ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ (7 ਮਈ, 2025)
ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ7 ਮਈ 2025 ਨੂੰ ਰਾਤ 03:53 ਵਜੇ ਹੋਣ ਜਾ ਰਿਹਾ ਹੈ। ਕੁਝ ਸਮੇਂ ਤੋਂ, ਬੁੱਧ ਮੀਨ ਰਾਸ਼ੀ ਵਿੱਚ ਗੋਚਰ ਕਰ ਰਿਹਾ ਸੀ, ਜੋ ਕਿ ਇਸ ਗ੍ਰਹਿ ਦੀ ਨੀਚ ਰਾਸ਼ੀ ਹੈ ਅਤੇ ਇੱਥੇ ਬੁੱਧ ਰਾਹੂ ਦੇ ਪ੍ਰਭਾਵ ਹੇਠ ਸੀ।
ਜਿਹੜੇ ਲੋਕ ਬੁੱਧ ਗ੍ਰਹਿ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਜਿਨ੍ਹਾਂ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਦਾ ਪ੍ਰਮੁੱਖ ਸਥਾਨ ਹੈ, ਉਨ੍ਹਾਂ ਨੇ ਜ਼ਰੂਰ ਬੁੱਧ ਦੇ ਨੀਚ ਹੋਣ ਦਾ ਪ੍ਰਭਾਵ ਮਹਿਸੂਸ ਕੀਤਾ ਹੋਵੇਗਾ। ਪਰ ਹੁਣ ਬੁੱਧ ਗ੍ਰਹਿ ਰਾਹੂ ਦੇ ਪ੍ਰਭਾਵ ਅਤੇ ਨੀਚ ਸਥਿਤੀ ਤੋਂ ਨਿੱਕਲ਼ ਕੇ ਆਪਣੇ ਸ਼ੁਭ ਨਤੀਜੇ ਦੇਣਾ ਸ਼ੁਰੂ ਕਰ ਦੇਵੇਗਾ। ਬੁੱਧ ਸੰਚਾਰ ਦਾ ਕਰਤਾ ਗ੍ਰਹਿ ਹੈ ਅਤੇ ਮੇਖ਼ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਲੋਕਾਂ ਦਾ ਸੰਚਾਰ ਹੁਨਰ ਊਰਜਾ ਨਾਲ਼ ਭਰਪੂਰ ਅਤੇ ਗਤੀਸ਼ੀਲ ਹੋਵੇਗਾ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਅੱਗੇ ਵਧੀਏ ਅਤੇ ਜਾਣਦੇ ਹਾਂ ਕਿਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦਾ ਸਾਰੀਆਂ ਰਾਸ਼ੀਆਂ 'ਤੇ ਕੀ ਪ੍ਰਭਾਵ ਪਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Transit In Aries
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਵਿੱਚ ਬੁੱਧ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਬੁੱਧ ਮੇਖ਼ ਰਾਸ਼ੀ ਦੇ ਪਹਿਲੇ ਘਰ ਵਿੱਚ ਗੋਚਰ ਕਰਨ ਵਾਲਾ ਹੈ, ਪਰ ਤੁਹਾਡੇ ਲਗਨ ਘਰ ਦੇ ਸੁਆਮੀ ਨਾਲ ਦੁਸ਼ਮਣੀ ਅਤੇ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੋਣ ਦੇ ਕਾਰਨ, ਬੁੱਧ ਤੁਹਾਡੇ ਲਈ ਲਾਭਦਾਇਕ ਨਹੀਂ ਹੋਵੇਗਾ। ਜੇਕਰ ਤੁਸੀਂ ਸੇਲਜ਼, ਮੀਡੀਆ, ਮਾਰਕੀਟਿੰਗ ਵਿੱਚ ਕੰਮ ਕਰਦੇ ਹੋ, ਤਾਂ ਤੁਹਾਨੂੰ ਆਪਣੇ ਕੰਮ ਕਰਨ ਦੇ ਤਰੀਕੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਅਧਿਕਾਰੀਆਂ ਦੁਆਰਾ ਗਲਤ ਸਮਝੇ ਜਾਣ ਜਾਂ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਰ ਹੁਣਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਨਾਲ, ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ। ਤੁਹਾਡੇ ਪਹਿਲੇ ਘਰ ਵਿੱਚ ਬੁੱਧ ਦੇ ਗੋਚਰ ਕਾਰਨ ਤੁਸੀਂ ਰਾਹਤ ਮਹਿਸੂਸ ਕਰੋਗੇ। ਇਸ ਗੋਚਰ ਦੇ ਦੌਰਾਨ ਸੰਚਾਰ, ਵਿਚਾਰਾਂ ਦੇ ਪ੍ਰਗਟਾਵੇ ਅਤੇ ਕਲਾ ਨਾਲ ਸਬੰਧਤ ਖੇਤਰ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ। ਤੁਹਾਨੂੰ ਆਪਣੇ ਨਜ਼ਦੀਕੀ ਦੋਸਤਾਂ, ਗੁਆਂਢੀਆਂ ਅਤੇ ਛੋਟੇ ਭਰਾਵਾਂ ਅਤੇ ਭੈਣਾਂ ਤੋਂ ਸਹਿਯੋਗ ਮਿਲੇਗਾ।
