ਮੀਨ ਰਾਸ਼ੀ ਮਾਸਿਕ ਰਾਸ਼ੀਫਲ - Pisces Monthly Horoscope in Punjabi
May, 2024
ਜਨਰਲ
ਇਹ ਮਹੀਨਾ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਇਸ ਲਈ ਤੁਹਾਨੂੰ ਮਹੀਨੇ ਦੀ ਸ਼ੁਰੂਆਤ ਤੋਂ ਹੀ ਆਪਣਾ ਧਿਆਨ ਰੱਖਣਾ ਪਵੇਗਾ। ਆਪਣੀ ਬਾਣੀ ਅਤੇ ਆਪਣੇ ਵਿਵਹਾਰ ਉੱਤੇ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਪਵੇਗੀ, ਕਿਉਂਕਿ ਤੁਹਾਡੇ ਵਿਵਹਾਰ ਵਿੱਚ ਕੁਝ ਬਦਲਾਵ ਹੋ ਸਕਦੇ ਹਨ। ਤੁਸੀਂ ਕਿਸੇ ਨੂੰ ਵੀ ਕੁਝ ਵੀ ਬੁਰਾ-ਭਲਾ ਕਹਿ ਸਕਦੇ ਹੋ, ਜਿਸ ਨਾਲ ਤੁਹਾਡੇ ਸੰਬੰਧ ਵਿਗੜ ਸਕਦੇ ਹਨ। ਤੁਹਾਨੂੰ ਕਿਤੇ ਵੀ ਉਲਟਾ-ਸਿੱਧਾ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਰਥਿਕ ਮਾਮਲਿਆਂ ਵੱਲ ਇਸ ਮਹੀਨੇ ਜ਼ਿਆਦਾ ਧਿਆਨ ਦੇਣ ਦੀ ਲੋੜ ਪਵੇਗੀ, ਕਿਉਂਕਿ ਤੁਹਾਡੇ ਖਰਚੇ ਬਣੇ ਰਹਿਣਗੇ ਅਤੇ ਧਨ-ਪ੍ਰਾਪਤੀ ਦੇ ਲਈ ਤੁਹਾਨੂੰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਵਧਣ ਦੀ ਸੰਭਾਵਨਾ ਹੈ। ਇਸ ਲਈ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ। ਪ੍ਰੇਮ ਸਬੰਧਾਂ ਦੇ ਲਈ ਇਹ ਮਹੀਨਾ ਅਨੁਕੂਲ ਰਹਿ ਸਕਦਾ ਹੈ। ਭੈਣ-ਭਰਾਵਾਂ ਦੇ ਸਹਿਯੋਗ ਨਾਲ ਤੁਹਾਡੇ ਸਾਰੇ ਕੰਮ ਬਣਨਗੇ। ਵਿਦਿਆਰਥੀਆਂ ਦੇ ਲਈ ਇਹ ਮਹੀਨਾ ਅਨੁਕੂਲ ਰਹੇਗਾ। ਪਰ ਤੁਹਾਡੀ ਸਿਹਤ ਅਤੇ ਪਰਿਵਾਰ ਦਾ ਮਾਹੌਲ ਕੁਝ ਹੱਦ ਤੱਕ ਤੁਹਾਡੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪਰਿਵਾਰ ਦਾ ਮਾਹੌਲ ਸਹਿਯੋਗ ਭਰਿਆ ਰਹੇਗਾ। ਫੇਰ ਵੀ ਤੁਹਾਨੂੰ ਆਪਣੇ ਵੱਲੋਂ ਕੋਈ ਕਮੀ ਨਹੀਂ ਰੱਖਣੀ ਚਾਹੀਦੀ।
ਕਰੀਅਰ
ਤੁਹਾਡੇ ਸਹਿਕਰਮੀ ਤੁਹਾਡਾ ਭਰਪੂਰ ਸਹਿਯੋਗ ਕਰਣਗੇ, ਜਿਸ ਨਾਲ ਕਾਰਜ ਖੇਤਰ ਵਿੱਚ ਤੁਹਾਡੀ ਸਥਿਤੀ ਅਨੁਕੂਲ ਬਣੀ ਰਹੇਗੀ। ਤੁਹਾਡੇ ਸੀਨੀਅਰ ਅਧਿਕਾਰੀਆਂ ਦੀ ਕਿਰਪਾ ਵੀ ਤੁਹਾਡੇ ਉੱਤੇ ਬਣੀ ਰਹੇਗੀ। ਤੁਹਾਨੂੰ ਕੋਈ ਵੱਡਾ ਆਰਥਿਕ ਲਾਭ ਵੀ ਹੋ ਸਕਦਾ ਹੈ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਇਹ ਮਹੀਨਾ ਉਤਾਰ-ਚੜ੍ਹਾਅ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਤੁਹਾਡੇ ਕੁਝ ਕੰਮ ਬਣਦੇ-ਬਣਦੇ ਰਹਿ ਜਾਣਗੇ। ਪਰ ਕਿਸੇ ਅਨੁਭਵੀ ਵਿਅਕਤੀ ਦੀ ਸਹਾਇਤਾ ਨਾਲ ਤੁਸੀਂ ਆਪਣੇ ਕਾਰੋਬਾਰ ਨੂੰ ਅਨੁਕੂਲ ਬਣਾਉਣ ਵਿੱਚ ਸਫਲ ਹੋ ਸਕਦੇ ਹੋ।
ਆਰਥਿਕ ਜੀਵਨ
