ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ (3 ਅਪ੍ਰੈਲ, 2025)
ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ 3 ਅਪ੍ਰੈਲ, 2025 ਨੂੰ ਹੋਵੇਗਾ।ਬਹਾਦਰੀ ਅਤੇ ਹਿੰਮਤ ਦਾ ਪ੍ਰਤੀਕ ਮੰਗਲ 20 ਅਕਤੂਬਰ 2024 ਨੂੰ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰ ਗਿਆ ਸੀ। ਪਰ, ਇਹ 7 ਦਸੰਬਰ 2024 ਨੂੰ ਵੱਕਰੀ ਹੋ ਗਿਆ ਅਤੇ ਵੱਕਰੀ ਸਥਿਤੀ ਵਿੱਚ ਹੀ ਇਹ 21 ਜਨਵਰੀ 2025 ਨੂੰ ਦੁਬਾਰਾ ਮਿਥੁਨ ਰਾਸ਼ੀ ਵਿੱਚ ਚਲਾ ਗਿਆ ਸੀ। ਹੁਣ, ਮਿਥੁਨ ਰਾਸ਼ੀ ਵਿੱਚ ਮੰਗਲ ਗ੍ਰਹਿ 24 ਫਰਵਰੀ 2025 ਨੂੰ ਮਾਰਗੀ ਹੋ ਜਾਵੇਗਾ ਅਤੇ 3 ਅਪ੍ਰੈਲ 2025 ਨੂੰ ਦੇਰ ਰਾਤ 01:32 ਵਜੇ ਕਰਕ ਰਾਸ਼ੀ ਵਿੱਚ ਦੁਬਾਰਾ ਪ੍ਰਵੇਸ਼ ਕਰੇਗਾ ਅਤੇ ਮੰਗਲ ਦੇਵ 7 ਜੂਨ 2025 ਤੱਕ ਇਸ ਰਾਸ਼ੀ ਵਿੱਚ ਰਹੇਗਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੰਗਲ ਦੇਵ, ਹਿੰਮਤ, ਬਹਾਦਰੀ, ਊਰਜਾ, ਸ਼ਕਤੀ, ਤਾਕਤ, ਦ੍ਰਿੜਤਾ, ਯੁੱਧ ਅਤੇ ਗੁੱਸਾ ਆਦਿ ਦਾ ਕਾਰਕ ਹੋਣ ਦੇ ਨਾਲ-ਨਾਲ ਕੁਦਰਤੀ ਆਫ਼ਤਾਂ, ਖਾਸ ਕਰਕੇ ਭੂਚਾਲ, ਅੱਗ ਅਤੇ ਹਾਦਸਿਆਂ ਦਾ ਕਾਰਕ ਵੀ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਨਕਾਰਾਤਮਕ ਨਤੀਜੇ ਦੇ ਸਕਦਾ ਹੈ। ਆਓ ਜਾਣੀਏ ਕਿ ਮੰਗਲ ਗ੍ਰਹਿ ਦੇ ਇਸ ਗੋਚਰ ਦਾ ਭਾਰਤ 'ਤੇ ਕੀ ਪ੍ਰਭਾਵ ਪਵੇਗਾ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਰਕ ਰਾਸ਼ੀ ਵਿੱਚ ਮੰਗਲ ਦਾ ਗੋਚਰ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਭਾਰਤ ਵਿੱਚ ਮੰਗਲ ਗੋਚਰ ਦਾ ਪ੍ਰਭਾਵ
ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ, ਮੰਗਲ ਕਰਕ ਰਾਸ਼ੀ ਵਿੱਚ ਆਪਣੀ ਨੀਚ ਸਥਿਤੀ ਵਿੱਚ ਹੋਣ ਕਾਰਨ ਤੁਹਾਨੂੰ ਕਈ ਮਾਮਲਿਆਂ ਵਿੱਚ ਨਕਾਰਾਤਮਕ ਨਤੀਜੇ ਦੇ ਸਕਦਾ ਹੈ, ਕਿਉਂਕਿ 3 ਅਪ੍ਰੈਲ, 2025 ਤੋਂ 7 ਜੂਨ, 2025 ਤੱਕ, ਮੰਗਲ ਭਾਰਤ ਦੀ ਕੁੰਡਲੀ ਦੇ ਤੀਜੇ ਘਰ ਵਿੱਚ ਨੀਚ ਸਥਿਤੀ ਵਿੱਚ ਰਹੇਗਾ। ਅਜਿਹੀ ਸਥਿਤੀ ਵਿੱਚ, ਮੰਗਲ ਤੋਂ ਮਿਲੇ-ਜੁਲੇ ਨਤੀਜੇ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਭਾਵੇਂ, ਤੀਜੇ ਘਰ ਵਿੱਚ ਮੰਗਲ ਗ੍ਰਹਿ ਦਾ ਗੋਚਰ ਚੰਗੇ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ, ਪਰ ਇਸ ਦੇ ਨੀਚ ਸਥਿਤੀ ਵਿੱਚ ਹੋਣ ਕਾਰਨ, ਕੁਝ ਗੁਆਂਢੀ ਦੇਸ਼ਾਂ ਵੱਲੋਂ ਨਤੀਜੇ ਕਮਜ਼ੋਰ ਹੋ ਸਕਦੇ ਹਨ। ਇਸ ਅਵਧੀ ਦੇ ਦੌਰਾਨ ਕੁਝ ਗੁਆਂਢੀ ਦੇਸ਼ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਹਾਲਾਂਕਿ, ਕੁਝ ਮੁਸ਼ਕਲਾਂ ਤੋਂ ਬਾਅਦ, ਅਸੀਂ ਨਾ ਕੇਵਲ ਪਰੇਸ਼ਾਨੀ ਨੂੰ ਸ਼ਾਂਤ ਕਰ ਸਕਾਂਗੇ, ਬਲਕਿ ਇਸ ਦਾ ਢੁਕਵਾਂ ਜਵਾਬ ਵੀ ਦੇ ਸਕਾਂਗੇ, ਕਿਉਂਕਿ ਤੀਜੇ ਘਰ ਵਿੱਚ ਮੰਗਲ ਗ੍ਰਹਿ ਸਾਡੀ ਹਿੰਮਤ ਵਧਾਉਣ ਦਾ ਕੰਮ ਵੀ ਕਰੇਗਾ।
ਸਰਲ ਸ਼ਬਦਾਂ ਵਿੱਚ ਕਹੀਏ ਤਾਂ, ਭਾਵੇਂ ਉਤਾਰ-ਚੜ੍ਹਾਅ ਆਉਣਗੇ, ਪਰ ਸਾਡੇ ਯਤਨਾਂ ਵਿੱਚ ਕੋਈ ਵੱਡੀ ਨਕਾਰਾਤਮਕਤਾ ਨਹੀਂ ਹੋਵੇਗੀ। ਜੇਕਰ ਲੋੜ ਪਈ ਤਾਂ ਅਸੀਂ ਆਪਣੀ ਰੱਖਿਆ ਕਰ ਸਕਾਂਗੇ, ਪਰ ਟ੍ਰੈਫਿਕ ਹਾਦਸਿਆਂ ਸਬੰਧੀ ਕੁਝ ਨਿਰਾਸ਼ਾਜਣਕ ਖ਼ਬਰਾਂ ਪ੍ਰਾਪਤ ਹੋ ਸਕਦੀਆਂ ਹਨ। ਕੁਝ ਥਾਵਾਂ 'ਤੇ ਅੱਗਜ਼ਨੀ ਦੀਆਂ ਘਟਨਾਵਾਂ ਹੋ ਸਕਦੀਆਂ ਹਨ ਅਤੇ ਸਾਈਬਰ ਅਪਰਾਧ ਵੀ ਵਧ ਸਕਦੇ ਹਨ। ਮੰਗਲ ਦਾ ਗੋਚਰ ਸਾਰੀਆਂ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਦੇਵੇਗਾ? ਆਓ ਜਾਣੀਏ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mars Transit in Cancer
