ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ (24 ਅਕਤੂਬਰ, 2025)
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ 24 ਅਕਤੂਬਰ 2025 ਨੂੰ ਦੁਪਹਿਰ 12:25 ਵਜੇ ਹੋਣ ਜਾ ਰਿਹਾ ਹੈ।ਬ੍ਰਿਸ਼ਚਕ ਰਾਸ਼ੀ ਨੂੰ ਮੰਗਲ ਦੀ ਰਾਸ਼ੀ ਮੰਨਿਆ ਜਾਂਦਾ ਹੈ, ਜੋ ਕਿ ਜਲ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਨੂੰ ਡੂੰਘਾਈ ਵਿੱਚ ਲੈ ਕੇ ਜਾਣ ਵਾਲ਼ੀ ਰਾਸ਼ੀ ਮੰਨਿਆ ਜਾਂਦਾ ਹੈ ਅਤੇ ਇਹ ਰਾਸ਼ੀ ਰਹੱਸਮਈ ਘਟਨਾਵਾਂ ਨੂੰ ਲੁਕਾਉਂਦੀ ਰਹਿੰਦੀ ਹੈ। ਅਜਿਹੇ ਵਿੱਚ, ਤਰਕ-ਵਿਤਰਕ ਅਤੇ ਸਿੱਖਣ ਦਾ ਕਾਰਕ ਬੁੱਧ ਗ੍ਰਹਿ ਮੰਗਲ ਦੀ ਦੂਜੀ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਿੱਚ ਜਾ ਕੇ ਜਿਗਿਆਸੂ ਸੁਭਾਅ ਵਾਲ਼ੇ ਲੋਕਾਂ ਨੂੰ ਸਕਾਰਾਤਮਕ ਨਤੀਜੇ ਦੇ ਸਕਦਾ ਹੈ। ਬੁੱਧ ਦਾ ਇਹ ਗੋਚਰ ਤਰਕ-ਵਿਤਰਕ ਨਾਲ ਸਬੰਧਤ ਲੋਕਾਂ ਨੂੰ ਵੀ ਚੰਗੇ ਨਤੀਜੇ ਦੇ ਸਕਦਾ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਬੁੱਧ ਗ੍ਰਹਿ 24 ਅਕਤੂਬਰ 2025 ਤੋਂ 29 ਦਸੰਬਰ 2025 ਤੱਕ ਬ੍ਰਿਸ਼ਚਕ ਰਾਸ਼ੀ ਵਿੱਚ ਰਹਿਣ ਵਾਲ਼ਾ ਸੀ। ਪਰ, ਬੁੱਧ ਦੀ ਗਤੀ ਵਿੱਚ ਬਦਲਾਅ ਦੇ ਕਾਰਨ, ਇਹ 23 ਨਵੰਬਰ 2025 ਨੂੰ ਵੱਕਰੀ ਸਥਿਤੀ ਵਿੱਚ ਤੁਲਾ ਰਾਸ਼ੀ ਵਿੱਚ ਵਾਪਸ ਚਲਾ ਜਾਵੇਗਾ, ਫਿਰ ਇਹ ਮਾਰਗੀ ਹੋ ਕੇ 6 ਦਸੰਬਰ 2025 ਨੂੰ ਰਾਤ 08:34 ਵਜੇ ਦੁਬਾਰਾ ਬ੍ਰਿਸ਼ਚਕ ਰਾਸ਼ੀ ਵਿੱਚ ਆ ਜਾਵੇਗਾ। ਇਸ ਤੋਂ ਬਾਅਦ, ਬੁੱਧ 29 ਦਸੰਬਰ ਤੱਕ ਬ੍ਰਿਸ਼ਚਕ ਰਾਸ਼ੀ ਵਿੱਚ ਰਹੇਗਾ। ਬੁੱਧ ਇਸ ਸਾਲ ਦੋ ਵਾਰ ਬ੍ਰਿਸ਼ਚਕ ਰਾਸ਼ੀ ਵਿੱਚ ਰਹੇਗਾ, ਜਿਸ ਵਿੱਚ 24 ਅਕਤੂਬਰ 2025 ਤੋਂ 23 ਨਵੰਬਰ 2025 ਅਤੇ 06 ਦਸੰਬਰ 2025 ਤੋਂ 29 ਦਸੰਬਰ 2025 ਤੱਕ ਦਾ ਸਮਾਂ ਸ਼ਾਮਲ ਹੈ। ਆਓ ਜਾਣੀਏ ਕਿ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦਾ ਰਾਸ਼ੀਆਂ ‘ਤੇ ਕੀ ਪ੍ਰਭਾਵ ਪਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Transit in Scorpio
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : बुध का वृश्चिक राशि में गोचर
ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਇਹ ਤੁਹਾਨੂੰ ਅਚਾਨਕ ਲਾਭ ਦੇ ਸਕਦਾ ਹੈ। ਕੰਮ ਵਿੱਚ ਮੁਸ਼ਕਲਾਂ ਤੋਂ ਬਾਅਦ ਵੀ ਤੁਹਾਨੂੰ ਸਫਲਤਾ ਮਿਲਣ ਦੀ ਮਜ਼ਬੂਤ ਸੰਭਾਵਨਾ ਹੈ। ਅੱਠਵੇਂ ਘਰ ਵਿੱਚ ਹੋਣ ਕਰਕੇ, ਮੁਕਾਬਲੇ ਵਾਲ਼ੇ ਮਾਮਲਿਆਂ ਵਿੱਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ, ਪਰ ਇਹ ਜਿੱਤ ਪ੍ਰਾਪਤ ਕਰਨ ਵਿੱਚ ਵੀ ਮੱਦਦ ਕਰ ਸਕਦਾ ਹੈ। ਹਾਲਾਂਕਿ, ਸੂਰਜ ਦੀ ਸਥਿਤੀ ਬਹੁਤ ਚੰਗੀ ਨਹੀਂ ਹੈ। ਇਸ ਲਈ, ਬੁੱਧ ਅਹੁਦਾ ਅਤੇ ਸਨਮਾਣ ਪ੍ਰਦਾਨ ਕਰਨ ਵਿੱਚ ਬਹੁਤ ਸਫਲ ਨਹੀਂ ਹੋਵੇਗਾ, ਪਰ ਫਿਰ ਵੀ ਇਹ ਇਸ ਮਾਮਲੇ ਵਿੱਚ ਸਕਾਰਾਤਮਕ ਨਤੀਜੇ ਦੇਣਾ ਚਾਹੇਗਾ।
ਉਪਾਅ: ਨਿਯਮਿਤ ਰੂਪ ਨਾਲ਼ ਗਣੇਸ਼ ਜੀ ਦੀ ਪੂਜਾ ਕਰੋ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਰਿਸ਼ਤੇ ਦੇ ਪ੍ਰਤੀ ਗੰਭੀਰ ਲੋਕ ਕੁਝ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ। ਪ੍ਰੇਮ ਸਬੰਧਾਂ ਬਾਰੇ ਜੋਖਮ ਲੈਣਾ ਸਹੀ ਨਹੀਂ ਹੋਵੇਗਾ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਮੋਬਾਈਲ ਫੋਨ ਆਦਿ 'ਤੇ ਨਿਮਰਤਾ ਨਾਲ ਗੱਲ ਕਰਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਨਾ ਬਿਹਤਰ ਹੋਵੇਗਾ। ਨਾਲ ਹੀ, ਵਿਆਹੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਦੇ ਨਾਲ਼ ਬਿਹਤਰ ਤਾਲਮੇਲ ਬਣਾਉਣ ਦੀ ਜ਼ਰੂਰਤ ਹੋਵੇਗੀ। ਕਈ ਵਾਰ ਸਰੀਰ ਵਿੱਚ ਦਰਦ ਵੀ ਮਹਿਸੂਸ ਹੋ ਸਕਦਾ ਹੈ। ਇਸ ਗੋਚਰ ਦੇ ਦੌਰਾਨ, ਸਰਕਾਰ ਅਤੇ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਨਾਲ ਬਿਹਤਰ ਤਾਲਮੇਲ ਕਾਇਮ ਰੱਖਣਾ ਜ਼ਰੂਰੀ ਹੋਵੇਗਾ। ਹਾਲਾਂਕਿ, ਯਾਤਰਾ ਤੋਂ ਬਚਣਾ ਵੀ ਇੱਕ ਬੁੱਧੀਮਾਨੀ ਵਾਲ਼ੀ ਗੱਲ ਹੋਵੇਗੀ। ਇਸ ਅਵਧੀ ਦੇ ਦੌਰਾਨ ਕਾਰੋਬਾਰ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣਾ ਸਹੀ ਨਹੀਂ ਹੋਵੇਗਾ।