ਆਮਦਨ ਵਧਾਉਣ ਲਈ ਤੁਹਾਨੂੰ ਬਹੁਤ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਕੋਈ ਨਾ ਕੋਈ ਖਰਚਾ ਲਗਾਤਾਰ ਬਣਿਆ ਰਹੇਗਾ। ਪਰ ਵਿਦੇਸ਼ੀ ਸਰੋਤਾਂ ਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਸਰਕਾਰੀ ਖੇਤਰ ਤੋਂ ਵੀ ਧਨ-ਲਾਭ ਹੋਣ ਦੀ ਸੰਭਾਵਨਾ ਹੈ। ਆਪਣੇ ਖਰਚਿਆਂ ਨੂੰ ਕੰਟਰੋਲ ਕਰੋ ਅਤੇ ਆਮਦਨ ਵਧਾਉਣ ‘ਤੇ ਧਿਆਨ ਕੇਂਦਰਿਤ ਕਰੋ, ਤਾਂ ਹੀ ਆਰਥਿਕ ਸਥਿਤੀ ਮਜ਼ਬੂਤ ਹੋ ਸਕੇਗੀ।
ਸਿਹਤ
ਇਸ ਮਹੀਨੇ ਤੁਹਾਡੇ ਅੰਦਰ ਆਲਸ ਭਰਿਆ ਰਹੇਗਾ। ਇਸ ਕਾਰਣ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਖਾਂ ਵਿੱਚ ਦਰਦ, ਮਾਨਸਿਕ ਤਣਾਅ, ਸਿਰ-ਦਰਦ, ਬੁਖਾਰ ਅਤੇ ਸਰੀਰ-ਦਰਦ ਵਰਗੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਸਮੇਂ-ਸਿਰ ਇਹਨਾਂ ਦਾ ਇਲਾਜ ਕਰੋ ਅਤੇ ਸਿਹਤਮੰਦ ਜੀਵਨ ਬਤੀਤ ਕਰੋ। ਮੈਡੀਟੇਸ਼ਨ ਕਰਨਾ ਤੁਹਾਡੇ ਲਈ ਲਾਭਦਾਇਕ ਰਹੇਗਾ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਆਪਣੇ ਵਿਵਹਾਰ ਨੂੰ ਕੰਟਰੋਲ ਵਿੱਚ ਰੱਖਣਾ ਤੁਹਾਡੇ ਲਈ ਚੁਣੌਤੀਪੂਰਨ ਹੋ ਸਕਦਾ ਹੈ, ਪਰ ਅਜਿਹਾ ਕਰਕੇ ਹੀ ਤੁਸੀਂ ਪ੍ਰੇਮ ਜੀਵਨ ਦਾ ਆਨੰਦ ਲੈ ਸਕੋਗੇ। ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ ਤਾਂ ਆਪਸੀ ਤਣਾਅ ਵਧਣ ਦੀ ਸੰਭਾਵਨਾ ਹੈ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਕਹਾਸੁਣੀ ਹੋ ਸਕਦੀ ਹੈ ਅਤੇ ਛੋਟੀ-ਮੋਟੀ ਲੜਾਈ ਵੀ ਹੋ ਸਕਦੀ ਹੈ। ਪਰਿਵਾਰ ਦਾ ਮਾਹੌਲ ਖਰਾਬ ਹੋ ਸਕਦਾ ਹੈ। ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ, ਤਾਂ ਕਿ ਤੁਹਾਡਾ ਰਿਸ਼ਤਾ ਸੰਭਲ ਸਕੇ।
ਪਰਿਵਾਰਿਕ ਜੀਵਨ
ਪਰਿਵਾਰ ਦਾ ਮਾਹੌਲ ਸਕਾਰਾਤਮਕ ਰਹੇਗਾ ਅਤੇ ਪਰਿਵਾਰ ਦੇ ਮੈਂਬਰ ਇੱਕ-ਦੂਜੇ ਦਾ ਸਹਿਯੋਗ ਕਰਣਗੇ। ਪਰਿਵਾਰ ਦਾ ਮਾਹੌਲ ਚੰਗਾ ਅਤੇ ਤਾਲਮੇਲ ਭਰਿਆ ਬਣਿਆ ਰਹੇਗਾ। ਕਦੇ-ਕਦਾਈਂ ਕਿਸੇ ਦੀ ਦਖਲਅੰਦਾਜ਼ੀ ਦੇ ਕਾਰਣ ਥੋੜਾ ਜਿਹਾ ਤਣਾਅ ਵਧ ਸਕਦਾ ਹੈ, ਪਰ ਸਮੇਂ ਦੇ ਨਾਲ਼-ਨਾਲ਼ ਸਭ ਠੀਕ ਹੁੰਦਾ ਜਾਵੇਗਾ। ਪਿਤਾ ਜੀ ਅਤੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਤੁਸੀਂ ਕਿਸੇ ਤੀਰਥ ਯਾਤਰਾ ਲਈ ਵੀ ਜਾ ਸਕਦੇ ਹੋ।
ਉਪਾਅ
ਤੁਹਾਨੂੰ ਚੰਗੀ ਗੁਣਵੱਤਾ ਵਾਲਾ ਪੀਲ਼ਾ ਪੁਖਰਾਜ ਰਤਨ ਸੋਨੇ ਦੀ ਅੰਗੂਠੀ ਵਿੱਚ ਜੜਵਾ ਕੇ ਸ਼ੁਕਲ ਪੱਖ ਦੇ ਵੀਰਵਾਰ ਨੂੰ ਆਪਣੀ ਤਰਜਨੀ ਉਂਗਲ਼ ਵਿੱਚ ਧਾਰਣ ਕਰਨਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024