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਕਰਕ ਰਾਸ਼ੀ ਵਿੱਚ ਮੰਗਲ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਲਗਨ ਜਾਂ ਰਾਸ਼ੀ ਦਾ ਸੁਆਮੀ ਹੈ ਅਤੇ ਨਾਲ ਹੀ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਵੀ ਹੈ। ਹੁਣ ਮੰਗਲ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਅਤੇ ਤੁਹਾਡੇ ਚੌਥੇ ਘਰ ਵਿੱਚ ਰਹੇਗਾ। ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਤੇ, ਇਹ ਤੁਹਾਡੇ ਚੌਥੇ ਘਰ ਵਿੱਚ ਨੀਚ ਦਾ ਹੋ ਰਿਹਾ ਹੈ। ਆਮ ਤੌਰ 'ਤੇ ਚੌਥੇ ਘਰ ਵਿੱਚ ਮੰਗਲ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਇਸੇ ਲਈ ਇਸ ਗੋਚਰ ਦੇ ਦੌਰਾਨ ਅਸੀਂ ਤੁਹਾਨੂੰ ਘਰੇਲੂ ਮਾਮਲਿਆਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦੇਣਾ ਚਾਹੁੰਦੇ ਹਾਂ। ਇੰਨਾ ਹੀ ਨਹੀਂ, ਮੰਗਲ ਦਾ ਇਹ ਗੋਚਰ ਤੁਹਾਡੀ ਸੰਗਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੀ ਦਿਲਚਸਪੀ ਗਲਤ ਅਤੇ ਪ੍ਰਤੀਕੂਲ ਲੋਕਾਂ ਨਾਲ ਉੱਠਣ-ਬੈਠਣ ਵਿੱਚ ਵਧ ਸਕਦੀ ਹੈ।
ਮਕਾਨ, ਵਾਹਨ ਆਦਿ ਸਬੰਧੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ ਵਿੱਚ ਪ੍ਰਵੇਸ਼ ਕਰਦੇ ਸਮੇਂ ਤੁਹਾਡਾ ਮਨ ਪਰੇਸ਼ਾਨ ਹੋ ਸਕਦਾ ਹੈ। ਇਸ ਤੋਂ ਇਲਾਵਾ, ਘਰ ਨਾਲ ਸਬੰਧਤ ਕੁਝ ਅਣਕਿਆਸੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ ਸਿਹਤ ਵੀ ਕੁਝ ਕਮਜ਼ੋਰ ਰਹਿ ਸਕਦੀ ਹੈ। ਜੇਕਰ ਮਾਂ ਦੀ ਸਿਹਤ ਪਹਿਲਾਂ ਹੀ ਖ਼ਰਾਬ ਹੈ, ਤਾਂ ਉਸ ਦੀ ਸਿਹਤ ਦੇ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜੇਕਰ ਸਹੀ ਆਚਰਣ ਅਪਣਾਇਆ ਜਾਵੇ ਤਾਂ ਹੀ ਅਨੁਕੂਲ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ।
ਉਪਾਅ: ਬੋਹੜ ਦੀਆਂ ਜੜਾਂ ਵਿੱਚ ਮਿੱਠਾ ਦੁੱਧ ਚੜ੍ਹਾਉਣਾ ਸ਼ੁਭ ਰਹੇਗਾ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: मंगल का कर्क राशि में गोचर
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰੇਗਾ। ਸੱਤਵੇਂ ਘਰ ਦੇ ਸੁਆਮੀ ਦਾ ਨੀਚ ਸਥਿਤੀ ਵਿੱਚ ਹੋਣਾ ਆਮ ਤੌਰ 'ਤੇ ਅਨੁਕੂਲ ਨਹੀਂ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਡੇ ਜੀਵਨ ਸਾਥੀ ਦੀ ਸਿਹਤ ਵਿੱਚ ਕੁਝ ਕਮਜ਼ੋਰੀ ਦੇਖੀ ਜਾ ਸਕਦੀ ਹੈ। ਪਰ, ਸਕਾਰਾਤਮਕ ਪਹਿਲੂ ਇਹ ਹੋਵੇਗਾ ਕਿ ਜੇਕਰ ਤੁਹਾਡੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਤਾਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿਤੇ ਬਾਹਰ ਜਾ ਸਕਦੇ ਹੋ। ਜੇਕਰ ਤੁਹਾਡਾ ਕੰਮ ਸਾਂਝੇਦਾਰੀ ਵਿੱਚ ਹੈ, ਤਾਂ ਤੁਹਾਨੂੰ ਆਪਣੇ ਸਾਥੀ ਨਾਲ ਤਾਲਮੇਲ ਬਣਾਉਣ ਲਈ ਬਹੁਤ ਕੋਸ਼ਿਸ਼ਾਂ ਕਰਨੀਆਂ ਪੈ ਸਕਦੀਆਂ ਹਨ।