ਉਪਾਅ: ਕੰਨਿਆ ਦੇਵੀਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਲਈ, ਬੁੱਧ ਨਾ ਕੇਵਲ ਤੁਹਾਡੀ ਰਾਸ਼ੀ ਦਾ ਸੁਆਮੀ ਹੈ, ਸਗੋਂ ਚੌਥੇ ਘਰ ਦਾ ਸੁਆਮੀ ਵੀ ਹੈ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਕਰਮ ਸਥਾਨ ਦਾ ਸੁਆਮੀ ਬ੍ਰਹਸਪਤੀ ਬੁੱਧ ‘ਤੇ ਦ੍ਰਿਸ਼ਟੀ ਸੁੱਟ ਕੇ ਤੁਹਾਡੀ ਬੌਧਿਕ ਯੋਗਤਾ ਨੂੰ ਮਜ਼ਬੂਤ ਕਰੇਗਾ। ਨਤੀਜੇ ਵੱਜੋਂ, ਤੁਸੀਂ ਕਾਰਜ ਸਥਾਨ ਨਾਲ਼ ਸਬੰਧਤ ਸਹੀ ਫੈਸਲੇ ਲੈ ਕੇ ਚੰਗੀ ਸਫਲਤਾ ਪ੍ਰਾਪਤ ਕਰ ਸਕੋਗੇ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਤੁਹਾਨੂੰ ਮੁਕਾਬਲੇ ਵਾਲ਼ੇ ਮਾਮਲਿਆਂ ਵਿੱਚ ਅੱਗੇ ਲੈ ਜਾਵੇਗਾ। ਇਹ ਤੁਹਾਡੇ ਸਤਿਕਾਰ ਵਿੱਚ ਵਾਧਾ ਕਰੇਗਾ। ਜੇਕਰ ਤੁਸੀਂ ਕਲਾ ਜਾਂ ਸਾਹਿਤ, ਖ਼ਾਸ ਤੌਰ ‘ਤੇ ਲੇਖਣ ਨਾਲ਼ ਜੁੜੇ ਵਿਅਕਤੀ ਹੋ, ਤਾਂ ਤੁਸੀਂ ਬਹੁਤ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ।
ਉਪਾਅ: ਗਣੇਸ਼ ਜੀ ਨੂੰ ਦੁੱਭ ਦੀ ਮਾਲ਼ਾ ਪਹਿਨਾਓ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੀ ਕੁੰਡਲੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸੰਤਾਨ ਨਾਲ਼ ਸਬੰਧਤ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਠੀਕ ਕਰਨ ਦੇ ਯੋਗ ਹੋਵੋਗੇ। ਸਰਲ ਸ਼ਬਦਾਂ ਵਿੱਚ, ਤੁਹਾਨੂੰ ਸਮੱਸਿਆਵਾਂ ਦਾ ਹੱਲ ਮਿਲੇਗਾ। ਇਹ ਗੋਚਰ ਯੋਜਨਾਵਾਂ ਵਿੱਚ ਅਸਫਲਤਾ ਲਿਆਉਣ ਵਾਲ਼ਾ ਮੰਨਿਆ ਜਾਂਦਾ ਹੈ। ਇਸ ਲਈ ਇਸ ਸਮੇਂ ਦੇ ਦੌਰਾਨ ਕੋਈ ਵੀ ਵੱਡੀਆਂ ਯੋਜਨਾਵਾਂ ਬਣਾਉਣ ਤੋਂ ਬਚਣਾ ਬਿਹਤਰ ਹੋਵੇਗਾ। ਬੁੱਧ ਦਾ ਇਹ ਗੋਚਰ ਵਿੱਤੀ ਚਿੰਤਾਵਾਂ ਵੀ ਦੇ ਸਕਦਾ ਹੈ। ਇਸ ਲਈ, ਇਸ ਗੋਚਰ ਦੇ ਦੌਰਾਨ ਖਰਚਿਆਂ ਤੋਂ ਬਚਣਾ ਬਿਹਤਰ ਹੋਵੇਗਾ।
