ਤੁਲਾ ਰਾਸ਼ੀ ਮਾਸਿਕ ਰਾਸ਼ੀਫਲ - Libra Monthly Horoscope in Punjabi
May, 2024
ਜਨਰਲ
ਤੁਲਾ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਇਹ ਮਹੀਨਾ ਮਿਲੇ-ਜੁਲੇ ਰੂਪ ਤੋਂ ਫਲਦਾਇਕ ਰਹਿਣ ਦੀ ਸੰਭਾਵਨਾ ਹੈ। ਸਿਹਤ ਸਮੱਸਿਆਵਾਂ ਦੇ ਪ੍ਰਤੀ ਮਹੀਨੇ ਦੀ ਸ਼ੁਰੂਆਤ ਤੋਂ ਹੀ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਪਵੇਗੀ, ਕਿਉਂਕਿ ਇਸ ਮਹੀਨੇ ਸਿਹਤ ਥੋੜੀ ਕਮਜ਼ੋਰ ਰਹਿਣ ਵਾਲੀ ਹੈ। ਆਰਥਿਕ ਸਥਿਤੀ ਅਨੁਕੂਲ ਰਹੇਗੀ, ਪਰ ਖਰਚੇ ਵੀ ਹੱਦ ਤੋਂ ਜ਼ਿਆਦਾ ਹੀ ਹੋਣਗੇ। ਫੇਰ ਵੀ ਤੁਸੀਂ ਹੌਲ਼ੀ-ਹੌਲ਼ੀ ਆਪਣੀ ਆਮਦਨ ਦੇ ਅਨੁਪਾਤ ਵਿੱਚ ਖਰਚਿਆਂ ਨੂੰ ਸੰਭਾਲਣ ਵਿੱਚ ਕਾਮਯਾਬ ਰਹੋਗੇ। ਇਸ ਨਾਲ ਆਰਥਿਕ ਸਥਿਤੀ ਬਹੁਤ ਜ਼ਿਆਦਾ ਖਰਾਬ ਨਹੀਂ ਹੋਵੇਗੀ। ਪੜ੍ਹਾਈ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਤੋਂ ਕੰਮ ਲਓ। ਕਿਸੇ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਵਿੱਚ ਮਨ ਦੇ ਭਟਕਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਕਾਗਰਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਕਰੀਅਰ ਦੇ ਮਾਮਲਿਆਂ ਵਿੱਚ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਬੇਰੁਜ਼ਗਾਰ ਜਾਤਕਾਂ ਨੂੰ ਨਵਾਂ ਰੁਜ਼ਗਾਰ ਪ੍ਰਾਪਤ ਹੋ ਸਕਦਾ ਹੈ। ਧਰਮ-ਕਰਮ ਦੀਆਂ ਗਤੀਵਿਧੀਆਂ ਵਿੱਚ ਮਨ ਲੱਗੇਗਾ ਅਤੇ ਕਿਸੇ ਧਾਰਮਿਕ ਕਾਰਜ ਲਈ ਦੂਜੇ ਸ਼ਹਿਰ ਜਾਂ ਦੂਜੇ ਰਾਜ ਜਾਂ ਫਿਰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਵਿਦਿਆਰਥੀਆਂ ਦੇ ਲਈ ਅਨੁਸ਼ਾਸਿਤ ਹੋ ਕੇ ਪੜ੍ਹਾਈ ਕਰਨ ਨਾਲ ਚੰਗੀ ਸਫਲਤਾ ਦੀ ਸੰਭਾਵਨਾ ਬਣੇਗੀ। ਪ੍ਰੇਮ ਸਬੰਧ ਅਨੁਕੂਲ ਰਹਿਣਗੇ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਵੀ ਹੌਲ਼ੀ-ਹੌਲ਼ੀ ਖੁਸ਼ੀਆਂ ਦੀ ਆਹਟ ਹੋਵੇਗੀ। ਪਰਿਵਾਰਿਕ ਜੀਵਨ ਔਸਤ ਰਹੇਗਾ। ਤੁਹਾਨੂੰ ਆਪਣੇ ਪਰਿਵਾਰ ਵਾਲਿਆਂ ਦੀ ਮਦਦ ਲਈ ਤਿਆਰ ਰਹਿਣਾ ਪਵੇਗਾ।
ਕਰੀਅਰ
ਤੁਸੀਂ ਆਪਣੀ ਨੌਕਰੀ ਵਿੱਚ ਬਦਲਾਵ ਕਰਨਾ ਚਾਹੁੰਦੇ ਸੀ ਤਾਂ ਇਸ ਵਾਰ ਤੁਹਾਨੂੰ ਮੌਕਾ ਮਿਲ ਸਕਦਾ ਹੈ। ਬੇਰੁਜ਼ਗਾਰ ਜਾਤਕਾਂ ਨੂੰ ਇਸ ਮਹੀਨੇ ਨੌਕਰੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਹਾਡੇ ਵਿਰੋਧੀ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਸਾਵਧਾਨ ਰਹੋ। ਕਿਸੇ ਨਾਲ ਵੀ ਝਗੜਾ ਕਰਨ ਤੋਂ ਬਚੋ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਕਦੇ-ਕਦਾਈਂ ਤੁਹਾਨੂੰ ਕਾਨੂੰਨੀ ਮਸਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹ ਸਮੱਸਿਆਵਾਂ ਹੌਲ਼ੀ-ਹੌਲ਼ੀ ਦੂਰ ਹੋ ਜਾਣਗੀਆਂ।