ਹਾਲਾਂਕਿ, ਮੰਗਲ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ, ਤੁਹਾਨੂੰ ਵਿਦੇਸ਼ਾਂ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਲਾਭ ਮਿਲ ਸਕਦੇ ਹਨ, ਯਾਨੀ ਕਿ ਕੁਝ ਮਾਮਲਿਆਂ ਵਿੱਚ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਪੈਦਾ ਕਰਨ ਤੋਂ ਇਲਾਵਾ, ਮੰਗਲ ਦਾ ਇਹ ਗੋਚਰ ਜ਼ਿਆਦਾਤਰ ਮਾਮਲਿਆਂ ਵਿੱਚ ਤੁਹਾਡੇ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਉਂਝ, ਤੀਜੇ ਘਰ ਵਿੱਚ ਮੰਗਲ ਗ੍ਰਹਿ ਦਾ ਗੋਚਰ ਵਿੱਤੀ ਲਾਭ ਲਿਆਉਂਦਾ ਕਿਹਾ ਜਾਂਦਾ ਹੈ। ਨਾਲ ਹੀ, ਇਸ ਨੂੰ ਮੁਕਾਬਲੇ ਵਾਲ਼ੇ ਕੰਮਾਂ ਵਿੱਚ ਇੱਕ ਸਹਾਇਕ ਸਾਧਨ ਮੰਨਿਆ ਜਾਂਦਾ ਹੈ।ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਸ਼ਾਸਨ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਅਨੁਕੂਲ ਨਤੀਜੇ ਦੇ ਸਕਦਾ ਹੈ। ਤੁਹਾਨੂੰ ਕਿਤੋਂ ਕੋਈ ਚੰਗੀ ਖ਼ਬਰ ਵੀ ਮਿਲ ਸਕਦੀ ਹੈ। ਹਾਲਾਂਕਿ, ਸਭ ਕੁਝ ਤੁਹਾਡੀ ਇੱਛਾ ਅਨੁਸਾਰ ਨਹੀਂ ਹੋਵੇਗਾ, ਪਰ ਚੀਜ਼ਾਂ ਕਾਫ਼ੀ ਹੱਦ ਤੱਕ ਅਨੁਕੂਲ ਹੋਣ ਕਾਰਨ, ਤੁਸੀਂ ਖੁਸ਼ ਰਹੋਗੇ।
ਉਪਾਅ: ਗੁੱਸੇ ਅਤੇ ਘਮੰਡ ਤੋਂ ਬਚੋ ਅਤੇ ਭਰਾਵਾਂ ਨਾਲ਼ ਚੰਗੇ ਸਬੰਧ ਬਣਾ ਕੇ ਰੱਖੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲ਼ੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਦੂਜੇ ਘਰ ਵਿੱਚ ਗੋਚਰ ਹੋਣ ਕਰਕੇ ਨੀਚ ਦਾ ਹੋ ਰਿਹਾ ਹੈ। ਆਮ ਤੌਰ 'ਤੇ ਦੂਜੇ ਘਰ ਵਿੱਚ ਮੰਗਲ ਗ੍ਰਹਿ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਪਰ, ਲਾਭ ਘਰ ਦੇ ਸੁਆਮੀ ਦਾ ਧਨ ਘਰ ਵਿੱਚ ਆਉਣਾ ਕੁਝ ਹੱਦ ਤੱਕ ਅਨੁਕੂਲ ਕਿਹਾ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਮੁਨਾਫ਼ਾ ਕਮਾਉਣ ਅਤੇ ਉਸ ਮੁਨਾਫ਼ੇ ਵਿੱਚੋਂ ਕੁਝ ਬੱਚਤ ਕਰਨ ਦੀ ਸੰਭਾਵਨਾ ਹੋਵੇਗੀ।
ਇੱਕ ਪਾਸੇ, ਇਸ ਤੋਂ ਮੁਨਾਫ਼ਾ ਕਮਾਉਣ ਅਤੇ ਕੁਝ ਬੱਚਤ ਕਰਨ ਦੀ ਸੰਭਾਵਨਾ ਜਾਪਦੀ ਹੈ। ਇਸ ਦੇ ਨਾਲ ਹੀ, ਖਰਚਾ ਹੋਣ ਦੀ ਸੰਭਾਵਨਾ ਵੀ ਹੈ। ਪਹਿਲਾਂ ਤੋਂ ਬਚਾਇਆ ਹੋਇਆ ਪੈਸਾ ਵੀ ਖਰਚ ਹੋ ਸਕਦਾ ਹੈ। ਮੰਗਲ ਦੇ ਕਰਕ ਰਾਸ਼ੀ ਵਿੱਚ ਗੋਚਰ ਦੇ ਦੌਰਾਨ, ਅਸੀਂ ਤੁਹਾਨੂੰ ਬੇਲੋੜੇ ਖਰਚਿਆਂ ਤੋਂ ਬਚਣ ਦੀ ਸਲਾਹ ਦੇਣਾ ਚਾਹੁੰਦੇ ਹਾਂ। ਨਾਲ ਹੀ, ਤੁਹਾਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਪਵੇਗਾ, ਖਾਸ ਕਰਕੇ ਆਪਣੀ ਖੁਰਾਕ ਦਾ। ਇਹ ਵੀ ਧਿਆਨ ਰੱਖੋ ਕਿ ਪਰਿਵਾਰ ਦੇ ਮੈਂਬਰਾਂ ਨਾਲ ਕੋਈ ਮੱਤਭੇਦ ਨਾ ਹੋਵੇ।
ਉਪਾਅ: ਨਿਯਮਿਤ ਰੂਪ ਨਾਲ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲ਼ੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਦੋ ਸ਼ੁਭ ਘਰਾਂ ਦਾ ਸੁਆਮੀ ਹੋਣ ਕਰਕੇ, ਇਸ ਨੂੰ ਤੁਹਾਡੀ ਕੁੰਡਲੀ ਲਈ ਸਭ ਤੋਂ ਵਧੀਆ ਗ੍ਰਹਿ ਜਾਂ ਯੋਗਕਾਰੀ ਗ੍ਰਹਿ ਕਿਹਾ ਜਾਂਦਾ ਹੈ, ਪਰ ਨੀਚ ਸਥਿਤੀ ਵਿੱਚ ਹੋਣ ਕਰਕੇ, ਮੰਗਲ ਅਨੁਕੂਲ ਨਤੀਜੇ ਦੇਣ ਵਿੱਚ ਪਿੱਛੇ ਰਹਿ ਸਕਦਾ ਹੈ। ਇਸ ਤੋਂ ਇਲਾਵਾ, ਪਹਿਲੇ ਘਰ ਵਿੱਚ ਮੰਗਲ ਗ੍ਰਹਿ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਗੋਚਰ ਸ਼ਾਸਤਰ ਦੇ ਅਨੁਸਾਰ, ਪਹਿਲੇ ਘਰ ਵਿੱਚ ਮੰਗਲ ਦਾ ਗੋਚਰ ਖੂਨ ਦੇ ਵਿਕਾਰ ਦਾ ਕਾਰਨ ਬਣ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਨੂੰ ਪਹਿਲਾਂ ਹੀ ਖੂਨ ਨਾਲ ਸਬੰਧਤ ਕੋਈ ਸਮੱਸਿਆ ਹੈ, ਤਾਂਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਖਾਸ ਤੌਰ 'ਤੇ ਚੌਕਸ ਰਹਿਣ ਦੀ ਜ਼ਰੂਰਤ ਹੋਵੇਗੀ।
ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਤੁਹਾਨੂੰ ਵਿਰੋਧੀ ਲਿੰਗ ਨਾਲ ਬਹਿਸ ਨਹੀਂ ਕਰਨੀ ਚਾਹੀਦੀ, ਯਾਨੀ ਕਿ ਤੁਸੀਂ ਇੱਕ ਔਰਤ ਹੋ ਤਾਂ ਤੁਹਾਨੂੰ ਕਿਸੇ ਮਰਦ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਤੁਸੀਂ ਇੱਕ ਮਰਦ ਹੋ ਤਾਂ ਤੁਹਾਨੂੰ ਕਿਸੇ ਔਰਤ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਇਹ ਸਾਵਧਾਨੀਆਂ ਅਪਣਾਉਂਦੇ ਹੋ, ਤਾਂ ਜ਼ਿੰਦਗੀ ਵਿੱਚ ਅਨੁਕੂਲਤਾ ਦਾ ਗ੍ਰਾਫ ਵਧੇਗਾ। ਕੰਮ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਾਵਧਾਨ ਰਹੋ।
ਉਪਾਅ: ਕਿਸੇ ਵੀ ਵਿਅਕਤੀ ਤੋਂ ਕੋਈ ਵਸਤੂ ਮੁਫ਼ਤ ਵਿੱਚ ਸਵੀਕਾਰ ਨਾ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਮੰਗਲ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਚੌਥੇ ਅਤੇ ਭਾਗ ਘਰ ਦਾ ਸੁਆਮੀ ਹੈ। ਕੇਂਦਰ ਅਤੇ ਤਿਕੋਣ ਦਾ ਸੁਆਮੀ ਹੋਣ ਕਰਕੇ, ਮੰਗਲ ਨੂੰ ਤੁਹਾਡੀ ਕੁੰਡਲੀ ਲਈ ਯੋਗਕਾਰੀ ਜਾਂ ਸਭ ਤੋਂ ਵਧੀਆ ਗ੍ਰਹਿ ਵੀ ਮੰਨਿਆ ਜਾਂਦਾ ਹੈ, ਜੋ ਕਿ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰ ਕੇ ਨੀਚ ਦਾ ਹੋ ਰਿਹਾ ਹੈ। ਇਹ ਦੋਵੇਂ ਸਥਿਤੀਆਂ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ। ਕਿਹਾ ਜਾਂਦਾ ਹੈ ਕਿ ਬਾਰ੍ਹਵੇਂ ਘਰ ਵਿੱਚ ਮੰਗਲ ਫਜ਼ੂਲ ਖਰਚ ਦਾ ਕਾਰਨ ਬਣਦਾ ਹੈ। ਅਜਿਹਾ ਮੰਗਲ ਸਥਾਨ ਦੀ ਹਾਨੀ ਕਰਵਾਉਂਦਾ ਹੈ। ਤੁਹਾਨੂੰ ਕਿਸੇ ਯਾਤਰਾ ਲਈ ਜਾਣਾ ਪੈ ਸਕਦਾ ਹੈ।
ਜੇਕਰ ਕੋਈ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ, ਤਾਂ ਇਸ ਦੌਰਾਨ ਕੋਸ਼ਿਸ਼ ਕਰੋ ਕਿ ਫੈਸਲਾ ਟਲ਼ ਜਾਵੇ। ਮੰਗਲ ਦੀ ਨੀਚ ਦਸ਼ਾ ਖਤਮ ਹੋਣ ਤੋਂ ਬਾਅਦ, ਤੁਹਾਨੂੰ ਫੈਸਲੇ ਦੀ ਸਥਿਤੀ ਵਿੱਚ ਲਾਭ ਮਿਲੇਗਾ, ਕਿਉਂਕਿ ਮੰਗਲ ਦਾ ਇਹ ਗੋਚਰ ਤੁਹਾਨੂੰ ਜਨਮ ਭੂਮੀ ਤੋਂ ਦੂਰ ਲੈ ਜਾਣ ਦਾ ਕੰਮ ਕਰਦਾ ਹੈ, ਇਸ ਲਈ ਉਨ੍ਹਾਂ ਲੋਕਾਂ ਨੂੰ ਲਾਭ ਮਿਲ ਸਕਦਾ ਹੈ, ਜਿਹੜੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਰਸਤਾ ਆਸਾਨ ਹੋ ਜਾਵੇਗਾ।ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਦੇ ਦੌਰਾਨਧਾਰਮਿਕ ਯਾਤਰਾਵਾਂ 'ਤੇ ਜਾਣਾ ਸੰਭਵ ਹੋਵੇਗਾ, ਪਰ ਯਾਤਰਾ ਦੇ ਦੌਰਾਨ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ: ਹਨੂੰਮਾਨ ਜੀ ਦੇ ਮੰਦਰ ਵਿੱਚ ਲਾਲ ਰੰਗ ਦੀ ਮਠਿਆਈ ਚੜ੍ਹਾਓ ਅਤੇ ਪ੍ਰਸ਼ਾਦ ਲੋਕਾਂ ਵਿੱਚ ਵੰਡੋ, ਖਾਸ ਕਰ ਕੇ ਆਪਣੇ ਮਿੱਤਰਾਂ ਨੂੰ ਜ਼ਰੂਰ ਦਿਓ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲ਼ੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਗੋਚਰ ਕਰ ਕੇ ਤੁਹਾਡੇ ਲਾਭ ਘਰ ਵਿੱਚ ਜਾ ਰਿਹਾ ਹੈ। ਭਾਵੇਂ, ਲਾਭ ਘਰ ਵਿੱਚ ਮੰਗਲ ਗ੍ਰਹਿ ਦਾ ਗੋਚਰ ਬਹੁਤ ਵਧੀਆ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ, ਪਰ ਨੀਚ ਸਥਿਤੀ ਵਿੱਚ ਹੋਣ ਕਾਰਨ, ਮੰਗਲ ਗ੍ਰਹਿ ਉਸ ਤਰ੍ਹਾਂ ਦੇ ਨਤੀਜੇ ਨਹੀਂ ਦੇ ਸਕਦਾ, ਜੋ ਲਾਭ ਦੇ ਪ੍ਰਤੀਸ਼ਤ ਵਿੱਚ ਦੇਖੇ ਜਾਣੇ ਚਾਹੀਦੇ ਸਨ। ਆਮ ਤੌਰ 'ਤੇ, ਕਰਕ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਨੂੰ ਚੰਗੇ ਨਤੀਜੇ ਦੇਵੇਗਾ, ਪਰ ਤੁਹਾਨੂੰ ਉਨ੍ਹਾਂ ਨਤੀਜਿਆਂ ਵਿੱਚ ਥੋੜ੍ਹੀ ਜਿਹੀ ਕਮੀ ਨਜ਼ਰ ਆ ਸਕਦੀ ਹੈ, ਜਿਨ੍ਹਾਂ ਦੇ ਤੁਸੀਂ ਹੱਕਦਾਰ ਹੋ।
