ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ (6 ਜੂਨ, 2025)
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ6 ਜੂਨ 2025 ਨੂੰ ਸਵੇਰੇ 09:15 ਵਜੇ ਹੋਣ ਜਾ ਰਿਹਾ ਹੈ। ਵਿੱਦਿਆ, ਬੁੱਧੀ, ਬੋਲ-ਬਾਣੀ ਅਤੇ ਕਾਰੋਬਾਰ ਦਾ ਕਾਰਕ ਗ੍ਰਹਿ ਬੁੱਧ 22 ਜੂਨ ਤੱਕ ਇੱਥੇ ਰਹੇਗਾ। ਮਿਥੁਨ ਬੁੱਧ ਗ੍ਰਹਿ ਦੀ ਰਾਸ਼ੀ ਹੈ। ਇਸ ਲਈ ਇੱਥੇ ਬੁੱਧ ਗ੍ਰਹਿ ਨੂੰ ਇੱਕ ਮਜ਼ਬੂਤ ਸਥਿਤੀ ਵਿੱਚ ਕਿਹਾ ਜਾਵੇਗਾ। ਬੁੱਧ ਗ੍ਰਹਿ ਦਾ ਸਮੁੱਚੀ ਵਿੱਦਿਆ ਦੇ ਮਾਮਲੇ 'ਤੇ ਪ੍ਰਭਾਵ ਹੁੰਦਾ ਹੈ, ਪਰ ਪ੍ਰਾਇਮਰੀ ਸਿੱਖਿਆ 'ਤੇ ਇਸ ਦਾ ਖ਼ਾਸ ਪ੍ਰਭਾਵ ਰਹਿੰਦਾ ਹੈ। ਲਿਖਾਈ-ਪੜ੍ਹਾਈ, ਪ੍ਰਕਾਸ਼ਨ ਕਰਨਾ, ਬੋਲਣਾ, ਸਮਝਣਾ, ਮਾਰਕੀਟਿੰਗ ਵਰਗੇ ਕੰਮ ਬੁੱਧ ਦੇ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮਿਥੁਨ ਰਾਸ਼ੀ ਵਿੱਚ ਬੁੱਧ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਬੁੱਧ ਗ੍ਰਹਿ ਵਿੱਚ ਕਾਰੋਬਾਰ ਵਿੱਚ ਮੁਨਾਫ਼ਾ ਲਿਆਉਣ ਦੀ ਸ਼ਕਤੀ ਵੀ ਹੁੰਦੀ ਹੈ। ਦੂਰਸੰਚਾਰ ਅਤੇ ਵਾਦ-ਸੰਵਾਦ ਵਰਗੇ ਮਾਮਲਿਆਂ ਵਿੱਚ ਬੁੱਧ ਗ੍ਰਹਿ ਦਾ ਖ਼ਾਸ ਅਧਿਕਾਰ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਬੁੱਧ ਦੀ ਸ਼ਕਤੀ ਸਕਾਰਾਤਮਕ ਨਤੀਜੇ ਦੇ ਸਕਦੀ ਹੈ। ਹਾਲਾਂਕਿ, ਕਿਸੇ ਖਾਸ ਵਿਅਕਤੀ ਜਾਂ ਕਿਸੇ ਖਾਸ ਸਥਾਨ ਦੀ ਕੁੰਡਲੀ ਦੇ ਅਨੁਸਾਰ, ਬੁੱਧ ਦੀ ਸਕਾਰਾਤਮਕ ਅਤੇ ਨਕਾਰਾਤਮਕ ਸਥਿਤੀ ਵੀ ਇਸ ਦੇ ਨਤੀਜੇ ਦੇਵੇਗੀ।
ਬੁੱਧ ਗ੍ਰਹਿ ਉੱਚ-ਵਿੱਦਿਆ, ਗਿਆਨ, ਅਨੁਭਵ ਅਤੇ ਪ੍ਰਬੰਧਨ ਦੇ ਕਾਰਕ ਗ੍ਰਹਿ ਬ੍ਰਹਸਪਤੀ ਨਾਲ਼ ਸੰਯੋਜਨ ਕਰੇਗਾ। ਬੁੱਧ ਗ੍ਰਹਿ ਬ੍ਰਹਸਪਤੀ ਦੇ ਨੇੜੇ ਹੋਵੇਗਾ। ਭਾਵੇਂ ਕੁਝ ਮਾਮਲਿਆਂ ਵਿੱਚ ਇਨ੍ਹਾਂ ਦੋਵਾਂ ਗ੍ਰਹਿਆਂ ਦੀ ਪ੍ਰਕਿਰਤੀ ਨੂੰ ਵੱਖਰਾ ਮੰਨਿਆ ਜਾਂਦਾ ਹੈ, ਪਰ ਆਮ ਤੌਰ 'ਤੇ ਇਸ ਸੁਮੇਲ ਤੋਂ ਅਨੁਕੂਲ ਨਤੀਜੇ ਮਿਲਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ।
ਬੁੱਧ ਗ੍ਰਹਿ ਖਾਸ ਕਰਕੇ ਵਿੱਦਿਆ ਦੇ ਮਾਮਲਿਆਂ ਅਤੇ ਕਾਰੋਬਾਰ ਆਦਿ ਵਿੱਚ ਲਾਭ ਪ੍ਰਾਪਤ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇਸ ਸਭ ਦੇ ਬਾਵਜੂਦ, ਕੁਝ ਮਾਮਲਿਆਂ ਵਿੱਚ ਬੁੱਧ ਅਤੇ ਬ੍ਰਹਸਪਤੀ ਦੇ ਸਬੰਧਾਂ ਵਿੱਚ ਖਟਾਸ ਹੋਣ ਕਾਰਨ, ਬਜ਼ਾਰਾਂ ਵਿੱਚ ਅਚਾਨਕ ਤੋਂ ਕੁਝ ਉਤਾਰ-ਚੜ੍ਹਾਅ ਦੇਖੇ ਜਾ ਸਕਦੇ ਹਨ। ਫੇਰ ਵੀ ਸਕਾਰਾਤਮਕਤਾ ਗ੍ਰਾਫ਼ ਉੱਚਾ ਰਹਿਣ ਦੀ ਉਮੀਦ ਹੈ। ਆਓ ਜਾਣੀਏ ਕਿਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਸਭ 12 ਰਾਸ਼ੀਆਂ ‘ਤੇ ਕੀ ਪ੍ਰਭਾਵ ਪਾਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury transit in Gemini