ਛੇਵੇਂ ਘਰ ਦੇ ਸੁਆਮੀ ਦੇ ਲਗਨ ਘਰ ਵਿੱਚ ਗੋਚਰ ਕਾਰਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ, ਕਰਜ਼ੇ ਜਾਂ ਦੁਸ਼ਮਣਾਂ ਜਾਂ ਵਿਰੋਧੀਆਂ ਨਾਲ ਮੱਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੀ ਪ੍ਰਤਿਭਾ ਅਤੇ ਦਿਲਚਸਪੀ ਕਾਰਨ ਸੁਰਖੀਆਂ ਵਿੱਚ ਆ ਸਕਦੇ ਹੋ। ਬੁੱਧ ਦਾ ਇਹ ਗੋਚਰ ਤੁਹਾਡੇ ਪੇਸ਼ੇਵਰ ਜੀਵਨ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਤੁਹਾਨੂੰ ਆਪਣੇ ਕਾਰੋਬਾਰੀ ਸਾਥੀ ਅਤੇ ਜੀਵਨ ਸਾਥੀ ਤੋਂ ਸਹਿਯੋਗ ਮਿਲੇਗਾ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: बुध का मेष राशि में गोचर
ਉਪਾਅ: ਤੁਹਾਨੂੰ ਨਿਯਮਿਤ ਤੌਰ 'ਤੇ ਬੁੱਧ ਗ੍ਰਹਿ ਦੇ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਬੁੱਧ ਹੈ, ਜੋ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਮੇਖ਼ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ ਤੁਹਾਡੇ ਖਰਚੇ ਕਾਫ਼ੀ ਵੱਧ ਸਕਦੇ ਹਨ। ਕੁੰਡਲੀ ਦੇ ਬਾਰ੍ਹਵੇਂ ਘਰ ਨਾਲ ਸਬੰਧਤ ਕੰਮਾਂ ਜਿਵੇਂ ਕਿ ਆਯਾਤ-ਨਿਰਯਾਤ, ਵਿਦੇਸ਼ ਵਿੱਚ ਕੰਮ, ਇਮੀਗ੍ਰੇਸ਼ਨ, ਕਾਰੋਬਾਰ, ਵਿਦੇਸ਼ ਯਾਤਰਾ ਨਾਲ ਜੁੜੇ ਲੋਕਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।
ਪਰ ਜਦੋਂ ਤੱਕ ਤੁਹਾਡੇ ਦੂਜੇ ਘਰ ਦਾ ਸੁਆਮੀ ਬੁੱਧ ਤੁਹਾਡੇ ਬਾਰ੍ਹਵੇਂ ਘਰ ਤੋਂ ਬਾਹਰ ਨਹੀਂ ਨਿੱਕਲਦਾ, ਤੁਹਾਨੂੰ ਆਪਣੇ ਖਰਚਿਆਂ ਨੂੰ ਕਾਬੂ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਸਮੇਂ ਤੁਹਾਡੀ ਬੱਚਤ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਜਿਨ੍ਹਾਂ ਲੋਕਾਂ ਨੇ ਸ਼ੇਅਰ ਬਜ਼ਾਰ ਵਿੱਚ ਬਹੁਤ ਸਾਰਾ ਪੈਸਾ ਲਗਾਇਆ ਹੈ ਅਤੇ ਜਿਹੜੇ ਰੋਜ਼ਾਨਾ ਟ੍ਰੇਡਿੰਗ ਕਰਦੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਨੂੰ ਚਿੰਤਾ ਜਾਂ ਨਸਾਂ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ। ਬਹੁ-ਰਾਸ਼ਟਰੀ ਕੰਪਨੀਆਂ, ਹਸਪਤਾਲਾਂ ਜਾਂ ਆਯਾਤ-ਨਿਰਯਾਤ ਕੰਪਨੀਆਂ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਨੂੰ ਫਾਇਦਾ ਹੋਵੇਗਾ।
ਉਪਾਅ: ਤੁਹਾਨੂੰ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦੁੱਭ ਚੜ੍ਹਾਉਣੀ ਚਾਹੀਦੀ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲਗਨ ਅਤੇ ਚੌਥੇ ਘਰ ਦਾ ਸੁਆਮੀ ਬੁੱਧ ਹੈ, ਜੋ ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੌਰਾਨ, ਤੁਹਾਨੂੰ ਸਹਿਯੋਗ ਅਤੇ ਨੈਟਵਰਕਿੰਗ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ।
ਜੇਕਰ ਤੁਹਾਡੀ ਕੁੰਡਲੀ ਦੀ ਸਥਿਤੀ ਸਹੀ ਹੈ, ਤਾਂ ਤੁਹਾਡੀ ਇੱਛਾ ਪੂਰੀ ਹੋਵੇਗੀ, ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਤੁਸੀਂ ਕਿਸੇ ਕਿਸਮ ਦੇ ਰੀਅਲ ਐਸਟੇਟ ਵਿੱਚ ਨਿਵੇਸ਼ ਕਰ ਸਕਦੇ ਹੋ। ਤੁਸੀਂ ਆਪਣੇ ਦੋਸਤਾਂ ਅਤੇ ਆਪਣੇ ਸਮਾਜਿਕ ਦਾਇਰੇ ਦੇ ਲੋਕਾਂ ਨਾਲ ਬਹੁਤ ਸਮਾਂ ਬਿਤਾਓਗੇ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦਾ ਲਾਭ ਹੋਵੇਗਾ, ਕਿਉਂਕਿ ਬੁੱਧ ਵਿੱਦਿਆ ਦੇ ਪੰਜਵੇਂ ਘਰ 'ਤੇ ਦ੍ਰਿਸ਼ਟੀ ਸੁੱਟ ਰਿਹਾ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਲਈ ਸਹੀ ਹੈ, ਜਿਹੜੇ ਮਾਸ ਕਮਿਊਨੀਕੇਸ਼ਨ ਅਤੇ ਹੋਰ ਕਿਸੇ ਵੀ ਭਾਸ਼ਾ ਨਾਲ ਸਬੰਧਤ ਕੋਰਸ ਕਰ ਰਹੇ ਹਨ।
ਉਪਾਅ: ਤੁਹਾਨੂੰ 5 ਤੋਂ 6 ਕੈਰੇਟ ਦਾ ਪੰਨਾ ਰਤਨ ਪਹਿਨਣਾ ਚਾਹੀਦਾ ਹੈ। ਇਸ ਨੂੰ ਸੋਨੇ ਜਾਂ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਬੁੱਧਵਾਰ ਨੂੰ ਧਾਰਣ ਕਰੋ।
ਕਰਕ ਰਾਸ਼ੀ
ਬੁੱਧ ਕਰਕ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਮੇਖ਼ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ, ਇਹ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਇਹ ਗੋਚਰ ਉਨ੍ਹਾਂ ਜਾਤਕਾਂ ਲਈ ਚੰਗਾ ਰਹੇਗਾ, ਜਿਹੜੇ ਵਿਕਰੀ, ਮੀਡੀਆ, ਮਾਰਕੀਟਿੰਗ ਅਤੇ ਕਲਾ ਜਾਂ ਫ੍ਰੀਲਾਂਸ ਵਿੱਚ ਕੰਮ ਕਰਦੇ ਹਨ।
ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਨਾਲ, ਤੁਹਾਡੇ ਸੰਚਾਰ ਹੁਨਰ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ, ਤੁਹਾਡੀ ਰਚਨਾਤਮਕਤਾ ਅਤੇ ਪੇਸ਼ੇਵਰ ਜੀਵਨ ਵਿੱਚ ਮੌਕੇ ਵੀ ਵਧਣਗੇ। ਇਹ ਤੁਹਾਨੂੰ ਤੁਹਾਡੇ ਕਰੀਅਰ ਵਿੱਚ ਤਰੱਕੀ ਅਤੇ ਸਫਲਤਾ ਦੇਵੇਗਾ। ਇਸ ਨਾਲ਼ ਤੁਸੀਂ ਜਲਦੀ ਫੈਸਲੇ ਲੈਣ, ਵਾਦ-ਵਿਵਾਦ ਕਰਨ, ਗੱਲਬਾਤ ਕਰਨ ਵਿੱਚ ਮਾਹਰ ਬਣੋਗੇ ਅਤੇ ਤੁਸੀਂ ਇੱਕ ਦਿਨ ਵਿੱਚ ਕਈ ਮੀਟਿੰਗਾਂ ਕਰਨ ਦੇ ਯੋਗ ਹੋਵੋਗੇ। ਇਸ ਦੇ ਨਾਲ ਹੀ ਤੁਹਾਨੂੰ ਜ਼ਿਆਦਾ ਯਾਤਰਾ ਕਰਨ ਅਤੇ ਛੋਟੀ ਦੂਰੀ ਦੀ ਯਾਤਰਾ ਕਰਨ ਦਾ ਮੌਕਾ ਮਿਲੇਗਾ। ਤੁਹਾਨੂੰ ਵਿਦੇਸ਼ਾਂ ਜਾਂ ਦੂਰ-ਦੁਰਾਡੇ ਦੇ ਥਾਵਾਂ ਤੋਂ ਵੀ ਅਨੁਕੂਲ ਮੌਕੇ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਬੁੱਧ ਤੁਹਾਡੇ ਦਸਵੇਂ ਘਰ ਤੋਂ ਚੌਥੇ ਘਰ ਵੱਲ ਦੇਖ ਰਿਹਾ ਹੈ, ਜੋ ਕਿ ਮਾਂ ਅਤੇ ਘਰੇਲੂ ਖੁਸ਼ੀ ਦਾ ਕਾਰਕ ਹੈ। ਇਸ ਨਾਲ ਤੁਹਾਨੂੰ ਆਪਣੀ ਮਾਂ ਦਾ ਸਹਿਯੋਗ ਮਿਲੇਗਾ ਅਤੇ ਤੁਹਾਡੇ ਘਰ ਦਾ ਮਾਹੌਲ ਖੁਸ਼ਹਾਲ ਰਹੇਗਾ।