ਆਰਥਿਕ ਜੀਵਨ
ਤੁਹਾਡੀ ਆਮਦਨ ਵਿੱਚ ਵਾਧਾ ਹੋਣ ਵਾਲਾ ਹੈ। ਤੁਹਾਡੇ ਖਰਚੇ ਵੀ ਵਧਣਗੇ ਅਤੇ ਸ਼ਾਇਦ ਕੰਟਰੋਲ ਤੋਂ ਬਾਹਰ ਵੀ ਹੋ ਜਾਣ। ਖਰਚਿਆਂ ਨੂੰ ਆਮਦਨ ਦੇ ਅਨੁਪਾਤ ਵਿੱਚ ਸੰਤੁਲਿਤ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਆਰਥਿਕ ਸਥਿਤੀ ਵਿਗੜ ਸਕਦੀ ਹੈ। ਤੁਸੀਂ ਧਾਤੂ ਅਤੇ ਲੋਹੇ ਨਾਲ ਸਬੰਧਤ ਅਤੇ ਮਸ਼ੀਨਰੀ ਨਾਲ ਸਬੰਧਤ ਸ਼ੇਅਰਾਂ ਵਿੱਚ ਨਿਵੇਸ਼ ਕਰ ਸਕਦੇ ਹੋ।
ਸਿਹਤ
ਇਹ ਮਹੀਨਾ ਸਿਹਤ ਦੇ ਪੱਖ ਤੋਂ ਥੋੜਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਵਾਲਾ ਹੈ। ਤੁਹਾਨੂੰ ਫੋੜੇ, ਫੁੰਸੀਆਂ ਆਦਿ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮੇਂ-ਸਿਰ ਡਾਕਟਰ ਨਾਲ ਸੰਪਰਕ ਕਰੋ। ਸਿਹਤ ਸਬੰਧੀ ਕਿਸੇ ਛੋਟੀ ਤੋਂ ਛੋਟੀ ਸਮੱਸਿਆ ਨੂੰ ਵੀ ਨਜ਼ਰਅੰਦਾਜ਼ ਨਾ ਕਰੋ। ਚੰਗੀ ਸਿਹਤ ਹੀ ਅਸਲੀ ਧਨ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਇਸ ਮਹੀਨੇ ਗੱਲ-ਗੱਲ ਉੱਤੇ ਤੁਹਾਡੇ ਪ੍ਰੇਮ ਦੀ ਪ੍ਰੀਖਿਆ ਹੋਵੇਗੀ। ਜੇਕਰ ਤੁਸੀਂ ਆਪਣੇ ਪਿਆਰ ਵਿੱਚ ਸੱਚੇ ਹੋ ਤਾਂ ਤੁਹਾਨੂੰ ਸਫਲਤਾ ਮਿਲੇਗੀ। ਤੁਹਾਡਾ ਪ੍ਰੇਮ ਵਿਆਹ ਵੀ ਹੋ ਸਕਦਾ ਹੈ। ਤੁਹਾਡੇ ਪ੍ਰੇਮੀ ਨੂੰ ਸਿਹਤ ਸਬੰਧੀ ਸਮੱਸਿਆ ਹੋ ਸਕਦੀ ਹੈ। ਉਸ ਦਾ ਧਿਆਨ ਜ਼ਰੂਰ ਰੱਖੋ। ਸ਼ਾਦੀਸ਼ੁਦਾ ਜਾਤਕਾਂ ਦੇ ਜੀਵਨ ਵਿੱਚ ਰੋਮਾਂਸ ਦਾ ਤੜਕਾ ਲੱਗੇਗਾ। ਕਦੇ-ਕਦਾਈਂ ਤਣਾਅ ਵੀ ਵਧ ਸਕਦਾ ਹੈ। ਪਰ ਦੰਪਤੀ ਜੀਵਨ ਫੇਰ ਵੀ ਖੁਸ਼ੀਆਂ ਨਾਲ ਭਰਿਆ ਰਹੇਗਾ।
ਪਰਿਵਾਰਿਕ ਜੀਵਨ
ਇਸ ਮਹੀਨੇ ਪਰਿਵਾਰ ਦੀ ਘਰੇਲੂ ਆਮਦਨ ਵਿੱਚ ਵਾਧਾ ਹੋਵੇਗਾ। ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਰਹੇਗੀ ਅਤੇ ਆਪਸੀ ਤਾਲਮੇਲ ਵੀ ਵਧੀਆ ਹੋਵੇਗਾ। ਮਾਹੌਲ ਵੀ ਠੀਕ ਰਹੇਗਾ। ਜੇਕਰ ਕੋਈ ਵਾਦ-ਵਿਵਾਦ ਹੋਵੇ ਤਾਂ ਉਸ ਦਾ ਛੇਤੀ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰੋ। ਭੈਣ-ਭਰਾ ਇੱਕ ਦੂਜੇ ਦਾ ਸਹਿਯੋਗ ਕਰਣਗੇ।
ਉਪਾਅ
ਤੁਹਾਨੂੰ ਬੁੱਧਵਾਰ ਦੇ ਦਿਨ ਕਿਸੇ ਮੰਦਿਰ ਵਿੱਚ ਕਾਲ਼ੇ ਤਿਲ ਦਾਨ ਕਰਨੇ ਚਾਹੀਦੇ ਹਨ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024