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੋਣ ਕਾਰਨ ਤੁਹਾਡੇ ਤੀਜੇ ਘਰ ਵਿੱਚ ਜਾ ਰਿਹਾ ਹੈ। ਤੀਜੇ ਘਰ ਵਿੱਚ ਬੁੱਧ ਦਾ ਗੋਚਰ ਭੈਣ-ਭਰਾਵਾਂ ਨਾਲ ਝਗੜੇ ਦਾ ਕਾਰਨ ਬਣ ਸਕਦਾ ਹੈ। ਕਈ ਵਾਰ ਇਹ ਮਨ ਵਿੱਚ ਡਰ ਦੀਆਂ ਭਾਵਨਾਵਾਂ ਪੈਦਾ ਕਰ ਸਕਦਾ ਹੈ। ਇਹ ਵਿੱਤੀ ਨੁਕਸਾਨ ਕਰਵਾ ਸਕਦਾ ਹੈ, ਪਰ ਸ਼ਾਇਦ ਤੁਹਾਡੇ ਮਾਮਲੇ ਵਿੱਚ ਤੁਹਾਨੂੰ ਅਜਿਹੇ ਨਕਾਰਾਤਮਕ ਨਤੀਜੇ ਨਹੀਂ ਮਿਲਣਗੇ, ਕਿਉਂਕਿ ਬੁੱਧ ਆਪਣੀ ਰਾਸ਼ੀ ਵਿੱਚ ਰਹਿਣ ਵਾਲਾ ਹੈ ਅਤੇ ਬ੍ਰਹਸਪਤੀ, ਜੋ ਕਿ ਤੁਹਾਡੀ ਕਿਸਮਤ ਦੇ ਘਰ ਦਾ ਸੁਆਮੀ ਹੈ, ਬੁੱਧ ਉਸ ਦੀ ਨਿਗਰਾਨੀ ਹੇਠ ਉਸ ਦੇ ਨੇੜੇ ਰਹੇਗਾ।
ਇਸ ਲਈ, ਭਰਾਵਾਂ ਨਾਲ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਫੇਰ ਵੀ, ਜੇਕਰ ਤੁਸੀਂ ਆਪਣੀ ਗੱਲਬਾਤ ਦਾ ਤਰੀਕਾ ਸਲੀਕੇਦਾਰ ਅਤੇ ਨਰਮ ਰੱਖਦੇ ਹੋ, ਤਾਂ ਤੁਹਾਨੂੰ ਆਮ ਤੌਰ 'ਤੇ ਅਨੁਕੂਲ ਨਤੀਜੇ ਮਿਲਣਗੇ।ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਡਾ ਆਤਮਵਿਸ਼ਵਾਸ ਵਧੇਗਾ, ਛੋਟੀ ਦੂਰੀ ਦੀ ਯਾਤਰਾ ਲਾਭਦਾਇਕ ਹੋ ਸਕਦੀ ਹੈ। ਤੁਸੀਂ ਇਸ ਦੌਰਾਨ ਨਵੇਂ ਦੋਸਤ ਬਣਾ ਸਕੋਗੇ।
ਉਪਾਅ: ਪੰਛੀਆਂ ਨੂੰ ਦਾਣਾ ਖੁਆਓ।
ਬ੍ਰਿਸ਼ਭ ਰਾਸ਼ੀ
ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਸੀਂ ਆਪਣੀ ਸਹੂਲਤ ਅਤੇ ਬਜਟ ਦੇ ਅਨੁਸਾਰ ਕੱਪੜੇ, ਗਹਿਣੇ ਆਦਿ ਖਰੀਦ ਸਕਦੇ ਹੋ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਇਸ ਦੌਰਾਨ ਤੁਹਾਡਾ ਪ੍ਰਦਰਸ਼ਨ ਕਾਫ਼ੀ ਵਧੀਆ ਹੋ ਸਕਦਾ ਹੈ। ਖਾਸ ਕਰਕੇ ਬੋਲਣ ਨਾਲ ਸਬੰਧਤ ਗਤੀਵਿਧੀਆਂ ਵਿੱਚ, ਤੁਹਾਡਾ ਪ੍ਰਦਰਸ਼ਨ ਕਾਫ਼ੀ ਵਧੀਆ ਹੋ ਸਕਦਾ ਹੈ। ਬੁੱਧ ਦੇ ਇਸ ਗੋਚਰ ਦੇ ਕਾਰਨ, ਤੁਹਾਨੂੰ ਆਪਣੀ ਪਸੰਦ ਦਾ ਭੋਜਨ ਖਾਣ ਦੇ ਮੌਕੇ ਮਿਲਣਗੇ।ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਚੰਗੀ ਗੱਲਬਾਤ ਕਰਨ ਦੇ ਢੰਗ ਕਾਰਨ, ਰਿਸ਼ਤੇਦਾਰਾਂ ਨਾਲ ਲਗਾਵ ਵੀ ਵਧੇਗਾ। ਤੁਹਾਡੀ ਹਾਜ਼ਿਰ-ਜਵਾਬੀ ਤੋਂ ਹੋਰ ਲੋਕ ਵੀ ਪ੍ਰਭਾਵਿਤ ਹੋਣਗੇ।