ਜੇਕਰ ਤੁਹਾਡੀ ਕੁੰਡਲੀ ਵਿੱਚ ਹਾਲਾਤ ਅਨੁਕੂਲ ਹਨ, ਤਾਂਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਕਾਰਨ ਤੁਹਾਨੂੰ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ। ਤੁਹਾਡੀ ਆਮਦਨ ਵਧ ਸਕਦੀ ਹੈ। ਜੇਕਰ ਤੁਸੀਂ ਇੱਕ ਕਾਰੋਬਾਰੀ ਹੋ, ਤਾਂ ਤੁਹਾਨੂੰ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਸਿਹਤ ਆਮ ਤੌਰ 'ਤੇ ਚੰਗੀ ਰਹੇਗੀ ਅਤੇ ਤੁਹਾਨੂੰ ਦੋਸਤਾਂ ਦਾ ਸਹਿਯੋਗ ਵੀ ਮਿਲੇਗਾ। ਤੁਸੀਂ ਆਪਣੇ ਵਿਰੋਧੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਯੋਗ ਹੋਵੋਗੇ। ਜੇਕਰ ਤੁਹਾਡਾ ਕੰਮ ਫੌਜ ਜਾਂ ਸੁਰੱਖਿਆ ਨਾਲ ਸਬੰਧਤ ਹੈ, ਜਾਂ ਤੁਸੀਂ ਕਿਸੇ ਲਾਲ ਪਦਾਰਥ ਦਾ ਵਪਾਰ ਕਰਦੇ ਹੋ, ਤਾਂ ਮੰਗਲ ਦੇ ਇਸ ਗੋਚਰ ਕਾਰਨ ਤੁਹਾਨੂੰ ਬਹੁਤ ਚੰਗੇ ਨਤੀਜੇ ਮਿਲ ਸਕਦੇ ਹਨ।
ਉਪਾਅ: ਸ਼ਿਵ ਜੀ ਦਾ ਸ਼ਹਿਦ ਨਾਲ਼ ਅਭਿਸ਼ੇਕ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਇਸ ਵੇਲੇ, ਮੰਗਲ ਤੁਹਾਡੇ ਦਸਵੇਂ ਘਰ ਵਿੱਚ ਨੀਚ ਸਥਿਤੀ ਵਿੱਚ ਗੋਚਰ ਕਰੇਗਾ। ਆਮ ਤੌਰ 'ਤੇ, ਦੋ ਮਹੱਤਵਪੂਰਣ ਘਰਾਂ ਦੇ ਸੁਆਮੀ ਲਈ ਨੀਚ ਦਾ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ। ਇਸ ਤੋਂ ਇਲਾਵਾ, ਦਸਵੇਂ ਘਰ ਵਿੱਚ ਮੰਗਲ ਦਾ ਗੋਚਰ ਵੀ ਬਹੁਤ ਵਧੀਆ ਨਤੀਜੇ ਦੇਣ ਵਾਲਾ ਨਹੀਂ ਕਿਹਾ ਜਾਂਦਾ। ਹਾਲਾਂਕਿ, ਇਸ ਸਥਾਨ 'ਤੇ ਮੰਗਲ ਮਜ਼ਬੂਤ ਹੁੰਦਾ ਹੈ ਅਤੇ ਅਜਿਹੀ ਸਥਿਤੀ ਵਿੱਚ, ਸਖ਼ਤ ਮਿਹਨਤ ਕਰਨ ਵਾਲ਼ੇ ਲੋਕ ਆਪਣੀ ਸਖ਼ਤ ਮਿਹਨਤ ਅਤੇ ਲਗਨ ਦੇ ਕਾਰਨ ਬਹੁਤ ਸਾਰੇ ਕੰਮ ਪੂਰੇ ਕਰ ਸਕਣਗੇ। ਮੰਗਲ ਕਰਮ ਸਥਾਨ ਵਿੱਚ ਬੈਠਾ ਹੈ, ਇਸ ਲਈ ਪੈਸਾ ਸਾਰਥਕ ਕੰਮਾਂ ਵਿੱਚ ਖਰਚ ਕੀਤਾ ਜਾ ਸਕਦਾ ਹੈ ਜਾਂ ਤੁਸੀਂ ਪੈਸੇ ਖਰਚ ਕਰ ਕੇ ਕੁਝ ਕੰਮ ਸ਼ੁਰੂ ਕਰ ਸਕਦੇ ਹੋ ਜਾਂ ਕੁਝ ਸ਼ੁਰੂ ਕਰਨ ਦੀ ਯੋਜਨਾ ਬਣਾਉਣ ਦੀ ਪ੍ਰਕਿਰਿਆ ਵਿੱਚ ਕੁਝ ਖਰਚਾ ਹੋ ਸਕਦਾ ਹੈ।
ਹਾਲਾਂਕਿ, ਇੱਥੇ ਅਸੀਂ ਤੁਹਾਨੂੰ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਜੇਕਰ ਸੰਭਵ ਹੋਵੇ, ਤਾਂਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ ਕੋਈ ਨਵਾਂ ਕੰਮ ਸ਼ੁਰੂ ਨਾ ਕਰੋ। ਜੇਕਰ ਤੁਸੀਂ ਪਹਿਲਾਂ ਹੀ ਕੋਈ ਕੰਮ ਕਰਨ ਦੀ ਪ੍ਰਕਿਰਿਆ ਵਿੱਚ ਹੋ, ਤਾਂ ਉਸ ਕੰਮ ਵਿੱਚ ਕੁਝ ਖਰਚਾ ਕਰਨ ਦੀ ਲੋੜ ਹੋ ਸਕਦੀ ਹੈ। ਦੈਨਿਕ ਰੁਜ਼ਗਾਰ ਅਤੇ ਵਿਆਹੁਤਾ ਜੀਵਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ।
ਉਪਾਅ: ਬੇਔਲਾਦ ਵਿਅਕਤੀਆਂ ਦੀ ਮੱਦਦ ਕਰਨਾ ਚੰਗਾ ਹੋਵੇਗਾ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਲਗਨ ਘਰ ਅਤੇ ਛੇਵੇਂ ਘਰ ਦਾ ਸੁਆਮੀ ਵੀ ਹੈ, ਜੋ ਹੁਣ ਗੋਚਰ ਕਰੇਗਾ ਅਤੇ ਤੁਹਾਡੇ ਭਾਗ ਘਰ ਵਿੱਚ ਰਹੇਗਾ। ਹਾਲਾਂਕਿ, ਲਗਨ ਘਰ ਜਾਂ ਰਾਸ਼ੀ ਦੇ ਸੁਆਮੀ ਦੀ ਗਤੀ ਕੁਝ ਮਾਮਲਿਆਂ ਵਿੱਚ ਅਨੁਕੂਲ ਮੰਨੀ ਜਾਵੇਗੀ, ਕਿਉਂਕਿ ਜਦੋਂ ਵੀ ਲਗਨ ਜਾਂ ਰਾਸ਼ੀ ਦਾ ਸੁਆਮੀ ਧਰਮ ਘਰ ਨਾਲ ਜੁੜਦਾ ਹੈ, ਤਾਂ ਵਿਅਕਤੀ ਦੇ ਮਨ ਵਿੱਚ ਅਧਿਆਤਮਿਕ ਭਾਵਨਾਵਾਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਸੋਚ ਵੀ ਸਕਾਰਾਤਮਕ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਵਿਅਕਤੀ ਆਪਣਾ ਕੰਮ ਬਿਹਤਰ ਢੰਗ ਨਾਲ ਕਰਨ ਦੇ ਯੋਗ ਹੁੰਦਾ ਹੈ, ਪਰ ਰਾਸ਼ੀ ਜਾਂ ਲਗਨ ਦੇ ਸੁਆਮੀ ਦਾ ਨੀਚ ਹੋਣਾ ਸਿਹਤ ਸਬੰਧੀ ਮਾਮਲਿਆਂ ਵਿੱਚ ਕੁਝ ਕਮਜ਼ੋਰੀ ਦਾ ਕਾਰਨ ਬਣ ਸਕਦਾ ਹੈ।