ਉਪਾਅ: ਤੁਹਾਨੂੰ ਆਪਣੇ ਘਰ ਜਾਂ ਦਫ਼ਤਰ ਵਿੱਚ ਬੁੱਧ ਯੰਤਰ ਦੀ ਕਰਨੀ ਚਾਹੀਦੀ ਹੈ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਬੁੱਧ ਹੈ। ਮੇਖ਼ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ, ਬੁੱਧ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਬੁੱਧ ਤੁਹਾਡੇ ਲਈ ਇੱਕੋ-ਇੱਕ ਗ੍ਰਹਿ ਹੈ, ਜੋ ਤੁਹਾਨੂੰ ਹਰ ਤਰ੍ਹਾਂ ਦੇ ਲਾਭ ਅਤੇ ਮੌਕੇ ਦੇ ਸਕਦਾ ਹੈ।
ਬੁੱਧ ਗ੍ਰਹਿ ਅੱਠਵੇਂ ਘਰ ਵਿੱਚ ਹੋਣ ਕਾਰਨ ਪਿਛਲੇ ਕੁਝ ਹਫ਼ਤਿਆਂ ਤੋਂ ਦੁਖੀ ਸੀ। ਇਹ ਰਾਹੂ ਦੇ ਪ੍ਰਭਾਵ ਹੇਠ ਸੀ, ਜਿਸ ਕਾਰਨ ਤੁਹਾਨੂੰ ਪੈਸੇ ਦੇ ਸਬੰਧ ਵਿੱਚ ਕੁਝ ਤਣਾਅ ਅਤੇ ਅਸੁਰੱਖਿਆ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੋਵੇਗਾ। ਹੁਣ ਬੁੱਧ ਤੁਹਾਡੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਜਿਸ ਕਾਰਨ ਤੁਹਾਨੂੰ ਬਹੁਤ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਨੂੰ ਆਪਣੇ ਖਰਚਿਆਂ ਅਤੇ ਵਿੱਤੀ ਸਥਿਤੀ ਬਾਰੇ ਸਪੱਸ਼ਟਤਾ ਮਿਲੇਗੀ। ਸਿੰਘ ਰਾਸ਼ੀ ਦੇ ਜਿਹੜੇ ਜਾਤਕ ਅਧਿਆਪਕ, ਟ੍ਰੇਨਰ, ਵਕੀਲ ਜਾਂ ਕਿਸੇ ਵੀ ਤਰ੍ਹਾਂ ਦੇ ਸਲਾਹਕਾਰ ਵੱਜੋਂ ਕੰਮ ਕਰਦੇ ਹਨ, ਉਹ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੋਣਗੇ।ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਸੀਂ ਕਿਸੇ ਤੀਰਥ ਸਥਾਨ ਦੀ ਯਾਤਰਾ ਜਾਂ ਆਪਣੇ ਪਰਿਵਾਰ ਨਾਲ ਬਾਹਰ ਜਾਣ ਦੀ ਯੋਜਨਾ ਵੀ ਬਣਾ ਸਕਦੇ ਹੋ। ਤੁਹਾਡੇ ਤੀਜੇ ਘਰ 'ਤੇ ਬੁੱਧ ਦੀ ਦ੍ਰਿਸ਼ਟੀ ਹੋਣ ਕਾਰਨ, ਤੁਹਾਨੂੰ ਆਪਣੇ ਛੋਟੇ ਭਰਾਵਾਂ ਅਤੇ ਭੈਣਾਂ ਤੋਂ ਸਹਿਯੋਗ ਮਿਲੇਗਾ।
ਉਪਾਅ : ਆਪਣੇ ਪਿਤਾ ਨੂੰ ਕੋਈ ਹਰੇ ਰੰਗ ਦੀ ਚੀਜ਼ ਭੇਟ ਕਰੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਲਈ, ਬੁੱਧ ਤੁਹਾਡੇ ਲਗਨ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਹ ਸਥਿਤੀ ਉਸ ਸਮੇਂ ਨਾਲੋਂ ਬਿਹਤਰ ਹੈ, ਜਦੋਂ ਬੁੱਧ ਰਾਹੂ ਦੇ ਪ੍ਰਭਾਵ ਹੇਠ ਅਤੇ ਸੱਤਵੇਂ ਘਰ ਵਿੱਚ ਨੀਚ ਸੀ। ਹਾਲਾਂਕਿ, ਬੁੱਧ ਗ੍ਰਹਿ ਅੱਠਵੇਂ ਘਰ ਵਿੱਚ ਹੋਣ ਕਰਕੇ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਅਤੇ ਕਾਰਜ ਸਥਾਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿਹੜੇ ਜਾਤਕ ਬੀਮਾ, ਮਨੋਵਿਗਿਆਨ, ਥੈਰੇਪੀ, ਗੂੜ੍ਹ ਵਿਗਿਆਨ, ਸ਼ੋਧ ਜਾਂ ਵਿਗਿਆਨਕ ਖੋਜ ਦੇ ਖੇਤਰਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਲਈਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਨੂੰ ਤਰੱਕੀ ਅਤੇ ਨਵੇਂ ਮੌਕੇ ਮਿਲਣਗੇ। ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਵਿਵਹਾਰ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਤੁਹਾਡੇ ਹਮਲਾਵਰ ਢੰਗ ਨਾਲ ਗੱਲ ਕਰਨ ਦੇ ਕਾਰਨ ਤੁਹਾਡੇ ਪੇਸ਼ੇਵਰ ਜੀਵਨ ਵਿੱਚ ਅਚਾਨਕ ਬਦਲਾਅ ਜਾਂ ਸਮੱਸਿਆਵਾਂ ਆ ਸਕਦੀਆਂ ਹਨ। ਬੁੱਧ ਅੱਠਵੇਂ ਘਰ ਤੋਂ ਦੂਜੇ ਘਰ 'ਤੇ ਦ੍ਰਿਸ਼ਟੀ ਸੁੱਟ ਰਿਹਾ ਹੈ, ਜਿਸ ਕਾਰਨ ਤੁਹਾਡੀ ਬੱਚਤ ਵਧੇਗੀ, ਪਰ ਤੁਹਾਡੇ ਅਣਕਿਆਸੇ ਖਰਚੇ ਵੀ ਹੋਣਗੇ।
ਉਪਾਅ: ਕਿੰਨਰਾਂ ਦਾ ਸਤਿਕਾਰ ਕਰੋ ਅਤੇ ਜੇਕਰ ਹੋ ਸਕੇ ਤਾਂ ਉਨ੍ਹਾਂ ਨੂੰ ਹਰੇ ਰੰਗ ਦੇ ਕੱਪੜੇ ਦਿਓ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਬੁੱਧ ਤੁਲਾ ਰਾਸ਼ੀ ਦੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ, ਬੁੱਧ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰੇਗਾ। ਇਹ ਸਮਾਂ ਤੁਹਾਡੇ ਪਿਆਰ ਅਤੇ ਵਿਆਹੁਤਾ ਜੀਵਨ ਅਤੇ ਕਾਰੋਬਾਰੀ ਸਾਂਝੇਦਾਰੀ ਦੇ ਲਈ ਅਨੁਕੂਲ ਰਹੇਗਾ। ਇਹ ਉਨ੍ਹਾਂ ਕੁਆਰੇ ਜਾਤਕਾਂ ਦੇ ਲਈ ਸਹੀ ਸਮਾਂ ਹੈ, ਜਿਹੜੇ ਰਵਾਇਤੀ ਵਿਆਹ ਦੇ ਲਈ ਢੁਕਵੇਂ ਸਾਥੀ ਦੀ ਭਾਲ਼ ਕਰ ਰਹੇ ਹਨ।
ਇਸ ਤੋਂ ਇਲਾਵਾ, ਇਹ ਵਿਆਹੇ ਜਾਤਕਾਂ ਲਈ ਬਾਹਰ ਜਾਣ, ਇਕੱਠੇ ਚੰਗਾ ਸਮਾਂ ਬਿਤਾਉਣ, ਇੱਕ-ਦੂਜੇ ਨਾਲ ਗੱਲ ਕਰਨ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਚੰਗਾ ਸਮਾਂ ਹੈ। ਤੁਹਾਨੂੰ ਆਪਣੇ ਸਾਥੀ ਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਵਪਾਰਕ ਸਾਂਝੇਦਾਰੀ ਲਈ ਇੱਕ ਵਧੀਆ ਸਮਾਂ ਹੈ, ਪਰ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਕਾਗਜ਼ੀ ਕਾਰਵਾਈਆਂ ਪ੍ਰਤੀ ਸਾਵਧਾਨ ਰਹੋ। ਘਰ ਤੋਂ ਦੂਰ ਰਹਿਣ ਵਾਲ਼ੇ ਜਾਂ ਵਿਦੇਸ਼ੀ ਕੰਪਨੀਆਂ ਨਾਲ ਕੰਮ ਕਰਨ ਵਾਲ਼ੇ ਜਾਤਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਬੁੱਧ ਸੱਤਵੇਂ ਘਰ ਵਿੱਚ ਹੈ ਅਤੇ ਤੁਹਾਡੇ ਲਗਨ ਘਰ ਵੱਲ ਦੇਖ ਰਿਹਾ ਹੈ। ਤੁਹਾਨੂੰ ਇੱਕ ਚੰਗੀ ਜੀਵਨ ਸ਼ੈਲੀ ਅਪਣਾਉਣ ਅਤੇ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਆਪਣੇ ਬੈੱਡਰੂਮ ਵਿੱਚ ਪੌਦੇ ਲਗਾਓ ਅਤੇ ਉਨ੍ਹਾਂ ਦੀ ਦੇਖਭਾਲ ਕਰੋ।
ਬ੍ਰਿਸ਼ਚਕ ਰਾਸ਼ੀ
