ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ (28 ਜੁਲਾਈ, 2025)
ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ 28 ਜੁਲਾਈ, 2025 ਨੂੰ ਸ਼ਾਮ 07:02 ਵਜੇ ਹੋਵੇਗਾ।ਜਿਵੇਂ ਕਿ ਜੋਤਿਸ਼ ਪ੍ਰੇਮੀ ਜਾਣਦੇ ਹਨ ਕਿ ਮੰਗਲ ਗ੍ਰਹਿ ਨਾ ਕੇਵਲ ਗ੍ਰਹਾਂ ਦਾ ਸੈਨਾਪਤੀ ਹੈ, ਸਗੋਂ ਇਸ ਨੂੰ ਖੂਨ, ਮਿੱਝ, ਲੜਾਈਆਂ, ਯੁੱਧ ਅਤੇ ਬਿਜਲੀ ਵਰਗੇ ਖੇਤਰਾਂ ਦਾ ਕਾਰਕ ਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਮੰਗਲ ਗ੍ਰਹਿ ਦਾ ਤਕਨੀਕੀ ਖੇਤਰ ਵਿੱਚ ਚੰਗਾ ਦਬਦਬਾ ਹੁੰਦਾ ਹੈ। ਮੰਗਲ ਗ੍ਰਹਿ ਅਗਨੀ ਤੱਤ ਦਾ ਗ੍ਰਹਿ ਹੈ ਅਤੇ ਇਹ ਕੰਨਿਆ ਰਾਸ਼ੀ ਵਿੱਚ ਜਾ ਰਿਹਾ ਹੈ, ਯਾਨੀ ਕਿ ਇਹ ਪ੍ਰਿਥਵੀ ਤੱਤ ਦੀ ਰਾਸ਼ੀ ਵਿੱਚ ਜਾ ਰਿਹਾ ਹੈ। ਆਮ ਤੌਰ 'ਤੇ ਇਹ ਕਿਸੇ ਵੱਡੀ ਨਕਾਰਾਤਮਕ ਘਟਨਾ ਦਾ ਸੰਕੇਤ ਨਹੀਂ ਹੈ, ਪਰ ਮੰਗਲ ਗ੍ਰਹਿ 'ਤੇ ਸ਼ਨੀ ਦੀ ਦ੍ਰਿਸ਼ਟੀ ਦਾ ਪ੍ਰਭਾਵ ਵੀ ਹੋਵੇਗਾ। ਇਸ ਕਾਰਨ ਇਸ ਅਵਧੀ ਦੇ ਦੌਰਾਨ ਭੂਚਾਲ ਜਾਂ ਹੋਰ ਕੁਦਰਤੀ ਆਫ਼ਤਾਂ ਦਾ ਡਰ ਜ਼ਿਆਦਾ ਹੋ ਸਕਦਾ ਹੈ। ਯਾਤਾਯਾਤ ਹਾਦਸੇ ਵੀ ਰੁਕ-ਰੁਕ ਕੇ ਵਾਪਰ ਸਕਦੇ ਹਨ। ਕੁਝ ਦੱਖਣੀ ਰਾਜਾਂ ਜਾਂ ਦੇਸ਼ਾਂ ਵਿੱਚ ਅਣਸੁਖਾਵੀਆਂ ਘਟਨਾਵਾਂ ਹੋ ਸਕਦੀਆਂ ਹਨ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕੰਨਿਆ ਰਾਸ਼ੀ ਵਿੱਚ ਮੰਗਲ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਕੰਨਿਆ ਰਾਸ਼ੀ ਵਿੱਚ ਮੰਗਲ ਦੇ ਗੋਚਰ ਦਾ ਭਾਰਤ ‘ਤੇ ਪ੍ਰਭਾਵ
ਜੇਕਰ ਅਸੀਂ ਭਾਰਤ ਦੀ ਗੱਲ ਕਰੀਏ, ਤਾਂ ਮੰਗਲ ਭਾਰਤ ਦੀ ਕੁੰਡਲੀ ਦੇ ਪੰਜਵੇਂ ਘਰ ਵਿੱਚ ਗੋਚਰ ਕਰੇਗਾ। ਅਜਿਹੀ ਸਥਿਤੀ ਵਿੱਚ, ਵਿੱਦਿਅਕ ਸੰਸਥਾਵਾਂ ਨਾਲ ਸਬੰਧਤ ਕੁਝ ਨਕਾਰਾਤਮਕ ਖ਼ਬਰਾਂ ਵੀ ਸੁਣਨ ਨੂੰ ਮਿਲ ਸਕਦੀਆਂ ਹਨ। ਕਿਸੇ ਘਟਨਾ ਨੂੰ ਲੈ ਕੇ ਨੌਜਵਾਨਾਂ, ਵਿਦਿਆਰਥੀਆਂ ਅਤੇ ਪ੍ਰੀਖਿਆਰਥੀਆਂ ਦੇ ਮਨਾਂ ਵਿੱਚ ਕੁਝ ਗੁੱਸਾ ਆਦਿ ਵੀ ਦੇਖਿਆ ਜਾ ਸਕਦਾ ਹੈ। ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਘਟਨਾਵਾਂ ਵੀ ਸੁਣੀਆਂ ਜਾਂ ਵੇਖੀਆਂ ਜਾ ਸਕਦੀਆਂ ਹਨ। ਕਿਉਂਕਿ ਇੱਥੇ ਖਾਸ ਗੱਲ ਇਹ ਹੋਵੇਗੀ ਕਿ ਇਸ ਅਵਧੀ ਦੇ ਦੌਰਾਨ ਮੰਗਲ ਗ੍ਰਹਿ ਸ਼ਨੀ ਦੀ ਦ੍ਰਿਸ਼ਟੀ ਵਿੱਚ ਹੋਵੇਗਾ, ਜੋ ਕਿ ਇੱਕ ਨਕਾਰਾਤਮਕ ਸੰਕੇਤ ਹੈ।
