ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ (02 ਨਵੰਬਰ, 2025)
ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ 02 ਨਵੰਬਰ 2025 ਨੂੰ ਦੁਪਹਿਰ 01:05 ਵਜੇ ਹੋਣ ਜਾ ਰਿਹਾ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਤੁਲਾ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਦਾ ਮਹੱਤਵ
ਜੇਕਰ ਕੁੰਡਲੀ ਵਿੱਚ ਸ਼ੁੱਕਰ ਮਜ਼ਬੂਤ ਹੈ, ਤਾਂ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਸੰਤੁਸ਼ਟੀ, ਬਿਹਤਰ ਸਿਹਤ ਅਤੇ ਤੇਜ਼ ਦਿਮਾਗ ਮਿਲਦਾ ਹੈ। ਮਜ਼ਬੂਤ ਸ਼ੁੱਕਰ ਜਾਤਕ ਨੂੰ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨ ਵਿੱਚ ਚੰਗੀ ਸਫਲਤਾ ਦੇ ਨਾਲ ਸਕਾਰਾਤਮਕ ਨਤੀਜੇ ਦਿੰਦਾ ਹੈ।
ਜੋਤਿਸ਼ ਵਿੱਚ, ਸ਼ੁੱਕਰ ਨੂੰ ਪਿਆਰ, ਸੁੰਦਰਤਾ, ਭੌਤਿਕ ਸੁੱਖ, ਕਲਾ, ਵਿਆਹ ਅਤੇ ਅਮੀਰੀ ਦਾ ਕਾਰਕ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਸ਼ੁੱਕਰ ਮਜ਼ਬੂਤ ਹੁੰਦਾ ਹੈ, ਉਨ੍ਹਾਂ ਨੂੰ ਬਹੁਤ ਸੁੱਖ ਮਿਲਦਾ ਹੈ। ਅਜਿਹੇ ਜਾਤਕ ਲੰਬੀਆਂ ਯਾਤਰਾਵਾਂ ਕਰਨ ਦੇ ਸ਼ੌਕੀਨ ਹੁੰਦੇ ਹਨ। ਨਾਲ ਹੀ, ਵਧੇਰੇ ਜਨੂੰਨੀ ਹੋ ਸਕਦੇ ਹਨ। ਆਓ ਜਾਣੀਏ ਕਿ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਹੋਣ ਦਾ ਸਭ ਰਾਸ਼ੀਆਂ ‘ਤੇ ਕੀ ਪ੍ਰਭਾਵ ਪਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Venus Transit in Libra
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : शुक्र का तुला राशि में गोचर
ਤੁਲਾ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਲਈ ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ 'ਤੇ ਪੈਸੇ ਖਰਚ ਕਰਨੇ ਪੈ ਸਕਦੇ ਹਨ। ਕੁਝ ਖਰਚੇ ਅਚਾਨਕ ਹੋ ਸਕਦੇ ਹਨ ਅਤੇ ਇਸ ਨਾਲ ਤੁਹਾਡੀ ਜੇਬ 'ਤੇ ਬੋਝ ਪੈਣ ਦੀ ਸੰਭਾਵਨਾ ਹੈ। ਨੌਕਰੀ ਵਿੱਚ ਕੰਮ ਦਾ ਦਬਾਅ ਵਧ ਸਕਦਾ ਹੈ, ਜਿਸ ਕਾਰਨ ਤਣਾਅ ਵੀ ਪੈਦਾ ਹੋਵੇਗਾ। ਕਾਰੋਬਾਰੀਆਂ ਨੂੰ ਥੋੜ੍ਹਾ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਮੁਕਾਬਲਾ ਜ਼ਿਆਦਾ ਹੋਵੇਗਾ ਅਤੇ ਕੰਮ ਵਿੱਚ ਥੋੜ੍ਹੀ ਜਿਹੀ ਮੰਦੀ ਆ ਸਕਦੀ ਹੈ। ਯਾਤਰਾ ਦੇ ਦੌਰਾਨ ਨੁਕਸਾਨ ਹੋਣ ਦੀ ਸੰਭਾਵਨਾ ਹੈ, ਇਸ ਲਈ ਬੇਲੋੜੀ ਯਾਤਰਾ ਤੋਂ ਬਚੋ। ਰਿਸ਼ਤਿਆਂ ਵਿੱਚ ਕੁਝ ਤਣਾਅ ਵੀ ਹੋ ਸਕਦਾ ਹੈ। ਇਸ ਲਈ ਗੁੱਸੇ ਤੋਂ ਬਚੋ ਅਤੇ ਸਬਰ ਬਣਾ ਕੇ ਰੱਖੋ। ਸਿਹਤ ਦੀ ਗੱਲ ਕਰੀਏ ਤਾਂ ਅੱਖਾਂ ਜਾਂ ਕੰਨਾਂ ਵਿੱਚ ਕੁਝ ਸਮੱਸਿਆ ਹੋ ਸਕਦੀ ਹੈ ਅਤੇ ਸਭ ਤੋਂ ਵੱਡਾ ਖਰਚਾ ਤੁਹਾਡੇ ਸਾਥੀ ਦੀ ਸਿਹਤ 'ਤੇ ਹੋਵੇਗਾ।
ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਪਹਿਲੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ।ਤੁਹਾਡੇ ਖਰਚੇ ਵਧ ਸਕਦੇ ਹਨ ਅਤੇ ਇਸ ਕਾਰਨ ਤੁਹਾਨੂੰ ਕਰਜ਼ਾ ਲੈਣ ਦੀ ਵੀ ਲੋੜ ਪੈ ਸਕਦੀ ਹੈ। ਕਰੀਅਰ ਦੀ ਗੱਲ ਕਰੀਏ ਤਾਂ, ਤੁਸੀਂ ਪੂਰੇ ਉਤਸ਼ਾਹ ਅਤੇ ਦਿਲੋਂ ਸੇਵਾ-ਭਾਵ ਨਾਲ਼ ਕੰਮ ਕਰੋਗੇ, ਜਿਸ ਦੇ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਇਹ ਸਮਾਂ ਕਾਰੋਬਾਰੀਆਂ ਲਈ ਵੀ ਅਨੁਕੂਲ ਰਹੇਗਾ, ਕਿਉਂਕਿ ਦੂਜਿਆਂ ਦੀ ਮੱਦਦ ਕਰਨ ਦੇ ਤੁਹਾਡੇ ਰਵੱਈਏ ਨਾਲ ਤੁਹਾਡੇ ਮੁਨਾਫ਼ੇ ਵਿੱਚ ਵਾਧਾ ਹੋਵੇਗਾ ਅਤੇ ਕਾਰੋਬਾਰ ਵਿੱਚ ਤਰੱਕੀ ਦੇ ਮੌਕੇ ਮਿਲ ਸਕਦੇ ਹਨ। ਆਰਥਿਕ ਜੀਵਨ ਵਿੱਚ, ਤੁਹਾਨੂੰ ਇਸ ਅਵਧੀ ਦੇ ਦੌਰਾਨ ਕਮਾਈ ਦੇ ਵਧੇਰੇ ਮੌਕੇ ਮਿਲਣਗੇ, ਪਰ ਖਰਚੇ ਵੀ ਉਸ ਅਨੁਸਾਰ ਵਧਣਗੇ। ਪਤੀ-ਪਤਨੀ ਵਿਚਕਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਬਹਿਸ ਹੋ ਸਕਦੀ ਹੈ, ਜਿਸ ਕਾਰਨ ਰਿਸ਼ਤਾ ਲੰਬੇ ਸਮੇਂ ਤੱਕ ਖਟਾਸ ਭਰਿਆ ਰਹਿ ਸਕਦਾ ਹੈ। ਸਿਹਤ ਦੇ ਮਾਮਲੇ ਵਿੱਚ, ਪੇਟ ਦਰਦ ਅਤੇ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਕਾਰਨ ਤੁਸੀਂ ਥੋੜ੍ਹੀ ਜਿਹੀ ਬੇਆਰਾਮੀ ਮਹਿਸੂਸ ਕਰ ਸਕਦੇ ਹੋ।