ਇਨ੍ਹਾਂ ਕਾਰਨਾਂ ਕਰਕੇ, ਤੁਸੀਂ ਉਹ ਕੰਮ ਸਹੀ ਢੰਗ ਨਾਲ ਨਹੀਂ ਕਰ ਸਕੋਗੇ ਅਤੇ ਨਤੀਜੇ ਕਮਜ਼ੋਰ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਆਪਣੇ-ਆਪ ਨੂੰ ਅਨੁਸ਼ਾਸਿਤ ਰੱਖੋ।ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ, ਵਿੱਤੀ ਲੈਣ-ਦੇਣ ਚੰਗਾ ਨਹੀਂ ਹੋਵੇਗਾ ਅਤੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਨਾਲ ਟਕਰਾਅ ਹੋਣਾ ਵੀ ਚੰਗਾ ਨਹੀਂ ਹੋਵੇਗਾ। ਬੱਚਿਆਂ ਅਤੇ ਵਿੱਦਿਆ ਨਾਲ ਜੁੜੇ ਮਾਮਲਿਆਂ ਵਿੱਚ ਵਧੇਰੇ ਸਾਵਧਾਨੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਇਸ ਦੌਰਾਨ, ਧਾਰਮਿਕ ਆਚਰਣ ਦੀ ਪਾਲਣਾ ਕਰਦੇ ਹੋਏ ਅੱਗੇ ਵਧੋ ਅਤੇ ਅਜਿਹਾ ਕੁਝ ਨਾ ਕਰੋ, ਜਿਸ ਨਾਲ ਕਮਰ ਜਾਂ ਪਿੱਠ ਵਿੱਚ ਦਰਦ ਹੋਵੇ ਜਾਂ ਸੱਟ ਲੱਗਣ ਦਾ ਡਰ ਹੋਵੇ ਆਦਿ।
ਉਪਾਅ: ਸ਼ਿਵ ਜੀ ਦਾ ਦੁੱਧ ਨਾਲ਼ ਅਭਿਸ਼ੇਕ ਕਰੋ।
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ, ਜੋ ਹੁਣ ਗੋਚਰ ਕਰ ਕੇ ਤੁਹਾਡੇ ਅੱਠਵੇਂ ਘਰ ਵਿੱਚ ਰਹੇਗਾ। ਆਮ ਤੌਰ 'ਤੇ, ਅੱਠਵੇਂ ਘਰ ਵਿੱਚ ਮੰਗਲ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ, ਇਸ ਲਈ, ਕਰਕ ਰਾਸ਼ੀ ਵਿੱਚ ਮੰਗਲ ਦੇ ਗੋਚਰ ਦੇ ਦੌਰਾਨ, ਤੁਹਾਨੂੰ ਵੱਖ-ਵੱਖ ਮਾਮਲਿਆਂ ਵਿੱਚ ਸਾਵਧਾਨੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ, ਖਾਸ ਕਰਕੇ ਵਿਦੇਸ਼ਾਂ ਜਾਂ ਕਿਸੇ ਦੂਰ ਦੇ ਸਥਾਨ ਨਾਲ ਸਬੰਧਤ ਮਾਮਲਿਆਂ ਵਿੱਚ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਤੁਹਾਨੂੰ ਆਪਣੀ ਪੜ੍ਹਾਈ ਦੇ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਨਾਲ ਹੀ, ਸਹਿਪਾਠੀਆਂ ਨਾਲ ਬਹਿਸ ਨਾ ਕਰੋ। ਜੇਕਰ ਤੁਸੀਂ ਜਵਾਨ ਹੋ ਅਤੇ ਕੋਈ ਪ੍ਰੇਮ ਸਬੰਧ ਚੱਲ ਰਿਹਾ ਹੈ, ਤਾਂ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਉਸ ਪ੍ਰੇਮ ਸਬੰਧ ਨੂੰ ਲੈ ਕੇ ਕੋਈ ਵਿਵਾਦ ਨਾ ਹੋਵੇ।
ਜੇਕਰ ਤੁਸੀਂ ਸ਼ੋਧ ਦੇ ਵਿਦਿਆਰਥੀ ਹੋ, ਤਾਂ ਤੁਸੀਂ ਕੋਈ ਖਾਸ ਸ਼ੋਧ ਕਰਨ ਵਿੱਚ ਸਫਲ ਹੋ ਸਕਦੇ ਹੋ। ਆਮ ਤੌਰ 'ਤੇ ਇਸ ਗੋਚਰ ਨੂੰ ਕਮਜ਼ੋਰ ਮੰਨਿਆ ਜਾਂਦਾ ਹੈ, ਪਰ ਫਿਰ ਵੀ ਤੁਸੀਂ ਇਨ੍ਹਾਂ ਮਾਮਲਿਆਂ ਵਿੱਚ ਕੁਝ ਚੰਗੇ ਨਤੀਜਿਆਂ ਦੀ ਉਮੀਦ ਕਰ ਸਕਦੇ ਹੋ। ਹਾਲਾਂਕਿ, ਤੁਹਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੋਵੇਗੀ। ਮੰਗਲ ਦੇ ਇਸ ਗੋਚਰ ਕਾਰਨ ਸਰੀਰ ਵਿੱਚ ਐਸਿਡ ਦੀ ਮਾਤਰਾ ਵੱਧ ਸਕਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਸਮੇਂ-ਸਮੇਂ 'ਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਬਣ ਸਕਦੀਆਂ ਹਨ। ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ, ਖਾਸ ਕਰਕੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੰਜਮ ਰੱਖਣਾ ਜ਼ਰੂਰੀ ਹੋਵੇਗਾ।ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ ਤੁਹਾਡੀ ਪਾਚਣ ਸ਼ਕਤੀ ਥੋੜ੍ਹੀ ਕਮਜ਼ੋਰ ਰਹਿ ਸਕਦੀ ਹੈ। ਇਸ ਲਈ, ਖਾਣ-ਪੀਣ ਵਿੱਚ ਸੰਜਮ ਰੱਖੋ।