ਇਸ ਲਈ ਉਪਰੋਕਤ ਘਟਨਾਵਾਂ ਦੇ ਵਾਪਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ। ਇਸ ਲਈ, ਇਸ ਗੋਚਰ ਦੇ ਦੌਰਾਨ ਹਰ ਵਿਅਕਤੀ ਨੂੰ ਆਪਣੇ ਗੁੱਸੇ ਅਤੇ ਜਨੂੰਨ ਨੂੰ ਕਾਬੂ ਕਰਨ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ, ਵਾਹਨ ਆਦਿ ਧਿਆਨ ਨਾਲ ਚਲਾਉਣ ਦੀ ਜ਼ਰੂਰਤ ਹੋਵੇਗੀ। ਅੱਗ, ਰਸਾਇਣ ਜਾਂ ਧਾਰਦਾਰ ਚੀਜ਼ਾਂ ਨਾਲ ਸਬੰਧਤ ਕੰਮਾਂ ਵਿੱਚ ਲੱਗੇ ਲੋਕਾਂ ਨੂੰ ਖਾਸ ਤੌਰ 'ਤੇ ਸਾਵਧਾਨ ਰਹਿਣ ਦੀ ਲੋੜ ਹੋਵੇਗੀ।
ਭਾਵੇਂ ਇਹ ਬਰਸਾਤ ਦਾ ਮੌਸਮ ਹੈ, ਫੇਰ ਵੀ ਅੱਗ ਲੱਗਣ ਦੀਆਂ ਘਟਨਾਵਾਂ ਸਮੇਂ-ਸਮੇਂ 'ਤੇ ਦੇਖੀਆਂ ਜਾ ਸਕਦੀਆਂ ਹਨ। ਇਹ ਸੀ ਮੰਗਲ ਗ੍ਰਹਿ ਦੇ ਗੋਚਰ ਦਾ ਦੇਸ਼-ਦੁਨੀਆ 'ਤੇ ਪ੍ਰਭਾਵ। ਆਓ ਜਾਣੀਏ ਕਿ ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਨਾਲ ਸਾਰੀਆਂ 12 ਰਾਸ਼ੀਆਂ 'ਤੇ ਕੀ ਪ੍ਰਭਾਵ ਪਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mars Transit in Virgo
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : मंगल का कन्या राशि में गोचर
ਕੰਨਿਆ ਰਾਸ਼ੀ ਵਿੱਚ ਮੰਗਲ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ ਹੀ ਮੰਗਲ ਤੁਹਾਡੇ ਅੱਠਵੇਂ ਘਰ ਦਾ ਵੀ ਸੁਆਮੀ ਹੈ ਅਤੇ ਇਸ ਸਮੇਂ ਮੰਗਲ ਤੁਹਾਡੀ ਕੁੰਡਲੀ ਦੇ ਛੇਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਇਹ ਗੋਚਰ ਵਿੱਤੀ ਮਾਮਲਿਆਂ ਲਈ ਚੰਗੇ ਨਤੀਜੇ ਦੇਣ ਵਾਲ਼ਾ ਕਿਹਾ ਜਾਵੇਗਾ। ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸਿਹਤ ਵੀ ਆਮ ਤੌਰ 'ਤੇ ਅਨੁਕੂਲ ਰਹੇਗੀ। ਤੁਸੀਂ ਆਪਣੇ ਵਿਰੋਧੀਆਂ ਅਤੇ ਪ੍ਰਤੀਯੋਗੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਓਗੇ। ਇਹ ਗੋਚਰ ਤੁਹਾਡੇ ਮਾਣ-ਸਨਮਾਣ ਨੂੰ ਵਧਾਉਣ ਵਿੱਚ ਵੀ ਮੱਦਦ ਕਰ ਸਕਦਾ ਹੈ। ਇਸ ਸਭ ਦੇ ਬਾਵਜੂਦ, ਸ਼ਨੀ ਦੀ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸੇ ਨੂੰ ਜਾਣਬੁੱਝ ਕੇ ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਦੁਸ਼ਮਣ ਜਾਂ ਪ੍ਰਤੀਯੋਗੀ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ।
ਉਪਾਅ: ਦੋਸਤਾਂ ਨੂੰ ਨਮਕੀਨ ਚੀਜ਼ਾਂ ਖੁਆਓ।
ਬ੍ਰਿਸ਼ਭ ਰਾਸ਼ੀ
ਮੰਗਲ ਗ੍ਰਹਿ ਬ੍ਰਿਸ਼ਭ ਰਾਸ਼ੀ ਦੇ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਸਮੇਂ, ਮੰਗਲ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਇਸ ਦੌਰਾਨ ਪ੍ਰੇਮ ਸਬੰਧਾਂ ਜਾਂ ਦੋਸਤਾਨਾ ਸਬੰਧਾਂ ਬਾਰੇ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣਾ ਉਚਿਤ ਨਹੀਂ ਹੋਵੇਗਾ। ਵਿਦਿਆਰਥੀਆਂ ਨੂੰ ਹੁਣ ਆਪਣੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੋਵੇਗੀ। ਜਦੋਂ ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੁੰਦਾ ਹੈ, ਤਾਂ ਸਹਿਪਾਠੀਆਂ ਨਾਲ ਬਹਿਸ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਮਨ ਵਿਸ਼ੇ ਦੀ ਬਜਾਏ ਹੋਰ ਦਿਸ਼ਾਵਾਂ ਵਿੱਚ ਭਟਕ ਸਕਦਾ ਹੈ। ਚੰਗੀ ਸਿਹਤ ਦੀ ਉਮੀਦ ਤਾਂ ਹੀ ਕੀਤੀ ਜਾ ਸਕਦੀ ਹੈ, ਜੇਕਰ ਖਾਣ-ਪੀਣ ਦੀਆਂ ਸਹੀ ਆਦਤਾਂ ਅਪਣਾਈਆਂ ਜਾਣ। ਬੱਚਿਆਂ ਨਾਲ ਬਿਹਤਰ ਸਬੰਧ ਬਣਾ ਕੇ ਰੱਖਣ ਲਈ ਕੋਸ਼ਿਸ਼ ਕਰਨਾ ਜ਼ਰੂਰੀ ਹੋਵੇਗਾ। ਕਿਸੇ ਨੂੰ ਆਪਣੇ ਮਨ ਵਿੱਚ ਅਣਉਚਿਤ ਵਿਚਾਰ ਨਹੀਂ ਲਿਆਉਣੇ ਚਾਹੀਦੇ; ਸਗੋਂ, ਚੰਗੇ ਵਿਚਾਰ ਅਪਣਾਉਣਾ ਅਤੇ ਚੰਗਾ ਸਾਹਿਤ ਪੜ੍ਹਨਾ ਲਾਭਦਾਇਕ ਹੋਵੇਗਾ।
ਉਪਾਅ: ਨਿੰਮ ਦੀਆਂ ਜੜ੍ਹਾਂ ਵਿੱਚ ਪਾਣੀ ਦੇਣਾ ਸ਼ੁਭ ਰਹੇਗਾ।
ਬ੍ਰਿਸ਼ਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮੰਗਲ ਮਿਥੁਨ ਰਾਸ਼ੀ ਦੇ ਛੇਵੇਂ ਅਤੇ ਲਾਭ-ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰ ਰਿਹਾ ਹੈ। ਇਸ ਗੋਚਰ ਦੇ ਦੌਰਾਨ ਘਰੇਲੂ ਮਾਮਲਿਆਂ ਨੂੰ ਬਹੁਤ ਸਾਵਧਾਨੀ ਨਾਲ ਸੰਭਾਲਣਾ ਜ਼ਰੂਰੀ ਹੋਵੇਗਾ। ਰਿਸ਼ਤੇਦਾਰਾਂ ਨਾਲ ਕੋਈ ਵਿਵਾਦ ਨਾ ਹੋਵੇ, ਇਸ ਲਈ ਬਹੁਤ ਚੌਕਸ ਰਹਿਣ ਦੀ ਲੋੜ ਹੋਵੇਗੀ। ਜਿਹੜੇ ਲੋਕਾਂ ਨੂੰ ਦਿਲ ਜਾਂ ਛਾਤੀ ਨਾਲ ਸਬੰਧਤ ਕੋਈ ਸਮੱਸਿਆ ਹੈ, ਉਨ੍ਹਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਜਾਇਦਾਦ ਆਦਿ ਨਾਲ ਸਬੰਧਤ ਵਿਵਾਦਾਂ ਤੋਂ ਜਿੰਨਾ ਹੋ ਸਕੇ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਾਂ ਨਾਲ ਚੰਗੇ ਸਬੰਧ ਬਣਾ ਕੇ ਰੱਖਣਾ ਵੀ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ, ਜੇਕਰ ਮਾਂ ਦੀ ਸਿਹਤ ਠੀਕ ਨਹੀਂ ਹੈ, ਤਾਂ ਉਸ ਦੀ ਸਿਹਤ ਦੇ ਪ੍ਰਤੀ ਜਾਗਰੁਕ ਰਹਿਣਾ ਅਤੇ ਸਮੇਂ-ਸਮੇਂ 'ਤੇ ਉਸ ਨੂੰ ਸਹੀ ਇਲਾਜ ਅਤੇ ਦਵਾਈ ਪ੍ਰਦਾਨ ਕਰਨਾ ਜ਼ਰੂਰੀ ਹੋਵੇਗਾ। ਇਸ ਦਾ ਮਤਲਬ ਹੈ ਕਿ ਆਮ ਤੌਰ 'ਤੇ ਇਸ ਗੋਚਰ ਨੂੰ ਚੰਗਾ ਨਹੀਂ ਮੰਨਿਆ ਜਾਵੇਗਾ। ਇਸ ਲਈ, ਇਸ ਸਮੇਂ ਦੇ ਦੌਰਾਨ ਸਾਵਧਾਨੀ ਨਾਲ ਕੰਮ ਕਰਨਾ ਜ਼ਰੂਰੀ ਹੋਵੇਗਾ।
