ਕੁੰਭ ਰਾਸ਼ੀ ਮਾਸਿਕ ਰਾਸ਼ੀਫਲ - Aquarius Monthly Horoscope in Punjabi
May, 2024
ਜਨਰਲ
ਕੁੰਭ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਇਹ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਆਲ਼ੇ-ਦੁਆਲ਼ੇ ਦੀਆਂ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅੱਗੇ ਵਧਣਾ ਚਾਹੀਦਾ ਹੈ ਅਤੇ ਕੋਈ ਫੈਸਲਾ ਲੈਣਾ ਚਾਹੀਦਾ ਹੈ। ਹਾਲਾਂਕਿ ਸਭ ਤੋਂ ਚੰਗੀ ਗੱਲ ਇਹ ਰਹੇਗੀ ਕਿ ਤੁਹਾਡੀ ਫੈਸਲਾ ਲੈਣ ਦੀ ਖਮਤਾ ਬਿਹਤਰ ਹੋਵੇਗੀ। ਤੁਸੀਂ ਕਿਸੇ ਵੀ ਪਹਿਲੂ ਦੇ ਪੱਖ ਅਤੇ ਵਿਪੱਖ, ਚੰਗੇ ਅਤੇ ਬੁਰੇ ਦੋਵਾਂ ਪਹਿਲੂਆਂ ਨੂੰ ਦੇਖ ਕੇ ਹੀ ਕੋਈ ਫੈਸਲਾ ਲਓਗੇ ਅਤੇ ਆਸਾਨੀ ਨਾਲ ਆਪਣੀ ਰਾਏ ਨਹੀਂ ਬਦਲੋਗੇ। ਇਸ ਨਾਲ ਤੁਹਾਨੂੰ ਬਹੁਤ ਲਾਭ ਹੋਣਗੇ। ਤੁਸੀਂ ਇਸ ਮਹੀਨੇ ਆਪ ਵੀ ਕੁਝ ਅਜਿਹੇ ਫੈਸਲੇ ਲੈ ਸਕਦੇ ਹੋ, ਜੋ ਕਿ ਤੁਹਾਡੇ ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਹੈਰਾਨ ਕਰ ਦੇਣਗੇ। ਪਰ ਤੁਸੀਂ ਇਸੇ ਖੂਬੀ ਲਈ ਜਾਣੇ ਜਾਂਦੇ ਹੋ। ਤੁਸੀਂ ਕਿਸੇ ਅਜਿਹੇ ਕੰਮ ਵਿੱਚ ਆਪਣੇ ਹੱਥ ਅਜ਼ਮਾ ਸਕਦੇ ਹੋ, ਜੋ ਬਹੁਤ ਜ਼ਿਆਦਾ ਮਿਹਨਤ ਵਾਲਾ ਹੋਵੇਗਾ। ਕਰੀਅਰ ਦੇ ਮਾਮਲੇ ਵਿੱਚ ਇਹ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਵਾਲਾ ਹੈ। ਵਿਸ਼ੇਸ਼ ਰੂਪ ਤੋਂ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰ ਕਰ ਰਹੇ ਜਾਤਕਾਂ ਦੇ ਲਈ ਇਹ ਮਹੀਨਾ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਨੂੰ ਆਪਣੇ ਕਾਰੋਬਾਰ ਵਿੱਚ ਚੰਗੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਵਿਦਿਆਰਥੀਆਂ ਲਈ ਪੜ੍ਹਾਈ ਵਿੱਚ ਰੁਕਾਵਟਾਂ ਵਿੱਚ ਕਮੀ ਆਵੇਗੀ ਅਤੇ ਮਹੀਨੇ ਦੇ ਦੂਜੇ ਅੱਧ ਵਿੱਚ ਉਨ੍ਹਾਂ ਨੂੰ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਪ੍ਰੇਮ ਸਬੰਧਾਂ ਦੇ ਲਈ ਇਹ ਮਹੀਨਾ ਔਸਤ ਰਹਿਣ ਵਾਲਾ ਹੈ। ਮਹੀਨੇ ਦੀ ਸ਼ੁਰੂਆਤ ਵਿੱਚ ਤਣਾਅ ਵਧੇਗਾ। ਕਹਾਸੁਣੀ ਹੋ ਸਕਦੀ ਹੈ, ਜਦੋਂ ਕਿ ਮਹੀਨੇ ਦੇ ਦੂਜੇ ਅੱਧ ਵਿੱਚ ਪ੍ਰੇਮ ਵਧਣ ਦੀ ਸੰਭਾਵਨਾ ਰਹੇਗੀ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਦੰਪਤੀ ਜੀਵਨ ਠੀਕ-ਠਾਕ ਰਹੇਗਾ। ਜੀਵਨਸਾਥੀ ਨੂੰ ਕੁਝ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਪਰ ਸ਼ਾਦੀਸ਼ੁਦਾ ਜੀਵਨ ਚੰਗਾ ਰਹਿਣ ਨਾਲ ਤੁਹਾਨੂੰ ਕੋਈ ਜ਼ਿਆਦਾ ਵੱਡੀ ਸਮੱਸਿਆ ਮਹਿਸੂਸ ਨਹੀਂ ਹੋਵੇਗੀ। ਸਿਹਤ ਨੂੰ ਲੈ ਕੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਪਵੇਗੀ। ਵਿਦੇਸ਼ ਜਾਣ ਵਾਲੇ ਜਾਤਕਾਂ ਨੂੰ ਕੁਝ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜਿਹੜੇ ਜਾਤਕ ਪਹਿਲਾਂ ਤੋਂ ਹੀ ਵਿਦੇਸ਼ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਵਾਪਿਸ ਆਉਣ ਦਾ ਮੌਕਾ ਮਿਲ ਸਕਦਾ ਹੈ।
ਕਰੀਅਰ
ਇਸ ਮਹੀਨੇ ਤੁਹਾਨੂੰ ਥੋੜਾ ਜਿਹਾ ਸਾਵਧਾਨ ਰਹਿਣਾ ਪਵੇਗਾ। ਆਪਣੀ ਬਾਣੀ ਉਤੇ ਕੰਟਰੋਲ ਰੱਖਣਾ ਪਵੇਗਾ। ਤੁਹਾਡੀ ਕਹੀ ਹੋਈ ਕੋਈ ਵੀ ਗੱਲ ਕਾਰਜ-ਖੇਤਰ ਵਿੱਚ ਤੁਹਾਡੀ ਸਥਿਤੀ ਨੂੰ ਵਿਗਾੜ ਸਕਦੀ ਹੈ। ਸਹਿਕਰਮੀਆਂ ਦਾ ਸਹਿਯੋਗ ਮਿਲਦਾ ਰਹੇਗਾ। ਕਾਰੋਬਾਰ ਕਰ ਰਹੇ ਜਾਤਕਾਂ ਦੇ ਲਈ ਸਥਿਤੀਆਂ ਮਹੀਨੇ ਦੀ ਸ਼ੁਰੂਆਤ ਤੋਂ ਹੀ ਚੰਗੀਆਂ ਰਹਿਣਗੀਆਂ। ਨਵੇਂ ਲੋਕਾਂ ਨਾਲ ਮੇਲ-ਮੁਲਾਕਾਤ ਹੋਵੇਗੀ, ਜਿਨਾਂ ਦੇ ਸਹਿਯੋਗ ਨਾਲ ਕਾਰੋਬਾਰ ਵਿੱਚ ਵਾਧਾ ਹੋਵੇਗਾ।
ਆਰਥਿਕ ਜੀਵਨ
ਸਰਕਾਰੀ ਸਰੋਤਾਂ ਤੋਂ ਲਾਭ ਦੀ ਸੰਭਾਵਨਾ ਬਣੇਗੀ। ਕਾਰੋਬਾਰ ਵਿੱਚ ਜਾਤਕ ਜੋਖਿਮ ਲੈ ਕੇ ਚੰਗਾ ਲਾਭ ਪ੍ਰਾਪਤ ਕਰ ਸਕਦੇ ਹਨ। ਆਰਥਿਕ ਸਥਿਤੀ ਠੀਕ-ਠਾਕ ਬਣੀ ਰਹੇਗੀ। ਜੱਦੀ ਜਾਇਦਾਦ ਤੋਂ ਵੀ ਲਾਭ ਹੋਵੇਗਾ ਅਤੇ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਵੀ ਮਿਲੇਗਾ।
ਸਿਹਤ
ਜੇਕਰ ਤੁਸੀਂ ਇਕ ਅਨੁਸ਼ਾਸਨ ਭਰਿਆ ਜੀਵਨ ਬਤੀਤ ਕਰਦੇ ਹੋ, ਤਾਂ ਸਿਹਤ ਸਬੰਧਤ ਕੋਈ ਵੀ ਸਮੱਸਿਆ ਤੁਹਾਡੇ ਕੋਲ ਨਹੀਂ ਆਵੇਗੀ। ਅੱਖਾਂ ਵਿੱਚ ਦਰਦ, ਦੰਦਾਂ ਵਿੱਚ ਦਰਦ ਜਾਂ ਵਾਲਾਂ ਨੂੰ ਲੈ ਕੇ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਇਹ ਕੁਝ ਸਮੇਂ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰ ਸਕਦੀ ਹੈ। ਇਸ ਤੋਂ ਇਲਾਵਾ ਹੋਰ ਕੋਈ ਵੱਡੀ ਸਮੱਸਿਆ ਦਿਖਾਈ ਨਹੀਂ ਦਿੰਦੀ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਇਸ ਮਹੀਨੇ ਦੀ ਸ਼ੁਰੂਆਤ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਬਹੁਤ ਕਠੋਰ ਹੋ ਸਕਦੀ ਹੈ। ਤੁਹਾਡਾ ਪ੍ਰੇਮੀ ਕੁਝ ਕੌੜੀਆਂ ਗੱਲਾਂ ਕਹਿ ਸਕਦਾ ਹੈ, ਜਿਸ ਨਾਲ ਤੁਹਾਨੂੰ ਬਹੁਤ ਦੁੱਖ ਹੋਵੇਗਾ। ਵਾਦ-ਵਿਵਾਦ ਵੀ ਹੋ ਸਕਦਾ ਹੈ। ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ। 10 ਮਈ ਤੋਂ ਬਾਅਦ ਹਾਲਾਤ ਥੋੜੇ ਠੀਕ ਹੋ ਜਾਣਗੇ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਸਮਾਂ ਅਨੁਕੂਲ ਰਹੇਗਾ। ਆਪਣੇ ਜੀਵਨਸਾਥੀ ਦਾ ਧਿਆਨ ਰੱਖੋ। ਪਤੀ-ਪਤਨੀ ਵਿਚਕਾਰ ਥੋੜਾ ਬਹੁਤ ਵਿਚਾਰਾਂ ਦਾ ਮਤਭੇਦ ਅਤੇ ਈਗੋ ਦਾ ਟਕਰਾਅ ਹੋ ਸਕਦਾ ਹੈ। ਪਰ ਜੇਕਰ ਤੁਸੀਂ ਜ਼ਿੰਮੇਦਾਰ ਰਵੱਈਆ ਰੱਖੋਗੇ ਤਾਂ ਰਿਸ਼ਤਾ ਅਨੁਕੂਲ ਹੀ ਰਹੇਗਾ।
ਪਰਿਵਾਰਿਕ ਜੀਵਨ
ਪਰਿਵਾਰ ਦੇ ਮੈਂਬਰਾਂ ਦੀ ਆਪਸ ਵਿੱਚ ਕਹਾਸੁਣੀ ਹੋ ਸਕਦੀ ਹੈ। ਤੁਹਾਡੀ ਬਾਣੀ ਵਿੱਚ ਵੀ ਕੜਵਾਹਟ ਹੋ ਸਕਦੀ ਹੈ, ਜੋ ਤੁਹਾਡੀ ਦੋਸਤੀ ਨੂੰ ਵਿਗਾੜਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਲਈ ਆਪਣੀ ਬਾਣੀ ਉੱਤੇ ਕਾਬੂ ਰੱਖੋ। 10 ਮਈ ਤੋਂ ਬਾਅਦ ਸਥਿਤੀ ਵਿੱਚ ਕੁਝ ਸੁਧਾਰ ਹੋ ਸਕਦਾ ਹੈ। ਭੈਣਾਂ-ਭਰਾਵਾਂ ਲਈ ਸਮਾਂ ਅਨੁਕੂਲ ਰਹੇਗਾ। ਮਾਤਾ-ਪਿਤਾ ਦੀ ਸਿਹਤ ਵੀ ਸਹੀ ਰਹੇਗੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਤੁਹਾਨੂੰ ਕਾਰਜਾਂ ਵਿੱਚ ਸਫਲਤਾ ਪ੍ਰਦਾਨ ਕਰੇਗਾ।
ਉਪਾਅ
ਆਪਣੇ-ਆਪ ‘ਤੇ ਵਿਸ਼ਵਾਸ ਰੱਖੋ ਅਤੇ ਕਿਸੇ ਨਾਲ਼ ਵੀ ਕੋਈ ਝੂਠਾ ਵਾਅਦਾ ਨਾ ਕਰੋ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024