ਉਪਾਅ: ਛੋਲਿਆਂ ਦੀ ਦਾਲ਼ ਦਾਨ ਕਰੋ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਚੌਥੇ ਅਤੇ ਲਾਭ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਨੀਚ ਸਥਿਤੀ ਵਿੱਚ ਰਹੇਗਾ। ਤੁਹਾਡੀ ਕੁੰਡਲੀ ਵਿੱਚ ਦੋ ਮਹੱਤਵਪੂਰਣ ਘਰਾਂ ਦਾ ਸੁਆਮੀ ਹੋ ਕੇ ਮੰਗਲ ਨੀਚ ਦਾ ਹੋ ਰਿਹਾ ਹੈ। ਆਮ ਤੌਰ 'ਤੇ ਇਸ ਨੂੰ ਚੰਗਾ ਨਹੀਂ ਮੰਨਿਆ ਜਾਵੇਗਾ। ਖਾਸ ਕਰਕੇ ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਵਿਆਹੁਤਾ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਾ ਪੈਦਾ ਹੋਵੇ।
ਜੇਕਰ ਤੁਸੀਂ ਪਹਿਲਾਂ ਹੀ ਦੰਦਾਂ ਜਾਂ ਹੱਡੀਆਂ ਨਾਲ ਸਬੰਧਤ ਕਿਸੇ ਵੀ ਦਰਦ ਤੋਂ ਪਰੇਸ਼ਾਨ ਹੋ, ਤਾਂ ਤੁਹਾਡੇ ਲਈਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ ਲਾਪਰਵਾਹੀ ਵਰਤਣਾ ਚੰਗਾ ਨਹੀਂ ਹੋਵੇਗਾ। ਕਾਰੋਬਾਰ ਨਾਲ ਜੁੜੇ ਮਾਮਲਿਆਂ ਨੂੰ ਵੀ ਸਾਵਧਾਨੀ ਨਾਲ ਸੰਭਾਲਣਾ ਪਵੇਗਾ। ਕੋਈ ਵੀ ਨਵਾਂ ਸੌਦਾ ਕਰਦੇ ਸਮੇਂ ਸਾਵਧਾਨ ਰਹਿਣਾ ਬੁੱਧੀਮਾਨੀ ਹੋਵੇਗੀ, ਕਿਉਂਕਿ ਤੁਹਾਡੇ ਚੌਥੇ ਘਰ ਦਾ ਮਾਲਕ ਮੰਗਲ ਕਮਜ਼ੋਰ ਹੋ ਰਿਹਾ ਹੈ। ਇਸ ਲਈ, ਘਰੇਲੂ ਮਾਮਲਿਆਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਭਰਾਵਾਂ, ਦੋਸਤਾਂ ਅਤੇ ਸਹਿਯੋਗੀਆਂ ਨਾਲ ਸਬੰਧ ਬਣਾ ਕੇ ਰੱਖਣੇ ਪੈਣਗੇ। ਜੇਕਰ ਇਹ ਲੋਕ ਕਿਸੇ ਕਾਰਨ ਕਰਕੇ ਤੁਹਾਡੇ ਨਾਲ ਗੁੱਸੇ ਹੋ ਰਹੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਕੇ ਨਤੀਜਿਆਂ ਨੂੰ ਬਿਹਤਰ ਬਣਾ ਸਕੋਗੇ।
ਉਪਾਅ: ਕੰਨਿਆ ਦੇਵੀਆਂ ਨੂੰ ਮਠਿਆਈ ਖਿਲਾਓ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਹੁਣ, ਗੋਚਰ ਕਰ ਕੇ ਇਹ ਤੁਹਾਡੇ ਛੇਵੇਂ ਘਰ ਵਿੱਚ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ ਔਸਤ ਜਾਂ ਔਸਤ ਤੋਂ ਬਿਹਤਰ ਨਤੀਜੇ ਮਿਲ ਸਕਦੇ ਹਨ। ਆਮ ਤੌਰ 'ਤੇ, ਛੇਵੇਂ ਘਰ ਵਿੱਚ ਮੰਗਲ ਗ੍ਰਹਿ ਦਾ ਗੋਚਰ ਚੰਗੇ ਨਤੀਜੇ ਦੇਣ ਵਾਲਾ ਮੰਨਿਆ ਜਾਂਦਾ ਹੈ, ਪਰ ਕਿਉਂਕਿ ਮੰਗਲ ਨੀਚ ਸਥਿਤੀ ਵਿੱਚ ਹੋਵੇਗਾ, ਇਸ ਲਈ ਚੰਗੇ ਨਤੀਜੇ ਘੱਟ ਹੋ ਸਕਦੇ ਹਨ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਮੰਗਲ ਦੇ ਇਸ ਗੋਚਰ ਦੇ ਕਾਰਨ, ਤੁਹਾਨੂੰ ਕਾਫ਼ੀ ਹੱਦ ਤੱਕ ਅਨੁਕੂਲ ਜਾਂ ਔਸਤ ਤੋਂ ਬਿਹਤਰ ਨਤੀਜੇ ਮਿਲ ਸਕਦੇ ਹਨ। ਭਾਵੇਂ, ਮੰਗਲ ਦੇ ਇਸ ਗੋਚਰ ਦੇ ਕਾਰਨ ਤੁਹਾਡਾ ਆਤਮਵਿਸ਼ਵਾਸ ਚੰਗਾ ਰਹਿਣਾ ਚਾਹੀਦਾ ਹੈ, ਪਰ ਮੰਗਲ ਦੇ ਨੀਚ ਸਥਿਤੀ ਵਿੱਚ ਹੋਣ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਆਤਮਵਿਸ਼ਵਾਸ ਤੋਂ ਬਚਣਾ ਹੋਵੇਗਾ।
ਹਾਲਾਂਕਿ, ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਵੇਗੀ, ਪਰ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਬਾਅਦ ਕੰਮ ਪੂਰਾ ਹੋ ਜਾਵੇਗਾ। ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਸੀਂ ਸਹਿਕਰਮੀਆਂ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਕੇ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਜੇਕਰ ਤੁਸੀਂ ਸੀਨੀਅਰਾਂ ਦੀ ਅਗਵਾਈ ਹੇਠ ਕੰਮ ਕਰਦੇ ਹੋ ਤਾਂ ਨਤੀਜੇ ਹੋਰ ਵੀ ਵਧੀਆ ਹੋ ਸਕਦੇ ਹਨ। ਮੰਗਲ ਦੇ ਇਸ ਗੋਚਰ ਦੇ ਕਾਰਨ, ਤੁਹਾਨੂੰ ਵਿੱਤੀ ਲਾਭ ਵੀ ਮਿਲ ਸਕਦਾ ਹੈ। ਜੇਕਰ ਤੁਸੀਂ ਅਨੁਸ਼ਾਸਿਤ ਰਹਿੰਦੇ ਹੋ ਅਤੇ ਤੁਹਾਡੀ ਖੁਰਾਕ ਸਹੀ ਹੈ ਅਤੇ ਤੁਹਾਡੀ ਜੀਵਨ ਸ਼ੈਲੀ ਵੀ ਨਿਯੰਤਰਿਤ ਹੈ, ਤਾਂ ਨਾ ਸਿਰਫ਼ ਤੁਹਾਡੀ ਸਿਹਤ ਚੰਗੀ ਰਹੇਗੀ, ਬਲਕਿ ਤੁਹਾਨੂੰ ਪਿਛਲੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ। ਸਮਾਜ ਵਿੱਚ ਮਾਣ-ਸਨਮਾਣ ਵੀ ਵਧੇਗਾ, ਪਰ ਅਸੀਂ ਤੁਹਾਨੂੰ ਅਸ਼ਲੀਲ ਹਰਕਤਾਂ ਕਰਨ ਤੋਂ ਬਚਣ ਦਾ ਸੁਝਾਅ ਦੇਣਾ ਚਾਹੁੰਦੇ ਹਾਂ।