ਉਪਾਅ: ਬੋਹੜ ਦੇ ਰੁੱਖ ਦੀਆਂ ਜੜ੍ਹਾਂ ਵਿੱਚ ਮਿੱਠਾ ਦੁੱਧ ਚੜ੍ਹਾਓ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲ਼ੇ ਲੋਕਾਂ ਲਈ, ਮੰਗਲ ਨੂੰ ਉਨ੍ਹਾਂ ਦਾ ਮਿੱਤਰ ਗ੍ਰਹਿ ਮੰਨਿਆ ਜਾਂਦਾ ਹੈ। ਜੋਤਿਸ਼ ਦੀ ਭਾਸ਼ਾ ਵਿੱਚ ਇਸ ਨੂੰ ਯੋਗਕਾਰਕ ਗ੍ਰਹਿ ਕਿਹਾ ਜਾਂਦਾ ਹੈ। ਜਦੋਂ ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੁੰਦਾ ਹੈ, ਤਾਂ ਇਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਦਾ ਹੈ। ਤੁਸੀਂ ਆਪਣੇ ਬਕਾਇਆ ਕੰਮਾਂ ਨੂੰ ਪੂਰਾ ਕਰ ਸਕੋਗੇ ਅਤੇ ਉਨ੍ਹਾਂ ਤੋਂ ਲਾਭ ਵੀ ਪ੍ਰਾਪਤ ਕਰ ਸਕੋਗੇ। ਜਿਨ੍ਹਾਂ ਲੋਕਾਂ ਦਾ ਕੰਮ ਯਾਤਰਾ ਨਾਲ ਸਬੰਧਤ ਹੈ, ਉਨ੍ਹਾਂ ਨੂੰ ਵੀ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਉਹ ਆਪਣੇ ਕੰਮ ਤੋਂ ਕਾਫ਼ੀ ਮੁਨਾਫ਼ਾ ਕਮਾ ਸਕਦੇ ਹਨ। ਬੱਚਿਆਂ ਅਤੇ ਪ੍ਰੇਮ ਸਬੰਧਾਂ ਦੇ ਦ੍ਰਿਸ਼ਟੀਕੋਣ ਤੋਂ ਆਮ ਤੌਰ 'ਤੇ ਅਨੁਕੂਲ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਸਾਵਧਾਨੀ ਨਾਲ ਕੀਤਾ ਜਾਵੇ ਤਾਂ ਪਿਆਰ ਦੇ ਰਿਸ਼ਤੇ ਅਤੇ ਦੋਸਤਾਂ ਨਾਲ ਸਬੰਧ ਵੀ ਕਾਇਮ ਰਹਿਣਗੇ। ਯਾਨੀ ਕਿ ਆਮ ਤੌਰ 'ਤੇ ਇਹ ਗੋਚਰ ਤੁਹਾਨੂੰ ਅਨੁਕੂਲ ਨਤੀਜੇ ਦੇਵੇਗਾ, ਤੁਹਾਨੂੰ ਪ੍ਰਤੀਯੋਗਿਤਾ ਵਾਲ਼ੇ ਕੰਮ ਵਿੱਚ ਅੱਗੇ ਲੈ ਜਾਵੇਗਾ, ਤੁਹਾਨੂੰ ਚੰਗੀ ਖ਼ਬਰ ਦੇ ਸਕਦਾ ਹੈ, ਤੁਹਾਡੇ ਮਨ ਨੂੰ ਖੁਸ਼ ਰੱਖ ਸਕਦਾ ਹੈ, ਪਰ ਫਿਰ ਵੀ ਕੁਝ ਸਾਵਧਾਨੀਆਂ ਜ਼ਰੂਰੀ ਹੋਣਗੀਆਂ।
ਉਪਾਅ: ਗੁੱਸਾ ਅਤੇ ਹੰਕਾਰ ਛੱਡ ਦਿਓ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਚੰਗੇ ਸਬੰਧ ਬਣਾ ਕੇ ਰੱਖੋ।
ਕਰਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਮੰਗਲ ਇੱਥੇ ਯੋਗਕਾਰਕ ਗ੍ਰਹਿ ਹੈ, ਕਿਉਂਕਿ ਇਹ ਸਿੰਘ ਰਾਸ਼ੀ ਦੇ ਭਾਗ-ਘਰ ਅਤੇ ਚੌਥੇ ਘਰ ਦਾ ਸੁਆਮੀ ਹੈ। ਇਸ ਦਾ ਮਤਲਬ ਹੈ ਕਿ ਮੰਗਲ ਤੁਹਾਡੇ ਲਈ ਬਹੁਤ ਵਧੀਆ ਗ੍ਰਹਿ ਮੰਨਿਆ ਜਾਂਦਾ ਹੈ, ਪਰ ਮੰਗਲ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ। ਤੁਹਾਨੂੰ ਪਰਿਵਾਰ ਵਿੱਚ ਸ਼ਾਂਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਇਹ ਯਕੀਨੀ ਬਣਾਉਣ ਲਈ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ ਕਿ ਤੁਹਾਡੀ ਗੱਲਬਾਤ ਦਾ ਤਰੀਕਾ ਸਲੀਕੇਦਾਰ ਅਤੇ ਕੋਮਲ ਰਹੇ। ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਕੀਮਤੀ ਚੀਜ਼ਾਂ ਚੋਰੀ ਜਾਂ ਗੁੰਮ ਨਾ ਹੋਣ। ਇਹ ਵੀ ਜ਼ਰੂਰੀ ਹੋਵੇਗਾ ਕਿ ਅਜਿਹਾ ਵਿਵਹਾਰ ਜਾਂ ਖਾਣ-ਪੀਣ ਦੀਆਂ ਆਦਤਾਂ ਹੋਣ ਕਿ ਅੱਖਾਂ ਜਾਂ ਮੂੰਹ ਨਾਲ ਸਬੰਧਤ ਕੋਈ ਬਿਮਾਰੀ ਜਾਂ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਤੁਹਾਨੂੰ ਆਪਣੇ ਮਨ ਨੂੰ ਹੋਰ ਕਾਬੂ ਕਰਨ ਦੀ ਲੋੜ ਹੋਵੇਗੀ, ਤਾਂ ਜੋ ਤੁਸੀਂ ਆਪਣੇ ਵਿਸ਼ੇ 'ਤੇ ਧਿਆਨ ਕੇਂਦਰਿਤ ਕਰ ਸਕੋ। ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਸਾਵਧਾਨੀਆਂ ਵਰਤ ਕੇ ਹੀ ਮੰਗਲ ਗ੍ਰਹਿ ਦੇ ਨਕਾਰਾਤਮਕ ਨਤੀਜਿਆਂ ਨੂੰ ਰੋਕ ਸਕੋਗੇ।
ਉਪਾਅ: ਨਿਯਮਿਤ ਤੌਰ 'ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਕੰਨਿਆ ਰਾਸ਼ੀ
ਮੰਗਲ ਕੁੰਭ ਰਾਸ਼ੀ ਦੇ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰੇਗਾ। ਮੰਗਲ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਪਹਿਲੇ ਘਰ ਵਿੱਚ ਆ ਗਿਆ ਹੈ। ਇਸ ਲਈ ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਵਾਹਨ ਆਦਿ ਨੂੰ ਧਿਆਨ ਨਾਲ ਚਲਾਉਣ ਦੀ ਜ਼ਰੂਰਤ ਹੋਵੇਗੀ। ਤੁਹਾਨੂੰ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਨਹੀਂ ਖਾਣਾ ਚਾਹੀਦਾ। ਜੇਕਰ ਆਲ਼ੇ-ਦੁਆਲ਼ੇ ਦਾ ਮਾਹੌਲ ਗੁੱਸਾ ਵਧਾ ਰਿਹਾ ਹੈ, ਤਾਂ ਉਸ ਮਾਹੌਲ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਜਾਂ ਉੱਥੇ ਰਹਿੰਦੇ ਹੋਏ ਵੀ ਆਪਣੇ ਦਿਲ ਅਤੇ ਦਿਮਾਗ ਨੂੰ ਸ਼ਾਂਤ ਦਿਸ਼ਾ ਵਿੱਚ ਮੋੜਨ ਦੀ ਕੋਸ਼ਿਸ਼ ਕਰੋ। ਇਸ ਗੋਚਰ ਦੇ ਦੌਰਾਨ ਦੰਪਤੀ ਜੀਵਨ ਵਿੱਚ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਆਪਣੇ ਜੀਵਨ ਸਾਥੀ ਦੇ ਨਾਲ ਬਿਹਤਰ ਤਾਲਮੇਲ ਸਥਾਪਤ ਕਰਨ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੋਵੇਗਾ।
ਉਪਾਅ: ਕੁਝ ਵੀ ਮੁਫ਼ਤ ਵਿੱਚ ਸਵੀਕਾਰ ਨਾ ਕਰੋ, ਭਾਵੇਂ ਉਹ ਤੋਹਫ਼ਾ ਹੀ ਕਿਉਂ ਨਾ ਹੋਵੇ।
ਕੰਨਿਆ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਮੰਗਲ ਤੁਲਾ ਰਾਸ਼ੀ ਦੇ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਬਾਰ੍ਹਵੇਂ ਘਰ ਵਿੱਚ ਮੰਗਲ ਦਾ ਗੋਚਰ ਅਨੁਕੂਲ ਨਤੀਜੇ ਨਾ ਦੇਣ ਵਾਲ਼ਾ ਮੰਨਿਆ ਜਾਂਦਾ ਹੈ। ਇਸ ਲਈ, ਇਸ ਗੋਚਰ ਦੇ ਦੌਰਾਨ ਖਰਚਿਆਂ ਨੂੰ ਜਿੰਨਾ ਸੰਭਵ ਹੋ ਸਕੇ, ਘਟਾਉਣ ਲਈ ਯਤਨ ਕਰਨੇ ਪੈਣਗੇ। ਸੱਤਵੇਂ ਸੁਆਮੀ ਦਾ ਬਾਰ੍ਹਵੇਂ ਘਰ ਵਿੱਚ ਜਾਣਾ ਵਿਆਹੁਤਾ ਜੀਵਨ ਲਈ ਚੰਗਾ ਨਹੀਂ ਹੈ, ਪਰ ਜੇਕਰ ਤੁਹਾਡਾ ਕੰਮ ਵਿਦੇਸ਼ਾਂ ਆਦਿ ਨਾਲ ਸਬੰਧਤ ਹੈ ਜਾਂ ਤੁਸੀਂ ਵਿਦੇਸ਼ ਵਿੱਚ ਕੰਮ ਕਰ ਰਹੇ ਹੋ, ਤਾਂ ਜੇਕਰ ਤੁਸੀਂ ਧਿਆਨ ਨਾਲ ਕੰਮ ਕਰੋਗੇ ਤਾਂ ਤੁਹਾਨੂੰ ਕੁਝ ਲਾਭ ਮਿਲ ਸਕਦੇ ਹਨ, ਪਰ ਇਸ ਦੇ ਬਾਵਜੂਦ, ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਪਣੇ-ਆਪ ਨੂੰ ਚਿੰਤਾਵਾਂ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੋਵੇਗਾ ਅਤੇ ਨਾਲ ਹੀ, ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਤੋਂ ਆਪਣੇ-ਆਪ ਨੂੰ ਦੂਰ ਰੱਖਣਾ ਬੁੱਧੀਮਾਨੀ ਹੋਵੇਗੀ।
ਉਪਾਅ: ਹਨੂੰਮਾਨ ਜੀ ਦੇ ਮੰਦਰ ਵਿੱਚ ਲਾਲ ਰੰਗ ਦੀ ਮਠਿਆਈ ਚੜ੍ਹਾਓ ਅਤੇ ਲੋਕਾਂ ਵਿੱਚ ਪ੍ਰਸ਼ਾਦ ਵੰਡੋ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਮੰਗਲ ਇਸ ਦੇ ਛੇਵੇਂ ਘਰ ਦਾ ਵੀ ਸੁਆਮੀ ਹੈ ਅਤੇ ਇਸ ਸਮੇਂ ਮੰਗਲ ਤੁਹਾਡੇ ਲਾਭ-ਘਰ ਵਿੱਚ ਹੈ। ਆਮ ਤੌਰ 'ਤੇ, ਲਾਭ-ਘਰ ਵਿੱਚ ਮੰਗਲ ਗ੍ਰਹਿ ਦਾ ਗੋਚਰ ਚੰਗੇ ਨਤੀਜੇ ਦੇਣ ਵਾਲ਼ਾ ਮੰਨਿਆ ਜਾਂਦਾ ਹੈ। ਮੰਗਲ ਗ੍ਰਹਿ ਆਮਦਨ ਵਧਾਉਣ ਵਿੱਚ ਬਹੁਤ ਮੱਦਦਗਾਰ ਹੋ ਸਕਦਾ ਹੈ। ਤੁਹਾਨੂੰ ਕਾਰੋਬਾਰ ਵਿੱਚ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਸਿਹਤ ਚੰਗੀ ਰਹੇਗੀ। ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਅਨੁਕੂਲ ਸਥਿਤੀ ਦੇਖਣ ਨੂੰ ਮਿਲੇਗੀ। ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਤੋਂ ਚੰਗਾ ਸਹਿਯੋਗ ਮਿਲ ਸਕਦਾ ਹੈ। ਮੰਗਲ ਦਾ ਇਹ ਗੋਚਰ ਕੰਮ ਵਿੱਚ ਸਫਲਤਾ, ਦੁਸ਼ਮਣਾਂ ਉੱਤੇ ਜਿੱਤ, ਦੋਸਤਾਂ ਤੋਂ ਲਾਭ ਆਦਿ ਵਰਗੇ ਕਈ ਲਾਭ ਪ੍ਰਦਾਨ ਕਰਨ ਵਿੱਚ ਮੱਦਦਗਾਰ ਹੋ ਸਕਦਾ ਹੈ। ਫੇਰ ਵੀ, ਸ਼ਨੀ ਅਤੇ ਮੰਗਲ ਦੇ ਸੰਯੁਕਤ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ, ਮਨ ਨੂੰ ਸ਼ਾਂਤ ਰੱਖਣਾ ਜ਼ਰੂਰੀ ਹੋਵੇਗਾ।
ਉਪਾਅ: ਸ਼ਿਵ ਜੀ ਦਾ ਦੁੱਧ ਨਾਲ ਅਭਿਸ਼ੇਕ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਲਈ, ਮੰਗਲ ਉਨ੍ਹਾਂ ਦੇ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰੇਗਾ। ਸ਼ਨੀ ਦੇ ਪ੍ਰਭਾਵ ਨੂੰ ਦੇਖਦੇ ਹੋਏ, ਤੁਹਾਨੂੰ ਕੋਈ ਵੀ ਜਲਦਬਾਜ਼ੀ ਵਾਲ਼ਾ ਕਦਮ ਚੁੱਕਣ ਤੋਂ ਬਚਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਘਰੇਲੂ ਮਾਮਲਿਆਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਪਿਤਾ ਅਤੇ ਪਿਤਾ ਨਾਲ ਸਬੰਧਤ ਮਾਮਲਿਆਂ ਨੂੰ ਸਾਵਧਾਨੀ ਨਾਲ ਸੰਭਾਲਣਾ ਜ਼ਰੂਰੀ ਹੋਵੇਗਾ। ਕਾਰੋਬਾਰ ਅਤੇ ਰੁਜ਼ਗਾਰ ਪ੍ਰਤੀ ਜਾਗਰੁਕਤਾ ਵੀ ਜ਼ਰੂਰੀ ਹੋਵੇਗੀ। ਯਾਨੀ ਕਿ ਜੇਕਰ ਤੁਸੀਂ ਸਾਵਧਾਨੀ ਵਰਤਦੇ ਹੋ ਤਾਂ ਹੀ ਤੁਸੀਂ ਅਨੁਕੂਲ ਨਤੀਜਿਆਂ ਦੀ ਉਮੀਦ ਕਰ ਸਕੋਗੇ।