ਉਪਾਅ: ਨਿਯਮਿਤ ਤੌਰ 'ਤੇ ਗਾਂ ਦੀ ਸੇਵਾ ਕਰਨਾ ਸ਼ੁਭ ਹੋਵੇਗਾ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਵਾਲ਼ਿਆਂ ਲਈ, ਤੁਹਾਡੀ ਕੁੰਡਲੀ ਵਿੱਚ ਬੁੱਧ ਲਾਭ-ਘਰ ਅਤੇ ਧਨ-ਘਰ ਦਾ ਸੁਆਮੀ ਹੈ। ਆਮਦਨ ਅਤੇ ਬੱਚਤ ਦੋਵਾਂ ਘਰਾਂ ਦਾ ਸੁਆਮੀ ਹੋਣ ਕਰਕੇ, ਬੁੱਧ ਤੁਹਾਡੇ ਚੌਥੇ ਘਰ ਵਿੱਚ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਹਾਨੂੰ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਲਾਭ ਮਿਲ ਸਕਦਾ ਹੈ। ਲਾਭ-ਘਰ ਦਾ ਸੁਆਮੀ ਚੌਥੇ ਘਰ ਵਿੱਚ ਹੋਵੇਗਾ ਅਤੇ ਕਰਮ-ਘਰ ਵੱਲ ਦੇਖੇਗਾ। ਨਤੀਜੇ ਵੱਜੋਂ, ਕੰਮ ਬਣਨਗੇ ਅਤੇ ਉਨ੍ਹਾਂ ਤੋਂ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਧਨ-ਘਰ ਦਾ ਸੁਆਮੀ ਚੌਥੇ ਘਰ ਵਿੱਚ ਚਲਾ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ, ਤੁਸੀਂ ਘਰ ਨਾਲ ਸਬੰਧਤ ਚੀਜ਼ਾਂ ਖਰੀਦਣ ਲਈ ਕੁਝ ਪੈਸਾ ਵੀ ਖਰਚ ਕਰ ਸਕਦੇ ਹੋ, ਜੋ ਕਿ ਸਹੀ ਚੀਜ਼ਾਂ 'ਤੇ ਹੋਵੇਗਾ, ਕਿਉਂਕਿ ਇੱਥੇ ਖਰਚੇ ਬਰਬਾਦ ਨਹੀਂ ਹੋਣਗੇ। ਇਸ ਲਈ ਇਸ ਨੂੰ ਵੀ ਇੱਕ ਅਨੁਕੂਲ ਸਥਿਤੀ ਮੰਨਿਆ ਜਾਵੇਗਾ। ਬੁੱਧ ਦਾ ਇਹ ਗੋਚਰ ਕੁਝ ਚੰਗੇ ਦੋਸਤ ਵੀ ਬਣਵਾ ਸਕਦਾ ਹੈ, ਯਾਨੀ ਕਿ ਆਮ ਤੌਰ 'ਤੇ ਤੁਹਾਨੂੰ ਇਸ ਗੋਚਰ ਤੋਂ ਅਨੁਕੂਲਤਾ ਮਿਲਣ ਦੀ ਉਮੀਦ ਹੈ।
ਉਪਾਅ: ਲੋੜਵੰਦ ਦਮੇ ਦੇ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਵਿੱਚ ਮੱਦਦ ਕਰੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲ਼ਿਆਂ ਲਈ, ਬੁੱਧ ਨਾ ਕੇਵਲ ਤੁਹਾਡੀ ਰਾਸ਼ੀ ਦਾ ਸੁਆਮੀ ਹੈ, ਸਗੋਂ ਤੁਹਾਡੇ ਕਰਮ ਸਥਾਨ ਦਾ ਸੁਆਮੀ ਵੀ ਹੈ। ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਇਸ ਸਮੇਂ ਦੇ ਦੌਰਾਨ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਪੈਣਗੀਆਂ, ਪਰ ਲਗਨ ਜਾਂ ਰਾਸ਼ੀ ਦੇ ਸੁਆਮੀ ਦੇ ਤੀਜੇ ਘਰ ਵਿੱਚ ਜਾਣ ਕਾਰਨ ਤੁਹਾਡਾ ਆਤਮਵਿਸ਼ਵਾਸ ਚੰਗਾ ਰਹਿ ਸਕਦਾ ਹੈ। ਤੁਹਾਨੂੰ ਕੇਵਲ ਆਪਣੇ-ਆਪ ਨੂੰ ਬਹੁਤ ਜ਼ਿਆਦਾ ਆਤਮਵਿਸ਼ਵਾਸੀ ਹੋਣ ਤੋਂ ਬਚਾਉਣਾ ਹੋਵੇਗਾ। ਕਰਮ ਸਥਾਨ ਦਾ ਸੁਆਮੀ ਤੀਜੇ ਘਰ ਵਿੱਚ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ ਵਿੱਚ ਤੁਹਾਨੂੰ ਕੰਮ ਲਈ ਯਾਤਰਾ ਕਰਨੀ ਪੈ ਸਕਦੀ ਹੈ। ਹਾਲਾਂਕਿ ਯਾਤਰਾਵਾਂ ਥੋੜ੍ਹੀਆਂ ਮੁਸ਼ਕਲ ਹੋ ਸਕਦੀਆਂ ਹਨ, ਪਰ ਤੁਸੀਂ ਇਨ੍ਹਾਂ ਯਾਤਰਾਵਾਂ ਦਾ ਲਾਭ ਲੈ ਸਕੋਗੇ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਕੁਝ ਨਵੇਂ ਦੋਸਤ ਬਣਾਉਣ ਵਿੱਚ ਵੀ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ।
ਉਪਾਅ: ਚਿੜੀਆਂ ਨੂੰ ਨਿਯਮਿਤ ਤੌਰ 'ਤੇ ਦਾਣਾ ਪਾਓਣਾ ਸ਼ੁਭ ਹੋਵੇਗਾ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੇ ਭਾਗ-ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਦੂਜੇ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਦੂਜੇ ਘਰ ਵਿੱਚ ਬੁੱਧ ਦਾ ਗੋਚਰ ਤੁਹਾਨੂੰ ਬੋਲਣ-ਚਾਲਣ ਵਾਲ਼ਾ ਬਣਾਉਂਦਾ ਹੈ, ਯਾਨੀ ਤੁਹਾਡੀ ਗੱਲਬਾਤ ਕਰਨ ਦੀ ਯੋਗਤਾ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੇ ਲਾਭ ਮਿਲ ਸਕਦੇ ਹਨ। ਜੇਕਰ ਤੁਸੀਂ ਖਾਣ-ਪੀਣ ਦੇ ਸ਼ੌਕੀਨ ਹੋ, ਤਾਂ ਬੁੱਧ ਦੇ ਇਸ ਗੋਚਰ ਦੇ ਕਾਰਨ ਤੁਹਾਨੂੰ ਆਪਣੀ ਪਸੰਦ ਦਾ ਭੋਜਨ ਖਾਣ ਦੇ ਕਈ ਮੌਕੇ ਮਿਲ ਸਕਦੇ ਹਨ। ਤੁਹਾਨੂੰ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ।
ਉਪਾਅ: ਮਾਸ, ਸ਼ਰਾਬ ਆਦਿ ਤੋਂ ਦੂਰ ਰਹੋ ਅਤੇ ਆਪਣੇ ਚਰਿੱਤਰ ਨੂੰ ਸ਼ੁੱਧ ਅਤੇ ਸਾਤਵਿਕ ਰੱਖੋ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਅੱਠਵੇਂ ਘਰ ਅਤੇ ਲਾਭ-ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰੇਗਾ। ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ। ਜੇਕਰ ਤੁਸੀਂ ਖੁਦ ਗੱਡੀ ਚਲਾਉਂਦੇ ਹੋ, ਤਾਂ ਧਿਆਨ ਨਾਲ ਗੱਡੀ ਚਲਾਉਣੀ ਜ਼ਰੂਰੀ ਹੋਵੇਗੀ। ਗੱਡੀ ਚਲਾਉਂਦੇ ਸਮੇਂ ਫ਼ੋਨ ਆਦਿ 'ਤੇ ਗੱਲ ਨਾ ਕਰਨ ਦੀ ਕੋਸ਼ਿਸ਼ ਕਰੋ।
ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਕਿਸੇ ਦੀ ਆਲੋਚਨਾ ਨਾ ਕਰਨਾ ਬਿਹਤਰ ਹੋਵੇਗਾ। ਨਾਲ ਹੀ, ਜੇਕਰ ਤੁਸੀਂ ਆਲੋਚਨਾ ਕਰਨ ਵਾਲ਼ੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਤਾਂ ਬਿਹਤਰ ਹੋਵੇਗਾ। ਵਿੱਤੀ ਮਾਮਲਿਆਂ ਵਿੱਚ ਸਾਵਧਾਨੀ ਨਾਲ ਕੰਮ ਕਰਨਾ ਅਤੇ ਸਾਰਿਆਂ ਦਾ ਸਤਿਕਾਰ ਕਰਨਾ ਲਾਭਦਾਇਕ ਹੋਵੇਗਾ। ਹਾਲਾਂਕਿ, ਲਾਭ-ਘਰ ਦਾ ਸੁਆਮੀ ਪਹਿਲੇ ਘਰ ਵਿੱਚ ਚਲਾ ਗਿਆ ਹੈ। ਇਸ ਲਈ, ਤੁਹਾਨੂੰ ਕੁਝ ਮਾਮਲਿਆਂ ਵਿੱਚ ਲਾਭ ਵੀ ਮਿਲ ਸਕਦਾ ਹੈ, ਫਿਰ ਵੀ ਇਸ ਸਮੇਂ ਦੇ ਦੌਰਾਨ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ।
ਉਪਾਅ: ਕਿਸੇ ਗਰੀਬ ਕੁੜੀ ਨੂੰ ਕਾਪੀ-ਪੈੱਨ ਤੋਹਫ਼ੇ ਵੱਜੋਂ ਦੇਣਾ ਸ਼ੁਭ ਹੋਵੇਗਾ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਵਾਲ਼ਿਆਂ ਲਈ ਬੁੱਧ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ ਇਸ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਬ੍ਰਿਸ਼ਚਕ ਰਾਸ਼ੀ ਵਿੱਚ ਹੋ ਰਿਹਾ ਹੈ। ਕਾਰਜ ਖੇਤਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲਓ। ਸਹਿਯੋਗੀਆਂ ਅਤੇ ਸੀਨੀਅਰਾਂ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖੋ। ਹਾਲਾਂਕਿ, ਵਿਦੇਸ਼ ਨਾਲ ਸਬੰਧਤ ਕੁਝ ਮਾਮਲਿਆਂ ਵਿੱਚ ਚੰਗੇ ਨਤੀਜੇ ਵੀ ਮਿਲ ਸਕਦੇ ਹਨ, ਪਰ ਫਿਰ ਵੀ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਨੌਕਰੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲਓ। ਸੱਤਵੇਂ ਘਰ ਦਾ ਸੁਆਮੀ ਬਾਰ੍ਹਵੇਂ ਘਰ ਵਿੱਚ ਚਲਾ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਧਿਆਨ ਰੱਖਣਾ ਹੋਵੇਗਾ ਕਿ ਜੀਵਨ ਸਾਥੀ ਦੇ ਨਾਲ਼ ਸਬੰਧ ਕਮਜ਼ੋਰ ਨਾ ਪੈਣ। ਨਾਲ ਹੀ, ਬੇਲੋੜੀਆਂ ਯਾਤਰਾਵਾਂ ਤੋਂ ਬਚਣਾ ਮਹੱਤਵਪੂਰਣ ਹੋਵੇਗਾ। ਆਪਣੀ ਅਤੇ ਆਪਣੇ ਸਾਥੀ ਦੀ ਸਿਹਤ ਦਾ ਧਿਆਨ ਰੱਖੋ। ਆਪਣੇ-ਆਪ ਨੂੰ ਤਣਾਅ ਮੁਕਤ ਰੱਖੋ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਪੜ੍ਹਾਈ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।
ਉਪਾਅ: ਹਰ ਰੋਜ਼ ਮੱਥੇ 'ਤੇ ਕੇਸਰ ਦਾ ਟਿੱਕਾ ਲਗਾਓ।
ਮਕਰ ਰਾਸ਼ੀ
ਮਕਰ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੇ ਛੇਵੇਂ ਘਰ ਅਤੇ ਭਾਗ-ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਲਾਭ-ਘਰ ਯਾਨੀ ਕਿ ਗਿਆਰ੍ਹਵੇਂ ਘਰ ਵਿੱਚ ਰਹਿਣ ਵਾਲ਼ਾ ਹੈ। ਸਿਹਤ ਆਮ ਤੌਰ 'ਤੇ ਚੰਗੀ ਰਹਿ ਸਕਦੀ ਹੈ। ਜੇਕਰ ਤੁਸੀਂ ਕਿਤੇ ਤੋਂ ਕਰਜ਼ਾ ਲੈਣ ਜਾਂ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ। ਤੁਹਾਨੂੰ ਧਰਮ-ਕਰਮ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਕਾਰਾਤਮਕ ਨਤੀਜੇ ਮਿਲਦੇ ਨਜ਼ਰ ਆ ਰਹੇ ਹਨ। ਆਮਦਨ ਵਿੱਚ ਵਾਧਾ, ਕਾਰੋਬਾਰ ਵਿੱਚ ਲਾਭ, ਜ਼ਮੀਨ ਅਤੇ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਬੱਚਿਆਂ ਅਤੇ ਦੋਸਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਉਪਾਅ: ਗਾਂ ਨੂੰ ਹਰਾ ਪਾਲਕ ਖੁਆਉਣਾ ਸ਼ੁਭ ਰਹੇਗਾ।
ਕੁੰਭ ਰਾਸ਼ੀ
ਕੁੰਭ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਬੁੱਧ ਤੁਹਾਨੂੰ ਅਹੁਦਾ ਅਤੇ ਸਨਮਾਣ ਪ੍ਰਾਪਤ ਕਰਨ ਵਿੱਚ ਮੱਦਦ ਕਰ ਸਕਦਾ ਹੈ। ਇਹ ਤੁਹਾਨੂੰ ਪ੍ਰਤੀਯੋਗੀਆਂ ਤੋਂ ਅੱਗੇ ਲੈ ਜਾ ਸਕਦਾ ਹੈ ਅਤੇ ਤੁਹਾਨੂੰ ਕਾਰੋਬਾਰ ਵਿੱਚ ਲਾਭ ਦਿਲਵਾ ਸਕਦਾ ਹੈ। ਬੁੱਧ ਦੇ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਦੇ ਦੌਰਾਨ, ਤੁਹਾਨੂੰ ਸਫਲਤਾ ਅਤੇ ਕੰਮ ਵਿੱਚ ਲਾਭ ਦੋਵੇਂ ਮਿਲਣਗੇ। ਦਸਵੇਂ ਘਰ ਵਿੱਚ ਪੰਜਵੇਂ ਘਰ ਦੇ ਸੁਆਮੀ ਦੀ ਗਤੀ ਬੌਧਿਕ ਕੰਮ ਕਰਨ ਵਾਲ਼ੇ ਲੋਕਾਂ ਲਈ ਵਧੇਰੇ ਲਾਭਦਾਇਕ ਹੋ ਸਕਦੀ ਹੈ।