ਉਪਾਅ- ਸ਼ੁੱਕਰਵਾਰ ਨੂੰ ਭਗਵਾਨ ਲਕਸ਼ਮੀ ਨਰਾਇਣ ਦੇ ਲਈ ਹਵਨ ਕਰਵਾਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਪੰਜਵੇਂ ਅਤੇ ਛੇਵੇਂ ਘਰ ਦੋਵਾਂ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੇ ਬੱਚਿਆਂ ਵੱਲੋਂ ਵਧੇਰੇ ਖੁਸ਼ੀ ਮਿਲੇਗੀ, ਜਿਸ ਨਾਲ਼ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਨਵੇਂ ਮੌਕੇ ਮਿਲ ਸਕਦੇ ਹਨ, ਜਿਸ ਨਾਲ਼ ਨੌਕਰੀ ਵਿੱਚ ਸੰਤੁਸ਼ਟੀ ਅਤੇ ਖੁਸ਼ੀ ਵਧੇਗੀ। ਜੇਕਰ ਤੁਸੀਂ ਸ਼ੇਅਰ ਬਜ਼ਾਰ ਜਾਂ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਵਿੱਚ ਵਧੇਰੇ ਲਾਭ ਮਿਲੇਗਾ। ਵਿੱਤੀ ਜੀਵਨ ਵਿੱਚ, ਤੁਹਾਡੀ ਕਮਾਈ ਵਧ ਸਕਦੀ ਹੈ ਅਤੇ ਤੁਹਾਨੂੰ ਬੱਚਤ ਕਰਨ ਦਾ ਚੰਗਾ ਮੌਕਾ ਮਿਲੇਗਾ। ਜੀਵਨ ਸਾਥੀ ਨਾਲ਼ ਨਜ਼ਦੀਕੀਆਂ ਵਧਣਗੀਆਂ। ਸਿਹਤ ਦੇ ਮਾਮਲੇ ਵਿੱਚ, ਤੁਸੀਂ ਪਹਿਲਾਂ ਨਾਲੋਂ ਬਿਹਤਰ ਅਤੇ ਵਧੇਰੇ ਊਰਜਾਵਾਨ ਮਹਿਸੂਸ ਕਰੋਗੇ, ਕਿਉਂਕਿ ਮਨ ਦੀ ਸ਼ਾਂਤੀ ਦਾ ਸਰੀਰ 'ਤੇ ਵੀ ਚੰਗਾ ਪ੍ਰਭਾਵ ਪਵੇਗਾ।
ਉਪਾਅ- ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੀ ਮਿਹਨਤ ਦੇ ਚੰਗੇ ਨਤੀਜੇ ਮਿਲਣਗੇ ਅਤੇ ਤੁਸੀਂ ਆਪਣੇ ਕੰਮ ਤੋਂ ਸੰਤੁਸ਼ਟ ਮਹਿਸੂਸ ਕਰੋਗੇ। ਨਾਲ਼ ਹੀ, ਤੁਸੀਂ ਪਰਿਵਾਰ ਦੇ ਲਈ ਕੁਝ ਜ਼ਰੂਰੀ ਚੀਜ਼ਾਂ 'ਤੇ ਖਰਚਾ ਕਰ ਸਕਦੇ ਹੋ, ਜਿਸ ਨਾਲ ਘਰ ਵਿੱਚ ਸੁੱਖ-ਸਹੂਲਤਾਂ ਵਧਣਗੀਆਂ। ਤੁਹਾਨੂੰ ਨੌਕਰੀ ਵਿੱਚ ਸਥਿਰਤਾ ਮਿਲੇਗੀ ਅਤੇ ਕੰਮ ਦੇ ਚੰਗੇ ਨਤੀਜੇ ਮਿਲਣਗੇ। ਕਾਰੋਬਾਰੀ ਜਾਤਕ ਇੱਕ ਸਫਲ ਕਾਰੋਬਾਰੀ ਵਜੋਂ ਆਪਣੀ ਪਛਾਣ ਬਣਾ ਸਕਦੇ ਹਨ। ਨਾਲ਼ ਹੀ, ਤੁਹਾਨੂੰ ਇਸ ਦੌਰਾਨ ਆਸਾਨੀ ਨਾਲ ਚੰਗਾ ਮੁਨਾਫ਼ਾ ਮਿਲੇਗਾ। ਇਸ ਦੌਰਾਨ ਤੁਹਾਨੂੰ ਬੱਚਤ ਕਰਨ ਦਾ ਵੀ ਚੰਗਾ ਮੌਕਾ ਮਿਲੇਗਾ। ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ਼ ਚੰਗਾ ਸਮਾਂ ਬਿਤਾਓਗੇ ਅਤੇ ਗੱਲਬਾਤ ਰਾਹੀਂ ਰਿਸ਼ਤਾ ਮਜ਼ਬੂਤ ਹੋਵੇਗਾ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਥੋੜ੍ਹੀ ਕਮਜ਼ੋਰ ਰਹਿ ਸਕਦੀ ਹੈ, ਜਿਸ ਕਾਰਨ ਜ਼ੁਕਾਮ ਅਤੇ ਖੰਘ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਉਪਾਅ: ਤੁਸੀਂ ਹਰ ਰੋਜ਼ 44 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ। ਤੁਸੀਂ ਇਸ ਸਮੇਂ ਆਪਣੇ ਵਿਕਾਸ ਅਤੇ ਤਰੱਕੀ ਵੱਲ ਵਧੇਰੇ ਧਿਆਨ ਦਿਓਗੇ ਅਤੇ ਆਪਣੀ ਮਿਹਨਤ ਦੇ ਆਧਾਰ 'ਤੇ ਅੱਗੇ ਵਧੋਗੇ। ਕਰੀਅਰ ਵਿੱਚ ਤੁਹਾਨੂੰ ਚੰਗੇ ਮੌਕੇ ਮਿਲਣਗੇ ਅਤੇ ਇਹ ਸੰਭਵ ਹੈ ਕਿ ਤੁਹਾਨੂੰ ਨੌਕਰੀ ਵਿੱਚ ਤਰੱਕੀ ਲਈ ਕਿਸੇ ਹੋਰ ਜਗ੍ਹਾ ਜਾਣਾ ਪੈ ਸਕਦਾ ਹੈ। ਕਾਰੋਬਾਰੀਆਂ ਨੂੰ ਥੋੜ੍ਹਾ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਗਲਤ ਯੋਜਨਾਬੰਦੀ ਜਾਂ ਲਾਪਰਵਾਹੀ ਕਾਰਨ ਮੁਨਾਫ਼ੇ ਵਿੱਚ ਨੁਕਸਾਨ ਹੋ ਸਕਦਾ ਹੈ। ਲੰਬੀ ਦੂਰੀ ਦੀਆਂ ਯਾਤਰਾਵਾਂ ਲਾਭਦਾਇਕ ਸਿੱਧ ਹੋਣਗੀਆਂ। ਅਜਿਹੀਆਂ ਯਾਤਰਾਵਾਂ ਤੋਂ ਚੰਗੀ ਕਮਾਈ ਹੋਣ ਦੀ ਸੰਭਾਵਨਾ ਹੈ। ਜੀਵਨ ਸਾਥੀ ਦੇ ਨਾਲ਼ ਝਗੜਾ ਜਾਂ ਗਲਤਫਹਿਮੀ ਹੋ ਸਕਦੀ ਹੈ, ਇਸ ਲਈ ਸਮਝਦਾਰੀ ਨਾਲ ਬੋਲੋ। ਸਿਹਤ ਬਾਰੇ ਗੱਲ ਕਰੀਏ ਤਾਂ, ਇਸ ਅਵਧੀ ਦੇ ਦੌਰਾਨ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਅਨਿਯਮਿਤ ਰੁਟੀਨ ਕਾਰਨ ਪੇਟ ਸਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ, ਭੋਜਨ ਅਤੇ ਸਿਹਤ ਦਾ ਖਾਸ ਧਿਆਨ ਰੱਖੋ।
ਉਪਾਅ- ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਤੁਲਾ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਤੁਹਾਨੂੰ ਚੰਗੀ ਕਿਸਮਤ ਮਿਲੇਗੀ, ਜੋ ਤੁਹਾਨੂੰ ਚੰਗੇ ਵਿੱਤੀ ਲਾਭ ਦੇਵੇਗੀ। ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਰਹੇਗੀ। ਤੁਹਾਡੀ ਮਿਹਨਤ ਦੀ ਕਦਰ ਕੀਤੀ ਜਾਵੇਗੀ ਅਤੇ ਤਰੱਕੀ ਮਿਲਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਤੁਹਾਨੂੰ ਕੰਮ ਦੇ ਸਬੰਧ ਵਿੱਚ ਯਾਤਰਾ ਦੇ ਮੌਕੇ ਮਿਲ ਸਕਦੇ ਹਨ, ਜਿਸ ਨਾਲ਼ ਤੁਹਾਨੂੰ ਸੰਤੁਸ਼ਟੀ ਅਤੇ ਸਫਲਤਾ ਮਿਲੇਗੀ। ਕਾਰੋਬਾਰੀਆਂ ਨੂੰ ਯੋਜਨਾਬੰਦੀ ਅਤੇ ਸਿਆਣਪ ਕਾਰਨ ਮੁਨਾਫ਼ਾ ਵਧੇਗਾ। ਜਿਹੜੇ ਜਾਤਕ ਵਿਦੇਸ਼ੀ ਲੈਣ-ਦੇਣ ਜਾਂ ਨਿਰਯਾਤ-ਆਯਾਤ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਵਧੇਰੇ ਲਾਭ ਮਿਲ ਸਕਦਾ ਹੈ। ਜੀਵਨ ਸਾਥੀ ਦੇ ਨਾਲ਼ ਪਿਆਰ ਅਤੇ ਤਾਲਮੇਲ ਵਧੇਗਾ, ਜਿਸ ਨਾਲ ਦਿਲ ਨੂੰ ਸ਼ਾਂਤੀ ਮਿਲੇਗੀ। ਪੇਟ ਸਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ, ਇਸ ਲਈ ਸਹੀ ਸਮੇਂ 'ਤੇ ਹਲਕਾ ਭੋਜਨ ਖਾਓ।