ਉਪਾਅ: ਮਾਸ, ਸ਼ਰਾਬ, ਆਂਡੇ ਆਦਿ ਛੱਡ ਦਿਓ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਬੁੱਧ, ਤੁਹਾਡਾ ਲਗਨ ਜਾਂ ਰਾਸ਼ੀ ਸੁਆਮੀ ਹੋਣ ਦੇ ਨਾਲ-ਨਾਲ, ਤੁਹਾਡੇ ਚੌਥੇ ਘਰ ਦਾ ਵੀ ਸੁਆਮੀ ਹੈ ਅਤੇ ਵਰਤਮਾਨ ਵਿੱਚ,ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਣ ਜਾ ਰਿਹਾ ਹੈ। ਉਂਝ ਤਾਂ ਪਹਿਲੇ ਘਰ ਵਿੱਚ ਬੁੱਧ ਦੇ ਗੋਚਰ ਨੂੰ ਅਣਸੁਖਾਵੇਂ ਸ਼ਬਦ ਬੋਲਣ ਵਾਲ਼ਾ ਜਾਂ ਕਿਸੇ ਨੂੰ ਬੋਲਣ ਲਈ ਉਕਸਾਉਣ ਵਾਲਾ ਮੰਨਿਆ ਜਾਂਦਾ ਹੈ। ਪਰ ਆਪਣੀ ਹੀ ਰਾਸ਼ੀ ਵਿੱਚ ਹੋਣ ਕਰਕੇ ਅਤੇ ਬ੍ਰਹਸਪਤੀ ਦੇ ਪ੍ਰਭਾਵ ਹੇਠ ਹੋਣ ਕਰਕੇ, ਬੁੱਧ ਨੂੰ ਅਜਿਹੀ ਨਕਾਰਾਤਮਕਤਾ ਨੂੰ ਉਤਸ਼ਾਹਿਤ ਕਰਨ ਦੀ ਕੋਈ ਇੱਛਾ ਨਹੀਂ ਹੋਵੇਗੀ। ਮਤਲਬ ਕਿ ਤੁਸੀਂ ਅਜਿਹੀਆਂ ਗਤੀਵਿਧੀਆਂ ਤੋਂ ਆਪਣੇ-ਆਪ ਨੂੰ ਬਚਾ ਸਕੋਗੇ।
ਬੁੱਧੀ ਅਤੇ ਸੂਝ-ਬੂਝ ਦੇ ਕਾਰਨ ਤੁਸੀਂ ਬੇਲੋੜੇ ਖਰਚਿਆਂ ਤੋਂ ਬਚ ਕੇ ਵਿੱਤੀ ਮਾਮਲਿਆਂ ਵਿੱਚ ਸੰਤੁਲਨ ਬਣਾ ਕੇ ਰੱਖਣ ਦੇ ਯੋਗ ਹੋਵੋਗੇ। ਇਸ ਤੋਂ ਇਲਾਵਾ, ਬੁੱਧ ਗ੍ਰਹਿ ਰਿਸ਼ਤੇਦਾਰਾਂ ਨਾਲ ਸਬੰਧਾਂ ਨੂੰ ਵਿਗਾੜਨ ਵਾਲ਼ਾ ਜਾਂ ਇੱਕ-ਦੂਜੇ ਦਾ ਨਿਰਾਦਰ ਕਰਨ ਵਾਲ਼ਾ ਹੁੰਦਾ ਹੈ, ਪਰ ਬ੍ਰਹਸਪਤੀ ਦੇ ਪ੍ਰਭਾਵ ਕਾਰਨ, ਤੁਹਾਡੀ ਸਵੈ-ਜਾਗਰੁਕਤਾ ਅਜਿਹੀ ਹੋਵੇਗੀ ਕਿ ਤੁਸੀਂ ਅਜਿਹਾ ਨਹੀਂ ਕਰੋਗੇ।
ਉਪਾਅ: ਨਿਯਮਿਤ ਤੌਰ ‘ਤੇ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰਨਾ ਸ਼ੁਭ ਰਹੇਗਾ।
ਕਰਕ ਰਾਸ਼ੀ
ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਚੰਗਾ ਆਚਰਣ ਅਪਣਾਉਣ ਅਤੇ ਆਪਣੇ-ਆਪ ਨੂੰ ਧਰਮ ਦੇ ਅਨੁਸਾਰ ਰੱਖਣ ਦੀ ਸਥਿਤੀ ਵਿੱਚ ਬੁੱਧ ਗ੍ਰਹਿ ਦੇ ਮਾੜੇ ਪ੍ਰਭਾਵਾਂ ਨੂੰ ਰੋਕਿਆ ਜਾ ਸਕਦਾ ਹੈ, ਨਹੀਂ ਤਾਂ ਆਮ ਤੌਰ 'ਤੇ ਬਾਰ੍ਹਵੇਂ ਘਰ ਵਿੱਚ ਬੁੱਧ ਦਾ ਗੋਚਰ ਬੇਲੋੜੇ ਖਰਚੇ ਲਿਆਉਂਦਾ ਹੈ। ਇਸ ਦੇ ਨਾਲ ਹੀ ਇਹ ਸਥਾਨ-ਹਾਨੀ ਵੀ ਕਰਵਾਉਂਦਾ ਹੈ।
ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਯਾਤਰਾ ਆਦਿ ਨੂੰ ਸੁਚਾਰੂ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ। ਕਿਹਾ ਜਾਂਦਾ ਹੈ ਕਿ ਬੁੱਧ ਦਾ ਇਹ ਗੋਚਰ ਔਰਤਾਂ ਨਾਲ ਸਬੰਧਤ ਸਮੱਸਿਆਵਾਂ ਅਤੇ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਇਸ ਦੀ ਥੋੜ੍ਹੀ ਜਿਹੀ ਸੰਭਾਵਨਾ ਤਾਂ ਹੈ, ਪਰ ਜੇਕਰ ਤੁਸੀਂ ਧਿਆਨ, ਯੋਗਾ, ਮੈਡੀਟੇਸ਼ਨ ਆਦਿ ਕਰੋਗੇ ਅਤੇ ਕਿਸੇ ਵੀ ਪਰੇਸ਼ਾਨੀ ਦੀ ਸਥਿਤੀ ਵਿੱਚ ਬਜ਼ੁਰਗਾਂ ਦੀ ਸੰਗਤ ਕਰੋਗੇ, ਤਾਂ ਤੁਹਾਨੂੰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦਾ ਰਸਤਾ ਮਿਲ ਜਾਵੇਗਾ। ਭਾਵੇਂ ਬੁੱਧ ਦੇ ਇਸ ਗੋਚਰ ਨੂੰ ਵਿੱਦਿਆ-ਪ੍ਰਾਪਤੀ ਵਿੱਚ ਰੁਕਾਵਟ ਕਿਹਾ ਜਾਂਦਾ ਹੈ, ਪਰ ਬੁੱਧ ਅਤੇ ਬ੍ਰਹਸਪਤੀ ਦੇ ਸੰਯੋਜਨ ਕਾਰਨ ਵਿਦਿਆਰਥੀ ਲਗਾਤਾਰ ਕੋਸ਼ਿਸ਼ ਕਰਕੇ ਸੰਤੋਸ਼ਜਣਕ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਉਪਾਅ: ਆਪਣੇ ਮੱਥੇ 'ਤੇ ਹਰ ਰੋਜ਼ ਕੇਸਰ ਦਾ ਟਿੱਕਾ ਲਗਾਓ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਦੂਜੇ ਅਤੇ ਲਾਭ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ, ਇਹ ਤੁਹਾਡੇ ਲਾਭ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਲਾਭ ਘਰ ਵਿੱਚ ਬੁੱਧ ਦਾ ਗੋਚਰ ਆਮ ਤੌਰ 'ਤੇ ਚੰਗੇ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ ਅਤੇ ਆਪਣੀ ਰਾਸ਼ੀ ਵਿੱਚ ਹੋਣ ਦੇ ਨਾਲ-ਨਾਲ ਪੰਚਮੇਸ਼ ਬ੍ਰਹਸਪਤੀ ਦੇ ਨਾਲ ਹੋਣ ਦੇ ਕਾਰਨ ਬੁੱਧ ਤੁਹਾਨੂੰ ਬਹੁਤ ਚੰਗੇ ਨਤੀਜੇ ਦੇਣਾ ਚਾਹੇਗਾ। ਤੁਸੀਂ ਹਰ ਕੰਮ ਨੂੰ ਬਹੁਤ ਧਿਆਨ ਅਤੇ ਸਮਝਦਾਰੀ ਨਾਲ ਕਰੋਗੇ। ਸੁਭਾਵਕ ਹੈ ਕਿ ਇਸ ਤਰ੍ਹਾਂ ਕੰਮ ਵੀ ਹੋਵੇਗਾ ਅਤੇ ਆਮਦਨ ਵੀ ਵਧੇਗੀ। ਖਾਸ ਕਰਕੇ ਜੇਕਰ ਤੁਸੀਂ ਇੱਕ ਕਾਰੋਬਾਰੀ ਹੋ, ਤਾਂ ਤੁਹਾਨੂੰ ਕਾਰੋਬਾਰ ਵਿੱਚ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਸਿਹਤ ਆਮ ਤੌਰ 'ਤੇ ਚੰਗੀ ਰਹੇਗੀ। ਤੁਹਾਨੂੰ ਆਪਣੇ ਭਰਾਵਾਂ ਅਤੇ ਦੋਸਤਾਂ ਤੋਂ ਚੰਗਾ ਸਹਿਯੋਗ ਮਿਲੇਗਾ। ਬੱਚਿਆਂ, ਦੋਸਤਾਂ ਅਤੇ ਪ੍ਰੇਮ ਸਬੰਧਾਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲਤਾ ਨਜ਼ਰ ਆਵੇਗੀ। ਵਿੱਤੀ ਮਾਮਲਿਆਂ ਵਿੱਚਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਬਹੁਤ ਵਧੀਆ ਨਤੀਜੇ ਦੇਣ ਵਾਲਾ ਮੰਨਿਆ ਜਾਵੇਗਾ।
ਉਪਾਅ: ਨਿਯਮਿਤ ਤੌਰ 'ਤੇ ਗਣੇਸ਼ ਚਾਲੀਸਾ ਦਾ ਪਾਠ ਕਰਨਾ ਸ਼ੁਭ ਰਹੇਗਾ।
ਕੰਨਿਆ ਰਾਸ਼ੀ
ਬੁੱਧ, ਤੁਹਾਡੀ ਕੁੰਡਲੀ ਵਿੱਚ ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਤੁਹਾਡੇ ਕਰਮ ਘਰ ਦਾ ਵੀ ਸੁਆਮੀ ਹੈ ਅਤੇ ਵਰਤਮਾਨ ਵਿੱਚ, ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਉਹ ਲੋਕ ਜਿਹੜੇ ਕਾਰੋਬਾਰ ਨਾਲ ਜੁੜੇ ਹੋਏ ਹਨ, ਉਹ ਆਪਣਾ ਕੰਮ ਸਹੀ ਢੰਗ ਨਾਲ ਪੂਰਾ ਕਰ ਸਕਣਗੇ ਅਤੇ ਚੰਗਾ ਮੁਨਾਫ਼ਾ ਕਮਾ ਸਕਣਗੇ। ਬੁੱਧ ਦਾ ਇਹ ਗੋਚਰ ਸਮਾਜਿਕ ਮਾਮਲਿਆਂ ਵਿੱਚ ਚੰਗਾ ਮੰਨਿਆ ਜਾਵੇਗਾ, ਕਿਉਂਕਿ ਇਹ ਗੋਚਰ ਤੁਹਾਨੂੰ ਅਹੁਦੇ ਦੇ ਲਾਭ ਪ੍ਰਾਪਤ ਕਰਨ ਵਿੱਚ ਮੱਦਦ ਕਰ ਸਕਦਾ ਹੈ। ਤੁਸੀਂ ਆਪਣੇ ਵਿਰੋਧੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਯੋਗ ਹੋਵੋਗੇ। ਇਹ ਨਾ ਕੇਵਲ ਕਾਰੋਬਾਰ ਅਤੇ ਕੰਮ-ਧੰਦੇ ਵਿੱਚ ਲਾਭ ਕਰਵਾ ਸਕਦਾ ਹੈ, ਸਗੋਂ ਬੁੱਧ ਗ੍ਰਹਿ ਪ੍ਰਸਿੱਧੀ ਅਤੇ ਸਫਲਤਾ ਪ੍ਰਾਪਤ ਕਰਨ ਵਿੱਚ ਵੀ ਮੱਦਦਗਾਰ ਹੋਵੇਗਾ।
