ਮਕਰ ਰਾਸ਼ੀ ਮਾਸਿਕ ਰਾਸ਼ੀਫਲ - Capricorn Monthly Horoscope in Punjabi
May, 2024
ਜਨਰਲ
ਮਈ ਦਾ ਮਹੀਨਾ ਮਕਰ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਕਈ ਮਾਮਲਿਆਂ ਵਿੱਚ ਅਨੁਕੂਲ ਰਹਿਣ ਦੀ ਮਜ਼ਬੂਤ ਸੰਭਾਵਨਾ ਹੈ। ਤੁਹਾਡੇ ਸਾਹਸ ਵਿੱਚ ਜ਼ਬਰਦਸਤ ਵਾਧਾ ਹੋਵੇਗਾ। ਪਰ ਤੁਹਾਨੂੰ ਦੂਜਿਆਂ ਦੇ ਝਗੜਿਆਂ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ। ਪਰਿਵਾਰਿਕ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਦਾ ਵਾਸ ਰਹੇਗਾ। ਕਿਸੇ ਪ੍ਰਕਾਰ ਦੀ ਪ੍ਰਾਪਰਟੀ ਖਰੀਦੇ ਜਾਣ ਨਾਲ ਘਰ ਵਿੱਚ ਖੁਸ਼ੀਆਂ ਆਉਣਗੀਆਂ। ਤੁਹਾਡੀ ਆਰਥਿਕ ਸਥਿਤੀ ਵਧੀਆ ਰਹੇਗੀ। ਧਨ ਇਕੱਠਾ ਕਰਨ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਤੁਹਾਡੀ ਸਿਹਤ ਵੀ ਕਾਫੀ ਹੱਦ ਤੱਕ ਅਨੁਕੂਲ ਰਹੇਗੀ। ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਛੱਡ ਦੇਈਏ, ਤਾਂ ਕੋਈ ਵੱਡੀ ਸਮੱਸਿਆ ਇਸ ਸਮੇਂ ਤੁਹਾਨੂੰ ਪਰੇਸ਼ਾਨ ਨਹੀਂ ਕਰਨ ਵਾਲੀ। ਕਰੀਅਰ ਦੇ ਮਾਮਲਿਆਂ ਵਿੱਚ ਵੀ ਇਹ ਮਹੀਨਾ ਬਹੁਤ ਚੰਗਾ ਰਹੇਗਾ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਉਨ੍ਹਾਂ ਦੇ ਕੰਮ ਦਾ ਚੰਗਾ ਨਤੀਜਾ ਮਿਲੇਗਾ ਅਤੇ ਉਨ੍ਹਾਂ ਦਾ ਕਾਰਜ-ਖੇਤਰ ਵਿੱਚ ਵੀ ਖੂਬ ਮਨ ਲੱਗੇਗਾ। ਆਲ਼ੇ-ਦੁਆਲ਼ੇ ਦਾ ਮਾਹੌਲ ਸਹਿਯੋਗ ਭਰਿਆ ਰਹੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਵੀ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਸਰਕਾਰੀ ਖੇਤਰ ਤੋਂ ਲਾਭ ਦੇ ਯੋਗ ਬਣਨਗੇ। ਵਿਦਿਆਰਥੀਆਂ ਦੇ ਲਈ ਇਹ ਮਹੀਨਾ ਅਨੁਕੂਲ ਹੈ। ਪਰਿਵਾਰ ਦਾ ਮਾਹੌਲ ਵੀ ਤੁਹਾਨੂੰ ਪੜ੍ਹਾਈ ਵਿੱਚ ਮਦਦ ਕਰੇਗਾ। ਪ੍ਰੇਮ ਸੰਬੰਧਾਂ ਵਿੱਚ ਗਹਿਰਾਈ ਆਵੇਗੀ। ਇੱਕ-ਦੂਜੇ ਦੇ ਪ੍ਰਤੀ ਪ੍ਰੇਮ ਦੀ ਭਾਵਨਾ ਦਾ ਵਿਕਾਸ ਹੋਵੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਖੁਸ਼ੀਆਂ ਰਹਿਣਗੀਆਂ ਅਤੇ ਜੀਵਨਸਾਥੀ ਨਾਲ ਤੁਹਾਡਾ ਤਾਲਮੇਲ ਬਿਹਤਰ ਹੋ ਜਾਵੇਗਾ। ਵਿਦੇਸ਼ ਜਾਣ ਦਾ ਸੁਪਨਾ ਲੈਣ ਵਾਲੇ ਜਾਤਕਾਂ ਨੂੰ ਕੁਝ ਇੰਤਜ਼ਾਰ ਕਰਨਾ ਪੈ ਸਕਦਾ ਹੈ। ਤੁਹਾਡੇ ਖਰਚੇ ਕੰਟਰੋਲ ਵਿੱਚ ਰਹਿਣ ਨਾਲ ਤੁਹਾਡੀ ਆਰਥਿਕ ਸਥਿਤੀ ਚੰਗੀ ਬਣੀ ਰਹੇਗੀ।
ਕਰੀਅਰ
ਆਪਣੇ ਕਾਰਜ-ਖੇਤਰ ਵਿੱਚ ਆਪਣੇ ਸਹਿਕਰਮੀਆਂ ਤੋਂ ਥੋੜਾ ਸਾਵਧਾਨ ਰਹੋ। ਤੁਹਾਨੂੰ ਕਿਸੇ ਨੂੰ ਵੀ ਕੁਝ ਗਲਤ ਬੋਲਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਹ ਤੁਹਾਡੀ ਗੱਲ ਦਾ ਬੁਰਾ ਮੰਨ ਸਕਦੇ ਹਨ। ਮਿਹਨਤ ਕਰਦੇ ਰਹੋ ਅਤੇ ਆਪਣੇ ਕੰਮ ਉੱਤੇ ਧਿਆਨ ਰੱਖੋ। ਫਾਲਤੂ ਦੀ ਗੱਲਬਾਤ ਤੋਂ ਦੂਰ ਰਹੋਗੇ ਤਾਂ ਬਿਹਤਰ ਹੋਵੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਇਹ ਸਮਾਂ ਅਨੁਕੂਲ ਨਤੀਜੇ ਦੇਣ ਵਾਲਾ ਸਾਬਤ ਹੋਵੇਗਾ। ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਵਿਦੇਸ਼ੀ ਸਰੋਤਾਂ ਤੋਂ ਕਾਰੋਬਾਰ ਵਿੱਚ ਲਾਭ ਮਿਲ ਸਕਦਾ ਹੈ।