ਇਸ ਰਾਸ਼ੀ ਦੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਬੁੱਧ ਹੈ, ਜੋ ਹੁਣ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਇਸ ਗੋਚਰ ਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਤੁਸੀਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹੋ ਜਿਵੇਂ ਕਿ ਐਪੈਂਡਿਸਾਈਟਿਸ ਦਾ ਦਰਦ, ਫੈਟੀ ਲੀਵਰ ਦੀ ਸਮੱਸਿਆ, ਪੱਥਰੀ ਦਾ ਦਰਦ, ਚਮੜੀ ਦੀਆਂ ਸਮੱਸਿਆਵਾਂ, ਪਿਸ਼ਾਬ ਨਾਲੀ ਦੀ ਲਾਗ ਜਾਂ ਪੇਟ ਦੇ ਹੇਠਲੇ ਹਿੱਸੇ ਵਿੱਚ ਕੋਈ ਸਮੱਸਿਆ। ਇਸ ਤੋਂ ਇਲਾਵਾ, ਤੁਹਾਡੇ ਦੋਸਤ ਤੁਹਾਡੇ ਵਿਰੁੱਧ ਹੋ ਸਕਦੇ ਹਨ, ਇਸ ਲਈ ਇਸ ਸਮੇਂ ਕਿਸੇ 'ਤੇ ਭਰੋਸਾ ਨਾ ਕਰੋ। ਜਦੋਂਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੁੰਦਾ ਹੈ, ਤਾਂ ਕੋਈ ਵੀ ਵਿੱਤੀ ਫੈਸਲਾ ਨਾ ਲਓ ਅਤੇ ਕਿਸੇ ਨੂੰ ਪੈਸੇ ਉਧਾਰ ਨਾ ਦਿਓ, ਕਿਉਂਕਿ ਇਹ ਸੰਭਵ ਹੈ ਕਿ ਤੁਹਾਨੂੰ ਆਪਣਾ ਪੈਸਾ ਵਾਪਸ ਨਾ ਮਿਲੇ। ਅਨੈਤਿਕ ਵਿਵਹਾਰ ਕਾਰਨ ਤੁਹਾਡੀ ਸਾਖ ਖਰਾਬ ਹੋ ਸਕਦੀ ਹੈ, ਇਸ ਲਈ ਤੁਹਾਨੂੰ ਇਮਾਨਦਾਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਛੇਵੇਂ ਘਰ ਤੋਂ ਬਾਰ੍ਹਵੇਂ ਘਰ 'ਤੇ ਬੁੱਧ ਦੀ ਦ੍ਰਿਸ਼ਟੀ ਹੋਣ ਕਾਰਨ, ਤੁਹਾਡੇ ਅਣਕਿਆਸੇ ਖਰਚੇ ਵਧ ਸਕਦੇ ਹਨ।
ਉਪਾਅ : ਤੁਹਾਨੂੰ ਹਰ ਰੋਜ਼ ਗਊ ਨੂੰ ਹਰਾ ਚਾਰਾ ਖੁਆਉਣਾ ਚਾਹੀਦਾ ਹੈ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਬੁੱਧ ਗ੍ਰਹਿ ਧਨੂੰ ਰਾਸ਼ੀ ਦੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਲੇਖਣ, ਅਧਿਐਨ, ਜਨ ਸੰਚਾਰ ਅਤੇ ਕਿਸੇ ਵੀ ਹੋਰ ਭਾਸ਼ਾ ਦੇ ਕੋਰਸ ਕਰਨ ਵਾਲ਼ੇ ਵਿਦਿਆਰਥੀ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਬੁੱਧ ਦੇ ਇਸ ਗੋਚਰ ਦਾ ਪੂਰਾ ਲਾਭ ਉਠਾ ਸਕਦੇ ਹਨ। ਇਹ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਵਧੀਆ ਸਮਾਂ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਨੌਕਰੀ ਦੀ ਭਾਲ਼ ਕਰ ਰਹੇ ਹਨ। ਇਹ ਉਨ੍ਹਾਂ ਲੋਕਾਂ ਲਈ ਚੰਗਾ ਸਮਾਂ ਹੈ, ਜਿਹੜੇ ਆਪਣੇ ਰਿਸ਼ਤੇ ਨੂੰ ਵਿਆਹ ਵਿੱਚ ਬਦਲਣਾ ਚਾਹੁੰਦੇ ਹਨ, ਕਿਉਂਕਿਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਪਿਆਰ ਅਤੇ ਰੋਮਾਂਸ ਆਪਣੇ ਸਿਖਰ 'ਤੇ ਹੋਵੇਗਾ। ਭਾਈਵਾਲ਼ੀ ਵਿੱਚ ਕਾਰੋਬਾਰ ਸ਼ੁਰੂ ਕਰਨ ਜਾਂ ਆਪਣੇ ਪੇਸ਼ੇਵਰ ਜੀਵਨ ਵਿੱਚ ਕੁਝ ਬਦਲਾਅ ਕਰਨ ਲਈ ਵੀ ਇਹ ਇੱਕ ਵਧੀਆ ਸਮਾਂ ਹੈ। ਇਸ ਤੋਂ ਇਲਾਵਾ, ਗਿਆਰ੍ਹਵੇਂ ਘਰ 'ਤੇ ਬੁੱਧ ਦੀ ਦ੍ਰਿਸ਼ਟੀ ਹੋਣ ਕਾਰਨ, ਤੁਹਾਡੇ ਸਮਾਜਿਕ ਦਾਇਰੇ ਵਿੱਚ ਤੁਹਾਡੀ ਪ੍ਰਸਿੱਧੀ ਵਧੇਗੀ। ਧਨੂੰ ਰਾਸ਼ੀ ਦੇ ਨੌਕਰੀਪੇਸ਼ਾ ਜਾਤਕ ਵੀ ਇਸ ਸਮੇਂ ਦੀ ਵਰਤੋਂ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਪਰਕ ਕਰਨ ਅਤੇ ਚੰਗਾ ਮੁਨਾਫ਼ਾ ਕਮਾਉਣ ਲਈ ਕਰ ਸਕਦੇ ਹਨ।