ਉਪਾਅ: ਦੋਸਤਾਂ ਨੂੰ ਖਾਣ-ਪੀਣ ਦੀਆਂ ਨਮਕੀਨ ਚੀਜ਼ਾਂ ਵੰਡੋ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ, ਮੰਗਲ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਭਾਗ ਘਰ ਦਾ ਸੁਆਮੀ ਹੈ, ਜੋ ਕਿ ਗੋਚਰ ਤੋਂ ਬਾਅਦ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਨੀਚ ਸਥਿਤੀ ਵਿੱਚ ਰਹੇਗਾ। ਆਮ ਤੌਰ 'ਤੇ ਪੰਜਵੇਂ ਘਰ ਵਿੱਚ ਮੰਗਲ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ। ਇਸ ਤੋਂ ਇਲਾਵਾ, ਮੰਗਲ ਗ੍ਰਹਿ ਨੀਚ ਸਥਿਤੀ ਵਿੱਚ ਹੋਵੇਗਾ ਅਤੇ ਅਜਿਹੀ ਸਥਿਤੀ ਵਿੱਚ, ਮੰਗਲ ਗ੍ਰਹਿ ਤੋਂ ਪ੍ਰਾਪਤ ਨਤੀਜਿਆਂ ਦੇ ਪ੍ਰਤੀ ਸਾਵਧਾਨ ਰਹਿਣਾ ਉਚਿਤ ਹੋਵੇਗਾ। ਕਰਕ ਰਾਸ਼ੀ ਵਿੱਚ ਮੰਗਲ ਦਾ ਗੋਚਰ ਤੁਹਾਡੇ ਮਨ ਨੂੰ ਪਰੇਸ਼ਾਨ ਕਰ ਸਕਦਾ ਹੈ ਜਾਂ ਤੁਹਾਨੂੰ ਪੇਟ ਸਬੰਧੀ ਕੁਝ ਸਮੱਸਿਆਵਾਂ ਦੇ ਸਕਦਾ ਹੈ। ਖਾਸ ਕਰਕੇ ਪਾਚਣ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਪਵੇਗਾ ਅਤੇ ਸਹੀ ਖੁਰਾਕ ਲੈਣੀ ਪਵੇਗੀ, ਨਹੀਂ ਤਾਂ ਸਮੇਂ-ਸਮੇਂ 'ਤੇ ਪੇਟ ਨਾਲ ਸਬੰਧਤ ਕੁਝ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।
ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਲਗਨ ਨਾਲ ਪੜ੍ਹਾਈ ਕਰਨਾ ਬੁੱਧੀਮਾਨੀ ਹੋਵੇਗੀ। ਆਪਣੇ ਮਨ ਵਿੱਚ ਆਉਣ ਵਾਲ਼ੇ ਬੇਕਾਰ ਵਿਚਾਰਾਂ ਤੋਂ ਆਪਣੇ-ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰੋ। ਚੰਗੀ ਸੰਗਤ ਵਿੱਚ ਰਹੋ ਅਤੇ ਬੁਰੇ ਅਤੇ ਪਾਪੀ ਕੰਮਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਆਪਣੇ ਮਨ ਨੂੰ ਸ਼ੁੱਧ ਅਤੇ ਪਵਿੱਤਰ ਰੱਖੋ ਅਤੇ ਆਪਣੇ ਇਸ਼ਟ-ਦੇਵ ਦਾ ਨਾਮ ਲੈਂਦੇ ਹੋਏ ਸ਼ੁਭ ਕੰਮਾਂ ਵਿੱਚ ਲੱਗੇ ਰਹੋ, ਤਾਂ ਨਤੀਜੇ ਚੰਗੇ ਹੀ ਰਹਿਣਗੇ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ ਕਿ ਤੁਹਾਡੇ ਪਿਤਾ ਨਾਲ ਤੁਹਾਡਾ ਰਿਸ਼ਤਾ ਵਿਗੜ ਨਾ ਜਾਵੇ। ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਵੀ ਚੰਗੇ ਸਬੰਧ ਬਣਾ ਕੇ ਰੱਖਣਾ ਮਹੱਤਵਪੂਰਣ ਹੋਵੇਗਾ। ਬੋਲ-ਬਾਣੀ ਵਿੱਚ ਸ਼ੁੱਧਤਾ ਅਤੇ ਪਵਿੱਤਰਤਾ ਦੀਆਂ ਭਾਵਨਾਵਾਂ ਵਧਾਓ। ਅਜਿਹਾ ਕਰਨ ਨਾਲ ਤੁਸੀਂ ਅਨੁਕੂਲ ਨਤੀਜਿਆਂ ਦੀ ਉਮੀਦ ਕਰ ਸਕੋਗੇ।
ਉਪਾਅ: ਨਿੰਬ ਦੇ ਰੁੱਖ ਦੀਆਂ ਜੜਾਂ ਵਿੱਚ ਪਾਣੀ ਦਿਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਮੰਗਲ ਦਾ ਕਰਕ ਰਾਸ਼ੀ ਵਿਚ ਗੋਚਰ ਕਦੋਂ ਹੋਵੇਗਾ?
ਮੰਗਲ 03 ਅਪ੍ਰੈਲ 2025 ਨੂੰ ਕਰਕ ਰਾਸ਼ੀ ਵਿੱਚ ਗੋਚਰ ਕਰੇਗਾ।
2. ਮੰਗਲ ਗ੍ਰਹਿ ਦੀ ਰਾਸ਼ੀ ਕਿਹੜੀ ਹੈ?
ਰਾਸ਼ੀ ਚੱਕਰ ਵਿੱਚ, ਮੰਗਲ ਗ੍ਰਹਿ ਮੇਖ਼ ਅਤੇ ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਹੈ।
3. ਕਰਕ ਰਾਸ਼ੀ ਦਾ ਸੁਆਮੀ ਕੌਣ ਹੈ?
ਮਨ ਦਾ ਕਾਰਕ, ਚੰਦਰ ਦੇਵਤਾ ਕਰਕ ਰਾਸ਼ੀ ਦਾ ਸੁਆਮੀ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