ਆਰਥਿਕ ਜੀਵਨ
ਆਰਥਿਕ ਪੱਖ ਤੋਂ ਤੁਹਾਨੂੰ ਇਸ ਮਹੀਨੇ ਸੁੱਖ ਦਾ ਸਾਹ ਆਵੇਗਾ। ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੇਗੀ। ਬੈਂਕ-ਬੈਲੇਂਸ ਵਿੱਚ ਵਾਧਾ ਹੋਵੇਗਾ। ਇਸ ਮਹੀਨੇ ਤੁਸੀਂ ਨਵਾਂ ਵਾਹਨ ਖਰੀਦ ਸਕਦੇ ਹੋ। ਕਾਰੋਬਾਰ ਵਿੱਚ ਵੀ ਚੰਗੇ ਲਾਭ ਦੀ ਸੰਭਾਵਨਾ ਬਣੇਗੀ।
ਸਿਹਤ
ਤੁਹਾਨੂੰ ਗਰਦਨ ਜਾਂ ਪਿੱਠ-ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡਾ ਗਲ਼ਾ ਖਰਾਬ ਹੋ ਸਕਦਾ ਹੈ। ਛੋਟੇ ਬੱਚਿਆਂ ਦੇ ਗਲ਼ੇ ਵਿੱਚ ਟਾਂਸਿਲ ਵਧਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਮੌਸਮ ਬਦਲਣ ਨਾਲ਼ ਹੋਣ ਵਾਲੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮੈਡੀਟੇਸ਼ਨ ਕਰੋ ਅਤੇ ਖਾਣਪੀਣ ਵਿੱਚ ਸਾਵਧਾਨੀ ਵਰਤੋ। ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸਿਹਤ ਚੰਗੀ ਰਹੇਗੀ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਸੀਂ ਆਪਣੇ ਪ੍ਰੇਮੀ ਨੂੰ ਆਪਣੇ ਜੀਵਨ ਦਾ ਜ਼ਰੂਰੀ ਹਿੱਸਾ ਮੰਨ ਕੇ ਉਸ ਦੇ ਨਾਲ ਜੀਵਨ ਵਿੱਚ ਅੱਗੇ ਕਦਮ ਵਧਾਉਣ ਦੀ ਕੋਸ਼ਿਸ਼ ਕਰੋਗੇ। ਇੱਕ-ਦੂਜੇ ਨਾਲ ਮਿਲ ਕੇ ਘੁੰਮਣਾ-ਫਿਰਨਾ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰੋਗੇ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਮਹੀਨਾ ਚੰਗਾ ਹੋਵੇਗਾ। ਜਿੰਨਾ ਤੁਸੀਂ ਇੱਕ-ਦੂਜੇ ਨੂੰ ਮਹੱਤਵ ਦਿਓਗੇ, ਓਨਾ ਹੀ ਤੁਹਾਡਾ ਰਿਸ਼ਤਾ ਚਮਕਦਾ ਜਾਵੇਗਾ। ਕਿਸੇ ਦੀਆਂ ਗੱਲਾਂ ਵਿੱਚ ਆ ਕੇ ਘਰ ਦਾ ਮਾਹੌਲ ਵਿਗਾੜਨ ਦੀ ਜ਼ਰੂਰਤ ਨਹੀਂ ਹੈ।
ਪਰਿਵਾਰਿਕ ਜੀਵਨ
ਪਰਿਵਾਰ ਦੀ ਘਰੇਲੂ ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਪਰਿਵਾਰ ਦੇ ਮੈਂਬਰਾਂ, ਖਾਸ ਤੌਰ ‘ਤੇ ਬਜ਼ੁਰਗ ਮੈਂਬਰਾਂ ਦਾ ਸਹਿਯੋਗ ਮਿਲੇਗਾ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਤੁਹਾਡਾ ਪਰਿਵਾਰ ਖੂਬ ਤਰੱਕੀ ਕਰੇਗਾ। ਕਿਸੇ ਨੂੰ ਵੀ ਗੁੱਸੇ ਵਿੱਚ ਕੁਝ ਕਹਿਣ ਤੋਂ ਬਚੋ। ਪਰਿਵਾਰ ਦੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਨਵਾਂ ਵਾਹਨ ਖਰੀਦਣ ਦੀ ਸੰਭਾਵਨਾ ਬਣ ਸਕਦੀ ਹੈ।
ਉਪਾਅ
ਤੁਹਾਨੂੰ ਹਰ ਰੋਜ਼ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024