਾ ਵਧ ਸਕਦੀ ਹੈ।
ਕਰੀਅਰ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਾਵਧਾਨੀ ਨਾਲ ਯੋਜਨਾ ਬਣਾਉਣ ਅਤੇ ਇਸ ਨੂੰ ਪੂਰਾ ਕਰਨ ਦੀ ਲੋੜ ਹੈ। ਇਸ ਤੋਂ ਬਿਨਾਂ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰ ਵਿੱਚ, ਤੁਹਾਨੂੰ ਆਪਣੇ ਮੁਨਾਫੇ ਨੂੰ ਵਧਾਉਣ ਲਈ ਇੱਕ ਮਜ਼ਬੂਤ ਰਣਨੀਤੀ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਵਿੱਤੀ ਜੀਵਨ ਵਿੱਚ ਤੁਹਾਡੇ ਲਈ ਵਧਦੇ ਹੋਏ ਖਰਚਿਆਂ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ। ਤੁਹਾਨੂੰ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਧੇਰੇ ਪੈਸੇ ਦੀ ਲੋੜ ਹੋ ਸਕਦੀ ਹੈ।
ਨਿੱਜੀ ਜੀਵਨ ਵਿੱਚ ਤੁਹਾਡੀ ਆਪਣੇ ਸਾਥੀ ਦੇ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ। ਤੁਹਾਡੇ ਦੋਵਾਂ ਦੇ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ।ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਡੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਬਣਾ ਕੇ ਰੱਖਣ ਲਈ ਤੁਹਾਨੂੰ ਆਪਣੇ ਵੱਲੋਂ ਤਾਲਮੇਲ ਬਣਾ ਕੇ ਚੱਲਣ ਦੀ ਲੋੜ ਹੈ। ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਇਸ ਗੋਚਰ ਦੇ ਸਮੇਂ ਅੱਖਾਂ ਅਤੇ ਦੰਦਾਂ ਵਿੱਚ ਤੇਜ਼ ਦਰਦ ਹੋ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਨਾਲ਼ ਨਿਪਟਣ ਦੇ ਲਈ ਤੁਹਾਨੂੰ ਸਹੀ ਇਲਾਜ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ :ਤੁਸੀਂ ਹਰ ਰੋਜ਼ 11 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।
ਕੁੰਭ ਰਾਸ਼ੀ
ਸੂਰਜ ਕੁੰਭ ਰਾਸ਼ੀ ਦੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ‘ਤੇ ਉਹ ਤੁਹਾਡੇ ਪਹਿਲੇ ਘਰ ਵਿੱਚ ਰਹਿਣਗੇ। ਸੂਰਜ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ‘ਤੇ ਤੁਹਾਨੂੰ ਆਪਣੇ ਦੋਸਤਾਂ ਦੇ ਸਬੰਧ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਯਾਤਰਾ ਦੇ ਦੌਰਾਨ ਸੰਘਰਸ਼ ਕਰਨਾ ਪੈ ਸਕਦਾ ਹੈ।
ਕਰੀਅਰ ਬਾਰੇ ਗੱਲ ਕਰੀਏ, ਤਾਂ ਤੁਹਾਡੇ ‘ਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਵਧ ਸਕਦਾ ਹੈ। ਤੁਹਾਨੂੰ ਯੋਜਨਾ ਬਣਾ ਕੇ ਚੱਲਣ, ਵਿਵਸਥਿਤ ਤਰੀਕੇ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਵਪਾਰੀ ਉੱਚ ਮੁਨਾਫਾ ਕਮਾਉਣ ਅਤੇ ਇੱਕ ਉਦਯੋਗਪਤੀ ਦੇ ਰੂਪ ਵਿੱਚ ਸਫਲ ਹੋਣ ਲਈ ਸਾਵਧਾਨੀ ਨਾਲ ਕੰਮ ਕਰਨ। ਪੈਸੇ ਦੇ ਮਾਮਲੇ ਵਿੱਚ ਤੁਹਾਨੂੰ ਇਸ ਅਵਧੀ ਦੇ ਦੌਰਾਨ ਬੱਚਤ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਵੇਂ ਤੁਸੀਂ ਪੈਸੇ ਕਮਾ ਰਹੇ ਹੋ, ਪਰ ਇਸ ਪੈਸੇ ਦੀ ਬੱਚਤ ਕਰਨਾ ਤੁਹਾਡੇ ਲਈ ਚੁਣੌਤੀਪੂਰਣ ਸਿੱਧ ਹੋ ਸਕਦਾ ਹੈ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ, ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਈਗੋ ਦੇ ਕਾਰਨ ਮੱਤਭੇਦ ਪੈਦਾ ਹੋਣ ਦੀ ਸੰਭਾਵਨਾ ਹੈ। ਇਹ ਪਰਿਵਾਰਕ ਮੁੱਦਿਆਂ ਦੇ ਕਾਰਨ ਹੋ ਸਕਦਾ ਹੈ। ਸਿਹਤ ਦੇ ਮਾਮਲੇ ਵਿੱਚ,ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਨੂੰ ਆਪਣੇ ਪੱਟਾਂ, ਲੱਤਾਂ ਜਾਂ ਇਸ ਤਰ੍ਹਾਂ ਦੇ ਹਿੱਸਿਆਂ ਵਿੱਚ ਗੰਭੀਰ ਦਰਦ ਹੋਣ ਦੀ ਸੰਭਾਵਨਾ ਹੈ।
ਉਪਾਅ : ਤੁਸੀਂ ਸ਼ਨੀਵਾਰ ਦੇ ਦਿਨ ਗਰੀਬ ਲੋਕਾਂ ਨੂੰ ਅੰਨ ਦਾ ਦਾਨ ਕਰੋ।
ਮੀਨ ਰਾਸ਼ੀ
ਸੂਰਜ ਮੀਨ ਰਾਸ਼ੀ ਦੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਉਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਮੌਜੂਦ ਹੋਵੇਗਾ। ਤੁਹਾਨੂੰ ਖਰਚਿਆਂ ਵਿੱਚ ਵਾਧੇ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਖਰਚਿਆਂ ਨੂੰ ਸੰਭਾਲਣ ਲਈ ਕਰਜ਼ਾ ਲੈਣਾ ਪੈ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ ਤੁਹਾਡੇ ‘ਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਵਧ ਸਕਦਾ ਹੈ। ਤੁਸੀਂ ਬਿਹਤਰ ਮੌਕਿਆਂ ਦੇ ਲਈ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ। ਕਾਰੋਬਾਰ ਦੇ ਖੇਤਰ ਵਿੱਚ, ਆਪਣੇ ਮੁਨਾਫੇ ਨੂੰ ਵਧਾਉਣ ਅਤੇ ਸਥਿਰਤਾ ਨੂੰ ਕਾਇਮ ਰੱਖਣ ਲਈ ਤੁਹਾਨੂੰ ਆਪਣੇ ਵਪਾਰ ਨੂੰ ਚੰਗੇ ਤਰੀਕੇ ਨਾਲ਼ ਚਲਾਉਣ ਦੀ ਜ਼ਰੂਰਤ ਹੈ। ਵਿੱਤੀ ਜੀਵਨ ਵਿੱਚ, ਤੁਹਾਨੂੰ ਆਪਣੇ ਖਰਚਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਤੁਹਾਡੇ ਲਈ ਧਨ-ਹਾਨੀ ਹੋਣ ਦੇ ਯੋਗ ਵੀ ਬਣ ਰਹੇ ਹਨ।
ਨਿੱਜੀ ਜੀਵਨ ਵਿੱਚ, ਆਰਥਿਕ ਸਮੱਸਿਆਵਾਂ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਪਿਆਰੇ ਜਾਂ ਸਾਥੀ ਦੇ ਵਿਚਕਾਰ ਬਹਿਸ ਹੋਣ ਦੀ ਸੰਭਾਵਨਾ ਹੈ। ਸਿਹਤ ਦੇ ਪੱਖ ਤੋਂ ਦੇਖੀਏ ਤਾਂ,ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਨੂੰ ਤਣਾਅ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ, ਖਾਸ ਤੌਰ ‘ਤੇ ਤੁਹਾਨੂੰ ਪੈਰਾਂ ਅਤੇ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਉਪਾਅ :ਤੁਸੀਂ ਹਰ ਰੋਜ਼ 21 ਵਾਰ 'ॐ ਗੁਰੂਵੇ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸੂਰਜ ਦਾ ਕੁੰਭ ਰਾਸ਼ੀ ਵਿੱਚ ਗੋਚਰ 12 ਫਰਵਰੀ ਨੂੰ ਹੋਵੇਗਾ।
2. ਵੈਦਿਕ ਜੋਤਿਸ਼ ਵਿੱਚ ਸੂਰਜ ਕੀ ਦਰਸਾਉਂਦਾ ਹੈ?
ਸੂਰਜ ਆਤਮਾ, ਸ਼ਕਤੀ, ਘਮੰਡ, ਅਗਵਾਈ ਕਰਨ ਦੇ ਗੁਣ ਅਤੇ ਪਿਤਾ ਦਾ ਕਾਰਕ ਹੈ।
3. ਕੁੰਭ ਰਾਸ਼ੀ ਦਾ ਸੁਆਮੀ ਗ੍ਰਹਿ ਕੌਣ ਹੈ?
ਕੁੰਭ ਰਾਸ਼ੀ ਦਾ ਸੁਆਮੀ ਗ੍ਰਹਿ ਸ਼ਨੀ ਦੇਵ ਹੈ।
4. ਕੁੰਭ ਰਾਸ਼ੀ ਲਈ ਅਨੁਕੂਲ ਰਾਸ਼ੀਆਂ ਕਿਹੜੀਆਂ ਹਨ?
ਕੁੰਭ ਰਾਸ਼ੀ ਲਈ ਅਨੁਕੂਲ ਰਾਸ਼ੀਆਂ ਮਿਥੁਨ ਅਤੇ ਤੁਲਾ ਹਨ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