ਉਪਾਅ: ਮੰਦਰ ਵਿੱਚ ਦੁੱਧ ਅਤੇ ਚੌਲ਼ ਦਾਨ ਕਰਨਾ ਸ਼ੁਭ ਰਹੇਗਾ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਬੁੱਧ ਤੁਹਾਡੀ ਕੁੰਡਲੀ ਵਿੱਚ ਕਿਸਮਤ ਦੇ ਘਰ ਦਾ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ, ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਕਿਸਮਤ ਦੇ ਘਰ ਵਿੱਚ ਹੋਵੇਗਾ। ਬੁੱਧ ਦੇ ਇਸ ਗੋਚਰ ਨੂੰ ਰੁਕਾਵਟਾਂ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਗੋਚਰ ਸ਼ਾਸਤਰ ਦੇ ਅਨੁਸਾਰ, ਨੌਵੇਂ ਘਰ ਵਿੱਚ ਬੁੱਧ ਦਾ ਗੋਚਰ ਧਨ ਅਤੇ ਸਨਮਾਣ ਦਾ ਨੁਕਸਾਨ ਕਰਦਾ ਹੈ, ਪਰ ਸ਼ਾਇਦ ਤੁਹਾਡੇ ਮਾਮਲੇ ਵਿੱਚ ਅਜਿਹੇ ਨਕਾਰਾਤਮਕ ਨਤੀਜੇ ਨਹੀਂ ਦੇਖੇ ਜਾ ਸਕਦੇ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਬੁੱਧ ਤੁਹਾਡੇ ਕਿਸਮਤ ਦੇ ਘਰ ਦਾ ਸੁਆਮੀ ਹੈ ਅਤੇ ਕਿਸਮਤ ਘਰ ਦੇ ਸੁਆਮੀ ਦਾ ਕਿਸਮਤ ਘਰ ਵਿੱਚ ਪ੍ਰਵੇਸ਼ ਇਨ੍ਹਾਂ ਮਾਮਲਿਆਂ ਵਿੱਚ ਕਮਜ਼ੋਰੀ ਨਹੀਂ ਲਿਆਵੇਗਾ, ਸਗੋਂ ਇਨ੍ਹਾਂ ਨੂੰ ਮਜ਼ਬੂਤ ਕਰੇਗਾ।
ਇਸ ਤੋਂ ਇਲਾਵਾ, ਬੁੱਧ ਗ੍ਰਹਿ ਤੁਹਾਡੇ ਵੀਰਤਾ ਦੇ ਘਰ ਦੇ ਸੁਆਮੀ ਬ੍ਰਹਸਪਤੀ ਦੇ ਨਾਲ ਹੋਵੇਗਾ ਅਤੇ ਬ੍ਰਹਸਪਤੀ ਨੂੰ ਉਂਝ ਵੀ ਗਿਆਨ ਅਤੇ ਧਰਮ ਦਾ ਕਾਰਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਸਹੀ ਰਸਤੇ 'ਤੇ ਚੱਲਦੇ ਹੋ ਅਤੇ ਆਪਣੇ-ਆਪ ਦੇ ਨਾਲ-ਨਾਲ ਦੂਜਿਆਂ ਦੇ ਪ੍ਰਤੀ ਵੀ ਚੰਗੀਆਂ ਭਾਵਨਾਵਾਂ ਰੱਖਦੇ ਹੋ, ਤਾਂ ਬੁੱਧ ਤੁਹਾਨੂੰ ਨਕਾਰਾਤਮਕ ਨਤੀਜੇ ਨਹੀਂ ਦੇਵੇਗਾ, ਸਗੋਂ ਕਿਸਮਤ ਵਿੱਚ ਤੁਹਾਡਾ ਸਾਥ ਦੇਵੇਗਾ।ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਕੰਮ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮੱਦਦਗਾਰ ਹੋਵੇਗਾ। ਜੇਕਰ ਤੁਸੀਂ ਕੁਝ ਪੈਸਾ ਦਾਨ 'ਤੇ ਖਰਚ ਕਰੋਗੇ, ਤਾਂ ਤੁਹਾਨੂੰ ਸਤਿਕਾਰ ਵੀ ਮਿਲੇਗਾ।
ਉਪਾਅ: ਹਰ ਰੋਜ਼ ਜਾਂ ਬੁੱਧਵਾਰ ਨੂੰ ਭਗਵਾਨ ਗਣੇਸ਼ ਜੀ ਨੂੰ ਹਰੀ ਦੁੱਭ ਚੜ੍ਹਾਓ।
ਬ੍ਰਿਸ਼ਚਕ ਰਾਸ਼ੀ
ਤੁਹਾਡੀ ਕੁੰਡਲੀ ਵਿੱਚ ਬੁੱਧ ਗ੍ਰਹਿ ਅੱਠਵੇਂ ਅਤੇ ਲਾਭ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਆਮ ਤੌਰ 'ਤੇ, ਅੱਠਵੇਂ ਘਰ ਵਿੱਚ ਜ਼ਿਆਦਾਤਰ ਗ੍ਰਹਾਂ ਦਾ ਗੋਚਰ ਚੰਗਾ ਨਹੀਂ ਮੰਨਿਆ, ਜਾਂਦਾ ਪਰ ਅੱਠਵੇਂ ਘਰ ਵਿੱਚ ਬੁੱਧ ਦਾ ਗੋਚਰ ਚੰਗੇ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ। ਬੁੱਧ ਗ੍ਰਹਿ ਤੁਹਾਨੂੰ ਅਚਾਨਕ ਵਿੱਤੀ ਲਾਭ ਪ੍ਰਦਾਨ ਕਰ ਸਕਦਾ ਹੈ। ਤੁਹਾਨੂੰ ਆਪਣੇ ਕੰਮ ਵਿੱਚ ਅਚਾਨਕ ਸਫਲਤਾ ਵੀ ਮਿਲ ਸਕਦੀ ਹੈ।
ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ, ਵਿਅਕਤੀ ਨੂੰ ਚੰਗਾ ਸਮਾਜਿਕ ਸਨਮਾਣ ਵੀ ਮਿਲ ਸਕਦਾ ਹੈ। ਤੁਹਾਨੂੰ ਇੱਕ ਚੰਗਾ ਅਹੁਦਾ ਵੀ ਮਿਲ ਸਕਦਾ ਹੈ, ਪਰ ਇਸ ਸਭ ਦੇ ਬਾਵਜੂਦ, ਆਪਣੀ ਬੋਲ-ਬਾਣੀ 'ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ, ਕਿਉਂਕਿ ਸ਼ਨੀ ਦੀ ਨਜ਼ਰ ਵਾਕ ਸਥਾਨ 'ਤੇ ਵੀ ਹੋਵੇਗੀ। ਹਾਲਾਂਕਿ ਦੂਜੇ ਘਰ ਦਾ ਸੁਆਮੀ ਬ੍ਰਹਿਸਪਤੀ ਵੀ ਦੂਜੇ ਘਰ ਵੱਲ ਦੇਖੇਗਾ, ਇਸ ਦੇ ਨਾਲ ਹੀ ਬੋਲ-ਬਾਣੀ ਦੇ ਕਾਰਕ ਬੁੱਧ ਅਤੇ ਬ੍ਰਹਿਸਪਤੀ ਦਾ ਸੰਯੋਜਨ ਬੋਲ-ਬਾਣੀ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰੇਗਾ। ਪਰ ਇਸ ਦੇ ਬਾਵਜੂਦ,ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਲਗਾਤਾਰ ਸੁਹਾਵਣਾ ਬਣਨ ਅਤੇ ਚੰਗੇ ਸ਼ਬਦ ਬੋਲਣ ਦੀ ਕੋਸ਼ਿਸ਼ ਕਰਨੀ ਪਵੇਗੀ।
ਉਪਾਅ: ਧਿਆਨ ਯੋਗ ਆਸਣ ਵਿੱਚ ਬੈਠ ਕੇ ਘੱਟੋ-ਘੱਟ 5 ਮਿੰਟ ਜਾਂ ਇਸ ਤੋਂ ਵੱਧ ਸਮੇਂ ਲਈॐ ਦਾ ਜਾਪ ਕਰਨਾ ਸ਼ੁਭ ਰਹੇਗਾ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਬੁੱਧ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਆਮ ਤੌਰ 'ਤੇ ਸੱਤਵੇਂ ਘਰ ਵਿੱਚ ਸ਼ਨੀ ਦਾ ਗੋਚਰ ਚੰਗਾ ਨਤੀਜਾ ਦੇਣ ਵਾਲਾ ਨਹੀਂ ਮੰਨਿਆ ਜਾਂਦਾ। ਸੱਤਵੇਂ ਘਰ ਵਿੱਚ ਬੁੱਧ ਦਾ ਗੋਚਰ ਔਰਤ ਨਾਲ ਝਗੜੇ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਨੂੰ ਸਰੀਰਕ ਦਰਦ ਦਾ ਕਾਰਨ ਮੰਨਿਆ ਜਾਂਦਾ ਹੈ। ਇਹ ਸ਼ਾਸਨ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਨਕਾਰਾਤਮਕ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ। ਇਹ ਯਾਤਰਾ ਅਤੇ ਕਾਰੋਬਾਰ ਵਿੱਚ ਨੁਕਸਾਨ ਦਾ ਕਾਰਨ ਮੰਨਿਆ ਜਾਂਦਾ ਹੈ ਅਤੇ ਕਈ ਵਾਰ ਚਿੰਤਾ ਦੇਣ ਵਾਲ਼ਾ ਵੀ ਹੁੰਦਾ ਹੈ। ਪਰ ਸ਼ਾਇਦ ਤੁਹਾਡੇ ਮਾਮਲੇ ਵਿੱਚ ਅਜਿਹੇ ਨਤੀਜੇ ਨਹੀਂ ਮਿਲਣਗੇ ਜਾਂ ਬਹੁਤ ਘੱਟ ਮਾਤਰਾ ਵਿੱਚ ਦੇਖੇ ਜਾਣਗੇ। ਫੇਰ ਵੀ, ਔਰਤ ਜਾਂ ਸਾਥੀ ਦੇ ਪ੍ਰਤੀ ਪੂਰੇ ਸ਼ਿਸ਼ਟਾਚਾਰ ਨਾਲ ਵਿਵਹਾਰ ਕਰਨਾ ਚਾਹੀਦਾ ਹੈ।
ਜੇਕਰ ਤੁਹਾਨੂੰ ਦੂਜੇ ਪਾਸਿਓਂ ਕੋਈ ਨਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ, ਤਾਂ ਆਪਣੇ-ਆਪ ਨੂੰ ਸ਼ਾਂਤ ਰੱਖਣਾ ਅਕਲਮੰਦੀ ਦੀ ਗੱਲ ਹੋਵੇਗੀ। ਥੋੜਾ ਜਿਹਾ ਯੋਗਾ ਜਾਂ ਕਸਰਤ ਕਰਨ ਨਾਲ ਸਰੀਰ ਵਿੱਚ ਕੋਈ ਦਰਦ ਨਹੀਂ ਹੋਵੇਗਾ। ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ, ਪਰ ਮਹੀਨੇ ਦੇ ਮੱਧ ਤੋਂ ਬਾਅਦ, ਕੁਝ ਵਾਧੂ ਸਾਵਧਾਨੀ ਵਰਤਣ ਦੀ ਲੋੜ ਹੋ ਸਕਦੀ ਹੈ। ਯਾਨੀ ਸਰਕਾਰ ਅਤੇ ਪ੍ਰਸ਼ਾਸਨ ਨਾਲ ਸਬੰਧਤ ਕੰਮਾਂ ਵਿੱਚ ਨਿਯਮਾਂ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਮੱਦਦ ਮਿਲੇਗੀ। ਇਸ ਦੇ ਨਾਲ ਹੀ,ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਵਿੱਚਸਾਵਧਾਨੀ ਨਾਲ ਕੀਤਾ ਗਿਆ ਕਾਰੋਬਾਰ ਅਤੇ ਯਾਤਰਾ ਵੀ ਲਾਭਦਾਇਕ ਸਿੱਧ ਹੋਵੇਗੀ।