ਉਪਾਅ: ਗਰੀਬ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਦੇਣਾ ਲਾਭਦਾਇਕ ਸਿੱਧ ਹੋਵੇਗਾ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਬੁੱਧ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਹ ਘਰ ਮਾਂ, ਮਕਾਨ, ਵਾਹਨ ਅਤੇ ਜਾਇਦਾਦ ਦਾ ਕਾਰਕ ਹੈ। ਮੇਖ਼ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੌਰਾਨ, ਤੁਹਾਡੇ ਘਰ ਵਿੱਚ ਸੱਤਿਆਨਰਾਇਣ ਦੀ ਕਥਾ ਜਾਂ ਹਵਨ ਵਰਗੇ ਧਾਰਮਿਕ ਆਯੋਜਨ ਹੋ ਸਕਦੇ ਹਨ। ਤੁਹਾਡੇ ਮਾਮਾ ਜੀ ਤੁਹਾਨੂੰ ਮਿਲਣ ਆ ਸਕਦੇ ਹਨ ਅਤੇ ਤੁਹਾਨੂੰ ਉਨ੍ਹਾਂ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਅਨੁਕੂਲ ਸਮਾਂ ਹੈ, ਜਿਹੜੇ ਕੈਟ (CAT) ਜਾਂ ਨੀਟ (NEET) ਜਾਂ ਉੱਚ-ਵਿੱਦਿਆ ਨਾਲ ਸਬੰਧਤ ਹੋਰ ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਤੁਹਾਨੂੰ ਆਪਣੇ ਪਿਤਾ, ਸਲਾਹਕਾਰ ਅਤੇ ਅਧਿਆਪਕ ਤੋਂ ਸਹਿਯੋਗ ਮਿਲ ਸਕਦਾ ਹੈ। ਇਹ ਤੀਰਥ ਸਥਾਨਾਂ ਦੀ ਯਾਤਰਾ ਕਰਨ ਅਤੇ ਲੰਬੀ ਦੂਰੀ ਦੀ ਯਾਤਰਾ 'ਤੇ ਜਾਣ ਲਈ ਇੱਕ ਵਧੀਆ ਸਮਾਂ ਹੈ। ਰੀਅਲ ਐਸਟੇਟ ਡਿਵੈਲਪਰ ਜਾਂ ਏਜੰਟ ਵਧੀਆ ਪ੍ਰਦਰਸ਼ਨ ਕਰਨਗੇ। ਤੁਸੀਂ ਆਪਣਾ ਪ੍ਰੋਜੈਕਟ ਸਮੇਂ ਸਿਰ ਪੂਰਾ ਕਰਨ ਦੇ ਯੋਗ ਹੋਵੋਗੇ।
ਉਪਾਅ: ਤੁਹਾਨੂੰ ਨਿਯਮਿਤ ਤੌਰ 'ਤੇ ਤੁਲਸੀ ਦੇ ਬੂਟੇ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ।
ਕੁੰਭ ਰਾਸ਼ੀ
ਬੁੱਧ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ, ਜਿੱਥੇ ਬੁੱਧ ਸਭ ਤੋਂ ਵੱਧ ਆਰਾਮਦਾਇਕ ਮਹਿਸੂਸ ਕਰਦਾ ਹੈ, ਇਸ ਲਈ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਤੁਹਾਨੂੰ ਆਪਣੇ ਭੈਣ-ਭਰਾ ਜਾਂ ਨਜ਼ਦੀਕੀ ਦੋਸਤਾਂ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਅਤੇ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਮੇਖ਼ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ, ਤੁਸੀਂ ਯਾਤਰਾ ਲਈ ਜਾ ਸਕਦੇ ਹੋ ਜਾਂ ਕਿਸੇ ਤੀਰਥ ਸਥਾਨ 'ਤੇ ਜਾ ਸਕਦੇ ਹੋ। ਇਹ ਲੇਖਕਾਂ, ਮੀਡੀਆ ਸ਼ਖਸੀਅਤਾਂ, ਅਦਾਕਾਰਾਂ, ਨਿਰਦੇਸ਼ਕਾਂ ਅਤੇ ਐਂਕਰਾਂ ਦੇ ਲਈ ਇੱਕ ਅਨੁਕੂਲ ਸਮਾਂ ਹੈ।ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਸਲਾਹਕਾਰਾਂ ਵੱਜੋਂ ਕੰਮ ਕਰਨ ਵਾਲ਼ੇ ਜਾਂ ਉਨ੍ਹਾਂ ਖੇਤਰਾਂ ਵਿੱਚ, ਜਿੱਥੇ ਸੰਚਾਰ ਹੁਨਰ ਦੀ ਲੋੜ ਹੁੰਦੀ ਹੈ, ਕੰਮ ਕਰਨ ਵਾਲ਼ੇ ਲੋਕਾਂ ਨੂੰ ਫਾਇਦਾ ਹੋਵੇਗਾ। ਤੁਸੀਂ ਇਸ ਸਮੇਂ ਆਤਮਵਿਸ਼ਵਾਸੀ ਅਤੇ ਸਪੱਸ਼ਟ ਨਜ਼ਰ ਆਓਗੇ, ਜਿਸ ਨਾਲ ਤੁਹਾਡੇ ਲਈ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨਾ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਨਾ ਆਸਾਨ ਹੋ ਜਾਵੇਗਾ। ਤੁਹਾਡੀ ਆਪਣੇ ਪਿਤਾ ਨਾਲ ਚੰਗੀ ਗੱਲਬਾਤ ਅਤੇ ਸਬੰਧ ਰਹਿਣਗੇ। ਉਹ ਤੁਹਾਡੀ ਮਿਹਨਤ ਦੀ ਕਦਰ ਕਰਨਗੇ।