ਉਪਾਅ: ਬੇਔਲਾਦ ਲੋਕਾਂ ਦੀ ਸੇਵਾ ਅਤੇ ਮੱਦਦ ਕਰੋ।
ਮਕਰ ਰਾਸ਼ੀ
ਮਕਰ ਰਾਸ਼ੀ ਵਾਲ਼ਿਆਂ ਲਈ, ਮੰਗਲ ਉਨ੍ਹਾਂ ਦੇ ਚੌਥੇ ਅਤੇ ਲਾਭ-ਘਰ ਦਾ ਸੁਆਮੀ ਹੈ। ਇਸ ਸਮੇਂ, ਮੰਗਲ ਤੁਹਾਡੇ ਭਾਗ-ਘਰ ਵਿੱਚ ਗੋਚਰ ਕਰ ਰਿਹਾ ਹੈ। ਆਪਣੇ-ਆਪ ਨੂੰ ਸ਼ਾਂਤ ਅਤੇ ਗੰਭੀਰ ਰੱਖਣਾ ਜ਼ਰੂਰੀ ਹੋਵੇਗਾ। ਜਦੋਂ ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੁੰਦਾ ਹੈ, ਤਾਂ ਤੁਸੀਂ ਆਪਣੇ ਬੱਚਿਆਂ ਨਾਲ ਮੇਲ-ਜੋਲ ਰੱਖਣ ਵਿੱਚ ਸਫਲ ਹੋ ਸਕਦੇ ਹੋ। ਸਰਕਾਰੀ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਨੂੰ ਸਹੀ ਸਨਮਾਣ ਦੇਣਾ ਵੀ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਧਰਮ ਅਨੁਸਾਰ ਵਿਵਹਾਰ ਕਰਦੇ ਹੋਏ ਅੱਗੇ ਵਧਦੇ ਹੋ, ਤਾਂ ਨਤੀਜੇ ਸਕਾਰਾਤਮਕ ਹੋ ਸਕਦੇ ਹਨ। ਪਰ ਫੇਰ ਵੀ ਪਿੱਠ ਆਦਿ ਵਿੱਚ ਸੱਟ ਲੱਗਣ ਦਾ ਡਰ ਹੋ ਸਕਦਾ ਹੈ।
ਉਪਾਅ: ਦੁੱਧ ਵਿੱਚ ਪਾਣੀ ਮਿਲਾ ਕੇ ਇਸ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰੋ।
ਕੁੰਭ ਰਾਸ਼ੀ
ਮੰਗਲ ਕੁੰਭ ਰਾਸ਼ੀ ਦੇ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਕਿਸੇ ਨੂੰ ਕੰਮ ਜਾਂ ਕਾਰੋਬਾਰ ਵਿੱਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਬਜ਼ੁਰਗਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਹੋਣਾ ਚਾਹੀਦਾ। ਭਰਾਵਾਂ, ਗੁਆਂਢੀਆਂ ਅਤੇ ਦੋਸਤਾਂ ਨਾਲ ਵੀ ਚੰਗੇ ਸਬੰਧ ਬਣਾ ਕੇ ਰੱਖਣ ਦੀ ਲੋੜ ਹੋਵੇਗੀ। ਜੇਕਰ ਤੁਸੀਂ ਇਹ ਸਾਵਧਾਨੀਆਂ ਵਰਤਦੇ ਹੋ ਤਾਂ ਹੀ ਤੁਸੀਂ ਇਨ੍ਹਾਂ ਰਿਸ਼ਤਿਆਂ ਵਿੱਚ ਨਕਾਰਾਤਮਕਤਾ ਨੂੰ ਰੋਕ ਸਕੋਗੇ। ਇਸ ਤੋਂ ਇਲਾਵਾ, ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਖਾਸ ਕਰਕੇ ਸਹੀ ਖੁਰਾਕ ਬਹੁਤ ਮਹੱਤਵਪੂਰਣ ਹੋਵੇਗੀ। ਵਾਹਨ ਆਦਿ ਨੂੰ ਧਿਆਨ ਨਾਲ ਚਲਾਉਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਦਾ ਕੰਮ ਅੱਗ, ਬਿਜਲੀ ਜਾਂ ਤਿੱਖੀਆਂ ਜਾਂ ਨੁਕੀਲੀਆਂ ਚੀਜ਼ਾਂ ਨਾਲ ਸਬੰਧਤ ਹੈ, ਉਨ੍ਹਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਜਿਨ੍ਹਾਂ ਲੋਕਾਂ ਨੂੰ ਪ੍ਰਜਣਨ ਅੰਗਾਂ, ਖਾਸ ਕਰਕੇ ਗੁਦਾ ਆਦਿ ਨਾਲ ਸਬੰਧਤ ਕੋਈ ਸਮੱਸਿਆ ਹੈ, ਉਨ੍ਹਾਂ ਨੂੰ ਇਸ ਦੌਰਾਨ ਆਪਣੇ ਸੁਭਾਅ ਅਨੁਸਾਰ ਭੋਜਨ ਖਾਣਾ ਪਵੇਗਾ। ਇਸ ਦਾ ਅਰਥ ਹੈ ਕਿ ਕੰਨਿਆ ਰਾਸ਼ੀ ਵਿੱਚ ਮੰਗਲ ਦਾ ਗੋਚਰ ਅਨੁਕੂਲ ਨਹੀਂ ਮੰਨਿਆ ਜਾਂਦਾ। ਇਸ ਲਈ, ਇਸ ਗੋਚਰ ਅਵਧੀ ਦੇ ਦੌਰਾਨ ਸਾਵਧਾਨੀ ਨਾਲ ਕੰਮ ਕਰਕੇ ਤੁਸੀਂ ਨਕਾਰਾਤਮਕਤਾ ਨੂੰ ਰੋਕ ਸਕੋਗੇ।
ਉਪਾਅ: ਮੰਦਰ ਵਿੱਚ ਛੋਲਿਆਂ ਦੀ ਦਾਲ਼ ਦਾਨ ਕਰੋ।
ਮੀਨ ਰਾਸ਼ੀ
ਮੰਗਲ ਮੀਨ ਰਾਸ਼ੀ ਦੇ ਦੂਜੇ ਅਤੇ ਭਾਗ-ਘਰ ਦਾ ਸੁਆਮੀ ਹੈ ਅਤੇ ਇਸ ਸਮੇਂ, ਮੰਗਲ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਆਪਣੀ ਨਿੱਜੀ ਜ਼ਿੰਦਗੀ ਨੂੰ ਸਾਵਧਾਨੀ ਨਾਲ ਜੀਣਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ, ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ। ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਨਾਲ ਹੀ, ਸਾਨੂੰ ਇੱਕ-ਦੂਜੇ ਦੀ ਸਿਹਤ ਦਾ ਵੀ ਧਿਆਨ ਰੱਖਣਾ ਪਵੇਗਾ। ਜਿੰਨਾ ਹੋ ਸਕੇ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਨੂੰ ਪਹਿਲਾਂ ਹੀ ਮੂੰਹ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂ ਉਹ ਇਸ ਸਮੇਂ ਦੌਰਾਨ ਦੁਬਾਰਾ ਪ੍ਰਗਟ ਹੋ ਸਕਦੀ ਹੈ। ਇਸ ਲਈ, ਸਹੀ ਖੁਰਾਕ ਅਤੇ ਸਹੀ ਦਵਾਈ ਦੀ ਜ਼ਰੂਰਤ ਹੋਵੇਗੀ। ਕਾਰੋਬਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੀਦਾ। ਧਰਮ ਅਤੇ ਅਧਿਆਤਮਿਕਤਾ ਨਾਲ ਜੁੜਨਾ ਲਾਭਦਾਇਕ ਹੋਵੇਗਾ।
ਉਪਾਅ: ਕੰਨਿਆ-ਦੇਵੀਆਂ ਦੀ ਪੂਜਾ ਕਰਨਾ, ਉਨ੍ਹਾਂ ਨੂੰ ਮਠਿਆਈਆਂ ਖੁਆਉਣਾ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਸ਼ੁਭ ਹੋਵੇਗਾ।
ਮੀਨ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਮੰਗਲ ਦਾ ਕੰਨਿਆ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
28 ਜੁਲਾਈ, 2025 ਨੂੰ ਮੰਗਲ ਕੰਨਿਆ ਰਾਸ਼ੀ ਵਿੱਚ ਗੋਚਰ ਕਰੇਗਾ।
2. ਬੁੱਧ ਗ੍ਰਹਿ ਨੂੰ ਕਿਸ ਦਾ ਕਾਰਕ ਮੰਨਿਆ ਜਾਂਦਾ ਹੈ?
ਬੁੱਧ ਗ੍ਰਹਿ ਨੂੰ ਬੁੱਧੀ ਦਾ ਕਾਰਕ ਮੰਨਿਆ ਜਾਂਦਾ ਹੈ।
3. ਕੰਨਿਆ ਰਾਸ਼ੀ ਦਾ ਸੁਆਮੀ ਗ੍ਰਹਿ ਕੌਣ ਹੈ?
ਕੰਨਿਆ ਰਾਸ਼ੀ ਦਾ ਸੁਆਮੀ ਗ੍ਰਹਿ ਬੁੱਧ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