ਉਪਾਅ: ਵਿੱਤੀ ਅਤੇ ਕਾਰੋਬਾਰੀ ਮਾਮਲਿਆਂ ਵਿੱਚ ਜੋਖਮ ਨਾ ਲੈਣਾ ਉਪਾਅ ਵੱਜੋਂ ਕੰਮ ਕਰੇਗਾ।
ਮਕਰ ਰਾਸ਼ੀ
ਤੁਹਾਡੀ ਕੁੰਡਲੀ ਵਿੱਚ ਬੁੱਧ ਛੇਵੇਂ ਅਤੇ ਕਿਸਮਤ ਦੇ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ, ਮਿਥੁਨ ਰਾਸ਼ੀ ਵਿੱਚ ਬੁੱਧ ਦਾ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਣ ਵਾਲਾ ਹੈ। ਬੁੱਧ ਦਾ ਇਹ ਗੋਚਰ ਤੁਹਾਨੂੰ ਵਿੱਤੀ ਮਾਮਲਿਆਂ ਵਿੱਚ ਅਨੁਕੂਲ ਨਤੀਜੇ ਦੇਣ ਦੀ ਕੋਸ਼ਿਸ਼ ਕਰੇਗਾ। ਭਾਵੇਂ, ਬਾਰ੍ਹਵੇਂ ਘਰ ਦੇ ਸੁਆਮੀ ਬ੍ਰਹਸਪਤੀ ਨਾਲ ਜੋੜ ਹੋਣ ਕਾਰਨ ਕੁਝ ਖਰਚਾ ਹੋਵੇਗਾ, ਪਰ ਸ਼ਾਇਦ ਇਹ ਖਰਚੇ ਸਾਰਥਕ ਕੰਮਾਂ ਲਈ ਹੋਣਗੇ।
ਸਿਹਤ ਆਮ ਤੌਰ 'ਤੇ ਚੰਗੀ ਰਹਿਣੀ ਚਾਹੀਦੀ ਹੈ।ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਤੁਹਾਡੇ ਮਾਣ-ਸਨਮਾਣ ਨੂੰ ਵਧਾਉਣ ਦਾ ਕੰਮ ਵੀ ਕਰ ਸਕਦਾ ਹੈ। ਜੇਕਰ ਤੁਹਾਡਾ ਕੰਮ ਲੇਖਣ ਨਾਲ ਸਬੰਧਤ ਹੈ ਜਾਂ ਤੁਸੀਂ ਕਲਾ ਜਾਂ ਸਾਹਿਤ ਨਾਲ ਜੁੜੇ ਵਿਅਕਤੀ ਹੋ, ਤਾਂ ਤੁਸੀਂ ਇਸ ਦੌਰਾਨ ਬਿਹਤਰ ਰਚਨਾਵਾਂ ਸਿਰਜ ਸਕਦੇ ਹੋ ਜਾਂ ਤੁਹਾਡੀਆਂ ਰਚਨਾਵਾਂ ਨੂੰ ਪ੍ਰਸਿੱਧੀ ਮਿਲ ਸਕਦੀ ਹੈ।
ਉਪਾਅ: ਕਿਸੇ ਵੀ ਬੁੱਧਵਾਰ ਨੂੰ ਕੰਨਿਆ ਦੀ ਪੂਜਾ ਕਰਨਾ ਅਤੇ ਉਸ ਦਾ ਆਸ਼ੀਰਵਾਦ ਲੈਣਾ ਸ਼ੁਭ ਹੋਵੇਗਾ।
ਕੁੰਭ ਰਾਸ਼ੀ
ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੋਣ ਕਰਕੇ, ਬੁੱਧ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰ ਰਿਹਾ ਹੈ। ਆਮ ਤੌਰ 'ਤੇ, ਪੰਜਵੇਂ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਕਿਹਾ ਜਾਂਦਾ ਹੈ ਕਿ ਪੰਜਵੇਂ ਘਰ ਵਿੱਚ ਬੁੱਧ ਦਾ ਗੋਚਰ ਬੱਚਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ, ਪਰ ਬ੍ਰਹਸਪਤੀ ਦੀ ਕਿਰਪਾ ਨਾਲ, ਪਰੇਸ਼ਾਨੀਆਂ ਜਲਦੀ ਹੀ ਦੂਰ ਹੋ ਜਾਣਗੀਆਂ। ਭਾਵੇਂ, ਪੰਜਵੇਂ ਘਰ ਵਿੱਚ ਬੁੱਧ ਦਾ ਗੋਚਰ ਯੋਜਨਾਵਾਂ ਵਿੱਚ ਅਸਫਲਤਾ ਦਾ ਕਾਰਨ ਬਣਦਾ ਹੈ, ਪਰ ਬ੍ਰਹਸਪਤੀ ਵਰਗੇ ਅਨੁਭਵੀ ਗ੍ਰਹਿ ਦੇ ਸਾਥ ਕਾਰਨ, ਯੋਜਨਾਵਾਂ ਆਮ ਤੌਰ 'ਤੇ ਸਾਰਥਕ ਨਤੀਜੇ ਦੇਣਗੀਆਂ ਅਤੇ ਲਾਭ ਦੀ ਪ੍ਰਾਪਤੀ ਦੇ ਕਾਰਨ, ਵਿੱਤੀ ਚਿੰਤਾਵਾਂ ਵੀ ਦੂਰ ਹੋ ਜਾਣਗੀਆਂ, ਯਾਨੀ ਕਿ ਪੰਜਵੇਂ ਘਰ ਵਿੱਚ ਬੁੱਧ ਦੇ ਗੋਚਰ ਦੁਆਰਾ ਆਮ ਤੌਰ 'ਤੇ ਜੋ ਵੀ ਨਕਾਰਾਤਮਕਤਾ ਪ੍ਰਾਪਤ ਹੁੰਦੀ ਹੈ,ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰਹੋਣ ਨਾਲ਼ ਉਹ ਨਕਾਰਾਤਮਕਤਾ ਸ਼ਾਂਤ ਹੋ ਜਾਵੇਗੀ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ, ਸੰਤੋਸ਼ਜਣਕ ਨਤੀਜੇ ਪ੍ਰਾਪਤ ਹੋਣਗੇ।
ਉਪਾਅ: ਗਊ ਨੂੰ ਹਰਾ ਚਾਰਾ ਖੁਆਉਣਾ ਸ਼ੁਭ ਰਹੇਗਾ।।
ਮੀਨ ਰਾਸ਼ੀ
ਬੁੱਧ ਤੁਹਾਡੀ ਕੁੰਡਲੀ ਵਿੱਚ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਇਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰ ਰਿਹਾ ਹੈ। ਚੌਥੇ ਘਰ ਵਿੱਚ ਬੁੱਧ ਦਾ ਗੋਚਰ ਆਮ ਤੌਰ 'ਤੇ ਅਨੁਕੂਲ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ। ਬੁੱਧ ਦਾ ਇਹ ਗੋਚਰ ਪਰਿਵਾਰਕ ਜੀਵਨ ਦੀ ਖੁਸ਼ੀ ਵਧਾਉਣ ਵਿੱਚ ਮੱਦਦਗਾਰ ਹੋ ਸਕਦਾ ਹੈ। ਮਾਂ ਨਾਲ ਸਬੰਧਤ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਮਾਂ ਨਾਲ ਸਬੰਧਤ ਮਾਮਲਿਆਂ ਵਿੱਚ ਅਨੁਕੂਲ ਸਥਿਤੀ ਨਜ਼ਰ ਆਵੇਗੀ। ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਘਰੇਲੂ ਸੁੱਖ-ਸ਼ਾਂਤੀ ਤੋਂ ਇਲਾਵਾ, ਬੁੱਧ ਦਾ ਇਹ ਗੋਚਰ ਮਹੱਤਵਪੂਰਣ ਲੋਕਾਂ ਨਾਲ ਦੋਸਤੀ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮਹੀਨੇ ਦੇ ਪਹਿਲੇ ਅੱਧ ਵਿੱਚ, ਜਦੋਂ ਸੂਰਜ ਦਾ ਪ੍ਰਭਾਵ ਚੌਥੇ ਘਰ 'ਤੇ ਨਹੀਂ ਹੋਵੇਗਾ, ਤਾਂ ਘਰੇਲੂ ਜੀਵਨ ਨਾਲ ਸਬੰਧਤ ਮਾਮਲੇ ਵਧੇਰੇ ਅਨੁਕੂਲ ਹੋਣਗੇ। ਮਹੀਨੇ ਦੇ ਮੱਧ ਤੋਂ ਬਾਅਦ, ਚੌਥੇ ਘਰ ਵਿੱਚ ਸੂਰਜ ਦੀ ਮੌਜੂਦਗੀ ਕੁਝ ਮਾਮਲਿਆਂ ਵਿੱਚ ਮੁਸ਼ਕਲਾਂ ਪੈਦਾ ਕਰ ਸਕਦੀ ਹੈ, ਪਰ ਇਸ ਨੂੰ ਸੂਰਜ ਦਾ ਦਖਲ ਮੰਨਿਆ ਜਾਵੇਗਾ, ਨਾ ਕਿ ਬੁੱਧ ਦਾ। ਯਾਨੀ ਕਿ, ਆਮ ਤੌਰ 'ਤੇ, ਤੁਸੀਂ ਬੁੱਧ ਦੇ ਇਸ ਗੋਚਰ ਤੋਂ ਅਨੁਕੂਲ ਨਤੀਜਿਆਂ ਦੀ ਉਮੀਦ ਕਰ ਸਕਦੇ ਹੋ।
ਉਪਾਅ: ਭਗਵਾਨ ਗਣੇਸ਼ ਜੀ ਦੀ ਪੂਜਾ ਕਰਨਾ ਸ਼ੁਭ ਹੋਵੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. 2025 ਵਿੱਚ ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
6 ਜੂਨ 2025 ਨੂੰ ਬੁੱਧ ਮਿਥੁਨ ਰਾਸ਼ੀ ਵਿੱਚ ਗੋਚਰ ਕਰੇਗਾ।
2. ਬੁੱਧ ਕਿਸ ਦਾ ਕਾਰਕ ਹੈ?
ਬੁੱਧ ਗ੍ਰਹਿ ਨੂੰ ਬੁੱਧੀ ਦਾ ਕਾਰਕ ਮੰਨਿਆ ਜਾਂਦਾ ਹੈ
3. ਮਿਥੁਨ ਰਾਸ਼ੀ ਦਾ ਸੁਆਮੀ ਕੌਣ ਹੈ?
ਮਿਥੁਨ ਰਾਸ਼ੀ ਦਾ ਸੁਆਮੀ ਬੁੱਧ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