ਉਪਾਅ: ਮੰਦਰ ਵਿੱਚ ਦੁੱਧ ਅਤੇ ਚੌਲ਼ ਦਾਨ ਕਰੋ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲ਼ਿਆਂ ਲਈ, ਬੁੱਧ ਤੁਹਾਡੇ ਚੌਥੇ ਘਰ ਅਤੇ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਕਿਸਮਤ ਘਰ ਵਿੱਚ ਗੋਚਰ ਹੋਣ ਜਾ ਰਿਹਾ ਹੈ। ਬੁੱਧ ਤੋਂ ਨਕਾਰਾਤਮਕ ਨਤੀਜੇ ਘੱਟ ਹੋ ਸਕਦੇ ਹਨ, ਫਿਰ ਵੀ ਤੁਹਾਨੂੰ ਬੁੱਧ ਤੋਂ ਮਿਲੇ-ਜੁਲੇ ਜਾਂ ਔਸਤ ਨਾਲੋਂ ਥੋੜੇ ਕਮਜ਼ੋਰ ਨਤੀਜਿਆਂ ਦੀ ਉਮੀਦ ਕਰਨੀ ਚਾਹੀਦੀ ਹੈ। ਨਾਲ ਹੀ, ਕੰਮ 'ਤੇ ਜ਼ਿਆਦਾ ਜ਼ੋਰ ਦਿਓ। ਹਾਲਾਂਕਿ ਕੰਮ ਵਿੱਚ ਰੁਕਾਵਟਾਂ ਆ ਸਕਦੀਆਂ ਹਨ, ਪਰ ਸਮੱਸਿਆਵਾਂ ਤੋਂ ਬਾਅਦ ਤੁਹਾਡਾ ਕੰਮ ਹੋ ਸਕਦਾ ਹੈ। ਜੇਕਰ ਤੁਸੀਂ ਸਤਿਕਾਰ ਦੇ ਪ੍ਰਤੀ ਲਾਪਰਵਾਹ ਨਹੀਂ ਹੋ, ਤਾਂ ਸਤਿਕਾਰ ਬਣਿਆ ਰਹੇਗਾ। ਕੁੱਲ ਮਿਲਾ ਕੇ, ਤੁਹਾਨੂੰ ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ ਸਾਵਧਾਨ ਰਹਿਣਾ ਪਵੇਗਾ, ਤਾਂ ਹੀ ਨਤੀਜੇ ਸੰਤੁਸ਼ਟੀਜਨਕ ਹੋਣਗੇ।
ਉਪਾਅ: ਕਿੰਨਰਾਂ ਨੂੰ ਹਰੀਆਂ ਚੂੜੀਆਂ ਭੇਟ ਕਰਨਾ ਸ਼ੁਭ ਹੋਵੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਬੁੱਧ ਦਾ ਬ੍ਰਿਸ਼ਚਕ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਦਾ ਗੋਚਰ 24 ਅਕਤੂਬਰ 2025 ਨੂੰ ਹੋਵੇਗਾ।
2. ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਕੌਣ ਹੈ?
ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਮੰਗਲ ਦੇਵ ਹੈ।
3. ਬੁੱਧ ਕੌਣ ਹੈ?
ਜੋਤਿਸ਼ ਵਿੱਚ ਬੁੱਧ ਨੂੰ ਗ੍ਰਹਾਂ ਦਾ ਰਾਜਕੁਮਾਰ ਕਿਹਾ ਜਾਂਦਾ ਹੈ ਅਤੇ ਇਹ ਬੁੱਧੀ ਅਤੇ ਬੋਲਬਾਣੀ ਦਾ ਕਾਰਕ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