ਉਪਾਅ- ਬੁੱਧਵਾਰ ਨੂੰ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਵਾਲ਼ਿਆਂ ਲਈ, ਸ਼ੁੱਕਰ ਪਹਿਲੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਪੈਸੇ ਅਤੇ ਯਾਤਰਾ ਦੇ ਮਾਮਲੇ ਵਿੱਚ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲ ਸਕਦੇ ਹਨ। ਤੁਸੀਂ ਆਪਣੇ ਕਰੀਅਰ ਵਿੱਚ ਕੰਮ ਦਾ ਦਬਾਅ ਜ਼ਿਆਦਾ ਮਹਿਸੂਸ ਕਰ ਸਕਦੇ ਹੋ, ਜਿਸ ਕਾਰਨ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਅਤੇ ਨਵੀਂ ਨੌਕਰੀ ਦੀ ਭਾਲ਼ ਕਰ ਸਕਦੇ ਹੋ। ਕਾਰੋਬਾਰੀਆਂ ਨੂੰ ਇਸ ਦੌਰਾਨ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਮੁਨਾਫ਼ਾ ਥੋੜ੍ਹਾ ਘੱਟ ਹੋਣ ਦੀ ਸੰਭਾਵਨਾ ਹੈ। ਜੀਵਨ ਸਾਥੀ ਦੇ ਨਾਲ਼ ਹਉਮੈ ਜਾਂ ਪਰਿਵਾਰ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਲੜਾਈ ਹੋ ਸਕਦੀ ਹੈ, ਜਿਸ ਨਾਲ ਤਣਾਅ ਅਤੇ ਗਲਤਫਹਿਮੀਆਂ ਵਧ ਸਕਦੀਆਂ ਹਨ। ਇਸ ਸਮੇਂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਥੋੜ੍ਹੀ ਕਮਜ਼ੋਰ ਹੋ ਸਕਦੀ ਹੈ, ਜਿਸ ਕਾਰਨ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਉਪਾਅ- ਸ਼ਨੀਵਾਰ ਨੂੰ ਸ਼ੁੱਕਰ ਗ੍ਰਹਿ ਦੇ ਲਈ ਯੱਗ-ਹਵਨ ਕਰੋ।
ਬ੍ਰਿਸ਼ਚਕ ਰਾਸ਼ੀ
ਸ਼ੁੱਕਰ ਤੁਹਾਡੇ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਤੁਹਾਡੇ ਦੋਸਤਾਂ ਅਤੇ ਜਾਣੂਆਂ ਨਾਲ ਗੱਲਬਾਤ ਕਰਨ ਵਿੱਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ, ਇਸ ਲਈ ਆਪਣੀ ਬੋਲਬਾਣੀ ਵਿੱਚ ਸਾਵਧਾਨ ਰਹੋ। ਤੁਹਾਨੂੰ ਆਪਣੇ ਕਰੀਅਰ ਵਿੱਚ ਜ਼ਿਆਦਾ ਕੰਮ ਦਾ ਬੋਝ ਮਹਿਸੂਸ ਹੋ ਸਕਦਾ ਹੈ ਅਤੇ ਇਸ ਕਾਰਨ ਅੱਗੇ ਵਧਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਕਾਰੋਬਾਰ ਕਰਨ ਵਾਲ਼ਿਆਂ ਨੂੰ ਵੀ ਲਾਭ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਯਾਤਰਾ ਦੇ ਦੌਰਾਨ ਨੁਕਸਾਨ ਹੋ ਸਕਦਾ ਹੈ, ਖਾਸ ਕਰਕੇ ਜੇਕਰ ਯੋਜਨਾਬੰਦੀ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਜਾਂ ਕੰਮ ਨੂੰ ਪੇਸ਼ੇਵਰ ਤਰੀਕੇ ਨਾਲ ਨਹੀਂ ਸੰਭਾਲਿਆ ਜਾਂਦਾ, ਤਾਂ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹਨ। ਗਲਤਫਹਿਮੀਆਂ ਅਤੇ ਸੰਚਾਰ ਦੀ ਘਾਟ ਕਾਰਨ ਜੀਵਨ ਸਾਥੀ ਦੇ ਨਾਲ਼ ਦੂਰੀ ਹੋ ਸਕਦੀ ਹੈ, ਜਿਸ ਕਾਰਨ ਘਰ ਦਾ ਮਾਹੌਲ ਥੋੜ੍ਹਾ ਤਣਾਅਪੂਰਨ ਹੋ ਸਕਦਾ ਹੈ। ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੱਥਾਂ-ਪੈਰਾਂ ਵਿੱਚ ਸੋਜ ਆ ਸਕਦੀ ਹੈ।
ਉਪਾਅ- ਮੰਗਲਵਾਰ ਨੂੰ ਮੰਗਲ ਗ੍ਰਹਿ ਦੇ ਲਈ ਯੱਗ-ਹਵਨ ਕਰੋ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ। ਤੁਹਾਡੇ ਯਤਨ ਸਫਲ ਹੋਣਗੇ ਅਤੇ ਤੁਹਾਡੀਆਂ ਮਨਚਾਹੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ, ਜੋ ਮਨ ਨੂੰ ਬਹੁਤ ਸੰਤੁਸ਼ਟੀ ਦੇਵੇਗੀ। ਤੁਹਾਡੀ ਮਿਹਨਤ ਤੁਹਾਡੇ ਕਰੀਅਰ ਵਿੱਚ ਰੰਗ ਲਿਆਵੇਗੀ ਅਤੇ ਦਫਤਰ ਵਿੱਚ ਵੀ ਤੁਹਾਡੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਜਾਵੇਗੀ। ਤੁਸੀਂ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਅਤੇ ਇਸ ਵਿੱਚ ਚੰਗਾ ਮੁਨਾਫ਼ਾ ਕਮਾਉਣ ਦੀ ਸੰਭਾਵਨਾ ਹੋਵੇਗੀ। ਤੁਸੀਂ ਬੱਚਤ ਕਰਨ ਵਿੱਚ ਸਫਲ ਹੋਵੋਗੇ, ਜਿਸ ਕਾਰਨ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ। ਤੁਹਾਡੇ ਜੀਵਨ ਸਾਥੀ ਦੇ ਨਾਲ਼ ਤੁਹਾਡਾ ਤਾਲਮੇਲ ਬਿਹਤਰ ਹੋਵੇਗਾ ਅਤੇ ਆਪਸੀ ਸਮਝ ਅਤੇ ਵਿਸ਼ਵਾਸ ਨਾਲ ਰਿਸ਼ਤਾ ਡੂੰਘਾ ਹੋਵੇਗਾ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਚੰਗੀ ਹੋਵੇਗੀ ਅਤੇ ਤੁਸੀਂ ਸਿਹਤਮੰਦ ਅਤੇ ਸਕਾਰਾਤਮਕ ਮਹਿਸੂਸ ਕਰੋਗੇ।
ਉਪਾਅ- ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਯੱਗ-ਹਵਨ ਕਰੋ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਤੁਸੀਂ ਆਪਣੇ ਕੰਮ ਦੇ ਪ੍ਰਤੀ ਵਧੇਰੇ ਗੰਭੀਰ ਅਤੇ ਜ਼ਿੰਮੇਵਾਰ ਬਣੋਗੇ ਅਤੇ ਹਮੇਸ਼ਾ ਆਪਣੇ ਸਿਧਾਂਤਾਂ 'ਤੇ ਕਾਇਮ ਰਹੋਗੇ। ਇਸ ਦੌਰਾਨ ਤੁਹਾਨੂੰ ਯਾਤਰਾ ਕਰਨ ਦੇ ਚੰਗੇ ਮੌਕੇ ਵੀ ਮਿਲ ਸਕਦੇ ਹਨ। ਤੁਸੀਂ ਇਕਸਾਰਤਾ ਨਾਲ ਅੱਗੇ ਵਧੋਗੇ ਅਤੇ ਨਵੀਆਂ ਉਚਾਈਆਂ ਪ੍ਰਾਪਤ ਕਰੋਗੇ। ਨਾਲ ਹੀ, ਤੁਸੀਂ ਯਾਤਰਾ ਕਰੋਗੇ, ਜੋ ਤੁਹਾਡੇ ਲਈ ਲਾਭਦਾਇਕ ਹੋਵੇਗਾ। ਤੁਸੀਂ ਇੱਕ ਸਫਲ ਕਾਰੋਬਾਰੀ ਵਜੋਂ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋਵੋਗੇ। ਇਹ ਸਮਾਂ ਵਿੱਤੀ ਜੀਵਨ ਦੇ ਮਾਮਲੇ ਵਿੱਚ ਵੀ ਮਜ਼ਬੂਤ ਰਹੇਗਾ ਅਤੇ ਤੁਹਾਡੀ ਬੱਚਤ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਬਿਹਤਰ ਹੋਵੇਗਾ, ਜਿਸ ਕਾਰਨ ਰਿਸ਼ਤਾ ਮਜ਼ਬੂਤ ਅਤੇ ਖੁਸ਼ਹਾਲ ਰਹੇਗਾ। ਸਿਹਤ ਦੀ ਗੱਲ ਕਰੀਏ ਤਾਂ ਇਸ ਸਮੇਂ ਤੁਸੀਂ ਆਪਣੇ-ਆਪ ਵਿੱਚ ਵਧੇਰੇ ਹਿੰਮਤ ਅਤੇ ਵਿਸ਼ਵਾਸ ਮਹਿਸੂਸ ਕਰੋਗੇ, ਜਿਸ ਕਾਰਨ ਤੁਸੀਂ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੋਗੇ।
ਉਪਾਅ- ਸ਼ਨੀਵਾਰ ਨੂੰ ਭਗਵਾਨ ਸ਼ਿਵ ਦੀ ਪੂਜਾ ਕਰੋ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਤੁਹਾਡੇ ਜੀਵਨ ਵਿੱਚ ਆਰਾਮ ਅਤੇ ਸਹੂਲਤਾਂ ਵਧ ਸਕਦੀਆਂ ਹਨ। ਇਸ ਅਵਧੀ ਦੇ ਦੌਰਾਨ, ਤੁਹਾਡੀ ਆਪਣੀ ਮਿਹਨਤ ਨਾਲ ਤਰੱਕੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਕੰਮ ਦੇ ਸਬੰਧ ਵਿੱਚ ਯਾਤਰਾਵਾਂ ਵੀ ਵਧ ਸਕਦੀਆਂ ਹਨ, ਜੋ ਤੁਹਾਡੀ ਤਰੱਕੀ ਵਿੱਚ ਮੱਦਦ ਕਰਨਗੀਆਂ। ਤੁਸੀਂ ਆਪਣੇ ਖੇਤਰ ਵਿੱਚ ਇੱਕ ਮਜ਼ਬੂਤ ਅਤੇ ਸਫਲ ਕਾਰੋਬਾਰੀ ਵਜੋਂ ਉੱਭਰੋਗੇ ਅਤੇ ਲੋਕਾਂ ਵਿੱਚ ਤੁਹਾਡੀ ਚੰਗੀ ਛਵੀ ਹੋਵੇਗੀ। ਤੁਹਾਨੂੰ ਵਿੱਤੀ ਜੀਵਨ ਦੇ ਮਾਮਲੇ ਵਿੱਚ ਵੀ ਚੰਗੀ ਕਿਸਮਤ ਮਿਲੇਗੀ ਅਤੇ ਪੈਸਾ ਕਮਾਉਣ ਅਤੇ ਚੰਗੀ ਰਕਮ ਬਚਾਉਣ ਵਿੱਚ ਸਫਲ ਹੋਵੋਗੇ। ਇਸ ਸਮੇਂ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਅਤੇ ਵਿਸ਼ਵਾਸ ਮਜ਼ਬੂਤ ਹੋਵੇਗਾ। ਜ਼ੁਕਾਮ ਅਤੇ ਖੰਘ ਵਰਗੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਨ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੈ।
ਉਪਾਅ- ਸ਼ਨੀਵਾਰ ਨੂੰ ਸ਼ਨੀ ਲਈ ਯੱਗ-ਹਵਨ ਕਰੋ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਤੁਲਾ ਰਾਸ਼ੀ ਵਿੱਚ ਹੈ। ਸ਼ੁੱਕਰ ਦਾ ਇਹ ਗੋਚਰ ਤੁਹਾਡੇ ਲਈ ਥੋੜ੍ਹਾ ਮੁਸ਼ਕਲ ਸਿੱਧ ਹੋ ਸਕਦਾ ਹੈ। ਇਸ ਦੌਰਾਨ ਤੁਹਾਡੇ ਕੰਮ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਅਤੇ ਯਾਤਰਾ ਵਿੱਚ ਵੀ ਸਮੱਸਿਆਵਾਂ ਆ ਸਕਦੀਆਂ ਹਨ। ਤੁਹਾਨੂੰ ਕਰੀਅਰ ਵਿੱਚ ਉਮੀਦ ਅਨੁਸਾਰ ਤਰੱਕੀ ਨਹੀਂ ਮਿਲੇਗੀ ਅਤੇ ਤੁਹਾਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਕੁਝ ਮੁਸ਼ਕਲ ਮਹਿਸੂਸ ਹੋਵੇਗੀ। ਕਾਰੋਬਾਰ ਕਰਨ ਵਾਲ਼ਿਆਂ ਲਈ ਵੀ ਸਮਾਂ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਸਾਂਝੇਦਾਰੀ ਵਿੱਚ ਵਿਵਾਦ ਹੋ ਸਕਦਾ ਹੈ ਅਤੇ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਕਾਰਨਾਂ ਕਰਕੇ ਤੁਹਾਨੂੰ ਕਾਰੋਬਾਰ ਚਲਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਵਿੱਤੀ ਜੀਵਨ ਦੇ ਮਾਮਲੇ ਵਿੱਚ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਲੋੜੀਂਦਾ ਲਾਭ ਪ੍ਰਾਪਤ ਕਰਨਾ ਥੋੜ੍ਹਾ ਮੁਸ਼ਕਲ ਜਾਪਦਾ ਹੈ। ਜੀਵਨ ਸਾਥੀ ਦੇ ਨਾਲ਼ ਵਿਵਾਦ ਜਾਂ ਗਲਤਫਹਿਮੀ ਹੋਣ ਦੀ ਸੰਭਾਵਨਾ ਹੈ, ਇਸ ਲਈ ਗੱਲ ਕਰਦੇ ਸਮੇਂ ਥੋੜ੍ਹਾ ਸਬਰ ਰੱਖਣਾ ਜ਼ਰੂਰੀ ਹੋਵੇਗਾ। ਸਿਹਤ ਦੇ ਮਾਮਲੇ ਵਿੱਚ, ਤੁਹਾਨੂੰ ਆਪਣੀਆਂ ਅੱਖਾਂ ਅਤੇ ਦੰਦਾਂ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ, ਖਾਸ ਕਰਕੇ ਚਾਕਲੇਟ ਆਦਿ ਵਰਗੀਆਂ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ।
ਉਪਾਅ- ਸ਼ਨੀਵਾਰ ਨੂੰ ਰਾਹੂ ਗ੍ਰਹਿ ਲਈ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਸ਼ੁੱਕਰ ਦਾ ਤੁਲਾ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਤੁਲਾ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ 02 ਨਵੰਬਰ 2025 ਨੂੰ ਹੋਵੇਗਾ।
2. ਤੁਲਾ ਰਾਸ਼ੀ ਦਾ ਸੁਆਮੀ ਕੌਣ ਹੈ?
ਤੁਲਾ ਰਾਸ਼ੀ ਦਾ ਸੁਆਮੀ ਸ਼ੁੱਕਰ ਹੈ।
3. ਜੋਤਿਸ਼ ਵਿੱਚ ਸ਼ੁੱਕਰ ਕੀ ਦਰਸਾਉਂਦਾ ਹੈ?
ਜੋਤਿਸ਼ ਵਿੱਚ ਸ਼ੁੱਕਰ ਪ੍ਰੇਮ, ਸੁੰਦਰਤਾ, ਸਬੰਧ, ਕਲਾ ਅਤੇ ਸਦਭਾਵ ਦੀ ਪ੍ਰਤੀਨਿਧਤਾ ਕਰਦਾ ਹੈ।
4. ਸ਼ੁੱਕਰ ਇੱਕ ਰਾਸ਼ੀ ਵਿੱਚ ਕਿੰਨੇ ਸਮੇਂ ਤੱਕ ਰਹਿੰਦਾ ਹੈ?
ਸ਼ੁੱਕਰ ਹਰ ਰਾਸ਼ੀ ਵਿੱਚ ਲੱਗਭੱਗ 3-4 ਹਫਤੇ ਤੱਕ ਰਹਿੰਦਾ ਹੈ
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