ਉਪਾਅ: ਆਪਣੇ ਚਚੇਰੇ ਭਰਾਵਾਂ ਜਾਂ ਛੋਟੇ ਭੈਣ-ਭਰਾਵਾਂ ਨੂੰ ਤੋਹਫ਼ੇ ਦਿਓ।
ਮੀਨ ਰਾਸ਼ੀ
ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਮੀਨ ਰਾਸ਼ੀ ਦੇ ਦੂਜੇ ਘਰ ਵਿੱਚ ਹੋਣ ਵਾਲਾ ਹੈ। ਇਹ ਪਰਿਵਾਰ, ਬੱਚਤ ਅਤੇ ਬੋਲ-ਬਾਣੀ ਦਾ ਘਰ ਹੈ। ਬੁੱਧ ਮੀਨ ਰਾਸ਼ੀ ਦੇ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਇਸ ਸਮੇਂ ਮੀਨ ਰਾਸ਼ੀ ਵਾਲ਼ੇ ਜਾਤਕਾਂ ਦੀ ਬੋਲ-ਬਾਣੀ ਅਤੇ ਸ਼ਬਦ ਖ਼ਾਸ ਤੌਰ 'ਤੇ ਪ੍ਰਭਾਵਸ਼ਾਲੀ ਹੋਣਗੇ। ਇਹ ਵਿਆਹ ਅਤੇ ਆਪਣੇ ਸਾਥੀ ਨੂੰ ਆਪਣੇ ਪਰਿਵਾਰ ਨਾਲ ਜੋੜਨ ਲਈ ਵੀ ਇੱਕ ਚੰਗਾ ਸਮਾਂ ਹੈ
ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਿਸੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰ ਸਕਦੇ ਹੋ, ਜੋ ਉਨ੍ਹਾਂ ਨਾਲ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਵੇਗਾ। ਬੁੱਧ ਗ੍ਰਹਿ ਅੱਠਵੇਂ ਘਰ ਵਿੱਚ ਹੋਣ ਕਰਕੇ, ਤੁਹਾਨੂੰ ਆਪਣੇ ਸਹੁਰਿਆਂ ਦੇ ਸਹਿਯੋਗ ਅਤੇ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਲਈ ਗਈ ਜਾਇਦਾਦ ਵਿੱਚ ਵਾਧੇ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਸਾਥੀ ਨਾਲ ਮਿਲ ਕੇ ਕੋਈ ਜਾਇਦਾਦ ਖਰੀਦ ਸਕਦੇ ਹੋ। ਚੰਗੀ ਸਿਹਤ ਕਾਇਮ ਰੱਖਣ ਲਈ, ਚਮੜੀ ਅਤੇ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਐਲਰਜੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਤੁਹਾਨੂੰ ਤੁਲਸੀ ਦੇ ਬੂਟੇ ਨੂੰ ਨਿਯਮਿਤ ਤੌਰ 'ਤੇ ਪਾਣੀ ਦੇਣਾ ਚਾਹੀਦਾ ਹੈ ਅਤੇ ਰੋਜ਼ਾਨਾ ਇੱਕ ਤੁਲਸੀ ਦਾ ਪੱਤਾ ਖਾਣਾ ਚਾਹੀਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਬੁੱਧ ਮੇਖ਼ ਰਾਸ਼ੀ ਵਿੱਚ ਕਦੋਂ ਪ੍ਰਵੇਸ਼ ਕਰੇਗਾ?
ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ 7 ਮਈ ਨੂੰ ਹੋਵੇਗਾ।
2. ਮੇਖ਼ ਰਾਸ਼ੀ ਵਿੱਚ ਬੁੱਧ ਦੇ ਗੋਚਰ ਦਾ ਸੰਚਾਰ ਹੁਨਰ 'ਤੇ ਕੀ ਪ੍ਰਭਾਵ ਪਵੇਗਾ?
ਇਹ ਸੰਚਾਰ ਨੂੰ ਗਤੀਸ਼ੀਲ ਅਤੇ ਊਰਜਾ ਨਾਲ ਭਰਪੂਰ ਬਣਾਉਂਦਾ ਹੈ।
3. ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਕੀ ਕਰਨਾ ਚਾਹੀਦਾ ਹੈ?
ਤੁਹਾਨੂੰ ਨਿਯਮਿਤ ਤੌਰ 'ਤੇ ਬੁੱਧ ਦੇ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






